ਜਪਿਜੀਵਾਪ੍ਰਭਚਰਣਤੁਮਾਰੇ੧॥॥ਰਹਾਉ॥
ਕਿ ਮੈਂ ਤੇਰੇ ਚਰਨ ਹਿਰਦੇ ਵਿਚ ਵਸ ਕੇ ਆਤਮਕ ਜੀਵਨ ਪ੍ਰਾਪਤ ਕਰਾਂ ॥੧॥ ਰਹਾਉ ॥
I live by meditating on Your Feet, God. ||1||Pause||
जपि जीवा प्रभ चरण तुमारे ॥१॥ रहाउ ॥
ਦਇਆਲਪੁਰਖਮੇਰੇਪ੍ਰਭਦਾਤੇ॥
ਹੇ ਮੇਰੇ ਦਾਤੇ ਪ੍ਰਭੂ! ਹੇ ਦਇਆ ਦੇ ਘਰ ਅਕਾਲ ਪੁਰਖ!
O my Merciful and Almighty God, O Great Giver,
दइआल पुरख मेरे प्रभ दाते ॥
ਜਿਸਹਿਜਨਾਵਹੁਤਿਨਹਿਤੁਮਜਾਤੇ੨॥॥
ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਸੇ ਨੇ ਹੀ ਤੇਰੇ ਨਾਲ ਸਾਂਝ ਪਾਈ ਹੈ ॥੨॥
he alone knows You, whom You so bless. ||2||
जिसहि जनावहु तिनहि तुम जाते ॥२॥
ਸਦਾਸਦਾਜਾਈਬਲਿਹਾਰੀ॥
(ਹੇ ਪ੍ਰਭੂ!) ਮੈਂ ਸਦਾ ਹੀ ਸਦਾ ਹੀ ਤੈਥੋਂ ਸਦਕੇ ਜਾਂਦਾ ਹਾਂ।
Forever and ever, I am a sacrifice to You.
सदा सदा जाई बलिहारी ॥
ਇਤਉਤਦੇਖਉਓਟਤੁਮਾਰੀ੩॥॥
ਇਸ ਲੋਕ ਵਿਚ ਤੇ ਪਰਲੋਕ ਵਿਚ ਮੈਂ ਤੇਰਾ ਹੀ ਆਸਰਾ ਤੱਕਦਾ ਹਾਂ ॥੩॥
Here and hereafter, I seek Your Protection. ||3||
इत उत देखउ ओट तुमारी ॥३॥
ਮੋਹਿਨਿਰਗੁਣਗੁਣੁਕਿਛੂਨਜਾਤਾ॥
(ਹੇ ਪ੍ਰਭੂ!) ਮੈਂ ਗੁਣ-ਹੀਣ ਹਾਂ, ਮੈਂ ਤੇਰੇ ਗੁਣ (ਉਪਕਾਰ) ਕੁਝ ਭੀ ਨਹੀਂ ਸੀ ਸਮਝ ਸਕਿਆ।
I am without virtue; I know none of Your Glorious Virtues.
मोहि निरगुण गुणु किछू न जाता ॥
ਨਾਨਕਸਾਧੂਦੇਖਿਮਨੁਰਾਤਾ੪੩॥॥॥
ਹੇ ਨਾਨਕ! ਗੁਰੂ ਦਾ ਦਰਸਨ ਕਰ ਕੇ ਮੇਰਾ ਮਨ (ਤੇਰੇ ਪ੍ਰੇਮ ਵਿਚ) ਰੰਗਿਆ ਗਿਆ ਹੈ ॥੪॥੩॥
O Nanak, seeing the Holy Saint, my mind is imbued with You. ||4||3||
नानक साधू देखि मनु राता ॥४॥३॥
ਵਡਹੰਸੁਮਃ੫॥
Wadahans, Fifth Mahalaa:
वडहंसु मः ५ ॥
ਅੰਤਰਜਾਮੀਸੋਪ੍ਰਭੁਪੂਰਾ॥
ਉਹ ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ।
God is perfect - He is the Inner-knower, the Searcher of hearts.
