ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 586
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ
Shalok, Third Mahalaa:
सलोकु मः ३ ॥
LINE 02
ਭੈਵਿਚਿਸਭੁਆਕਾਰੁਹੈਨਿਰਭਉਹਰਿਜੀਉਸੋਇ
(ਜਗਤ ਦਾ) ਸਾਰਾ ਆਕਾਰ (ਪ੍ਰਭੂ-ਪ੍ਰਭਾਵ) ਡਰ ਦੇ ਅਧੀਨ ਹੈ, ਇਕ ਉਹ ਪਰਮਾਤਮਾ ਹੀ ਡਰ ਤੋਂ ਰਹਿਤ ਹੈ।
The entire universe is in fear; only the Dear Lord is fearless.
भै विचि सभु आकारु है निरभउ हरि जीउ सोइ ॥
LINE 03
ਸਤਿਗੁਰਿਸੇਵਿਐਹਰਿਮਨਿਵਸੈਤਿਥੈਭਉਕਦੇਹੋਇ
ਜੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰੀਏ ਤਾਂ (ਉਹ ਡਰ-ਰਹਿਤ) ਪ੍ਰਭੂ ਮਨ ਵਿਚ ਆ ਵੱਸਦਾ ਹੈ, (ਫਿਰ) ਉਸ ਮਨ ਵਿਚ ਕਦੇ (ਕੋਈ) ਡਰ ਨਹੀਂ ਵਿਆਪਦਾ।
Serving the True Guru, the Lord comes to dwell in the mind, and then, fear cannot stay there.
सतिगुरि सेविऐ हरि मनि वसै तिथै भउ कदे न होइ ॥
LINE 04
ਦੁਸਮਨੁਦੁਖੁਤਿਸਨੋਨੇੜਿਆਵੈਪੋਹਿਸਕੈਕੋਇ
ਕੋਈ ਵੈਰੀ ਉਸ ਦੇ ਨੇੜੇ ਨਹੀਂ ਢੁੱਕਦਾ, ਕੋਈ ਦੁਖ ਉਸ ਨੂੰ ਪੋਹ ਨਹੀਂ ਸਕਦਾ।
Enemies and pain cannot come close, and no one can touch him.
दुसमनु दुखु तिस नो नेड़ि न आवै पोहि न सकै कोइ ॥
LINE 05
ਗੁਰਮੁਖਿਮਨਿਵੀਚਾਰਿਆਜੋਤਿਸੁਭਾਵੈਸੁਹੋਇ
ਗੁਰਮੁਖਾਂ ਦੇ ਮਨ ਵਿਚ ਇਹ ਵਿਚਾਰ ਉੱਠਦੀ ਹੈ ਕਿ ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।
The Gurmukh reflects upon the Lord in his mind; whatever pleases the Lord - that alone comes to pass.
गुरमुखि मनि वीचारिआ जो तिसु भावै सु होइ ॥
LINE 06
ਨਾਨਕਆਪੇਹੀਪਤਿਰਖਸੀਕਾਰਜਸਵਾਰੇਸੋਇ॥॥
ਹੇ ਨਾਨਕ! ਅਸਾਡੀ ਲਾਜ ਉਹ ਆਪ ਹੀ ਰੱਖੇਗਾ, (ਅਸਾਡੇ) ਕੰਮ ਉਹ ਆਪ ਹੀ ਸੰਵਾਰਦਾ ਹੈ ॥੧॥
O Nanak, He Himself preserves one's honor; He alone resolves our affairs. ||1||
नानक आपे ही पति रखसी कारज सवारे सोइ ॥१॥
LINE 07
ਮਃ
Third Mahalaa:
मः ३ ॥
LINE 08
ਇਕਿਸਜਣਚਲੇਇਕਿਚਲਿਗਏਰਹਦੇਭੀਫੁਨਿਜਾਹਿ
ਕੁਝ ਸੱਜਣ ਜਾਣ ਨੂੰ ਤਿਆਰ ਹਨ, ਕੁਝ ਕੂਚ ਕਰ ਗਏ ਹਨ, ਤੇ ਬਾਕੀ ਦੇ ਭੀ ਚਲੇ ਜਾਣਗੇ (ਭਾਵ, ਜਗਤ ਨਾਸਹੀਣ ਹੈ)।
Some friends are leaving, some have already left, and those remaining will eventually leave.
