ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 579
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਾਨੀਘਤਿਚਲਾਇਆਲਿਖਿਆਆਇਆਰੁੰਨੇਵੀਰਸਬਾਏ
(ਉਮਰ ਦਾ ਸਮਾ ਮੁੱਕਣ ਤੇ) ਜਦੋਂ ਪਰਮਾਤਮਾ ਦਾ ਲਿਖਿਆ (ਹੁਕਮ) ਅਉਂਦਾ ਹੈ ਤਾਂ ਸਾਰੇ ਸੱਜਣ ਸੰਬੰਧੀ ਰੋਂਦੇ ਹਨ।
This dear soul is driven off, when the pre-ordained Order is received, and all the relatives cry out in mourning.
जानी घति चलाइआ लिखिआ आइआ रुंने वीर सबाए ॥
LINE 02
ਕਾਂਇਆਹੰਸਥੀਆਵੇਛੋੜਾਜਾਂਦਿਨਪੁੰਨੇਮੇਰੀਮਾਏ
ਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ (ਸਦਾ ਲਈ) ਵਿਛੋੜਾ ਹੋ ਜਾਂਦਾ ਹੈ।
The body and the swan-soul are separated, when one's days are past and done, O my mother.
कांइआ हंस थीआ वेछोड़ा जां दिन पुंने मेरी माए ॥
LINE 03
ਜੇਹਾਲਿਖਿਆਤੇਹਾਪਾਇਆਜੇਹਾਪੁਰਬਿਕਮਾਇਆ
(ਉਸ ਅੰਤ ਸਮੇ ਤੋਂ) ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ (ਉਸ ਉਸ ਦੇ ਅਨੁਸਾਰ) ਜਿਹੋ ਜਿਹਾ ਸੰਸਕਾਰਾਂ ਦਾ ਲੇਖ (ਉਸ ਦੇ ਮੱਥੇ ਤੇ) ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਂਦਾ ਹੈ।
As is one's pre-ordained Destiny, so does one receive, according to one's past actions.
जेहा लिखिआ तेहा पाइआ जेहा पुरबि कमाइआ ॥
LINE 04
ਧੰਨੁਸਿਰੰਦਾਸਚਾਪਾਤਿਸਾਹੁਜਿਨਿਜਗੁਧੰਧੈਲਾਇਆ॥॥
ਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ॥੧॥
Blessed is the Creator, the True King, who has linked the whole world to its tasks. ||1||
धंनु सिरंदा सचा पातिसाहु जिनि जगु धंधै लाइआ ॥१॥
LINE 05
ਸਾਹਿਬੁਸਿਮਰਹੁਮੇਰੇਭਾਈਹੋਸਭਨਾਏਹੁਪਇਆਣਾ
ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭਨਾਂ ਨੇ ਹੀ ਕਰਨਾ ਹੈ।
Meditate in remembrance on the Lord and Master, O my Siblings of Destiny; everyone has to pass this way.
साहिबु सिमरहु मेरे भाईहो सभना एहु पइआणा ॥
LINE 06
ਏਥੈਧੰਧਾਕੂੜਾਚਾਰਿਦਿਹਾਆਗੈਸਰਪਰਜਾਣਾ
ਦੁਨੀਆ ਵਿਚ ਮਾਇਆ ਦਾ ਝੂਠਾ ਆਹਰ ਚਾਰ ਦਿਨਾਂ ਲਈ ਹੀ ਹੈ, (ਹਰੇਕ ਨੇ ਹੀ) ਇਥੋਂ ਅਗਾਂਹ (ਪਰਲੋਕ ਵਿਚ) ਜ਼ਰੂਰ ਚਲੇ ਜਾਣਾ ਹੈ।
These false entanglements last for only a few days; then, one must surely move on to the world hereafter.
एथै धंधा कूड़ा चारि दिहा आगै सरपर जाणा ॥
LINE 07
ਆਗੈਸਰਪਰਜਾਣਾਜਿਉਮਿਹਮਾਣਾਕਾਹੇਗਾਰਬੁਕੀਜੈ
ਇਥੋਂ ਅਗਾਂਹ ਜ਼ਰੂਰ (ਹਰੇਕ ਨੇ) ਚਲੇ ਜਾਣਾ ਹੈ, (ਇਥੇ ਜਗਤ ਵਿਚ) ਅਸੀਂ ਪਰਾਹੁਣਿਆਂ ਵਾਂਗ ਹੀ ਹਾਂ, (ਕਿਸੇ ਵੀ ਧਨ ਪਦਾਰਥ ਆਦਿਕ ਦਾ) ਮਾਣ ਕਰਨਾ ਵਿਅਰਥ ਹੈ।
He must surely move on to the world hereafter, like a guest; so why does he indulge in ego?
