ਇਹਬਿਧਿਰਾਜੁਕਰ੍ਯੋਰਘੁਰਾਜਾ॥
ਇਸ ਤਰ੍ਹਾਂ ਰਘੂਰਾਜ ਨੇ ਰਾਜ ਕੀਤਾ
इह बिधि राजु कर्यो रघु राजा ॥
ਦਾਨਨਿਸਾਨਚਹੂੰਦਿਸਬਾਜਾ॥
ਅਤੇ ਉਸ ਦੀ ਦਾਨਸ਼ੀਲਤਾ ਦਾ ਧੌਂਸਾ ਚੌਹਾਂ ਪਾਸੇ ਵਜਦਾ ਰਿਹਾ।
The king Raghu ruled in this way and the fame of his charity spread in all the four directions
दान निसान चहूं दिस बाजा ॥
ਚਾਰੋਦਿਸਾਬੈਠਰਖਵਾਰੇ॥
ਚੌਹਾਂ ਪਾਸਿਆਂ ਵਲ ਰਖਵਾਲੇ ਬੈਠੇ ਹੋਏ ਸਨ,
चारो दिसा बैठ रखवारे ॥
ਮਹਾਬੀਰਅਰੁਰੂਪਉਜਿਆਰੇ੧੭੫॥॥
ਜੋ ਬਹੁਤ ਬਲਵਾਨ ਅਤੇ ਓਜਸਵੀ ਸਰੂਪ ਵਾਲੇ ਸਨ ॥੧੭੫॥
The mighty and elegant warriors protected him in all the four directions.175.
महाबीर अरु रूप उजिआरे ॥१७५॥
ਬੀਸਸਹੰਸ੍ਰਬਰਖਪਰਮਾਨਾ॥
ਵੀਹ ਹਜ਼ਾਰ ਸਾਲਾਂ ਤਕ
बीस सहंस्र बरख परमाना ॥
ਰਾਜੁਕਰਾਦਸਚਾਰਨਿਧਾਨਾ॥
ਚੌਦਾਂ ਵਿਦਿਆਵਾਂ ਦੇ ਖ਼ਜ਼ਾਨੇ (ਰਘੂਰਾਜ) ਨੇ ਰਾਜ ਕੀਤਾ।
That king, skilful in fourteen sciences, ruled for twenty thousand years
राजु करा दस चार निधाना ॥
ਭਾਤਿਅਨੇਕਕਰੇਨਿਤਿਧਰਮਾ॥
ਉਸ ਨੇ ਅਨੇਕ ਤਰ੍ਹਾਂ ਦੇ ਨਿੱਤ ਧਰਮ ਕੀਤੇ।
भाति अनेक करे निति धरमा ॥
ਔਰਨਸਕੈਐਸਕਰਕਰਮਾ੧੭੬॥॥
ਇਸ ਤਰ੍ਹਾਂ ਦੇ ਕਰਮ ਹੋਰ ਕੋਈ ਵੀ ਕਰ ਨਹੀਂ ਸਕਦਾ ਸੀ ॥੧੭੬॥
He always performed the religious acts of this kind, which none other could perform.176.
