ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 576
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਿਆਨਮੰਗੀਹਰਿਕਥਾਚੰਗੀਹਰਿਨਾਮੁਗਤਿਮਿਤਿਜਾਣੀਆ
ਪਰਮਾਤਮਾ ਦੀ ਸੋਹਣੀ ਸਿਫ਼ਤ-ਸਾਲਾਹ ਕਰਦੀ ਹੈ, ਪਰਮਾਤਮਾ ਦਾ ਨਾਮ ਜਪਦੀ ਹੈ, ਜੋ ਇਹ ਸਮਝਣ ਦਾ ਜਤਨ ਕਰਦੀ ਹੈ ਕਿ ਪਰਮਾਤਮਾ ਕਿਹੋ ਜਿਹਾ ਤੇ ਕੇਡਾ ਵੱਡਾ ਹੈ।
I ask for the Lord's spiritual wisdom, and the Lord's sublime sermon; through the Name of the Lord, I have come to know His value and His state.
गिआन मंगी हरि कथा चंगी हरि नामु गति मिति जाणीआ ॥
LINE 02
ਸਭੁਜਨਮੁਸਫਲਿਉਕੀਆਕਰਤੈਹਰਿਰਾਮਨਾਮਿਵਖਾਣੀਆ
ਕਰਤਾਰ ਨੇ ਸਾਰਾ ਜਨਮ ਸਫਲ ਕਰ ਦਿੱਤਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੀ ਰਹਿੰਦੀ ਹੈ।
The Creator has made my life totally fruitful; I chant the Name of the Lord.
सभु जनमु सफलिउ कीआ करतै हरि राम नामि वखाणीआ ॥
LINE 03
ਹਰਿਰਾਮਨਾਮੁਸਲਾਹਿਹਰਿਪ੍ਰਭਹਰਿਭਗਤਿਹਰਿਜਨਮੰਗੀਆ
ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ ਕੇ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦੇ ਰਹਿੰਦੇ ਹਨ।
The Lord's humble servant begs for the Lord's Name, for the Lord's Praises, and for devotional worship of the Lord God.
हरि राम नामु सलाहि हरि प्रभ हरि भगति हरि जन मंगीआ ॥
LINE 04
ਜਨੁਕਹੈਨਾਨਕੁਸੁਣਹੁਸੰਤਹੁਹਰਿਭਗਤਿਗੋਵਿੰਦਚੰਗੀਆ॥॥
ਦਾਸ ਨਾਨਕ ਆਖਦਾ ਹੈ ਕਿ, ਹੇ ਸੰਤ ਜਨੋ, ਸੁਣੋ, ਪਰਮਾਤਮਾ ਦੀ ਭਗਤੀ ਚੰਗੀ ਹੈ ॥੧॥
Says servant Nanak, listen, O Saints: devotional worship of the Lord, the Lord of the Universe, is sublime and good. ||1||
जनु कहै नानकु सुणहु संतहु हरि भगति गोविंद चंगीआ ॥१॥
LINE 05
ਦੇਹਕੰਚਨਜੀਨੁਸੁਵਿਨਾਰਾਮ
ਉਹ ਕਾਂਇਆਂ (-ਘੋੜੀ, ਮਾਨੋ,) ਸੋਨੇ ਦੀ ਹੈ,
The golden body is saddled with the saddle of gold.
देह कंचन जीनु सुविना राम ॥
LINE 06
ਜੜਿਹਰਿਹਰਿਨਾਮੁਰਤੰਨਾਰਾਮ
ਜੋ ਪਰਮਾਤਮਾ ਦਾ ਨਾਮ-ਰਤਨ ਜੜ ਕੇ ਸੋਨੇ ਦੀ ਕਾਠੀ ਪਾਂਦੀ ਹੈ।
It is adorned with the jewel of the Name of the Lord, Har, Har.
जड़ि हरि हरि नामु रतंना राम ॥
LINE 07
ਜੜਿਨਾਮਰਤਨੁਗੋਵਿੰਦਪਾਇਆਹਰਿਮਿਲੇਹਰਿਗੁਣਸੁਖਘਣੇ
ਜਿਸ ਨੇ ਪਰਮਾਤਮਾ ਦਾ ਨਾਮ-ਰਤਨ ਜੜ ਕੇ ਪਰਮਾਤਮਾ ਨੂੰ ਪਾ ਲਿਆ, ਉਸ ਨੂੰ ਸੁਖ ਹੀ ਸੁਖ ਪ੍ਰਾਪਤ ਹੋ ਗਏ।
Adorned with the jewel of the Naam, one obtains the Lord of the Universe; he meets the Lord, sings the Glorious Praises of the Lord, and obtains all sorts of comforts.
