ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 597
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤੁਝਹੀਮਨਰਾਤੇਅਹਿਨਿਸਿਪਰਭਾਤੇਹਰਿਰਸਨਾਜਪਿਮਨਰੇ॥॥
(ਮੇਹਰ ਕਰ ਕਿ) ਮੇਰਾ ਮਨ ਦਿਨ ਰਾਤ ਹਰ ਵੇਲੇ ਤੇਰੇ ਪਿਆਰ ਵਿਚ ਰੰਗਿਆ ਰਹੇ। ਹੇ ਮਨ! ਸਵੇਰੇ ਜੀਭ ਨਾਲ ਪਰਮਾਤਮਾ ਦਾ ਨਾਮ ਜਪ! ॥੨॥
My mind is imbued with You, day and night and morning, O Lord; my tongue chants Your Name, and my mind meditates on You. ||2||
तुझ ही मन राते अहिनिसि परभाते हरि रसना जपि मन रे ॥२॥
LINE 02
ਤੁਮਸਾਚੇਹਮਤੁਮਹੀਰਾਚੇਸਬਦਿਭੇਦਿਫੁਨਿਸਾਚੇ
(ਹੇ ਪ੍ਰਭੂ!) ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਜੇ ਅਸੀਂ ਜੀਵ ਤੇਰੀ ਯਾਦ ਵਿਚ ਹੀ ਟਿਕੇ ਰਹੀਏ, ਜੇ ਅਸੀਂ ਤੇਰੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਵਿਝੇ ਰਹੀਏ, ਤਾਂ ਅਸੀਂ ਭੀ (ਤੇਰੀ ਮੇਹਰ ਨਾਲ) ਅਡੋਲ-ਚਿੱਤ ਹੋ ਸਕਦੇ ਹਾਂ।
You are True, and I am absorbed into You; through the mystery of the Shabad, I shall ultimately become True as well.
तुम साचे हम तुम ही राचे सबदि भेदि फुनि साचे ॥
LINE 03
ਅਹਿਨਿਸਿਨਾਮਿਰਤੇਸੇਸੂਚੇਮਰਿਜਨਮੇਸੇਕਾਚੇ॥॥
ਜੇਹੜੇ ਮਨੁੱਖ ਦਿਨ ਰਾਤ ਤੇਰੇ ਨਾਮ ਵਿਚ ਰੰਗੇ ਰਹਿੰਦੇ ਹਨ ਉਹ ਪਵਿਤ੍ਰ-ਆਤਮਾ ਹਨ, (ਪਰ ਨਾਮ ਵਿਸਾਰ ਕੇ) ਜੋ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹਨਾਂ ਦੇ ਮਨ ਦੀ ਘਾੜਤ ਅਜੇ ਕੋਝੀ ਹੈ ॥੩॥
Those who are imbued with the Naam day and night are pure, while those who die to be reborn are impure. ||3||
अहिनिसि नामि रते से सूचे मरि जनमे से काचे ॥३॥
LINE 04
ਅਵਰੁਦੀਸੈਕਿਸੁਸਾਲਾਹੀਤਿਸਹਿਸਰੀਕੁਕੋਈ
ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਕੋਈ ਹੋਰ ਮੈਨੂੰ ਉਸ ਵਰਗਾ ਨਹੀਂ ਦਿੱਸਦਾ ਜਿਸ ਦੀ ਮੈਂ ਸਿਫ਼ਤ-ਸਾਲਾਹ ਕਰ ਸਕਾਂ।
I do not see any other like the Lord; who else should I praise? No one is equal to Him.
