ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 511
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਇਆਮਿਟੀਅੰਧੁਹੈਪਉਣੈਪੁਛਹੁਜਾਇ
ਸਰੀਰ ਤਾਂ ਗ੍ਯਾਨਹੀਣ ਮਿੱਟੀ ਹੈ, ਆਖ਼ਰ ਲੇਖਾ ਜੀਵਾਤਮਾ ਤੋਂ ਹੀ ਮੰਗਿਆ ਜਾਂਦਾ ਹੈ।
The body is merely blind dust; go, and ask the soul.
काइआ मिटी अंधु है पउणै पुछहु जाइ ॥
LINE 02
ਹਉਤਾਮਾਇਆਮੋਹਿਆਫਿਰਿਫਿਰਿਆਵਾਜਾਇ
ਮੈਂ ਮਾਇਆ ਦੇ ਮੋਹ ਵਿਚ ਫਸਿਆ ਮੁੜ ਮੁੜ ਜਨਮ ਮਰਨ ਵਿਚ ਪਿਆ ਰਿਹਾ;
The soul answers, "I am enticed by Maya, and so I come and go, again and again."
हउ ता माइआ मोहिआ फिरि फिरि आवा जाइ ॥
LINE 03
ਨਾਨਕਹੁਕਮੁਜਾਤੋਖਸਮਕਾਜਿਰਹਾਸਚਿਸਮਾਇ॥॥
ਹੇ ਨਾਨਕ! ਮੈਂ ਖਸਮ ਦਾ ਹੁਕਮ ਨਾਹ ਪਛਾਣਿਆ ਜਿਸ ਦੀ ਬਰਕਤਿ ਨਾਲ ਮੈਂ ਸੱਚੇ ਪ੍ਰਭੂ ਵਿਚ ਟਿਕਿਆ ਰਹਿੰਦਾ ॥੧॥
O Nanak, I do not know my Lord and Master's Command, by which I would merge in the Truth. ||1||
नानक हुकमु न जातो खसम का जि रहा सचि समाइ ॥१॥
LINE 04
ਮਃ
Third Mahalaa:
मः ३ ॥
LINE 05
ਏਕੋਨਿਹਚਲਨਾਮਧਨੁਹੋਰੁਧਨੁਆਵੈਜਾਇ
ਪਰਮਾਤਮਾ ਦਾ ਨਾਮ ਹੀ ਇਕ ਐਸਾ ਧਨ ਹੈ ਜੋ ਸਦਾ ਕਾਇਮ ਰਹਿੰਦਾ ਹੈ, ਹੋਰ ਧਨ ਕਦੇ ਮਿਲਿਆ ਤੇ ਕਦੇ ਨਾਸ ਹੋ ਗਿਆ;
The Naam, the Name of the Lord, is the only permanent wealth; all other wealth comes and goes.
एको निहचल नाम धनु होरु धनु आवै जाइ ॥
LINE 06
ਇਸੁਧਨਕਉਤਸਕਰੁਜੋਹਿਸਕਈਨਾਓਚਕਾਲੈਜਾਇ
ਇਸ ਧਨ ਵਲ ਕੋਈ ਚੋਰ ਅੱਖ ਚੁੱਕ ਕੇ ਨਹੀਂ ਵੇਖ ਸਕਦਾ, ਕੋਈ ਗੰਢ-ਕੱਪ ਇਸ ਨੂੰ ਖੋਹ ਨਹੀਂ ਸਕਦਾ।
Thieves cannot steal this wealth, nor can robbers take it away.
इसु धन कउ तसकरु जोहि न सकई ना ओचका लै जाइ ॥
LINE 07
ਇਹੁਹਰਿਧਨੁਜੀਐਸੇਤੀਰਵਿਰਹਿਆਜੀਐਨਾਲੇਜਾਇ
ਪਰਮਾਤਮਾ ਦਾ ਨਾਮ-ਰੂਪ ਇਹ ਧਨ ਜਿੰਦ ਦੇ ਨਾਲ ਹੀ ਰਹਿੰਦਾ ਹੈ ਜਿੰਦ ਦੇ ਨਾਲ ਹੀ ਜਾਂਦਾ ਹੈ,
This wealth of the Lord is embedded in the soul, and with the soul, it shall depart.
