ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 504
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਵਣੁਪਾਣੀਅਗਨਿਤਿਨਿਕੀਆਬ੍ਰਹਮਾਬਿਸਨੁਮਹੇਸਅਕਾਰ
ਜਦੋਂ ਉਸ ਪਰਮਾਤਮਾ ਨੇ ਹਵਾ ਪਾਣੀ ਅੱਗ (ਆਦਿਕ ਤੱਤ) ਰਚੇ, ਤਾਂ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇ ਵਜੂਦ ਰਚੇ।
He created air, water and fire, Brahma, Vishnu and Shiva - the whole creation.
पवणु पाणी अगनि तिनि कीआ ब्रहमा बिसनु महेस अकार ॥
LINE 02
ਸਰਬੇਜਾਚਿਕਤੂੰਪ੍ਰਭੁਦਾਤਾਦਾਤਿਕਰੇਅਪੁਨੈਬੀਚਾਰ॥॥
ਹੇ ਪ੍ਰਭੂ! (ਇਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ) ਸਾਰੇ ਹੀ (ਤੇਰੇ ਪੈਦਾ ਕੀਤੇ ਜੀਵ ਤੇਰੇ ਦਰ ਦੇ) ਮੰਗਤੇ ਹਨ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ। (ਸਮਰੱਥ ਪ੍ਰਭੂ) ਆਪਣੀ ਵਿਚਾਰ ਅਨੁਸਾਰ (ਸਭ ਨੂੰ) ਦਾਤਾਂ ਦੇਂਦਾ ਹੈਂ ॥੪॥
All are beggars; You alone are the Great Giver, God. You give Your gifts according to Your own considerations. ||4||
सरबे जाचिक तूं प्रभु दाता दाति करे अपुनै बीचार ॥४॥
LINE 03
ਕੋਟਿਤੇਤੀਸਜਾਚਹਿਪ੍ਰਭਨਾਇਕਦੇਦੇਤੋਟਿਨਾਹੀਭੰਡਾਰ
ਹੇ ਸਭ ਦੀ ਅਗਵਾਈ ਕਰਨ ਵਾਲੇ ਪ੍ਰਭੂ! ਤੇਤੀ ਕ੍ਰੋੜ ਦੇਵਤੇ (ਭੀ ਤੇਰੇ ਦਰ ਤੋਂ) ਮੰਗਦੇ ਹਨ। (ਉਹਨਾਂ ਨੂੰ ਦਾਤਾਂ) ਦੇ ਦੇ ਕੇ ਤੇਰੇ ਖ਼ਜ਼ਾਨਿਆਂ ਵਿਚ ਘਾਟਾ ਨਹੀਂ ਪੈਂਦਾ।
Three hundred thirty million gods beg of God the Master; even as He gives, His treasures are never exhausted.
कोटि तेतीस जाचहि प्रभ नाइक देदे तोटि नाही भंडार ॥
LINE 04
ਊਂਧੈਭਾਂਡੈਕਛੁਸਮਾਵੈਸੀਧੈਅੰਮ੍ਰਿਤੁਪਰੈਨਿਹਾਰ॥॥
(ਮਾਇਕ ਪਦਾਰਥ ਤਾਂ ਸਭ ਨੂੰ ਮਿਲਦੇ ਹਨ, ਪਰ) ਸਰਧਾ-ਹੀਨ ਹਿਰਦੇ ਵਿਚ (ਤੇਰੇ ਨਾਮ-ਅੰਮ੍ਰਿਤ ਦੀ ਦਾਤ ਵਿਚੋਂ) ਕੁਝ ਭੀ ਨਹੀਂ ਟਿਕਦਾ, ਤੇ ਸਰਧਾ-ਭਰਪੂਰ ਹਿਰਦੇ ਵਿਚ ਤੇਰੀ ਮੇਹਰ ਦੀ ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਟਿਕਦਾ ਹੈ ॥੫॥
Nothing can be contained in a vessel turned upside-down; Ambrosial Nectar pours into the upright one. ||5||
ऊंधै भांडै कछु न समावै सीधै अंम्रितु परै निहार ॥५॥
LINE 05
ਸਿਧਸਮਾਧੀਅੰਤਰਿਜਾਚਹਿਰਿਧਿਸਿਧਿਜਾਚਿਕਰਹਿਜੈਕਾਰ
ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਭੀ ਸਮਾਧੀ ਵਿਚ ਟਿਕ ਕੇ ਤੈਥੋਂ ਹੀ ਮੰਗਦੇ ਹਨ, ਕਰਾਮਾਤੀ ਤਾਕਤਾਂ ਮੰਗ ਮੰਗ ਕੇ ਤੇਰੀ ਜੈ-ਜੈ ਕਾਰ ਕਰਦੇ ਹਨ।
The Siddhas in Samaadhi beg for wealth and miracles, and proclaim His victory.
