ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 652
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਿਰਕੀਸਾਰਜਾਣਈਦੂਜੈਭਾਇਪਿਆਰੁ
(ਕਿਉਂਕਿ) ਉਹ ਪਤੀ ਦੀ ਕਦਰ ਨਹੀਂ ਜਾਣਦੀ ਤੇ ਉਸ ਦੀ ਮਾਇਆ ਦੇ ਵਿਚ ਸੁਰਤਿ ਹੁੰਦੀ ਹੈ।
She does not know the value of her Husband Lord; she is attached to the love of duality.
पिर की सार न जाणई दूजै भाइ पिआरु ॥
LINE 02
ਸਾਕੁਸੁਧਸਾਕੁਲਖਣੀਨਾਨਕਨਾਰੀਵਿਚਿਕੁਨਾਰਿ॥॥
ਹੇ ਨਾਨਕ! ਇਹੋ ਜਹੀ ਇਸਤ੍ਰੀ ਮਨੋਂ ਖੋਟੀ ਤੇ ਭੈੜੇ ਲੱਛਣਾਂ ਵਾਲੀ ਹੁੰਦੀ ਹੈ ਤੇ ਨਾਰੀਆਂ ਵਿਚ ਉਹ ਭੈੜੀ ਨਾਰਿ (ਕਹਾਉਂਦੀ ਹੈ) ॥੨॥
She is impure, and ill-mannered, O Nanak; among women, she is the most evil woman. ||2||
सा कुसुध सा कुलखणी नानक नारी विचि कुनारि ॥२॥
LINE 03
ਪਉੜੀ
Pauree:
पउड़ी ॥
LINE 04
ਹਰਿਹਰਿਅਪਣੀਦਇਆਕਰਿਹਰਿਬੋਲੀਬੈਣੀ
ਹੇ ਹਰੀ! ਆਪਣੀ ਮੇਹਰ ਕਰ, ਮੈਂ ਤੇਰੀ ਬਾਣੀ (ਭਾਵ, ਤੇਰਾ ਜੱਸ) ਉਚਾਰਾਂ,
Be kind to me, Lord, that I might chant the Word of Your Bani.
हरि हरि अपणी दइआ करि हरि बोली बैणी ॥
LINE 05
ਹਰਿਨਾਮੁਧਿਆਈਹਰਿਉਚਰਾਹਰਿਲਾਹਾਲੈਣੀ
ਹਰੀ-ਨਾਮ ਸਿਮਰਾਂ, ਹਰੀ-ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਖੱਟਾਂ।
May I meditate on the Lord's Name, chant the Lord's Name, and obtain the profit of the Lord's Name.
हरि नामु धिआई हरि उचरा हरि लाहा लैणी ॥
LINE 06
ਜੋਜਪਦੇਹਰਿਹਰਿਦਿਨਸੁਰਾਤਿਤਿਨਹਉਕੁਰਬੈਣੀ
ਮੈਂ ਉਹਨਾਂ ਤੋਂ ਕੁਰਬਾਨ ਹਾਂ, ਜੋ ਦਿਨ ਰਾਤ ਹਰੀ-ਨਾਮ ਜਪਦੇ ਹਨ,
I am a sacrifice to those who chant the Name of the Lord, Har, Har, day and night.
जो जपदे हरि हरि दिनसु राति तिन हउ कुरबैणी ॥
LINE 07
ਜਿਨਾਸਤਿਗੁਰੁਮੇਰਾਪਿਆਰਾਅਰਾਧਿਆਤਿਨਜਨਦੇਖਾਨੈਣੀ
ਉਹਨਾਂ ਨੂੰ ਮੈਂ ਅੱਖੀਂ ਵੇਖਾਂ ਜੋ ਪਿਆਰੇ ਸਤਿਗੁਰੂ ਦੀ ਸੇਵਾ ਕਰਦੇ ਹਨ।
May I behold with my eyes those who worship and adore my Beloved True Guru.