जड़ि नाम रतनु गोविंद पाइआ हरि मिले हरि गुण सुख घणे ॥
LINE 08
ਗੁਰਸਬਦੁਪਾਇਆਹਰਿਨਾਮੁਧਿਆਇਆਵਡਭਾਗੀਹਰਿਰੰਗਹਰਿਬਣੇ
ਜਿਸ ਨੇ ਗੁਰੂ ਦਾ ਸ਼ਬਦ ਹਾਸਲ ਕਰ ਲਿਆ ਤੇ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿਤਾ, ਉਹ ਵੱਡੇ ਭਾਗਾਂ ਵਾਲਾ ਪ੍ਰਭੂ ਪ੍ਰੇਮ ਵਿਚ ਉਘੜ ਪਿਆ।
He obtains the Word of the Guru's Shabad, and he meditates on the Name of the Lord; by great good fortune, he assumes the color of the Lord's Love.
गुर सबदु पाइआ हरि नामु धिआइआ वडभागी हरि रंग हरि बणे ॥
LINE 09
ਹਰਿਮਿਲੇਸੁਆਮੀਅੰਤਰਜਾਮੀਹਰਿਨਵਤਨਹਰਿਨਵਰੰਗੀਆ
ਇੰਜ ਉਸ ਨੂੰ ਮਾਲਕ ਤੇ ਹਰ ਦਿਲ ਦੀ ਜਾਨਣ ਵਾਲਾ ਪ੍ਰਭੂ ਮਿਲ ਜਾਂਦਾ ਹੈ ਜੋ ਸਦਾ ਹੀ ਨਵਾਂ-ਨਰੋਆ ਰਹਿਣ ਵਾਲਾ ਹੈ ਤੇ ਨਵੇਂ ਚੋਜਾਂ ਦਾ ਮਾਲਕ ਹੈ।
He meets his Lord and Master, the Inner-knower, the Searcher of hearts; His body is ever-new, and His color is ever-fresh.
हरि मिले सुआमी अंतरजामी हरि नवतन हरि नव रंगीआ ॥
LINE 10
ਨਾਨਕੁਵਖਾਣੈਨਾਮੁਜਾਣੈਹਰਿਨਾਮੁਹਰਿਪ੍ਰਭਮੰਗੀਆ॥॥
ਹੇ ਨਾਨਕ! ਇੰਜ ਉਹ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਹਰ ਵੇਲੇ ਪਰਮਾਤਮਾ ਦਾ ਨਾਮ ਮੰਗਦਾ ਹੈ ॥੨॥
Nanak chants and realizes the Naam; he begs for the Name of the Lord, the Lord God. ||2||
नानकु वखाणै नामु जाणै हरि नामु हरि प्रभ मंगीआ ॥२॥
LINE 11
ਕੜੀਆਲੁਮੁਖੇਗੁਰਿਅੰਕਸੁਪਾਇਆਰਾਮ
ਗੁਰੂ ਨੇ ਜਿਸ ਦੀ ਕਾਂਇਆਂ-ਘੋੜੀ ਦੇ ਮੂੰਹ ਵਿਚ ਲਗਾਮ ਦੇ ਦਿੱਤੀ, ਕੁੰਡਾ ਰੱਖ ਦਿੱਤਾ,
The Guru has placed the reins in the mouth of the body-horse.
कड़ीआलु मुखे गुरि अंकसु पाइआ राम ॥
LINE 12
ਮਨੁਮੈਗਲੁਗੁਰਸਬਦਿਵਸਿਆਇਆਰਾਮ
ਉਸ ਦਾ ਮਨ-ਹਾਥੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਵੱਸ ਵਿਚ ਆ ਗਿਆ।
The mind-elephant is overpowered by the Word of the Guru's Shabad.