सिध समाधी अंतरि जाचहि रिधि सिधि जाचि करहि जैकार ॥
LINE 06
ਜੈਸੀਪਿਆਸਹੋਇਮਨਅੰਤਰਿਤੈਸੋਜਲੁਦੇਵਹਿਪਰਕਾਰ॥॥
(ਇਹੀ ਆਖਦੇ ਹਨ-ਤੇਰੀ ਜੈ ਹੋਵੇ, ਤੇਰੀ ਜੈ ਹੋਵੇ) ਜਿਹੋ ਜਿਹੀ ਕਿਸੇ ਦੇ ਮਨ ਵਿਚ (ਮੰਗਣ ਦੀ) ਪਿਆਸ ਹੁੰਦੀ ਹੈ, ਤੂੰ, ਹੇ ਪ੍ਰਭੂ! ਉਸੇ ਕਿਸਮ ਦਾ ਜਲ ਦੇ ਦੇਂਦਾ ਹੈਂ ॥੬॥
As is the thirst within their minds, so is the water which You give to them. ||6||
जैसी पिआस होइ मन अंतरि तैसो जलु देवहि परकार ॥६॥
LINE 07
ਬਡੇਭਾਗਗੁਰੁਸੇਵਹਿਅਪੁਨਾਭੇਦੁਨਾਹੀਗੁਰਦੇਵਮੁਰਾਰ
ਪਰ ਅਸਲੀ ਵੱਡੇ ਭਾਗ ਉਹਨਾਂ ਬੰਦਿਆਂ ਦੇ ਹਨ ਜੋ ਆਪਣੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ। ਗੁਰੂ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੁੰਦਾ।
The most fortunate ones serve their Guru; there is no difference between the Divine Guru and the Lord.
बडे भाग गुरु सेवहि अपुना भेदु नाही गुरदेव मुरार ॥
LINE 08
ਤਾਕਉਕਾਲੁਨਾਹੀਜਮੁਜੋਹੈਬੂਝਹਿਅੰਤਰਿਸਬਦੁਬੀਚਾਰ॥॥
ਜੇਹੜੇ ਬੰਦੇ ਆਪਣੇ ਸੋਚ-ਮੰਡਲ ਵਿਚ (ਮਾਇਕ ਪਦਾਰਥਾਂ ਦੀ ਮੰਗ ਦੇ ਥਾਂ) ਗੁਰੂ ਦੇ ਸ਼ਬਦ ਨੂੰ ਸਮਝਦੇ ਹਨ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕ ਸਕਦੀ ॥੭॥
The Messenger of Death cannot see those who come to realize within their minds the contemplative meditation of the Word of the Shabad. ||7||
ता कउ कालु नाही जमु जोहै बूझहि अंतरि सबदु बीचार ॥७॥
LINE 09
ਅਬਤਬਅਵਰੁਮਾਗਉਹਰਿਪਹਿਨਾਮੁਨਿਰੰਜਨਦੀਜੈਪਿਆਰਿ
(ਇਸ ਵਾਸਤੇ) ਮੈਂ ਕਦੇ ਭੀ ਪਰਮਾਤਮਾ ਪਾਸੋਂ ਹੋਰ ਕੁਝ ਨਹੀਂ ਮੰਗਦਾ। (ਮੈਂ ਇਹ ਅਰਦਾਸ ਕਰਦਾ ਹਾਂ:) ਹੇ ਨਿਰੰਜਨ ਪ੍ਰਭੂ! ਪਿਆਰ ਦੀ ਨਿਗਾਹ ਨਾਲ ਮੈਨੂੰ ਆਪਣਾ ਨਾਮ ਬਖ਼ਸ਼।
I shall never ask anything else of the Lord; please, bless me with the Love of Your Immaculate Name.
