ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 569
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਨਕਸਬਦਿਮਿਲੈਭਉਭੰਜਨੁਹਰਿਰਾਵੈਮਸਤਕਿਭਾਗੋ॥॥
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਸ ਨੂੰ ਗੁਰ-ਸ਼ਬਦ ਦੀ ਰਾਹੀਂ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ, ਉਹ ਮਨੁੱਖ ਸਦਾ ਹਰਿ-ਨਾਮ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ ॥੩॥
O Nanak, through the Shabad, one meets the Lord, the Destroyer of fear, and by the destiny written on her forehead, she enjoys Him. ||3||
नानक सबदि मिलै भउ भंजनु हरि रावै मसतकि भागो ॥३॥
LINE 02
ਖੇਤੀਵਣਜੁਸਭੁਹੁਕਮੁਹੈਹੁਕਮੇਮੰਨਿਵਡਿਆਈਰਾਮ
ਵਾਹੀ-ਖੇਤੀ ਤੇ ਵਪਾਰ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ ਹੁੰਦੀ ਹੈ, ਰਜ਼ਾ ਨੂੰ ਮੰਨਣ ਨਾਲ ਵਡਿਆਈ ਮਿਲਦੀ ਹੈ।
All farming and trading is by Hukam of His Will; surrendering to the Lord's Will, glorious greatness is obtained.
खेती वणजु सभु हुकमु है हुकमे मंनि वडिआई राम ॥
LINE 03
ਗੁਰਮਤੀਹੁਕਮੁਬੂਝੀਐਹੁਕਮੇਮੇਲਿਮਿਲਾਈਰਾਮ
ਗੁਰੂ ਦੀ ਮੱਤ ਉਤੇ ਤੁਰਿਆਂ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ ਤੇ ਪ੍ਰਭੂ ਦੀ ਰਜ਼ਾ ਨਾਲ ਹੀ ਪ੍ਰਭੂ-ਚਰਨਾਂ ਵਿਚ ਮਿਲਾਪ ਹੁੰਦਾ ਹੈ।
Under Guru's Instruction, one comes to understand the Lord's Will, and by His Will, he is united in His Union.
गुरमती हुकमु बूझीऐ हुकमे मेलि मिलाई राम ॥
LINE 04
ਹੁਕਮਿਮਿਲਾਈਸਹਜਿਸਮਾਈਗੁਰਕਾਸਬਦੁਅਪਾਰਾ
ਪ੍ਰਭੂ ਦੀ ਰਜ਼ਾ ਨਾਲ ਹੀ ਮਨੁੱਖ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ, ਆਤਮਕ ਅਡੋਲਤਾ ਵਿਚ ਲੀਨ ਹੁੰਦਾ ਹੈ ਤੇ ਅਪਾਰ ਪ੍ਰਭੂ ਨੂੰ ਮਿਲ ਪੈਂਦਾ ਹੈ।
By His Will, one merges and easily blends with Him. The Shabads of the Guru are incomparable.
हुकमि मिलाई सहजि समाई गुर का सबदु अपारा ॥
LINE 05
ਸਚੀਵਡਿਆਈਗੁਰਤੇਪਾਈਸਚੁਸਵਾਰਣਹਾਰਾ
ਗੁਰੂ ਦੀ ਰਾਹੀਂ ਸਚੀ ਇੱਜ਼ਤ ਪ੍ਰਾਪਤ ਹੁੰਦੀ ਹੈ ਤੇ ਜੀਵਨ ਸੋਹਣਾ ਬਣਾਣ ਵਾਲੇ ਪ੍ਰਭੂ ਨੂੰ ਮਿਲਦੀ ਹੈ।
Through the Guru, true greatness is obtained, and one is embellished with Truth.
सची वडिआई गुर ते पाई सचु सवारणहारा ॥
LINE 06
ਭਉਭੰਜਨੁਪਾਇਆਆਪੁਗਵਾਇਆਗੁਰਮੁਖਿਮੇਲਿਮਿਲਾਈ
ਗੁਰੂ ਦੀ ਰਾਹੀਂ ਪ੍ਰਭੂ ਲਈ ਪਿਆਰ-ਅਦਬ ਪੈਦਾ ਹੁੰਦਾ ਹੈ, ਆਪਾ-ਭਾਵ ਦੂਰ ਹੁੰਦਾ ਹੈ ਤੇ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਈਦਾ ਹੈ।
He finds the Destroyer of fear, and eradicates his self-conceit; as Gurmukh, he is united in His Union.
