ਸ਼੍ਰੀ ਦਸਮ ਗ੍ਰੰਥ

ਅੰਗ 625
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਛਤ੍ਰਿਨਤਾਸਬੁਛਤ੍ਰਿਪਤਿਸੂਝਾ
ਸਭ ਛਤ੍ਰੀਆਂ ਨੂੰ ਉਹ ਛਤ੍ਰਪਤੀ ਦੇ ਰੂਪ ਵਿਚ ਸੁਝਿਆ
छत्रिन ता सबु छत्रिपति सूझा ॥
LINE 02
ਜੋਗਿਨਮਹਾਜੋਗਕਰਬੂਝਾ
ਅਤੇ ਜੋਗੀਆਂ ਨੇ ਮਹਾਨ ਜੋਗੀ ਵਜੋਂ ਬੁਝਿਆ।
He appeared to the kshatris as Soverign and to the Yogis as Supreme Yogi
जोगिन महा जोग कर बूझा ॥
LINE 03
ਹਿਮਧਰਤਾਹਿਹਿਮਾਲਯਜਾਨਾ
ਬਰਫੀਲੇ ਪਰਬਤਾਂ (ਅਰਥਾਂਤਰ-ਚੰਦ੍ਰਮਾ) ਨੇ ਉਸ ਨੂੰ ਹਿਮਾਲਾ ਵਜੋਂ ਜਾਣਿਆ
हिमधर ताहि हिमालय जाना ॥
LINE 04
ਦਿਨਕਰਅੰਧਕਾਰਿਅਨੁਮਾਨਾ੧੪੫॥॥
ਅਤੇ ਹਨੇਰੇ ਨੇ ਸੂਰਜ ਕਰ ਕੇ ਅਨੁਮਾਨ ਕੀਤਾ ॥੧੪੫॥
The mountains considered him as Himalaya and the darkness thought of him as the effulgence of the sun.145.
दिनकर अंधकारि अनुमाना ॥१४५॥
LINE 05
ਜਲਸਰੂਪਜਲਤਾਸੁਪਛਾਨਾ
ਜਲ ਨੇ ਉਸ ਨੂੰ 'ਜਲ ਸਰੂਪ' ਵਜੋਂ ਪਛਾਣਿਆ
जल सरूप जल तासु पछाना ॥
LINE 06
ਮੇਘਨਇੰਦ੍ਰਦੇਵਕਰਮਾਨਾ
ਅਤੇ ਬਦਲਾਂ ਨੇ ਉਸ ਨੂੰ ਇੰਦਰ ਦੇਵ ਵਜੋਂ ਅਨੁਮਾਨ ਕੀਤਾ।
The water thought of him as the sea and the cloud considered him as Indra
मेघन इंद्रदेव कर माना ॥
LINE 07
ਬੇਦਨਬ੍ਰਹਮਰੂਪਕਰਦੇਖਾ
ਵੇਦਾਂ ਨੇ ਉਸ ਨੂੰ ਬ੍ਰਹਮ ਰੂਪ ਕਰ ਕੇ ਵੇਖਿਆ
बेदन ब्रहम रूप कर देखा ॥
LINE 08
ਬਿਪਨਬ੍ਯਾਸਜਾਨਿਅਵਿਰੇਖਾ੧੪੬॥॥
ਅਤੇ ਬ੍ਰਾਹਮਣਾਂ ਨੇ ਬਿਆਸ ਕਰ ਕੇ ਵਿਚਾਰਿਆ ॥੧੪੬॥
The Vedas considered him as Brahman and the Brahmins imagined him as the sage Vyas.146.
