ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 560
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਮੁਖਿਮਨਮੇਰੇਨਾਮੁਸਮਾਲਿ
ਹੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ।
As Gurmukh, O my mind, remember the Naam, the Name of the Lord.
गुरमुखि मन मेरे नामु समालि ॥
LINE 02
ਸਦਾਨਿਬਹੈਚਲੈਤੇਰੈਨਾਲਿਰਹਾਉ
ਇਹ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ ਤੇ ਸਾਥ ਨਿਬਾਹੁਣ ਵਾਲਾ ਹੈ। ਰਹਾਉ॥
It shall stand by you always, and go with you. ||Pause||
सदा निबहै चलै तेरै नालि ॥ रहाउ ॥
LINE 03
ਗੁਰਮੁਖਿਜਾਤਿਪਤਿਸਚੁਸੋਇ
ਗੁਰੂ ਦੀ ਸਰਨ ਪੈ ਕੇ ਉਸ ਸਦਾ-ਥਿਰ ਹਰੀ ਦਾ ਨਾਮ-ਸਿਮਰਨਾ ਉੱਚੀ ਜਾਤਿ ਤੇ ਉੱਚੀ ਕੁਲ (ਦਾ ਮੂਲ) ਹੈ।
The True Lord is the social status and honor of the Gurmukh.
गुरमुखि जाति पति सचु सोइ ॥
LINE 04
ਗੁਰਮੁਖਿਅੰਤਰਿਸਖਾਈਪ੍ਰਭੁਹੋਇ॥॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ ਤੇ ਉਸ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ ॥੨॥
Within the Gurmukh, is God, his friend and helper. ||2||
गुरमुखि अंतरि सखाई प्रभु होइ ॥२॥
LINE 05
ਗੁਰਮੁਖਿਜਿਸਨੋਆਪਿਕਰੇਸੋਹੋਇ
ਪਰ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ (ਇਸ ਜੋਗ) ਬਣਾਂਦਾ ਹੈ।
He alone becomes Gurmukh, whom the Lord so blesses.
गुरमुखि जिस नो आपि करे सो होइ ॥
LINE 06
ਗੁਰਮੁਖਿਆਪਿਵਡਾਈਦੇਵੈਸੋਇ॥॥
ਉਹ ਪਰਮਾਤਮਾ ਆਪ ਮਨੁੱਖ ਨੂੰ ਗੁਰੂ ਦੇ ਸਨਮੁਖ ਕਰ ਕੇ ਇੱਜ਼ਤ ਬਖ਼ਸ਼ਦਾ ਹੈ ॥੩॥
He Himself blesses the Gurmukh with greatness. ||3||
गुरमुखि आपि वडाई देवै सोइ ॥३॥
LINE 07
ਗੁਰਮੁਖਿਸਬਦੁਸਚੁਕਰਣੀਸਾਰੁ
ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਹਿਰਦੇ ਵਿਚ) ਸੰਭਾਲ, ਇਹੀ ਕਰਨ-ਜੋਗ ਕੰਮ ਹੈ।
The Gurmukh lives the True Word of the Shabad, and practices good deeds.
गुरमुखि सबदु सचु करणी सारु ॥
LINE 08
ਗੁਰਮੁਖਿਨਾਨਕਪਰਵਾਰੈਸਾਧਾਰੁ੪੬॥॥॥
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਪਰਵਾਰ ਵਾਸਤੇ ਭੀ ਆਸਰਾ ਦੇਣ ਜੋਗਾ ਹੋ ਜਾਂਦਾ ਹੈ ॥੪॥੬॥
The Gurmukh, O Nanak, emancipates his family and relations. ||4||6||
गुरमुखि नानक परवारै साधारु ॥४॥६॥
LINE 09
ਵਡਹੰਸੁਮਹਲਾ
Wadahans, Third Mahalaa:
वडहंसु महला ३ ॥
LINE 10
ਰਸਨਾਹਰਿਸਾਦਿਲਗੀਸਹਜਿਸੁਭਾਇ
ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਲੱਗਦੀ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰਭੂ-ਪ੍ਰੇਮ ਵਿਚ ਜੁੜ ਜਾਂਦਾ ਹੈ।
My tongue is intuitively attracted to the taste of the Lord.