मनु मैगलु गुर सबदि वसि आइआ राम ॥
LINE 13
ਮਨੁਵਸਗਤਿਆਇਆਪਰਮਪਦੁਪਾਇਆਸਾਧਨਕੰਤਿਪਿਆਰੀ
ਜਿਸ ਦਾ ਮਨ ਵੱਸ ਵਿਚ ਆ ਗਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਪਾ ਕਰ ਲਿਆ ਤੇ ਉਸ ਜੀਵ-ਇਸਤ੍ਰੀ ਨੂੰ ਪ੍ਰਭੂ-ਕੰਤ ਦੀ ਪਿਆਰੀ ਹੋ ਗਈ।
The bride obtains the supreme status, as her mind is brought under control; she is the beloved of her Husband Lord.
मनु वसगति आइआ परम पदु पाइआ सा धन कंति पिआरी ॥
LINE 14
ਅੰਤਰਿਪ੍ਰੇਮੁਲਗਾਹਰਿਸੇਤੀਘਰਿਸੋਹੈਹਰਿਪ੍ਰਭਨਾਰੀ
ਉਸ ਦੇ ਹਿਰਦੇ ਵਿਚ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਗਿਆ ਤੇ ਇੰਜ ਉਹ ਜੀਵ-ਇਸਤ੍ਰੀ ਪ੍ਰਭੂ ਦੀ ਹਜ਼ੂਰੀ ਵਿਚ ਸੋਹਣੀ ਲੱਗਦੀ ਹੈ।
Deep within her inner self, she is in love with her Lord; in His home, she is beautiful - she is the bride of her Lord God.
अंतरि प्रेमु लगा हरि सेती घरि सोहै हरि प्रभ नारी ॥
LINE 15
ਹਰਿਰੰਗਿਰਾਤੀਸਹਜੇਮਾਤੀਹਰਿਪ੍ਰਭੁਹਰਿਹਰਿਪਾਇਆ
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਜੋ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ ਤੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।
Imbued with the Lord's Love, she is intuitively absorbed in bliss; she obtains the Lord God, Har, Har.
हरि रंगि राती सहजे माती हरि प्रभु हरि हरि पाइआ ॥
LINE 16
ਨਾਨਕਜਨੁਹਰਿਦਾਸੁਕਹਤੁਹੈਵਡਭਾਗੀਹਰਿਹਰਿਧਿਆਇਆ॥॥
ਹੇ ਨਾਨਕ-ਦਾਸ! ਹਰੀ ਦੇ ਸੇਵਕ ਵੱਡੇ ਭਾਗਾਂ ਵਾਲੇ ਜੀਵ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ ॥੩॥
Servant Nanak, the Lord's slave, says that only the very fortunate meditate on the Lord, Har, Har. ||3||
नानक जनु हरि दासु कहतु है वडभागी हरि हरि धिआइआ ॥३॥
LINE 17
ਦੇਹਘੋੜੀਜੀਜਿਤੁਹਰਿਪਾਇਆਰਾਮ
ਹੇ ਭਾਈ! ਜਿਸ ਕਾਂਇਆਂ-ਘੋੜੀ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ,
The body is the horse, upon which one rides to the Lord.
देह घोड़ी जी जितु हरि पाइआ राम ॥
LINE 18
ਮਿਲਿਸਤਿਗੁਰਜੀਮੰਗਲੁਗਾਇਆਰਾਮ
ਉਹ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੀ ਰਹਿੰਦੀ ਹੈ।
Meeting with the True Guru, one sings the songs of joy.
मिलि सतिगुर जी मंगलु गाइआ राम ॥
LINE 19
ਹਰਿਗਾਇਮੰਗਲੁਰਾਮਨਾਮਾਹਰਿਸੇਵਸੇਵਕਸੇਵਕੀ
ਜੋ ਸੇਵਕ-ਭਾਵ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ,
Sing the songs of joy to the Lord, serve the Name of the Lord, and become the servant of His servants.
हरि गाइ मंगलु राम नामा हरि सेव सेवक सेवकी ॥
LINE 20
ਪ੍ਰਭਜਾਇਪਾਵੈਰੰਗਮਹਲੀਹਰਿਰੰਗੁਮਾਣੈਰੰਗਕੀ
ਉਹ ਪਰਮਾਤਮਾ ਦੀ ਆਨੰਦ-ਭਰੀ ਹਜ਼ੂਰੀ ਵਿਚ ਜਾ ਪਹੁੰਚਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ।
You shall go and enter the Mansion of the Beloved Lord's Presence, and lovingly enjoy His Love.
