ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 488
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਇਹਬਿਧਿਸੁਨਿਕੈਜਾਟਰੋਉਠਿਭਗਤੀਲਾਗਾ
ਇਸ ਤਰ੍ਹਾਂ (ਦੀ ਗੱਲ) ਸੁਣ ਕੇ ਗਰੀਬ ਧੰਨਾ ਜੱਟ ਭੀ ਉੱਠ ਕੇ ਭਗਤੀ ਕਰਨ ਲੱਗਾ,
Hearing this, Dhanna the Jaat applied himself to devotional worship.
इह बिधि सुनि कै जाटरो उठि भगती लागा ॥
LINE 02
ਮਿਲੇਪ੍ਰਤਖਿਗੁਸਾਈਆਧੰਨਾਵਡਭਾਗਾ੪੨॥॥॥
ਉਸ ਨੂੰ ਪਰਮਾਤਮਾ ਦਾ ਸਾਖਿਆਤ ਦੀਦਾਰ ਹੋਇਆ ਤੇ ਉਹ ਵੱਡੇ ਭਾਗਾਂ ਵਾਲਾ ਬਣ ਗਿਆ ॥੪॥੨॥
The Lord of the Universe met him personally; Dhanna was so very blessed. ||4||2||
मिले प्रतखि गुसाईआ धंना वडभागा ॥४॥२॥
LINE 03
ਰੇਚਿਤਚੇਤਸਿਕੀਦਯਾਲਦਮੋਦਰਬਿਬਹਿਜਾਨਸਿਕੋਈ
ਹੇ (ਮੇਰੇ) ਮਨ! ਦਇਆ ਦੇ ਘਰ ਪਰਮਾਤਮਾ ਨੂੰ ਤੂੰ ਕਿਉਂ ਨਹੀਂ ਸਿਮਰਦਾ? (ਵੇਖੀਂ) ਤੂੰ ਕਿਸੇ ਹੋਰ ਤੇ ਆਸ ਨਾਹ ਲਾਈ ਰੱਖੀਂ।
O my consciousness, why don't you remain conscious of the Merciful Lord? How can you recognize any other?
रे चित चेतसि की न दयाल दमोदर बिबहि न जानसि कोई ॥
LINE 04
ਜੇਧਾਵਹਿਬ੍ਰਹਮੰਡਖੰਡਕਉਕਰਤਾਕਰੈਸੁਹੋਈ॥॥ਰਹਾਉ
ਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸਾਂ ਪਰਦੇਸਾਂ ਵਿਚ ਭੀ ਭਟਕਦਾ ਫਿਰੇਂਗਾ, ਤਾਂ ਭੀ ਉਹੀ ਕੁਝ ਹੋਵੇਗਾ ਜੋ ਕਰਤਾਰ ਕਰੇਗਾ ॥੧॥ ਰਹਾਉ ॥
You may run around the whole universe, but that alone happens which the Creator Lord does. ||1||Pause||
जे धावहि ब्रहमंड खंड कउ करता करै सु होई ॥१॥ रहाउ ॥
LINE 05
ਜਨਨੀਕੇਰੇਉਦਰਉਦਕਮਹਿਪਿੰਡੁਕੀਆਦਸਦੁਆਰਾ
ਮਾਂ ਦੇ ਪੇਟ ਦੇ ਜਲ ਵਿਚ ਉਸ ਪ੍ਰਭੂ ਨੇ ਸਾਡਾ ਦਸ ਸੋਤਾਂ ਵਾਲਾ ਸਰੀਰ ਬਣਾ ਦਿੱਤਾ;
In the water of the mother's womb, He fashioned the body with ten gates.