अवरु न दीसै किसु सालाही तिसहि सरीकु न कोई ॥
LINE 05
ਪ੍ਰਣਵਤਿਨਾਨਕੁਦਾਸਨਿਦਾਸਾਗੁਰਮਤਿਜਾਨਿਆਸੋਈ੪੫॥॥॥
ਨਾਨਕ ਬੇਨਤੀ ਕਰਦਾ ਹੈ ਕਿ ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਉਸ (ਲਾ-ਸ਼ਰੀਕ) ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ॥੪॥੫॥
Prays Nanak, I am the slave of His slaves; by Guru's Instruction, I know Him. ||4||5||
प्रणवति नानकु दासनि दासा गुरमति जानिआ सोई ॥४॥५॥
LINE 06
ਸੋਰਠਿਮਹਲਾ
Sorat'h, First Mahalaa:
सोरठि महला १ ॥
LINE 07
ਅਲਖਅਪਾਰਅਗੰਮਅਗੋਚਰਨਾਤਿਸੁਕਾਲੁਕਰਮਾ
ਉਹ ਪਰਮਾਤਮਾ ਅਦ੍ਰਿੱਸ਼ ਹੈ, ਬੇਅੰਤ ਹੈ, ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰੇ ਉਸ ਨੂੰ ਸਮਝ ਨਹੀਂ ਸਕਦੇ, ਮੌਤ ਉਸ ਨੂੰ ਪੋਹ ਨਹੀਂ ਸਕਦੀ, ਕਰਮਾਂ ਦਾ ਉਸ ਉਤੇ ਕੋਈ ਦਬਾਉ ਨਹੀਂ (ਜਿਵੇਂ ਜੀਵ ਕਰਮ-ਅਧੀਨ ਹਨ ਉਹ ਨਹੀਂ)।
He is unknowable, infinite, unapproachable and imperceptible. He is not subject to death or karma.
अलख अपार अगंम अगोचर ना तिसु कालु न करमा ॥
LINE 08
ਜਾਤਿਅਜਾਤਿਅਜੋਨੀਸੰਭਉਨਾਤਿਸੁਭਾਉਭਰਮਾ॥॥
ਉਸ ਪ੍ਰਭੂ ਦੀ ਕੋਈ ਜਾਤਿ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਨਾਹ ਉਸ ਨੂੰ ਕੋਈ ਮੋਹ ਵਿਆਪਦਾ ਹੈ, ਨਾਹ ਉਹਨੂੰ ਕੋਈ ਭਟਕਣਾ ਹੈ ॥੧॥
His caste is casteless; He is unborn, self-illumined, and free of doubt and desire. ||1||
जाति अजाति अजोनी संभउ ना तिसु भाउ न भरमा ॥१॥
LINE 09
ਸਾਚੇਸਚਿਆਰਵਿਟਹੁਕੁਰਬਾਣੁ
ਮੈਂ ਸਦਾ ਕੁਰਬਾਨ ਹਾਂ ਉਸ ਪਰਮਾਤਮਾ ਤੋਂ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਸਚਾਈ ਦਾ ਸੋਮਾ ਹੈ।
I am a sacrifice to the Truest of the True.
साचे सचिआर विटहु कुरबाणु ॥
LINE 10
ਨਾਤਿਸੁਰੂਪਵਰਨੁਨਹੀਰੇਖਿਆਸਾਚੈਸਬਦਿਨੀਸਾਣੁਰਹਾਉ
ਉਸ ਪਰਮਾਤਮਾ ਦਾ ਨਾਹ ਕੋਈ ਰੂਪ ਹੈ ਨਾਹ ਰੰਗ ਹੈ ਅਤੇ ਨਾਹ ਕੋਈ ਚਿਹਨ ਚੱਕ੍ਰ ਹੈ। ਸੱਚੇ ਸ਼ਬਦ ਵਿਚ ਜੁੜਿਆਂ ਉਸ ਦਾ ਥਹੁ-ਪਤਾ ਲੱਗਦਾ ਹੈ। ਰਹਾਉ॥
He has no form, no color and no features; through the True Word of the Shabad, He reveals Himself. ||Pause||
ना तिसु रूप वरनु नही रेखिआ साचै सबदि नीसाणु ॥ रहाउ ॥
LINE 11
ਨਾਤਿਸੁਮਾਤਪਿਤਾਸੁਤਬੰਧਪਨਾਤਿਸੁਕਾਮੁਨਾਰੀ
ਉਸ ਪ੍ਰਭੂ ਦੀ ਨਾਹ ਮਾਂ ਨਾਹ ਪਿਉ ਨਾਹ ਉਸ ਦਾ ਕੋਈ ਪੁੱਤਰ ਨਾਹ ਰਿਸ਼ਤੇਦਾਰ। ਨਾਹ ਉਸ ਨੂੰ ਕਾਮ-ਵਾਸਨਾ ਫੁਰਦੀ ਹੈ ਤੇ ਨਾਹ ਹੀ ਉਸ ਦੀ ਕੋਈ ਵਹੁਟੀ ਹੈ।
He has no mother, father, sons or relatives; He is free of sexual desire; He has no wife.
