ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 606
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਪੇਕਾਸਟਆਪਿਹਰਿਪਿਆਰਾਵਿਚਿਕਾਸਟਅਗਨਿਰਖਾਇਆ
ਹੇ ਭਾਈ! ਪ੍ਰਭੂ ਆਪ ਹੀ ਲੱਕੜੀ (ਪੈਦਾ ਕਰਨ ਵਾਲਾ) ਹੈ, (ਆਪ ਹੀ ਅੱਗ ਬਣਾਣ ਵਾਲਾ ਹੈ) ਲੱਕੜੀ ਵਿਚ ਉਸ ਨੇ ਆਪ ਹੀ ਅੱਗ ਟਿਕਾ ਰੱਖੀ ਹੈ।
The Beloved Lord Himself is the firewood, and He Himself keeps the fire within the wood.
आपे कासट आपि हरि पिआरा विचि कासट अगनि रखाइआ ॥
LINE 02
ਆਪੇਹੀਆਪਿਵਰਤਦਾਪਿਆਰਾਭੈਅਗਨਿਸਕੈਜਲਾਇਆ
ਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ (ਉਸ ਦੇ ਹੁਕਮ ਵਿਚ) ਅੱਗ (ਲੱਕੜ ਨੂੰ) ਸਾੜ ਨਹੀਂ ਸਕਦੀ।
The Beloved Lord Himself, all by Himself, permeates them, and because of the Fear of God, the fire cannot burn the wood.
आपे ही आपि वरतदा पिआरा भै अगनि न सकै जलाइआ ॥
LINE 03
ਆਪੇਮਾਰਿਜੀਵਾਇਦਾਪਿਆਰਾਸਾਹਲੈਦੇਸਭਿਲਵਾਇਆ॥॥
ਪ੍ਰਭੂ ਆਪ ਹੀ ਮਾਰ ਕੇ ਜੀਵਾਲਣ ਵਾਲਾ ਹੈ। ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ ॥੩॥
The Beloved Himself kills and revives; all draw the breath of life, given by Him. ||3||
आपे मारि जीवाइदा पिआरा साह लैदे सभि लवाइआ ॥३॥
LINE 04
ਆਪੇਤਾਣੁਦੀਬਾਣੁਹੈਪਿਆਰਾਆਪੇਕਾਰੈਲਾਇਆ
ਹੇ ਭਾਈ! ਪ੍ਰਭੂ ਆਪ ਹੀ ਤਾਕਤ ਹੈ, ਆਪ ਹੀ (ਤਾਕਤ ਵਰਤਣ ਵਾਲਾ) ਹਾਕਮ ਹੈ, (ਸਾਰੇ ਜਗਤ ਨੂੰ ਉਸ ਨੇ) ਆਪ ਹੀ ਕਾਰ ਵਿਚ ਲਾਇਆ ਹੋਇਆ ਹੈ।
The Beloved Himself is power and presence; He Himself engages us in our work.
आपे ताणु दीबाणु है पिआरा आपे कारै लाइआ ॥
LINE 05
ਜਿਉਆਪਿਚਲਾਏਤਿਉਚਲੀਐਪਿਆਰੇਜਿਉਹਰਿਪ੍ਰਭਮੇਰੇਭਾਇਆ
ਹੇ ਪਿਆਰੇ ਸੱਜਣ! ਜਿਵੇਂ ਪ੍ਰਭੂ ਆਪ ਜੀਵਾਂ ਨੂੰ ਤੋਰਦਾ ਹੈ, ਜਿਵੇਂ ਮੇਰੇ ਹਰੀ-ਪ੍ਰਭੂ ਨੂੰ ਭਾਉਂਦਾ ਹੈ, ਤਿਵੇਂ ਹੀ ਚੱਲ ਸਕੀਦਾ ਹੈ।
As the Beloved makes me walk, I walk, as it pleases my Lord God.