इहु हरि धनु जीऐ सेती रवि रहिआ जीऐ नाले जाइ ॥
LINE 08
ਪੂਰੇਗੁਰਤੇਪਾਈਐਮਨਮੁਖਿਪਲੈਪਾਇ
ਇਹ ਧਨ ਪੂਰੇ ਗੁਰੂ ਤੋਂ ਮਿਲਦਾ ਹੈ, ਪਰ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਨੂੰ ਨਹੀਂ ਲੱਭਦਾ।
It is obtained from the Perfect Guru; the self-willed manmukhs do not receive it.
पूरे गुर ते पाईऐ मनमुखि पलै न पाइ ॥
LINE 09
ਧਨੁਵਾਪਾਰੀਨਾਨਕਾਜਿਨੑਾਨਾਮਧਨੁਖਟਿਆਆਇ॥॥
ਹੇ ਨਾਨਕ! ਭਾਗਾਂ ਵਾਲੇ ਹਨ ਉਹ ਵਣਜਾਰੇ, ਜਿਨ੍ਹਾਂ ਜਗਤ ਵਿਚ ਆ ਕੇ ਪਰਮਾਤਮਾ ਦਾ ਨਾਮ ਰੂਪ ਧਨ ਖੱਟਿਆ ਹੈ ॥੨॥
Blessed are the traders, O Nanak, who have come to earn the wealth of the Naam. ||2||
धनु वापारी नानका जिना नाम धनु खटिआ आइ ॥२॥
LINE 10
ਪਉੜੀ
Pauree:
पउड़ी ॥
LINE 11
ਮੇਰਾਸਾਹਿਬੁਅਤਿਵਡਾਸਚੁਗਹਿਰਗੰਭੀਰਾ
ਮੇਰਾ ਮਾਲਕ ਪ੍ਰਭੂ ਬਹੁਤ ਹੀ ਵੱਡਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਧੀਰਜ ਵਾਲਾ ਹੈ,
My Master is so very great, true, profound and unfathomable.
मेरा साहिबु अति वडा सचु गहिर गंभीरा ॥
LINE 12
ਸਭੁਜਗੁਤਿਸਕੈਵਸਿਹੈਸਭੁਤਿਸਕਾਚੀਰਾ
ਸਾਰਾ ਸੰਸਾਰ ਉਸ ਦੇ ਵੱਸ ਵਿਚ ਹੈ, ਸਾਰਾ ਜਗਤ ਉਸੇ ਦੇ ਆਸਰੇ ਹੈ।
The whole world is under His power; everything is the projection of Him.
सभु जगु तिस कै वसि है सभु तिस का चीरा ॥
LINE 13
ਗੁਰਪਰਸਾਦੀਪਾਈਐਨਿਹਚਲੁਧਨੁਧੀਰਾ
ਉਸ ਪ੍ਰਭੂ ਦਾ ਨਾਮ-ਧਨ ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ, ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
By Guru's Grace, the eternal wealth is obtained, bringing peace and patience to the mind.
गुर परसादी पाईऐ निहचलु धनु धीरा ॥
LINE 14
ਕਿਰਪਾਤੇਹਰਿਮਨਿਵਸੈਭੇਟੈਗੁਰੁਸੂਰਾ
ਪ੍ਰਭੂ ਦੀ ਮਿਹਰ ਨਾਲ ਸੂਰਮਾ ਗੁਰੂ ਮਿਲਦਾ ਹੈ ਤੇ ਹਰਿ-ਨਾਮ ਮਨ ਵਿਚ ਵੱਸਦਾ ਹੈ,
By His Grace, the Lord dwells in the mind, and one meets the Brave Guru.
