ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 583
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਪੁਛੋਡਿਸੇਵਾਕਰੀਪਿਰੁਸਚੜਾਮਿਲੈਸਹਜਿਸੁਭਾਏ
ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ। ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆਤਮਕ ਅਡੋਲਤਾ ਵਿਚ ਟਿਕਿਆਂ ਪ੍ਰੇਮ ਵਿਚ ਜੁੜਿਆਂ ਹੀ ਮਿਲਦਾ ਹੈ।
Renouncing ego, I serve them; thus I meet my True Husband Lord, with intuitive ease.
आपु छोडि सेवा करी पिरु सचड़ा मिलै सहजि सुभाए ॥
LINE 02
ਪਿਰੁਸਚਾਮਿਲੈਆਏਸਾਚੁਕਮਾਏਸਾਚਿਸਬਦਿਧਨਰਾਤੀ
ਸਦਾ-ਥਿਰ ਪ੍ਰਭੂ ਆ ਕੇ ਉਸ ਜੀਵ-ਇਸਤ੍ਰੀ ਨੂੰ ਮਿਲ ਪੈਂਦਾ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਵਿਚ ਜੁੜੀ ਰਹਿੰਦੀ ਹੈ, ਜੇਹੜੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ।
The True Husband Lord comes to meet the soul-bride who practices Truth, and is imbued with the True Word of the Shabad.
पिरु सचा मिलै आए साचु कमाए साचि सबदि धन राती ॥
LINE 03
ਕਦੇਰਾਂਡਸਦਾਸੋਹਾਗਣਿਅੰਤਰਿਸਹਜਸਮਾਧੀ
ਉਹ (ਜੀਵ-ਇਸਤ੍ਰੀ) ਕਦੇ ਨਿ-ਖਸਮੀ ਨਹੀਂ ਹੁੰਦੀ ਤੇ ਸਦਾ ਸੁਹਾਗ-ਵਾਲੀ ਰਹਿੰਦੀ ਹੈ ਅਤੇ ਉਸ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ।
She shall never become a widow; she shall always be a happy bride. Deep within herself, she dwells in the celestial bliss of Samaadhi.
कदे न रांड सदा सोहागणि अंतरि सहज समाधी ॥
LINE 04
ਪਿਰੁਰਹਿਆਭਰਪੂਰੇਵੇਖੁਹਦੂਰੇਰੰਗੁਮਾਣੇਸਹਜਿਸੁਭਾਏ
ਹੇ ਸਖੀ! ਪ੍ਰਭੂ-ਪਤੀ ਹਰ ਥਾਂ ਮੌਜੂਦ ਹੈ, ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ ਫਿਰ ਆਤਮਕ ਅਡੋਲਤਾ ਵਿਚ ਆਨੰਦ ਮਾਣ।
Her Husband Lord is fully pervading everywhere; beholding Him ever-present, she enjoys His Love, with intuitive ease.
पिरु रहिआ भरपूरे वेखु हदूरे रंगु माणे सहजि सुभाए ॥
LINE 05
ਜਿਨੀਆਪਣਾਕੰਤੁਪਛਾਣਿਆਹਉਤਿਨਪੂਛਉਸੰਤਾਜਾਏ॥॥
ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ (ਕਿ ਪ੍ਰਭੂ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ) ॥੩॥
Those who have realized their Husband Lord - I go and ask those Saints about Him. ||3||
जिनी आपणा कंतु पछाणिआ हउ तिन पूछउ संता जाए ॥३॥
LINE 06
ਪਿਰਹੁਵਿਛੁੰਨੀਆਭੀਮਿਲਹਜੇਸਤਿਗੁਰਲਾਗਹਸਾਚੇਪਾਏ
ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ।
The separated ones also meet with their Husband Lord, if they fall at the Feet of the True Guru.
