ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 545
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਰਿਮਜਨੁਹਰਿਸਰੇਸਭਿਕਿਲਬਿਖਨਾਸੁਮਨਾ
ਹੇ ਮਨ! ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੇ ਤਾਲਾਬ ਵਿਚ ਇਸ਼ਨਾਨ ਕਰਿਆ ਕਰ, ਤੇਰੇ ਸਾਰੇ ਪਾਪਾਂ ਦਾ ਨਾਸ ਹੋ ਜਾਇਗਾ।
Take your cleansing bath in the Ambrosial Pool of the Lord, and all of your sins shall be wiped away, O my soul.
करि मजनु हरि सरे सभि किलबिख नासु मना ॥
LINE 02
ਕਰਿਸਦਾਮਜਨੁਗੋਬਿੰਦਸਜਨੁਦੁਖਅੰਧੇਰਾਨਾਸੇ
ਹੇ ਮਨ! ਸਦਾ (ਹਰਿ-ਸਰ ਵਿਚ) ਇਸ਼ਨਾਨ ਕਰਦਾ ਰਿਹਾ ਕਰ! ਇੰਜ ਮਿੱਤਰ ਪ੍ਰਭੂ ਸਾਰੇ ਦੁੱਖ ਨਾਸ ਕਰ ਦੇਂਦਾ ਹੈ ਤੇ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ।
Take your cleansing ever in the Lord God, O friends, and the pain of darkness shall be dispelled.
करि सदा मजनु गोबिंद सजनु दुख अंधेरा नासे ॥
LINE 03
ਜਨਮਮਰਣੁਹੋਇਤਿਸਕਉਕਟੈਜਮਕੇਫਾਸੇ
ਇੰਜ ਮਨੁੱਖ ਨੂੰ ਜਨਮ-ਮਰਨ ਦਾ ਗੇੜ ਨਹੀਂ ਭੁਗਤਣਾ ਪੈਂਦਾ, ਮਿੱਤਰ-ਪ੍ਰਭੂ ਉਸ ਦੀਆਂ ਜਮ ਦੀਆਂ ਫਾਹੀਆਂ (ਆਤਮਕ ਮੌਤ ਲਿਆਉਣ ਵਾਲੀਆਂ ਫਾਹੀਆਂ) ਕੱਟ ਦੇਂਦਾ ਹੈ।
Birth and death shall not touch you, and the noose of Death shall be cut away.
जनम मरणु न होइ तिस कउ कटै जम के फासे ॥
LINE 04
ਮਿਲੁਸਾਧਸੰਗੇਨਾਮਰੰਗੇਤਹਾਪੂਰਨਆਸੋ
ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ-ਰੰਗ ਵਿਚ ਜੁੜਿਆਂ ਤੇਰੀ ਹਰੇਕ ਆਸ ਪੂਰੀ ਹੋਵੇਗੀ।
So join the Saadh Sangat, the Company of the Holy, and be imbued with the Naam, the Name of the Lord; there, your hopes shall be fulfilled.
मिलु साधसंगे नाम रंगे तहा पूरन आसो ॥
LINE 05
ਬਿਨਵੰਤਿਨਾਨਕਧਾਰਿਕਿਰਪਾਹਰਿਚਰਣਕਮਲਨਿਵਾਸੋ॥॥
ਨਾਨਕ ਬੇਨਤੀ ਕਰਦਾ ਹੈ ਕਿ ਹੇ ਹਰੀ! ਕਿਰਪਾ ਕਰ! ਤੇਰੇ ਸੋਹਣੇ ਕੋਮਲ ਚਰਨਾਂ ਵਿਚ ਮੇਰਾ ਮਨ ਸਦਾ ਟਿਕਿਆ ਰਹੇ ॥੧॥
Prays Nanak, shower Your Mercy upon me, O Lord, that I might dwell at Your Lotus Feet. ||1||
बिनवंति नानक धारि किरपा हरि चरण कमल निवासो ॥१॥
LINE 06
ਤਹਅਨਦਬਿਨੋਦਸਦਾਅਨਹਦਝੁਣਕਾਰੋਰਾਮ
ਸਾਧ ਸੰਗਤ ਵਿਚ ਸਦਾ ਆਤਮਕ ਆਨੰਦ ਤੇ ਖ਼ੁਸ਼ੀਆਂ ਦੀ (ਮਾਨੋ) ਇਕ-ਰਸ ਰੌ ਚਲੀ ਰਹਿੰਦੀ ਹੈ।
There is bliss and ecstasy there always, and the unstruck celestial melody resounds there.
