ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 538
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਮਤਿਮਨੁਠਹਰਾਈਐਮੇਰੀਜਿੰਦੁੜੀਏਅਨਤਕਾਹੂਡੋਲੇਰਾਮ
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ।
Under Guru's Instructions, hold your mind steady; O my soul, do not let it wander anywhere.
गुरमति मनु ठहराईऐ मेरी जिंदुड़ीए अनत न काहू डोले राम ॥
LINE 02
ਮਨਚਿੰਦਿਅੜਾਫਲੁਪਾਇਆਹਰਿਪ੍ਰਭੁਗੁਣਨਾਨਕਬਾਣੀਬੋਲੇਰਾਮ॥॥
ਹੇ ਨਾਨਕ! ਜੇਹੜਾ ਮਨੁੱਖ (ਗੁਰਮਤਿ ਤੇ ਤੁਰ ਕੇ) ਪ੍ਰਭੂ ਦੇ ਗੁਣਾਂ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ, ਉਹ ਮਨ-ਇੱਛਤ ਫਲ ਪਾ ਲੈਂਦਾ ਹੈ ॥੧॥
One who utters the Bani of the Praises of the Lord God, O Nanak, obtains the fruits of his heart's desires. ||1||
मन चिंदिअड़ा फलु पाइआ हरि प्रभु गुण नानक बाणी बोले राम ॥१॥
LINE 03
ਗੁਰਮਤਿਮਨਿਅੰਮ੍ਰਿਤੁਵੁਠੜਾਮੇਰੀਜਿੰਦੁੜੀਏਮੁਖਿਅੰਮ੍ਰਿਤਬੈਣਅਲਾਏਰਾਮ
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ ਉਹ ਮਨੁੱਖ ਆਪਣੇ ਮੂੰਹ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ।
Under Guru's Instruction, the Ambrosial Name abides within the mind, O my soul; with your mouth, utter the words of ambrosia.
गुरमति मनि अंम्रितु वुठड़ा मेरी जिंदुड़ीए मुखि अंम्रित बैण अलाए राम ॥
LINE 04
ਅੰਮ੍ਰਿਤਬਾਣੀਭਗਤਜਨਾਕੀਮੇਰੀਜਿੰਦੁੜੀਏਮਨਿਸੁਣੀਐਹਰਿਲਿਵਲਾਏਰਾਮ
ਹੇ ਜਿੰਦੇ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਉਹ ਬਾਣੀ ਮਨ ਨਾਲ (ਧਿਆਨ ਨਾਲ) ਸੁਣਨੀ ਚਾਹੀਦੀ ਹੈ।
The Words of the devotees are Ambrosial Nectar, O my soul; hearing them in the mind, embrace loving affection for the Lord.
अंम्रित बाणी भगत जना की मेरी जिंदुड़ीए मनि सुणीऐ हरि लिव लाए राम ॥
LINE 05
ਚਿਰੀਵਿਛੁੰਨਾਹਰਿਪ੍ਰਭੁਪਾਇਆਗਲਿਮਿਲਿਆਸਹਜਿਸੁਭਾਏਰਾਮ
(ਜੇਹੜਾ ਮਨੁੱਖ ਸੁਣਦਾ ਹੈ ਉਸ ਨੂੰ) ਚਿਰ ਦਾ ਵਿਛੁੜਿਆ ਹੋਇਆ ਪਰਮਾਤਮਾ ਆ ਮਿਲਦਾ ਹੈ, ਆਤਮਕ ਅਡੋਲਤਾ ਤੇ ਪ੍ਰੇਮ ਦੇ ਕਾਰਨ ਉਸ ਦੇ ਗਲ ਆ ਲੱਗਦਾ ਹੈ।
Separated for so very long, I have found the Lord God; He holds me close in His loving embrace.
