ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 596
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬੰਨੁਬਦੀਆਕਰਿਧਾਵਣੀਤਾਕੋਆਖੈਧੰਨੁ
(ਪਰਮਾਤਮਾ ਦੀ ਨੌਕਰੀ ਦੀ) ਦੌੜ-ਭੱਜ ਵਾਸਤੇ ਵਿਕਾਰਾਂ ਨੂੰ (ਆਪਣੇ ਨੇੜੇ ਆਉਣੋਂ) ਰੋਕ ਦੇ, (ਜੇ ਇਹ ਉੱਦਮ ਕਰੇਂਗਾ) ਤਾਂ ਹਰ ਕੋਈ ਤੈਨੂੰ ਸ਼ਾਬਾਸ਼ੇ ਆਖੇਗਾ।
Let your work be restraint from sin; only then will people call you blessed.
बंनु बदीआ करि धावणी ता को आखै धंनु ॥
LINE 02
ਨਾਨਕਵੇਖੈਨਦਰਿਕਰਿਚੜੈਚਵਗਣਵੰਨੁ੪੨॥॥॥
ਹੇ ਨਾਨਕ! ਇੰਜ ਕਰਨ ਨਾਲ ਪਰਮਾਤਮਾ ਤੈਨੂੰ ਮੇਹਰ ਦੀ ਨਜ਼ਰ ਨਾਲ ਵੇਖੇਗਾ ਤੇ ਤੇਰੀ ਜਿੰਦ ਉਤੇ ਚੌ-ਗੁਣਾਂ ਆਤਮਕ ਰੂਪ ਚੜ੍ਹੇਗਾ ॥੪॥੨॥
O Nanak, the Lord shall look upon you with His Glance of Grace, and you shall be blessed with honor four times over. ||4||2||
नानक वेखै नदरि करि चड़ै चवगण वंनु ॥४॥२॥
LINE 03
ਸੋਰਠਿਮਃਚਉਤੁਕੇ
Sorat'h, First Mahalaa, Chau-Tukas:
सोरठि मः १ चउतुके ॥
LINE 04
ਮਾਇਬਾਪਕੋਬੇਟਾਨੀਕਾਸਸੁਰੈਚਤੁਰੁਜਵਾਈ
ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ,
The son is dear to his mother and father; he is the wise son-in-law to his father-in-law.
माइ बाप को बेटा नीका ससुरै चतुरु जवाई ॥
LINE 05
ਬਾਲਕੰਨਿਆਕੌਬਾਪੁਪਿਆਰਾਭਾਈਕੌਅਤਿਭਾਈ
ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਉ ਸੀ, ਅਤੇ ਭਰਾ ਦਾ ਬੜਾ (ਸਨੇਹੀ) ਭਰਾ ਸੀ,
The father is dear to his son and daughter, and the brother is very dear to his brother.
बाल कंनिआ कौ बापु पिआरा भाई कौ अति भाई ॥
LINE 06
ਹੁਕਮੁਭਇਆਬਾਹਰੁਘਰੁਛੋਡਿਆਖਿਨਮਹਿਭਈਪਰਾਈ
ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸ ਨੇ ਘਰ ਬਾਰ (ਸਭ ਕੁਝ) ਛੱਡ ਦਿੱਤਾ ਤੇ ਇੰਜ ਇਕ ਪਲਕ ਵਿਚ ਸਭ ਕੁਝ ਓਪਰਾ ਹੋ ਗਿਆ।
By the Order of the Lord's Command, he leaves his house and goes outside, and in an instant, everything becomes alien to him.
हुकमु भइआ बाहरु घरु छोडिआ खिन महि भई पराई ॥
LINE 07
ਨਾਮੁਦਾਨੁਇਸਨਾਨੁਮਨਮੁਖਿਤਿਤੁਤਨਿਧੂੜਿਧੁਮਾਈ॥॥
ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ ਤੇ ਇਸ ਸਰੀਰ ਦੀ ਰਾਹੀਂ ਖੇਹ-ਖ਼ੁਆਰੀ ਹੀ ਕਰਦਾ ਰਿਹਾ ॥੧॥
The self-willed manmukh does not remember the Name of the Lord, does not give in charity, and does not cleanse his consciousness; his body rolls in the dust. ||1||
नामु दानु इसनानु न मनमुखि तितु तनि धूड़ि धुमाई ॥१॥
LINE 08
ਮਨੁਮਾਨਿਆਨਾਮੁਸਖਾਈ
ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿਤ੍ਰ ਸਮਝਦਾ ਹੈ।
The mind is comforted by the Comforter of the Naam.
