ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 578
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਹੁਨਾਨਕਤਿਨਖੰਨੀਐਵੰਞਾਜਿਨਘਟਿਮੇਰਾਹਰਿਪ੍ਰਭੁਵੂਠਾ॥॥
ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰੀ-ਪ੍ਰਭੂ ਆ ਵੱਸਿਆ ਹੈ ਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ॥੩॥
Says Nanak, I am every bit a sacrifice to those, within whose hearts my Lord God abides. ||3||
कहु नानक तिन खंनीऐ वंञा जिन घटि मेरा हरि प्रभु वूठा ॥३॥
LINE 02
ਸਲੋਕੁ
Shalok:
सलोकु ॥
LINE 03
ਜੋਲੋੜੀਦੇਰਾਮਸੇਵਕਸੇਈਕਾਂਢਿਆ
ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹੀ (ਅਸਲ) ਸੇਵਕ ਅਖਵਾਂਦੇ ਹਨ।
Those who long for the Lord, are said to be His servants.
जो लोड़ीदे राम सेवक सेई कांढिआ ॥
LINE 04
ਨਾਨਕਜਾਣੇਸਤਿਸਾਂਈਸੰਤਬਾਹਰਾ॥॥
ਹੇ ਨਾਨਕ! ਸੱਚ ਜਾਣ, ਮਾਲਕ-ਪ੍ਰਭੂ ਸੰਤਾਂ ਨਾਲੋਂ ਵੱਖਰਾ ਨਹੀਂ ਹੈ ॥੧॥
Nanak knows this Truth, that the Lord is not different from His Saint. ||1||
नानक जाणे सति सांई संत न बाहरा ॥१॥
LINE 05
ਛੰਤੁ
ਛੰਤ।
Chhant:
छंतु ॥
LINE 06
ਮਿਲਿਜਲੁਜਲਹਿਖਟਾਨਾਰਾਮ
(ਜਿਵੇਂ) ਪਾਣੀ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ,
As water mixes and blends with water,
मिलि जलु जलहि खटाना राम ॥
LINE 07
ਸੰਗਿਜੋਤੀਜੋਤਿਮਿਲਾਨਾਰਾਮ
(ਤਿਵੇਂ ਸੇਵਕ ਦੀ) ਆਤਮਾ ਪਰਮਾਤਮਾ ਦੇ ਨਾਲ ਮਿਲੀ ਰਹਿੰਦੀ ਹੈ।
so does one's light mix and blend with the Lord's Light.
संगि जोती जोति मिलाना राम ॥
LINE 08
ਸੰਮਾਇਪੂਰਨਪੁਰਖਕਰਤੇਆਪਿਆਪਹਿਜਾਣੀਐ
ਪੂਰਨ ਸਰਬ-ਵਿਆਪਕ ਕਰਤਾਰ ਨੇ ਜਿਸ ਸੇਵਕ ਨੂੰ ਆਪਣੇ ਵਿਚ ਲੀਨ ਕਰ ਲਿਆ, ਉਸ ਦੇ ਅੰਦਰ ਇਹ ਸੂਝ ਪੈਦਾ ਹੋ ਜਾਂਦੀ ਹੈ ਕਿ (ਹਰ ਥਾਂ) ਪਰਮਾਤਮਾ ਆਪ ਹੀ ਆਪ ਹੈ,
Merging with the perfect, all-powerful Creator, one comes to know his own self.
संमाइ पूरन पुरख करते आपि आपहि जाणीऐ ॥
LINE 09
ਤਹਸੁੰਨਿਸਹਜਿਸਮਾਧਿਲਾਗੀਏਕੁਏਕੁਵਖਾਣੀਐ
ਉਸ ਦੇ ਹਿਰਦੇ ਵਿਚ (ਵਿਕਾਰਾਂ ਵਲੋਂ) ਸੁੰਞ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਉਸ ਦੀ ਸਮਾਧੀ ਲੱਗੀ ਰਹਿੰਦੀ ਹੈ, ਉਸ ਦੇ ਹਿਰਦੇ ਵਿਚ ਇਕ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ।
Then, he enters the celestial state of absolute Samaadhi, and speaks of the One and Only Lord.