अब तब अवरु न मागउ हरि पहि नामु निरंजन दीजै पिआरि ॥
LINE 10
ਨਾਨਕਚਾਤ੍ਰਿਕੁਅੰਮ੍ਰਿਤਜਲੁਮਾਗੈਹਰਿਜਸੁਦੀਜੈਕਿਰਪਾਧਾਰਿ੮੨॥॥॥
ਨਾਨਕ ਪਪੀਹਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹੈ। ਹੇ ਹਰੀ! ਕਿਰਪਾ ਕਰ ਕੇ ਆਪਣੀ ਸਿਫ਼ਤ-ਸਾਲਾਹ ਦੇਹ ॥੮॥੨॥
Nanak, the song-bird, begs for the Ambrosial Water; O Lord, shower Your Mercy upon him, and bless him with Your Praise. ||8||2||
नानक चात्रिकु अंम्रित जलु मागै हरि जसु दीजै किरपा धारि ॥८॥२॥
LINE 11
ਗੂਜਰੀਮਹਲਾ
Goojaree, First Mahalaa:
गूजरी महला १ ॥
LINE 12
ਜੀਜਨਮਿਮਰੈਆਵੈਫੁਨਿਜਾਵੈਬਿਨੁਗੁਰਗਤਿਨਹੀਕਾਈ
ਹੇ ਭਾਈ! (ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਹ) ਜੰਮਦਾ ਹੈ ਮਰਦਾ ਹੈ ਫਿਰ ਜੰਮਦਾ ਹੈ ਮਰਦਾ ਹੈ। ਉਸ ਦਾ ਇਹ ਗੇੜ ਬਣਿਆ ਰਹਿੰਦਾ ਹੈ, (ਕਿਉਂਕਿ) ਗੁਰੂ (ਦੀ ਸਰਨ) ਤੋਂ ਬਿਨਾ ਉੱਚੀ ਆਤਮਕ ਅਵਸਥਾ ਨਹੀਂ ਬਣਦੀ।
O Dear One, he is born, and then dies; he continues coming and going; without the Guru, he is not emancipated.
ऐ जी जनमि मरै आवै फुनि जावै बिनु गुर गति नही काई ॥
LINE 13
ਗੁਰਮੁਖਿਪ੍ਰਾਣੀਨਾਮੇਰਾਤੇਨਾਮੇਗਤਿਪਤਿਪਾਈ॥॥
ਜੇਹੜੇ ਪ੍ਰਾਣੀ ਗੁਰੂ ਦੀ ਸਰਨ ਪੈਂਦੇ ਹਨ ਉਹ (ਪਰਮਾਤਮਾ ਦੇ) ਨਾਮ ਵਿਚ ਹੀ ਰੰਗੇ ਰਹਿੰਦੇ ਹਨ, ਤੇ ਨਾਮ ਵਿਚ ਰੰਗੇ ਰਹਿਣ ਕਰਕੇ ਉਹ ਉੱਚੀ ਆਤਮਕ ਅਵਸਥਾ ਤੇ ਇੱਜ਼ਤ ਪ੍ਰਾਪਤ ਕਰ ਲੈਂਦੇ ਹਨ ॥੧॥
Those mortals who become Gurmukhs are attuned to the Naam, the Name of the Lord; through the Name, they obtain salvation and honor. ||1||
गुरमुखि प्राणी नामे राते नामे गति पति पाई ॥१॥
LINE 14
ਭਾਈਰੇਰਾਮਨਾਮਿਚਿਤੁਲਾਈ
ਹੇ ਭਾਈ! ਤੂੰ ਭੀ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ,
O Siblings of Destiny, focus your consciousness lovingly on the Lord's Name.