जननी केरे उदर उदक महि पिंडु कीआ दस दुआरा ॥
LINE 06
ਦੇਇਅਹਾਰੁਅਗਨਿਮਹਿਰਾਖੈਐਸਾਖਸਮੁਹਮਾਰਾ॥॥
ਖ਼ੁਰਾਕ ਦੇ ਕੇ ਮਾਂ ਦੇ ਪੇਟ ਦੀ ਅੱਗ ਵਿਚ ਉਹ ਸਾਡੀ ਰੱਖਿਆ ਕਰਦਾ ਹੈ (ਵੇਖ, ਹੇ ਮਨ!) ਉਹ ਸਾਡਾ ਮਾਲਕ ਇਹੋ ਜਿਹਾ (ਦਿਆਲ) ਹੈ ॥੧॥
He gives it sustenance, and preserves it in fire - such is my Lord and Master. ||1||
देइ अहारु अगनि महि राखै ऐसा खसमु हमारा ॥१॥
LINE 07
ਕੁੰਮੀਜਲਮਾਹਿਤਨਤਿਸੁਬਾਹਰਿਪੰਖਖੀਰੁਤਿਨਨਾਹੀ
ਕਛੂ-ਕੁੰਮੀ ਪਾਣੀ ਵਿਚ (ਰਹਿੰਦੀ ਹੈ), ਉਸ ਦੇ ਬੱਚੇ ਬਾਹਰ (ਰੇਤੇ ਉਤੇ ਰਹਿੰਦੇ ਹਨ), ਨਾਹ (ਬੱਚਿਆਂ ਨੂੰ) ਖੰਭ ਹਨ (ਕਿ ਉੱਡ ਕੇ ਕੁਝ ਖਾ ਲੈਣ), ਨਾਹ (ਕਛੂ-ਕੁੰਮੀ ਨੂੰ) ਥਣ (ਹਨ ਕਿ ਬੱਚਿਆਂ ਨੂੰ ਦੁੱਧ ਪਿਆਵੇ);
The mother turtle is in the water, and her babies are out of the water. She has no wings to protect them, and no milk to feed them.
कुंमी जल माहि तन तिसु बाहरि पंख खीरु तिन नाही ॥
LINE 08
ਪੂਰਨਪਰਮਾਨੰਦਮਨੋਹਰਸਮਝਿਦੇਖੁਮਨਮਾਹੀ॥॥
(ਪਰ ਹੇ ਜਿੰਦੇ!) ਮਨ ਵਿਚ ਵਿਚਾਰ ਕੇ ਵੇਖ, ਉਹ ਸੁੰਦਰ ਪਰਮਾਨੰਦ ਪੂਰਨ ਪ੍ਰਭੂ (ਉਹਨਾਂ ਦੀ ਪਾਲਣਾ ਕਰਦਾ ਹੈ) ॥੨॥
The Perfect Lord, the embodiment of supreme bliss, the Fascinating Lord takes care of them. See this, and understand it in your mind||2||
पूरन परमानंद मनोहर समझि देखु मन माही ॥२॥
LINE 09
ਪਾਖਣਿਕੀਟੁਗੁਪਤੁਹੋਇਰਹਤਾਤਾਚੋਮਾਰਗੁਨਾਹੀ
ਪੱਥਰ ਵਿਚ ਕੀੜਾ ਲੁਕਿਆ ਹੋਇਆ ਰਹਿੰਦਾ ਹੈ (ਪੱਥਰ ਵਿਚੋਂ ਬਾਹਰ ਜਾਣ ਲਈ) ਉਸ ਦਾ ਕੋਈ ਰਾਹ ਨਹੀਂ;
The worm lies hidden under the stone - there is no way for him to escape.
पाखणि कीटु गुपतु होइ रहता ता चो मारगु नाही ॥
LINE 10
ਕਹੈਧੰਨਾਪੂਰਨਤਾਹੂਕੋਮਤਰੇਜੀਅਡਰਾਂਹੀ੩੩॥॥॥
ਪਰ ਉਸ ਦਾ (ਪਾਲਣ ਵਾਲਾ) ਭੀ ਪੂਰਨ ਪਰਮਾਤਮਾ ਹੈ; ਧੰਨਾ ਆਖਦਾ ਹੈ-ਹੇ ਜਿੰਦੇ! ਤੂੰ ਭੀ ਨਾਹ ਡਰ ॥੩॥੩॥
Says Dhanna, the Perfect Lord takes care of him. Fear not, O my soul. ||3||3||
कहै धंना पूरन ताहू को मत रे जीअ डरांही ॥३॥३॥
LINE 11
ਆਸਾਸੇਖਫਰੀਦਜੀਉਕੀਬਾਣੀ
ਰਾਗ ਆਸਾ ਵਿੱਚ ਸ਼ੇਖ ਫਰੀਦ ਜੀ ਦੀ ਬਾਣੀ।
Aasaa, The Word Of Shaykh Fareed Jee:
आसा सेख फरीद जीउ की बाणी ॥
LINE 12
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 13
ਦਿਲਹੁਮੁਹਬਤਿਜਿੰਨੑਸੇਈਸਚਿਆ
ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਉਹੀ ਸੱਚੇ (ਆਸ਼ਕ) ਹਨ;
They alone are true, whose love for God is deep and heart-felt.