बिपन ब्यास जानि अविरेखा ॥१४६॥
LINE 09
ਲਖਮੀਤਾਹਿਬਿਸਨੁਕਰਿਮਾਨ੍ਯੋ
ਲੱਛਮੀ ਨੇ ਉਸ ਨੂੰ ਵਿਸ਼ਣੂ ਕਰ ਕੇ ਮੰਨਿਆ
लखमी ताहि बिसनु करि मान्यो ॥
LINE 10
ਬਾਸਵਦੇਵਬਾਸਵੀਜਾਨ੍ਯੋ
ਅਤੇ ਇੰਦਰਾਣੀ ('ਬਾਸਵੀ') ਨੇ ਇੰਦਰ ਰੂਪ ਵਿਚ ਜਾਣਿਆ।
Lakshmi considered him as Vishnu and Indrani as Indra
बासव देव बासवी जान्यो ॥
LINE 11
ਸੰਤਨਸਾਤਿਰੂਪਕਰਿਦੇਖਾ
ਸੰਤਾਂ ਨੇ (ਉਸ ਨੂੰ) ਸ਼ਾਂਤ ਰੂਪ ਵਿਚ ਵੇਖਿਆ
संतन साति रूप करि देखा ॥
LINE 12
ਸਤ੍ਰਨਕਲਹਸਰੂਪਬਿਸੇਖਾ੧੪੭॥॥
ਅਤੇ ਵੈਰੀਆਂ ਨੇ ਝਗੜੇ ('ਕਲਹ') ਦੇ ਰੂਪ ਵਿਚ ਵੇਖਿਆ ॥੧੪੭॥
The saints saw him s peace-personified and the enemies as the clash-personified.147.
सत्रन कलह सरूप बिसेखा ॥१४७॥
LINE 13
ਰੋਗਨਤਾਹਿਅਉਖਧੀਸੂਝਾ
ਰੋਗੀਆਂ ਨੂੰ ਉਹ ਦਵਾਈ ਰੂਪ ਲਗਿਆ
रोगन ताहि अउखधी सूझा ॥
LINE 14
ਭਾਮਿਨਭੋਗਰੂਪਕਰਿਬੂਝਾ
ਅਤੇ ਇਸਤਰੀਆਂ ਨੇ ਭੋਗ ਰੂਪ ਵਿਚ ਸਮਝਿਆ।
The ailments saw him as medicine and the women as lust
भामिन भोग रूप करि बूझा ॥
LINE 15
ਮਿਤ੍ਰਨਮਹਾਮਿਤ੍ਰਕਰਿਜਾਨਾ
ਮਿਤਰਾਂ ਨੇ ਮਹਾਨ ਮਿਤਰ ਕਰ ਕੇ ਮੰਨਿਆ
मित्रन महा मित्र करि जाना ॥
LINE 16
ਜੋਗਿਨਪਰਮਤਤੁਪਹਚਾਨਾ੧੪੮॥॥
ਅਤੇ ਜੋਗੀਆਂ ਨੇ ਪਰਮਤੱਤ ਵਜੋਂ ਪਛਾਣਿਆ ॥੧੪੮॥
The friends considered him as great friend and the Yogis as Supreme essence.148.
जोगिन परम ततु पहचाना ॥१४८॥
LINE 17
ਮੋਰਨਮਹਾਮੇਘਕਰਿਮਾਨਿਆ
ਮੋਰਾਂ ਨੇ ਘਨਘੋਰ ਬਦਲ ਵਜੋਂ ਮੰਨਿਆ
मोरन महा मेघ करि मानिआ ॥
LINE 18
ਦਿਨਕਰਚਿਤਚਕਵੀਜਾਨਿਆ
ਅਤੇ ਚਕਵੀ ਨੇ ਚਿਤ ਵਿਚ ਸੂਰਜ ਕਰ ਕੇ ਸਮਝਿਆ।
The peacocks thought of him as cloud and the Chakvi (Brahmani duck) as sun
दिनकर चित चकवी जानिआ ॥
LINE 19
ਚੰਦਸਰੂਪਚਕੋਰਨਸੂਝਾ
ਚਕੋਰਾਂ ਨੇ ਚੰਦ੍ਰਮਾ ਦਾ ਸਰੂਪ ਸਮਝਿਆ
चंद सरूप चकोरन सूझा ॥
LINE 20
ਸ੍ਵਾਤਿਬੂੰਦਸੀਪਨਕਰਿਬੂਝਾ੧੪੯॥॥
ਅਤੇ ਸਿੱਪੀਆਂ ਨੇ ਸ੍ਵਾਂਤੀ ਬੂੰਦ ਕਰ ਕੇ ਬੁਝਿਆ ॥੧੪੯॥
The female partridge viewed him as moon and the shell as rain-drop.149.
