ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 492
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੂਜਰੀਮਹਲਾਤੀਜਾ
Goojaree, Third Mahalaa:
गूजरी महला ३ तीजा ॥
LINE 02
ਏਕੋਨਾਮੁਨਿਧਾਨੁਪੰਡਿਤਸੁਣਿਸਿਖੁਸਚੁਸੋਈ
ਹੇ ਪੰਡਿਤ! ਇਕ ਹਰਿ-ਨਾਮ ਹੀ (ਸਾਰੇ ਗੁਣਾਂ ਦਾ, ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ, ਇਸ ਹਰਿ-ਨਾਮ ਨੂੰ ਸੁਣਿਆ ਕਰ, ਇਸ ਹਰਿ-ਨਾਮ ਨੂੰ ਜਪਣ ਦੀ ਜਾਚ ਸਿੱਖ। ਹੇ ਪੰਡਿਤ! ਉਹ ਹਰੀ ਹੀ ਸਦਾ ਕਾਇਮ ਰਹਿਣ ਵਾਲਾ ਹੈ।
The One Name is the treasure, O Pandit. Listen to these True Teachings.
एको नामु निधानु पंडित सुणि सिखु सचु सोई ॥
LINE 03
ਦੂਜੈਭਾਇਜੇਤਾਪੜਹਿਪੜਤਗੁਣਤਸਦਾਦੁਖੁਹੋਈ॥॥
ਤੂੰ ਮਾਇਆ ਦੇ ਪਿਆਰ ਵਿਚ (ਫਸਿਆ ਰਹਿ ਕੇ) ਜਿਤਨਾ ਕੁਝ (ਜਿਤਨੇ ਭੀ ਧਾਰਮਿਕ ਪੁਸਤਕ) ਪੜ੍ਹਦਾ ਹੈਂ, ਉਹਨਾਂ ਨੂੰ ਪੜ੍ਹਦਿਆਂ ਤੇ ਵਿਚਾਰਦਿਆਂ ਤੈਨੂੰ ਸਦਾ ਦੁੱਖ ਹੀ ਲੱਗਾ ਰਹਿੰਦਾ ਹੈ ॥੧॥
No matter what you read in duality, reading and contemplating it, you shall only continue to suffer. ||1||
दूजै भाइ जेता पड़हि पड़त गुणत सदा दुखु होई ॥१॥
LINE 04
ਹਰਿਚਰਣੀਤੂੰਲਾਗਿਰਹੁਗੁਰਸਬਦਿਸੋਝੀਹੋਈ
ਹੇ ਪੰਡਿਤ! ਗੁਰੂ ਦੇ ਸ਼ਬਦ ਵਿਚ ਜੁੜ ਕੇ ਤੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹੁ, ਤਾਂ ਤੈਨੂੰ (ਸੁਚੱਜੇ ਆਤਮਕ ਜੀਵਨ ਦੀ) ਸਮਝ ਪਵੇਗੀ।
So grasp the Lord's lotus feet; through the Word of the Guru's Shabad, you shall come to understand.
हरि चरणी तूं लागि रहु गुर सबदि सोझी होई ॥
LINE 05
ਹਰਿਰਸੁਰਸਨਾਚਾਖੁਤੂੰਤਾਂਮਨੁਨਿਰਮਲੁਹੋਈ॥॥ਰਹਾਉ
ਹੇ ਪੰਡਿਤ! ਪਰਮਾਤਮਾ ਦੇ ਨਾਮ ਦਾ ਰਸ ਆਪਣੀ ਜੀਭ ਨਾਲ ਚੱਖਦਾ ਰਹੁ, ਤਾਂ ਤੇਰਾ ਮਨ ਪਵਿਤ੍ਰ ਹੋ ਜਾਇਗਾ ॥੧॥ ਰਹਾਉ ॥
With your tongue, taste the sublime elixir of the Lord, and your mind shall be rendered immaculately pure. ||1||Pause||
हरि रसु रसना चाखु तूं तां मनु निरमलु होई ॥१॥ रहाउ ॥
LINE 06
ਸਤਿਗੁਰਮਿਲਿਐਮਨੁਸੰਤੋਖੀਐਤਾਫਿਰਿਤ੍ਰਿਸਨਾਭੂਖਹੋਇ
ਹੇ ਪੰਡਿਤ! ਗੁਰੂ ਨੂੰ ਮਿਲਿਆਂ ਮਨ ਸੰਤੋਖ ਪ੍ਰਾਪਤ ਕਰ ਲੈਂਦਾ ਹੈ, ਫਿਰ ਮਨੁੱਖ ਨੂੰ ਮਾਇਆ ਦੀ ਤ੍ਰੇਹ, ਮਾਇਆ ਦੀ ਭੁੱਖ ਨਹੀਂ ਵਿਆਪਦੀ।
Meeting the True Guru, the mind becomes content, and then, hunger and desire will not trouble you any longer.