भउ भंजनु पाइआ आपु गवाइआ गुरमुखि मेलि मिलाई ॥
LINE 07
ਕਹੁਨਾਨਕਨਾਮੁਨਿਰੰਜਨੁਅਗਮੁਅਗੋਚਰੁਹੁਕਮੇਰਹਿਆਸਮਾਈ੪੨॥॥॥
ਹੇ ਨਾਨਕ! ਪਵਿੱਤਰ, ਅਥਾਹ ਅਤੇ ਪਹੁੰਚ ਤੋਂ ਪਰੇ ਪ੍ਰਭੂ ਦਾ ਨਾਮ ਆਪਣੀ ਰਜ਼ਾ ਅਨੁਸਾਰ ਹਰ ਥਾਂ ਰਮਿਆ ਹੋਇਆ ਹੈ ॥੪॥੨॥
Says Nanak, the Name of the immaculate, inaccessible, unfathomable Commander is permeating and pervading everywhere. ||4||2||
कहु नानक नामु निरंजनु अगमु अगोचरु हुकमे रहिआ समाई ॥४॥२॥
LINE 08
ਵਡਹੰਸੁਮਹਲਾ
Wadahans, Third Mahalaa:
वडहंसु महला ३ ॥
LINE 09
ਮਨਮੇਰਿਆਤੂਸਦਾਸਚੁਸਮਾਲਿਜੀਉ
ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ,
O my mind, contemplate the True Lord forever.
मन मेरिआ तू सदा सचु समालि जीउ ॥
LINE 10
ਆਪਣੈਘਰਿਤੂਸੁਖਿਵਸਹਿਪੋਹਿਸਕੈਜਮਕਾਲੁਜੀਉ
ਇੰਜ ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ ਤੇ ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ।
Dwell in peace in the home of your own self, and the Messenger of Death shall not touch you.
आपणै घरि तू सुखि वसहि पोहि न सकै जमकालु जीउ ॥
LINE 11
ਕਾਲੁਜਾਲੁਜਮੁਜੋਹਿਸਾਕੈਸਾਚੈਸਬਦਿਲਿਵਲਾਏ
ਜੇਹੜਾ ਗੁਰੂ ਦੇ ਸਦਾ-ਥਿਰ ਪ੍ਰਭੂ ਵਾਲੇ ਸ਼ਬਦ ਵਿਚ ਸੁਰਤ ਜੋੜੀ ਰੱਖਦਾ ਹੈ, ਉਸ ਵਲ ਮੌਤ (ਆਤਮਕ ਮੌਤ) ਤੱਕ ਭੀ ਨਹੀਂ ਸਕਦੀ।
The noose of the Messenger of Death shall not touch you, when you embrace love for the True Word of the Shabad.
कालु जालु जमु जोहि न साकै साचै सबदि लिव लाए ॥
LINE 12
ਸਦਾਸਚਿਰਤਾਮਨੁਨਿਰਮਲੁਆਵਣੁਜਾਣੁਰਹਾਏ
ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
Ever imbued with the True Lord, the mind becomes immaculate, and its coming and going is ended.
सदा सचि रता मनु निरमलु आवणु जाणु रहाए ॥
LINE 13
ਦੂਜੈਭਾਇਭਰਮਿਵਿਗੁਤੀਮਨਮੁਖਿਮੋਹੀਜਮਕਾਲਿ
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਾਇਆ ਦੇ ਪਿਆਰ ਦੀ ਭਟਕਣਾ ਵਿਚ ਖ਼ੁਆਰ ਹੁੰਦਾ ਹੈ ਤੇ ਉਸ ਨੂੰ ਆਤਮਕ ਮੌਤ ਨੇ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ।
The love of duality and doubt have ruined the self-willed manmukh, who is lured away by the Messenger of Death.