स्वाति बूंद सीपन करि बूझा ॥१४९॥
LINE 21
ਮਾਸਬਸੰਤਕੋਕਿਲਾਜਾਨਾ
ਕੋਇਲ ਨੇ ਬਸੰਤ ਦਾ ਮਹੀਨਾ ਸਮਝਿਆ
मास बसंत कोकिला जाना ॥
LINE 22
ਸ੍ਵਾਤਿਬੂੰਦਚਾਤ੍ਰਕਅਨੁਮਾਨਾ
ਅਤੇ ਚਾਤ੍ਰਿਕ ਨੇ ਸ੍ਵਾਂਤੀ ਬੂੰਦ ਵਜੋਂ ਅਨੁਮਾਨ ਕੀਤਾ।
The nightingale saw him as spring and the rain-bird as the rain-drop
स्वाति बूंद चात्रक अनुमाना ॥
LINE 23
ਸਾਧਨਸਿਧਿਰੂਪਕਰਿਦੇਖਾ
ਸਾਧਾਂ ਨੇ ਸਿੱਧ ਰੂਪ ਕਰ ਕੇ ਵੇਖਿਆ
साधन सिधि रूप करि देखा ॥
LINE 24
ਰਾਜਨਮਹਾਰਾਜਅਵਿਰੇਖਾ੧੫੦॥॥
ਅਤੇ ਰਾਜਿਆਂ ਨੇ ਮਹਾਰਾਜਾ ਵਜੋਂ ਵਿਚਾਰਿਆ ॥੧੫੦॥
The Sadhus (saints) viewed him s Siddh (an adept) and the kings as Sovereign.150.
राजन महाराज अविरेखा ॥१५०॥
LINE 25
ਦਾਨਸਰੂਪਭਿਛਕਨਜਾਨਾ
ਭਿਖਾਰੀਆਂ ਨੇ ਦਾਨ ਰੂਪ ਸਮਝਿਆ
दान सरूप भिछकन जाना ॥
LINE 26
ਕਾਲਸਰੂਪਸਤ੍ਰੁਅਨੁਮਾਨਾ
ਅਤੇ ਵੈਰੀਆਂ ਨੇ ਕਾਲ ਸਰੂਪ ਅਨੁਮਾਨਿਆ।
The beggars saw him as the Donor and the enemies as KAL (death)
काल सरूप सत्रु अनुमाना ॥
LINE 27
ਸਾਸਤ੍ਰਸਰੂਪਸਿਮ੍ਰਿਤਨਦੇਖਾ
ਸਿਮ੍ਰਿਤੀਆਂ ਨੇ ਸ਼ਾਸਤ੍ਰ ਵਜੋਂ ਵੇਖਿਆ
सासत्र सरूप सिम्रितन देखा ॥
LINE 28
ਸਤਿਸਰੂਪਸਾਧਅਵਿਰੇਖਾ੧੫੧॥॥
ਅਤੇ ਸਾਧਾਂ ਨੇ ਸਤਿ ਸਰੂਪ ਵਿਚ ਵਿਚਾਰਿਆ ॥੧੫੧॥
The Smritis considered him as the knowledge of Shastras and the saints as Truth.151.