किरपा ते हरि मनि वसै भेटै गुरु सूरा ॥
LINE 15
ਗੁਣਵੰਤੀਸਾਲਾਹਿਆਸਦਾਥਿਰੁਨਿਹਚਲੁਹਰਿਪੂਰਾ॥॥
ਉਸ ਸਦਾ-ਥਿਰ ਅਡੋਲ ਤੇ ਪੂਰੇ ਪ੍ਰਭੂ ਨੂੰ ਗੁਣ ਵਾਲਿਆਂ ਨੇ ਸਾਲਾਹਿਆ ਹੈ ॥੭॥
The virtuous praise the ever-stable, permanent, perfect Lord. ||7||
गुणवंती सालाहिआ सदा थिरु निहचलु हरि पूरा ॥७॥
LINE 16
ਸਲੋਕੁਮਃ
Shalok, Third Mahalaa:
सलोकु मः ३ ॥
LINE 17
ਧ੍ਰਿਗੁਤਿਨੑਾਦਾਜੀਵਿਆਜੋਹਰਿਸੁਖੁਪਰਹਰਿਤਿਆਗਦੇਦੁਖੁਹਉਮੈਪਾਪਕਮਾਇ
ਫਿਟੇ-ਮੂੰਹ ਉਹਨਾਂ ਦੇ ਜੀਊਣ ਨੂੰ, ਜੋ ਪਰਮਾਤਮਾ ਦੇ ਨਾਮ ਦਾ ਆਨੰਦ ਉੱਕਾ ਹੀ ਤਿਆਗ ਦੇਂਦੇ ਹਨ ਤੇ ਹਉਮੈ ਵਿਚ ਪਾਪ ਕਰ ਕੇ ਦੁਖ ਸਹੇੜਦੇ ਹਨ,
Cursed is the life of those who forsake and throw away the peace of the Lord's Name, and suffer pain instead by practicing ego and sin.
ध्रिगु तिना दा जीविआ जो हरि सुखु परहरि तिआगदे दुखु हउमै पाप कमाइ ॥
LINE 18
ਮਨਮੁਖਅਗਿਆਨੀਮਾਇਆਮੋਹਿਵਿਆਪੇਤਿਨੑਬੂਝਕਾਈਪਾਇ
ਅਜੇਹੇ ਜਾਹਲ ਮਨ ਦੇ ਪਿਛੇ ਤੁਰਦੇ ਹਨ, ਤੇ ਮਾਇਆ ਦੇ ਮੋਹ ਵਿਚ ਜਕੜੇ ਰਹਿੰਦੇ ਹਨ, ਉਹਨਾਂ ਨੂੰ ਕੋਈ ਮੱਤ ਨਹੀਂ ਹੁੰਦੀ।
The ignorant self-willed manmukhs are engrossed in the love of Maya; they have no understanding at all.
मनमुख अगिआनी माइआ मोहि विआपे तिन बूझ न काई पाइ ॥
LINE 19
ਹਲਤਿਪਲਤਿਓਇਸੁਖੁਪਾਵਹਿਅੰਤਿਗਏਪਛੁਤਾਇ
ਉਹਨਾਂ ਨੂੰ ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕੋਈ ਸੁਖ ਮਿਲਦਾ ਹੈ, ਮਰਨ ਵੇਲੇ ਭੀ ਹੱਥ ਮਲਦੇ ਹੀ ਜਾਂਦੇ ਹਨ।
In this world and in the world beyond, they do not find peace; in the end, they depart regretting and repenting.
हलति पलति ओइ सुखु न पावहि अंति गए पछुताइ ॥
LINE 20
ਗੁਰਪਰਸਾਦੀਕੋਨਾਮੁਧਿਆਏਤਿਸੁਹਉਮੈਵਿਚਹੁਜਾਇ
ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਸਿਮਰਦਾ ਹੈ ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
By Guru's Grace, one may meditate on the Naam, the Name of the Lord, and egotism departs from within him.