तह सुंनि सहजि समाधि लागी एकु एकु वखाणीऐ ॥
LINE 10
ਆਪਿਗੁਪਤਾਆਪਿਮੁਕਤਾਆਪਿਆਪੁਵਖਾਨਾ
ਪਰਮਾਤਮਾ ਸਾਰੇ ਸੰਸਾਰ ਵਿਚ ਆਪ ਹੀ ਲੁਕਿਆ ਹੋਇਆ ਹੈ, ਫਿਰ ਭੀ ਉਹ ਆਪ ਮਾਇਆ ਦੇ ਮੋਹ ਤੋਂ ਰਹਿਤ ਹੈ (ਹਰ ਥਾਂ ਵਿਆਪਕ ਹੋਣ ਕਰਕੇ) ਉਹ ਆਪ ਹੀ ਆਪਣੇ ਆਪ ਨੂੰ ਸਿਮਰ ਰਿਹਾ ਹੈ।
He Himself is unmanifest, and He Himself is liberated; He Himself speaks of Himself.
आपि गुपता आपि मुकता आपि आपु वखाना ॥
LINE 11
ਨਾਨਕਭ੍ਰਮਭੈਗੁਣਬਿਨਾਸੇਮਿਲਿਜਲੁਜਲਹਿਖਟਾਨਾ੪੨॥॥॥
ਹੇ ਨਾਨਕ! (ਸੇਵਕ ਦੇ) ਅੰਦਰੋਂ ਭਰਮ ਡਰ ਤੇ ਮਾਇਆ ਦੇ ਤਿੰਨ ਗੁਣ ਨਾਸ ਹੋ ਜਾਂਦੇ ਹਨ, (ਉਹ ਇਉਂ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ, ਜਿਵੇਂ) ਪਾਣੀ ਪਾਣੀ ਵਿੱਚ ਮਿਲ ਕੇ ਇਕ ਰੂਪ ਹੋ ਜਾਂਦਾ ਹੈ ॥੪॥੨॥
O Nanak, doubt, fear and the limitations of the three qualities are dispelled, as one merges into the Lord, like water blending with water. ||4||2||
नानक भ्रम भै गुण बिनासे मिलि जलु जलहि खटाना ॥४॥२॥
LINE 12
ਵਡਹੰਸੁਮਹਲਾ
Wadahans, Fifth Mahalaa:
वडहंसु महला ५ ॥
LINE 13
ਪ੍ਰਭਕਰਣਕਾਰਣਸਮਰਥਾਰਾਮ
ਹੇ ਜਗਤ ਦੇ ਮੂਲ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ!
God is the all-powerful Creator, the Cause of causes.
प्रभ करण कारण समरथा राम ॥
LINE 14
ਰਖੁਜਗਤੁਸਗਲਦੇਹਥਾਰਾਮ
(ਆਪਣਾ) ਹੱਥ ਦੇ ਕੇ ਸਾਰੇ ਜਗਤ ਦੀ ਰੱਖਿਆ ਕਰ।
He preserves the whole world, reaching out with His hand.
रखु जगतु सगल दे हथा राम ॥
LINE 15
ਸਮਰਥਸਰਣਾਜੋਗੁਸੁਆਮੀਕ੍ਰਿਪਾਨਿਧਿਸੁਖਦਾਤਾ
ਹੇ ਸਭ-ਤਾਕਤਾਂ ਦੇ ਮਾਲਕ! ਹੇ ਸਰਨ ਪਏ ਦੀ ਸਹਾਇਤਾ ਕਰ ਸਕਣ ਵਾਲੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਸੁਖਦਾਤੇ!
He is the all-powerful, safe Sanctuary, Lord and Master, Treasure of mercy, Giver of peace.
समरथ सरणा जोगु सुआमी क्रिपा निधि सुखदाता ॥
LINE 16
ਹੰਉਕੁਰਬਾਣੀਦਾਸਤੇਰੇਜਿਨੀਏਕੁਪਛਾਤਾ
ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ ਹੈ।
I am a sacrifice to Your slaves, who recognize only the One Lord.
हंउ कुरबाणी दास तेरे जिनी एकु पछाता ॥
LINE 17
ਵਰਨੁਚਿਹਨੁਜਾਇਲਖਿਆਕਥਨਤੇਅਕਥਾ
ਹੇ ਪ੍ਰਭੂ! ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ, ਤੇਰਾ ਸਰੂਪ ਬਿਆਨ ਤੋਂ ਬਾਹਰ ਹੈ।
His color and shape cannot be seen; His description is indescribable.