आगै सरपर जाणा जिउ मिहमाणा काहे गारबु कीजै ॥
LINE 08
ਜਿਤੁਸੇਵਿਐਦਰਗਹਸੁਖੁਪਾਈਐਨਾਮੁਤਿਸੈਕਾਲੀਜੈ
ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਤਮਕ ਆਨੰਦ ਮਿਲਦਾ ਹੈ।
Chant the Name of the Lord; serving Him, you shall obtain peace in His Court.
जितु सेविऐ दरगह सुखु पाईऐ नामु तिसै का लीजै ॥
LINE 09
ਆਗੈਹੁਕਮੁਚਲੈਮੂਲੇਸਿਰਿਸਿਰਿਕਿਆਵਿਹਾਣਾ
ਪਰਲੋਕ ਵਿਚ ਕਿਸੇ ਦਾ ਭੀ ਹੁਕਮ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ (ਆਪੋ ਆਪਣੇ) ਕੀਤੇ ਅਨੁਸਾਰ ਬੀਤਦੀ ਹੈ।
In the world hereafter, no one's commands will be obeyed. According to their actions, each and every person proceeds.
आगै हुकमु न चलै मूले सिरि सिरि किआ विहाणा ॥
LINE 10
ਸਾਹਿਬੁਸਿਮਰਿਹੁਮੇਰੇਭਾਈਹੋਸਭਨਾਏਹੁਪਇਆਣਾ॥॥
ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ। (ਦੁਨੀਆ ਤੋਂ) ਇਹ ਕੂਚ ਸਭ ਨੇ ਹੀ ਕਰ ਜਾਣਾ ਹੈ ॥੨॥
Meditate in remembrance on the Lord and Master, O my Siblings of Destiny; everyone has to pass this way. ||2||
साहिबु सिमरिहु मेरे भाईहो सभना एहु पइआणा ॥२॥
LINE 11
ਜੋਤਿਸੁਭਾਵੈਸੰਮ੍ਰਥਸੋਥੀਐਹੀਲੜਾਏਹੁਸੰਸਾਰੋ
ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ।
Whatever pleases the Almighty Lord, that alone comes to pass; this world is an opportunity to please Him.
जो तिसु भावै संम्रथ सो थीऐ हीलड़ा एहु संसारो ॥
LINE 12
ਜਲਿਥਲਿਮਹੀਅਲਿਰਵਿਰਹਿਆਸਾਚੜਾਸਿਰਜਣਹਾਰੋ
ਉਹ ਸਦਾ-ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ।
The True Creator Lord is pervading and permeating the water, the land and the air.
जलि थलि महीअलि रवि रहिआ साचड़ा सिरजणहारो ॥
LINE 13
ਸਾਚਾਸਿਰਜਣਹਾਰੋਅਲਖਅਪਾਰੋਤਾਕਾਅੰਤੁਪਾਇਆ
ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ।
The True Creator Lord is invisible and infinite; His limits cannot be found.
साचा सिरजणहारो अलख अपारो ता का अंतु न पाइआ ॥
LINE 14
ਆਇਆਤਿਨਕਾਸਫਲੁਭਇਆਹੈਇਕਮਨਿਜਿਨੀਧਿਆਇਆ
ਜਗਤ ਵਿਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤ ਜੋੜ ਕੇ ਸਿਮਰਿਆ ਹੈ।
Fruitful is the coming of those, who meditate single-mindedly on Him.
आइआ तिन का सफलु भइआ है इक मनि जिनी धिआइआ ॥
LINE 15
ਢਾਹੇਢਾਹਿਉਸਾਰੇਆਪੇਹੁਕਮਿਸਵਾਰਣਹਾਰੋ
ਉਹ ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਢਾਹ ਦੇਂਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ, ਉਹ ਆਪਣੇ ਹੁਕਮ ਵਿਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਂਦਾ ਹੈ।
He destroys, and having destroyed, He creates; by His Order, He adorns us.
ढाहे ढाहि उसारे आपे हुकमि सवारणहारो ॥
LINE 16
ਜੋਤਿਸੁਭਾਵੈਸੰਮ੍ਰਥਸੋਥੀਐਹੀਲੜਾਏਹੁਸੰਸਾਰੋ॥॥
ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ ॥੩॥
Whatever pleases the Almighty Lord, that alone comes to pass; this world is an opportunity to please Him. ||3||
जो तिसु भावै संम्रथ सो थीऐ हीलड़ा एहु संसारो ॥३॥
LINE 17
ਨਾਨਕਰੁੰਨਾਬਾਬਾਜਾਣੀਐਜੇਰੋਵੈਲਾਇਪਿਆਰੋ
ਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ।
Nanak: he alone truly weeps, O Baba, who weeps in the Lord's Love.