दूजै भाइ भरमि विगुती मनमुखि मोही जमकालि ॥
LINE 14
ਕਹੈਨਾਨਕੁਸੁਣਿਮਨਮੇਰੇਤੂਸਦਾਸਚੁਸਮਾਲਿ॥॥
ਹੇ ਨਾਨਕ ਆਖਦਾ ਹੈ ਕਿ, ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ ॥੧॥
Says Nanak, listen, O my mind: contemplate the True Lord forever. ||1||
कहै नानकु सुणि मन मेरे तू सदा सचु समालि ॥१॥
LINE 15
ਮਨਮੇਰਿਆਅੰਤਰਿਤੇਰੈਨਿਧਾਨੁਹੈਬਾਹਰਿਵਸਤੁਭਾਲਿ
ਹੇ ਮੇਰੇ ਮਨ! (ਸਾਰੇ ਸੁਖਾਂ ਦਾ) ਖ਼ਜ਼ਾਨਾ (ਪਰਮਾਤਮਾ) ਤੇਰੇ ਅੰਦਰ ਵੱਸ ਰਿਹਾ ਹੈ, ਤੂੰ ਇਸ ਪਦਾਰਥ ਨੂੰ ਬਾਹਰ ਨਾਹ ਢੂੰਢਦਾ ਫਿਰ।
O my mind, the treasure is within you; do not search for it on the outside.
मन मेरिआ अंतरि तेरै निधानु है बाहरि वसतु न भालि ॥
LINE 16
ਜੋਭਾਵੈਸੋਭੁੰਚਿਤੂਗੁਰਮੁਖਿਨਦਰਿਨਿਹਾਲਿ
ਪਰਮਾਤਮਾ ਦੀ ਰਜ਼ਾ ਨੂੰ ਆਪਣੀ ਖ਼ੁਰਾਕ ਬਣਾ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਨਿਗਾਹ ਨਾਲ ਵੇਖ।
Eat only that which is pleasing to the Lord, and as Gurmukh, receive the blessing of His Glance of Grace.
जो भावै सो भुंचि तू गुरमुखि नदरि निहालि ॥
LINE 17
ਗੁਰਮੁਖਿਨਦਰਿਨਿਹਾਲਿਮਨਮੇਰੇਅੰਤਰਿਹਰਿਨਾਮੁਸਖਾਈ
ਹੇ ਮੇਰੇ ਮਨ! ਗੁਰਮੁਖਾਂ ਵਾਲੀ ਨਜ਼ਰ ਨਾਲ ਵੇਖ, ਤੇਰੇ ਅੰਦਰ ਹੀ ਤੈਨੂੰ ਹਰਿ ਨਾਮ-ਮਿੱਤਰ (ਲੱਭ ਪਏਗਾ)।
As Gurmukh, receive the blessing of His Glance of Grace, O my mind; the Name of the Lord, your help and support, is within you.
गुरमुखि नदरि निहालि मन मेरे अंतरि हरि नामु सखाई ॥
LINE 18
ਮਨਮੁਖਅੰਧੁਲੇਗਿਆਨਵਿਹੂਣੇਦੂਜੈਭਾਇਖੁਆਈ
ਆਪਣੇ ਮਨ ਪਿਛੇ ਚਲਣ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਅਤੇ ਆਤਮਕ ਗਿਆਨ ਤੋਂ ਵਙੇ ਹੋਏ ਮਾਇਆ ਦੇ ਮੋਹ ਦੇ ਕਾਰਨ ਖ਼ੁਆਰ ਹੁੰਦੇ ਹਨ।
The self-willed manmukhs are blind, and devoid of wisdom; they are ruined by the love of duality.
मनमुख अंधुले गिआन विहूणे दूजै भाइ खुआई ॥
LINE 19
ਬਿਨੁਨਾਵੈਕੋਛੂਟੈਨਾਹੀਸਭਬਾਧੀਜਮਕਾਲਿ
ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਜੀਵ ਖ਼ਲਾਸੀ ਨਹੀਂ ਪਾ ਸਕਦਾ; ਆਤਮਕ ਮੌਤ ਨੇ ਸਾਰੀ ਲੁਕਾਈ ਨੂੰ (ਆਪਣੇ ਜਾਲ ਵਿਚ) ਬੰਨ੍ਹ ਰੱਖਿਆ ਹੈ।
Without the Name, no one is emancipated. All are bound by the Messenger of Death.