पिरहु विछुंनीआ भी मिलह जे सतिगुर लागह साचे पाए ॥
LINE 07
ਸਤਿਗੁਰੁਸਦਾਦਇਆਲੁਹੈਅਵਗਣਸਬਦਿਜਲਾਏ
ਗੁਰੂ ਸਦਾ ਦਇਆਵਾਨ ਹੈ, ਉਹ (ਸਰਨ ਪਿਆਂ ਦੇ) ਅਵਗਣ (ਆਪਣੇ) ਸ਼ਬਦ ਵਿਚ (ਜੋੜ ਕੇ) ਸਾੜ ਦੇਂਦਾ ਹੈ।
The True Guru is forever merciful; through the Word of His Shabad, demerits are burnt away.
सतिगुरु सदा दइआलु है अवगण सबदि जलाए ॥
LINE 08
ਅਉਗਣਸਬਦਿਜਲਾਏਦੂਜਾਭਾਉਗਵਾਏਸਚੇਹੀਸਚਿਰਾਤੀ
(ਹੇ ਸਖੀ!) ਗੁਰੂ ਔਗੁਣ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ, ਮਾਇਆ ਦਾ ਪਿਆਰ ਦੂਰ ਕਰ ਦੇਂਦਾ ਹੈ। (ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਹੀ ਰੱਤੀ ਰਹਿੰਦੀ ਹੈ।
Burning away her demerits through the Shabad, the soul-bride eradicates her love of duality, and remains absorbed in the True, True Lord.
अउगण सबदि जलाए दूजा भाउ गवाए सचे ही सचि राती ॥
LINE 09
ਸਚੈਸਬਦਿਸਦਾਸੁਖੁਪਾਇਆਹਉਮੈਗਈਭਰਾਤੀ
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ ਤੇ ਉਸ ਦੀ ਹਉਮੈ ਤੇ ਭਟਕਣਾ ਦੂਰ ਹੋ ਜਾਂਦੀ ਹੈ।
Through the True Shabad, everlasting peace is obtained, and egotism and doubt are dispelled.
सचै सबदि सदा सुखु पाइआ हउमै गई भराती ॥
LINE 10
ਪਿਰੁਨਿਰਮਾਇਲੁਸਦਾਸੁਖਦਾਤਾਨਾਨਕਸਬਦਿਮਿਲਾਏ
ਹੇ ਨਾਨਕ! ਪ੍ਰਭੂ-ਪਤੀ ਪਵਿਤ੍ਰ ਕਰਨ ਵਾਲਾ ਹੈ, ਸਦਾ ਸੁਖ ਦੇਣ ਵਾਲਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ ਉਸ ਨਾਲ ਮਿਲਾ ਦੇਂਦਾ ਹੈ।
The Immaculate Husband Lord is forever the Giver of peace; O Nanak, through the Word of His Shabad, He is met.
पिरु निरमाइलु सदा सुखदाता नानक सबदि मिलाए ॥
LINE 11
ਪਿਰਹੁਵਿਛੁੰਨੀਆਭੀਮਿਲਹਜੇਸਤਿਗੁਰਲਾਗਹਸਾਚੇਪਾਏ੪੧॥॥॥
ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ, ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ ॥੪॥੧॥
The separated ones also meet with their Husband Lord, if they fall at the feet of the True Guru. ||4||1||
पिरहु विछुंनीआ भी मिलह जे सतिगुर लागह साचे पाए ॥४॥१॥
LINE 12
ਵਡਹੰਸੁਮਹਲਾ
Wadahans, Third Mahalaa:
वडहंसु महला ३ ॥
LINE 13
ਸੁਣਿਅਹੁਕੰਤਮਹੇਲੀਹੋਪਿਰੁਸੇਵਿਹੁਸਬਦਿਵੀਚਾਰਿ
ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ!
Listen, O brides of the Lord: serve your Beloved Husband Lord, and contemplate the Word of His Shabad.