और न सकै ऐस कर करमा ॥१७६॥
ਪਾਧੜੀਛੰਦ॥
ਪਾਧੜੀ ਛੰਦ:
PAADHARI STANZA
पाधड़ी छंद ॥
ਇਹੁਭਾਤਿਰਾਜੁਰਘੁਰਾਜਕੀਨ॥
ਇਸ ਤਰ੍ਹਾਂ ਰਘੂਰਾਜ ਨੇ ਰਾਜ ਕੀਤਾ ਸੀ
इहु भाति राजु रघुराज कीन ॥
ਗਜਬਾਜਸਾਜਦੀਨਾਨਦੀਨ॥
ਅਤੇ ਘੋੜੇ ਤੇ ਹਾਥੀ ਸਜਾ ਕੇ ਦੀਨਾਂ ਅਨਾਥਾਂ ਨੂੰ ਦਾਨ ਦਿੱਤੇ ਸਨ।
The king Raghu ruled in this way and gave in charity the elephants and horses to the poor
गज बाज साज दीनान दीन ॥
ਨ੍ਰਿਪਜੀਤਿਜੀਤਿਲਿਨੇਅਪਾਰ॥
ਉਸ ਨੇ ਬੇਸ਼ੁਮਾਰ ਰਾਜੇ ਜਿਤ ਲਏ ਸਨ
न्रिप जीति जीति लिने अपार ॥
ਕਰਿਖੰਡਖੰਡਖੰਡੇਗੜਵਾਰ੧੭੭॥॥
ਅਤੇ ਕਿਲ੍ਹਿਆਂ ਵਾਲਿਆਂ ਰਾਜਿਆਂ ਨੂੰ ਖੰਡੇ ਨਾਲ ਖੰਡ ਖੰਡ ਕਰ ਦਿੱਤਾ ਸੀ ॥੧੭੭॥
He conquered many kings and shattered many forts.177.
करि खंड खंड खंडे गड़वार ॥१७७॥
ਇਤਿਰਘੁਰਾਜਸਮਾਪਤਹਿ੯੫॥॥॥
ਇਥੇ ਰਘੂ ਦੇ ਰਾਜ ਦੀ ਸਮਾਪਤੀ ॥੯॥੫॥
End of “The Rule of king Raghu.”
इति रघु राज समापतहि ॥९॥५॥
ਅਥਅਜਰਾਜਾਕੋਰਾਜਕਥਨੰ॥
ਹੁਣ ਅਜ ਰਾਜਾ ਦੇ ਰਾਜ ਦਾ ਕਥਨ
Now begins the description of the rule of king Aj
अथ अज राजा को राज कथनं ॥
ਪਾਧੜੀਛੰਦ॥
ਪਾਧੜੀ ਛੰਦ:
PAADHARI STANZA
पाधड़ी छंद ॥
ਫੁਨਿਭਏਰਾਜਅਜਰਾਜਬੀਰ॥
ਫਿਰ ਅਜਰਾਜ ਸੂਰਬੀਰ ਰਾਜਾ ਬਣਿਆ
फुनि भए राज अजराज बीर ॥
ਜਿਨਿਭਾਤਿਭਾਤਿਜਿਤੇਪ੍ਰਬੀਰ॥
ਜਿਸ ਨੇ ਭਾਂਤ ਭਾਂਤ ਦੇ ਬਹੁਤ ਬਲਵਾਨ ਵੀਰ ਜਿਤ ਲਏ।
Then there ruled the great and powerful king Aj, who destroyed several clans after conquering many heroes
जिनि भाति भाति जिते प्रबीर ॥
ਕਿਨੇਖਰਾਬਖਾਨੇਖਵਾਸ॥
(ਉਸ ਨੇ) ਕਿਤਨਿਆਂ ਦੇ ਰਣਵਾਸ ਅਤੇ ਖ਼ਾਨਦਾਨ ਨਸ਼ਟ ਕਰ ਦਿੱਤੇ
किने खराब खाने खवास ॥
ਜਿਤੇਮਹੀਪਤੋਰੇਮਵਾਸ੧॥॥
ਅਤੇ ਰਾਜਿਆਂ ਨੂੰ ਜਿਤ ਕੇ ਘਮੰਡ ਤੋੜ ਦਿੱਤੇ (ਜਾਂ ਆਕੀ ਅਧੀਨ ਕਰ ਲਏ) ॥੧॥
He also conquered the rebellious kings.1.