जिउ आपि चलाए तिउ चलीऐ पिआरे जिउ हरि प्रभ मेरे भाइआ ॥
LINE 06
ਆਪੇਜੰਤੀਜੰਤੁਹੈਪਿਆਰਾਜਨਨਾਨਕਵਜਹਿਵਜਾਇਆ੪੪॥॥॥
ਹੇ ਦਾਸ ਨਾਨਕ! ਪ੍ਰਭੂ ਆਪ ਹੀ (ਜੀਵ-) ਵਾਜਾ (ਬਣਾਣ ਵਾਲਾ) ਹੈ, ਆਪ ਵਾਜਾ ਵਜਾਣ ਵਾਲਾ ਹੈ, ਸਾਰੇ ਜੀਵ-ਵਾਜੇ ਉਸੇ ਦੇ ਵਜਾਏ ਵੱਜ ਰਹੇ ਹਨ ॥੪॥੪॥
The Beloved Himself is the musician, and the musical instrument; servant Nanak vibrates His vibration. ||4||4||
आपे जंती जंतु है पिआरा जन नानक वजहि वजाइआ ॥४॥४॥
LINE 07
ਸੋਰਠਿਮਹਲਾ
Sorat'h, Fourth Mahalaa:
सोरठि महला ४ ॥
LINE 08
ਆਪੇਸ੍ਰਿਸਟਿਉਪਾਇਦਾਪਿਆਰਾਕਰਿਸੂਰਜੁਚੰਦੁਚਾਨਾਣੁ
ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ, ਤੇ (ਸ੍ਰਿਸ਼ਟੀ ਨੂੰ) ਸੂਰਜ ਚੰਦ ਚਾਨਣ ਕਰਨ ਲਈ ਬਣਾਂਦਾ ਹੈ।
The Beloved Himself created the Universe; He made the light of the sun and the moon.
आपे स्रिसटि उपाइदा पिआरा करि सूरजु चंदु चानाणु ॥
LINE 09
ਆਪਿਨਿਤਾਣਿਆਤਾਣੁਹੈਪਿਆਰਾਆਪਿਨਿਮਾਣਿਆਮਾਣੁ
ਪ੍ਰਭੂ ਆਪ ਹੀ ਨਿਆਸਰਿਆਂ ਦਾ ਆਸਰਾ ਹੈ, ਜਿਨ੍ਹਾਂ ਨੂੰ ਕੋਈ ਆਦਰ-ਮਾਣ ਨਹੀਂ ਦੇਂਦਾ ਉਹਨਾਂ ਨੂੰ ਆਦਰ-ਮਾਣ ਦੇਣ ਵਾਲਾ ਹੈ।
The Beloved Himself is the power of the powerless; He Himself is the honor of the dishonored.
आपि निताणिआ ताणु है पिआरा आपि निमाणिआ माणु ॥
LINE 10
ਆਪਿਦਇਆਕਰਿਰਖਦਾਪਿਆਰਾਆਪੇਸੁਘੜੁਸੁਜਾਣੁ॥॥
ਉਹ ਪਿਆਰਾ ਪ੍ਰਭੂ ਸੋਹਣੀ ਆਤਮਕ ਘਾੜਤ ਵਾਲਾ ਹੈ, ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਉਹ ਮੇਹਰ ਕਰ ਕੇ ਆਪ ਸਭ ਦੀ ਰਖਿਆ ਕਰਦਾ ਹੈ ॥੧॥
The Beloved Himself grants His Grace and protects us; He Himself is wise and all-knowing. ||1||
आपि दइआ करि रखदा पिआरा आपे सुघड़ु सुजाणु ॥१॥
LINE 11
ਮੇਰੇਮਨਜਪਿਰਾਮਨਾਮੁਨੀਸਾਣੁ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਹੀ ਜੀਵਨ-ਸਫ਼ਰ ਵਾਸਤੇ) ਰਾਹਦਾਰੀ ਹੈ।
O my mind, chant the Name of the Lord, and receive His Insignia.
मेरे मन जपि राम नामु नीसाणु ॥
LINE 12
ਸਤਿਸੰਗਤਿਮਿਲਿਧਿਆਇਤੂਹਰਿਹਰਿਬਹੁੜਿਆਵਣਜਾਣੁਰਹਾਉ
ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ ਤੂੰ ਪਰਮਾਤਮਾ ਦਾ ਧਿਆਨ ਧਰਿਆ ਕਰ, (ਧਿਆਨ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ ਰਹਾਉ॥
Join the Sat Sangat, the True Congregation, and meditate on the Lord, Har, Har; you shall not have to come and go in reincarnation again. ||Pause||
सतिसंगति मिलि धिआइ तू हरि हरि बहुड़ि न आवण जाणु ॥ रहाउ ॥
LINE 13
ਆਪੇਹੀਗੁਣਵਰਤਦਾਪਿਆਰਾਆਪੇਹੀਪਰਵਾਣੁ
ਹੇ ਭਾਈ! ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ) ਗੁਣਾਂ ਦੀ ਦਾਤਿ ਦੇਂਦਾ ਹੈ, ਆਪ ਹੀ ਜੀਵਾਂ ਨੂੰ ਆਪਣੀ ਹਜ਼ੂਰੀ ਵਿਚ ਕਬੂਲ ਕਰਦਾ ਹੈ।
The Beloved Himself pervades His Glorious Praises, and He Himself approves them.