मनु मानिआ नामु सखाई ॥
LINE 09
ਪਾਇਪਰਉਗੁਰਕੈਬਲਿਹਾਰੈਜਿਨਿਸਾਚੀਬੂਝਬੁਝਾਈਰਹਾਉ
ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮੱਤ ਦਿੱਤੀ ਹੈ (ਕਿ ਪਰਮਾਤਮਾ ਹੀ ਅਸਲ ਮਿਤ੍ਰ ਹੈ) ॥ ਰਹਾਉ॥
I fall at the Guru's feet - I am a sacrifice to Him; He has given me to understand the true understanding. ||Pause||
पाइ परउ गुर कै बलिहारै जिनि साची बूझ बुझाई ॥ रहाउ ॥
LINE 10
ਜਗਸਿਉਝੂਠਪ੍ਰੀਤਿਮਨੁਬੇਧਿਆਜਨਸਿਉਵਾਦੁਰਚਾਈ
ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿਚ ਪ੍ਰੋਇਆ ਰਹਿੰਦਾ ਹੈ, ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ।
The mind is impressed with the false love of the world; he quarrels with the Lord's humble servant.
जग सिउ झूठ प्रीति मनु बेधिआ जन सिउ वादु रचाई ॥
LINE 11
ਮਾਇਆਮਗਨੁਅਹਿਨਿਸਿਮਗੁਜੋਹੈਨਾਮੁਲੇਵੈਮਰੈਬਿਖੁਖਾਈ
ਮਾਇਆ (ਦੇ ਮੋਹ) ਵਿਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ, ਇਸ ਤਰ੍ਹਾਂ (ਮਾਇਆ ਦੇ ਮੋਹ ਦੀ) ਜ਼ਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ।
Infatuated with Maya, night and day, he sees only the worldly path; he does not chant the Naam, and drinking poison, he dies.
माइआ मगनु अहिनिसि मगु जोहै नामु न लेवै मरै बिखु खाई ॥
LINE 12
ਗੰਧਣਵੈਣਿਰਤਾਹਿਤਕਾਰੀਸਬਦੈਸੁਰਤਿਆਈ
ਉਹ ਗੰਦੇ ਗੀਤਾਂ (ਗਾਵਣ ਸੁਣਨ) ਵਿਚ ਮਸਤ ਰਹਿੰਦਾ ਹੈ, ਗੰਦੇ ਗੀਤ ਨਾਲ ਹੀ ਹਿਤ ਕਰਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਵਿਚ ਉਸ ਦੀ ਸੁਰਤ ਨਹੀਂ ਲੱਗਦੀ।
He is imbued and infatuated with vicious talk; the Word of the Shabad does not come into his consciousness.
गंधण वैणि रता हितकारी सबदै सुरति न आई ॥
LINE 13
ਰੰਗਿਰਾਤਾਰਸਿਨਹੀਬੇਧਿਆਮਨਮੁਖਿਪਤਿਗਵਾਈ॥॥
ਨਾਹ ਉਹ ਪਰਮਾਤਮਾ ਦੇ ਪਿਆਰ ਵਿਚ ਰੰਗੀਜਦਾ ਹੈ, ਨਾਹ ਉਸ ਨੂੰ ਨਾਮ-ਰਸ ਵਿਚ ਖਿੱਚ ਪੈਂਦੀ ਹੈ। ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੨॥
He is not imbued with the Lord's Love, and he is not impressed by the taste of the Name; the self-willed manmukh loses his honor. ||2||
रंगि न राता रसि नही बेधिआ मनमुखि पति गवाई ॥२॥
LINE 14
ਸਾਧਸਭਾਮਹਿਸਹਜੁਚਾਖਿਆਜਿਹਬਾਰਸੁਨਹੀਰਾਈ
ਸਾਧ ਸੰਗਤ ਵਿਚ ਜਾ ਕੇ ਮਨਮੁਖ ਆਤਮਕ ਅਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ, ਉਸ ਦੀ ਜੀਭ ਨੂੰ ਨਾਮ ਜਪਣ ਦਾ ਸੁਆਦ ਕਦੇ ਰਤਾ ਭੀ ਨਹੀਂ ਆਉਂਦਾ।
He does not enjoy celestial peace in the Company of the Holy, and there is not even a bit of sweetness on his tongue.