इकि सजण चले इकि चलि गए रहदे भी फुनि जाहि ॥
LINE 09
ਜਿਨੀਸਤਿਗੁਰੁਸੇਵਿਓਸੇਆਇਗਏਪਛੁਤਾਹਿ
ਪਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ, ਉਹ (ਜਗਤ ਵਿਚ) ਆ ਕੇ ਇਥੋਂ ਪਛੁਤਾਉਂਦੇ ਚਲੇ ਜਾਂਦੇ ਹਨ।
Those who do not serve the True Guru, come and go regretting.
जिनी सतिगुरु न सेविओ से आइ गए पछुताहि ॥
LINE 10
ਨਾਨਕਸਚਿਰਤੇਸੇਵਿਛੁੜਹਿਸਤਿਗੁਰੁਸੇਵਿਸਮਾਹਿ॥॥
ਹੇ ਨਾਨਕ! ਜੋ ਮਨੁੱਖ ਸੱਚੇ ਨਾਮ ਵਿਚ ਰੰਗੇ ਹੋਏ ਹਨ ਉਹ (ਪਰਮਾਤਮਾ ਤੋਂ) ਨਹੀਂ ਵਿਛੜਦੇ, ਉਹ ਗੁਰੂ ਦੀ ਦੱਸੀ ਸੇਵਾ ਕਰ ਕੇ (ਪ੍ਰਭੂ ਵਿਚ) ਜੁੜੇ ਰਹਿੰਦੇ ਹਨ ॥੨॥
O Nanak, those who are attuned to Truth are not separated; serving the True Guru, they merge into the Lord. ||2||
नानक सचि रते से न विछुड़हि सतिगुरु सेवि समाहि ॥२॥
LINE 11
ਪਉੜੀ
Pauree:
पउड़ी ॥
LINE 12
ਤਿਸੁਮਿਲੀਐਸਤਿਗੁਰਸਜਣੈਜਿਸੁਅੰਤਰਿਹਰਿਗੁਣਕਾਰੀ
ਉਸ ਪਿਆਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, ਜਿਸ ਦੇ ਹਿਰਦੇ ਵਿਚ ਗੁਣਾਂ ਦਾ ਸੋਮਾ ਪਰਮਾਤਮਾ ਵੱਸ ਰਿਹਾ ਹੈ।
Meet with that True Guru, the True Friend, within whose mind the Lord, the virtuous One, abides.
तिसु मिलीऐ सतिगुर सजणै जिसु अंतरि हरि गुणकारी ॥
LINE 13
ਤਿਸੁਮਿਲੀਐਸਤਿਗੁਰਪ੍ਰੀਤਮੈਜਿਨਿਹੰਉਮੈਵਿਚਹੁਮਾਰੀ
ਉਸ ਪ੍ਰੀਤਮ ਸਤਿਗੁਰੂ ਦੀ ਸਰਨ ਪੈਣਾ ਚਾਹੀਦਾ ਹੈ, ਜਿਸ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ ਹੈ।
Meet with that Beloved True Guru, who has subdued ego from within himself.
तिसु मिलीऐ सतिगुर प्रीतमै जिनि हंउमै विचहु मारी ॥
LINE 14
ਸੋਸਤਿਗੁਰੁਪੂਰਾਧਨੁਧੰਨੁਹੈਜਿਨਿਹਰਿਉਪਦੇਸੁਦੇਸਭਸ੍ਰਿਸ੍ਟਿਸਵਾਰੀ
ਉਹ ਸਤਿਗੁਰੂ ਧੰਨ ਹੈ ਧੰਨ ਹੈ, ਜਿਸ ਨੇ ਪ੍ਰਭੂ-ਸਿਮਰਨ ਦੀ ਇਹ ਸਿੱਖਿਆ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸੋਹਣਾ ਬਣਾ ਦਿੱਤਾ ਹੈ।
Blessed, blessed is the Perfect True Guru, who has given the Lord's Teachings to reform the whole world.