आपे ही गुण वरतदा पिआरा आपे ही परवाणु ॥
LINE 14
ਆਪੇਬਖਸਕਰਾਇਦਾਪਿਆਰਾਆਪੇਸਚੁਨੀਸਾਣੁ
ਪ੍ਰਭੂ ਆਪ ਹੀ ਸਭ ਉਤੇ ਬਖ਼ਸ਼ਸ਼ ਕਰਦਾ ਹੈ, ਉਹ ਆਪ ਹੀ (ਜੀਵਾਂ ਵਾਸਤੇ) ਸਦਾ ਕਾਇਮ ਰਹਿਣ ਵਾਲਾ ਚਾਨਣ-ਮੁਨਾਰਾ ਹੈ।
The Beloved Himself grants His forgiveness, and He Himself bestows the Insignia of Truth.
आपे बखस कराइदा पिआरा आपे सचु नीसाणु ॥
LINE 15
ਆਪੇਹੁਕਮਿਵਰਤਦਾਪਿਆਰਾਆਪੇਹੀਫੁਰਮਾਣੁ॥॥
ਉਹ ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਹੁਕਮ ਵਿਚ ਤੋਰਦਾ ਹੈ, ਆਪ ਹੀ ਹਰ ਥਾਂ ਹੁਕਮ ਚਲਾਂਦਾ ਹੈ ॥੨॥
The Beloved Himself obeys His Will, and He Himself issues His Command. ||2||
आपे हुकमि वरतदा पिआरा आपे ही फुरमाणु ॥२॥
LINE 16
ਆਪੇਭਗਤਿਭੰਡਾਰਹੈਪਿਆਰਾਆਪੇਦੇਵੈਦਾਣੁ
ਹੇ ਭਾਈ! ਉਹ ਪਿਆਰਾ ਪ੍ਰਭੂ (ਆਪਣੀ) ਭਗਤੀ ਦੇ ਖ਼ਜ਼ਾਨਿਆਂ ਵਾਲਾ ਹੈ, ਆਪ ਹੀ (ਜੀਵਾਂ ਨੂੰ ਆਪਣੀ ਭਗਤੀ ਦੀ) ਦਾਤਿ ਦੇਂਦਾ ਹੈ।
The Beloved Himself is the treasure of devotion; He Himself gives His gifts.
आपे भगति भंडार है पिआरा आपे देवै दाणु ॥
LINE 17
ਆਪੇਸੇਵਕਰਾਇਦਾਪਿਆਰਾਆਪਿਦਿਵਾਵੈਮਾਣੁ
ਪ੍ਰਭੂ ਆਪ ਹੀ (ਜੀਵਾਂ ਪਾਸੋਂ) ਸੇਵਾ-ਭਗਤੀ ਕਰਾਂਦਾ ਹੈ, ਤੇ ਆਪ ਹੀ (ਸੇਵਾ-ਭਗਤੀ ਕਰਨ ਵਾਲਿਆਂ ਨੂੰ ਜਗਤ ਪਾਸੋਂ) ਇੱਜ਼ਤ ਦਿਵਾਂਦਾ ਹੈ।
The Beloved Himself commits some to His service, and He Himself blesses them with honor.