नानक रुंना बाबा जाणीऐ जे रोवै लाइ पिआरो ॥
LINE 18
ਵਾਲੇਵੇਕਾਰਣਿਬਾਬਾਰੋਈਐਰੋਵਣੁਸਗਲਬਿਕਾਰੋ
ਹੇ ਭਾਈ! ਦੁਨੀਆ ਦੇ ਧਨ ਪਦਾਰਥ ਦੀ ਖ਼ਾਤਰ ਜੋ ਰੋਵੀਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ।
One who weeps for the sake of worldly objects, O Baba, weeps totally in vain.
वालेवे कारणि बाबा रोईऐ रोवणु सगल बिकारो ॥
LINE 19
ਰੋਵਣੁਸਗਲਬਿਕਾਰੋਗਾਫਲੁਸੰਸਾਰੋਮਾਇਆਕਾਰਣਿਰੋਵੈ
ਪਰਮਾਤਮਾ ਵਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖ਼ਾਤਰ ਰੋਂਦਾ ਹੈ ਇਹ ਸਾਰਾ ਹੀ ਰੁਦਨ ਵਿਅਰਥ ਹੈ।
This weeping is all in vain; the world forgets the Lord, and weeps for the sake of Maya.
रोवणु सगल बिकारो गाफलु संसारो माइआ कारणि रोवै ॥
LINE 20
ਚੰਗਾਮੰਦਾਕਿਛੁਸੂਝੈਨਾਹੀਇਹੁਤਨੁਏਵੈਖੋਵੈ
ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ, (ਮਾਇਆ ਦੀ ਖ਼ਾਤਰ ਰੋ ਰੋ ਕੇ) ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ।
He does not distinguish between good and evil, and wastes away this life in vain.
चंगा मंदा किछु सूझै नाही इहु तनु एवै खोवै ॥
LINE 21
ਐਥੈਆਇਆਸਭੁਕੋਜਾਸੀਕੂੜਿਕਰਹੁਅਹੰਕਾਰੋ
ਜੋ ਜਗਤ ਵਿਚ (ਜਨਮ ਲੈ ਕੇ) ਆਇਆ ਹੈ (ਆਪਣਾ ਸਮਾ ਮੁਕਾ ਕੇ) ਚਲਾ ਜਾਇਗਾ, ਨਾਸਵੰਤ ਜਗਤ ਦੇ ਮੋਹ ਵਿਚ ਫਸ ਕੇ (ਵਿਅਰਥ) ਮਾਣ ਕਰਦੇ ਹੋ।
Everyone who comes here, shall have to leave; to act in ego is false.
ऐथै आइआ सभु को जासी कूड़ि करहु अहंकारो ॥
LINE 22
ਨਾਨਕਰੁੰਨਾਬਾਬਾਜਾਣੀਐਜੇਰੋਵੈਲਾਇਪਿਆਰੋ੪੧॥॥॥
ਹੇ ਨਾਨਕ! ਉਸੇ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ ॥੪॥੧॥
Nanak: he alone truly weeps, O Baba, who weeps in the Lord's Love. ||4||1||
नानक रुंना बाबा जाणीऐ जे रोवै लाइ पिआरो ॥४॥१॥
LINE 23
ਵਡਹੰਸੁਮਹਲਾ
Wadahans, First Mahalaa:
वडहंसु महला १ ॥
LINE 24
ਆਵਹੁਮਿਲਹੁਸਹੇਲੀਹੋਸਚੜਾਨਾਮੁਲਏਹਾਂ
ਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਸਿਮਰੀਏ।
Come, O my companions - let us meet together and dwell upon the True Name.
आवहु मिलहु सहेलीहो सचड़ा नामु लएहां ॥
LINE 25
ਰੋਵਹਬਿਰਹਾਤਨਕਾਆਪਣਾਸਾਹਿਬੁਸੰਮੑਾਲੇਹਾਂ
ਆਓ, ਪ੍ਰਭੂ ਤੋਂ ਆਪਣੇ ਵਿਛੋੜੇ ਦਾ ਮੁੜ ਮੁੜ ਅਫ਼ਸੋਸ ਨਾਲ ਚੇਤਾ ਕਰੀਏ, (ਉਹ ਵਿਛੋੜਾ ਦੂਰ ਕਰਨ ਲਈ) ਮਾਲਕ-ਪ੍ਰਭੂ ਨੂੰ ਯਾਦ ਕਰੀਏ।
Let us weep over the body's separation from the Lord and Master; let us remember Him in contemplation.