दिलहु मुहबति जिंन सेई सचिआ ॥
LINE 14
ਜਿਨੑਮਨਿਹੋਰੁਮੁਖਿਹੋਰੁਸਿਕਾਂਢੇਕਚਿਆ॥॥
ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ (ਆਸ਼ਕ) ਆਖੇ ਜਾਂਦੇ ਹਨ ॥੧॥
Those who have one thing in their heart, and something else in their mouth, are judged to be false. ||1||
जिन मनि होरु मुखि होरु सि कांढे कचिआ ॥१॥
LINE 15
ਰਤੇਇਸਕਖੁਦਾਇਰੰਗਿਦੀਦਾਰਕੇ
ਜੋ ਮਨੁੱਖ ਰੱਬ ਦੇ ਪਿਆਰ ਵਿਚ ਰੱਤੇ ਹੋਏ ਹਨ, ਜੋ ਮਨੁੱਖ ਰੱਬ ਦੇ ਦੀਦਾਰ ਵਿਚ ਰੰਗੇ ਹੋਏ ਹਨ, (ਉਹੀ ਅਸਲ ਮਨੁੱਖ ਹਨ)
Those who are imbued with love for the Lord, are delighted by His Vision.
रते इसक खुदाइ रंगि दीदार के ॥
LINE 16
ਵਿਸਰਿਆਜਿਨੑਨਾਮੁਤੇਭੁਇਭਾਰੁਥੀਏ॥॥ਰਹਾਉ
ਪਰ ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਧਰਤੀ ਉੱਤੇ ਨਿਰਾ ਭਾਰ ਹੀ ਹਨ ॥੧॥ ਰਹਾਉ ॥
Those who forget the Naam, the Name of the Lord, are a burden on the earth. ||1||Pause||
विसरिआ जिन नामु ते भुइ भारु थीए ॥१॥ रहाउ ॥
LINE 17
ਆਪਿਲੀਏਲੜਿਲਾਇਦਰਿਦਰਵੇਸਸੇ
ਉਹੀ ਮਨੁੱਖ (ਰੱਬ ਦੇ) ਦਰਵਾਜ਼ੇ ਹਨ (ਉਹੀ ਮਨੁੱਖ ਰੱਬ ਦੇ ਦਰ ਤੋਂ ਇਸ਼ਕ ਦਾ ਖੈਰ ਮੰਗ ਸਕਦੇ ਹਨ) ਜਿਨ੍ਹਾਂ ਨੂੰ ਰੱਬ ਨੇ ਆਪ ਆਪਣੇ ਲੜ ਲਾਇਆ ਹੈ,
Those whom the Lord attaches to the hem of His robe, are the true dervishes at His Door.
आपि लीए लड़ि लाइ दरि दरवेस से ॥
LINE 18
ਤਿਨਧੰਨੁਜਣੇਦੀਮਾਉਆਏਸਫਲੁਸੇ॥॥
ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ (ਜਗਤ ਵਿਚ) ਆਉਣਾ ਮੁਬਾਰਕ ਹੈ ॥੨॥
Blessed are the mothers who gave birth to them, and fruitful is their coming into the world. ||2||
तिन धंनु जणेदी माउ आए सफलु से ॥२॥
LINE 19
ਪਰਵਦਗਾਰਅਪਾਰਅਗਮਬੇਅੰਤਤੂ
ਹੇ ਪਾਲਣਹਾਰ! ਹੇ ਬੇਅੰਤ! ਹੇ ਅਪਹੁੰਚ!
O Lord, Sustainer and Cherisher, You are infinite, unfathomable and endless.