जिते महीप तोरे मवास ॥१॥
ਜਿਤੇਅਜੀਤਮੁੰਡੇਅਮੁੰਡ॥
ਨ ਜਿਤੇ ਜਾ ਸਕਣ ਵਾਲਿਆਂ ਨੂੰ ਜਿਤ ਲਿਆ
जिते अजीत मुंडे अमुंड ॥
ਖੰਡੇਅਖੰਡਕਿਨੇਘਮੰਡ॥
ਅਤੇ ਸਿਰਲਥ (ਸੂਰਬੀਰਾਂ) ਦੇ ਸਿਰ ਲਾਹ ਦਿੱਤੇ।
He conquered many invincible kings and shattered the pride of many egoistic kings
खंडे अखंड किने घमंड ॥
ਦਸਚਾਰਿਚਾਰਿਬਿਦਿਆਨਿਧਾਨ॥
ਜਿਨ੍ਹਾਂ ਨੇ ਨਾ ਖੰਡੇ ਜਾ ਸਕਣ ਕਾਰਨ ਘਮੰਡ ਕੀਤਾ ਹੋਇਆ ਸੀ, (ਉਨ੍ਹਾਂ ਨੂੰ) ਖੰਡਿਤ ਕਰ ਦਿੱਤਾ।
दस चारि चारि बिदिआ निधान ॥
ਅਜਰਾਜਰਾਜਰਾਜਾਮਹਾਨ੨॥॥
ਅਠਾਰ੍ਹਾਂ ਵਿਦਿਆਵਾਂ ਦਾ ਖ਼ਜ਼ਾਨਾ ਅਜਰਾਜ ਬਹੁਤ ਵੱਡਾ ਰਾਜਾ ਸੀ ॥੨॥
The great king Aj was the ocean of fourteen sciences.2.
अजराज राज राजा महान ॥२॥
ਸੂਰਾਸੁਬਾਹਜੋਧਾਪ੍ਰਚੰਡ॥
(ਉਹ) ਬਲਵਾਨ ਸੂਰਮਾ ਅਤੇ ਪ੍ਰਚੰਡ ਯੋਧਾ ਸੀ।
सूरा सुबाह जोधा प्रचंड ॥
ਸ੍ਰੁਤਿਸਰਬਸਾਸਤ੍ਰਬਿਦਿਆਉਦੰਡ॥
ਵੇਦਾਂ ('ਸ੍ਰੁਤਿ') ਅਤੇ ਸਾਰਿਆਂ ਸ਼ਾਸਤ੍ਰਾਂ ਅਤੇ ਵਿਦਿਆਵਾਂ ਦਾ ਪ੍ਰਕਾਂਡ ਵਿਦਵਾਨ ਸੀ।
That king was a powerful warrior and expert in the study of Shrutis (Vedas) and Shastras
स्रुति सरब सासत्र बिदिआ उदंड ॥
ਮਾਨੀਮਹਾਨਸੁੰਦਰਸਰੂਪ॥
(ਉਹ) ਬਹੁਤ ਮਾਣ (ਅਥਵਾ ਮੌਨ ਸੁਭਾ ਵਾਲਾ) ਅਤੇ ਬਹੁਤ ਸੁੰਦਰ ਸਰੂਪ ਵਾਲਾ ਸੀ,
मानी महान सुंदर सरूप ॥
ਅਵਿਲੋਕਿਜਾਸੁਲਾਜੰਤਭੂਪ੩॥॥
ਜਿਸ ਨੂੰ ਵੇਖ ਕੇ ਰਾਜੇ ਲਜਿਤ ਹੁੰਦੇ ਸਨ ॥੩॥
That great king was full of self-pride and had a very charming face, seeing which all the kings felt shy.3.