जिना सतिगुरु मेरा पिआरा अराधिआ तिन जन देखा नैणी ॥
LINE 08
ਹਉਵਾਰਿਆਅਪਣੇਗੁਰੂਕਉਜਿਨਿਮੇਰਾਹਰਿਸਜਣੁਮੇਲਿਆਸੈਣੀ੨੪॥॥
ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ, ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਹੈ ॥੨੪॥
I am a sacrifice to my Guru, who has united me with my Lord, my friend, my very best friend. ||24||
हउ वारिआ अपणे गुरू कउ जिनि मेरा हरि सजणु मेलिआ सैणी ॥२४॥
LINE 09
ਸਲੋਕੁਮਃ
Shalok, Fourth Mahalaa:
सलोकु मः ४ ॥
LINE 10
ਹਰਿਦਾਸਨਸਿਉਪ੍ਰੀਤਿਹੈਹਰਿਦਾਸਨਕੋਮਿਤੁ
ਪ੍ਰਭੂ ਦੀ ਆਪਣੇ ਸੇਵਕਾਂ ਨਾਲ ਪ੍ਰੀਤ ਹੁੰਦੀ ਹੈ, ਪ੍ਰਭੂ ਆਪਣੇ ਸੇਵਕਾਂ ਦਾ ਮਿੱਤ੍ਰ ਹੈ,
The Lord loves His slaves; the Lord is the friend of His slaves.
हरि दासन सिउ प्रीति है हरि दासन को मितु ॥
LINE 11
ਹਰਿਦਾਸਨਕੈਵਸਿਹੈਜਿਉਜੰਤੀਕੈਵਸਿਜੰਤੁ
ਜਿਵੇਂ ਵਾਜਾ ਵਜੰਤ੍ਰੀ ਦੇ ਵੱਸ ਵਿਚ ਹੁੰਦਾ ਹੈ (ਜਿਵੇਂ ਚਾਹੇ ਵਜਾਏ) ਤਿਵੇਂ ਪ੍ਰਭੂ ਆਪਣੇ ਸੇਵਕਾਂ ਦੇ ਅਧੀਨ ਹੁੰਦਾ ਹੈ।
The Lord is under the control of His slaves, like the musical instrument under the control of the musician.
हरि दासन कै वसि है जिउ जंती कै वसि जंतु ॥
LINE 12
ਹਰਿਕੇਦਾਸਹਰਿਧਿਆਇਦੇਕਰਿਪ੍ਰੀਤਮਸਿਉਨੇਹੁ
ਪ੍ਰਭੂ ਦੇ ਸੇਵਕ ਆਪਣੇ ਪ੍ਰੀਤਮ ਪ੍ਰਭੂ ਨਾਲ ਪ੍ਰੇਮ ਜੋੜ ਕੇ ਪ੍ਰਭੂ ਨੂੰ ਸਿਮਰਦੇ ਹਨ,
The Lord's slaves meditate on the Lord; they love their Beloved.
हरि के दास हरि धिआइदे करि प्रीतम सिउ नेहु ॥
LINE 13
ਕਿਰਪਾਕਰਿਕੈਸੁਨਹੁਪ੍ਰਭਸਭਜਗਮਹਿਵਰਸੈਮੇਹੁ
(ਤੇ ਬੇਨਤੀ ਕਰਦੇ ਹਨ, ਕਿ) ਹੇ ਪ੍ਰਭੂ ਮੇਹਰ ਕਰ ਕੇ ਸੁਣ, ਸਾਰੇ ਸੰਸਾਰ ਵਿਚ (ਨਾਮ ਦੀ) ਵਰਖਾ ਹੋਵੇ (ਇਸ ਪਿਆਰ ਕਰਕੇ ਹੀ ਪ੍ਰਭੂ ਆਪਣੇ ਸੇਵਕਾਂ ਨੂੰ ਪਿਆਰਦਾ ਹੈ)।
Please, hear me, O God - let Your Grace rain over the whole world.
किरपा करि कै सुनहु प्रभ सभ जग महि वरसै मेहु ॥
LINE 14
ਜੋਹਰਿਦਾਸਨਕੀਉਸਤਤਿਹੈਸਾਹਰਿਕੀਵਡਿਆਈ
ਹਰੀ ਦੇ ਸੇਵਕਾਂ ਦੀ ਵਡਿਆਈ ਹਰੀ ਦੀ ਹੀ ਵਡਿਆਈ ਹੈ;
The praise of the Lord's slaves is the Glory of the Lord.