बिनु नावै को छूटै नाही सभ बाधी जमकालि ॥
LINE 20
ਨਾਨਕਅੰਤਰਿਤੇਰੈਨਿਧਾਨੁਹੈਤੂਬਾਹਰਿਵਸਤੁਭਾਲਿ॥॥
ਹੇ ਨਾਨਕ! ਤੇਰੇ ਅੰਦਰ ਹੀ ਨਾਮ-ਖ਼ਜ਼ਾਨਾ ਮੌਜੂਦ ਹੈ, ਤੂੰ ਇਸ ਖ਼ਜ਼ਾਨੇ ਨੂੰ ਬਾਹਰ ਨਾਹ ਢੂੰਢਦਾ ਫਿਰ ॥੨॥
O Nanak, the treasure is within you; do not search for it on the outside. ||2||
नानक अंतरि तेरै निधानु है तू बाहरि वसतु न भालि ॥२॥
LINE 21
ਮਨਮੇਰਿਆਜਨਮੁਪਦਾਰਥੁਪਾਇਕੈਇਕਿਸਚਿਲਗੇਵਾਪਾਰਾ
ਹੇ ਮੇਰੇ ਮਨ! ਕਈ ਹਨ ਜੇਹੜੇ ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਸਦਾ-ਥਿਰ ਪਰਮਾਤਮਾ ਦੇ ਸਿਮਰਨ ਦੇ ਵਪਾਰ ਵਿਚ ਲੱਗ ਪੈਂਦੇ ਹਨ।
O my mind, obtaining the blessing of this human birth, some are engaged in the trade of Truth.
मन मेरिआ जनमु पदारथु पाइ कै इकि सचि लगे वापारा ॥
LINE 22
ਸਤਿਗੁਰੁਸੇਵਨਿਆਪਣਾਅੰਤਰਿਸਬਦੁਅਪਾਰਾ
ਉਹ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ ਤੇ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਵਸਾਂਦੇ ਹਨ।
They serve their True Guru, and the Infinite Word of the Shabad resounds within them.
सतिगुरु सेवनि आपणा अंतरि सबदु अपारा ॥
LINE 23
ਅੰਤਰਿਸਬਦੁਅਪਾਰਾਹਰਿਨਾਮੁਪਿਆਰਾਨਾਮੇਨਉਨਿਧਿਪਾਈ
ਉਹ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਆਪਣੇ ਅੰਦਰ ਵਸਾਂਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਨੂੰ ਪਿਆਰਾ ਲੱਗਦਾ ਹੈ ਤੇ ਪ੍ਰਭੂ ਦੇ ਨਾਮ ਵਿਚ ਹੀ ਉਹਨਾਂ ਨੇ (ਮਾਨੋ, ਦੁਨੀਆ ਦੇ) ਨੌ ਹੀ ਖ਼ਜ਼ਾਨੇ ਲੱਭ ਲਏ ਹੁੰਦੇ ਹਨ।
Within them is the Infinite Shabad, and the Beloved Naam, the Name of the Lord; through the Naam, the nine treasures are obtained.
अंतरि सबदु अपारा हरि नामु पिआरा नामे नउ निधि पाई ॥
LINE 24
ਮਨਮੁਖਮਾਇਆਮੋਹਵਿਆਪੇਦੂਖਿਸੰਤਾਪੇਦੂਜੈਪਤਿਗਵਾਈ
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ, ਦੁੱਖ ਵਿਚ (ਗ੍ਰਸੇ ਹੋਏ) ਵਿਆਕੁਲ ਹੋਏ ਰਹਿੰਦੇ ਹਨ ਤੇ ਮਾਇਆ ਦੇ ਮੋਹ ਵਿਚ ਫਸ ਕੇ ਉਹਨਾਂ ਨੇ ਆਪਣੀ ਇੱਜ਼ਤ ਗਵਾ ਲਈ ਹੁੰਦੀ ਹੈ।
The self-willed manmukhs are engrossed in emotional attachment to Maya; they suffer in pain, and through duality, they lose their honor.
