ਜਨਤ੍ਰਾਹਿਤ੍ਰਾਹਿਸਰਣਾਗਤੀਮੇਰੀਜਿੰਦੁੜੀਏਗੁਰਨਾਨਕਹਰਿਰਖਵਾਲੇਰਾਮ੩॥॥
ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਆਉਂਦੇ ਹਨ (ਤੇ, ਅਰਜ਼ੋਈ ਕਰਦੇ ਹਨ: ਹੇ ਪ੍ਰਭੂ! ਸਾਨੂੰ) ਬਚਾ ਲੈ, ਬਚਾ ਲੈ। ਗੁਰੂ ਪਰਮਾਤਮਾ ਉਹਨਾਂ ਦੇ ਰਾਖੇ ਬਣਦੇ ਹਨ ॥੩॥
The Lord's humble servants beseech and implore Him, and enter His Sanctuary, O my soul; Guru Nanak becomes their Divine Protector. ||3||
जन त्राहि त्राहि सरणागती मेरी जिंदुड़ीए गुर नानक हरि रखवाले राम ॥३॥
ਹਰਿਜਨਹਰਿਲਿਵਉਬਰੇਮੇਰੀਜਿੰਦੁੜੀਏਧੁਰਿਭਾਗਵਡੇਹਰਿਪਾਇਆਰਾਮ॥
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਭਗਤ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ (ਸੰਸਾਰ-ਸਮੁੰਦਰ ਵਿਚੋਂ) ਬਚ ਨਿਕਲਦੇ ਹਨ, ਧੁਰ ਦਰਗਾਹ ਤੋਂ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਉਹ ਪਰਮਾਤਮਾ ਨੂੰ ਮਿਲ ਪੈਂਦੇ ਹਨ।
The Lord's humble servants are saved, through the Love of the Lord, O my soul; by their pre-ordained good destiny, they obtain the Lord.
हरि जन हरि लिव उबरे मेरी जिंदुड़ीए धुरि भाग वडे हरि पाइआ राम ॥
ਹਰਿਹਰਿਨਾਮੁਪੋਤੁਹੈਮੇਰੀਜਿੰਦੁੜੀਏਗੁਰਖੇਵਟਸਬਦਿਤਰਾਇਆਰਾਮ॥
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਹਾਜ਼ ਹੈ, (ਹਰਿ ਜਨਾਂ ਨੂੰ) ਗੁਰੂ-ਮਲਾਹ ਦੇ ਸ਼ਬਦ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ।
The Name of the Lord, Har, Har, is the ship, O my soul, and the Guru is the helmsman. Through the Word of the Shabad, He ferries us across.
हरि हरि नामु पोतु है मेरी जिंदुड़ीए गुर खेवट सबदि तराइआ राम ॥
ਹਰਿਹਰਿਪੁਰਖੁਦਇਆਲੁਹੈਮੇਰੀਜਿੰਦੁੜੀਏਗੁਰਸਤਿਗੁਰਮੀਠਲਗਾਇਆਰਾਮ॥
ਹੇ ਮੇਰੀ ਸੋਹਣੀ ਜਿੰਦੇ! ਸਰਬ-ਵਿਆਪਕ ਪਰਮਾਤਮਾ ਸਦਾ ਹੀ ਦਇਆਵਾਨ ਹੈ, ਗੁਰੂ ਸਤਿਗੁਰੂ ਦੀ ਸਰਨ ਪਿਆਂ (ਹਰਿ-ਜਨਾਂ ਨੂੰ ਪਰਮਾਤਮਾ) ਪਿਆਰਾ ਲੱਗਣ ਲੱਗ ਪੈਂਦਾ ਹੈ।
The Lord, Har, Har, is all-powerful and very kind, O my soul; through the Guru, the True Guru, He seems so sweet.