परवदगार अपार अगम बेअंत तू ॥
LINE 20
ਜਿਨਾਪਛਾਤਾਸਚੁਚੁੰਮਾਪੈਰਮੂੰ॥॥
ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ ॥੩॥
Those who recognize the True Lord - I kiss their feet. ||3||
जिना पछाता सचु चुंमा पैर मूं ॥३॥
LINE 21
ਤੇਰੀਪਨਹਖੁਦਾਇਤੂਬਖਸੰਦਗੀ
ਹੇ ਖ਼ੁਦਾ! ਮੈਨੂੰ ਤੇਰਾ ਹੀ ਆਸਰਾ ਹੈ, ਤੂੰ ਬਖ਼ਸ਼ਣ ਵਾਲਾ ਹੈਂ;
I seek Your Protection - You are the Forgiving Lord.
तेरी पनह खुदाइ तू बखसंदगी ॥
LINE 22
ਸੇਖਫਰੀਦੈਖੈਰੁਦੀਜੈਬੰਦਗੀ੪੧॥॥॥
ਮੈਨੂੰ ਸੇਖ਼ ਫ਼ਰੀਦ ਨੂੰ ਆਪਣੀ ਬੰਦਗੀ ਦਾ ਖ਼ੈਰ ਪਾ ॥੪॥੧॥
Please, bless Shaykh Fareed with the bounty of Your meditative worship. ||4||1||
सेख फरीदै खैरु दीजै बंदगी ॥४॥१॥
LINE 23
ਆਸਾ
Aasaa:
आसा ॥
LINE 24
ਬੋਲੈਸੇਖਫਰੀਦੁਪਿਆਰੇਅਲਹਲਗੇ
ਸ਼ੇਖ਼ ਫ਼ਰੀਦ ਆਖਦਾ ਹੈ-ਹੇ ਪਿਆਰੇ! ਰੱਬ (ਦੇ ਚਰਨਾਂ) ਵਿਚ ਜੁੜ;
Says Shaykh Fareed, O my dear friend, attach yourself to the Lord.
बोलै सेख फरीदु पिआरे अलह लगे ॥
LINE 25
ਇਹੁਤਨੁਹੋਸੀਖਾਕਨਿਮਾਣੀਗੋਰਘਰੇ॥॥
(ਤੇਰਾ) ਇਹ ਜਿਸਮ ਨੀਵੀਂ ਕਬਰ ਦੇ ਵਿਚ ਪੈ ਕੇ ਮਿੱਟੀ ਹੋ ਜਾਇਗਾ ॥੧॥
This body shall turn to dust, and its home shall be a neglected graveyard. ||1||
इहु तनु होसी खाक निमाणी गोर घरे ॥१॥
LINE 26
ਆਜੁਮਿਲਾਵਾਸੇਖਫਰੀਦਟਾਕਿਮਕੂੰਜੜੀਆਮਨਹੁਮਚਿੰਦੜੀਆ॥॥ਰਹਾਉ
ਹੇ ਸ਼ੇਖ ਫ਼ਰੀਦ! ਇਸ ਮਨੁੱਖਾ ਜਨਮ ਵਿਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਇਸ ਵਾਸਤੇ ਇਹਨਾਂ) ਮਨ ਨੂੰ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿਚ ਰੱਖ ॥੧॥ ਰਹਾਉ ॥
You can meet the Lord today, O Shaykh Fareed, if you restrain your bird-like desires which keep your mind in turmoil. ||1||Pause||
आजु मिलावा सेख फरीद टाकिम कूंजड़ीआ मनहु मचिंदड़ीआ ॥१॥ रहाउ ॥
LINE 27
ਜੇਜਾਣਾਮਰਿਜਾਈਐਘੁਮਿਆਈਐ
(ਹੇ ਪਿਆਰੇ ਮਨ!) ਜਦੋਂ ਤੈਨੂੰ ਪਤਾ ਹੈ ਕਿ ਆਖ਼ਰ ਮਰਨਾ ਹੈ ਤੇ ਮੁੜ (ਇਥੇ) ਨਹੀਂ ਆਉਣਾ,
If I had known that I was to die, and not return again,
जे जाणा मरि जाईऐ घुमि न आईऐ ॥
LINE 28
ਝੂਠੀਦੁਨੀਆਲਗਿਆਪੁਵਞਾਈਐ॥॥
ਤਾਂ ਇਸ ਨਾਸਵੰਤ ਦੁਨੀਆ ਨਾਲ ਪ੍ਰੀਤ ਲਾ ਕੇ ਆਪਣਾ ਆਪ ਗਵਾਉਣਾ ਨਹੀਂ ਚਾਹੀਦਾ ॥੨॥
I would not have ruined myself by clinging to the world of falsehood. ||2||
झूठी दुनीआ लगि न आपु वञाईऐ ॥२॥
LINE 29
ਬੋਲੀਐਸਚੁਧਰਮੁਝੂਠੁਬੋਲੀਐ
ਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ,
So speak the Truth, in righteousness, and do not speak falsehood.