गुर परसादी को नामु धिआए तिसु हउमै विचहु जाइ ॥
LINE 21
ਨਾਨਕਜਿਸੁਪੂਰਬਿਹੋਵੈਲਿਖਿਆਸੋਗੁਰਚਰਣੀਆਇਪਾਇ॥॥
ਹੇ ਨਾਨਕ! ਜਿਸ ਦੇ ਮੱਥੇ ਤੇ ਧੁਰੋਂ ਭਾਗ ਹੋਵੇ ਉਹ ਮਨੁੱਖ ਸਤਿਗੁਰੂ ਦੀ ਚਰਨੀਂ ਆ ਪੈਂਦਾ ਹੈ ॥੧॥
O Nanak, one who has such pre-ordained destiny, comes and falls at the Guru's Feet. ||1||
नानक जिसु पूरबि होवै लिखिआ सो गुर चरणी आइ पाइ ॥१॥
LINE 22
ਮਃ
Third Mahalaa:
मः ३ ॥
LINE 23
ਮਨਮੁਖੁਊਧਾਕਉਲੁਹੈਨਾਤਿਸੁਭਗਤਿਨਾਉ
ਆਪ-ਹੁਦਰਾ ਮਨੁੱਖ (ਮਾਨੋ) ਉਲਟਾ ਕਉਲ-ਫੁੱਲ ਹੈ, ਇਸ ਵਿਚ ਨਾ ਭਗਤੀ ਹੈ ਤੇ ਨਾ ਸਿਮਰਨ,
The self-willed manmukh is like the inverted lotus; he has neither devotional worship, nor the Lord's Name.
मनमुखु ऊधा कउलु है ना तिसु भगति न नाउ ॥
LINE 24
ਸਕਤੀਅੰਦਰਿਵਰਤਦਾਕੂੜੁਤਿਸਕਾਹੈਉਪਾਉ
ਇਹ ਮਾਇਆ ਦੇ ਅਸਰ ਹੇਠ ਹੀ ਕਾਰ ਵਿਹਾਰ ਕਰਦਾ ਹੈ, ਕੂੜ (ਮਾਇਆ) ਹੀ ਇਸ ਦਾ ਪ੍ਰਯੋਜਨ (ਜ਼ਿੰਦਗੀ ਦਾ ਨਿਸ਼ਾਨਾ) ਹੈ,
He remains engrossed in material wealth, and his efforts are false.
सकती अंदरि वरतदा कूड़ु तिस का है उपाउ ॥
LINE 25
ਤਿਸਕਾਅੰਦਰੁਚਿਤੁਭਿਜਈਮੁਖਿਫੀਕਾਆਲਾਉ
ਆਪ-ਹੁਦਰੇ ਮਨੁੱਖ ਦਾ ਅੰਦਰਲਾ ਭਿੱਜਦਾ ਨਹੀਂ, ਚਿੱਤ ਰੱਜਦਾ ਨਹੀਂ, ਮੂੰਹੋਂ ਭੀ ਫਿੱਕਾ ਬੋਲ ਹੀ ਬੋਲਦਾ ਹੈ।
His consciousness is not softened within, and the words from his mouth are insipid.
तिस का अंदरु चितु न भिजई मुखि फीका आलाउ ॥
LINE 26
ਓਇਧਰਮਿਰਲਾਏਨਾਰਲਨਿੑਓਨਾਅੰਦਰਿਕੂੜੁਸੁਆਉ
ਐਸੇ ਬੰਦੇ ਧਰਮ ਵਿਚ ਜੋੜੇ ਜੁੜਦੇ ਨਹੀਂ ਕਿਉਂਕਿ ਉਹਨਾਂ ਦੇ ਅੰਦਰ ਕੂੜ ਤੇ ਖ਼ੁਦਗ਼ਰਜ਼ੀ ਹੈ।
He does not mingle with the righteous; within him are falsehood and selfishness.