हरि हरि पुरखु दइआलु है मेरी जिंदुड़ीए गुर सतिगुर मीठ लगाइआ राम ॥
ਕਰਿਕਿਰਪਾਸੁਣਿਬੇਨਤੀਹਰਿਹਰਿਜਨਨਾਨਕਨਾਮੁਧਿਆਇਆਰਾਮ੪੨॥॥॥
ਹੇ ਦਾਸ ਨਾਨਕ, ਆਖ! ਹੇ ਹਰੀ! ਮੇਹਰ ਕਰ, ਮੇਰੀ ਬੇਨਤੀ ਸੁਣ (ਮੈਂ ਤੇਰਾ ਨਾਮ ਸਿਮਰਦਾ ਰਹਾਂ। ਜਿਨ੍ਹਾਂ ਉੱਤੇ ਤੂੰ ਮੇਹਰ ਦੀ ਨਿਗਾਹ ਕੀਤੀ, ਉਹਨਾਂ) ਤੇਰਾ ਨਾਮ ਸਿਮਰਿਆ ॥੪॥੨॥
Shower Your Mercy upon me, and hear my prayer, O Lord, Har, Har; please, let servant Nanak meditate on Your Name. ||4||2||
करि किरपा सुणि बेनती हरि हरि जन नानक नामु धिआइआ राम ॥४॥२॥
ਬਿਹਾਗੜਾਮਹਲਾ੪॥
Bihaagraa, Fourth Mahalaa:
बिहागड़ा महला ४ ॥
ਜਗਿਸੁਕ੍ਰਿਤੁਕੀਰਤਿਨਾਮੁਹੈਮੇਰੀਜਿੰਦੁੜੀਏਹਰਿਕੀਰਤਿਹਰਿਮਨਿਧਾਰੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ, ਪਰਮਾਤਮਾ ਦਾ ਨਾਮ ਜਪਣਾ, ਜਗਤ ਵਿਚ ਸਭ ਤੋਂ ਸ੍ਰੇਸ਼ਟ ਕਰਮ ਹੈ। ਤੂੰ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ, ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਟਿਕਾਈ ਰੱਖ।
In this world, the best occupation is to sing the Praises of the Naam, O my soul. Singing the Praises of the Lord, the Lord is enshrined in the mind.
जगि सुक्रितु कीरति नामु है मेरी जिंदुड़ीए हरि कीरति हरि मनि धारे राम ॥
ਹਰਿਹਰਿਨਾਮੁਪਵਿਤੁਹੈਮੇਰੀਜਿੰਦੁੜੀਏਜਪਿਹਰਿਹਰਿਨਾਮੁਉਧਾਰੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ (ਵਿਕਾਰੀਆਂ ਨੂੰ) ਪਵਿਤ੍ਰ ਕਰਨ ਵਾਲਾ ਹੈ, ਤੂੰ ਭੀ ਪਰਮਾਤਮਾ ਦਾ ਨਾਮ ਜਪਿਆ ਕਰ, ਨਾਮ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈਂਦਾ ਹੈ।
The Name of the Lord, Har, Har, is immaculate and pure, O my soul. Chanting the Name of the Lord, Har, Har, one is saved.
हरि हरि नामु पवितु है मेरी जिंदुड़ीए जपि हरि हरि नामु उधारे राम ॥
ਸਭਕਿਲਵਿਖਪਾਪਦੁਖਕਟਿਆਮੇਰੀਜਿੰਦੁੜੀਏਮਲੁਗੁਰਮੁਖਿਨਾਮਿਉਤਾਰੇਰਾਮ॥
ਹੇ ਮੇਰੀ ਸੋਹਣੀ ਜਿੰਦੇ! (ਜਿਸ ਮਨੁੱਖ ਨੇ ਹਰਿ-ਨਾਮ ਸਿਮਰਿਆ, ਉਸ ਨੇ ਆਪਣੇ ਅੰਦਰੋਂ) ਸਾਰੇ ਵਿਕਾਰ ਸਾਰੇ ਪਾਪ ਸਾਰੇ ਦੁੱਖ ਦੂਰ ਕਰ ਲਏ, ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦੀ ਬਰਕਤਿ ਨਾਲ ਵਿਕਾਰਾਂ ਦੀ ਮੈਲ ਲਾਹ ਲੈਂਦਾ ਹੈ।
All sins and errors are erased, O my soul; with the Naam, the Gurmukh washes off this filth.
सभ किलविख पाप दुख कटिआ मेरी जिंदुड़ीए मलु गुरमुखि नामि उतारे राम ॥
ਵਡਪੁੰਨੀਹਰਿਧਿਆਇਆਜਨਨਾਨਕਹਮਮੂਰਖਮੁਗਧਨਿਸਤਾਰੇਰਾਮ੧॥॥
ਹੇ ਦਾਸ ਨਾਨਕ! ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ। ਪਰਮਾਤਮਾ ਦਾ ਨਾਮ ਸਾਡੇ ਵਰਗੇ ਮੂਰਖਾਂ ਨੂੰ, ਮਹਾਂ ਮੂਰਖਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥
By great good fortune, servant Nanak meditates on the Lord; even fools and idiots like me have been saved. ||1||
वड पुंनी हरि धिआइआ जन नानक हम मूरख मुगध निसतारे राम ॥१॥
ਜੋਹਰਿਨਾਮੁਧਿਆਇਦੇਮੇਰੀਜਿੰਦੁੜੀਏਤਿਨਾਪੰਚੇਵਸਗਤਿਆਏਰਾਮ॥
ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਕਾਮਾਦਿਕ ਪੰਜੇ ਵੈਰੀ ਉਹਨਾਂ ਦੇ ਵੱਸ ਵਿਚ ਆ ਜਾਂਦੇ ਹਨ,
Those who meditate on the Lord's Name, O my soul, overpower the five passions.