बोलीऐ सचु धरमु झूठु न बोलीऐ ॥
LINE 30
ਜੋਗੁਰੁਦਸੈਵਾਟਮੁਰੀਦਾਜੋਲੀਐ॥॥
ਜੋ ਰਸਤਾ ਗੁਰੂ ਦੱਸੇ ਉਸ ਰਸਤੇ ਤੇ ਮੁਰੀਦਾਂ ਵਾਂਗ ਤੁਰਨਾ ਚਾਹੀਦਾ ਹੈ ॥੩॥
The disciple ought to travel the route, pointed out by the Guru. ||3||
जो गुरु दसै वाट मुरीदा जोलीऐ ॥३॥
LINE 31
ਛੈਲਲੰਘੰਦੇਪਾਰਿਗੋਰੀਮਨੁਧੀਰਿਆ
(ਕਿਸੇ ਦਰੀਆ ਤੋਂ) ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ (ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ)
Seeing the youths being carried across, the hearts of the beautiful young soul-brides are encouraged.
छैल लंघंदे पारि गोरी मनु धीरिआ ॥
LINE 32
ਕੰਚਨਵੰਨੇਪਾਸੇਕਲਵਤਿਚੀਰਿਆ॥॥
(ਤਾਂ ਤੇ ਹੇ ਮਨ! ਤੂੰ ਸੰਤ ਜਨਾਂ ਦੀ ਸੰਗਤਿ ਕਰ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ, ਮਾਇਆ ਜੋੜਨ ਵਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ, ਬਹੁਤ ਦੁੱਖੀ ਜੀਵਨ ਬਿਤੀਤ ਕਰਦੇ ਹਨ) ॥੪॥
Those who side with the glitter of gold, are cut down with a saw. ||4||
कंचन वंने पासे कलवति चीरिआ ॥४॥
LINE 33
ਸੇਖਹੈਯਾਤੀਜਗਿਕੋਈਥਿਰੁਰਹਿਆ
ਹੇ ਸ਼ੇਖ਼ ਫ਼ਰੀਦ! ਜਗਤ ਵਿਚ ਕੋਈ ਸਦਾ ਲਈ ਉਮਰ ਨਹੀਂ ਭੋਗ ਸਕਿਆ।
O Shaykh, no one's life is permanent in this world.
सेख हैयाती जगि न कोई थिरु रहिआ ॥
LINE 34
ਜਿਸੁਆਸਣਿਹਮਬੈਠੇਕੇਤੇਬੈਸਿਗਇਆ॥॥
(ਵੇਖ!) ਜਿਸ (ਧਰਤੀ ਦੇ ਇਸ) ਥਾਂ ਤੇ ਅਸੀਂ (ਹੁਣ) ਬੈਠੇ ਹਾਂ (ਇਸ ਧਰਤੀ ਉੱਤੇ) ਕਈ ਬਹਿ ਕੇ ਚਲੇ ਗਏ ॥੫॥
That seat, upon which we now sit - many others sat on it and have since departed. ||5||
जिसु आसणि हम बैठे केते बैसि गइआ ॥५॥
LINE 35
ਕਤਿਕਕੂੰਜਾਂਚੇਤਿਡਉਸਾਵਣਿਬਿਜੁਲੀਆਂ
ਕੱਤਕ ਦੇ ਮਹੀਨੇ ਕੂੰਜਾਂ (ਆਉਂਦੀਆਂ ਹਨ); ਚੇਤਰ ਵਿਚ ਜੰਗਲਾਂ ਨੂੰ ਅੱਗ (ਲੱਗ ਪੈਂਦੀ ਹੈ), ਸਾਉਣ ਵਿਚ ਬਿਜਲੀਆਂ (ਚਮਕਦੀਆਂ ਹਨ),