ना तिसु मात पिता सुत बंधप ना तिसु कामु न नारी ॥
LINE 12
ਅਕੁਲਨਿਰੰਜਨਅਪਰਪਰੰਪਰੁਸਗਲੀਜੋਤਿਤੁਮਾਰੀ॥॥
ਉਸ ਦੀ ਕੋਈ ਖ਼ਾਸ ਕੁਲ ਨਹੀਂ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਬੇਅੰਤ ਹੈ ਪਰੇ ਤੋਂ ਪਰੇ ਹੈ। ਹੇ ਪ੍ਰਭੂ! ਸਭ ਥਾਂ ਤੇਰੀ ਹੀ ਜੋਤਿ ਪ੍ਰਕਾਸ਼ ਕਰ ਰਹੀ ਹੈ ॥੨॥
He has no ancestry; He is immaculate. He is infinite and endless; O Lord, Your Light is pervading all. ||2||
अकुल निरंजन अपर परंपरु सगली जोति तुमारी ॥२॥
LINE 13
ਘਟਘਟਅੰਤਰਿਬ੍ਰਹਮੁਲੁਕਾਇਆਘਟਿਘਟਿਜੋਤਿਸਬਾਈ
ਹਰੇਕ ਸਰੀਰ ਦੇ ਅੰਦਰ ਪਰਮਾਤਮਾ ਗੁਪਤ ਹੋ ਕੇ ਬੈਠਾ ਹੋਇਆ ਹੈ, ਹਰੇਕ ਘਟ ਵਿਚ ਹਰ ਥਾਂ ਉਸੇ ਦੀ ਜੋਤਿ ਹੈ[
Deep within each and every heart, God is hidden; His Light is in each and every heart.
घट घट अंतरि ब्रहमु लुकाइआ घटि घटि जोति सबाई ॥
LINE 14
ਬਜਰਕਪਾਟਮੁਕਤੇਗੁਰਮਤੀਨਿਰਭੈਤਾੜੀਲਾਈ॥॥
ਗੁਰੂ ਦੀ ਮੱਤ ਤੇ ਤੁਰ ਨਾਲ ਕਰੜੇ ਕਵਾੜ ਖੁਲ੍ਹਦੇ ਹਨ ਤੇ ਇਹ ਸਮਝ ਆਉਂਦੀ ਹੈ ਕਿ ਹਰੇਕ ਜੀਵ ਵਿਚ ਵਿਆਪਕ ਹੁੰਦਾ ਹੋਇਆ ਭੀ ਪ੍ਰਭੂ ਨਿਡਰ ਅਵਸਥਾ ਵਿਚ ਟਿਕਿਆ ਬੈਠਾ ਹੈ ॥੩॥
The heavy doors are opened by Guru's Instructions; one becomes fearless, in the trance of deep meditation. ||3||
बजर कपाट मुकते गुरमती निरभै ताड़ी लाई ॥३॥
LINE 15
ਜੰਤਉਪਾਇਕਾਲੁਸਿਰਿਜੰਤਾਵਸਗਤਿਜੁਗਤਿਸਬਾਈ
ਸਭ ਜੀਵਾਂ ਨੂੰ ਪੈਦਾ ਕਰ ਕੇ ਸਭ ਦੇ ਸਿਰ ਉਤੇ ਪਰਮਾਤਮਾ ਨੇ ਮੌਤ (ਭੀ) ਟਿਕਾਈ ਹੋਈ ਹੈ, ਸਭ ਜੀਵਾਂ ਦੀ ਜੀਵਨ-ਜੁਗਤਿ ਪ੍ਰਭੂ ਨੇ ਆਪਣੇ ਵੱਸ ਵਿਚ ਰੱਖੀ ਹੋਈ ਹੈ।
The Lord created all beings, and placed death over the heads of all; all the world is under His Power.