अविलोकि जासु लाजंत भूप ॥३॥
ਰਾਜਾਨਰਾਜਰਾਜਾਧਿਰਾਜ॥
ਉਹ ਰਾਜਿਆਂ ਦੇ ਰਾਜਿਆਂ ਦਾ ਵੀ ਮਹਾਰਾਜਾ ਸੀ।
राजान राज राजाधिराज ॥
ਗ੍ਰਿਹਭਰੇਸਰਬਸੰਪਤਿਸਮਾਜ॥
(ਉਸ ਦੇ) ਘਰ (ਰਾਜ) ਸਮਾਜ ਦੀ ਸੰਪੱਤੀ ਨਾਲ ਭਰੇ ਹੋਏ ਸਨ।
That Sovereign was king of kings and in his kingdom, all the houses were full of wealth
ग्रिह भरे सरब संपति समाज ॥
ਅਵਿਲੋਕਰੂਪਰੀਝੰਤਨਾਰਿ॥
(ਉਸ ਦੇ) ਰੂਪ ਨੂੰ ਵੇਖ ਕੇ ਇਸਤਰੀਆਂ ਰੀਝ ਜਾਂਦੀਆਂ ਸਨ।
अविलोक रूप रीझंत नारि ॥
ਸ੍ਰੁਤਿਦਾਨਸੀਲਬਿਦਿਆਉਦਾਰ੪॥॥
(ਉਹ) ਵੇਦ (ਅਧਿਐਨ) ਦਾਨ (ਧਰਮ) ਸ਼ੀਲ ਅਤੇ ਵਿਦਿਆ ਵਿਚ ਬਹੁਤ ਉਦਾਰ ਸੁਭਾ ਵਾਲਾ ਸੀ ॥੪॥
The women were allured on seeing his beauty and he was the knower of the mysteries of the Vedas he was a great donor, skilful in sciences and a very gentle king.4.
स्रुति दान सील बिदिआ उदार ॥४॥
ਜੌਕਹੋਕਥਾਬਾਢੰਤਗ੍ਰੰਥ॥
ਜੇ ਕਰ (ਉਸ ਦੀ ਸਾਰੀ) ਕਥਾ ਕਹਾਂ ਤਾਂ ਗ੍ਰੰਥ ਵੱਡਾ ਹੋ ਜਾਂਦਾ ਹੈ।
जौ कहो कथा बाढंत ग्रंथ ॥
ਸੁਣਿਲੇਹੁਮਿਤ੍ਰਸੰਛੇਪਕੰਥ॥
(ਇਸ ਲਈ ਹੇ) ਮਿਤਰੋ! ਸੰਖੇਪ ਵਿਚ ਹੀ ਕਥਾ ਸੁਣ ਲਵੋ।
If I relate the whole story, I fear the Granth to become voluminous
सुणि लेहु मित्र संछेप कंथ ॥
ਬੈਦਰਭਦੇਸਿਰਾਜਾਸੁਬਾਹ॥
ਬੈਦਰਭ ਦੇਸ ਦਾ ਇਕ ਸੂਰਬੀਰ (ਅਥਵਾ 'ਸੁਬਾਹੂ' ਨਾਂ ਦਾ) ਰਾਜਾ ਸੀ
बैदरभ देसि राजा सुबाह ॥
ਚੰਪਾਵਤੀਸੁਗ੍ਰਿਹਨਾਰਿਤਾਹਿ੫॥॥
ਜਿਸ ਦੇ ਘਰ ਚੰਪਾਵਤੀ ਨਾਂ ਵਾਲੀ ਇਸਤਰੀ ਸੀ ॥੫॥
Therefore, O friend! listen this story only in brief there was a king named Subahu in Vidrabha country, the name of whose queen was Champavati.5.