वरनु चिहनु न जाइ लखिआ कथन ते अकथा ॥
LINE 18
ਬਿਨਵੰਤਿਨਾਨਕਸੁਣਹੁਬਿਨਤੀਪ੍ਰਭਕਰਣਕਾਰਣਸਮਰਥਾ॥॥
ਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ! ਹੇ ਜਗਤ ਦੇ ਮੂਲ! ਹੇ ਸਭ ਤਾਕਤਾਂ ਦੇ ਮਾਲਕ! ਮੇਰੀ ਬੇਨਤੀ ਸੁਣ ॥੧॥
Prays Nanak, hear my prayer, O God, Almighty Creator, Cause of causes. ||1||
बिनवंति नानक सुणहु बिनती प्रभ करण कारण समरथा ॥१॥
LINE 19
ਏਹਿਜੀਅਤੇਰੇਤੂਕਰਤਾਰਾਮ
ਹੇ ਪ੍ਰਭੂ! (ਸੰਸਾਰ ਦੇ) ਇਹ ਸਾਰੇ ਜੀਵ ਤੇਰੇ ਹਨ, ਤੂੰ ਇਹਨਾਂ ਦਾ ਪੈਦਾ ਕਰਨ ਵਾਲਾ ਹੈਂ,
These beings are Yours; You are their Creator.
एहि जीअ तेरे तू करता राम ॥
LINE 20
ਪ੍ਰਭਦੂਖਦਰਦਭ੍ਰਮਹਰਤਾਰਾਮ
ਤੂੰ ਸਭ ਜੀਵਾਂ ਨੂੰ ਦੁੱਖਾਂ ਕਲੇਸ਼ਾਂ ਭਰਮਾਂ ਤੋਂ ਬਚਾਣ ਵਾਲਾ ਹੈਂ।
God is the Destroyer of pain, suffering and doubt.
प्रभ दूख दरद भ्रम हरता राम ॥
LINE 21
ਭ੍ਰਮਦੂਖਦਰਦਨਿਵਾਰਿਖਿਨਮਹਿਰਖਿਲੇਹੁਦੀਨਦੈਆਲਾ
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਤੂੰ (ਸਾਰੇ ਜੀਵਾਂ ਦੇ) ਭਰਮ ਦੁੱਖ ਕਲੇਸ਼ ਇਕ ਖਿਨ ਵਿਚ ਦੂਰ ਕਰ ਕੇ ਬਚਾ ਲੈਂਦਾ ਹੈਂ।
Eliminate my doubt, pain and suffering in an instant, and preserve me, O Lord, Merciful to the meek.
भ्रम दूख दरद निवारि खिन महि रखि लेहु दीन दैआला ॥
LINE 22
ਮਾਤਪਿਤਾਸੁਆਮਿਸਜਣੁਸਭੁਜਗਤੁਬਾਲਗੋਪਾਲਾ
ਹੇ ਗੋਪਾਲ! ਤੂੰ (ਸਭ ਜੀਵਾਂ ਦਾ) ਮਾਂ ਪਿਉ ਮਾਲਕ ਤੇ ਸੱਜਣ ਹੈਂ, ਸਾਰਾ ਜਗਤ ਤੇਰੇ ਬੱਚੇ ਹਨ।
You are mother, father and friend, O Lord and Master; the whole world is Your child, O Lord of the World.
मात पिता सुआमि सजणु सभु जगतु बाल गोपाला ॥
LINE 23
ਜੋਸਰਣਿਆਵੈਗੁਣਨਿਧਾਨਪਾਵੈਸੋਬਹੁੜਿਜਨਮਿਮਰਤਾ
ਹੇ ਪ੍ਰਭੂ! ਜੇਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ ਤੇਰੇ) ਗੁਣਾਂ ਦੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ, ਉਹ ਮੁੜ ਨਾਹ ਜੰਮਦਾ ਹੈ ਨਾਹ ਮਰਦਾ ਹੈ।
One who comes seeking Your Sanctuary, obtains the treasure of virtue, and does not have to enter the cycle of birth and death again.
जो सरणि आवै गुण निधान पावै सो बहुड़ि जनमि न मरता ॥
LINE 24
ਬਿਨਵੰਤਿਨਾਨਕਦਾਸੁਤੇਰਾਸਭਿਜੀਅਤੇਰੇਤੂਕਰਤਾ॥॥
ਹੇ ਪ੍ਰਭੂ! ਤੇਰਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਜਗਤ ਦੇ ਸਾਰੇ ਜੀਵ ਤੇਰੇ ਹਨ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ॥੨॥
Prays Nanak, I am Your slave. All beings are Yours; You are their Creator. ||2||
बिनवंति नानक दासु तेरा सभि जीअ तेरे तू करता ॥२॥
LINE 25
ਆਠਪਹਰਹਰਿਧਿਆਈਐਰਾਮ
ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ,
Meditating on the Lord, twenty-four hours a day,
आठ पहर हरि धिआईऐ राम ॥
LINE 26
ਮਨਇਛਿਅੜਾਫਲੁਪਾਈਐਰਾਮ
(ਸਿਮਰਨ ਦੀ ਬਰਕਤਿ ਨਾਲ ਪ੍ਰਭੂ ਦੇ ਦਰ ਤੋਂ) ਮਨ-ਚਿਤਵਿਆ ਫਲ ਪ੍ਰਾਪਤ ਕਰ ਲਈਦਾ ਹੈ।
the fruits of the heart's desires are obtained.