जंत उपाइ कालु सिरि जंता वसगति जुगति सबाई ॥
LINE 16
ਸਤਿਗੁਰੁਸੇਵਿਪਦਾਰਥੁਪਾਵਹਿਛੂਟਹਿਸਬਦੁਕਮਾਈ॥॥
ਜੇਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ-ਪਦਾਰਥ ਹਾਸਲ ਕਰਦੇ ਹਨ, ਉਹ ਗੁਰ-ਸ਼ਬਦ ਨੂੰ ਕਮਾ ਕੇ (ਗੁਰ-ਸ਼ਬਦ ਅਨੁਸਾਰ ਜੀਵਨ ਢਾਲ ਕੇ ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੪॥
Serving the True Guru, the treasure is obtained; living the Word of the Shabad, one is emancipated. ||4||
सतिगुरु सेवि पदारथु पावहि छूटहि सबदु कमाई ॥४॥
LINE 17
ਸੂਚੈਭਾਡੈਸਾਚੁਸਮਾਵੈਵਿਰਲੇਸੂਚਾਚਾਰੀ
ਪਵਿਤ੍ਰ ਹਿਰਦੇ ਵਿਚ ਹੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਟਿਕ ਸਕਦਾ ਹੈ, ਪਰ ਸੁੱਚੇ ਆਚਰਨ ਵਾਲੇ (ਪਵਿਤ੍ਰ ਹਿਰਦੇ ਵਾਲੇ) ਕੋਈ ਵਿਰਲੇ ਹੁੰਦੇ ਹਨ।
In the pure vessel, the True Name is contained; how few are those who practice true conduct.
सूचै भाडै साचु समावै विरले सूचाचारी ॥
LINE 18
ਤੰਤੈਕਉਪਰਮਤੰਤੁਮਿਲਾਇਆਨਾਨਕਸਰਣਿਤੁਮਾਰੀ੫੬॥॥॥
ਹੇ ਪ੍ਰਭੂ! ਨਾਨਕ ਤੇਰੀ ਸਰਨ ਆਇਆ ਹੈ, ਤੂੰ ਹੀ ਜੀਵ-ਆਤਮਾ ਨੂੰ ਪਰਮ-ਆਤਮਾ ਮਿਲਾਂਦਾ (ਪ੍ਰਭੂ-ਮੇਲ ਕਰਦਾ) ਹੈਂ ॥੫॥੬॥
The individual soul is united with the Supreme Soul; Nanak seeks Your Sanctuary, Lord. ||5||6||
तंतै कउ परम तंतु मिलाइआ नानक सरणि तुमारी ॥५॥६॥
LINE 19
ਸੋਰਠਿਮਹਲਾ
Sorat'h, First Mahalaa:
सोरठि महला १ ॥
LINE 20
ਜਿਉਮੀਨਾਬਿਨੁਪਾਣੀਐਤਿਉਸਾਕਤੁਮਰੈਪਿਆਸ
ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਫਦੀ) ਹੈ ਤਿਵੇਂ ਮਾਇਆ-ਵੇੜ੍ਹਿਆ ਜੀਵ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਦੁਖੀ ਹੁੰਦਾ ਹੈ।
Like a fish without water is the faithless cynic, who dies of thirst.