तह अनद बिनोद सदा अनहद झुणकारो राम ॥
LINE 07
ਮਿਲਿਗਾਵਹਿਸੰਤਜਨਾਪ੍ਰਭਕਾਜੈਕਾਰੋਰਾਮ
ਸਾਧ ਸੰਗਤ ਵਿਚ ਸੰਤ ਜਨ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
Meeting together, the Saints sing God's Praises, and celebrate His Victory.
मिलि गावहि संत जना प्रभ का जैकारो राम ॥
LINE 08
ਮਿਲਿਸੰਤਗਾਵਹਿਖਸਮਭਾਵਹਿਹਰਿਪ੍ਰੇਮਰਸਰੰਗਿਭਿੰਨੀਆ
ਸੰਤ ਜਨ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਖ਼ਸਮ-ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹਨਾਂ ਦੀ ਸੁਰਤਿ ਪਰਮਾਤਮਾ ਦੇ ਪ੍ਰੇਮ-ਰਸ ਦੇ ਰੰਗ ਵਿਚ ਭਿੱਜੀ ਰਹਿੰਦੀ ਹੈ।
Meeting together, the Saints sing the Praises of the Lord Master; they are pleasing to the Lord, and saturated with the sublime essence of His love and affection.
मिलि संत गावहि खसम भावहि हरि प्रेम रस रंगि भिंनीआ ॥
LINE 09
ਹਰਿਲਾਭੁਪਾਇਆਆਪੁਮਿਟਾਇਆਮਿਲੇਚਿਰੀਵਿਛੁੰਨਿਆ
ਉਹ ਪਰਮਾਤਮਾ ਦੇ ਨਾਮ ਦੀ ਖੱਟੀ ਖੱਟਦੇ ਹਨ, (ਆਪਣੇ ਅੰਦਰੋਂ) ਆਪਾ-ਭਾਵ ਮਿਟਾ ਲੈਂਦੇ ਹਨ, ਚਿਰਾਂ ਤੋਂ ਵਿਛੁੜੇ ਹੋਏ (ਪਰਮਾਤਮਾ) ਨੂੰ ਮਿਲ ਪੈਂਦੇ ਹਨ।
They obtain the profit of the Lord, eliminate their self-conceit, and meet Him, from whom they were separated for so long.
हरि लाभु पाइआ आपु मिटाइआ मिले चिरी विछुंनिआ ॥
LINE 10
ਗਹਿਭੁਜਾਲੀਨੇਦਇਆਕੀਨੑੇਪ੍ਰਭਏਕਅਗਮਅਪਾਰੋ
ਅਪਹੁੰਚ ਤੇ ਬੇਅੰਤ ਪਰਮਾਤਮਾ ਉਹਨਾਂ ਉਤੇ ਦਇਆ ਕਰਦਾ ਹੈ, (ਉਹਨਾਂ ਦੀ) ਬਾਂਹ ਫੜ ਕੇ (ਉਹਨਾਂ ਨੂੰ) ਆਪਣੇ ਬਣਾ ਲੈਂਦਾ ਹੈ।
Taking them by the arm, He makes them His own; God, the One, inaccessible and infinite, bestows His kindness.
गहि भुजा लीने दइआ कीने प्रभ एक अगम अपारो ॥
LINE 11
ਬਿਨਵੰਤਿਨਾਨਕਸਦਾਨਿਰਮਲਸਚੁਸਬਦੁਰੁਣਝੁਣਕਾਰੋ॥॥
ਨਾਨਕ ਬੇਨਤੀ ਕਰਦਾ ਹੈ ਕਿ ਉਹ ਸੰਤ ਜਨ ਸਦਾ ਲਈ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ ਸਾਲਾਹ ਦੀ ਬਾਣੀ ਉਹਨਾਂ ਦੇ ਅੰਦਰ ਮਿੱਠੀ ਮਿੱਠੀ ਰੌ ਚਲਾਈ ਰੱਖਦੀ ਹੈ ॥੨॥
Prays Nanak, forever immaculate are those who sing the Praises of the True Word of the Shabad. ||2||
बिनवंति नानक सदा निरमल सचु सबदु रुण झुणकारो ॥२॥
LINE 12
ਸੁਣਿਵਡਭਾਗੀਆਹਰਿਅੰਮ੍ਰਿਤਬਾਣੀਰਾਮ
ਹੇ ਭਾਗਾਂ ਵਾਲੇ! ਆਤਮਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਸਦਾ ਸੁਣਿਆ ਕਰ।
Listen, O most fortunate ones, to the Ambrosial Bani of the Word of the Lord.