ओइ धरमि रलाए ना रलनि ओना अंदरि कूड़ु सुआउ ॥
LINE 27
ਨਾਨਕਕਰਤੈਬਣਤਬਣਾਈਮਨਮੁਖਕੂੜੁਬੋਲਿਬੋਲਿਡੁਬੇਗੁਰਮੁਖਿਤਰੇਜਪਿਹਰਿਨਾਉ॥॥
ਹੇ ਨਾਨਕ! ਕਰਤਾਰ ਨੇ ਐਸੀ ਖੇਡ ਰਚੀ ਹੈ ਕਿ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਤਾਂ ਝੂਠ ਬੋਲ ਬੋਲ ਕੇ ਗ਼ਰਕ ਹੁੰਦੇ ਹਨ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਨਾਮ ਜਪ ਕੇ (ਸ਼ਕਤੀ ਦੇ ਹੜ੍ਹ ਵਿਚੋਂ) ਤਰ ਜਾਂਦੇ ਹਨ ॥੨॥
O Nanak, the Creator Lord has arranged things, so that the self-willed manmukhs are drowned by telling lies, while the Gurmukhs are saved by chanting the Lord's Name. ||2||
नानक करतै बणत बणाई मनमुख कूड़ु बोलि बोलि डुबे गुरमुखि तरे जपि हरि नाउ ॥२॥
LINE 28
ਪਉੜੀ
Pauree:
पउड़ी ॥
LINE 29
ਬਿਨੁਬੂਝੇਵਡਾਫੇਰੁਪਇਆਫਿਰਿਆਵੈਜਾਈ
(ਇਹ ਗੱਲ) ਸਮਝਣ ਤੋਂ ਬਿਨਾ (ਕਿ 'ਗੁਰ ਪਰਸਾਦੀ ਪਾਈਐ', ਮਨੁੱਖ ਨੂੰ) ਜਨਮ ਮਰਨ ਦਾ ਲੰਮਾ ਚੱਕਰ ਲਾਣਾ ਪੈਂਦਾ ਹੈ,
Without understanding, one must wander around the cycle of reincarnation, and continue coming and going.
बिनु बूझे वडा फेरु पइआ फिरि आवै जाई ॥
LINE 30
ਸਤਿਗੁਰਕੀਸੇਵਾਕੀਤੀਆਅੰਤਿਗਇਆਪਛੁਤਾਈ
ਮਨੁੱਖ ਮੁੜ ਮੁੜ ਜੰਮਦਾ ਮਰਦਾ ਹੈ, ਗੁਰੂ ਦੀ ਸੇਵਾ (ਸਾਰੀ ਉਮਰ ਹੀ) ਨਹੀਂ ਕਰਦਾ (ਭਾਵ, ਸਾਰੀ ਉਮਰ ਗੁਰੂ ਦੇ ਕਹੇ ਤੇ ਨਹੀਂ ਤੁਰਦਾ) ਆਖ਼ਰ (ਮਰਨ ਵੇਲੇ) ਹੱਥ ਮਲਦਾ ਜਾਂਦਾ ਹੈ।
One who has not served the True Guru, shall depart regretting and repenting in the end.
सतिगुर की सेवा न कीतीआ अंति गइआ पछुताई ॥
LINE 31
ਆਪਣੀਕਿਰਪਾਕਰੇਗੁਰੁਪਾਈਐਵਿਚਹੁਆਪੁਗਵਾਈ
ਜਦੋਂ ਪ੍ਰਭੂ ਆਪਣੀ ਮਿਹਰ ਕਰਦਾ ਹੈ ਤਾਂ ਗੁਰੂ ਮਿਲਦਾ ਹੈ, ਅੰਦਰੋਂ ਆਪਾ-ਭਾਵ ਦੂਰ ਹੁੰਦਾ ਹੈ,
But if the Lord shows His Mercy, one finds the Guru, and ego is banished from within.
आपणी किरपा करे गुरु पाईऐ विचहु आपु गवाई ॥
LINE 32
ਤ੍ਰਿਸਨਾਭੁਖਵਿਚਹੁਉਤਰੈਸੁਖੁਵਸੈਮਨਿਆਈ
ਮਾਇਆ ਦੀ ਤ੍ਰਿਸਨਾ ਭੁੱਖ ਵਿਚੋਂ ਉਤਰਦੀ ਹੈ, ਮਨ ਵਿਚ ਸੁਖ ਆ ਵੱਸਦਾ ਹੈ,
Hunger and thirst depart from within, and peace comes to dwell in the mind.