अंतरजामी सो प्रभु पूरा ॥
ਦਾਨੁਦੇਇਸਾਧੂਕੀਧੂਰਾ੧॥॥
(ਜਦੋਂ ਪ੍ਰਭੂ ਮੇਹਰ ਕਰਦਾ ਹੈ ਤਾਂ) ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ੀਸ਼ (ਵਜੋਂ) ਦੇਂਦਾ ਹੈ ॥੧॥
He blesses us with the gift of the dust of the feet of the Saints. ||1||
दानु देइ साधू की धूरा ॥१॥
ਕਰਿਕਿਰਪਾਪ੍ਰਭਦੀਨਦਇਆਲਾ॥
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉੱਤੇ) ਕਿਰਪਾ ਕਰ।
Bless me with Your Grace, God, O Merciful to the meek.
करि किरपा प्रभ दीन दइआला ॥
ਤੇਰੀਓਟਪੂਰਨਗੋਪਾਲਾ੧॥॥ਰਹਾਉ॥
ਹੇ ਸਰਬ-ਵਿਆਪਕ! ਹੇ ਸ੍ਰਿਸ਼ਟੀ-ਪਾਲਕ! ਮੈਨੂੰ ਤੇਰਾ ਹੀ ਆਸਰਾ ਹੈ ॥੧॥ ਰਹਾਉ ॥
I seek Your Protection, O Perfect Lord, Sustainer of the World. ||1||Pause||
तेरी ओट पूरन गोपाला ॥१॥ रहाउ ॥
ਜਲਿਥਲਿਮਹੀਅਲਿਰਹਿਆਭਰਪੂਰੇ॥
ਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਜ਼ੱਰੇ ਜ਼ੱਰੇ ਵਿਚ ਮੌਜੂਦ ਹੈ,
He is totally pervading and permeating the water, the land and the sky.
जलि थलि महीअलि रहिआ भरपूरे ॥
ਨਿਕਟਿਵਸੈਨਾਹੀਪ੍ਰਭੁਦੂਰੇ੨॥॥
ਉਹ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਕਿਸੇ ਤੋਂ ਦੂਰ ਨਹੀਂ ਹੈ ॥੨॥
God is near at hand, not far away. ||2||
निकटि वसै नाही प्रभु दूरे ॥२॥
ਜਿਸਨੋਨਦਰਿਕਰੇਸੋਧਿਆਏ॥
ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹ ਮਨੁੱਖ ਉਸ ਦਾ ਸਿਮਰਨ ਕਰਦਾ ਰਹਿੰਦਾ ਹੈ,
One whom He blesses with His Grace, meditates on Him.
जिस नो नदरि करे सो धिआए ॥
ਆਠਪਹਰਹਰਿਕੇਗੁਣਗਾਏ੩॥॥
ਤੇ ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥
Twenty-four hours a day, he sings the Glorious Praises of the Lord. ||3||
आठ पहर हरि के गुण गाए ॥३॥
ਜੀਅਜੰਤਸਗਲੇਪ੍ਰਤਿਪਾਰੇ॥
ਪਰਮਾਤਮਾ ਸਾਰੇ ਹੀ ਜੀਵਾਂ ਦੀ ਪਾਲਣਾ ਕਰਦਾ ਹੈ।
He cherishes and sustains all beings and creatures.
जीअ जंत सगले प्रतिपारे ॥
ਸਰਨਿਪਰਿਓਨਾਨਕਹਰਿਦੁਆਰੇ੪੪॥॥॥
ਨਾਨਕ ਪ੍ਰਭੂ ਦੇ ਦਰ ਤੇ ਆ ਕੇ ਤੇਰੀ (ਪ੍ਰਭੂ ਦੀ) ਸਰਨ ਪਿਆ ਹੈ ॥੪॥੪॥
Nanak seeks the Sanctuary of the Lord's Door. ||4||4||
सरनि परिओ नानक हरि दुआरे ॥४॥४॥
ਵਡਹੰਸੁਮਹਲਾ੫॥
Wadahans, Fifth Mahalaa:
वडहंसु महला ५ ॥
ਤੂਵਡਦਾਤਾਅੰਤਰਜਾਮੀ॥
(ਹੇ ਪ੍ਰਭੂ!) ਤੂੰ ਸਭ ਤੋਂ ਵੱਡਾ ਦਾਤਾ ਹੈਂ, ਤੂੰ (ਜੀਵਾਂ ਦੇ) ਦਿਲ ਦੀ ਜਾਣਨ ਵਾਲਾ ਹੈਂ,
You are the Great Giver, the Inner-knower, the Searcher of hearts.