भाई रे राम नामि चितु लाई ॥
LINE 15
ਗੁਰਪਰਸਾਦੀਹਰਿਪ੍ਰਭਜਾਚੇਐਸੀਨਾਮਬਡਾਈ॥॥ਰਹਾਉ
ਗੁਰੂ ਦੀ ਮੇਹਰ ਨਾਲ (ਭਾਵ, ਗੁਰੂ ਦੀ ਮੇਹਰ ਦਾ ਪਾਤਰ ਬਣ ਕੇ) ਤੂੰ ਹਰੀ ਪ੍ਰਭੂ ਪਾਸੋਂ ਨਾਮ ਦੀ ਦਾਤ ਹੀ ਮੰਗ! ਪਰਮਾਤਮਾ ਦਾ ਨਾਮ ਜਪਣ ਦੀ ਬਰਕਤ ਹੁੰਦੀ ਹੈ (ਕਿ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ) ॥੧॥ ਰਹਾਉ ॥
By Guru's Grace, one begs of the Lord God; such is the glorious greatness of the Naam. ||1||Pause||
गुर परसादी हरि प्रभ जाचे ऐसी नाम बडाई ॥१॥ रहाउ ॥
LINE 16
ਜੀਬਹੁਤੇਭੇਖਕਰਹਿਭਿਖਿਆਕਉਕੇਤੇਉਦਰੁਭਰਨਕੈਤਾਈ
ਹੇ ਭਾਈ! (ਤੂੰ ਪ੍ਰਭੂ ਦਾ ਨਾਮ ਵਿਸਰ ਕੇ) ਪੇਟ ਭਰਨ ਦੀ ਖ਼ਾਤਰ (ਦਰ ਦਰ ਤੋਂ) ਭਿੱਛਿਆ ਲੈਣ ਵਾਸਤੇ ਕਈ ਤਰ੍ਹਾਂ ਦੇ (ਧਾਰਮਿਕ) ਭੇਖ ਬਣਾ ਰਿਹਾ ਹੈਂ।
O Dear One, so many wear various religious robes, for begging and filling their bellies.
ऐ जी बहुते भेख करहि भिखिआ कउ केते उदरु भरन कै ताई ॥
LINE 17
ਬਿਨੁਹਰਿਭਗਤਿਨਾਹੀਸੁਖੁਪ੍ਰਾਨੀਬਿਨੁਗੁਰਗਰਬੁਜਾਈ॥॥
ਪਰ, ਹੇ ਪ੍ਰਾਣੀ! ਪਰਮਾਤਮਾ ਦੀ ਭਗਤੀ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ, ਗੁਰੂ ਦੀ ਸਰਨ ਤੋਂ ਬਿਨਾ ਅਹੰਕਾਰ ਦੂਰ ਨਹੀਂ ਹੁੰਦਾ ॥੨॥
Without devotional worship to the Lord, O mortal, there can be no peace. Without the Guru, pride does not depart. ||2||
बिनु हरि भगति नाही सुखु प्रानी बिनु गुर गरबु न जाई ॥२॥
LINE 18
ਜੀਕਾਲੁਸਦਾਸਿਰਊਪਰਿਠਾਢੇਜਨਮਿਜਨਮਿਵੈਰਾਈ
(ਸਿਮਰਨ ਤੋਂ ਬਿਨਾ) ਆਤਮਕ ਮੌਤ ਸਦਾ ਤੇਰੇ ਸਿਰ ਉੱਤੇ ਖਲੋਤੀ ਹੋਈ ਹੈ, ਇਹੀ ਹਰੇਕ ਜਨਮ ਵਿਚ ਤੇਰੀ ਵੈਰਨ ਤੁਰੀ ਆ ਰਹੀ ਹੈ।
O Dear One, death hangs constantly over his head. Incarnation after incarnation, it is his enemy.