त्रिसना भुख विचहु उतरै सुखु वसै मनि आई ॥
LINE 33
ਸਦਾਸਦਾਸਾਲਾਹੀਐਹਿਰਦੈਲਿਵਲਾਈ॥॥
ਤੇ ਸੁਰਤਿ ਜੋੜ ਕੇ ਸਦਾ ਹਿਰਦੇ ਵਿਚ ਪ੍ਰਭੂ ਸਿਮਰਿਆ ਜਾ ਸਕਦਾ ਹੈ ॥੮॥
Forever and ever, praise Him with love in your heart. ||8||
सदा सदा सालाहीऐ हिरदै लिव लाई ॥८॥
LINE 34
ਸਲੋਕੁਮਃ
Shalok, Third Mahalaa:
सलोकु मः ३ ॥
LINE 35
ਜਿਸਤਿਗੁਰੁਸੇਵੇਆਪਣਾਤਿਸਨੋਪੂਜੇਸਭੁਕੋਇ
ਜੋ ਮਨੁੱਖ ਆਪਣੇ ਗੁਰੂ ਦੇ ਕਹੇ ਤੇ ਤੁਰਦਾ ਹੈ, ਹਰੇਕ ਬੰਦਾ ਉਸ ਦਾ ਆਦਰ ਕਰਦਾ ਹੈ,
One who serves his True Guru, is worshipped by everyone.
जि सतिगुरु सेवे आपणा तिस नो पूजे सभु कोइ ॥
LINE 36
ਸਭਨਾਉਪਾਵਾਸਿਰਿਉਪਾਉਹੈਹਰਿਨਾਮੁਪਰਾਪਤਿਹੋਇ
ਸੋ, (ਜਗਤ ਵਿਚ ਭੀ ਮਾਣ ਹਾਸਲ ਕਰਨ ਲਈ) ਸਾਰੇ ਉਪਾਵਾਂ ਤੋਂ ਵੱਡਾ ਉਪਾਉ ਇਹੀ ਹੈ ਕਿ ਪ੍ਰਭੂ ਦਾ ਨਾਮ ਮਿਲ ਜਾਏ,
Of all efforts, the supreme effort is the attainment of the Lord's Name.
सभना उपावा सिरि उपाउ है हरि नामु परापति होइ ॥
LINE 37
ਅੰਤਰਿਸੀਤਲਸਾਤਿਵਸੈਜਪਿਹਿਰਦੈਸਦਾਸੁਖੁਹੋਇ
'ਨਾਮ' ਜਪਿਆਂ ਸਦਾ ਹਿਰਦੇ ਵਿਚ ਸੁਖ ਹੁੰਦਾ ਹੈ, ਮਨ ਵਿਚ ਠੰਢ ਤੇ ਸ਼ਾਂਤੀ ਆ ਵੱਸਦੀ ਹੈ,
Peace and tranquility come to dwell within the mind; meditating within the heart, there comes a lasting peace.
अंतरि सीतल साति वसै जपि हिरदै सदा सुखु होइ ॥
LINE 38
ਅੰਮ੍ਰਿਤੁਖਾਣਾਅੰਮ੍ਰਿਤੁਪੈਨਣਾਨਾਨਕਨਾਮੁਵਡਾਈਹੋਇ॥॥
ਤਦ 'ਨਾਮ' ਹੀ ਖ਼ੁਰਾਕ ਤੇ ਪੁਸ਼ਾਕ ਬਣ ਜਾਂਦੀ ਹੈ (ਭਾਵ, ਪ੍ਰਭੂ ਦਾ ਨਾਮ ਹੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ) ਹੇ ਨਾਨਕ! ਨਾਮ ਹੀ ਉਸ ਲਈ ਆਦਰ ਮਾਣ ਹੈ ॥੧॥
The Ambrosial Amrit is his food, and the Ambrosial Amrit is his clothes; O Nanak, through the Naam, the Name of the Lord, greatness is obtained. ||1||
अंम्रितु खाणा अंम्रितु पैनणा नानक नामु वडाई होइ ॥१॥
LINE 39
ਮਃ
Third Mahalaa:
मः ३ ॥
LINE 40
ਮਨਗੁਰਕੀਸਿਖਸੁਣਿਹਰਿਪਾਵਹਿਗੁਣੀਨਿਧਾਨੁ
ਹੇ ਮੇਰੇ ਮਨ! ਸਤਿਗੁਰੂ ਦੀ ਸਿੱਖਿਆ ਸੁਣ (ਭਾਵ, ਸਿੱਖਿਆ ਤੇ ਤੁਰ) ਤੈਨੂੰ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਮਿਲ ਪਏਗਾ;
O mind, listen to the Guru's Teachings, and you shall obtain the treasure of virtue.
ए मन गुर की सिख सुणि हरि पावहि गुणी निधानु ॥