मन इछिअड़ा फलु पाईऐ राम ॥
LINE 27
ਮਨਇਛਪਾਈਐਪ੍ਰਭੁਧਿਆਈਐਮਿਟਹਿਜਮਕੇਤ੍ਰਾਸਾ
ਮਨੋ-ਕਾਮਨਾ ਹਾਸਲ ਕਰ ਲਈਦੀ ਹੈ ਪਰਮਾਤਮਾ ਦਾ ਸਿਮਰਨ ਕਰਨ ਨਾਲ, ਇੰਜ ਜਮਰਾਜ ਦੇ ਸਾਰੇ ਸਹਮ ਭੀ ਮੁੱਕ ਜਾਂਦੇ ਹਨ।
Your heart's desires are obtained, meditating on God, and the fear of death is dispelled.
मन इछ पाईऐ प्रभु धिआईऐ मिटहि जम के त्रासा ॥
LINE 28
ਗੋਬਿਦੁਗਾਇਆਸਾਧਸੰਗਾਇਆਭਈਪੂਰਨਆਸਾ
ਜਿਸ ਮਨੁੱਖ ਨੇ ਸਾਧ ਸੰਗਤ ਵਿਚ ਜਾ ਕੇ ਗੋਬਿੰਦ ਦੀ ਸਿਫ਼ਤ-ਸਾਲਾਹ ਕੀਤੀ, ਉਸ ਦੀ (ਹਰੇਕ) ਆਸ ਪੂਰੀ ਹੋ ਗਈ।
I sing of the Lord of the Universe in the Saadh Sangat, the Company of the Holy, and my hopes are fulfilled.
गोबिदु गाइआ साध संगाइआ भई पूरन आसा ॥
LINE 29
ਤਜਿਮਾਨੁਮੋਹੁਵਿਕਾਰਸਗਲੇਪ੍ਰਭੂਕੈਮਨਿਭਾਈਐ
ਅਹੰਕਾਰ, ਮੋਹ, ਸਾਰੇ ਵਿਕਾਰ ਦੂਰ ਕਰ ਕੇ ਪਰਮਾਤਮਾ ਦੇ ਮਨ ਵਿਚ ਭਾ ਜਾਈਦਾ ਹੈ।
Renouncing egotism, emotional attachment and all corruption, we become pleasing to the Mind of God.
तजि मानु मोहु विकार सगले प्रभू कै मनि भाईऐ ॥
LINE 30
ਬਿਨਵੰਤਿਨਾਨਕਦਿਨਸੁਰੈਣੀਸਦਾਹਰਿਹਰਿਧਿਆਈਐ॥॥
ਨਾਨਕ ਬੇਨਤੀ ਕਰਦਾ ਹੈ ਕਿ ਦਿਨ ਰਾਤ ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ॥੩॥
Prays Nanak, day and night, meditate forever on the Lord, Har, Har. ||3||
बिनवंति नानक दिनसु रैणी सदा हरि हरि धिआईऐ ॥३॥
LINE 31
ਦਰਿਵਾਜਹਿਅਨਹਤਵਾਜੇਰਾਮ
ਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਵਾਜੇ ਸਦਾ ਵੱਜਦੇ ਹਨ,
At the Lord's Door, the unstruck melody resounds.
दरि वाजहि अनहत वाजे राम ॥
LINE 32
ਘਟਿਘਟਿਹਰਿਗੋਬਿੰਦੁਗਾਜੇਰਾਮ
ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਪ੍ਰਤੱਖ ਵੱਸਦਾ ਦਿੱਸਦਾ ਹੈ।
In each and every heart, the Lord, the Lord of the Universe, sings.