रोवह बिरहा तन का आपणा साहिबु संमालेहां ॥
LINE 26
ਸਾਹਿਬੁਸਮੑਾਲਿਹਪੰਥੁਨਿਹਾਲਿਹਅਸਾਭਿਓਥੈਜਾਣਾ
ਆਓ, ਅਸੀਂ ਮਾਲਕ ਨੂੰ ਹਿਰਦੇ ਵਿਚ ਵਸਾਈਏ, ਤੇ ਉਸ ਰਸਤੇ ਨੂੰ ਤੱਕੀਏ (ਜਿਸ ਰਸਤੇ ਸਭ ਜਾ ਰਹੇ ਹਨ)। ਅਸਾਂ ਭੀ (ਆਖ਼ਿਰ) ਉਸ ਪਰਲੋਕ ਵਿਚ ਜਾਣਾ ਹੈ (ਜਿਥੇ ਅਨੇਕਾਂ ਜਾ ਚੁਕੇ ਹਨ)।
Let us remember the Lord and Master in contemplation, and keep a watchful eye on the Path. We shall have to go there as well.
साहिबु समालिह पंथु निहालिह असा भि ओथै जाणा ॥
LINE 27
ਜਿਸਕਾਕੀਆਤਿਨਹੀਲੀਆਹੋਆਤਿਸੈਕਾਭਾਣਾ
(ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ) ਜਿਸ ਪ੍ਰਭੂ ਦਾ ਇਹ ਪੈਦਾ ਕੀਤਾ ਹੋਇਆ ਸੀ, ਉਸੇ ਨੇ ਜਿੰਦ ਵਾਪਸ ਲੈ ਲਈ ਹੈ, ਉਸੇ ਦੀ ਰਜ਼ਾ ਹੋਈ ਹੈ।
He who has created, also destroys; whatever happens is by His Will.
जिस का कीआ तिन ही लीआ होआ तिसै का भाणा ॥
LINE 28
ਜੋਤਿਨਿਕਰਿਪਾਇਆਸੁਆਗੈਆਇਆਅਸੀਕਿਹੁਕਮੁਕਰੇਹਾ
ਇਥੇ ਜਗਤ ਵਿਚ ਜੀਵ ਨੇ ਜੋ ਕੁਝ ਕੀਤਾ, (ਮਰਨ ਤੇ) ਉਸ ਦੇ ਅੱਗੇ ਆ ਜਾਂਦਾ ਹੈ। (ਇਸ ਰੱਬੀ ਨਿਯਮ ਅੱਗੇ) ਸਾਡਾ ਕੋਈ ਜ਼ੋਰ ਨਹੀਂ ਚੜ੍ਹ ਸਕਦਾ।
Whatever He has done, has come to pass; how can we command Him?
जो तिनि करि पाइआ सु आगै आइआ असी कि हुकमु करेहा ॥
LINE 29
ਆਵਹੁਮਿਲਹੁਸਹੇਲੀਹੋਸਚੜਾਨਾਮੁਲਏਹਾ॥॥
ਹੇ ਸਹੇਲੀਹੋ! (ਹੇ ਸਤਸੰਗੀ ਸੱਜਣੋ!) ਆਓ, ਰਲ ਕੇ ਬੈਠੀਏ ਤੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ ॥੧॥
Come, O my companions - let us meet together and dwell upon the True Name. ||1||
आवहु मिलहु सहेलीहो सचड़ा नामु लएहा ॥१॥
LINE 30
ਮਰਣੁਮੰਦਾਲੋਕਾਆਖੀਐਜੇਮਰਿਜਾਣੈਐਸਾਕੋਇ
ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਮੌਤ ਚੰਗੀ ਹੈ, ਪਰ ਤਦੋਂ ਹੀ) ਜੇ ਕੋਈ ਮਨੁੱਖ ਉਸ ਤਰੀਕੇ ਨਾਲ (ਜਿਊ ਕੇ) ਮਰਨਾ ਜਾਣਦਾ ਹੋਵੇ।
Death would not be called bad, O people, if one knew how to truly die.