सतिगुर मिलिऐ मनु संतोखीऐ ता फिरि त्रिसना भूख न होइ ॥
LINE 07
ਨਾਮੁਨਿਧਾਨੁਪਾਇਆਪਰਘਰਿਜਾਇਕੋਇ॥॥
(ਜਿਸ ਮਨੁੱਖ ਨੂੰ ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ ਉਹ (ਆਸਰੇ ਵਾਸਤੇ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ (ਉਹ ਕਿਸੇ ਹੋਰ ਦੇਵੀ ਦੇਵਤੇ ਆਦਿਕ ਦਾ ਆਸਰਾ ਨਹੀਂ ਭਾਲਦਾ) ॥੨॥
Obtaining the treasure of the Naam, the Name of the Lord, one does not go knocking at other doors. ||2||
नामु निधानु पाइआ पर घरि जाइ न कोइ ॥२॥
LINE 08
ਕਥਨੀਬਦਨੀਜੇਕਰੇਮਨਮੁਖਿਬੂਝਹੋਇ
ਪਰ ਜੇ ਕੋਈ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਹੀ ਕਰਦਾ ਰਹੇ, ਤੇ ਉਂਞ ਆਪਣੇ ਹੀ ਮਨ ਦੇ ਪਿੱਛੇ ਤੁਰਦਾ ਰਹੇ ਉਸ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ।
The self-willed manmukh babbles on and on, but he does not understand.
कथनी बदनी जे करे मनमुखि बूझ न होइ ॥
LINE 09
ਗੁਰਮਤੀਘਟਿਚਾਨਣਾਹਰਿਨਾਮੁਪਾਵੈਸੋਇ॥॥
ਹੇ ਪੰਡਿਤ! ਗੁਰੂ ਦੀ ਮਤਿ ਤੇ ਤੁਰਿਆਂ ਹੀ ਹਿਰਦੇ ਵਿਚ (ਸੁਚੱਜੇ ਜੀਵਨ ਦਾ) ਚਾਨਣ ਪੈਦਾ ਹੁੰਦਾ ਹੈ, ਗੁਰਮਤਿ ਲੈਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦਾ ਹੈ ॥੩॥
One whose heart is illumined, by Guru's Teachings, obtains the Name of the Lord. ||3||
गुरमती घटि चानणा हरि नामु पावै सोइ ॥३॥
LINE 10
ਸੁਣਿਸਾਸਤ੍ਰਤੂੰਬੁਝਹੀਤਾਫਿਰਹਿਬਾਰੋਬਾਰ
ਹੇ ਪੰਡਿਤ! ਸ਼ਾਸਤ੍ਰਾਂ ਨੂੰ ਸੁਣ ਸੁਣ ਕੇ ਭੀ ਤੂੰ (ਆਤਮਕ ਜੀਵਨ ਨੂੰ) ਨਹੀਂ ਸਮਝਦਾ, ਤਾਹੀਏਂ ਤੂੰ ਮੁੜ ਮੁੜ ਭਟਕਦਾ ਫਿਰਦਾ ਹੈਂ।
You may listen to the Shaastras, but you do not understand, and so you wander from door to door.