मनमुख माइआ मोह विआपे दूखि संतापे दूजै पति गवाई ॥
LINE 25
ਹਉਮੈਮਾਰਿਸਚਿਸਬਦਿਸਮਾਣੇਸਚਿਰਤੇਅਧਿਕਾਈ
ਉਹ ਮਨੁੱਖ ਹਉਮੈ ਦੂਰ ਕਰ ਕੇ ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਲੀਨ ਰਹਿੰਦੇ ਹਨ ਤੇ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ ਵਿਚ) ਬਹੁਤ ਰੰਗੇ ਰਹਿੰਦੇ ਹਨ;
But those who conquer their ego, and merge in the True Shabad, are totally imbued with Truth.
हउमै मारि सचि सबदि समाणे सचि रते अधिकाई ॥
LINE 26
ਨਾਨਕਮਾਣਸਜਨਮੁਦੁਲੰਭੁਹੈਸਤਿਗੁਰਿਬੂਝਬੁਝਾਈ॥॥
ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਇਹ ਸਮਝ ਬਖ਼ਸ਼ ਦਿੱਤੀ ਹੁੰਦੀ ਹੈ ਕਿ ਮਨੁੱਖਾ ਜਨਮ ਬੜੀ ਔਖਿਆਈ ਨਾਲ ਮਿਲਦਾ ਹੈ, ਹੇ ਨਾਨਕ!॥੩॥
O Nanak, it is so difficult to obtain this human life; the True Guru imparts this understanding. ||3||
नानक माणस जनमु दुलंभु है सतिगुरि बूझ बुझाई ॥३॥
LINE 27
ਮਨਮੇਰੇਸਤਿਗੁਰੁਸੇਵਨਿਆਪਣਾਸੇਜਨਵਡਭਾਗੀਰਾਮ
ਹੇ ਮੇਰੇ ਮਨ! ਉਹ ਮਨੁੱਖ ਬੜੇ ਭਾਗਾਂ ਵਾਲੇ ਹੁੰਦੇ ਹਨ ਜੇਹੜੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ,
O my mind, those who serve their True Guru are the most fortunate beings.
मन मेरे सतिगुरु सेवनि आपणा से जन वडभागी राम ॥
LINE 28
ਜੋਮਨੁਮਾਰਹਿਆਪਣਾਸੇਪੁਰਖਬੈਰਾਗੀਰਾਮ
ਤੇ ਜੇਹੜੇ ਆਪਣੇ ਮਨ ਨੂੰ ਵੱਸ ਵਿਚ ਰੱਖਦੇ ਹਨ ਤੇ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ ਮਾਇਆ ਵਲੋਂ) ਨਿਰਮੋਹ ਰਹਿੰਦੇ ਹਨ।
Those who conquer their minds are beings of renunciation and detachment.
जो मनु मारहि आपणा से पुरख बैरागी राम ॥
LINE 29
ਸੇਜਨਬੈਰਾਗੀਸਚਿਲਿਵਲਾਗੀਆਪਣਾਆਪੁਪਛਾਣਿਆ
ਉਹ ਮਨੁੱਖ ਦੁਨੀਆ ਵਲੋਂ ਵਿਰਕਤ ਰਹਿੰਦੇ ਹਨ, ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਸੁਰਤ ਜੁੜੀ ਰਹਿੰਦੀ ਹੈ ਅਤੇ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ।
They are beings of renunciation and detachment, who lovingly focus their consciousness on the True Lord; they realize and understand their own selves.
से जन बैरागी सचि लिव लागी आपणा आपु पछाणिआ ॥
LINE 30
ਮਤਿਨਿਹਚਲਅਤਿਗੂੜੀਗੁਰਮੁਖਿਸਹਜੇਨਾਮੁਵਖਾਣਿਆ
ਗੁਰੂ ਦੀ ਸਰਨ ਪੈ ਕੇ ਉਹਨਾਂ ਦੀ ਮੱਤ (ਮਾਇਆ ਵਲੋਂ) ਅਡੋਲ ਰਹਿੰਦੀ ਹੈ, ਪ੍ਰੇਮ-ਰੰਗ ਵਿਚ ਗੂੜ੍ਹੀ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ।
Their intellect is steady, deep and profound; as Gurmukh, they naturally chant the Naam, the Name of the Lord.