जो हरि नामु धिआइदे मेरी जिंदुड़ीए तिना पंचे वसगति आए राम ॥
ਅੰਤਰਿਨਵਨਿਧਿਨਾਮੁਹੈਮੇਰੀਜਿੰਦੁੜੀਏਗੁਰੁਸਤਿਗੁਰੁਅਲਖੁਲਖਾਏਰਾਮ॥
ਦੁਨੀਆ ਦੇ ਨੌ ਖ਼ਜ਼ਾਨਿਆਂ ਦੀ ਬਰਾਬਰੀ ਕਰਨ ਵਾਲਾ ਹਰਿ-ਨਾਮ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਉਹਨਾਂ ਨੂੰ ਉਸ ਪਰਮਾਤਮਾ ਦੀ ਸਮਝ ਬਖ਼ਸ਼ ਦੇਂਦਾ ਹੈ ਜਿਸ ਤਕ ਮਨੁੱਖ ਦੀ ਆਪਣੀ ਸਮਝ ਨਹੀਂ ਪਹੁੰਚ ਸਕਦੀ।
The nine treasures of the Naam are within, O my soul; the Great Guru has made me see the unseen Lord.
अंतरि नव निधि नामु है मेरी जिंदुड़ीए गुरु सतिगुरु अलखु लखाए राम ॥
ਗੁਰਿਆਸਾਮਨਸਾਪੂਰੀਆਮੇਰੀਜਿੰਦੁੜੀਏਹਰਿਮਿਲਿਆਭੁਖਸਭਜਾਏਰਾਮ॥
ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਆਸਾ ਤੇ ਮਨ ਦਾ ਫੁਰਨਾ ਪੂਰਾ ਕਰ ਦਿੱਤਾ, ਉਹਨਾਂ ਨੂੰ ਪਰਮਾਤਮਾ ਮਿਲ ਪਿਆ, ਉਹਨਾਂ ਦੀ ਮਾਇਆ ਦੀ ਸਾਰੀ ਭੁੱਖ ਲਹਿ ਜਾਂਦੀ ਹੈ।
The Guru has fulfilled my hopes and desires, O my soul; meeting the Lord, all my hunger is satisfied.
गुरि आसा मनसा पूरीआ मेरी जिंदुड़ीए हरि मिलिआ भुख सभ जाए राम ॥
ਧੁਰਿਮਸਤਕਿਹਰਿਪ੍ਰਭਿਲਿਖਿਆਮੇਰੀਜਿੰਦੁੜੀਏਜਨਨਾਨਕਹਰਿਗੁਣਗਾਏਰਾਮ੨॥॥
ਹੇ ਦਾਸ ਨਾਨਕ! ਧੁਰ ਦਰਗਾਹ ਤੋਂ ਪਰਮਾਤਮਾ ਨੇ ਜਿਸ ਮਨੁੱਖ ਦੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖ ਦਿੱਤਾ, ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥
O servant Nanak, he alone sings the Glorious Praises of the Lord, O my soul, upon whose forehead God has inscribed such pre-ordained destiny. ||2||
धुरि मसतकि हरि प्रभि लिखिआ मेरी जिंदुड़ीए जन नानक हरि गुण गाए राम ॥२॥
ਹਮਪਾਪੀਬਲਵੰਚੀਆਮੇਰੀਜਿੰਦੁੜੀਏਪਰਦ੍ਰੋਹੀਠਗਮਾਇਆਰਾਮ॥
ਹੇ ਮੇਰੀ ਸੋਹਣੀ ਜਿੰਦੇ! ਅਸੀਂ ਜੀਵ ਪਾਪੀ ਹਾਂ, ਵਲ-ਛਲ ਕਰਨ ਵਾਲੇ ਹਾਂ, ਦੂਜਿਆਂ ਨਾਲ ਦਗ਼ਾ-ਫ਼ਰੇਬ ਕਰਨ ਵਾਲੇ ਹਾਂ, ਮਾਇਆ ਦੀ ਖ਼ਾਤਰ ਠੱਗੀਆਂ ਕਰਨ ਵਾਲੇ ਹਾਂ।
I am a deceitful sinner, O my soul, a cheat, and a robber of others' wealth.