जिउ मीना बिनु पाणीऐ तिउ साकतु मरै पिआस ॥
LINE 21
ਤਿਉਹਰਿਬਿਨੁਮਰੀਐਰੇਮਨਾਜੋਬਿਰਥਾਜਾਵੈਸਾਸੁ॥॥
ਇਸੇ ਤਰ੍ਹਾਂ, ਹੇ ਮਨ! ਹਰੀ-ਸਿਮਰਨ ਤੋਂ ਬਿਨਾ ਜੇਹੜਾ ਭੀ ਸੁਆਸ ਖ਼ਾਲੀ ਜਾਂਦਾ ਹੈ (ਉਸ ਵਿਚ ਦੁਖੀ ਹੋ ਹੋ ਕੇ) ਆਤਮਕ ਮੌਤੇ ਮਰੀਦਾ ਹੈ ॥੧॥
So shall you die, O mind, without the Lord, as your breath goes in vain. ||1||
तिउ हरि बिनु मरीऐ रे मना जो बिरथा जावै सासु ॥१॥
LINE 22
ਮਨਰੇਰਾਮਨਾਮਜਸੁਲੇਇ
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰ।
O mind, chant the Lord's Name, and praise Him.
मन रे राम नाम जसु लेइ ॥
LINE 23
ਬਿਨੁਗੁਰਇਹੁਰਸੁਕਿਉਲਹਉਗੁਰੁਮੇਲੈਹਰਿਦੇਇਰਹਾਉ
(ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਆਨੰਦ ਨਹੀਂ ਮਿਲ ਸਕਦਾ। ਪ੍ਰਭੂ (ਮੇਹਰ ਕਰ ਕੇ) ਜਿਸ ਨੂੰ ਗੁਰੂ ਮਿਲਾਂਦਾ ਹੈ ਉਸ ਨੂੰ (ਇਹ ਰਸ) ਦੇਂਦਾ ਹੈ। ਰਹਾਉ॥
Without the Guru, how will you obtain this juice? The Guru shall unite you with the Lord. ||Pause||
बिनु गुर इहु रसु किउ लहउ गुरु मेलै हरि देइ ॥ रहाउ ॥
LINE 24
ਸੰਤਜਨਾਮਿਲੁਸੰਗਤੀਗੁਰਮੁਖਿਤੀਰਥੁਹੋਇ
(ਹੇ ਮਨ!) ਸੰਤ ਜਨਾਂ ਦੀ ਸੰਗਤ ਵਿਚ ਮਿਲ (ਸਤਸੰਗ ਵਿਚ ਰਹਿ ਕੇ) ਗੁਰੂ ਦੇ ਸਨਮੁਖ ਰਹਿਣਾ ਹੀ (ਅਸਲ) ਤੀਰਥ (-ਇਸ਼ਨਾਨ) ਹੈ।
For the Gurmukh, meeting with the Society of the Saints is like making a pilgrimage to a sacred shrine.
संत जना मिलु संगती गुरमुखि तीरथु होइ ॥
LINE 25
ਅਠਸਠਿਤੀਰਥਮਜਨਾਗੁਰਦਰਸੁਪਰਾਪਤਿਹੋਇ॥॥
ਜਿਸ ਮਨੁੱਖ ਨੂੰ ਗੁਰੂ ਦਾ ਦਰਸਨ ਹੋ ਜਾਂਦਾ ਹੈ ਉਸ ਨੂੰ (ਸਮਝੋ) ਅਠਾਹਠ ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ ॥੨॥
The benefit of bathing at the sixty-eight sacred shrines of pilgrimage is obtained by the Blessed Vision of the Guru's Darshan. ||2||
अठसठि तीरथ मजना गुर दरसु परापति होइ ॥२॥
LINE 26
ਜਿਉਜੋਗੀਜਤਬਾਹਰਾਤਪੁਨਾਹੀਸਤੁਸੰਤੋਖੁ