सुणि वडभागीआ हरि अंम्रित बाणी राम ॥
LINE 13
ਜਿਨਕਉਕਰਮਿਲਿਖੀਤਿਸੁਰਿਦੈਸਮਾਣੀਰਾਮ
ਇਹ ਬਾਣੀ ਉਸ ਉਸ (ਵਡ-ਭਾਗੀ) ਦੇ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਸ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ।
He alone, whose karma is so pre-ordained, has it enter into his heart.
जिन कउ करमि लिखी तिसु रिदै समाणी राम ॥
LINE 14
ਅਕਥਕਹਾਣੀਤਿਨੀਜਾਣੀਜਿਸੁਆਪਿਪ੍ਰਭੁਕਿਰਪਾਕਰੇ
ਜਿਸ ਜਿਸ ਮਨੁੱਖ ਉੱਤੇ ਪ੍ਰਭੂ ਆਪ ਕਿਰਪਾ ਕਰਦਾ ਹੈ ਉਹ ਬੰਦੇ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਸਾਂਝ ਪਾਂਦੇ ਹਨ।
He alone knows the Unspoken Speech, unto whom God has shown His Mercy.
अकथ कहाणी तिनी जाणी जिसु आपि प्रभु किरपा करे ॥
LINE 15
ਅਮਰੁਥੀਆਫਿਰਿਮੂਆਕਲਿਕਲੇਸਾਦੁਖਹਰੇ
(ਸਿਫ਼ਤ-ਸਾਲਾਹ ਨਾਲ) ਮਨੁੱਖ ਅਟੱਲ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ ਤੇ ਮੁੜ ਕਦੇ ਆਤਮਕ ਮੌਤ ਨਹੀਂ ਸਹੇੜਦਾ ਤੇ ਇੰਜ ਸਾਰੇ ਦੁੱਖ ਕਲੇਸ਼ ਝਗੜੇ ਦੂਰ ਕਰ ਲੈਂਦਾ ਹੈ।
He becomes immortal, and shall not die again; his troubles, disputes and pains are dispelled.
अमरु थीआ फिरि न मूआ कलि कलेसा दुख हरे ॥
LINE 16
ਹਰਿਸਰਣਿਪਾਈਤਜਿਜਾਈਪ੍ਰਭਪ੍ਰੀਤਿਮਨਿਤਨਿਭਾਣੀ
ਇੰਜ ਮਨੁੱਖ ਪਰਮਾਤਮਾ ਦੀ ਸਰਨ ਪ੍ਰਾਪਤ ਕਰ ਲੈਂਦਾ ਹੈ ਜੋ ਕਦੇ ਛੱਡ ਕੇ ਨਹੀਂ ਜਾਂਦਾ ਤੇ ਉਸ ਮਨੁੱਖ ਦੇ ਮਨ ਵਿਚ, ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਪਿਆਰੀ ਲੱਗਣ ਲੱਗ ਪੈਂਦੀ ਹੈ।
He finds the Sanctuary of the Lord; he does not forsake the Lord, and does not leave. God's Love is pleasing to his mind and body.
हरि सरणि पाई तजि न जाई प्रभ प्रीति मनि तनि भाणी ॥
LINE 17
ਬਿਨਵੰਤਿਨਾਨਕਸਦਾਗਾਈਐਪਵਿਤ੍ਰਅੰਮ੍ਰਿਤਬਾਣੀ॥॥
ਨਾਨਕ ਬੇਨਤੀ ਕਰਦਾ ਹੈ ਕਿ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਪਵਿਤ੍ਰ ਬਾਣੀ ਸਦਾ ਗਾਣੀ ਚਾਹੀਦੀ ਹੈ ॥੩॥
Prays Nanak, sing forever the Sacred Ambrosial Bani of His Word. ||3||
बिनवंति नानक सदा गाईऐ पवित्र अंम्रित बाणी ॥३॥
LINE 18
ਮਨਤਨਗਲਤੁਭਏਕਿਛੁਕਹਣੁਜਾਈਰਾਮ
ਇੰਜ ਮਨ ਤੇ ਹਿਰਦਾ (ਪਰਮਾਤਮਾ ਦੀ ਯਾਦ ਵਿਚ) ਮਸਤ ਹੋ ਜਾਂਦਾ ਹੈ ਜਿਸ ਨੂੰ ਬਿਆਨ ਕਰਨਾ ਔਖਾ ਹੈ।
My mind and body are intoxicated - this state cannot be described.