ऐ जी कालु सदा सिर ऊपरि ठाढे जनमि जनमि वैराई ॥
LINE 19
ਸਾਚੈਸਬਦਿਰਤੇਸੇਬਾਚੇਸਤਿਗੁਰਬੂਝਬੁਝਾਈ॥॥
ਜੇਹੜੇ ਮਨੁੱਖ ਗੁਰੂ ਦੇ ਸੱਚੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ (ਇਸ ਆਤਮਕ ਮੌਤ ਤੋਂ) ਬਚ ਜਾਂਦੇ ਹਨ, (ਕਿਉਂਕਿ) ਗੁਰੂ (ਉਹਨਾਂ ਨੂੰ) (ਆਤਮਕ ਜੀਵਨ ਦੀ) ਸਮਝ ਦੇ ਦੇਂਦਾ ਹੈ ॥੩॥
Those who are attuned to the True Word of the Shabad are saved. The True Guru has imparted this understanding. ||3||
साचै सबदि रते से बाचे सतिगुर बूझ बुझाई ॥३॥
LINE 20
ਗੁਰਸਰਣਾਈਜੋਹਿਸਾਕੈਦੂਤੁਸਕੈਸੰਤਾਈ
ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਤਮਕ ਮੌਤ ਤੱਕ ਭੀ ਨਹੀਂ ਸਕਦੀ, ਉਹਨਾਂ ਨੂੰ ਸਤਾ ਨਹੀਂ ਸਕਦੀ,
In the Guru's Sanctuary, the Messenger of Death cannot see the mortal, or torture him.
गुर सरणाई जोहि न साकै दूतु न सकै संताई ॥
LINE 21
ਅਵਿਗਤਨਾਥਨਿਰੰਜਨਿਰਾਤੇਨਿਰਭਉਸਿਉਲਿਵਲਾਈ॥॥
ਕਿਉਂਕਿ ਉਹ ਅਦ੍ਰਿਸ਼ਟ ਜਗਤ ਨਾਥ ਨਿਰੰਜਨ ਪ੍ਰਭੂ ਵਿਚ ਰੱਤੇ ਰਹਿੰਦੇ ਹਨ, ਉਹ ਨਿਰਭਉ ਪਰਮਾਤਮਾ (ਦੇ ਚਰਨਾਂ) ਨਾਲ ਆਪਣੀ ਸੁਰਤਿ ਜੋੜੀ ਰੱਖਦੇ ਹਨ ॥੪॥
I am imbued with the Imperishable and Immaculate Lord Master, and lovingly attached to the Fearless Lord. ||4||
अविगत नाथ निरंजनि राते निरभउ सिउ लिव लाई ॥४॥
LINE 22
ਜੀਉਨਾਮੁਦਿੜਹੁਨਾਮੇਲਿਵਲਾਵਹੁਸਤਿਗੁਰਟੇਕਟਿਕਾਈ
ਹੇ (ਮੇਰੀ) ਜਿੰਦੇ! ਗੁਰੂ ਦਾ ਆਸਰਾ ਲੈ ਕੇ ਤੂੰ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਪੱਕੀ ਤਰ੍ਹਾਂ ਟਿਕਾ, ਪਰਮਾਤਮਾ ਦੇ ਨਾਮ ਵਿਚ ਹੀ ਆਪਣੀ ਸੁਰਤਿ ਜੋੜੀ ਰੱਖ!
O Dear One, implant the Naam within me; lovingly attached to the Naam, I lean on the True Guru's Support.
ऐ जीउ नामु दिड़हु नामे लिव लावहु सतिगुर टेक टिकाई ॥
LINE 23
ਜੋਤਿਸੁਭਾਵੈਸੋਈਕਰਸੀਕਿਰਤੁਮੇਟਿਆਜਾਈ॥॥
(ਇਹ ਚੇਤੇ ਰੱਖ ਕਿ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ਤੇ (ਜੀਵਾਂ ਦੇ) ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ (ਮਨ ਵਿਚੋਂ ਸਿਮਰਨ ਤੋਂ ਬਿਨਾ) ਮਿਟਾਇਆ ਨਹੀਂ ਜਾ ਸਕਦਾ ॥੫॥
Whatever pleases Him, He does; no one can erase His actions. ||5||
जो तिसु भावै सोई करसी किरतु न मेटिआ जाई ॥५॥
LINE 24
ਜੀਭਾਗਿਪਰੇਗੁਰਸਰਣਿਤੁਮੑਾਰੀਮੈਅਵਰਦੂਜੀਭਾਈ
ਹੇ ਸਤਿਗੁਰੂ! ਮੈਂ ਭੱਜ ਕੇ ਤੇਰੀ ਸਰਨ ਆਇਆ ਹਾਂ, ਮੈਨੂੰ ਕੋਈ ਹੋਰ ਆਸਰਾ ਚੰਗਾ ਨਹੀਂ ਲੱਗਦਾ।
O Dear One, I have hurried to the Sanctuary of the Guru; I have no love for any other except You.