तू वड दाता अंतरजामी ॥
ਸਭਮਹਿਰਵਿਆਪੂਰਨਪ੍ਰਭਸੁਆਮੀ੧॥॥
ਹੇ ਮੇਰੇ ਸੁਆਮੀ! ਹੇ ਸਰਬ-ਵਿਆਪਕ! ਤੂੰ ਸਭ ਦੇ ਅੰਦਰ ਮੌਜੂਦ ਹੈਂ ॥੧॥
God, the Perfect Lord and Master, is permeating and pervading in all. ||1||
सभ महि रविआ पूरन प्रभ सुआमी ॥१॥
ਮੇਰੇਪ੍ਰਭਪ੍ਰੀਤਮਨਾਮੁਅਧਾਰਾ॥
ਹੇ ਮੇਰੇ ਪ੍ਰੀਤਮ ਪ੍ਰਭੂ! ਤੇਰਾ ਨਾਮ (ਮੇਰੀ ਜ਼ਿੰਦਗੀ ਦਾ) ਆਸਰਾ ਹੈ।
The Name of my Beloved God is my only support.
मेरे प्रभ प्रीतम नामु अधारा ॥
ਹਉਸੁਣਿਸੁਣਿਜੀਵਾਨਾਮੁਤੁਮਾਰਾ੧॥॥ਰਹਾਉ॥
ਤੇਰਾ ਨਾਮ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ॥੧॥ ਰਹਾਉ ॥
I live by hearing, continually hearing Your Name. ||1||Pause||
हउ सुणि सुणि जीवा नामु तुमारा ॥१॥ रहाउ ॥
ਤੇਰੀਸਰਣਿਸਤਿਗੁਰਮੇਰੇਪੂਰੇ॥
ਹੇ ਮੇਰੇ ਪੂਰੇ ਸਤਿਗੁਰੂ! ਮੈਂ ਤੇਰੀ ਸਰਨ ਆਇਆ ਹਾਂ,
I seek Your Sanctuary, O my Perfect True Guru.
तेरी सरणि सतिगुर मेरे पूरे ॥
ਮਨੁਨਿਰਮਲੁਹੋਇਸੰਤਾਧੂਰੇ੨॥॥
ਕਿਉਂ ਕਿ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਾਲ ਮਨ ਪਵਿਤ੍ਰ ਹੋ ਜਾਂਦਾ ਹੈ ॥੨॥
My mind is purified by the dust of the Saints. ||2||
मनु निरमलु होइ संता धूरे ॥२॥
ਚਰਨਕਮਲਹਿਰਦੈਉਰਿਧਾਰੇ॥
(ਹੇ ਪ੍ਰਭੂ!) ਤੇਰੇ ਸੋਹਣੇ ਕੋਮਲ ਚਰਨ ਮੈਂ ਆਪਣੇ ਹਿਰਦੇ ਵਿਚ ਟਿਕਾਏ ਹੋਏ ਹਨ,
I have enshrined His Lotus Feet within my heart.
चरन कमल हिरदै उरि धारे ॥
ਤੇਰੇਦਰਸਨਕਉਜਾਈਬਲਿਹਾਰੇ੩॥॥
ਤੇ ਮੈਂ ਤੇਰੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ ॥੩॥
I am a sacrifice to the Blessed Vision of Your Darshan. ||3||
तेरे दरसन कउ जाई बलिहारे ॥३॥
ਕਰਿਕਿਰਪਾਤੇਰੇਗੁਣਗਾਵਾ॥
(ਹੇ ਪ੍ਰਭੂ!) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ,
Show mercy unto me, that I may sing Your Glorious Praises.