साध सभा महि सहजु न चाखिआ जिहबा रसु नही राई ॥
LINE 15
ਮਨੁਤਨੁਧਨੁਅਪੁਨਾਕਰਿਜਾਨਿਆਦਰਕੀਖਬਰਿਪਾਈ
ਉਹ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖ਼ਬਰ-ਸੂਝ ਨਹੀਂ ਪੈਂਦੀ।
He calls his mind, body and wealth his own; he has no knowledge of the Court of the Lord.
मनु तनु धनु अपुना करि जानिआ दर की खबरि न पाई ॥
LINE 16
ਅਖੀਮੀਟਿਚਲਿਆਅੰਧਿਆਰਾਘਰੁਦਰੁਦਿਸੈਭਾਈ
ਉਹ ਆਤਮਕ-ਸੂਝ ਤੋਂ ਅੰਨ੍ਹਾ (ਜੀਵਨ ਸਫ਼ਰ ਵਿਚ) ਅੱਖਾਂ ਮੀਟ ਕੇ ਹੀ ਤੁਰਿਆ ਜਾਂਦਾ ਹੈ, ਪਰਮਾਤਮਾ ਦਾ ਘਰ ਤੇ ਦਰ ਉਸ ਨੂੰ ਕਦੇ ਦਿੱਸਦਾ ਹੀ ਨਹੀਂ।
Closing his eyes, he walks in darkness; he cannot see the home of his own being, O Siblings of Destiny.
अखी मीटि चलिआ अंधिआरा घरु दरु दिसै न भाई ॥
LINE 17
ਜਮਦਰਿਬਾਧਾਠਉਰਪਾਵੈਅਪੁਨਾਕੀਆਕਮਾਈ॥॥
ਆਖ਼ਰ ਆਪਣੇ ਕੀਤੇ ਦਾ ਇਹ ਨਫ਼ਾ ਖੱਟਦਾ ਹੈ ਕਿ ਜਮਰਾਜ ਦੇ ਬੂਹੇ ਤੇ ਬੱਝਾ ਹੋਇਆ (ਚੋਟਾਂ ਖਾਂਦਾ ਹੈ, ਇਸ ਸਜ਼ਾ ਤੋਂ ਬਚਣ ਲਈ) ਉਸ ਨੂੰ ਕੋਈ ਸਹਾਰਾ ਨਹੀਂ ਲੱਭਦਾ ॥੩॥
Tied up at Death's door, he finds no place of rest; he receives the rewards of his own actions. ||3||
जम दरि बाधा ठउर न पावै अपुना कीआ कमाई ॥३॥
LINE 18
ਨਦਰਿਕਰੇਤਾਅਖੀਵੇਖਾਕਹਣਾਕਥਨੁਜਾਈ
ਜੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ ਹਾਂ, ਉਸ ਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ।
When the Lord casts His Glance of Grace, then I see Him with my own eyes; He is indescribable, and cannot be described.
नदरि करे ता अखी वेखा कहणा कथनु न जाई ॥
LINE 19
ਕੰਨੀਸੁਣਿਸੁਣਿਸਬਦਿਸਲਾਹੀਅੰਮ੍ਰਿਤੁਰਿਦੈਵਸਾਈ
ਤਾਂ ਕੰਨਾਂ ਨਾਲ ਉਸ ਦੀ ਸਿਫ਼ਤ-ਸਾਲਾਹ ਸੁਣ ਸੁਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਮੈਂ ਕਰ ਸਕਦਾ ਹਾਂ, ਤੇ ਅਟੱਲ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ ਹਿਰਦੇ ਵਿਚ ਵਸਾ ਸਕਦਾ ਹਾਂ।
With my ears, I continually listen to the Word of the Shabad, and I praise Him; His Ambrosial Name abides within my heart.
कंनी सुणि सुणि सबदि सलाही अंम्रितु रिदै वसाई ॥
LINE 20
ਨਿਰਭਉਨਿਰੰਕਾਰੁਨਿਰਵੈਰੁਪੂਰਨਜੋਤਿਸਮਾਈ
ਪ੍ਰਭੂ ਨਿਰਭਉ ਹੈ ਨਿਰ-ਆਕਾਰ ਹੈ ਨਿਰਵੈਰ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪੂਰਨ ਤੌਰ ਤੇ ਵਿਆਪਕ ਹੈ।
He is Fearless, Formless and absolutely without vengeance; I am absorbed in His Perfect Light.