चिरी विछुंना हरि प्रभु पाइआ गलि मिलिआ सहजि सुभाए राम ॥
LINE 06
ਜਨਨਾਨਕਮਨਿਅਨਦੁਭਇਆਹੈਮੇਰੀਜਿੰਦੁੜੀਏਅਨਹਤਸਬਦਵਜਾਏਰਾਮ॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦਾ (ਮਾਨੋ, ਵਾਜਾ) ਵਜਾਂਦਾ ਰਹਿੰਦਾ ਹੈ ॥੨॥
Servant Nanak's mind is filled with bliss, O my soul; the unstruck sound-current of the Shabad vibrates within. ||2||
जन नानक मनि अनदु भइआ है मेरी जिंदुड़ीए अनहत सबद वजाए राम ॥२॥
LINE 07
ਸਖੀਸਹੇਲੀਮੇਰੀਆਮੇਰੀਜਿੰਦੁੜੀਏਕੋਈਹਰਿਪ੍ਰਭੁਆਣਿਮਿਲਾਵੈਰਾਮ
ਹੇ ਮੇਰੀ ਸਖੀ ਸਹੇਲੀਹੋ! ਹੇ ਮੇਰੀ ਸੋਹਣੀ ਜਿੰਦੇ! ਜੇ ਕੋਈ ਧਿਰ ਮੇਰਾ ਹਰਿ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦੇਵੇ,
If only my friends and companions would come and unite me with my Lord God, O my soul.
सखी सहेली मेरीआ मेरी जिंदुड़ीए कोई हरि प्रभु आणि मिलावै राम ॥
LINE 08
ਹਉਮਨੁਦੇਵਉਤਿਸੁਆਪਣਾਮੇਰੀਜਿੰਦੁੜੀਏਹਰਿਪ੍ਰਭਕੀਹਰਿਕਥਾਸੁਣਾਵੈਰਾਮ
ਜੇ ਕੋਈ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਇਆ ਕਰੇ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ।
I offer my mind to the one who recites the sermon of my Lord God, O my soul.
हउ मनु देवउ तिसु आपणा मेरी जिंदुड़ीए हरि प्रभ की हरि कथा सुणावै राम ॥
LINE 09
ਗੁਰਮੁਖਿਸਦਾਅਰਾਧਿਹਰਿਮੇਰੀਜਿੰਦੁੜੀਏਮਨਚਿੰਦਿਅੜਾਫਲੁਪਾਵੈਰਾਮ
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜੇਹੜਾ ਕੋਈ ਸਿਮਰਦਾ ਹੈ ਉਹ) ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ।
As Gurmukh, ever worship the Lord in adoration, O my soul, and you shall obtain the fruits of your heart's desires.
गुरमुखि सदा अराधि हरि मेरी जिंदुड़ीए मन चिंदिअड़ा फलु पावै राम ॥
LINE 10
ਨਾਨਕਭਜੁਹਰਿਸਰਣਾਗਤੀਮੇਰੀਜਿੰਦੁੜੀਏਵਡਭਾਗੀਨਾਮੁਧਿਆਵੈਰਾਮ॥॥
ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਰਨ ਪਈ ਰਹੁ! ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੩॥
O Nanak, hurry to the Lord's Sanctuary; O my soul, those who meditate on the Lord's Name are very fortunate. ||3||
नानक भजु हरि सरणागती मेरी जिंदुड़ीए वडभागी नामु धिआवै राम ॥३॥
LINE 11
ਕਰਿਕਿਰਪਾਪ੍ਰਭਆਇਮਿਲੁਮੇਰੀਜਿੰਦੁੜੀਏਗੁਰਮਤਿਨਾਮੁਪਰਗਾਸੇਰਾਮ
ਹੇ ਮੇਰੀ ਸੋਹਣੀ ਜਿੰਦੇ! ਪ੍ਰਭੂ ਦੀ ਕਿਰਪਾ ਹੀ ਉਹ ਮੈਨੂੰ ਆ ਮਿਲਦਾ ਹੈ। (ਹੇ ਜਿੰਦੇ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਰਿ-ਨਾਮ (ਹਿਰਦੇ ਵਿਚ) ਚਮਕਦਾ ਹੈ।
By His Mercy, God comes to meet us, O my soul; through the Guru's Teachings, He reveals His Name.
करि किरपा प्रभ आइ मिलु मेरी जिंदुड़ीए गुरमति नामु परगासे राम ॥
LINE 12
ਹਉਹਰਿਬਾਝੁਉਡੀਣੀਆਮੇਰੀਜਿੰਦੁੜੀਏਜਿਉਜਲਬਿਨੁਕਮਲਉਦਾਸੇਰਾਮ
ਹੇ ਮੇਰੀ ਸੋਹਣੀ ਜਿੰਦੇ! ਮੈਂ ਪਰਮਾਤਮਾ ਤੋਂ ਬਿਨਾ ਕੁਮਲਾਈ ਰਹਿੰਦੀ ਹਾਂ, ਜਿਵੇਂ ਪਾਣੀ ਤੋਂ ਬਿਨਾ ਕੌਲ-ਫੁੱਲ ਕੁਮਲਾਇਆ ਰਹਿੰਦਾ ਹੈ।
Without the Lord, I am so sad, O my soul - as sad as the lotus without water.