करि किरपा तेरे गुण गावा ॥
ਨਾਨਕਨਾਮੁਜਪਤਸੁਖੁਪਾਵਾ੪੫॥॥॥
ਤੇ ਤੇਰਾ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ, ਹੇ ਨਾਨਕ! ॥੪॥੫॥
O Nanak, chanting the Naam, the Name of the Lord, I obtain peace. ||4||5||
नानक नामु जपत सुखु पावा ॥४॥५॥
ਵਡਹੰਸੁਮਹਲਾ੫॥
Wadahans, Fifth Mahalaa:
वडहंसु महला ५ ॥
ਸਾਧਸੰਗਿਹਰਿਅੰਮ੍ਰਿਤੁਪੀਜੈ॥
ਗੁਰੂ ਦੀ ਸੰਗਤ ਵਿਚ ਹੀ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਣਾ ਚਾਹੀਦਾ ਹੈ,
In the Saadh Sangat, the Company of the Holy, drink in the Ambrosial Nectar of the Lord.
साधसंगि हरि अंम्रितु पीजै ॥
ਨਾਜੀਉਮਰੈਨਕਬਹੂਛੀਜੈ੧॥॥
ਜਿਸ ਨਾਲ ਜਿੰਦ ਨਾਂ ਆਤਮਕ ਮੌਤੇ ਮਰਦੀ ਹੈ ਤੇ ਨਾਂ ਕਦੇ ਆਤਮਕ ਜੀਵਨ ਵਿੱਚ ਕਮਜ਼ੋਰੀ ਹੁੰਦੀ ਹੈ ॥੧॥
The soul does not die, nor does it ever waste away. ||1||
ना जीउ मरै न कबहू छीजै ॥१॥
ਵਡਭਾਗੀਗੁਰੁਪੂਰਾਪਾਈਐ॥
ਪੂਰਾ ਗੁਰੂ ਵੱਡੀ ਕਿਸਮਤ ਨਾਲ ਮਿਲਦਾ ਹੈ,
By great good fortune, one meets the Perfect Guru.
वडभागी गुरु पूरा पाईऐ ॥
ਗੁਰਕਿਰਪਾਤੇਪ੍ਰਭੂਧਿਆਈਐ੧॥॥ਰਹਾਉ॥
ਤੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੧॥ ਰਹਾਉ ॥
By Guru's Grace, one meditates on God. ||1||Pause||
गुर किरपा ते प्रभू धिआईऐ ॥१॥ रहाउ ॥
ਰਤਨਜਵਾਹਰਹਰਿਮਾਣਕਲਾਲਾ॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਬਚਨ (ਮਾਨੋ) ਰਤਨ ਹਨ, ਜਵਾਹਰ ਹਨ, ਮੋਤੀ ਹਨ, ਲਾਲ ਹਨ।
The Lord is the jewel, the pearl, the gem, the diamond.
रतन जवाहर हरि माणक लाला ॥
ਸਿਮਰਿਸਿਮਰਿਪ੍ਰਭਭਏਨਿਹਾਲਾ੨॥॥
ਪ੍ਰਭੂ ਜੀ ਦਾ ਨਾਮ ਸਿਮਰ ਸਿਮਰ ਕੇ ਸਦਾ ਖਿੜੇ ਰਹੀਦਾ ਹੈ ॥੨॥
Meditating, meditating in remembrance on God, I am in ecstasy. ||2||
सिमरि सिमरि प्रभ भए निहाला ॥२॥
ਜਤਕਤਪੇਖਉਸਾਧੂਸਰਣਾ॥
ਮੈਂ ਜਿਧਰ ਕਿਧਰ ਵੇਖਦਾ ਹਾਂ, ਕੇਵਲ ਗੁਰੂ ਦੀ ਸਰਨ ਦੀ ਰਾਹੀਂ ਹੀ,
Wherever I look, I see the Sanctuary of the Holy.