हम पापी बलवंचीआ मेरी जिंदुड़ीए परद्रोही ठग माइआ राम ॥
ਵਡਭਾਗੀਗੁਰੁਪਾਇਆਮੇਰੀਜਿੰਦੁੜੀਏਗੁਰਿਪੂਰੈਗਤਿਮਿਤਿਪਾਇਆਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਿਸ ਵੱਡੇ ਭਾਗਾਂ ਵਾਲੇ ਨੇ ਗੁਰੂ ਲੱਭ ਲਿਆ ਉਸਨੇ ਪੂਰੇ ਗੁਰੂ ਦੀ ਰਾਹੀਂ ਉੱਚੇ ਆਤਮਕ ਜੀਵਨ ਦੀ ਮਰਯਾਦਾ ਹਾਸਲ ਕਰ ਲਈ।
But, by great good fortune, I have found the Guru, O my soul; through the Perfect Guru, I have found the way to salvation.
वडभागी गुरु पाइआ मेरी जिंदुड़ीए गुरि पूरै गति मिति पाइआ राम ॥
ਗੁਰਿਅੰਮ੍ਰਿਤੁਹਰਿਮੁਖਿਚੋਇਆਮੇਰੀਜਿੰਦੁੜੀਏਫਿਰਿਮਰਦਾਬਹੁੜਿਜੀਵਾਇਆਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦੇ ਮੂੰਹ ਵਿਚ ਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਚੋਅ ਦਿੱਤਾ, ਉਸ ਆਤਮਕ ਮੌਤੇ ਮਰ ਰਹੇ ਮਨੁੱਖ ਨੂੰ ਗੁਰੂ ਨੇ ਮੁੜ ਆਤਮਕ ਜੀਵਨ ਬਖ਼ਸ਼ ਦਿੱਤਾ।
The Guru has poured the Ambrosial Nectar of the Lord's Name into my mouth, O my soul, and now, my dead soul has come to life again.
गुरि अंम्रितु हरि मुखि चोइआ मेरी जिंदुड़ीए फिरि मरदा बहुड़ि जीवाइआ राम ॥
ਜਨਨਾਨਕਸਤਿਗੁਰਜੋਮਿਲੇਮੇਰੀਜਿੰਦੁੜੀਏਤਿਨਕੇਸਭਦੁਖਗਵਾਇਆਰਾਮ੩॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਨੇ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੇ ॥੩॥
O servant Nanak: those who meet the True Guru, O my soul, have all of their pains taken away. ||3||
जन नानक सतिगुर जो मिले मेरी जिंदुड़ीए तिन के सभ दुख गवाइआ राम ॥३॥
ਅਤਿਊਤਮੁਹਰਿਨਾਮੁਹੈਮੇਰੀਜਿੰਦੁੜੀਏਜਿਤੁਜਪਿਐਪਾਪਗਵਾਤੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਬੜਾ ਹੀ ਸ੍ਰੇਸ਼ਟ ਹੈ, ਇਸ ਨਾਮ ਦੇ ਜਪਣ ਨਾਲ ਸਾਰੇ (ਪਿਛਲੇ) ਪਾਪ ਦੂਰ ਹੋ ਜਾਂਦੇ ਹਨ।
The Name of the Lord is sublime, O my soul; chanting it, one's sins are washed away.
अति ऊतमु हरि नामु है मेरी जिंदुड़ीए जितु जपिऐ पाप गवाते राम ॥
ਪਤਿਤਪਵਿਤ੍ਰਗੁਰਿਹਰਿਕੀਏਮੇਰੀਜਿੰਦੁੜੀਏਚਹੁਕੁੰਡੀਚਹੁਜੁਗਿਜਾਤੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ ਹਰਿ-ਨਾਮ ਦੇ ਕੇ ਵਿਕਾਰਾਂ ਵਿਚ ਡਿੱਗਿਆਂ ਹੋਇਆਂ ਨੂੰ ਭੀ ਪਵਿਤ੍ਰ ਬਣਾ ਦਿੱਤਾ, ਉਹ ਸਾਰੇ ਸੰਸਾਰ ਵਿਚ ਸਦਾ ਲਈ ਹੀ ਨਾਮਣੇ ਵਾਲੇ ਹੋ ਗਏ।
The Guru, the Lord, has purified even the sinners, O my soul; now, they are famous and respected in the four directions and throughout the four ages.