सति सरूप साध अविरेखा ॥१५१॥
LINE 29
ਸੀਲਰੂਪਸਾਧਵਿਨਚੀਨਾ
ਸਾਧੂ ਰੁਚੀ ਵਾਲਿਆਂ ਨੇ ਸ਼ੁੱਧ ਚਲਨ ('ਸ਼ੀਲ') ਵਾਲਾ ਪਛਾਣਿਆ
सील रूप साधविन चीना ॥
LINE 30
ਦਿਆਲਸਰੂਪਦਇਆਚਿਤਿਕੀਨਾ
ਅਤੇ ਦਇਆ ਨੇ ਦਿਆਲੂ ਵਜੋਂ ਚਿਤ ਵਿਚ ਵਿਚਾਰਿਆ।
The saints viewed him as the personification of good conduct and absorbed his kindness in their mind
दिआल सरूप दइआ चिति कीना ॥
LINE 31
ਮੋਰਨਮੇਘਰੂਪਪਹਿਚਾਨਾ
ਮੋਰਾਂ ਨੇ ਬਦਲ ਰੂਪ ਵਿਚ ਪਛਾਣਿਆ
मोरन मेघ रूप पहिचाना ॥
LINE 32
ਚੋਰਨਤਾਹਿਭੋਰਕਰਿਜਾਨਾ੧੫੨॥॥
ਅਤੇ ਚੋਰਾਂ ਨੇ ਉਸ ਨੂੰ ਪ੍ਰਭਾਤ ਵੇਲਾ ਕਰ ਕੇ ਜਾਣਿਆ ॥੧੫੨॥
The peacocks thought of him as cloud and the thieves as day dawn.152.
चोरन ताहि भोर करि जाना ॥१५२॥
LINE 33
ਕਾਮਿਨਕੇਲਰੂਪਕਰਿਸੂਝਾ
ਕਾਮਨੀਆਂ ਨੂੰ ਕਾਮ-ਕੇਲ ਵਜੋਂ ਸੁਝਿਆ
कामिन केल रूप करि सूझा ॥
LINE 34
ਸਾਧਨਸਿਧਿਰੂਪਤਿਹਬੂਝਾ
ਅਤੇ ਸਾਧਾਂ ਨੇ ਉਸ ਨੂੰ ਸਿੱਧ ਰੂਪ ਵਿਚ ਵਿਚਾਰਿਆ।
The women considered him s the incarnation of lust and the saints saw him s adept
साधन सिधि रूप तिह बूझा ॥
LINE 35
ਫਣਪਤੇਸਫਣੀਅਰਕਰਿਜਾਨ੍ਯੋ
ਨਾਗਾਂ ('ਫਣੀਅਰ') ਨੇ (ਉਸ ਨੂੰ) ਸ਼ੇਸ਼ਨਾਗ ਕਰ ਕੇ ਜਾਣਿਆ
फणपतेस फणीअर करि जान्यो ॥
LINE 36
ਅੰਮ੍ਰਿਤਰੂਪਦੇਵਤਨਮਾਨ੍ਯੋ੧੫੩॥॥
ਅਤੇ ਦੇਵਤਿਆਂ ਨੇ ਅੰਮ੍ਰਿਤ ਰੂਪ ਕਰ ਕੇ ਮੰਨਿਆ ॥੧੫੩॥
The serpents considered him as Sheshnaga and the gods believed him to be ambrosia.153.
अंम्रित रूप देवतन मान्यो ॥१५३॥
LINE 37
ਮਣਿਸਮਾਨਫਣੀਅਰਕਰਿਸੂਝਾ
ਨਾਗਾਂ ('ਫਣੀਅਰ') ਨੂੰ ਮਣੀ ਕਰ ਕੇ ਸੁਝਿਆ
मणि समान फणीअर करि सूझा ॥
LINE 38
ਪ੍ਰਾਣਿਨਪ੍ਰਾਨਰੂਪਕਰਿਬੂਝਾ
ਅਤੇ ਪ੍ਰਾਣੀਆਂ ਨੇ ਪ੍ਰਾਣ ਰੂਪ ਕਰ ਕੇ ਬੁਝਿਆ।
He seemed to be like jewel in the serpent and the creatures saw him as prana (life-force)
प्राणिन प्रान रूप करि बूझा ॥
LINE 39
ਰਘੁਬੰਸੀਅਨਰਘੁਰਾਜਪ੍ਰਮਾਨ੍ਰਯੋ
ਰਘੂਬੰਸੀਆਂ ਨੇ ਰਘੁ ਰਾਜ ਵਜੋਂ ਪ੍ਰਮਾਣਿਤ ਕੀਤਾ
रघु बंसीअन रघुराज प्रमान्रयो ॥
LINE 40
ਕੇਵਲਕ੍ਰਿਸਨਜਾਦਵਨਜਾਨ੍ਯੋ੧੫੪॥॥
ਅਤੇ ਯਾਦਵਾਂ ਨੇ ਕੇਵਲ ਕ੍ਰਿਸ਼ਨ ਕਰ ਕੇ ਜਾਣਿਆ ॥੧੫੪॥
In the whole Raghu clan, he was authenticated s raghhu clan, he was authenticated as Raghuraj, the king Raghu and the Yadavas considered him like Krishna.154.