ऐ जी भागि परे गुर सरणि तुमारी मै अवर न दूजी भाई ॥
LINE 25
ਅਬਤਬਏਕੋਏਕੁਪੁਕਾਰਉਆਦਿਜੁਗਾਦਿਸਖਾਈ॥॥
ਮੈਂ ਸਦਾ ਇਕੋ ਇਕ ਪਰਮਾਤਮਾ ਦਾ ਨਾਮ ਹੀ ਕੂਕਦਾ ਹਾਂ। ਉਹੀ ਮੁੱਢ ਤੋਂ, ਜੁਗਾਂ ਦੇ ਮੁੱਢ ਤੋਂ (ਜੀਵਾਂ ਦਾ) ਸਾਥੀ-ਮਿੱਤਰ ਚਲਿਆ ਆ ਰਿਹਾ ਹੈ ॥੬॥
I constantly call upon the One Lord; since the very beginning, and throughout the ages, He has been my help and support. ||6||
अब तब एको एकु पुकारउ आदि जुगादि सखाई ॥६॥
LINE 26
ਜੀਰਾਖਹੁਪੈਜਨਾਮਅਪੁਨੇਕੀਤੁਝਹੀਸਿਉਬਨਿਆਈ
ਹੇ ਪ੍ਰਭੂ ਜੀ! (ਤੈਨੂੰ ਲੋਕ ਸਰਨ-ਪਾਲ ਆਖਦੇ ਹਨ, ਮੈਂ ਤੇਰੀ ਸਰਨ ਆਇਆ ਹਾਂ) ਆਪਣੇ (ਸਰਨ-ਪਾਲ) ਨਾਮ ਦੀ ਲਾਜ ਪਾਲ, ਮੇਰੀ ਪ੍ਰੀਤ ਸਦਾ ਤੇਰੇ ਨਾਲ ਬਣੀ ਰਹੇ।
O Dear One, please preserve the Honor of Your Name; I am hand and glove with You.
ऐ जी राखहु पैज नाम अपुने की तुझ ही सिउ बनि आई ॥
LINE 27
ਕਰਿਕਿਰਪਾਗੁਰਦਰਸੁਦਿਖਾਵਹੁਹਉਮੈਸਬਦਿਜਲਾਈ॥॥
ਮੇਹਰ ਕਰ ਮੈਨੂੰ ਗੁਰੂ ਦਾ ਦਰਸਨ ਕਰਾ ਤਾਂ ਕਿ ਗੁਰੂ ਆਪਣੇ ਸ਼ਬਦ ਦੀ ਰਾਹੀਂ (ਮੇਰੇ ਅੰਦਰੋਂ) ਹਉਮੈ ਸਾੜ ਦੇਵੇ ॥੭॥
Bless me with Your Mercy, and reveal to me the Blessed Vision of Your Darshan, O Guru. Through the Word of the Shabad, I have burnt away my ego. ||7||
करि किरपा गुर दरसु दिखावहु हउमै सबदि जलाई ॥७॥
LINE 28
ਜੀਕਿਆਮਾਗਉਕਿਛੁਰਹੈਦੀਸੈਇਸੁਜਗਮਹਿਆਇਆਜਾਈ
ਹੇ ਪ੍ਰਭੂ ਜੀ! (ਤੇਰੇ ਨਾਮ ਤੋਂ ਬਿਨਾ) ਮੈਂ (ਤੇਰੇ ਪਾਸੋਂ) ਹੋਰ ਕੀਹ ਮੰਗਾਂ? ਮੈਨੂੰ ਕੋਈ ਚੀਜ਼ ਐਸੀ ਨਹੀਂ ਦਿੱਸਦੀ ਜੋ ਸਦਾ ਟਿਕੀ ਰਹਿ ਸਕੇ। ਇਸ ਜਗਤ ਵਿਚ ਜੇਹੜਾ ਭੀ ਆਇਆ ਹੈ, ਉਹ ਨਾਸਵੰਤ ਹੀ ਹੈ।
O Dear One, what should I ask of You? Nothing appears permanent; whoever comes into this world shall depart.