आपे सेव कराइदा पिआरा आपि दिवावै माणु ॥
LINE 18
ਆਪੇਤਾੜੀਲਾਇਦਾਪਿਆਰਾਆਪੇਗੁਣੀਨਿਧਾਨੁ॥॥
ਉਹ ਪ੍ਰਭੂ ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ, ਤੇ ਆਪ ਹੀ (ਆਪਣੇ ਗੁਣਾਂ ਵਿਚ) ਸਮਾਧੀ ਲਾਂਦਾ ਹੈ ॥੩॥
The Beloved Himself is absorbed in Samaadhi; He Himself is the treasure of excellence. ||3||
आपे ताड़ी लाइदा पिआरा आपे गुणी निधानु ॥३॥
LINE 19
ਆਪੇਵਡਾਆਪਿਹੈਪਿਆਰਾਆਪੇਹੀਪਰਧਾਣੁ
ਹੇ ਭਾਈ! ਉਹ ਪ੍ਰਭੂ ਪਿਆਰਾ ਆਪ ਹੀ ਸਭ ਤੋਂ ਵੱਡਾ ਹੈ ਤੇ ਮੰਨਿਆ-ਪ੍ਰਮੰਨਿਆ ਹੋਇਆ ਹੈ।
The Beloved Himself is the greatest; He Himself is supreme.
आपे वडा आपि है पिआरा आपे ही परधाणु ॥
LINE 20
ਆਪੇਕੀਮਤਿਪਾਇਦਾਪਿਆਰਾਆਪੇਤੁਲੁਪਰਵਾਣੁ
ਉਹ ਆਪ ਹੀ (ਆਪਣਾ) ਤੋਲ ਤੇ ਪੈਮਾਨਾ ਵਰਤ ਕੇ (ਆਪਣੇ ਪੈਦਾ ਕੀਤੇ ਜੀਵਾਂ ਦੇ ਜੀਵਨ ਦਾ) ਮੁੱਲ ਪਾਂਦਾ ਹੈ।
The Beloved Himself appraises the value; He Himself is the scale, and the weights.
आपे कीमति पाइदा पिआरा आपे तुलु परवाणु ॥
LINE 21
ਆਪੇਅਤੁਲੁਤੁਲਾਇਦਾਪਿਆਰਾਜਨਨਾਨਕਸਦਕੁਰਬਾਣੁ੪੫॥॥॥
ਉਹ ਪ੍ਰਭੂ ਆਪ ਅਤੁੱਲ ਹੈ (ਉਸ ਦੀ ਬਜ਼ੁਰਗੀ ਦਾ ਮਾਪ ਨਹੀਂ ਹੋ ਸਕਦਾ) ਉਹ (ਜੀਵਾਂ ਦੇ ਜੀਵਨ ਸਦਾ) ਤੋਲਦਾ ਹੈ। ਹੇ ਦਾਸ ਨਾਨਕ! (ਆਖ-) ਮੈਂ ਸਦਾ ਉਸ ਤੋਂ ਸਦਕੇ ਜਾਂਦਾ ਹਾਂ ॥੪॥੫॥
The Beloved Himself is unweighable - He weighs Himself; servant Nanak is forever a sacrifice to Him. ||4||5||
आपे अतुलु तुलाइदा पिआरा जन नानक सद कुरबाणु ॥४॥५॥
LINE 22
ਸੋਰਠਿਮਹਲਾ
Sorat'h, Fourth Mahalaa:
सोरठि महला ४ ॥
LINE 23
ਆਪੇਸੇਵਾਲਾਇਦਾਪਿਆਰਾਆਪੇਭਗਤਿਉਮਾਹਾ
ਹੇ ਭਾਈ! ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜਦਾ ਹੈ, ਆਪ ਹੀ ਭਗਤੀ ਕਰਨ ਦਾ ਉਤਸ਼ਾਹ ਦੇਂਦਾ ਹੈ।
The Beloved Himself commits some to His service; He Himself blesses them with the joy of devotional worship.
आपे सेवा लाइदा पिआरा आपे भगति उमाहा ॥
LINE 24
ਆਪੇਗੁਣਗਾਵਾਇਦਾਪਿਆਰਾਆਪੇਸਬਦਿਸਮਾਹਾ
ਪ੍ਰਭੂ ਆਪ ਹੀ (ਜੀਵਾਂ ਨੂੰ) ਗੁਣ ਗਾਵਣ ਲਈ ਪ੍ਰੇਰਨਾ ਕਰਦਾ ਹੈ, ਆਪ ਹੀ (ਜੀਵਾਂ ਨੂੰ) ਗੁਰੂ ਦੇ ਸ਼ਬਦ ਵਿਚ ਜੋੜਦਾ ਹੈ।
The Beloved Himself causes us to sing His Glorious Praises; He Himself is absorbed in the Word of His Shabad.