जत कत पेखउ साधू सरणा ॥
ਹਰਿਗੁਣਗਾਇਨਿਰਮਲਮਨੁਕਰਣਾ੩॥॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਗਾ ਕੇ ਮਨ ਨੂੰ ਪਵਿਤ੍ਰ ਕੀਤਾ ਜਾ ਸਕਦਾ ਹੈ ॥੩॥
Singing the Glorious Praises of the Lord, my soul becomes immaculately pure. ||3||
हरि गुण गाइ निरमल मनु करणा ॥३॥
ਘਟਘਟਅੰਤਰਿਮੇਰਾਸੁਆਮੀਵੂਠਾ॥
ਮੇਰਾ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਹੈ।
Within each and every heart, dwells my Lord and Master.
घट घट अंतरि मेरा सुआमी वूठा ॥
ਨਾਨਕਨਾਮੁਪਾਇਆਪ੍ਰਭੁਤੂਠਾ੪੬॥॥॥
ਜਦ ਪ੍ਰਭੂ ਪ੍ਰਸੰਨ ਹੁੰਦਾ ਹੈ ਤਾਂ ਉਸ ਦਾ ਨਾਮ (-ਸਿਮਰਨ) ਪ੍ਰਾਪਤ ਹੁੰਦਾ ਹੈ, ਹੇ ਨਾਨਕ! ॥੪॥੬॥
O Nanak, one obtains the Naam, the Name of the Lord, when God bestows His Mercy. ||4||6||
नानक नामु पाइआ प्रभु तूठा ॥४॥६॥
ਵਡਹੰਸੁਮਹਲਾ੫॥
Wadahans, Fifth Mahalaa:
वडहंसु महला ५ ॥
ਵਿਸਰੁਨਾਹੀਪ੍ਰਭਦੀਨਦਇਆਲਾ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਮੇਰੇ ਤੋਂ ਕਦੇ ਨਾ ਭੁਲ!
Do not forget me, O God, Merciful to the meek.
विसरु नाही प्रभ दीन दइआला ॥
ਤੇਰੀਸਰਣਿਪੂਰਨਕਿਰਪਾਲਾ੧॥॥ਰਹਾਉ॥
ਮੈਂ ਤੇਰੀ ਸਰਨ ਆਇਆ ਹਾਂ, ਹੇ ਸਰਬ-ਵਿਆਪਕ! ਹੇ ਕਿਰਪਾ ਦੇ ਘਰ! ॥੧॥ ਰਹਾਉ ॥
I seek Your Sanctuary, O Perfect, Compassionate Lord. ||1||Pause||
तेरी सरणि पूरन किरपाला ॥१॥ रहाउ ॥
ਜਹਚਿਤਿਆਵਹਿਸੋਥਾਨੁਸੁਹਾਵਾ॥
ਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ ਉਹ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ।
Wherever You come to mind, that place is blessed.
जह चिति आवहि सो थानु सुहावा ॥
ਜਿਤੁਵੇਲਾਵਿਸਰਹਿਤਾਲਾਗੈਹਾਵਾ੧॥॥
ਜਿਸ ਵੇਲੇ ਤੂੰ (ਮੈਨੂੰ) ਭੁੱਲ ਜਾਂਦਾ ਹੈ ਤਦੋਂ (ਮੈਨੂੰ) ਹਉਕਾ ਲੱਗਦਾ ਹੈ ॥੧॥
The moment I forget You, I am stricken with regret. ||1||
जितु वेला विसरहि ता लागै हावा ॥१॥
ਤੇਰੇਜੀਅਤੂਸਦਹੀਸਾਥੀ॥
(ਹੇ ਪ੍ਰਭੂ!) ਜੀਵ ਤੇਰੇ (ਪੈਦਾ ਕੀਤੇ ਹੋਏ) ਹਨ, ਤੂੰ ਸਦਾ ਹੀ ਇਨ੍ਹਾਂ ਦਾ ਮਦਦਗਾਰ ਹੈਂ।
All beings are Yours; You are their constant companion.