रसना हरि सादि लगी सहजि सुभाइ ॥
LINE 11
ਮਨੁਤ੍ਰਿਪਤਿਆਹਰਿਨਾਮੁਧਿਆਇ॥॥
ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੧॥
My mind is satisfied, meditating on the Name of the Lord. ||1||
मनु त्रिपतिआ हरि नामु धिआइ ॥१॥
LINE 12
ਸਦਾਸੁਖੁਸਾਚੈਸਬਦਿਵੀਚਾਰੀ
ਜਿਸ ਦੇ ਸ਼ਬਦ ਵਿਚ ਜੁੜਿਆਂ ਵਿਚਾਰਵਾਨ ਹੋ ਜਾਈਦਾ ਹੈ ਤੇ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ,
Lasting peace is obtained, contemplating the Shabad, the True Word of God.
सदा सुखु साचै सबदि वीचारी ॥
LINE 13
ਆਪਣੇਸਤਿਗੁਰਵਿਟਹੁਸਦਾਬਲਿਹਾਰੀ॥॥ਰਹਾਉ
ਮੈਂ ਆਪਣੇ ਉਸ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
I am forever a sacrifice to my True Guru. ||1||Pause||
आपणे सतिगुर विटहु सदा बलिहारी ॥१॥ रहाउ ॥
LINE 14
ਅਖੀਸੰਤੋਖੀਆਏਕਲਿਵਲਾਇ
ਇਕ ਪਰਮਾਤਮਾ ਵਿਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ (ਪਰਾਏ ਰੂਪ ਵਲੋਂ) ਰੱਜ ਜਾਂਦੀਆਂ ਹਨ,
My eyes are content, lovingly focused on the One Lord.
अखी संतोखीआ एक लिव लाइ ॥
LINE 15
ਮਨੁਸੰਤੋਖਿਆਦੂਜਾਭਾਉਗਵਾਇ॥॥
ਤੇ ਮਾਇਆ ਦਾ ਪਿਆਰ ਦੂਰ ਕਰ ਕੇ ਮਨੁੱਖ ਦਾ ਮਨ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੨॥
My mind is content, having forsaken the love of duality. ||2||
मनु संतोखिआ दूजा भाउ गवाइ ॥२॥
LINE 16
ਦੇਹਸਰੀਰਿਸੁਖੁਹੋਵੈਸਬਦਿਹਰਿਨਾਇ
ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸਰੀਰ ਵਿਚ ਆਨੰਦ ਪੈਦਾ ਹੁੰਦਾ ਹੈ,
The frame of my body is at peace, through the Shabad, and the Name of the Lord.
देह सरीरि सुखु होवै सबदि हरि नाइ ॥
LINE 17
ਨਾਮੁਪਰਮਲੁਹਿਰਦੈਰਹਿਆਸਮਾਇ॥॥
ਤੇ ਆਤਮਕ ਜੀਵਨ ਦੀ ਸੁਗੰਧੀ ਦੇਣ ਵਾਲਾ ਹਰਿ-ਨਾਮ ਮਨੁੱਖ ਦੇ ਹਿਰਦੇ ਵਿਚ ਸਦਾ ਟਿਕਿਆ ਰਹਿੰਦਾ ਹੈ ॥੩॥
The fragrance of the Naam permeates my heart. ||3||
नामु परमलु हिरदै रहिआ समाइ ॥३॥
LINE 18
ਨਾਨਕਮਸਤਕਿਜਿਸੁਵਡਭਾਗੁ
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਉੱਚੀ ਕਿਸਮਤ ਜਾਗਦੀ ਹੈ,
O Nanak, one who has such great destiny written upon his forehead,
नानक मसतकि जिसु वडभागु ॥
LINE 19
ਗੁਰਕੀਬਾਣੀਸਹਜਬੈਰਾਗੁ੪੭॥॥॥
ਉਹ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ ਜਿਸ ਨਾਲ ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ ਉਪਜਦਾ ਹੈ ॥੪॥੭॥
through the Bani of the Guru's Word, easily and intuitively becomes free of desire. ||4||7||
गुर की बाणी सहज बैरागु ॥४॥७॥
LINE 20
ਵਡਹੰਸੁਮਹਲਾ
Wadahans, Third Mahalaa:
वडहंसु महला ३ ॥
LINE 21
ਪੂਰੇਗੁਰਤੇਨਾਮੁਪਾਇਆਜਾਇ
ਹੇ ਮੇਰੇ ਮਨ! ਤੂੰ ਗੁਰੂ ਪਾਸੋਂ ਨਾਮ ਹਾਸਲ ਕਰ,
From the Perfect Guru, the Naam is obtained.