सुणिअहु कंत महेलीहो पिरु सेविहु सबदि वीचारि ॥
LINE 14
ਅਵਗਣਵੰਤੀਪਿਰੁਜਾਣਈਮੁਠੀਰੋਵੈਕੰਤਵਿਸਾਰਿ
ਔਗੁਣਾਂ ਨਾਲ ਭਰੀ ਹੋਈ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ ਤੇ ਪ੍ਰਭੂ-ਪਤੀ ਨੂੰ ਭੁਲਾ ਕੇ ਉਹ ਆਤਮਕ ਜੀਵਨ ਲੁਟਾ ਬੈਠਦੀ ਹੈ ਤੇ ਦੁਖੀ ਹੁੰਦੀ ਹੈ।
The worthless bride does not know her Husband Lord - she is deluded; forgetting her Husband Lord, she weeps and wails.
अवगणवंती पिरु न जाणई मुठी रोवै कंत विसारि ॥
LINE 15
ਰੋਵੈਕੰਤਸੰਮਾਲਿਸਦਾਗੁਣਸਾਰਿਨਾਪਿਰੁਮਰੈਜਾਏ
ਪਰ ਜੇਹੜੀ ਜੀਵ-ਇਸਤ੍ਰੀ ਪਤੀ ਨੂੰ ਹਿਰਦੇ ਵਿਚ ਵਸਾ ਕੇ ਪ੍ਰਭੂ ਦੇ ਗੁਣ ਸਦਾ ਚੇਤੇ ਕਰ ਕਰ ਕੇ (ਪ੍ਰਭੂ ਦੇ ਦਰ ਤੇ ਸਦਾ) ਅਰਜ਼ੋਈਆਂ ਕਰਦੀ ਰਹਿੰਦੀ ਹੈ, ਉਸ ਦਾ ਖਸਮ (-ਪ੍ਰਭੂ) ਕਦੇ ਮਰਦਾ ਨਹੀਂ, ਉਸ ਨੂੰ ਕਦੇ ਛੱਡ ਕੇ ਨਹੀਂ ਜਾਂਦਾ।
She weeps, thinking of her Husband Lord, and she cherishes His virtues; her Husband Lord does not die, and does not leave.
रोवै कंत संमालि सदा गुण सारि ना पिरु मरै न जाए ॥
LINE 16
ਗੁਰਮੁਖਿਜਾਤਾਸਬਦਿਪਛਾਤਾਸਾਚੈਪ੍ਰੇਮਿਸਮਾਏ
ਜਿਸ ਨੇ ਗੁਰੂ ਦੀ ਸਰਨ ਪੈ ਕੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਜਾਣ-ਪਛਾਣ ਪਾ ਕਈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦੀ ਹੈ।
As Gurmukh, she knows the Lord; through the Word of His Shabad, He is realized; through True Love, she merges with Him.
गुरमुखि जाता सबदि पछाता साचै प्रेमि समाए ॥
LINE 17
ਜਿਨਿਅਪਣਾਪਿਰੁਨਹੀਜਾਤਾਕਰਮਬਿਧਾਤਾਕੂੜਿਮੁਠੀਕੂੜਿਆਰੇ
ਜਿਸ ਜੀਵ-ਇਸਤ੍ਰੀ ਨੇ ਆਪਣੇ ਉਸ ਪ੍ਰਭੂ-ਪਤੀ ਨਾਲ ਸਾਂਝ ਨਹੀਂ ਬਣਾਈ ਜੋ ਸਭ ਜੀਵਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਸ ਕੂੜ ਦੀ ਵਣਜਾਰਨ ਨੂੰ ਮਾਇਆ ਦਾ ਮੋਹ ਠੱਗੀ ਰੱਖਦਾ ਹੈ।
She who does not know her Husband Lord, the Architect of karma, is deluded by falsehood - she herself is false.