ਜਿਸ ਨੇ ਆਪਣੇ ਇੰਦ੍ਰਿਆਂ ਨੂੰ ਵੱਸ ਵਿਚ ਨਹੀਂ ਕੀਤਾ ਉਹ ਜੋਗੀ (ਨਿਸਫਲ ਹੈ), ਜੇ ਅੰਦਰ ਸੰਤੋਖ ਨਹੀਂ, ਉੱਚਾ ਜੀਵਨ ਨਹੀਂ, ਤਾਂ (ਕੀਤਾ ਹੋਇਆ) ਤਪ ਵਿਅਰਥ ਹੈ।
Like the Yogi without abstinence, and like penance without truth and contentment,
जिउ जोगी जत बाहरा तपु नाही सतु संतोखु ॥
LINE 27
ਤਿਉਨਾਮੈਬਿਨੁਦੇਹੁਰੀਜਮੁਮਾਰੈਅੰਤਰਿਦੋਖੁ॥॥
ਇਸੇ ਤਰ੍ਹਾਂ ਜੇ ਪ੍ਰਭੂ ਦਾ ਨਾਮ ਨਹੀਂ ਸਿਮਰਿਆ, ਤਾਂ ਇਹ ਮਨੁੱਖਾ ਸਰੀਰ ਵਿਅਰਥ ਹੈ। ਨਾਮ-ਹੀਣੇ ਮਨੁੱਖ ਦੇ ਅੰਦਰ ਵਿਕਾਰ ਹੀ ਵਿਕਾਰ ਹੈ, ਉਸ ਨੂੰ ਜਮਰਾਜ ਸਜ਼ਾ ਦੇਂਦਾ ਹੈ ॥੩॥
so is the body without the Lord's Name; death will slay it, because of the sin within. ||3||
तिउ नामै बिनु देहुरी जमु मारै अंतरि दोखु ॥३॥
LINE 28
ਸਾਕਤਪ੍ਰੇਮੁਪਾਈਐਹਰਿਪਾਈਐਸਤਿਗੁਰਭਾਇ
(ਪ੍ਰਭੂ-ਚਰਨਾਂ ਦਾ) ਪਿਆਰ ਮਾਇਆ-ਵੇੜ੍ਹੇ ਬੰਦਿਆਂ ਤੋਂ ਨਹੀਂ ਮਿਲਦਾ, ਗੁਰੂ ਨਾਲ ਪਿਆਰ ਪਾਇਆਂ ਹੀ ਪਰਮਾਤਮਾ ਮਿਲਦਾ ਹੈ।
The faithless cynic does not obtain the Lord's Love; the Lord's Love is obtained only through the True Guru.
साकत प्रेमु न पाईऐ हरि पाईऐ सतिगुर भाइ ॥
LINE 29
ਸੁਖਦੁਖਦਾਤਾਗੁਰੁਮਿਲੈਕਹੁਨਾਨਕਸਿਫਤਿਸਮਾਇ੪੭॥॥॥
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸਨੂੰ ਸੁਖਾਂ ਦੁੱਖਾਂ ਦਾ ਦੇਣ ਵਾਲਾ ਰੱਬ ਮਿਲ ਪੈਂਦਾ ਹੈ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਲੀਨ ਰਹਿੰਦਾ ਹੈ ॥੪॥੭॥
One who meets with the Guru, the Giver of pleasure and pain, says Nanak, is absorbed in the Lord's Praise. ||4||7||
सुख दुख दाता गुरु मिलै कहु नानक सिफति समाइ ॥४॥७॥
LINE 30
ਸੋਰਠਿਮਹਲਾ
Sorat'h, First Mahalaa:
सोरठि महला १ ॥
LINE 31
ਤੂਪ੍ਰਭਦਾਤਾਦਾਨਿਮਤਿਪੂਰਾਹਮਥਾਰੇਭੇਖਾਰੀਜੀਉ
ਹੇ ਪ੍ਰਭੂ ਜੀ! ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈਂ, ਦਾਤਾਂ ਦੇਣ ਵਿਚ ਤੂੰ ਕਦੇ ਖੁੰਝਦਾ ਨਹੀਂ, ਅਸੀਂ ਤੇਰੇ (ਦਰ ਦੇ) ਮੰਗਤੇ ਹਾਂ।
You, God, are the Giver of gifts, the Lord of perfect understanding; I am a mere beggar at Your Door.