निरभउ निरंकारु निरवैरु पूरन जोति समाई ॥
LINE 21
ਨਾਨਕਗੁਰਵਿਣੁਭਰਮੁਭਾਗੈਸਚਿਨਾਮਿਵਡਿਆਈ੪੩॥॥॥
ਹੇ ਨਾਨਕ! ਪਰ ਗੁਰੂ ਦੀ ਸ਼ਰਨ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ। ਕੇਵਲ ਦੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਟਿਕਿਆਂ ਹੀ ਆਦਰ ਮਿਲਦਾ ਹੈ ॥੪॥੩॥
O Nanak, without the Guru, doubt is not dispelled; through the True Name, glorious greatness is obtained. ||4||3||
नानक गुर विणु भरमु न भागै सचि नामि वडिआई ॥४॥३॥
LINE 22
ਸੋਰਠਿਮਹਲਾਦੁਤੁਕੇ
Sorat'h, First Mahalaa, Du-Tukas:
सोरठि महला १ दुतुके ॥
LINE 23
ਪੁੜੁਧਰਤੀਪੁੜੁਪਾਣੀਆਸਣੁਚਾਰਿਕੁੰਟਚਉਬਾਰਾ
ਹੇ ਪ੍ਰਭੂ! ਇਹ ਸਾਰੀ ਸ੍ਰਿਸ਼ਟੀ ਤੇਰਾ ਚੁਬਾਰਾ ਹੈ, ਚਾਰੇ ਪਾਸੇ ਉਸ ਚੁਬਾਰੇ ਦੀਆਂ ਚਾਰ ਕੰਧਾਂ ਹਨ, ਧਰਤੀ ਉਸ ਚੁਬਾਰੇ ਦਾ (ਹੇਠਲਾ) ਪੁੜ ਹੈ (ਫ਼ਰਸ਼ ਹੈ), ਆਕਾਸ਼ ਉਸ ਚੁਬਾਰੇ ਦਾ (ਉਪਰਲਾ) ਪੁੜ ਹੈ (ਛੱਤ ਹੈ)।
In the realm of land, and in the realm of water, Your seat is the chamber of the four directions.
पुड़ु धरती पुड़ु पाणी आसणु चारि कुंट चउबारा ॥
LINE 24
ਸਗਲਭਵਣਕੀਮੂਰਤਿਏਕਾਮੁਖਿਤੇਰੈਟਕਸਾਲਾ॥॥
ਇਸ ਚੁਬਾਰੇ ਵਿਚ ਤੇਰਾ ਨਿਵਾਸ ਹੈ। ਸਾਰੀ ਸ੍ਰਿਸ਼ਟੀ (ਦੇ ਜੀਆਂ ਜੰਤਾਂ) ਦੀਆਂ ਮੂਰਤੀਆਂ ਤੇਰੀ ਹੀ ਸ੍ਰੇਸ਼ਟ ਟਕਸਾਲ ਵਿਚ ਘੜੀਆਂ ਗਈਆਂ ਹਨ ॥੧॥
Yours is the one and only form of the entire universe; Your mouth is the mint to fashion all. ||1||
सगल भवण की मूरति एका मुखि तेरै टकसाला ॥१॥
LINE 25
ਮੇਰੇਸਾਹਿਬਾਤੇਰੇਚੋਜਵਿਡਾਣਾ
ਹੇ ਮੇਰੇ ਮਾਲਿਕ! ਤੇਰੇ ਕੌਤਕ ਅਚਰਜ ਹਨ।
O my Lord Master, Your play is so wonderful!
मेरे साहिबा तेरे चोज विडाणा ॥
LINE 26
ਜਲਿਥਲਿਮਹੀਅਲਿਭਰਿਪੁਰਿਲੀਣਾਆਪੇਸਰਬਸਮਾਣਾਰਹਾਉ
ਤੂੰ ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਪਰ (ਸਾਰੇ ਪੁਲਾੜ ਵਿਚ) ਭਰਪੂਰ ਵਿਆਪਕ ਹੈਂ। ਤੂੰ ਆਪ ਹੀ ਸਭ ਥਾਂ ਮੌਜੂਦ ਹੈਂ ॥ ਰਹਾਉ॥
You are pervading and permeating the water, the land and the sky; You Yourself are contained in all. ||Pause||
जलि थलि महीअलि भरिपुरि लीणा आपे सरब समाणा ॥ रहाउ ॥
LINE 27
ਜਹਜਹਦੇਖਾਤਹਜੋਤਿਤੁਮਾਰੀਤੇਰਾਰੂਪੁਕਿਨੇਹਾ
ਮੈਂ ਜਿਸ ਪਾਸੇ ਤੱਕਦਾ ਹਾਂ ਤੇਰੀ ਹੀ ਜੋਤਿ (ਪ੍ਰਕਾਸ਼ ਕਰ ਰਹੀ) ਹੈ, ਪਰ ਤੇਰਾ ਸਰੂਪ ਕੈਸਾ ਹੈ (ਇਹ ਬਿਆਨ ਤੋਂ ਪਰੇ ਹੈ)।
Wherever I look, there I see Your Light, but what is Your form?