जिनि अपणा पिरु नही जाता करम बिधाता कूड़ि मुठी कूड़िआरे ॥
LINE 18
ਸੁਣਿਅਹੁਕੰਤਮਹੇਲੀਹੋਪਿਰੁਸੇਵਿਹੁਸਬਦਿਵੀਚਾਰੇ॥॥
ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ!॥੧॥
Listen, O brides of the Lord: serve your Beloved Husband Lord, and contemplate the Word of His Shabad. ||1||
सुणिअहु कंत महेलीहो पिरु सेविहु सबदि वीचारे ॥१॥
LINE 19
ਸਭੁਜਗੁਆਪਿਉਪਾਇਓਨੁਆਵਣੁਜਾਣੁਸੰਸਾਰਾ
ਸਾਰਾ ਜਗਤ ਪਰਮਾਤਮਾ ਨੇ ਆਪ ਬਣਾਇਆ ਹੈ ਤੇ ਜਗਤ ਦਾ ਜਮਣ ਮਰਨਾ ਵੀ ਉਸ ਨੇ ਬਣਾਇਆ ਹੈ।
He Himself created the whole world; the world comes and goes.
सभु जगु आपि उपाइओनु आवणु जाणु संसारा ॥
LINE 20
ਮਾਇਆਮੋਹੁਖੁਆਇਅਨੁਮਰਿਜੰਮੈਵਾਰੋਵਾਰਾ
(ਜਗਤ) ਮਾਇਆ ਦਾ ਮੋਹ ਵਿਚ ਭੁਲਾਇਆ ਹੋਇਆ ਹੈ (ਤਾਂਹੀਏਂ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
The love of Maya has ruined the world; people die, to be re-born, over and over again.
माइआ मोहु खुआइअनु मरि जंमै वारो वारा ॥
LINE 21
ਮਰਿਜੰਮੈਵਾਰੋਵਾਰਾਵਧਹਿਬਿਕਾਰਾਗਿਆਨਵਿਹੂਣੀਮੂਠੀ
(ਜਗਤ ਮਾਇਆ ਦੇ ਮੋਹ ਵਿਚ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ਤੇ ਇਸ ਦੇ ਵਿਕਾਰ ਵਧਦੇ ਰਹਿੰਦੇ ਹਨ ਇੰਜ ਆਤਮਕ ਜੀਵਨ ਦੀ ਸੂਝ ਤੋਂ ਸੱਖਣੀ ਦੁਨੀਆ ਲੁਟੀ ਜਾ ਰਹੀ ਹੈ।
People die to be re-born, over and over again, while their sins increase; without spiritual wisdom, they are deluded.
मरि जंमै वारो वारा वधहि बिकारा गिआन विहूणी मूठी ॥
LINE 22
ਬਿਨੁਸਬਦੈਪਿਰੁਪਾਇਓਜਨਮੁਗਵਾਇਓਰੋਵੈਅਵਗਣਿਆਰੀਝੂਠੀ
ਗੁਰੂ ਦੇ ਸ਼ਬਦ ਤੋਂ ਬਿਨਾ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦੀ, ਆਪਣਾ ਜਨਮ ਅਜਾਈਂ ਗਵਾ ਲੈਂਦੀ ਹੈ; ਔਗੁਣਾਂ ਨਾਲ ਭਰੀ ਹੋਈ ਤੇ ਝੂਠੇ ਮੋਹ ਵਿਚ ਫਸੀ ਹੋਈ ਦੁਖੀ ਹੁੰਦੀ ਰਹਿੰਦੀ ਹੈ।
Without the Word of the Shabad, the Husband Lord is not found; the worthless, false bride wastes her life away, weeping and wailing.