मन तन गलतु भए किछु कहणु न जाई राम ॥
LINE 19
ਜਿਸਤੇਉਪਜਿਅੜਾਤਿਨਿਲੀਆਸਮਾਈਰਾਮ
ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ ਉਸੇ ਵਿਚ ਜਾਂਦਾ ਹੈ।
We originated from Him, and into Him we shall merge once again.
जिस ते उपजिअड़ा तिनि लीआ समाई राम ॥
LINE 20
ਮਿਲਿਬ੍ਰਹਮਜੋਤੀਓਤਿਪੋਤੀਉਦਕੁਉਦਕਿਸਮਾਇਆ
ਤਾਣੇ ਪੇਟੇ ਵਾਂਗ ਪਰਮਾਤਮਾ ਦੀ ਜੋਤਿ ਵਿਚ ਇੰਜ ਮਿਲ ਜਾਂਦਾ ਹੈ ਜਿਵਾਂ ਪਾਣੀ ਵਿਚ ਪਾਣੀ ਮਿਲ ਜਾਂਦਾ ਹੈ।
I merge into God's Light, through and through, like water merging into water.
मिलि ब्रहम जोती ओति पोती उदकु उदकि समाइआ ॥
LINE 21
ਜਲਿਥਲਿਮਹੀਅਲਿਏਕੁਰਵਿਆਨਹਦੂਜਾਦ੍ਰਿਸਟਾਇਆ
(ਫਿਰ ਮਨੁੱਖ ਨੂੰ) ਇਕ ਪਰਮਾਤਮਾ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਮੌਜੂਦ ਦਿੱਸਦਾ ਹੈ ਤੇ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਦਿੱਸਦਾ।
The One Lord permeates the water, the land and the sky - I do not see any other.
जलि थलि महीअलि एकु रविआ नह दूजा द्रिसटाइआ ॥
LINE 22
ਬਣਿਤ੍ਰਿਣਿਤ੍ਰਿਭਵਣਿਪੂਰਿਪੂਰਨਕੀਮਤਿਕਹਣੁਜਾਈ
(ਫਿਰ ਮਨੁੱਖ ਨੂੰ) ਪਰਮਾਤਮਾ ਜੰਗਲ ਵਿਚ, ਘਾਹ (ਦੇ ਹਰੇਕ ਤੀਲੇ) ਵਿਚ, ਸਾਰੇ ਸੰਸਾਰ ਵਿਚ ਵਿਆਪਕ ਜਾਪਦਾ ਹੈ ਤੇ ਐਸੇ (ਮਨੁੱਖ ਦੀ ਆਤਮਕ ਅਵਸਥਾ ਦਾ) ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।
He is totally permeating the woods, meadows and the three worlds. I cannot express His worth.
बणि त्रिणि त्रिभवणि पूरि पूरन कीमति कहणु न जाई ॥
LINE 23
ਬਿਨਵੰਤਿਨਾਨਕਆਪਿਜਾਣੈਜਿਨਿਏਹਬਣਤਬਣਾਈ੪੨੫॥॥॥॥
ਨਾਨਕ ਬੇਨਤੀ ਕਰਦਾ ਹੈ ਕਿ ਜਿਸ ਪਰਮਾਤਮਾ ਨੇ (ਉਸ ਮਨੁੱਖ ਦੀ ਆਤਮਕ ਅਵਸਥਾ ਦੀ) ਇਹ ਖੇਡ ਬਣਾ ਦਿੱਤੀ ਉਹ ਆਪ ਹੀ ਉਸ ਨੂੰ ਸਮਝਦਾ ਹੈ ॥੪॥੨॥੫॥
Prays Nanak, He alone knows - He who created this creation. ||4||2||5||
बिनवंति नानक आपि जाणै जिनि एह बणत बणाई ॥४॥२॥५॥
LINE 24
ਬਿਹਾਗੜਾਮਹਲਾ
Bihaagraa, Fifth Mahalaa:
बिहागड़ा महला ५ ॥
LINE 25
ਖੋਜਤਸੰਤਫਿਰਹਿਪ੍ਰਭਪ੍ਰਾਣਅਧਾਰੇਰਾਮ
ਸੰਤ ਜਨ ਜਿੰਦ ਦੇ ਆਸਰੇ ਪਰਮਾਤਮਾ ਨੂੰ (ਸਦਾ) ਭਾਲਦੇ ਫਿਰਦੇ ਹਨ,
The Saints go around, searching for God, the support of their breath of life.