मरणु न मंदा लोका आखीऐ जे मरि जाणै ऐसा कोइ ॥
LINE 31
ਸੇਵਿਹੁਸਾਹਿਬੁਸੰਮ੍ਰਥੁਆਪਣਾਪੰਥੁਸੁਹੇਲਾਆਗੈਹੋਇ
(ਉਹ ਤਰੀਕਾ ਇਹ ਹੈ ਕਿ) ਆਪਣੇ ਸਰਬ-ਸ਼ਕਤੀਵਾਨ ਮਾਲਕ ਨੂੰ ਸਿਮਰੋ, (ਤਾਂ ਕਿ ਜੀਵਨ ਦੇ ਸਫ਼ਰ ਵਿਚ) ਰਸਤਾ ਸੌਖਾ ਹੋ ਜਾਏ।
Serve your Almighty Lord and Master, and your path in the world hereafter will be easy.
सेविहु साहिबु संम्रथु आपणा पंथु सुहेला आगै होइ ॥
LINE 32
ਪੰਥਿਸੁਹੇਲੈਜਾਵਹੁਤਾਂਫਲੁਪਾਵਹੁਆਗੈਮਿਲੈਵਡਾਈ
(ਸਿਮਰਨ ਦੀ ਬਰਕਤਿ ਨਾਲ) ਸੌਖੇ ਜੀਵਨ-ਰਸਤੇ ਤੁਰੋਗੇ ਤਾਂ ਇਸ ਦਾ ਫਲ ਭੀ ਮਿਲੇਗਾ ਤੇ ਪ੍ਰਭੂ ਹੀ ਹਜ਼ੂਰੀ ਵਿਚ ਇੱਜ਼ਤ ਮਿਲੇਗੀ।
Take this easy path, and you shall obtain the fruits of your rewards, and receive honor in the world hereafter.
पंथि सुहेलै जावहु तां फलु पावहु आगै मिलै वडाई ॥
LINE 33
ਭੇਟੈਸਿਉਜਾਵਹੁਸਚਿਸਮਾਵਹੁਤਾਂਪਤਿਲੇਖੈਪਾਈ
ਜੇ ਪ੍ਰਭੂ ਦੇ ਨਾਮ ਦੀ ਭੇਟਾ ਲੈ ਕੇ ਜਾਵੋਗੇ ਤਾਂ ਉਸ ਸਦਾ-ਥਿਰ ਪ੍ਰਭੂ ਵਿਚ ਇਕ-ਰੂਪ ਹੋ ਜਾਵੋਗੇ, ਕੀਤੇ ਕਰਮਾਂ ਦਾ ਹਿਸਾਬ ਹੋਣ ਵੇਲੇ ਇੱਜ਼ਤ ਮਿਲੇਗੀ।
Go there with your offering, and you shall merge in the True Lord; your honor shall be confirmed.
भेटै सिउ जावहु सचि समावहु तां पति लेखै पाई ॥
LINE 34
ਮਹਲੀਜਾਇਪਾਵਹੁਖਸਮੈਭਾਵਹੁਰੰਗਸਿਉਰਲੀਆਮਾਣੈ
ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰੋਗੇ, ਤੇ ਖਸਮ-ਪ੍ਰਭੂ ਨੂੰ ਚੰਗੇ ਲੱਗੋਗੇ ਤੇ ਇੰਜ ਪ੍ਰਭੂ-ਪ੍ਰੇਮ ਨਾਲ ਆਤਮਕ ਆਨੰਦ ਮਾਣੋਗੇ।
You shall obtain a place in the Mansion of the Lord Master's Presence; being pleasing to Him, you shall enjoy the pleasures of His Love.
महली जाइ पावहु खसमै भावहु रंग सिउ रलीआ माणै ॥
LINE 35
ਮਰਣੁਮੰਦਾਲੋਕਾਆਖੀਐਜੇਕੋਈਮਰਿਜਾਣੈ॥॥
ਹੇ ਲੋਕੋ! ਮੌਤ ਨੂੰ ਮਾੜਾ ਨਾਹ ਆਖੋ (ਪਰ ਇਸ ਗੱਲ ਨੂੰ ਉਹੀ ਸਮਝਦਾ ਹੈ) ਜੇਹੜਾ ਇਸ ਤਰ੍ਹਾਂ ਮਰਨਾ ਜਾਣਦਾ ਹੋਵੇ ॥੨॥
Death would not be called bad, O people, if one knew how to truly die. ||2||
मरणु न मंदा लोका आखीऐ जे कोई मरि जाणै ॥२॥
LINE 36
ਮਰਣੁਮੁਣਸਾਸੂਰਿਆਹਕੁਹੈਜੋਹੋਇਮਰਨਿਪਰਵਾਣੋ
ਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ ਉਹਨਾਂ ਦਾ ਮਰਨਾ ਭੀ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ।
The death of brave heroes is blessed, if it is approved by God.
मरणु मुणसा सूरिआ हकु है जो होइ मरनि परवाणो ॥