सो सतिगुरु पूरा धनु धंनु है जिनि हरि उपदेसु दे सभ स्रिस्टि सवारी ॥
LINE 15
ਨਿਤਜਪਿਅਹੁਸੰਤਹੁਰਾਮਨਾਮੁਭਉਜਲਬਿਖੁਤਾਰੀ
ਹੇ ਸੰਤ ਜਨੋਂ! ਸੰਸਾਰ-ਸਮੁੰਦਰ ਦੀ (ਮਾਇਆ-ਰੂਪ) ਜ਼ਹਿਰ ਤੋਂ ਪਾਰ ਲੰਘਾਉਣ ਵਾਲਾ ਹਰਿ-ਨਾਮ ਰੋਜ਼ ਜਪ!
O Saints, meditate constantly on the Lord's Name, and cross over the terrifying, poisonous world-ocean.
नित जपिअहु संतहु राम नामु भउजल बिखु तारी ॥
LINE 16
ਗੁਰਿਪੂਰੈਹਰਿਉਪਦੇਸਿਆਗੁਰਵਿਟੜਿਅਹੁਹੰਉਸਦਵਾਰੀ॥॥
ਆਪਣੇ ਸਤਿਗੁਰੂ ਤੋਂ ਮੈਂ ਸਦਕੇ ਹਾਂ, ਪੂਰੇ ਸਤਿਗੁਰੂ ਨੇ ਮੈਨੂੰ ਪਰਮਾਤਮਾ ਨੇੜੇ ਵਿਖਾ ਦਿੱਤਾ ਹੈ ॥੨॥
The Perfect Guru has taught me about the Lord; I am forever a sacrifice to the Guru. ||2||
गुरि पूरै हरि उपदेसिआ गुर विटड़िअहु हंउ सद वारी ॥२॥
LINE 17
ਸਲੋਕੁਮਃ
Shalok, Third Mahalaa:
सलोकु मः ३ ॥
LINE 18
ਸਤਿਗੁਰਕੀਸੇਵਾਚਾਕਰੀਸੁਖੀਹੂੰਸੁਖਸਾਰੁ
ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੇ ਤੋਂ ਚੰਗੇ ਸੁਖ ਦਾ ਤੱਤ ਹੈ;
Service to, and obedience to the True Guru, is the essence of comfort and peace.
सतिगुर की सेवा चाकरी सुखी हूं सुख सारु ॥
LINE 19
ਐਥੈਮਿਲਨਿਵਡਿਆਈਆਦਰਗਹਮੋਖਦੁਆਰੁ
(ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ।
Doing so, one obtains honor here, and the door of salvation in the Court of the Lord.
ऐथै मिलनि वडिआईआ दरगह मोख दुआरु ॥
LINE 20
ਸਚੀਕਾਰਕਮਾਵਣੀਸਚੁਪੈਨਣੁਸਚੁਨਾਮੁਅਧਾਰੁ
(ਗੁਰ-ਸੇਵਾ ਦੀ ਇਹੀ) ਸੱਚੀ ਕਾਰ ਕਮਾਉਣ-ਜੋਗ ਹੈ, (ਇਸ ਨਾਲ) ਮਨੁੱਖ ਨੂੰ (ਪੜਦੇ ਕੱਜਣ ਲਈ) ਸੱਚਾ ਨਾਮ-ਰੂਪ ਪੁਸ਼ਾਕਾ ਮਿਲ ਜਾਂਦਾ ਹੈ,
In this way, perform the tasks of Truth, wear Truth, and take the Support of the True Name.
सची कार कमावणी सचु पैनणु सचु नामु अधारु ॥
LINE 21
ਸਚੀਸੰਗਤਿਸਚਿਮਿਲੈਸਚੈਨਾਇਪਿਆਰੁ
ਸੱਚੀ ਸੰਗਤ ਵਿਚ ਸੱਚੇ ਨਾਮ ਵਿਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿਚ ਸਮਾਈ ਹੋ ਜਾਂਦੀ ਹੈ।
Associating with Truth, obtain Truth, and love the True Name.