पूरे गुर ते नामु पाइआ जाइ ॥
LINE 22
ਸਚੈਸਬਦਿਸਚਿਸਮਾਇ॥॥
ਜਿਸ ਸਚੇ ਸ਼ਬਦ ਦੀ ਰਾਹੀਂ ਤੂੰ ਸਦਾ-ਥਿਰ ਪ੍ਰਭੂ ਵਿੱਚ ਸਮਾ ਜਾਏਂ ॥੧॥
Through the Shabad, the True Word of God, one merges in the True Lord. ||1||
सचै सबदि सचि समाइ ॥१॥
LINE 23
ਮਨਨਾਮੁਨਿਧਾਨੁਤੂਪਾਇ
ਹੇ ਮੇਰੇ ਮਨ! ਤੂੰ ਨਾਮ-ਖ਼ਜ਼ਾਨਾ ਹਾਸਲ ਕਰ (ਗੁਰੂ ਕੋਲੋਂ),
O my soul, obtain the treasure of the Naam,
ए मन नामु निधानु तू पाइ ॥
LINE 24
ਆਪਣੇਗੁਰਕੀਮੰਨਿਲੈਰਜਾਇ॥॥ਰਹਾਉ
ਆਪਣੇ ਗੁਰੂ ਦੇ ਹੁਕਮ ਨੂੰ ਮਨ ਕਿ ॥੧॥ ਰਹਾਉ ॥
by submitting to the Will of your Guru. ||1||Pause||
आपणे गुर की मंनि लै रजाइ ॥१॥ रहाउ ॥
LINE 25
ਗੁਰਕੈਸਬਦਿਵਿਚਹੁਮੈਲੁਗਵਾਇ
ਗੁਰ ਦੇ ਸ਼ਬਦ ਵਿਚ ਜੁੜਨ ਨਾਲ ਅੰਦਰੋਂ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ,
Through the Word of the Guru's Shabad, filth is washed away from within.
गुर कै सबदि विचहु मैलु गवाइ ॥
LINE 26
ਨਿਰਮਲੁਨਾਮੁਵਸੈਮਨਿਆਇ॥॥
ਤੇ ਪਰਮਾਤਮਾ ਦਾ ਪਵਿਤ੍ਰ ਨਾਮ ਮਨ ਵਿਚ ਵੱਸਾ ਜਾਂਦਾ ਹੈ ॥੨॥
The Immaculate Naam comes to abide within the mind. ||2||
निरमलु नामु वसै मनि आइ ॥२॥
LINE 27
ਭਰਮੇਭੂਲਾਫਿਰੈਸੰਸਾਰੁ
ਜਗਤ ਭਟਕਣਾ ਦੇ ਕਾਰਨ (ਜੀਵਨ ਦੇ ਸਹੀ ਰਸਤੇ ਤੋਂ) ਭੁੱਲਿਆ ਫਿਰਦਾ ਹੈ,
Deluded by doubt, the world wanders around.
भरमे भूला फिरै संसारु ॥
LINE 28
ਮਰਿਜਨਮੈਜਮੁਕਰੇਖੁਆਰੁ॥॥
ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ਤੇ ਜਮ-ਰਾਜ ਸਦਾ ਇਸ ਨੂੰ ਖ਼ੁਆਰ ਕਰਦਾ ਹੈ ॥੩॥
It dies, and is born again, and is ruined by the Messenger of Death. ||3||
मरि जनमै जमु करे खुआरु ॥३॥
LINE 29
ਨਾਨਕਸੇਵਡਭਾਗੀਜਿਨਹਰਿਨਾਮੁਧਿਆਇਆ
ਹੇ ਨਾਨਕ! ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਕੀਤਾ,
O Nanak, very fortunate are those who meditate on the Name of the Lord.
नानक से वडभागी जिन हरि नामु धिआइआ ॥
LINE 30
ਗੁਰਪਰਸਾਦੀਮੰਨਿਵਸਾਇਆ੪੮॥॥॥
ਅਤੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਇਆ ॥੪॥੮॥
By Guru's Grace, they enshrine the Name within their minds. ||4||8||
गुर परसादी मंनि वसाइआ ॥४॥८॥
LINE 31
ਵਡਹੰਸੁਮਹਲਾ
Wadahans, Third Mahalaa:
वडहंसु महला ३ ॥
LINE 32
ਹਉਮੈਨਾਵੈਨਾਲਿਵਿਰੋਧੁਹੈਦੁਇਵਸਹਿਇਕਠਾਇ
ਹਉਮੈ ਦਾ ਪਰਮਾਤਮਾ ਦੇ ਨਾਮ ਨਾਲ ਵੈਰ ਹੈ, ਇਹ ਦੋਵੇਂ ਇਕੱਠੇ (ਹਿਰਦੇ ਵਿਚ) ਨਹੀਂ ਵੱਸ ਸਕਦੇ।
Ego is opposed to the Name of the Lord; the two do not dwell in the same place.