हउ हरि बाझु उडीणीआ मेरी जिंदुड़ीए जिउ जल बिनु कमल उदासे राम ॥
LINE 13
ਗੁਰਿਪੂਰੈਮੇਲਾਇਆਮੇਰੀਜਿੰਦੁੜੀਏਹਰਿਸਜਣੁਹਰਿਪ੍ਰਭੁਪਾਸੇਰਾਮ
ਹੇ ਮੇਰੀ ਸੋਹਣੀ ਜਿੰਦੇ! ਜਿਸ ਨੂੰ ਪੂਰੇ ਗੁਰੂ ਨੇ ਸੱਜਣ-ਹਰੀ ਮਿਲਾ ਦਿੱਤਾ, ਉਸ ਨੂੰ ਹਰੀ ਪ੍ਰਭੂ ਆਪਣੇ ਅੰਗ-ਸੰਗ ਵੱਸਦਾ ਦਿੱਸ ਪੈਂਦਾ ਹੈ।
The Perfect Guru has united me, O my soul, with the Lord, my best friend, the Lord God.
गुरि पूरै मेलाइआ मेरी जिंदुड़ीए हरि सजणु हरि प्रभु पासे राम ॥
LINE 14
ਧਨੁਧਨੁਗੁਰੂਹਰਿਦਸਿਆਮੇਰੀਜਿੰਦੁੜੀਏਜਨਨਾਨਕਨਾਮਿਬਿਗਾਸੇਰਾਮ੪੧॥॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਗੁਰੂ ਸਲਾਹੁਣ-ਜੋਗ ਹੈ, ਸਦਾ ਸਲਾਹੁਣ-ਜੋਗ ਹੈ। ਗੁਰੂ ਨੇ ਜਿਸ ਨੂੰ (ਪਰਮਾਤਮਾ ਦੀ) ਦੱਸ ਪਾ ਦਿੱਤੀ (ਉਸ ਦਾ ਹਿਰਦਾ) ਨਾਮ ਦੀ ਬਰਕਤਿ ਨਾਲ ਖਿੜ ਪੈਂਦਾ ਹੈ ॥੪॥੧॥
Blessed, blessed is the Guru, who has shown me the Lord, O my soul; servant Nanak blossoms forth in the Name of the Lord. ||4||1||
धनु धनु गुरू हरि दसिआ मेरी जिंदुड़ीए जन नानक नामि बिगासे राम ॥४॥१॥
LINE 15
ਰਾਗੁਬਿਹਾਗੜਾਮਹਲਾ
Raag Bihaagraa, Fourth Mahalaa:
रागु बिहागड़ा महला ४ ॥
LINE 16
ਅੰਮ੍ਰਿਤੁਹਰਿਹਰਿਨਾਮੁਹੈਮੇਰੀਜਿੰਦੁੜੀਏਅੰਮ੍ਰਿਤੁਗੁਰਮਤਿਪਾਏਰਾਮ
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਇਹ ਨਾਮ-ਜਲ ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਮਿਲਦਾ ਹੈ।
The Name of the Lord, Har, Har, is Ambrosial Nectar, O my soul; through the Guru's Teachings, this Nectar is obtained.
अंम्रितु हरि हरि नामु है मेरी जिंदुड़ीए अंम्रितु गुरमति पाए राम ॥
LINE 17
ਹਉਮੈਮਾਇਆਬਿਖੁਹੈਮੇਰੀਜਿੰਦੁੜੀਏਹਰਿਅੰਮ੍ਰਿਤਿਬਿਖੁਲਹਿਜਾਏਰਾਮ
ਹੇ ਮੇਰੀ ਸੋਹਣੀ ਜਿੰਦੇ! ਹਉਮੈ ਜ਼ਹਿਰ ਹੈ ਮਾਇਆ (ਦਾ ਮੋਹ) ਜ਼ਹਿਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ਇਹ ਜ਼ਹਿਰ ਨਾਮ-ਜਲ (ਪੀਣ) ਨਾਲ ਲਹਿ ਜਾਂਦਾ ਹੈ।
Pride in Maya is poison, O my soul; through the Ambrosial Nectar of the Name, this poison is eradicated.