चंपावती सु ग्रिह नारि ताहि ॥५॥
ਤਿਹਜਈਏਕਕੰਨਿਆਅਪਾਰ॥
ਉਨ੍ਹਾਂ ਨੇ ਇਕ ਅਪਾਰ ਰੂਪ ਵਾਲੀ ਕੰਨਿਆ ਨੂੰ ਜਨਮ ਦਿੱਤਾ।
तिह जई एक कंनिआ अपार ॥
ਤਿਹਮਤੀਇੰਦ੍ਰਨਾਮਾਉਦਾਰ॥
ਉਸ ਦਾ ਬਹੁਤ ਸ੍ਰੇਸ਼ਠ ਇੰਦਰਮਤੀ ਨਾਂ ਸੀ।
She gave birth to a daughter, whose name was Indumati
तिह मतीइंद्र नामा उदार ॥
ਜਬਭਈਜੋਗਬਰਕੇਕੁਮਾਰਿ॥
ਜਦ ਉਹ ਕੁਮਾਰੀ ਵਰ ਦੇ ਯੋਗ ਹੋਈ,
जब भई जोग बर के कुमारि ॥
ਤਬਕੀਨਬੈਠਿਰਾਜਾਬਿਚਾਰਿ੬॥॥
ਤਦ ਰਾਜੇ ਨੇ ਬੈਠ ਕੇ ਵਿਚਾਰ ਕੀਤਾ ॥੬॥
When she attained the marriageable age, the king then consulted his ministers.6.
तब कीन बैठि राजा बिचारि ॥६॥
ਲਿਨੇਬੁਲਾਇਨ੍ਰਿਪਸਰਬਦੇਸ॥
ਸਾਰਿਆਂ ਦੇਸਾਂ ਦੇ ਰਾਜੇ ਬੁਲਾ ਲਏ ਗਏ।
लिने बुलाइ न्रिप सरब देस ॥
ਧਾਏਸੁਬਾਹਲੈਦਲਅਸੇਸ॥
(ਸਾਰੇ) ਸੂਰਬੀਰ ਬੇਸ਼ੁਮਾਰ ਸੈਨਾ ਲੈ ਕੇ ਚਲ ਪਏ।
The king invited the kings of all the countries, who came to the kingdom of Subahu with their armies
धाए सुबाह लै दल असेस ॥
ਮੁਖਭਈਆਨਿਸਰਸ੍ਵਤੀਆਪੁ॥
(ਸਾਰਿਆਂ) ਦੇ ਮੁਖ ਵਿਚ ਸਰਸਵਤੀ ਆਪ ਆਣ ਬਿਰਾਜੀ
मुख भई आनि सरस्वती आपु ॥
ਜਿਹਿਜਪਤਲੋਗਮਿਲਿਸਰਬਜਾਪੁ੭॥॥
ਜਿਸ ਦੇ ਜਾਪ ਨੂੰ ਸਾਰੇ ਲੋਕ ਮਿਲ ਕੇ ਜਪਦੇ ਹਨ ॥੭॥
The adorable goddess Sarasvati came to reside in the mouths of all them and all of them with the desire of marrying that girl, offered prayers alongwith
जिहि जपत लोग मिलि सरब जापु ॥७॥
ਤਬਦੇਸਦੇਸਕੇਭੂਪਆਨਿ॥
ਤਦ ਦੇਸ ਦੇਸਾਂਤਰਾਂ ਦੇ ਰਾਜਿਆਂ ਨੇ ਆ ਕੇ
तब देस देस के भूप आनि ॥
ਕਿਨੋਪ੍ਰਣਾਮਰਾਜਾਮਹਾਨਿ॥
(ਉਸ) ਮਹਾਨ ਰਾਜੇ ਨੂੰ ਪ੍ਰਨਾਮ ਕੀਤਾ।
All the kings of various countries came and bowed before that king Subahu nad sat in the assembly
किनो प्रणाम राजा महानि ॥
ਤਹਬੈਠਿਰਾਜਸੋਭੰਤਐਸੁ॥
ਉਥੇ ਬੈਠ ਕੇ ਰਾਜੇ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ
तह बैठि राज सोभंत ऐसु ॥
ਜਨਦੇਵਮੰਡਲੀਸਮਨਤੈਸੁ੮॥॥
ਮਾਨੋ ਉਨ੍ਹਾਂ ਦੇ ਸਮਾਨ ਦੇਵ-ਮੰਡਲੀ ਵੀ ਨਾ ਹੋਵੇ ॥੮॥
, Where their glory excelled that of the assembly of gods.8.
जन देव मंडली सम न तैसु ॥८॥