जह जह देखा तह जोति तुमारी तेरा रूपु किनेहा ॥
LINE 28
ਇਕਤੁਰੂਪਿਫਿਰਹਿਪਰਛੰਨਾਕੋਇਕਿਸਹੀਜੇਹਾ॥॥
ਤੂੰ ਆਪ ਹੀ ਆਪ ਹੁੰਦਿਆਂ ਭੀ ਇਹਨਾਂ ਬੇਅੰਤ ਜੀਵਾਂ ਵਿਚ ਲੁਕ ਕੇ ਫਿਰ ਰਿਹਾ ਹੈਂ (ਅਸਚਰਜ ਇਹ ਹੈ ਕਿ) ਕੋਈ ਇਕ ਜੀਵ ਕਿਸੇ ਦੂਜੇ ਵਰਗਾ ਨਹੀਂ ਹੈ ॥੨॥
You have one form, but it is unseen; there is none like any other. ||2||
इकतु रूपि फिरहि परछंना कोइ न किस ही जेहा ॥२॥
LINE 29
ਅੰਡਜਜੇਰਜਉਤਭੁਜਸੇਤਜਤੇਰੇਕੀਤੇਜੰਤਾ
ਅੰਡੇ ਵਿਚੋਂ, ਜਿਓਰ ਵਿਚੋਂ, ਧਰਤੀ ਵਿਚੋਂ, ਮੁੜ੍ਹਕੇ ਵਿਚੋਂ ਜੰਮੇ ਹੋਏ ਇਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ।
The beings born of eggs, born of the womb, born of the earth and born of sweat, all are created by You.
अंडज जेरज उतभुज सेतज तेरे कीते जंता ॥
LINE 30
ਏਕੁਪੁਰਬੁਮੈਤੇਰਾਦੇਖਿਆਤੂਸਭਨਾਮਾਹਿਰਵੰਤਾ॥॥
ਪਰ ਮੈਂ ਤੇਰੀ ਅਚਰਜ ਖੇਡ ਵੇਖਦਾ ਹਾਂ ਕਿ ਤੂੰ ਇਹਨਾਂ ਸਭਨਾਂ ਜੀਵਾਂ ਵਿਚ ਮੌਜੂਦ ਹੈਂ ॥੩॥
I have seen one glory of Yours, that You are pervading and permeating in all. ||3||
एकु पुरबु मै तेरा देखिआ तू सभना माहि रवंता ॥३॥
LINE 31
ਤੇਰੇਗੁਣਬਹੁਤੇਮੈਏਕੁਜਾਣਿਆਮੈਮੂਰਖਕਿਛੁਦੀਜੈ
ਹੇ ਪ੍ਰਭੂ! ਤੇਰੇ ਅਨੇਕਾਂ ਗੁਣ ਹਨ, ਮੈਨੂੰ ਕਿਸੇ ਇੱਕ ਦੀ ਭੀ ਪੂਰੀ ਸਮਝ ਨਹੀਂ ਹੈ, ਮੈਨੂੰ ਮੂਰਖ ਨੂੰ ਕੋਈ ਚੰਗੀ ਅਕਲ ਦੇਹ!
Your Glories are so numerous, and I do not know even one of them; I am such a fool - please, give me some of them!