ऐ जी किआ मागउ किछु रहै न दीसै इसु जग महि आइआ जाई ॥
LINE 29
ਨਾਨਕਨਾਮੁਪਦਾਰਥੁਦੀਜੈਹਿਰਦੈਕੰਠਿਬਣਾਈ੮੩॥॥॥
ਮੈਨੂੰ ਨਾਨਕ ਨੂੰ ਆਪਣਾ ਨਾਮ-ਪਦਾਰਥ ਹੀ ਦੇਹ, ਮੈਂ (ਇਸ ਨਾਮ ਨੂੰ) ਆਪਣੇ ਹਿਰਦੇ ਦੀ ਮਾਲਾ ਬਣਾ ਲਵਾਂ ॥੮॥੩॥
Bless Nanak with the wealth of the Naam, to adorn his heart and neck. ||8||3||
नानक नामु पदारथु दीजै हिरदै कंठि बणाई ॥८॥३॥
LINE 30
ਗੂਜਰੀਮਹਲਾ
Goojaree, First Mahalaa:
गूजरी महला १ ॥
LINE 31
ਜੀਨਾਹਮਉਤਮਨੀਚਮਧਿਮਹਰਿਸਰਣਾਗਤਿਹਰਿਕੇਲੋਗ
ਹੇ ਭਾਈ! ਜੇਹੜੇ ਬੰਦੇ ਪਰਮਾਤਮਾ ਦੀ ਭਗਤੀ ਕਰਦੇ ਹਨ ਜੋ ਪਰਮਾਤਮਾ ਦੀ ਸਰਨ ਆਉਂਦੇ ਹਨ ਉਹਨਾਂ ਨੂੰ ਨਾਹ ਇਹ ਮਾਣ ਹੁੰਦਾ ਹੈ ਕਿ ਅਸੀਂ ਸਭ ਤੋਂ ਉੱਚੀ ਜਾਂ ਵਿਚਕਾਰਲੀ ਜਾਤਿ ਦੇ ਹਾਂ, ਨਾਹ ਇਹ ਸਹਮ ਹੁੰਦਾ ਹੈ ਕਿ ਅਸੀਂ ਨੀਵੀਂ ਜਾਤਿ ਦੇ ਹਾਂ।
O Dear One, I am not high or low or in the middle. I am the Lord's slave, and I seek the Lord's Sanctuary.
ऐ जी ना हम उतम नीच न मधिम हरि सरणागति हरि के लोग ॥
LINE 32
ਨਾਮਰਤੇਕੇਵਲਬੈਰਾਗੀਸੋਗਬਿਜੋਗਬਿਸਰਜਿਤਰੋਗ॥॥
ਸਿਰਫ਼ ਪ੍ਰਭੂ-ਨਾਮ ਵਿਚ ਰੰਗੇ ਰਹਿਣ ਕਰਕੇ ਉਹ (ਇਸ ਊਚਤਾ ਨੀਚਤਾ ਆਦਿਕ ਵਲੋਂ) ਨਿਰਮੋਹ ਰਹਿੰਦੇ ਹਨ। ਚਿੰਤਾ, ਵਿਛੋੜਾ, ਰੋਗ ਆਦਿਕ ਉਹ ਸਭ ਭੁਲਾ ਚੁਕੇ ਹੁੰਦੇ ਹਨ ॥੧॥
Imbued with the Naam, the Name of the Lord, I am detached from the world; I have forgotten sorrow, separation and disease. ||1||
नाम रते केवल बैरागी सोग बिजोग बिसरजित रोग ॥१॥
LINE 33
ਭਾਈਰੇਗੁਰਕਿਰਪਾਤੇਭਗਤਿਠਾਕੁਰਕੀ
ਹੇ ਭਾਈ! ਪਰਮਾਤਮਾ ਦੀ ਭਗਤੀ ਗੁਰੂ ਦੀ ਮੇਹਰ ਨਾਲ ਹੀ ਹੋ ਸਕਦੀ ਹੈ।
O Siblings of Destiny, by Guru's Grace, I perform devotional worship to my Lord and Master.
भाई रे गुर किरपा ते भगति ठाकुर की ॥