आपे गुण गावाइदा पिआरा आपे सबदि समाहा ॥
LINE 25
ਆਪੇਲੇਖਣਿਆਪਿਲਿਖਾਰੀਆਪੇਲੇਖੁਲਿਖਾਹਾ॥॥
ਪ੍ਰਭੂ ਆਪ ਹੀ ਕਲਮ ਹੈ, ਆਪ ਹੀ ਕਲਮ ਚਲਾਣ ਵਾਲਾ ਹੈ, ਤੇ, ਆਪ ਹੀ (ਜੀਵਾਂ ਦੇ ਮੱਥੇ ਉੱਤੇ ਭਗਤੀ ਦਾ) ਲੇਖ ਲਿਖਦਾ ਹੈ ॥੧॥
He Himself is the pen, and He Himself is the scribe; He Himself inscribes His inscription. ||1||
आपे लेखणि आपि लिखारी आपे लेखु लिखाहा ॥१॥
LINE 26
ਮੇਰੇਮਨਜਪਿਰਾਮਨਾਮੁਓਮਾਹਾ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਉਤਸ਼ਾਹ ਨਾਲ ਜਪਿਆ ਕਰ।
O my mind, joyfully chant the Name of the Lord.
मेरे मन जपि राम नामु ओमाहा ॥
LINE 27
ਅਨਦਿਨੁਅਨਦੁਹੋਵੈਵਡਭਾਗੀਲੈਗੁਰਿਪੂਰੈਹਰਿਲਾਹਾਰਹਾਉ
ਪੂਰੇ ਗੁਰੂ ਦੀ ਰਾਹੀਂ ਹਰਿ-ਨਾਮ ਦਾ ਲਾਭ ਖੱਟ ਲੈ। (ਜੇਹੜਾ) ਵਡ-ਭਾਗੀ ਮਨੁੱਖ (ਨਾਮ ਜਪਦਾ ਹੈ, ਉਸ) ਨੂੰ ਹਰ ਵੇਲੇ ਆਤਮਕ ਸੁਖ ਮਿਲਿਆ ਰਹਿੰਦਾ ਹੈ ਰਹਾਉ॥
Those very fortunate ones are in ecstasy night and day; through the Perfect Guru, they obtain the profit of the Lord's Name. ||Pause||
अनदिनु अनदु होवै वडभागी लै गुरि पूरै हरि लाहा ॥ रहाउ ॥
LINE 28
ਆਪੇਗੋਪੀਕਾਨੁਹੈਪਿਆਰਾਬਨਿਆਪੇਗਊਚਰਾਹਾ
ਹੇ ਭਾਈ! ਪ੍ਰਭੂ ਹੀ ਗੋਪੀਆਂ ਹੈ, ਆਪ ਹੀ ਕ੍ਰਿਸ਼ਨ ਹੈ, ਆਪ ਹੀ (ਬਿੰਦ੍ਰਾਬਨ) ਜੰਗਲ ਵਿਚ ਗਾਈਆਂ ਚਾਰਨ ਵਾਲਾ ਹੈ।
The Beloved Himself is the milk-maid and Krishna; He Himself herds the cows in the woods.
आपे गोपी कानु है पिआरा बनि आपे गऊ चराहा ॥
LINE 29
ਆਪੇਸਾਵਲਸੁੰਦਰਾਪਿਆਰਾਆਪੇਵੰਸੁਵਜਾਹਾ
ਪ੍ਰਭੂ ਆਪ ਹੀ ਸਾਂਵਲੇ ਰੰਗ ਵਾਲਾ ਸੋਹਣਾ ਕ੍ਰਿਸ਼ਨ ਹੈ, ਆਪ ਹੀ ਬੰਸਰੀ ਵਜਾਣ ਵਾਲਾ ਹੈ।
The Beloved Himself is the blue-skinned, handsome one; He Himself plays on His flute.