बिनु सबदै पिरु न पाइओ जनमु गवाइओ रोवै अवगणिआरी झूठी ॥
LINE 23
ਪਿਰੁਜਗਜੀਵਨੁਕਿਸਨੋਰੋਈਐਰੋਵੈਕੰਤੁਵਿਸਾਰੇ
ਪਰ, ਪ੍ਰਭੂ ਆਪ ਹੀ ਜਗਤ ਦਾ ਜੀਵਨ (-ਅਧਾਰ) ਹੈ, ਕਿਸੇ ਦੇ ਆਤਮਕ ਮੌਤ ਮਰਨ ਤੇ ਰੋਣਾ ਭੀ ਕੀਹ ਹੋਇਆ? (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਭੁਲਾ ਕੇ ਦੁਖੀ ਹੁੰਦੀ ਰਹਿੰਦੀ ਹੈ।
He is my Beloved Husband Lord, the Life of the World - for whom should I weep? They alone weep, who forget their Husband Lord.
पिरु जगजीवनु किस नो रोईऐ रोवै कंतु विसारे ॥
LINE 24
ਸਭੁਜਗੁਆਪਿਉਪਾਇਓਨੁਆਵਣੁਜਾਣੁਸੰਸਾਰੇ॥॥
ਸਾਰੇ ਜਗਤ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ, ਜਗਤ ਦਾ ਜਨਮ ਮਰਨ (ਭੀ) ਪ੍ਰਭੂ ਨੇ ਆਪ ਹੀ ਬਣਾਇਆ ਹੈ ॥੨॥
He Himself created the whole world; the world comes and goes. ||2||
सभु जगु आपि उपाइओनु आवणु जाणु संसारे ॥२॥
LINE 25
ਸੋਪਿਰੁਸਚਾਸਦਹੀਸਾਚਾਹੈਨਾਓਹੁਮਰੈਜਾਏ
ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ।
That Husband Lord is True, forever True; He does not die, and He does not leave.
सो पिरु सचा सद ही साचा है ना ओहु मरै न जाए ॥
LINE 26
ਭੂਲੀਫਿਰੈਧਨਇਆਣੀਆਰੰਡਬੈਠੀਦੂਜੈਭਾਏ
ਅੰਞਾਣ ਜੀਵ-ਇਸਤ੍ਰੀ ਉਸ ਤੋਂ ਖੁੰਝੀ ਫਿਰਦੀ ਹੈ, ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਤੋਂ ਵਿਛੁੜੀ ਰਹਿੰਦੀ ਹੈ।
The ignorant soul-bride wanders in delusion; in the love of duality, she sits like a widow.
भूली फिरै धन इआणीआ रंड बैठी दूजै भाए ॥
LINE 27
ਰੰਡਬੈਠੀਦੂਜੈਭਾਏਮਾਇਆਮੋਹਿਦੁਖੁਪਾਏਆਵਘਟੈਤਨੁਛੀਜੈ
ਪ੍ਰਭੂ ਤੋਂ ਵਿਛੁੜੀ ਹੋਈ (ਜੀਵ-ਇਸਤ੍ਰੀ) ਮਾਇਆ ਦੇ ਮੋਹ ਵਿਚ ਫਸ ਕੇ ਦੁੱਖ ਸਹਿੰਦੀ ਹੈ, (ਮੋਹ ਵਿਚ) ਉਮਰ ਗੁਜ਼ਰਦੀ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ।
She sits like a widow, in the love of duality; through emotional attachment to Maya, she suffers in pain. She is growing old, and her body is withering away.
रंड बैठी दूजै भाए माइआ मोहि दुखु पाए आव घटै तनु छीजै ॥
LINE 28
ਜੋਕਿਛੁਆਇਆਸਭੁਕਿਛੁਜਾਸੀਦੁਖੁਲਾਗਾਭਾਇਦੂਜੈ
ਜੋ ਕੁਝ ਇਥੇ ਜੰਮਿਆ ਹੈ ਉਹ ਸਭ ਕੁਝ ਨਾਸ ਹੋ ਜਾਂਦਾ ਹੈ, ਪਰ ਮਾਇਆ ਦੇ ਮੋਹ ਦੇ ਕਾਰਨ ਦੁੱਖ ਲਗਦਾ ਹੈ।
Whatever has come, all that shall pass away; through the love of duality, they suffer in pain.