As the swallows appear in the month of Katik, forest fires in the month of Chayt, and lightning in Saawan,
कतिक कूंजां चेति डउ सावणि बिजुलीआं ॥
LINE 36
ਸੀਆਲੇਸੋਹੰਦੀਆਂਪਿਰਗਲਿਬਾਹੜੀਆਂ॥॥
ਸਿਆਲ ਵਿਚ (ਇਸਤ੍ਰੀਆਂ ਦੀਆਂ) ਸੁਹਣੀਆਂ ਬਾਹਾਂ (ਆਪਣੇ) ਖਸਮਾਂ ਦੇ ਗਲ ਵਿਚ ਸੋਭਦੀਆਂ ਹਨ ॥੬॥
and as the bride's arms adorn her husband's neck in winter;||6||
सीआले सोहंदीआं पिर गलि बाहड़ीआं ॥६॥
LINE 37
ਚਲੇਚਲਣਹਾਰਵਿਚਾਰਾਲੇਇਮਨੋ
(ਇਸੇ ਤਰ੍ਹਾਂ ਜਗਤ ਦੀ ਸਾਰੀ ਕਾਰ ਆਪੋ ਆਪਣੇ ਸਮੇ ਸਿਰ ਹੋ ਕੇ ਤੁਰੀ ਜਾ ਰਹੀ ਹੈ; ਜਗਤ ਤੋਂ) ਤੁਰ ਜਾਣ ਵਾਲੇ ਜੀਵ (ਆਪੋ ਆਪਣਾ ਸਮਾ ਲੰਘਾ ਕੇ) ਤੁਰੇ ਜਾ ਰਹੇ ਹਨ; ਹੇ ਮਨ! ਵਿਚਾਰ ਕੇ ਵੇਖ,
Just so, the transitory human bodies pass away. Reflect upon this in your mind.
चले चलणहार विचारा लेइ मनो ॥
LINE 38
ਗੰਢੇਦਿਆਂਛਿਅਮਾਹਤੁੜੰਦਿਆਹਿਕੁਖਿਨੋ॥॥
ਜਿਸ ਸਰੀਰ ਦੇ ਬਣਨ ਵਿਚ ਛੇ ਮਹੀਨੇ ਲੱਗਦੇ ਹਨ ਉਸ ਦੇ ਨਾਸ ਹੁੰਦਿਆਂ ਇਕ ਪਲ ਹੀ ਲੱਗਦਾ ਹੈ ॥੭॥
It takes six months to form the body, but it breaks in an instant. ||7||
गंढेदिआं छिअ माह तुड़ंदिआ हिकु खिनो ॥७॥
LINE 39
ਜਿਮੀਪੁਛੈਅਸਮਾਨਫਰੀਦਾਖੇਵਟਕਿੰਨਿਗਏ
ਹੇ ਫ਼ਰੀਦ! ਇਸ ਗੱਲ ਦੇ ਜ਼ਿਮੀਂ ਅਸਮਾਨ ਗਵਾਹ ਹਨ ਕਿ ਬੇਅੰਤ ਉਹ ਬੰਦੇ ਇਥੋਂ ਚਲੇ ਗਏ ਜਿਹੜੇ ਆਪਣੇ ਆਪ ਨੂੰ ਵੱਡੇ ਆਗੂ ਅਖਵਾਉਂਦੇ ਸਨ।
O Fareed, the earth asks the sky, "Where have the boatmen gone?"
जिमी पुछै असमान फरीदा खेवट किंनि गए ॥
LINE 40
ਜਾਲਣਗੋਰਾਂਨਾਲਿਉਲਾਮੇਜੀਅਸਹੇ੮੨॥॥॥
ਸਰੀਰ ਤਾਂ ਕਬਰਾਂ ਵਿਚ ਗਲ ਜਾਂਦੇ ਹਨ, (ਪਰ ਕੀਤੇ ਕਰਮਾਂ ਦੇ) ਔਖ-ਸੌਖ ਜਿੰਦ ਸਹਾਰਦੀ ਹੈ ॥੮॥੨॥
Some have been cremated, and some lie in their graves; their souls are suffering rebukes. ||8||2||
जालण गोरां नालि उलामे जीअ सहे ॥८॥२॥