जो हरि दासन की उसतति है सा हरि की वडिआई ॥
LINE 15
ਹਰਿਆਪਣੀਵਡਿਆਈਭਾਵਦੀਜਨਕਾਜੈਕਾਰੁਕਰਾਈ
ਹਰੀ ਨੂੰ ਆਪਣੀ ਇਹ ਵਡਿਆਈ (ਜੋ ਉਸ ਦੇ ਸੇਵਕਾਂ ਦੀ ਹੁੰਦੀ ਹੈ) ਚੰਗੀ ਲੱਗਦੀ ਹੈ। (ਸੋ) ਉਹ ਆਪਣੇ ਸੇਵਕ ਦੀ ਜੈ ਜੈਕਾਰ ਕਰਾ ਦੇਂਦਾ ਹੈ।
The Lord loves His Own Glory, and so His humble servant is celebrated and hailed.
हरि आपणी वडिआई भावदी जन का जैकारु कराई ॥
LINE 16
ਸੋਹਰਿਜਨੁਨਾਮੁਧਿਆਇਦਾਹਰਿਹਰਿਜਨੁਇਕਸਮਾਨਿ
ਹਰੀ ਦਾ ਦਾਸ ਉਹ ਹੈ ਜੋ ਹਰੀ ਦਾ ਨਾਮ ਸਿਮਰਦਾ ਹੈ, ਹਰੀ ਤੇ ਹਰੀ ਦਾ ਸੇਵਕ ਇਕ-ਰੂਪ ਹਨ।
That humble servant of the Lord meditates on the Naam, the Name of the Lord; the Lord, and the Lord's humble servant, are one and the same.
सो हरि जनु नामु धिआइदा हरि हरि जनु इक समानि ॥
LINE 17
ਜਨੁਨਾਨਕੁਹਰਿਕਾਦਾਸੁਹੈਹਰਿਪੈਜਰਖਹੁਭਗਵਾਨ॥॥
ਹੇ ਹਰੀ! ਹੇ ਭਗਵਾਨ! ਦਾਸ ਨਾਨਕ ਤੇਰਾ ਸੇਵਕ ਹੈ, (ਇਸ ਸੇਵਕ ਦੀ ਭੀ) ਲਾਜ ਰੱਖ (ਆਪਣੇ ਨਾਮ ਦੀ ਦਾਤਿ ਦੇਹ) ॥੧॥
Servant Nanak is the slave of the Lord; O Lord, O God, please, preserve his honor. ||1||
जनु नानकु हरि का दासु है हरि पैज रखहु भगवान ॥१॥
LINE 18
ਮਃ
Fourth Mahalaa:
मः ४ ॥
LINE 19
ਨਾਨਕਪ੍ਰੀਤਿਲਾਈਤਿਨਿਸਾਚੈਤਿਸੁਬਿਨੁਰਹਣੁਜਾਈ
ਉਸ ਸੱਚੇ ਹਰੀ ਨੇ ਨਾਨਕ ਦੇ (ਹਿਰਦੇ ਵਿਚ) ਪ੍ਰੇਮ ਪੈਦਾ ਕੀਤਾ ਹੈ, (ਹੁਣ) ਉਸ ਤੋਂ ਬਿਨਾ ਜੀਵਿਆ ਨਹੀਂ ਜਾਂਦਾ;
Nanak loves the True Lord; without Him, he cannot even survive.
नानक प्रीति लाई तिनि साचै तिसु बिनु रहणु न जाई ॥
LINE 20
ਸਤਿਗੁਰੁਮਿਲੈਪੂਰਾਪਾਈਐਹਰਿਰਸਿਰਸਨਰਸਾਈ॥॥
(ਕਿਵੇਂ ਮਿਲੇ?) ਸਤਿਗੁਰੂ ਮਿਲ ਪਏ ਤਾਂ ਪੂਰਾ ਹਰੀ ਲੱਭ ਪੈਂਦਾ ਹੈ ਤੇ ਜੀਭ ਹਰੀ-ਨਾਮ ਦੇ ਸੁਆਦ ਵਿਚ ਰਸ ਜਾਂਦੀ ਹੈ ॥੨॥
Meeting the True Guru, one finds the Perfect Lord, and the tongue enjoys the sublime essence of the Lord. ||2||
सतिगुरु मिलै त पूरा पाईऐ हरि रसि रसन रसाई ॥२॥
LINE 21
ਪਉੜੀ
Pauree:
पउड़ी ॥
LINE 22
ਰੈਣਿਦਿਨਸੁਪਰਭਾਤਿਤੂਹੈਹੀਗਾਵਣਾ
ਹੇ ਹਰੀ! ਰਾਤ ਦਿਨੇ ਅੰਮ੍ਰਿਤ ਵੇਲੇ (ਭਾਵ, ਹਰ ਵੇਲੇ) ਤੂੰ ਹੀ ਗਾਵਣ-ਜੋਗ ਹੈਂ;
Night and day, morning and night, I sing to You, Lord.