खोजत संत फिरहि प्रभ प्राण अधारे राम ॥
LINE 26
ਤਾਣੁਤਨੁਖੀਨਭਇਆਬਿਨੁਮਿਲਤਪਿਆਰੇਰਾਮ
ਪਿਆਰੇ ਪ੍ਰਭੂ ਨੂੰ ਮਿਲਣ ਤੋਂ ਬਿਨਾ ਉਹਨਾਂ ਦਾ ਸਰੀਰ ਲਿੱਸਾ ਪੈ ਜਾਂਦਾ ਹੈ ਉਹਨਾਂ ਦਾ ਸਰੀਰਕ ਬਲ ਘਟ ਜਾਂਦਾ ਹੈ।
They lose the strength of their bodies, if they do not merge with their Beloved Lord.
ताणु तनु खीन भइआ बिनु मिलत पिआरे राम ॥
LINE 27
ਪ੍ਰਭਮਿਲਹੁਪਿਆਰੇਮਇਆਧਾਰੇਕਰਿਦਇਆਲੜਿਲਾਇਲੀਜੀਐ
ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਮਿਲ, ਦਇਆ ਕਰ ਕੇ ਮੈਨੂੰ ਆਪਣੇ ਲੜ ਲਾ ਲੈ।
O God, my Beloved, please, bestow Your kindness upon me, that I may merge with You; by Your Mercy, attach me to the hem of Your robe.
प्रभ मिलहु पिआरे मइआ धारे करि दइआ लड़ि लाइ लीजीऐ ॥
LINE 28
ਦੇਹਿਨਾਮੁਅਪਨਾਜਪਉਸੁਆਮੀਹਰਿਦਰਸਪੇਖੇਜੀਜੀਐ
ਹੇ ਮੇਰੇ ਸੁਆਮੀ! ਮੈਨੂੰ ਆਪਣਾ ਨਾਮ ਦੇਹ, ਮੈਂ (ਤੇਰੇ ਨਾਮ ਨੂੰ ਸਦਾ) ਜਪਦਾ ਰਹਾਂ, ਤੇਰਾ ਦਰਸ਼ਨ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ।
Bless me with Your Name, that I may chant it, O Lord and Master; beholding the Blessed Vision of Your Darshan, I live.
देहि नामु अपना जपउ सुआमी हरि दरस पेखे जीजीऐ ॥
LINE 29
ਸਮਰਥਪੂਰਨਸਦਾਨਿਹਚਲਊਚਅਗਮਅਪਾਰੇ
ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਸਦਾ ਅਟੱਲ ਰਹਿਣ ਵਾਲੇ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ!
He is all-powerful, perfect, eternal and unchanging, exalted, unapproachable and infinite.
समरथ पूरन सदा निहचल ऊच अगम अपारे ॥
LINE 30
ਬਿਨਵੰਤਿਨਾਨਕਧਾਰਿਕਿਰਪਾਮਿਲਹੁਪ੍ਰਾਨਪਿਆਰੇ॥॥
ਨਾਨਕ ਬੇਨਤੀ ਕਰਦਾ ਹੈ ਕਿ ਹੇ ਜਿੰਦ ਤੋਂ ਪਿਆਰੇ, ਮੇਹਰ ਕਰ ਕੇ ਮੈਨੂੰ ਆ ਮਿਲ! ॥੧॥
Prays Nanak, bestow Your Mercy upon me, O Beloved of my soul, that I may merge with You. ||1||
बिनवंति नानक धारि किरपा मिलहु प्रान पिआरे ॥१॥
LINE 31
ਜਪਤਪਬਰਤਕੀਨੇਪੇਖਨਕਉਚਰਣਾਰਾਮ
ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰਨ ਵਾਸਤੇ ਅਨੇਕਾਂ ਜਪ ਕੀਤੇ, ਧੂਣੀਆਂ ਤਪਾਈਆਂ, ਵਰਤ ਰੱਖੇ;
I have practiced chanting, intensive meditation and fasting, to see Your Feet, O Lord.