प्रभ जाइ पावै रंग महली हरि रंगु माणै रंग की ॥
LINE 21
ਗੁਣਰਾਮਗਾਏਮਨਿਸੁਭਾਏਹਰਿਗੁਰਮਤੀਮਨਿਧਿਆਇਆ
ਜੋ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ ਗੁਰੂ ਦੀ ਮੱਤ ਉਤੇ ਤੁਰ ਕੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ।
I sing the Glorious Praises of the Lord, so pleasing to my mind; following the Guru's Teachings, I meditate on the Lord within my mind.
गुण राम गाए मनि सुभाए हरि गुरमती मनि धिआइआ ॥
LINE 22
ਜਨਨਾਨਕਹਰਿਕਿਰਪਾਧਾਰੀਦੇਹਘੋੜੀਚੜਿਹਰਿਪਾਇਆ੪੨੬॥॥॥॥
ਹੇ ਨਾਨਕ-ਦਾਸ! ਉਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਤੇ ਉਹ ਆਪਣੀ ਕਾਂਇਆਂ-ਘੋੜੀ ਉਤੇ ਚੜ੍ਹ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ॥੪॥੨॥੬॥
The Lord has showered His Mercy upon servant Nanak; mounting the body-horse, he has found the Lord. ||4||2||6||
जन नानक हरि किरपा धारी देह घोड़ी चड़ि हरि पाइआ ॥४॥२॥६॥
LINE 23
ਰਾਗੁਵਡਹੰਸੁਮਹਲਾਛੰਤਘਰੁ
ਰਾਗ ਵਡਹੰਸ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
Raag Wadahans, Fifth Mahalaa, Chhant, Fourth House:
रागु वडहंसु महला ५ छंत घरु ४ ॥
LINE 24
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 25
ਗੁਰਮਿਲਿਲਧਾਜੀਰਾਮੁਪਿਆਰਾਰਾਮ
ਹੇ ਜੀ! ਗੁਰੂ ਨੂੰ ਮਿਲ ਕੇ ਉਸ ਨੂੰ ਪਿਆਰਾ ਪ੍ਰਭੂ ਲੱਭਦਾ ਹੈ,
Meeting with the Guru, I have found my Beloved Lord God.
गुर मिलि लधा जी रामु पिआरा राम ॥
LINE 26
ਇਹੁਤਨੁਮਨੁਦਿਤੜਾਵਾਰੋਵਾਰਾਰਾਮ
ਜੋ ਆਪਣਾ ਇਹ ਸਰੀਰ ਤੇ ਇਹ ਮਨ (ਗੁਰੂ ਦੇ) ਹਵਾਲੇ ਕਰਦਾ ਹੈ।
I have made this body and mind a sacrifice, a sacrificial offering to my Lord.
इहु तनु मनु दितड़ा वारो वारा राम ॥
LINE 27
ਤਨੁਮਨੁਦਿਤਾਭਵਜਲੁਜਿਤਾਚੂਕੀਕਾਂਣਿਜਮਾਣੀ
ਜੋ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਨੂੰ ਜਿੱਤ ਲੈਂਦਾ ਹੈ, ਉਸ ਦੀ ਜਮਾਂ ਦੀ ਮੁਥਾਜੀ ਮੁੱਕ ਜਾਂਦੀ ਹੈ।
Dedicating my body and mind, I have crossed over the terrifying world-ocean, and shaken off the fear of death.
तनु मनु दिता भवजलु जिता चूकी कांणि जमाणी ॥
LINE 28
ਅਸਥਿਰੁਥੀਆਅੰਮ੍ਰਿਤੁਪੀਆਰਹਿਆਆਵਣਜਾਣੀ
ਤੇ ਉਹ (ਗੁਰੂ ਦਾ ਦਿਤਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਅਡੋਲ-ਚਿੱਤ ਹੋ ਜਾਂਦਾ ਹੈ ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
Drinking in the Ambrosial Nectar, I have become immortal; my comings and goings have ceased.
असथिरु थीआ अंम्रितु पीआ रहिआ आवण जाणी ॥
LINE 29
ਸੋਘਰੁਲਧਾਸਹਜਿਸਮਧਾਹਰਿਕਾਨਾਮੁਅਧਾਰਾ
ਉਸ ਨੂੰ ਘਰ (ਪ੍ਰਭੂ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ਤੇ ਪਰਮਾਤਮਾ ਦਾ ਨਾਮ ਉਸ ਦਾ ਆਸਰਾ ਬਣ ਜਾਂਦਾ ਹੈ।
I have found that home, of celestial Samaadhi; the Name of the Lord is my only Support.