रैणि दिनसु परभाति तूहै ही गावणा ॥
LINE 23
ਜੀਅਜੰਤਸਰਬਤਨਾਉਤੇਰਾਧਿਆਵਣਾ
ਸਾਰੇ ਜੀਵ ਜੰਤ ਤੇਰਾ ਹੀ ਨਾਮ ਸਿਮਰਦੇ ਹਨ;
All beings and creatures meditate on Your Name.
जीअ जंत सरबत नाउ तेरा धिआवणा ॥
LINE 24
ਤੂਦਾਤਾਦਾਤਾਰੁਤੇਰਾਦਿਤਾਖਾਵਣਾ
ਤੂੰ ਦਾਤਾਂ ਦੇਣ ਵਾਲਾ ਦਾਤਾਰ ਹੈਂ ਤੇਰਾ ਹੀ ਦਿੱਤਾ ਹੋਇਆ ਖਾਂਦੇ ਹਨ,
You are the Giver, the Great Giver; we eat whatever You give us.
तू दाता दातारु तेरा दिता खावणा ॥
LINE 25
ਭਗਤਜਨਾਕੈਸੰਗਿਪਾਪਗਵਾਵਣਾ
ਤੇ ਭਗਤਾਂ ਦੀ ਸੰਗਤਿ ਵਿਚ ਆਪਣੇ ਪਾਪ ਦੂਰ ਕਰਦੇ ਹਨ।
In the congregation of the devotees, sins are eradicated.
भगत जना कै संगि पाप गवावणा ॥
LINE 26
ਜਨਨਾਨਕਸਦਬਲਿਹਾਰੈਬਲਿਬਲਿਜਾਵਣਾ੨੫॥॥
ਹੇ ਦਾਸ ਨਾਨਕ! (ਉਹਨਾਂ ਭਗਤ ਜਨਾਂ ਤੋਂ) ਸਦਾ ਸਦਕੇ ਹੋ, ਸਦਕੇ ਹੋ ॥੨੫॥
Servant Nanak is forever a sacrifice, a sacrifice, a sacrifice, O Lord. ||25||
जन नानक सद बलिहारै बलि बलि जावणा ॥२५॥
LINE 27
ਸਲੋਕੁਮਃ
Shalok, Fourth Mahalaa:
सलोकु मः ४ ॥
LINE 28
ਅੰਤਰਿਅਗਿਆਨੁਭਈਮਤਿਮਧਿਮਸਤਿਗੁਰਕੀਪਰਤੀਤਿਨਾਹੀ
(ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲਿ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ;
He has spiritual ignorance within, and his intellect is dull and dim; he does not place his faith in the True Guru.
अंतरि अगिआनु भई मति मधिम सतिगुर की परतीति नाही ॥
LINE 29
ਅੰਦਰਿਕਪਟੁਸਭੁਕਪਟੋਕਰਿਜਾਣੈਕਪਟੇਖਪਹਿਖਪਾਹੀ
ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ;
He has deceit within himself, and so he sees deception in all others; through his deceptions, he is totally ruined.
अंदरि कपटु सभु कपटो करि जाणै कपटे खपहि खपाही ॥
LINE 30
ਸਤਿਗੁਰਕਾਭਾਣਾਚਿਤਿਆਵੈਆਪਣੈਸੁਆਇਫਿਰਾਹੀ
ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ;
The True Guru's Will does not enter into his consciousness, and so he wanders around, pursuing his own interests.