हउमै नावै नालि विरोधु है दुइ न वसहि इक ठाइ ॥
LINE 33
ਹਉਮੈਵਿਚਿਸੇਵਾਹੋਵਈਤਾਮਨੁਬਿਰਥਾਜਾਇ॥॥
ਹਉਮੈ ਵਿਚ ਟਿਕੇ ਰਿਹਾਂ ਪਰਮਾਤਮਾ ਦੀ ਸੇਵਾ-ਭਗਤੀ ਨਹੀਂ ਹੋ ਸਕਦੀ ਤੇ ਮਨ ਖ਼ਾਲੀ ਹੋ ਜਾਂਦਾ ਹੈ ॥੧॥
In egotism, selfless service cannot be performed, and so the soul goes unfulfilled. ||1||
हउमै विचि सेवा न होवई ता मनु बिरथा जाइ ॥१॥
LINE 34
ਹਰਿਚੇਤਿਮਨਮੇਰੇਤੂਗੁਰਕਾਸਬਦੁਕਮਾਇ
ਹੇ ਮੇਰੇ ਮਨ! ਤੂੰ (ਆਪਣੇ ਅੰਦਰ) ਗੁਰੂ ਦਾ ਸ਼ਬਦ ਵਸਾਣ ਦੀ ਕਮਾਈ ਕਰ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹੁ।
O my mind, think of the Lord, and practice the Word of the Guru's Shabad.
हरि चेति मन मेरे तू गुर का सबदु कमाइ ॥
LINE 35
ਹੁਕਮੁਮੰਨਹਿਤਾਹਰਿਮਿਲੈਤਾਵਿਚਹੁਹਉਮੈਜਾਇਰਹਾਉ
ਜੇ ਤੂੰ (ਗੁਰੂ ਦਾ) ਹੁਕਮ ਮੰਨੇਂਗਾ, ਤਾਂ ਤੈਨੂੰ ਪਰਮਾਤਮਾ ਮਿਲ ਪਵੇਗਾ, ਤਾਂ ਤੇਰੇ ਅੰਦਰੋਂ ਹਉਮੈ ਦੂਰ ਹੋ ਜਾਇਗੀ। ਰਹਾਉ॥
If you submit to the Hukam of the Lord's Command, then you shall meet with the Lord; only then will your ego depart from within. ||Pause||
हुकमु मंनहि ता हरि मिलै ता विचहु हउमै जाइ ॥ रहाउ ॥
LINE 36
ਹਉਮੈਸਭੁਸਰੀਰੁਹੈਹਉਮੈਓਪਤਿਹੋਇ
ਸਰੀਰ (ਧਾਰਨ ਦਾ ਇਹ) ਸਾਰਾ (ਸਿਲਸਿਲਾ) ਹਉਮੈ ਦੇ ਕਾਰਨ ਹੀ ਹੈ, ਹਉਮੈ ਦੇ ਕਾਰਨ ਜਨਮ-ਮਰਨ ਦਾ ਗੇੜ ਬਣਿਆ ਰਹਿੰਦਾ ਹੈ।
Egotism is within all bodies; through egotism, we come to be born.
हउमै सभु सरीरु है हउमै ओपति होइ ॥
LINE 37
ਹਉਮੈਵਡਾਗੁਬਾਰੁਹੈਹਉਮੈਵਿਚਿਬੁਝਿਸਕੈਕੋਇ॥॥
ਹਉਮੈ ਬੜਾ ਘੁੱਪ ਹਨੇਰਾ ਹੈ, ਹਉਮੈ ਦੇ ਕਾਰਨ ਮਨੁੱਖ (ਆਤਮਕ ਜੀਵਨ ਦਾ ਰਸਤਾ) ਸਮਝ ਨਹੀਂ ਸਕਦਾ ॥੨॥
Egotism is total darkness; in egotism, no one can understand anything. ||2||
हउमै वडा गुबारु है हउमै विचि बुझि न सकै कोइ ॥२॥
LINE 38
ਹਉਮੈਵਿਚਿਭਗਤਿਹੋਵਈਹੁਕਮੁਬੁਝਿਆਜਾਇ
ਹਉਮੈ ਵਿਚ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਤੇ ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ।
In egotism, devotional worship cannot be performed, and the Hukam of the Lord's Command cannot be understood.