सुणि सासत्र तूं न बुझही ता फिरहि बारो बार ॥
LINE 11
ਸੋਮੂਰਖੁਜੋਆਪੁਪਛਾਣਈਸਚਿਧਰੇਪਿਆਰੁ॥॥
ਹੇ ਪੰਡਿਤ! ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ ਉਹ (ਸਿਮ੍ਰਿਤੀਆਂ ਸ਼ਾਸਤ੍ਰ ਪੜ੍ਹ ਕੇ ਭੀ) ਮੂਰਖ (ਹੀ) ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ (ਕਦੇ ਪਿਆਰ ਨਹੀਂ ਪਾ ਸਕਦਾ ॥੪॥
He is a fool, who does not understand his own self, and who does not enshrine love for the True Lord. ||4||
सो मूरखु जो आपु न पछाणई सचि न धरे पिआरु ॥४॥
LINE 12
ਸਚੈਜਗਤੁਡਹਕਾਇਆਕਹਣਾਕਛੂਜਾਇ
(ਪਰ, ਹੇ ਪੰਡਿਤ! ਪਰਮਾਤਮਾ ਦੀ ਰਜ਼ਾ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ, ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਜਗਤ ਨੂੰ ਮਾਇਆ ਦੀ ਭਟਕਣਾ ਵਿਚ ਪਾਇਆ ਹੋਇਆ ਹੈ।
The True Lord has fooled the world - no one has any say in this at all.
सचै जगतु डहकाइआ कहणा कछू न जाइ ॥
LINE 13
ਨਾਨਕਜੋਤਿਸੁਭਾਵੈਸੋਕਰੇਜਿਉਤਿਸਕੀਰਜਾਇ੫੭੯॥॥॥॥
ਹੇ ਨਾਨਕ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਕੁਝ ਕਰਦਾ ਹੈ। ਜਿਵੇਂ ਪਰਮਾਤਮਾ ਦੀ ਰਜ਼ਾ ਹੈ (ਤਿਵੇਂ ਜਗਤ ਰੁੱਝਾ ਪਿਆ ਹੈ) ॥੫॥੭॥੯॥
O Nanak, He does whatever He pleases, according to His Will. ||5||7||9||
नानक जो तिसु भावै सो करे जिउ तिस की रजाइ ॥५॥७॥९॥
LINE 14
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 15
ਰਾਗੁਗੂਜਰੀਮਹਲਾਚਉਪਦੇਘਰੁ
ਰਾਗ ਗੂਜਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Goojaree, Fourth Mahalaa, Chau-Padas, First House:
रागु गूजरी महला ४ चउपदे घरु १ ॥
LINE 16
ਹਰਿਕੇਜਨਸਤਿਗੁਰਸਤਪੁਰਖਾਹਉਬਿਨਉਕਰਉਗੁਰਪਾਸਿ
ਹੇ ਸਤਿਗੁਰੂ! ਹੇ ਪਰਮਾਤਮਾ ਦੇ ਭਗਤ! ਹੇ ਮਹਾ ਪੁਰਖ ਗੁਰੂ! ਮੈਂ ਤੇਰੇ ਪਾਸ ਬੇਨਤੀ ਕਰਦਾ ਹਾਂ।
O Servant of the Lord, O True Guru, O True Primal Being, I offer my prayers to You, O Guru.
हरि के जन सतिगुर सत पुरखा हउ बिनउ करउ गुर पासि ॥
LINE 17
ਹਮਕੀਰੇਕਿਰਮਸਤਿਗੁਰਸਰਣਾਈਕਰਿਦਇਆਨਾਮੁਪਰਗਾਸਿ॥॥
ਹੇ ਸਤਿਗੁਰੂ! ਮੈਂ ਇਕ ਕੀੜਾ ਹਾਂ, ਨਿੱਕਾ ਜਿਹਾ ਕੀੜਾ ਹਾਂ। ਤੇਰੀ ਸਰਨ ਆਇਆ ਹਾਂ। ਮੇਹਰ ਕਰ, ਮੈਨੂੰ ਪਰਮਾਤਮਾ ਦਾ ਨਾਮ-ਚਾਨਣ ਦੇਹ ॥੧॥
I am an insect and a worm; O True Guru, I seek Your Sanctuary; please, be merciful and bestow upon me the Light of the Naam, the Name of the Lord. ||1||
हम कीरे किरम सतिगुर सरणाई करि दइआ नामु परगासि ॥१॥
LINE 18
ਮੇਰੇਮੀਤਗੁਰਦੇਵਮੋਕਉਰਾਮਨਾਮੁਪਰਗਾਸਿ
ਹੇ ਮੇਰੇ ਮਿੱਤਰ ਸਤਿਗੁਰੂ! ਮੈਨੂੰ ਪਰਮਾਤਮਾ ਦਾ ਨਾਮ (-ਰੂਪ) ਚਾਨਣ ਬਖ਼ਸ਼।
O my Best Friend, O Divine Guru, please illuminate me with the Light of the Lord.