सतिगुर का भाणा चिति न आवै आपणै सुआइ फिराही ॥
LINE 31
ਕਿਰਪਾਕਰੇਜੇਆਪਣੀਤਾਨਾਨਕਸਬਦਿਸਮਾਹੀ॥॥
ਹੇ ਨਾਨਕ! ਜੇ ਹਰੀ ਆਪਣੀ ਮੇਹਰ ਕਰੇ, ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ॥੧॥
If He grants His Grace, then Nanak is absorbed into the Word of the Shabad. ||1||
किरपा करे जे आपणी ता नानक सबदि समाही ॥१॥
LINE 32
ਮਃ
Fourth Mahalaa:
मः ४ ॥
LINE 33
ਮਨਮੁਖਮਾਇਆਮੋਹਿਵਿਆਪੇਦੂਜੈਭਾਇਮਨੂਆਥਿਰੁਨਾਹਿ
ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ।
The self-willed manmukhs are engrossed in emotional attachment to Maya; in the love of duality, their minds are unsteady.
मनमुख माइआ मोहि विआपे दूजै भाइ मनूआ थिरु नाहि ॥
LINE 34
ਅਨਦਿਨੁਜਲਤਰਹਹਿਦਿਨੁਰਾਤੀਹਉਮੈਖਪਹਿਖਪਾਹਿ
ਹਰ ਵੇਲੇ ਦਿਨ ਰਾਤ (ਮਾਇਆ ਵਿਚ) ਸੜਦੇ ਰਹਿੰਦੇ ਹਨ। ਅਹੰਕਾਰ ਵਿਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ।
Night and day, they are burning; day and night, they are totally ruined by their egotism.
अनदिनु जलत रहहि दिनु राती हउमै खपहि खपाहि ॥
LINE 35
ਅੰਤਰਿਲੋਭੁਮਹਾਗੁਬਾਰਾਤਿਨਕੈਨਿਕਟਿਕੋਈਜਾਹਿ
ਉਹਨਾਂ ਦੇ ਅੰਦਰ ਲੋਭ-ਰੂਪ ਵੱਡਾ ਹਨੇਰਾ ਹੁੰਦਾ ਹੈ, ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ।
Within them, is the total pitch darkness of greed, and no one even approaches them.
अंतरि लोभु महा गुबारा तिन कै निकटि न कोई जाहि ॥
LINE 36
ਓਇਆਪਿਦੁਖੀਸੁਖੁਕਬਹੂਪਾਵਹਿਜਨਮਿਮਰਹਿਮਰਿਜਾਹਿ
ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
They themselves are miserable, and they never find peace; they are born, only to die, and die again.
ओइ आपि दुखी सुखु कबहू न पावहि जनमि मरहि मरि जाहि ॥
LINE 37
ਨਾਨਕਬਖਸਿਲਏਪ੍ਰਭੁਸਾਚਾਜਿਗੁਰਚਰਨੀਚਿਤੁਲਾਹਿ॥॥
ਹੇ ਨਾਨਕ! ਜੇ ਉਹ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨ, ਤਾਂ ਸੱਚਾ ਹਰੀ ਉਹਨਾਂ ਨੂੰ ਬਖ਼ਸ਼ ਲਏ ॥੨॥
O Nanak, the True Lord God forgives those, who focus their consciousness on the Guru's feet. ||2||
नानक बखसि लए प्रभु साचा जि गुर चरनी चितु लाहि ॥२॥
LINE 38
ਪਉੜੀ
Pauree:
पउड़ी ॥
LINE 39
ਸੰਤਭਗਤਪਰਵਾਣੁਜੋਪ੍ਰਭਿਭਾਇਆ
ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ।
That Saint, that devotee, is acceptable, who is loved by God.
संत भगत परवाणु जो प्रभि भाइआ ॥
LINE 40
ਸੇਈਬਿਚਖਣਜੰਤਜਿਨੀਹਰਿਧਿਆਇਆ
ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ।
Those beings are wise, who meditate on the Lord.
सेई बिचखण जंत जिनी हरि धिआइआ ॥
LINE 41
ਅੰਮ੍ਰਿਤੁਨਾਮੁਨਿਧਾਨੁਭੋਜਨੁਖਾਇਆ
ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ,
They eat the food, the treasure of the Ambrosial Naam, the Name of the Lord.
अंम्रितु नामु निधानु भोजनु खाइआ ॥
LINE 42
ਸੰਤਜਨਾਕੀਧੂਰਿਮਸਤਕਿਲਾਇਆ
ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ।
They apply the dust of the feet of the Saints to their foreheads.
संत जना की धूरि मसतकि लाइआ ॥