हउमै विचि भगति न होवई हुकमु न बुझिआ जाइ ॥
LINE 39
ਹਉਮੈਵਿਚਿਜੀਉਬੰਧੁਹੈਨਾਮੁਵਸੈਮਨਿਆਇ॥॥
ਹਉਮੈ ਕਾਰਨ ਜੀਵਾਤਮਾ ਵਾਸਤੇ (ਆਤਮਕ ਜੀਵਨ ਦੇ ਰਾਹ ਦੀ) ਰੋਕ ਬਣੀ ਰਹਿੰਦੀ ਹੈ ਤੇ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿਚ ਆ ਕੇ ਨਹੀਂ ਵੱਸ ਸਕਦਾ ॥੩॥
In egotism, the soul is in bondage, and the Naam, the Name of the Lord, does not come to abide in the mind. ||3||
हउमै विचि जीउ बंधु है नामु न वसै मनि आइ ॥३॥
LINE 40
ਨਾਨਕਸਤਿਗੁਰਿਮਿਲਿਐਹਉਮੈਗਈਤਾਸਚੁਵਸਿਆਮਨਿਆਇ
ਹੇ ਨਾਨਕ! ਜੇ ਗੁਰੂ ਮਿਲ ਪਏ ਤਾਂ (ਮਨੁੱਖ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ, ਤਦੋਂ ਸਦਾ-ਥਿਰ ਪ੍ਰਭੂ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,
O Nanak, meeting with the True Guru, egotism is eliminated, and then, the True Lord comes to dwell in the mind||
नानक सतिगुरि मिलिऐ हउमै गई ता सचु वसिआ मनि आइ ॥
LINE 41
ਸਚੁਕਮਾਵੈਸਚਿਰਹੈਸਚੇਸੇਵਿਸਮਾਇ੪੯੧੨॥॥॥॥
ਤੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦਾ ਹੈ ਤੇ ਹਰਿ-ਨਾਮ ਵਿਚ ਟਿਕਿਆ ਰਹਿੰਦਾ ਹੈ ਤੇ ਸੇਵਾ-ਭਗਤੀ ਕਰ ਕੇ ਸਦਾ-ਥਿਰ ਹਰੀ ਵਿਚ ਲੀਨ ਹੋ ਜਾਂਦਾ ਹੈ ॥੪॥੯॥੧੨॥
One starts practicing truth, abides in truth and by serving the True One gets absorbed in Him. ||4||9||12||
सचु कमावै सचि रहै सचे सेवि समाइ ॥४॥९॥१२॥
LINE 42
ਵਡਹੰਸੁਮਹਲਾਘਰੁ
ਰਾਗ ਵਡਹੰਸ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Wadahans, Fourth Mahalaa, First House:
वडहंसु महला ४ घरु १ ॥
LINE 43
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 44
ਸੇਜਏਕਏਕੋਪ੍ਰਭੁਠਾਕੁਰੁ
(ਹਿਰਦਾ) ਇਕ ਪਲੰਘ ਹੈ ਜਿਸ ਉੱਤੇ ਮਾਲਕ ਪ੍ਰਭੂ ਬਿਰਾਜਮਾਨ ਹੈ।
There is one bed, and One Lord God.
सेज एक एको प्रभु ठाकुरु ॥
LINE 45
ਗੁਰਮੁਖਿਹਰਿਰਾਵੇਸੁਖਸਾਗਰੁ॥॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸੁਖਾਂ ਦੇ ਸਮੁੰਦਰ ਹਰੀ ਨੂੰ (ਸਦਾ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ॥੧॥
The Gurmukh enjoys the Lord, the ocean of peace. ||1||
गुरमुखि हरि रावे सुख सागरु ॥१॥
LINE 46
ਮੈਪ੍ਰਭਮਿਲਣਪ੍ਰੇਮਮਨਿਆਸਾ
ਮੇਰੇ ਮਨ ਵਿਚ ਪ੍ਰਭੂ ਨੂੰ ਮਿਲਣ ਲਈ ਖਿੱਚ ਹੈ, ਆਸ ਹੈ।
My mind longs to meet my Beloved Lord.
मै प्रभ मिलण प्रेम मनि आसा ॥