जो किछु आइआ सभु किछु जासी दुखु लागा भाइ दूजै ॥
LINE 29
ਜਮਕਾਲੁਸੂਝੈਮਾਇਆਜਗੁਲੂਝੈਲਬਿਲੋਭਿਚਿਤੁਲਾਏ
(ਜੀਵ) ਮਾਇਆ ਦੀ ਖ਼ਾਤਰ ਲੜਦਾ-ਝਗੜਦਾ ਹੈ, ਇਸ ਨੂੰ (ਸਿਰ ਉਤੇ) ਮੌਤ ਨਹੀਂ ਸੁੱਝਦੀ, ਲੱਬ ਵਿਚ ਲੋਭ ਵਿਚ ਚਿੱਤ ਲਾਈ ਰੱਖਦਾ ਹੈ।
They do not see the Messenger of Death; they long for Maya, and their consciousness is attached to greed.
जमकालु न सूझै माइआ जगु लूझै लबि लोभि चितु लाए ॥
LINE 30
ਸੋਪਿਰੁਸਾਚਾਸਦਹੀਸਾਚਾਨਾਓਹੁਮਰੈਜਾਏ॥॥
ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ ॥੩॥
That Husband Lord is True, forever True; He does not die, and He does not leave. ||3||
सो पिरु साचा सद ही साचा ना ओहु मरै न जाए ॥३॥
LINE 31
ਇਕਿਰੋਵਹਿਪਿਰਹਿਵਿਛੁੰਨੀਆਅੰਧੀਨਾਜਾਣੈਪਿਰੁਨਾਲੇ
ਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖੀ ਰਹਿੰਦੀਆਂ ਹਨ। ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ।
Some weep and wail, separated from their Husband Lord; the blind ones do not know that their Husband is with them.
इकि रोवहि पिरहि विछुंनीआ अंधी ना जाणै पिरु नाले ॥
LINE 32
ਗੁਰਪਰਸਾਦੀਸਾਚਾਪਿਰੁਮਿਲੈਅੰਤਰਿਸਦਾਸਮਾਲੇ
ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਦੀ ਰੱਖਦੀ ਹੈ, ਉਸ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ,
By Guru's Grace, they may meet with their True Husband, and cherish Him always deep within.
गुर परसादी साचा पिरु मिलै अंतरि सदा समाले ॥
LINE 33
ਪਿਰੁਅੰਤਰਿਸਮਾਲੇਸਦਾਹੈਨਾਲੇਮਨਮੁਖਿਜਾਤਾਦੂਰੇ
ਐਸੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਸ ਨੂੰ ਪ੍ਰਭੂ ਸਦਾ ਅੰਗ-ਸੰਗ ਦਿੱਸਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ (ਜੀਵ-ਇਸਤ੍ਰੀ) ਪ੍ਰਭੂ ਨੂੰ ਦੂਰ ਸਮਝਦੀ ਹੈ।
She cherishes her Husband deep within herself - He is always with her; the self-willed manmukhs think that He is far away.
पिरु अंतरि समाले सदा है नाले मनमुखि जाता दूरे ॥
LINE 34
ਇਹੁਤਨੁਰੁਲੈਰੁਲਾਇਆਕਾਮਿਆਇਆਜਿਨਿਖਸਮੁਜਾਤਾਹਦੂਰੇ
ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਨੂੰ ਅੰਗ-ਸੰਗ ਵੱਸਦਾ ਨਾਹ ਸਮਝਿਆ, ਉਸ ਦਾ ਇਹ ਸਰੀਰ (ਵਿਕਾਰਾਂ ਵਿਚ) ਰੁਲਾਇਆ ਫਿਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ।
This body rolls in the dust, and is totally useless; it does not realize the Presence of the Lord and Master.
इहु तनु रुलै रुलाइआ कामि न आइआ जिनि खसमु न जाता हदूरे ॥