तू प्रभ दाता दानि मति पूरा हम थारे भेखारी जीउ ॥
LINE 32
ਮੈਕਿਆਮਾਗਉਕਿਛੁਥਿਰੁਰਹਾਈਹਰਿਦੀਜੈਨਾਮੁਪਿਆਰੀਜੀਉ॥॥
ਮੈਂ ਤੈਥੋਂ ਕੇਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਟਿਕੀ ਰਹਿਣ ਵਾਲੀ ਨਹੀਂ। ਹੇ ਹਰੀ! ਮੈਨੂੰ (ਕੇਵਲ) ਆਪਣਾ ਨਾਮ ਦੇਹ ਤਾਂ ਜੋ ਮੈਂ ਤੇਰੇ ਨਾਮ ਨੂੰ ਪਿਆਰ ਕਰਾਂ ॥੧॥
What should I beg for? Nothing remains permanent; O Lord, please, bless me with Your Beloved Name. ||1||
मै किआ मागउ किछु थिरु न रहाई हरि दीजै नामु पिआरी जीउ ॥१॥
LINE 33
ਘਟਿਘਟਿਰਵਿਰਹਿਆਬਨਵਾਰੀ
ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।
In each and every heart, the Lord, the Lord of the forest, is permeating and pervading.
घटि घटि रवि रहिआ बनवारी ॥
LINE 34
ਜਲਿਥਲਿਮਹੀਅਲਿਗੁਪਤੋਵਰਤੈਗੁਰਸਬਦੀਦੇਖਿਨਿਹਾਰੀਜੀਉਰਹਾਉ
ਪਾਣੀ ਵਿਚ ਧਰਤੀ ਵਿਚ, ਧਰਤੀ ਦੇ ਉਪਰ ਆਕਾਸ਼ ਵਿਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ। (ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਵੇਖ! ਰਹਾਉ॥
In the water, on the land, and in the sky, He is pervading but hidden; through the Word of the Guru's Shabad, He is revealed. ||Pause||
जलि थलि महीअलि गुपतो वरतै गुर सबदी देखि निहारी जीउ ॥ रहाउ ॥
LINE 35
ਮਰਤਪਇਆਲਅਕਾਸੁਦਿਖਾਇਓਗੁਰਿਸਤਿਗੁਰਿਕਿਰਪਾਧਾਰੀਜੀਉ
ਗੁਰੂ ਨੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਜੀਵ ਨੂੰ ਪ੍ਰਭੂ ਦੀ ਹੋਂਦ, ਧਰਤੀ, ਆਕਾਸ਼ ਤੇ ਪਾਤਾਲ ਵਿਚ ਵਿਖਾ ਦਿੱਤੀ।
In this world, in the nether regions of the underworld, and in the Akaashic Ethers, the Guru, the True Guru, has shown me the Lord; He has showered me with His Mercy.
मरत पइआल अकासु दिखाइओ गुरि सतिगुरि किरपा धारी जीउ ॥
LINE 36
ਸੋਬ੍ਰਹਮੁਅਜੋਨੀਹੈਭੀਹੋਨੀਘਟਭੀਤਰਿਦੇਖੁਮੁਰਾਰੀਜੀਉ॥॥
ਉਹ ਪਰਮਾਤਮਾ ਜੂਨਾਂ ਵਿਚ ਨਹੀਂ ਆਉਂਦਾ, ਹੁਣ ਭੀ ਮੌਜੂਦ ਹੈ ਅਗਾਂਹ ਨੂੰ ਮੌਜੂਦ ਰਹੇਗਾ, ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ ॥੨॥
He is the unborn Lord God; He is, and shall ever be. Deep within your heart, behold Him, the Destroyer of ego. ||2||
सो ब्रहमु अजोनी है भी होनी घट भीतरि देखु मुरारी जीउ ॥२॥