केवल क्रिसन जादवन जान्यो ॥१५४॥
LINE 41
ਬਿਪਤਿਹਰਨਬਿਪਤਹਿਕਰਿਜਾਨਾ
ਬਿਪਤਾ ਵਿਚ ਗ੍ਰਸਿਆਂ ਨੇ ਉਸ ਨੂੰ ਬਿਪਤਾ ਦੇ ਵਿਨਾਸ਼ਕ ਵਜੋਂ ਸਮਝਿਆ
बिपति हरन बिपतहि करि जाना ॥
LINE 42
ਬਲਿਮਹੀਪਬਾਵਨਪਹਚਾਨਾ
ਅਤੇ ਬਲੀ ਰਾਜੇ ਨੇ ਬਾਵਨ (ਅਵਤਾਰ) ਵਜੋਂ ਪਛਾਣ ਕੀਤੀ।
The affliction saw him as the destroyer of suffering and Bali saw him as Vaman
बलि महीप बावन पहचाना ॥
LINE 43
ਸਿਵਸਰੂਪਸਿਵਸੰਤਨਪੇਖਾ
ਸ਼ਿਵ ਦੇ ਉਪਾਸਕਾਂ ਨੇ ਸ਼ਿਵ ਰੂਪ ਵਿਚ ਵੇਖਿਆ
सिव सरूप सिव संतन पेखा ॥
LINE 44
ਬ੍ਯਾਸਪਰਾਸੁਰਤੁਲਬਸੇਖਾ੧੫੫॥॥
ਅਤੇ ਬਿਆਸ ਨੇ ਪਰਾਸ਼ਰ ਦੇ ਸਮਾਨ ਸਮਝਿਆ ॥੧੫੫॥
The devotees of Shiva considered him as Shiva and also as Vyas and Parashar.155.
ब्यास परासुर तुल बसेखा ॥१५५॥
LINE 45
ਬਿਪ੍ਰਨਬੇਦਸਰੂਪਬਖਾਨਾ
ਬ੍ਰਾਹਮਣਾਂ ਨੇ ਵੇਦ ਸਰੂਪ ਕਰ ਕੇ ਵਰਣਨ ਕੀਤਾ
बिप्रन बेद सरूप बखाना ॥
LINE 46
ਛਤ੍ਰਿਜੁਧਰੂਪਕਰਿਜਾਨਾ
ਅਤੇ ਛਤ੍ਰੀਆਂ ਨੇ ਯੁੱਧ ਰੂਪ ਕਰ ਕੇ ਜਾਣਿਆ।
The Brahmins considered him as Veda and Kshatriyas as war
छत्रि जुध रूप करि जाना ॥
LINE 47
ਜਉਨਜਉਨਜਿਹਭਾਤਿਬਿਚਾਰਾ
ਜੋ ਜੋ ਜਿਸ ਤਰ੍ਹਾਂ ਨਾਲ ਵਿਚਾਰ ਕਰਦਾ ਸੀ,
जउन जउन जिह भाति बिचारा ॥
LINE 48
ਤਉਨੈਕਾਛਿਕਾਛਿਅਨੁਹਾਰਾ੧੫੬॥॥
ਉਸ (ਉਸ) ਨੇ (ਉਸ ਨੂੰ ਆਪਣੀ) ਦ੍ਰਿਸ਼ਟੀ ਅਨੁਰੂਪ ਸੋਚਿਆ ॥੧੫੬॥
The person who thought of him in any manner, he presented himself in accordance with his desire.156.
तउनै काछि काछि अनुहारा ॥१५६॥