मति निहचल अति गूड़ी गुरमुखि सहजे नामु वखाणिआ ॥
LINE 31
ਇਕਕਾਮਣਿਹਿਤਕਾਰੀਮਾਇਆਮੋਹਿਪਿਆਰੀਮਨਮੁਖਸੋਇਰਹੇਅਭਾਗੇ
ਕਈ ਐਸੇ ਬਦ-ਨਸੀਬ ਹੁੰਦੇ ਹਨ ਜੋ (ਕਾਮ-ਵੱਸ ਹੋ ਕੇ) ਇਸਤ੍ਰੀ ਨਾਲ (ਹੀ) ਹਿਤ ਕਰਦੇ ਹਨ, ਜੋ ਮਾਇਆ ਦੇ ਮੋਹ ਵਿਚ ਹੀ ਮਗਨ ਰਹਿੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹੋਏ (ਗ਼ਫ਼ਲਤ ਦੀ ਨੀਂਦ ਵਿਚ) ਸੁੱਤੇ ਰਹਿੰਦੇ ਹਨ।
Some are lovers of beautiful young women; emotional attachment to Maya is very dear to them. The unfortunate self-willed manmukhs remain asleep.
इक कामणि हितकारी माइआ मोहि पिआरी मनमुख सोइ रहे अभागे ॥
LINE 32
ਨਾਨਕਸਹਜੇਸੇਵਹਿਗੁਰੁਅਪਣਾਸੇਪੂਰੇਵਡਭਾਗੇ੪੩॥॥॥
ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ ਜੋ ਆਤਮਕ ਅਡੋਲਤਾ ਵਿਚ ਟਿਕ ਕੇ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਰਹਿੰਦੇ ਹਨ ॥੪॥੩॥
O Nanak, those who intuitively serve their Guru, have perfect destiny. ||4||3||
नानक सहजे सेवहि गुरु अपणा से पूरे वडभागे ॥४॥३॥
LINE 33
ਵਡਹੰਸੁਮਹਲਾ
Wadahans, Third Mahalaa:
वडहंसु महला ३ ॥
LINE 34
ਰਤਨਪਦਾਰਥਵਣਜੀਅਹਿਸਤਿਗੁਰਿਦੀਆਬੁਝਾਈਰਾਮ
ਉਹ ਮਨੁੱਖ (ਆਤਮਕ ਜੀਵਨ ਦੇ) ਕੀਮਤੀ ਰਤਨਾਂ ਦਾ ਵਪਾਰ ਕਰਦਾ ਰਹਿੰਦਾ ਹੈ ਜਿਸ ਨੂੰ ਗੁਰੂ ਨੇ ਸੂਝ ਬਖ਼ਸ਼ ਦਿੱਤੀ ਹੈ।
Purchase the jewel, the invaluable treasure; the True Guru has given this understanding.
रतन पदारथ वणजीअहि सतिगुरि दीआ बुझाई राम ॥
LINE 35
ਲਾਹਾਲਾਭੁਹਰਿਭਗਤਿਹੈਗੁਣਮਹਿਗੁਣੀਸਮਾਈਰਾਮ
ਉਸ ਨੂੰ ਪਰਮਾਤਮਾ ਦੀ ਭਗਤੀ ਦੀ ਖੱਟੀ ਪ੍ਰਾਪਤ ਹੁੰਦੀ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੁੜ ਕੇ ਉਸ ਦੀ ਲੀਨਤਾ ਗੁਣਾਂ ਦੇ ਮਾਲਕ-ਪ੍ਰਭੂ ਵਿਚ ਹੋ ਜਾਂਦੀ ਹੈ।
The profit of profits is the devotional worship of the Lord; one's virtues merge into the virtues of the Lord.
लाहा लाभु हरि भगति है गुण महि गुणी समाई राम ॥