हउमै माइआ बिखु है मेरी जिंदुड़ीए हरि अंम्रिति बिखु लहि जाए राम ॥
LINE 18
ਮਨੁਸੁਕਾਹਰਿਆਹੋਇਆਮੇਰੀਜਿੰਦੁੜੀਏਹਰਿਹਰਿਨਾਮੁਧਿਆਏਰਾਮ
ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦਾ ਸੁੱਕਾ ਹੋਇਆ (ਥੋੜ੍ਹ-ਵਿਤਾ ਹੋ ਚੁੱਕਾ) ਮਨ ਹਰਾ ਹੋ ਜਾਂਦਾ ਹੈ (ਜਿਵੇਂ ਕੋਈ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ, ਤੇ, ਕਰੜਾ-ਪਨ ਛੱਡ ਕੇ ਨਰਮ ਹੋ ਜਾਂਦਾ ਹੈ)।
The dry mind is rejuvenated, O my soul, meditating on the Name of the Lord, Har, Har.
मनु सुका हरिआ होइआ मेरी जिंदुड़ीए हरि हरि नामु धिआए राम ॥
LINE 19
ਹਰਿਭਾਗਵਡੇਲਿਖਿਪਾਇਆਮੇਰੀਜਿੰਦੁੜੀਏਜਨਨਾਨਕਨਾਮਿਸਮਾਏਰਾਮ॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਪੂਰਬਲੇ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਪਰਮਾਤਮਾ ਮਿਲ ਪੈਂਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥
The Lord has given me the pre-ordained blessing of high destiny, O my soul; servant Nanak merges in the Naam, the Name of the Lord. ||1||
हरि भाग वडे लिखि पाइआ मेरी जिंदुड़ीए जन नानक नामि समाए राम ॥१॥
LINE 20
ਹਰਿਸੇਤੀਮਨੁਬੇਧਿਆਮੇਰੀਜਿੰਦੁੜੀਏਜਿਉਬਾਲਕਲਗਿਦੁਧਖੀਰੇਰਾਮ
ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦਾ ਮਨ ਪਰਮਾਤਮਾ ਨਾਲ ਇਉਂ ਪ੍ਰੋਇਆ ਜਾਂਦਾ ਹੈ ਜਿਵੇਂ ਬੱਚੇ ਦਾ ਮਨ ਦੁੱਧ ਨਾਲ ਪਰਚ ਜਾਂਦਾ ਹੈ,
My mind is attached to the Lord, O my soul, like the infant, sucking his mother's milk.
हरि सेती मनु बेधिआ मेरी जिंदुड़ीए जिउ बालक लगि दुध खीरे राम ॥
LINE 21
ਹਰਿਬਿਨੁਸਾਂਤਿਪਾਈਐਮੇਰੀਜਿੰਦੁੜੀਏਜਿਉਚਾਤ੍ਰਿਕੁਜਲਬਿਨੁਟੇਰੇਰਾਮ
ਉਸ ਮਨੁੱਖ ਨੂੰ, ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਮਿਲਾਪ ਤੋਂ ਬਿਨਾ ਠੰਡ ਨਹੀਂ ਪੈਂਦੀ (ਉਹ ਸਦਾ ਵਿਆਕੁਲ ਹੋਇਆ ਰਹਿੰਦਾ ਹੈ) ਜਿਵੇਂ ਪਪੀਹਾ (ਸ੍ਵਾਂਤੀ ਬੂੰਦ ਦੇ) ਪਾਣੀ ਤੋਂ ਬਿਨਾ ਪੁਕਾਰਦਾ ਰਹਿੰਦਾ ਹੈ।
Without the Lord, I find no peace, O my soul; I am like the song-bird, crying out without the rain drops.
हरि बिनु सांति न पाईऐ मेरी जिंदुड़ीए जिउ चात्रिकु जल बिनु टेरे राम ॥
LINE 22
ਸਤਿਗੁਰਸਰਣੀਜਾਇਪਉਮੇਰੀਜਿੰਦੁੜੀਏਗੁਣਦਸੇਹਰਿਪ੍ਰਭਕੇਰੇਰਾਮ
ਹੇ ਮੇਰੀ ਸੋਹਣੀ ਜਿੰਦੇ! ਜਾ ਕੇ ਗੁਰੂ ਦੀ ਸਰਨ ਪਈ ਰਹੁ, ਗੁਰੂ ਪਰਮਾਤਮਾ ਦੇ ਗੁਣਾਂ ਦੀ ਦੱਸ ਪਾਂਦਾ ਹੈ।
Go, and seek the Sanctuary of the True Guru, O my soul; He shall tell you of the Glorious Virtues of the Lord God.