जप तप बरत कीने पेखन कउ चरणा राम ॥
LINE 32
ਤਪਤਿਕਤਹਿਬੁਝੈਬਿਨੁਸੁਆਮੀਸਰਣਾਰਾਮ
ਪਰ ਮਾਲਕ-ਪ੍ਰਭੂ ਦੀ ਸਰਨ ਤੋਂ ਬਿਨਾ ਕਿਤੇ ਭੀ ਮਨ ਦੀ ਤਪਸ਼ ਨਹੀਂ ਬੁੱਝਦੀ।
But still, my burning is not quenched, without the Sanctuary of the Lord Master.
तपति न कतहि बुझै बिनु सुआमी सरणा राम ॥
LINE 33
ਪ੍ਰਭਸਰਣਿਤੇਰੀਕਾਟਿਬੇਰੀਸੰਸਾਰੁਸਾਗਰੁਤਾਰੀਐ
ਹੇ ਪ੍ਰਭੂ! (ਜਪਾਂ ਤਪਾਂ ਦੇ ਆਸਰੇ ਛੱਡ ਕੇ) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਮਾਇਆ ਦੇ ਮੋਹ ਦੀ ਬੇੜੀ ਕੱਟ ਦੇ, ਮੈਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।
I seek Your Sanctuary, God - please, cut away my bonds and carry me across the world-ocean.
प्रभ सरणि तेरी काटि बेरी संसारु सागरु तारीऐ ॥
LINE 34
ਅਨਾਥਨਿਰਗੁਨਿਕਛੁਜਾਨਾਮੇਰਾਗੁਣੁਅਉਗਣੁਬੀਚਾਰੀਐ
ਹੇ ਪ੍ਰਭੂ! ਮੇਰਾ ਹੋਰ ਕੋਈ ਆਸਰਾ ਨਹੀਂ, ਮੈਂ ਗੁਣ-ਹੀਨ ਹਾਂ, (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਮੈਂ ਕੋਈ ਢੰਗ ਨਹੀਂ ਜਾਣਦਾ। ਤੂੰ ਮੇਰੇ ਗੁਣ ਤੇ ਔਗੁਣ ਖ਼ਿਆਲ ਨਾ ਕਰ!
I am masterless, worthless, and I know nothing; please do not count up my merits and demerits.
अनाथ निरगुनि कछु न जाना मेरा गुणु अउगणु न बीचारीऐ ॥
LINE 35
ਦੀਨਦਇਆਲਗੋਪਾਲਪ੍ਰੀਤਮਸਮਰਥਕਾਰਣਕਰਣਾ
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਰਾਖੇ! ਹੇ ਪ੍ਰੀਤਮ! ਹੇ ਸਾਰੀਆਂ ਤਾਕਤਾਂ ਦੇ ਮਾਲਕ! ਹੇ ਜਗਤ ਦੇ ਮੂਲ!
O Lord, Merciful to the meek, Sustainer of the world, O Beloved, Almighty Cause of causes.
दीन दइआल गोपाल प्रीतम समरथ कारण करणा ॥
LINE 36
ਨਾਨਕਚਾਤ੍ਰਿਕਹਰਿਬੂੰਦਮਾਗੈਜਪਿਜੀਵਾਹਰਿਹਰਿਚਰਣਾ॥॥
ਹੇ ਨਾਨਕ! ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਹੀ ਪ੍ਰਭੂ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਨਾਮ-ਜਪ ਕੇ ਮੈਂ ਜੀਉਂਦਾ ਹਾਂ ॥੨॥
Nanak, the song-bird, begs for the rain-drop of the Lord's Name; meditating on the Feet of the Lord, Har, Har, he lives. ||2||
नानक चात्रिक हरि बूंद मागै जपि जीवा हरि हरि चरणा ॥२॥