तेरे जीअ तू सद ही साथी ॥
ਸੰਸਾਰਸਾਗਰਤੇਕਢੁਦੇਹਾਥੀ੨॥॥
(ਹੇ ਪ੍ਰਭੂ! ਆਪਣਾ) ਹੱਥ ਦੇ ਕੇ (ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚੋਂ ਕੱਢ ਲੈ ॥੨॥
Please, give me Your hand, and pull me up out of this world-ocean. ||2||
संसार सागर ते कढु दे हाथी ॥२॥
ਆਵਣੁਜਾਣਾਤੁਮਹੀਕੀਆ॥
(ਹੇ ਪ੍ਰਭੂ!) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੋਇਆ ਹੈ,
Coming and going are by Your Will.
आवणु जाणा तुम ही कीआ ॥
ਜਿਸੁਤੂਰਾਖਹਿਤਿਸੁਦੂਖੁਨਥੀਆ੩॥॥
ਜਿਸ ਜੀਵ ਨੂੰ ਤੂੰ (ਇਸ ਗੇੜ ਵਿਚੋਂ) ਬਚਾ ਲੈਂਦਾ ਹੈਂ, ਉਸ ਨੂੰ ਕੋਈ ਦੁਖ ਪੋਹ ਨਹੀਂ ਸਕਦਾ ॥੩॥
One whom You save is not afflicted by suffering. ||3||
जिसु तू राखहि तिसु दूखु न थीआ ॥३॥
ਤੂਏਕੋਸਾਹਿਬੁਅਵਰੁਨਹੋਰਿ॥
(ਹੇ ਪ੍ਰਭੂ!) ਤੂੰ ਹੀ ਇਕ ਮਾਲਕ ਹੈਂ ਐਸਾ ਕੋਈ ਹੋਰ ਨਹੀਂ।
You are the One and only Lord and Master; there is no other.
तू एको साहिबु अवरु न होरि ॥
ਬਿਨਉਕਰੈਨਾਨਕੁਕਰਜੋਰਿ੪੭॥॥॥
ਨਾਨਕ (ਤੇਰੇ ਅੱਗੇ) ਹੱਥ ਜੋੜ ਕੇ ਬੇਨਤੀ ਕਰਦਾ ਹੈ ॥੪॥੭॥
Nanak offers this prayer with his palms pressed together. ||4||7||
बिनउ करै नानकु कर जोरि ॥४॥७॥
ਵਡਹੰਸੁਮਃ੫॥
Wadahans, Fifth Mahalaa:
वडहंसु मः ५ ॥
ਤੂਜਾਣਾਇਹਿਤਾਕੋਈਜਾਣੈ॥
(ਹੇ ਪ੍ਰਭੂ!) ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਤਦੋਂ ਹੀ ਕੋਈ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ,
When You allow Yourself to be known, then we know You.
तू जाणाइहि ता कोई जाणै ॥
ਤੇਰਾਦੀਆਨਾਮੁਵਖਾਣੈ੧॥॥
ਤੇ ਤੇਰਾ ਬਖ਼ਸ਼ਿਆ ਹੋਇਆ ਤੇਰਾ ਨਾਮ ਉਚਾਰਦਾ ਹੈ ॥੧॥
We chant Your Name, which You have given to us. ||1||
तेरा दीआ नामु वखाणै ॥१॥
ਤੂਅਚਰਜੁਕੁਦਰਤਿਤੇਰੀਬਿਸਮਾ੧॥॥ਰਹਾਉ॥
(ਹੇ ਪ੍ਰਭੂ!) ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈਂ ਤੇ ਤੇਰੀ ਰਚੀ ਰਚਨਾ ਭੀ ਹੈਰਾਨਗੀ ਪੈਦਾ ਕਰਨ ਵਾਲੀ ਹੈ ॥੧॥ ਰਹਾਉ ॥
You are wonderful! Your creative potency is amazing! ||1||Pause||
तू अचरजु कुदरति तेरी बिसमा ॥१॥ रहाउ ॥