पतित पवित्र गुरि हरि कीए मेरी जिंदुड़ीए चहु कुंडी चहु जुगि जाते राम ॥
ਹਉਮੈਮੈਲੁਸਭਉਤਰੀਮੇਰੀਜਿੰਦੁੜੀਏਹਰਿਅੰਮ੍ਰਿਤਿਹਰਿਸਰਿਨਾਤੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਜਲ ਵਿਚ, ਹਰਿ-ਨਾਮ ਸਰੋਵਰ ਵਿਚ ਇਸ਼ਨਾਨ ਕੀਤਾ, ਉਹਨਾਂ ਦੀ ਹਉਮੈ ਦੀ ਸਾਰੀ ਮੈਲ ਲਹਿ ਗਈ।
The filth of egotism is totally wiped away, O my soul, by bathing in the Ambrosial Pool of the Lord's Name.
हउमै मैलु सभ उतरी मेरी जिंदुड़ीए हरि अंम्रिति हरि सरि नाते राम ॥
ਅਪਰਾਧੀਪਾਪੀਉਧਰੇਮੇਰੀਜਿੰਦੁੜੀਏਜਨਨਾਨਕਖਿਨੁਹਰਿਰਾਤੇਰਾਮ੪੩॥॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਵਿਕਾਰੀ ਤੇ ਪਾਪੀ ਭੀ ਇਕ ਖਿਨ ਵਾਸਤੇ ਹਰਿ-ਨਾਮ-ਰੰਗ ਵਿਚ ਰੰਗੇ ਗਏ, ਉਹ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚ ਗਏ ॥੪॥੩॥
Even sinners are carried across, O my soul, if they are imbued with the Lord's Name, even for an instant, O servant Nanak. ||4||3||
अपराधी पापी उधरे मेरी जिंदुड़ीए जन नानक खिनु हरि राते राम ॥४॥३॥
ਬਿਹਾਗੜਾਮਹਲਾ੪॥
Bihaagraa, Fourth Mahalaa:
बिहागड़ा महला ४ ॥
ਹਉਬਲਿਹਾਰੀਤਿਨੑਕਉਮੇਰੀਜਿੰਦੁੜੀਏਜਿਨੑਹਰਿਹਰਿਨਾਮੁਅਧਾਰੋਰਾਮ॥
ਹੇ ਮੇਰੀ ਸੋਹਣੀ ਜਿੰਦੇ! ਮੈਂ ਉਹਨਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਾਮਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ।
I am a sacrifice, O my soul, to those who take the Support of the Name of the Lord, Har, Har.
हउ बलिहारी तिन कउ मेरी जिंदुड़ीए जिन हरि हरि नामु अधारो राम ॥
ਗੁਰਿਸਤਿਗੁਰਿਨਾਮੁਦ੍ਰਿੜਾਇਆਮੇਰੀਜਿੰਦੁੜੀਏਬਿਖੁਭਉਜਲੁਤਾਰਣਹਾਰੋਰਾਮ॥
ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੇ, ਸਤਿਗੁਰੂ ਨੇ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਦਿੱਤਾ ਹੈ। ਗੁਰੂ (ਮਾਇਆ ਦੇ ਮੋਹ ਦੇ) ਜ਼ਹਿਰ (-ਭਰੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ।
The Guru, the True Guru, implanted the Name within me, O my soul, and He has carried me across the terrifying world-ocean of poison.
गुरि सतिगुरि नामु द्रिड़ाइआ मेरी जिंदुड़ीए बिखु भउजलु तारणहारो राम ॥
ਜਿਨਇਕਮਨਿਹਰਿਧਿਆਇਆਮੇਰੀਜਿੰਦੁੜੀਏਤਿਨਸੰਤਜਨਾਜੈਕਾਰੋਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਸੰਤ ਜਨਾਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ (ਹਰ ਥਾਂ) ਸੋਭਾ-ਵਡਿਆਈ ਹੁੰਦੀ ਹੈ।
Those who have meditated one-pointedly on the Lord, O my soul - I proclaim the Victory of those saintly beings.
जिन इक मनि हरि धिआइआ मेरी जिंदुड़ीए तिन संत जना जैकारो राम ॥