आपे सावल सुंदरा पिआरा आपे वंसु वजाहा ॥
LINE 30
ਕੁਵਲੀਆਪੀੜੁਆਪਿਮਰਾਇਦਾਪਿਆਰਾਕਰਿਬਾਲਕਰੂਪਿਪਚਾਹਾ॥॥
ਪ੍ਰਭੂ ਆਪ ਹੀ ਬਾਲਕ-ਰੂਪ (ਕ੍ਰਿਸ਼ਨ-ਰੂਪ) ਵਿਚ (ਕੰਸ ਦੇ ਭੇਜੇ ਹੋਏ ਹਾਥੀ) ਕੁਵਲੀਆਪੀੜ ਨੂੰ ਨਾਸ ਕਰਨ ਵਾਲਾ ਹੈ ॥੨॥
The Beloved Himself took the form of a child, and destroyed Kuwalia-peer, the mad elephant. ||2||
कुवलीआपीड़ु आपि मराइदा पिआरा करि बालक रूपि पचाहा ॥२॥
LINE 31
ਆਪਿਅਖਾੜਾਪਾਇਦਾਪਿਆਰਾਕਰਿਵੇਖੈਆਪਿਚੋਜਾਹਾ
ਹੇ ਭਾਈ! ਪ੍ਰਭੂ ਆਪ ਹੀ (ਇਹ ਜਗਤ ਦਾ) ਅਖਾੜਾ ਬਣਾਣ ਵਾਲਾ ਹੈ, (ਇਸ ਜਗਤ-ਅਖਾੜੇ ਵਿਚ) ਆਪ ਹੀ ਕੌਤਕ-ਤਮਾਸ਼ੇ ਰਚ ਕੇ ਵੇਖ ਰਿਹਾ ਹੈ।
The Beloved Himself sets the stage; He performs the plays, and He Himself watches them.
आपि अखाड़ा पाइदा पिआरा करि वेखै आपि चोजाहा ॥
LINE 32
ਕਰਿਬਾਲਕਰੂਪਉਪਾਇਦਾਪਿਆਰਾਚੰਡੂਰੁਕੰਸੁਕੇਸੁਮਾਰਾਹਾ
ਪ੍ਰਭੂ ਆਪ ਹੀ ਬਾਲਕ-ਰੂਪ ਕ੍ਰਿਸ਼ਨ ਨੂੰ ਪੈਦਾ ਕਰਨ ਵਾਲਾ ਹੈ, ਤੇ, ਆਪ ਹੀ ਉਸ ਪਾਸੋਂ ਚੰਡੂਰ, ਕੇਸੀ ਅਤੇ ਕੰਸ ਨੂੰ ਮਰਵਾਣ ਵਾਲਾ ਹੈ।
The Beloved Himself assumed the form of the child, and killed the demons Chandoor, Kansa and Kaysee.
करि बालक रूप उपाइदा पिआरा चंडूरु कंसु केसु माराहा ॥
LINE 33
ਆਪੇਹੀਬਲੁਆਪਿਹੈਪਿਆਰਾਬਲੁਭੰਨੈਮੂਰਖਮੁਗਧਾਹਾ॥॥
ਆਪ ਹੀ ਤਾਕਤ (ਦੇਣ ਵਾਲਾ) ਹੈ, ਤੇ, ਆਪ ਹੀ ਮੂਰਖਾਂ ਦੀ ਤਾਕਤ ਭੰਨ ਦੇਂਦਾ ਹੈ ॥੩॥
The Beloved Himself, by Himself, is the embodiment of power; He shatters the power of the fools and idiots. ||3||
आपे ही बलु आपि है पिआरा बलु भंनै मूरख मुगधाहा ॥३॥
LINE 34
ਸਭੁਆਪੇਜਗਤੁਉਪਾਇਦਾਪਿਆਰਾਵਸਿਆਪੇਜੁਗਤਿਹਥਾਹਾ
ਹੇ ਭਾਈ! ਪਿਆਰਾ ਪ੍ਰਭੂ ਆਪ ਹੀ ਸਾਰੇ ਜਗਤ ਨੂੰ ਪੈਦਾ ਕਰਦਾ ਹੈ, (ਜਗਤ ਨੂੰ ਆਪ ਹੀ ਆਪਣੇ) ਵੱਸ ਵਿਚ ਰੱਖਦਾ ਹੈ (ਜੀਵਾਂ ਦੀ ਜੀਵਨ-) ਜੁਗਤਿ ਆਪਣੇ ਹੱਥ ਵਿਚ ਰੱਖਦਾ ਹੈ।
The Beloved Himself created the whole world. In His hands He holds the power of the ages.
सभु आपे जगतु उपाइदा पिआरा वसि आपे जुगति हथाहा ॥