सची संगति सचि मिलै सचै नाइ पिआरु ॥
LINE 22
ਸਚੈਸਬਦਿਹਰਖੁਸਦਾਦਰਿਸਚੈਸਚਿਆਰੁ
(ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼ਰੂ ਹੋ ਜਾਂਦਾ ਹੈ।
Through the True Word of the Shabad, be always happy, and you shall be acclaimed as True in the True Court.
सचै सबदि हरखु सदा दरि सचै सचिआरु ॥
LINE 23
ਨਾਨਕਸਤਿਗੁਰਕੀਸੇਵਾਸੋਕਰੈਜਿਸਨੋਨਦਰਿਕਰੈਕਰਤਾਰੁ॥॥
ਹੇ ਨਾਨਕ! ਸਤਿਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੧॥
O Nanak, he alone serves the True Guru, whom the Creator has blessed with His Glance of Grace. ||1||
नानक सतिगुर की सेवा सो करै जिस नो नदरि करै करतारु ॥१॥
LINE 24
ਮਃ
Third Mahalaa:
मः ३ ॥
LINE 25
ਹੋਰਵਿਡਾਣੀਚਾਕਰੀਧ੍ਰਿਗੁਜੀਵਣੁਧ੍ਰਿਗੁਵਾਸੁ
(ਪ੍ਰਭੂ ਦੀ ਬੰਦਗੀ ਛੱਡ ਕੇ) ਹੋਰ ਬਿਗਾਨੀ ਕਾਰ ਕਰਨ ਵਾਲਿਆਂ ਦਾ ਜੀਊਣਾ ਤੇ ਵੱਸਣਾ ਫਿਟਕਾਰ-ਜੋਗ ਹੈ।
Cursed is the life, and cursed is the dwelling, of those who serve another.
होर विडाणी चाकरी ध्रिगु जीवणु ध्रिगु वासु ॥
LINE 26
ਅੰਮ੍ਰਿਤੁਛੋਡਿਬਿਖੁਲਗੇਬਿਖੁਖਟਣਾਬਿਖੁਰਾਸਿ
ਐਸੇ ਮਨੁੱਖ ਅੰਮ੍ਰਿਤ ਛੱਡ ਕੇ (ਮਾਇਆ-ਰੂਪ) ਜ਼ਹਿਰ (ਇਕੱਠਾ ਕਰਨ) ਵਿਚ ਲੱਗੇ ਹੋਏ ਹਨ ਤੇ ਜ਼ਹਿਰ ਹੀ ਉਹਨਾਂ ਦੀ ਖੱਟੀ-ਕਮਾਈ ਤੇ ਪੂੰਜੀ ਹੈ।
Abandoning the Ambrosial Nectar, they turn to poison; they earn poison, and poison is their only wealth.
अंम्रितु छोडि बिखु लगे बिखु खटणा बिखु रासि ॥
LINE 27
ਬਿਖੁਖਾਣਾਬਿਖੁਪੈਨਣਾਬਿਖੁਕੇਮੁਖਿਗਿਰਾਸ
ਉਨ੍ਹਾਂ ਦੀ ਖ਼ੁਰਾਕ ਤੇ ਪੁਸ਼ਾਕ ਜ਼ਹਿਰ ਹੈ ਤੇ ਜ਼ਹਿਰ ਹਨ ਮੂੰਹ ਵਿਚ ਦੀਆਂ ਗਿਰਾਹੀਆਂ।
Poison is their food, and poison is their dress; they fill their mouths with morsels of poison.