मेरे मीत गुरदेव मो कउ राम नामु परगासि ॥
LINE 19
ਗੁਰਮਤਿਨਾਮੁਮੇਰਾਪ੍ਰਾਨਸਖਾਈਹਰਿਕੀਰਤਿਹਮਰੀਰਹਰਾਸਿ॥॥ਰਹਾਉ
(ਮੇਹਰ ਕਰ) ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ ਬਣਿਆ ਰਹੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਮੇਰੇ ਵਾਸਤੇ ਮੇਰੇ ਜੀਵਨ-ਰਾਹ ਦੀ ਪੂੰਜੀ ਬਣੀ ਰਹੇ ॥੧॥ ਰਹਾਉ ॥
By Guru's Instructions, the Naam is my breath of life, and the Praise of the Lord is my occupation. ||1||Pause||
गुरमति नामु मेरा प्रान सखाई हरि कीरति हमरी रहरासि ॥१॥ रहाउ ॥
LINE 20
ਹਰਿਜਨਕੇਵਡਭਾਗਵਡੇਰੇਜਿਨਹਰਿਹਰਿਸਰਧਾਹਰਿਪਿਆਸ
ਜਿਨ੍ਹਾਂ ਹਰਿ-ਭਗਤਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦੀ ਸਰਧਾ ਹੈ ਨਾਮ ਜਪਣ ਦੀ ਖਿੱਚ ਹੈ, ਉਹ ਵੱਡੇ ਭਾਗਾਂ ਵਾਲੇ ਹਨ।
The Lord's servants have the greatest good fortune; they have faith in the Lord, Har, Har, and a thirst for the Lord.
हरि जन के वडभाग वडेरे जिन हरि हरि सरधा हरि पिआस ॥
LINE 21
ਹਰਿਹਰਿਨਾਮੁਮਿਲੈਤ੍ਰਿਪਤਾਸਹਿਮਿਲਿਸੰਗਤਿਗੁਣਪਰਗਾਸਿ॥॥
ਜਦੋਂ ਉਹਨਾਂ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ। ਸਾਧ ਸੰਗਤਿ ਵਿਚ ਮਿਲ ਕੇ ਉਹਨਾਂ ਦੇ ਅੰਦਰ ਗੁਣ ਪਰਗਟ ਹੋ ਜਾਂਦੇ ਹਨ ॥੨॥
Obtaining the Name of the Lord, Har, Har, they are satisfied; joining the Company of the Holy, their virtues shine forth. ||2||
हरि हरि नामु मिलै त्रिपतासहि मिलि संगति गुण परगासि ॥२॥
LINE 22
ਜਿਨੑਹਰਿਹਰਿਹਰਿਰਸੁਨਾਮੁਪਾਇਆਤੇਭਾਗਹੀਣਜਮਪਾਸਿ
ਪਰ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ-ਰਸ ਹਾਸਲ ਨਹੀਂ ਕੀਤਾ, ਉਹ ਬਦ-ਕਿਸਮਤ ਹਨ, ਉਹ ਆਤਮਕ ਮੌਤ ਦੇ ਕਾਬੂ ਆਏ ਰਹਿੰਦੇ ਹਨ।
Those who have not obtained the essence of the Name of the Lord, Har, Har, are most unfortunate; they are taken away by the Messenger of Death.