तेरे गुण बहुते मै एकु न जाणिआ मै मूरख किछु दीजै ॥
LINE 32
ਪ੍ਰਣਵਤਿਨਾਨਕਸੁਣਿਮੇਰੇਸਾਹਿਬਾਡੁਬਦਾਪਥਰੁਲੀਜੈ੪੪॥॥॥
ਨਾਨਕ ਬੇਨਤੀ ਕਰਦਾ ਹੈ ਕਿ ਹੇ ਮੇਰੇ ਮਾਲਕ! ਸੁਣ! ਮੈਨੂੰ ਪੱਥਰ ਵਾਂਗ ਵਿਕਾਰਾਂ ਵਿਚ ਡੁੱਬ ਰਹੇ ਨੂੰ ਬਚਾ ਲੈ! ॥੪॥੪॥
Prays Nanak, listen, O my Lord Master: I am sinking like a stone - please, save me! ||4||4||
प्रणवति नानक सुणि मेरे साहिबा डुबदा पथरु लीजै ॥४॥४॥
LINE 33
ਸੋਰਠਿਮਹਲਾ
Sorat'h, First Mahalaa:
सोरठि महला १ ॥
LINE 34
ਹਉਪਾਪੀਪਤਿਤੁਪਰਮਪਾਖੰਡੀਤੂਨਿਰਮਲੁਨਿਰੰਕਾਰੀ
(ਹੇ ਮੇਰੇ ਠਾਕੁਰ!) ਮੈਂ ਵਿਕਾਰੀ ਹਾਂ, (ਸਦਾ ਵਿਕਾਰਾਂ ਵਿਚ ਹੀ) ਡਿਗਿਆ ਰਹਿੰਦਾ ਹਾਂ, ਬੜਾ ਹੀ ਪਖੰਡੀ ਹਾਂ, ਤੂੰ ਪਵਿਤ੍ਰ ਨਿਰੰਕਾਰ ਹੈਂ।
I am a wicked sinner and a great hypocrite; You are the Immaculate and Formless Lord.
हउ पापी पतितु परम पाखंडी तू निरमलु निरंकारी ॥
LINE 35
ਅੰਮ੍ਰਿਤੁਚਾਖਿਪਰਮਰਸਿਰਾਤੇਠਾਕੁਰਸਰਣਿਤੁਮਾਰੀ॥॥
ਜੇਹੜੇ, ਹੇ ਮੇਰੇ ਠਾਕੁਰ! ਤੇਰੀ ਸ਼ਰਨ ਆ ਕੇ ਅਟੱਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਰਸ ਚੱਖਦੇ ਹਨ, ਉਹ ਸਭ ਤੋਂ ਉੱਚੇ ਰਸ ਵਿਚ ਮਸਤ ਰਹਿੰਦੇ ਹਨ ॥੧॥
Tasting the Ambrosial Nectar, I am imbued with supreme bliss; O Lord and Master, I seek Your Sanctuary. ||1||
अंम्रितु चाखि परम रसि राते ठाकुर सरणि तुमारी ॥१॥
LINE 36
ਕਰਤਾਤੂਮੈਮਾਣੁਨਿਮਾਣੇ
ਹੇ ਮੇਰੇ ਕਰਤਾਰ! ਮੈਂ ਨਿਮਾਣੇ ਵਾਸਤੇ ਤੂੰ ਹੀ ਮਾਣ ਹੈਂ (ਮੈਨੂੰ ਤੇਰਾ ਹੀ ਮਾਣ ਹੈ, ਆਸਰਾ ਹੈ)।
O Creator Lord, You are the honor of the dishonored.
करता तू मै माणु निमाणे ॥
LINE 37
ਮਾਣੁਮਹਤੁਨਾਮੁਧਨੁਪਲੈਸਾਚੈਸਬਦਿਸਮਾਣੇਰਹਾਉ
ਮਾਣ ਉਹਨਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ-ਧਨ ਹੈ ਤੇ ਜੋ ਗੁਰ-ਸ਼ਬਦ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥ ਰਹਾਉ॥
In my lap is the honor and glory of the wealth of the Name; I merge into the True Word of the Shabad. ||Pause||
माणु महतु नामु धनु पलै साचै सबदि समाणे ॥ रहाउ ॥
LINE 38
ਤੂਪੂਰਾਹਮਊਰੇਹੋਛੇਤੂਗਉਰਾਹਮਹਉਰੇ
(ਹੇ ਪ੍ਰਭੂ!) ਤੂੰ ਗੁਣਾਂ ਨਾਲ ਭਰਪੂਰ ਹੈਂ, ਅਸੀਂ ਜੀਵ ਊਣੇ ਹਾਂ ਤੇ ਥੋੜ੍ਹ-ਵਿਤੇ ਹਾਂ, ਤੂੰ ਗੰਭੀਰ ਹੈਂ ਤੇ ਅਸੀਂ ਹੌਲੇ ਹਾਂ।
You are perfect, while I am worthless and imperfect. You are profound, while I am trivial.
तू पूरा हम ऊरे होछे तू गउरा हम हउरे ॥