बिखु खाणा बिखु पैनणा बिखु के मुखि गिरास ॥
LINE 28
ਐਥੈਦੁਖੋਦੁਖੁਕਮਾਵਣਾਮੁਇਆਨਰਕਿਨਿਵਾਸੁ
ਅਜੇਹੇ ਬੰਦੇ ਜਗਤ ਵਿਚ ਨਿਰਾ ਦੁੱਖ ਹੀ ਭੋਗਦੇ ਹਨ ਤੇ ਮੋਇਆਂ ਭੀ ਉਹਨਾਂ ਦਾ ਵਾਸ ਨਰਕ ਵਿਚ ਹੀ ਹੁੰਦਾ ਹੈ।
In this world, they earn only pain and suffering, and dying, they go to abide in hell.
ऐथै दुखो दुखु कमावणा मुइआ नरकि निवासु ॥
LINE 29
ਮਨਮੁਖਮੁਹਿਮੈਲੈਸਬਦੁਜਾਣਨੀਕਾਮਕਰੋਧਿਵਿਣਾਸੁ
ਮੂੰਹੋਂ ਮੈਲੇ ਹੋਣ ਕਰਕੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਅਤੇ ਕਾਮ, ਕ੍ਰੋਧ ਨਾਲ ਉਹਨਾਂ ਦੀ (ਆਤਮਕ) ਮੌਤ ਹੋ ਜਾਂਦੀ ਹੈ।
The self-willed manmukhs have filthy faces; they do not know the Word of the Shabad; in sexual desire and anger they waste away.
मनमुख मुहि मैलै सबदु न जाणनी काम करोधि विणासु ॥
LINE 30
ਸਤਿਗੁਰਕਾਭਉਛੋਡਿਆਮਨਹਠਿਕੰਮੁਆਵੈਰਾਸਿ
ਸਤਿਗੁਰੂ ਦਾ ਅਦਬ ਛੱਡ ਦੇਣ ਕਰ ਕੇ, ਮਨ ਦੇ ਹਠ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ।
They forsake the Fear of the True Guru, and because of their stubborn ego, their efforts do not come to fruition.
सतिगुर का भउ छोडिआ मनहठि कंमु न आवै रासि ॥
LINE 31
ਜਮਪੁਰਿਬਧੇਮਾਰੀਅਹਿਕੋਸੁਣੇਅਰਦਾਸਿ
(ਇਸ ਵਾਸਤੇ ਮਨਮੁਖ ਮਨੁੱਖ) ਜਮ-ਪੁਰੀ ਵਿਚ ਬੱਧੇ ਮਾਰ ਖਾਂਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ।
In the City of Death, they are bound and beaten, and no one hears their prayers.
जम पुरि बधे मारीअहि को न सुणे अरदासि ॥
LINE 32
ਨਾਨਕਪੂਰਬਿਲਿਖਿਆਕਮਾਵਣਾਗੁਰਮੁਖਿਨਾਮਿਨਿਵਾਸੁ॥॥
ਹੇ ਨਾਨਕ! ਜੀਵ ਮੁੱਢ ਤੋਂ (ਕੀਤੇ ਕਰਮਾਂ-ਅਨੁਸਾਰ) ਲਿਖਿਆ ਲੇਖ ਕਮਾਉਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ॥੨॥
O Nanak, they act according to their pre-ordained destiny; the Gurmukh abides in the Naam, the Name of the Lord. ||2||
नानक पूरबि लिखिआ कमावणा गुरमुखि नामि निवासु ॥२॥
LINE 33
ਪਉੜੀ
Pauree:
पउड़ी ॥
LINE 34
ਸੋਸਤਿਗੁਰੁਸੇਵਿਹੁਸਾਧਜਨੁਜਿਨਿਹਰਿਹਰਿਨਾਮੁਦ੍ਰਿੜਾਇਆ
ਜਿਸ ਸਤਿਗੁਰੂ ਨੇ ਪ੍ਰਭੂ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਾਇਆ ਹੈ, ਉਸ ਸਾਧ-ਗੁਰੂ ਦੀ ਸੇਵਾ ਕਰੋ।
Serve the True Guru, O Holy people; He implants the Name of the Lord, Har, Har, in our minds.