जिन हरि हरि हरि रसु नामु न पाइआ ते भागहीण जम पासि ॥
LINE 23
ਜੋਸਤਿਗੁਰਸਰਣਿਸੰਗਤਿਨਹੀਆਏਧ੍ਰਿਗੁਜੀਵੇਧ੍ਰਿਗੁਜੀਵਾਸਿ॥॥
ਜੇਹੜੇ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਸਾਧ ਸੰਗਤਿ ਵਿਚ ਨਹੀਂ ਆਉਂਦੇ, ਉਹਨਾਂ ਦਾ ਹੁਣ ਤਕ ਦਾ ਜੀਵਨ ਤੇ ਅਗਾਂਹ ਦਾ ਜੀਵਨ ਫਿਟਕਾਰ-ਜੋਗ ਹੈ ॥੩॥
Those who have not sought the Sanctuary of the True Guru and the Company of the Holy - cursed are their lives, and cursed are their hopes of life. ||3||
जो सतिगुर सरणि संगति नही आए ध्रिगु जीवे ध्रिगु जीवासि ॥३॥
LINE 24
ਜਿਨਹਰਿਜਨਸਤਿਗੁਰਸੰਗਤਿਪਾਈਤਿਨਧੁਰਿਮਸਤਕਿਲਿਖਿਆਲਿਖਾਸਿ
ਜਿਨ੍ਹਾਂ ਹਰਿ-ਭਗਤਾਂ ਨੇ ਗੁਰੂ ਦੀ ਸੰਗਤਿ ਪ੍ਰਾਪਤ ਕਰ ਲਈ, ਉਹਨਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉੱਘੜ ਪਿਆ।
Those humble servants of the Lord, who have obtained the Company of the True Guru, have such pre-ordained destiny written on their foreheads.
जिन हरि जन सतिगुर संगति पाई तिन धुरि मसतकि लिखिआ लिखासि ॥
LINE 25
ਧੰਨੁਧੰਨੁਸਤਿਸੰਗਤਿਜਿਤੁਹਰਿਰਸੁਪਾਇਆਮਿਲਿਨਾਨਕਨਾਮੁਪਰਗਾਸਿ੪੧॥॥॥
ਹੇ ਨਾਨਕ! (ਆਖ-) ਸਾਧ ਸੰਗਤਿ ਧੰਨ ਹੈ ਜਿਸ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ-ਰਸ ਹਾਸਲ ਕਰਦਾ ਹੈ, ਜਿਸ ਵਿਚ ਮਿਲਿਆਂ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਜਾਂਦਾ ਹੈ ॥੪॥੧॥
Blessed, blessed is the Sat Sangat, the True Congregation, where the sublime essence of the Lord is obtained. Meeting with His humble servant, O Nanak, the Naam shines forth. ||4||1||
धंनु धंनु सतिसंगति जितु हरि रसु पाइआ मिलि नानक नामु परगासि ॥४॥१॥
LINE 26
ਗੂਜਰੀਮਹਲਾ
Goojaree, Fourth Mahalaa:
गूजरी महला ४ ॥
LINE 27
ਗੋਵਿੰਦੁਗੋਵਿੰਦੁਪ੍ਰੀਤਮੁਮਨਿਪ੍ਰੀਤਮੁਮਿਲਿਸਤਿਸੰਗਤਿਸਬਦਿਮਨੁਮੋਹੈ
ਹੇ ਮੇਰੇ ਭਰਾਵੋ! ਸਾਧ ਸੰਗਤਿ ਵਿਚ ਮਿਲ ਕੇ, ਗੁਰੂ ਦੇ ਸ਼ਬਦ ਵਿਚ ਜੁੜਨ ਕਰ ਕੇ ਪ੍ਰੀਤਮ ਗੋਵਿੰਦ (ਮੇਰੇ) ਮਨ ਵਿਚ (ਆ ਵੱਸਿਆ ਹੈ, ਤੇ, ਮੇਰੇ) ਮਨ ਨੂੰ ਖਿੱਚ ਪਾ ਰਿਹਾ ਹੈ।
The Lord, the Lord of the Universe is the Beloved of the minds of those who join the Sat Sangat, the True Congregation. The Shabad of His Word fascinates their minds.