घटि घटि हरि गोबिंदु गाजे राम ॥
LINE 33
ਗੋਵਿਦਗਾਜੇਸਦਾਬਿਰਾਜੇਅਗਮਅਗੋਚਰੁਊਚਾ
ਪਰਮਾਤਮਾ ਸਦਾ ਹਰੇਕ ਸਰੀਰ ਵਿਚ ਪ੍ਰਤੱਖ ਵੱਸ ਰਿਹਾ ਹੈ, ਉਹ ਅਪੁੰਚ ਪ੍ਰਭੂ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ, ਉਹ ਸਭ ਤੋਂ ਉੱਚਾ ਹੈ।
The Lord of the Universe sings, and abides forever; He is unfathomable, profoundly deep, lofty and exalted.
गोविद गाजे सदा बिराजे अगम अगोचरु ऊचा ॥
LINE 34
ਗੁਣਬੇਅੰਤਕਿਛੁਕਹਣੁਜਾਈਕੋਇਸਕੈਪਹੂਚਾ
ਪਰਮਾਤਮਾ ਵਿਚ ਬੇਅੰਤ ਗੁਣ ਹਨ, ਉਸ ਦੇ ਸਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੋਈ ਮਨੁੱਖ ਉਸ ਦੇ ਗੁਣਾਂ ਦੇ ਅਖ਼ੀਰ ਤਕ ਨਹੀਂ ਪਹੁੰਚ ਸਕਦਾ।
His virtues are infinite - none of them can be described. No one can reach Him.
गुण बेअंत किछु कहणु न जाई कोइ न सकै पहूचा ॥
LINE 35
ਆਪਿਉਪਾਏਆਪਿਪ੍ਰਤਿਪਾਲੇਜੀਅਜੰਤਸਭਿਸਾਜੇ
ਪਰਮਾਤਮਾ ਆਪ ਸਭ ਨੂੰ ਪੈਦਾ ਕਰਦਾ ਹੈ, ਆਪ ਹੀ ਪਾਲਣਾ ਕਰਦਾ ਹੈ, ਸਾਰੇ ਜੀਅ ਜੰਤ ਉਸ ਨੇ ਆਪ ਹੀ ਬਣਾਏ ਹੋਏ ਹਨ।
He Himself creates, and He Himself sustains; all beings and creatures are fashioned by Him.
आपि उपाए आपि प्रतिपाले जीअ जंत सभि साजे ॥
LINE 36
ਬਿਨਵੰਤਿਨਾਨਕਸੁਖੁਨਾਮਿਭਗਤੀਦਰਿਵਜਹਿਅਨਹਦਵਾਜੇ੪੩॥॥॥
ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਪਰਮਾਤਮਾ ਦੀ ਭਗਤੀ ਕੀਤਿਆਂ ਆਨੰਦ ਪ੍ਰਾਪਤ ਹੁੰਦਾ ਹੈ ਤੇ ਇਕ-ਰਸ ਵਾਜੇ ਵੱਜ ਪੈਂਦੇ ਹਨ ॥੪॥੩॥
Prays Nanak, happiness comes from devotional worship of the Naam; at His Door, the unstruck melody resounds. ||4||3||
बिनवंति नानक सुखु नामि भगती दरि वजहि अनहद वाजे ॥४॥३॥
LINE 37
ਰਾਗੁਵਡਹੰਸੁਮਹਲਾਘਰੁਅਲਾਹਣੀਆ
ਰਾਗ ਵਡਹੰਸ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਅਲਾਹਣੀਆਂ'।
Raag Wadahans, First Mahalaa, Fifth House, Alaahanees ~ Songs Of Mourning:
रागु वडहंसु महला १ घरु ५ अलाहणीआ ॥
LINE 38
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 39
ਧੰਨੁਸਿਰੰਦਾਸਚਾਪਾਤਿਸਾਹੁਜਿਨਿਜਗੁਧੰਧੈਲਾਇਆ
ਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ।
Blessed is the Creator, the True King, who has linked the whole world to its tasks.
धंनु सिरंदा सचा पातिसाहु जिनि जगु धंधै लाइआ ॥
LINE 40
ਮੁਹਲਤਿਪੁਨੀਪਾਈਭਰੀਜਾਨੀਅੜਾਘਤਿਚਲਾਇਆ
ਜਦੋਂ ਜੀਵ ਨੂੰ ਮਿਲਿਆ ਸਮਾ ਮੁੱਕ ਜਾਂਦਾ ਹੈ ਤੇ ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ ਤਾਂ (ਸਰੀਰ ਦੇ) ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ।
When one's time is up, and the measure is full, this dear soul is caught, and driven off.
मुहलति पुनी पाई भरी जानीअड़ा घति चलाइआ ॥