सो सतिगुरु सेविहु साध जनु जिनि हरि हरि नामु द्रिड़ाइआ ॥
LINE 35
ਸੋਸਤਿਗੁਰੁਪੂਜਹੁਦਿਨਸੁਰਾਤਿਜਿਨਿਜਗੰਨਾਥੁਜਗਦੀਸੁਜਪਾਇਆ
ਜਿਸ ਗੁਰੂ ਨੇ ਜਗਤ ਦੇ ਮਾਲਕ ਤੇ ਨਾਥ ਦਾ ਨਾਮ (ਜੀਵਾਂ ਤੋਂ) ਜਪਾਇਆ ਹੈ, ਉਸ ਦੀ ਦਿਨ ਰਾਤ ਪੂਜਾ ਕਰੋ।
Worship the True Guru day and night; He leads us the meditate on the Lord of the Universe, the Master of the Universe.
सो सतिगुरु पूजहु दिनसु राति जिनि जगंनाथु जगदीसु जपाइआ ॥
LINE 36
ਸੋਸਤਿਗੁਰੁਦੇਖਹੁਇਕਨਿਮਖਨਿਮਖਜਿਨਿਹਰਿਕਾਹਰਿਪੰਥੁਬਤਾਇਆ
ਜਿਸ ਗੁਰੂ ਨੇ ਪਰਮਾਤਮਾ (ਦੇ ਮਿਲਣ) ਦਾ ਰਾਹ ਦੱਸਿਆ ਹੈ, ਉਸ ਦਾ ਹਰ ਵੇਲੇ ਦਰਸ਼ਨ ਕਰੋ।
Behold the True Guru, each and every moment; He shows us the Divine Path of the Lord.
सो सतिगुरु देखहु इक निमख निमख जिनि हरि का हरि पंथु बताइआ ॥
LINE 37
ਤਿਸੁਸਤਿਗੁਰਕੀਸਭਪਗੀਪਵਹੁਜਿਨਿਮੋਹਅੰਧੇਰੁਚੁਕਾਇਆ
ਜਿਸ ਸਤਿਗੁਰੂ ਨੇ (ਜੀਵਾਂ ਦੇ ਹਿਰਦੇ ਵਿਚੋਂ ਮਾਇਆ ਦੇ) ਮੋਹ ਦਾ ਹਨੇਰਾ ਦੂਰ ਕੀਤਾ ਹੈ, ਸਾਰੇ ਉਸ ਦੀ ਚਰਨੀਂ ਲੱਗੋ।
Let everyone fall at the feet of the True Guru; He has dispelled the darkness of emotional attachment.
तिसु सतिगुर की सभ पगी पवहु जिनि मोह अंधेरु चुकाइआ ॥
LINE 38
ਸੋਸਤਿਗੁਰੁਕਹਹੁਸਭਿਧੰਨੁਧੰਨੁਜਿਨਿਹਰਿਭਗਤਿਭੰਡਾਰਲਹਾਇਆ॥॥
ਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਲਭਾ ਦਿੱਤੇ ਹਨ, ਆਖੋ-ਉਹ ਗੁਰੂ ਧੰਨ ਹੈ, ਉਹ ਗੁਰੂ ਧੰਨ ਹੈ ॥੩॥
Let everyone hail and praise the True Guru, who has led us to find the treasure of the Lord's devotional worship. ||3||
सो सतिगुरु कहहु सभि धंनु धंनु जिनि हरि भगति भंडार लहाइआ ॥३॥
LINE 39
ਸਲੋਕੁਮਃ
Shalok, Third Mahalaa:
सलोकु मः ३ ॥
LINE 40
ਸਤਿਗੁਰਿਮਿਲਿਐਭੁਖਗਈਭੇਖੀਭੁਖਜਾਇ
ਗੁਰੂ ਨੂੰ ਮਿਲਿਆਂ ਹੀ (ਮਨੁੱਖ ਦੇ ਮਨ ਦੀ) ਭੁੱਖ ਦੂਰ ਹੋ ਸਕਦੀ ਹੈ, ਭੇਖਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ;
Meeting with the True Guru, hunger departs; by wearing the robes of a beggar, hunger does not depart.
सतिगुरि मिलिऐ भुख गई भेखी भुख न जाइ ॥