गोविंदु गोविंदु प्रीतमु मनि प्रीतमु मिलि सतिसंगति सबदि मनु मोहै ॥
LINE 28
ਜਪਿਗੋਵਿੰਦੁਗੋਵਿੰਦੁਧਿਆਈਐਸਭਕਉਦਾਨੁਦੇਇਪ੍ਰਭੁਓਹੈ॥॥
ਗੋਵਿੰਦ ਦਾ ਭਜਨ ਕਰੋ, ਗੋਵਿੰਦ ਦਾ ਧਿਆਨ ਧਰਨਾ ਚਾਹੀਦਾ ਹੈ। ਉਹੀ ਗੋਵਿੰਦ ਸਭ ਜੀਵਾਂ ਨੂੰ ਦਾਤਾਂ ਦੇਂਦਾ ਹੈ ॥੧॥
Chant, and meditate on the Lord, the Lord of the Universe; God is the One who gives gifts to all. ||1||
जपि गोविंदु गोविंदु धिआईऐ सभ कउ दानु देइ प्रभु ओहै ॥१॥
LINE 29
ਮੇਰੇਭਾਈਜਨਾਮੋਕਉਗੋਵਿੰਦੁਗੋਵਿੰਦੁਗੋਵਿੰਦੁਮਨੁਮੋਹੈ
ਹੇ ਮੇਰੇ ਭਰਾਵੋ! ਮੈਨੂੰ ਪ੍ਰਿਥਵੀ ਦਾ ਪਾਲਕ-ਪ੍ਰਭੂ ਮਿਲ ਪਿਆ ਹੈ, ਗੋਵਿੰਦ ਮੇਰੇ ਮਨ ਨੂੰ ਖਿੱਚ ਪਾ ਰਿਹਾ ਹੈ।
O my Siblings of Destiny, the Lord of the Universe, Govind, Govind, Govind, has enticed and fascinated my mind.
मेरे भाई जना मो कउ गोविंदु गोविंदु गोविंदु मनु मोहै ॥
LINE 30
ਗੋਵਿੰਦਗੋਵਿੰਦਗੋਵਿੰਦਗੁਣਗਾਵਾਮਿਲਿਗੁਰਸਾਧਸੰਗਤਿਜਨੁਸੋਹੈ॥॥ਰਹਾਉ
ਮੈਂ ਹੁਣ ਹਰ ਵੇਲੇ ਗੋਵਿੰਦ ਦੇ ਗੁਣ ਗਾ ਰਿਹਾ ਹਾਂ। ਗੁਰੂ ਨੂੰ ਮਿਲ ਕੇ ਸਾਧ ਸੰਗਤਿ ਵਿਚ ਮਿਲ ਕੇ (ਤੇ, ਗੋਵਿੰਦ ਦੇ ਗੁਣ ਗਾ ਕੇ) ਮਨੁੱਖ ਸੋਹਣੇ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ॥੧॥ ਰਹਾਉ ॥
I sing the Glorious Praises of the Lord of the Universe, Govind, Govind, Govind; joining the Holy Society of the Guru, Your humble servant is beautified. ||1||Pause||
गोविंद गोविंद गोविंद गुण गावा मिलि गुर साधसंगति जनु सोहै ॥१॥ रहाउ ॥
LINE 31
ਸੁਖਸਾਗਰਹਰਿਭਗਤਿਹੈਗੁਰਮਤਿਕਉਲਾਰਿਧਿਸਿਧਿਲਾਗੈਪਗਿਓਹੈ
ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ।
Devotional worship to the Lord is an ocean of peace; through the Guru's Teachings, wealth, prosperity and the spiritual powers of the Siddhas fall at our feet.
सुख सागर हरि भगति है गुरमति कउला रिधि सिधि लागै पगि ओहै ॥
LINE 32
ਜਨਕਉਰਾਮਨਾਮੁਆਧਾਰਾਹਰਿਨਾਮੁਜਪਤਹਰਿਨਾਮੇਸੋਹੈ॥॥
ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ ॥੨॥
The Lord's Name is the Support of His humble servant; he chants the Lord's Name, and with the Lord's Name he is adorned. ||2||
जन कउ राम नामु आधारा हरि नामु जपत हरि नामे सोहै ॥२॥