सो घरु लधा सहजि समधा हरि का नामु अधारा ॥
LINE 30
ਕਹੁਨਾਨਕਸੁਖਿਮਾਣੇਰਲੀਆਂਗੁਰਪੂਰੇਕੰਉਨਮਸਕਾਰਾ॥॥
ਨਾਨਕ ਆਖਦਾ ਹੈ- ਉਹ ਮਨੁੱਖ ਸੁਖ ਵਿਚ ਰਹਿ ਕੇ ਆਤਮਕ ਖ਼ੁਸ਼ੀਆਂ ਮਾਣਦਾ ਹੈ ਜੋ ਪੂਰੇ ਗੁਰੂ ਨੂੰ (ਸਦਾ) ਨਮਸਕਾਰ ਕਰਦਾ ਹੈ ॥੧॥
Says Nanak, I enjoy peace and pleasure; I bow in reverence to the Perfect Guru. ||1||
कहु नानक सुखि माणे रलीआं गुर पूरे कंउ नमसकारा ॥१॥
LINE 31
ਸੁਣਿਸਜਣਜੀਮੈਡੜੇਮੀਤਾਰਾਮ
ਹੇ ਮੇਰੇ ਸੱਜਣ! ਹੇ ਮੇਰੇ ਮਿੱਤਰ! ਸੁਣ!
Listen, O my friend and companion
सुणि सजण जी मैडड़े मीता राम ॥
LINE 32
ਗੁਰਿਮੰਤ੍ਰੁਸਬਦੁਸਚੁਦੀਤਾਰਾਮ
ਗੁਰੂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਸ਼ਬਦ-ਮੰਤ੍ਰ ਦਿੱਤਾ ਹੈ।
- the Guru has given the Mantra of the Shabad, the True Word of God.
गुरि मंत्रु सबदु सचु दीता राम ॥
LINE 33
ਸਚੁਸਬਦੁਧਿਆਇਆਮੰਗਲੁਗਾਇਆਚੂਕੇਮਨਹੁਅਦੇਸਾ
ਜਿਸ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਨੂੰ ਸਦਾ ਹਿਰਦੇ ਵਿਚ ਵਸਾਇਆ ਹੈ ਤੇ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਸਦਾ) ਗਾਂਦਾ ਹੈ, ਉਸ ਦੇ ਮਨ ਤੋਂ ਚਿੰਤਾ-ਫ਼ਿਕਰ ਲਹਿ ਜਾਂਦੇ ਹਨ।
Meditating on this True Shabad, I sing the songs of joy, and my mind is rid of anxiety.
सचु सबदु धिआइआ मंगलु गाइआ चूके मनहु अदेसा ॥
LINE 34
ਸੋਪ੍ਰਭੁਪਾਇਆਕਤਹਿਜਾਇਆਸਦਾਸਦਾਸੰਗਿਬੈਸਾ
ਇੰਜ ਉਹ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਤੇ ਉਹ ਕਿਸੇ ਹੋਰ ਥਾਂ ਨਹੀਂ ਭਟਕਦਾ ਤੇ ਸਦਾ ਹੀ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦਾ ਹੈ।
I have found God, who never leaves; forever and ever, He sits with me.
सो प्रभु पाइआ कतहि न जाइआ सदा सदा संगि बैसा ॥
LINE 35
ਪ੍ਰਭਜੀਭਾਣਾਸਚਾਮਾਣਾਪ੍ਰਭਿਹਰਿਧਨੁਸਹਜੇਦੀਤਾ
ਏਸੇ ਮਨੁੱਖ ਨੂੰ ਪ੍ਰਭੂ ਪਿਆਰਾ ਲੱਗਦਾ ਹੈ, ਸਦਾ-ਥਿਰ ਪ੍ਰਭੂ ਦਾ ਹੀ ਉਸ ਨੂੰ ਮਾਣ-ਆਸਰਾ ਰਹਿੰਦਾ ਹੈ, ਤੇ ਪਰਮਾਤਮਾ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾਣ ਵਾਲਾ ਨਾਮ-ਧਨ ਬਖ਼ਸ਼ਦਾ ਹੈ।
One who is pleasing to God receives true honor. The Lord God blesses him with wealth.
प्रभ जी भाणा सचा माणा प्रभि हरि धनु सहजे दीता ॥