सतिगुर सरणी जाइ पउ मेरी जिंदुड़ीए गुण दसे हरि प्रभ केरे राम ॥
LINE 23
ਜਨਨਾਨਕਹਰਿਮੇਲਾਇਆਮੇਰੀਜਿੰਦੁੜੀਏਘਰਿਵਾਜੇਸਬਦਘਣੇਰੇਰਾਮ॥॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਮਿਲਾ ਦਿੱਤਾ ਉਸ ਦੇ ਹਿਰਦੇ-ਘਰ ਵਿਚ (ਮਾਨੋ) ਅਨੇਕਾਂ ਸੋਹਣੇ ਸਾਜ ਵੱਜਦੇ ਰਹਿੰਦੇ ਹਨ ॥੨॥
Servant Nanak has merged into the Lord, O my soul; the many melodies of the Shabad resound within his heart. ||2||
जन नानक हरि मेलाइआ मेरी जिंदुड़ीए घरि वाजे सबद घणेरे राम ॥२॥
LINE 24
ਮਨਮੁਖਿਹਉਮੈਵਿਛੁੜੇਮੇਰੀਜਿੰਦੁੜੀਏਬਿਖੁਬਾਧੇਹਉਮੈਜਾਲੇਰਾਮ
ਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਕਾਰਨ ਪਰਮਾਤਮਾ ਨਾਲੋਂ ਵਿਛੁੜ ਜਾਂਦੇ ਹਨ, (ਮਾਇਆ ਦੇ ਮੋਹ ਦਾ) ਜ਼ਹਿਰ (ਉਹਨਾਂ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ਉਹ ਹਉਮੈ ਦੇ ਜਾਲ ਵਿਚ ਬੱਝੇ ਰਹਿੰਦੇ ਹਨ।
Through egotism, the self-willed manmukhs are separated, O my soul; bound to poison, they are burnt by egotism.
मनमुखि हउमै विछुड़े मेरी जिंदुड़ीए बिखु बाधे हउमै जाले राम ॥
LINE 25
ਜਿਉਪੰਖੀਕਪੋਤਿਆਪੁਬਨੑਾਇਆਮੇਰੀਜਿੰਦੁੜੀਏਤਿਉਮਨਮੁਖਸਭਿਵਸਿਕਾਲੇਰਾਮ
ਹੇ ਮੇਰੀ ਸੋਹਣੀ ਜਿੰਦੇ! ਜਿਵੇਂ (ਚੋਗੇ ਦੇ ਲਾਲਚ ਵਿਚ) ਕਬੂਤਰ ਆਦਿਕ ਪੰਛੀ ਆਪਣੇ ਆਪ ਨੂੰ ਜਾਲ ਵਿਚ ਬੰਨ੍ਹਾ ਲੈਂਦਾ ਹੈ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਾਰੇ ਮਨੁੱਖ ਆਤਮਕ ਮੌਤ ਦੇ ਵੱਸ ਵਿਚ ਆਏ ਰਹਿੰਦੇ ਹਨ।
Like the pigeon, which itself falls into the trap, O my soul, all the self-willed manmukhs fall under the influence of death.
जिउ पंखी कपोति आपु बनाइआ मेरी जिंदुड़ीए तिउ मनमुख सभि वसि काले राम ॥
LINE 26
ਜੋਮੋਹਿਮਾਇਆਚਿਤੁਲਾਇਦੇਮੇਰੀਜਿੰਦੁੜੀਏਸੇਮਨਮੁਖਮੂੜਬਿਤਾਲੇਰਾਮ
ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ ਉਹ ਆਪ-ਹੁਦਰੇ ਮਨੁੱਖ ਮੂਰਖ ਹੁੰਦੇ ਹਨ, ਉਹ ਜੀਵਨ-ਚਾਲ ਤੋਂ ਖੁੰਝੇ ਰਹਿੰਦੇ ਹਨ।
Those self-willed manmukhs who focus their consciousness on Maya, O my soul, are foolish, evil demons.
जो मोहि माइआ चितु लाइदे मेरी जिंदुड़ीए से मनमुख मूड़ बिताले राम ॥