ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 46
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਿਰੀਰਾਗੁਮਹਲਾ
Siree Raag, Fifth Mahalaa:
सिरीरागु महला ५ ॥
LINE 02
ਮਿਲਿਸਤਿਗੁਰਸਭੁਦੁਖੁਗਇਆਹਰਿਸੁਖੁਵਸਿਆਮਨਿਆਇ
ਸਤਿਗੁਰੂ ਨੂੰ ਮਿਲ ਕੇ (ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਸੁਖ ਮਨ ਵਿੱਚ ਆ ਵਸਦਾ ਹੈ।
Meeting the True Guru, all my sufferings have ended, and the Peace of the Lord has come to dwell within my mind.
मिलि सतिगुर सभु दुखु गइआ हरि सुखु वसिआ मनि आइ ॥
LINE 03
ਅੰਤਰਿਜੋਤਿਪ੍ਰਗਾਸੀਆਏਕਸੁਸਿਉਲਿਵਲਾਇ
ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ।
The Divine Light illuminates my inner being, and I am lovingly absorbed in the One.
अंतरि जोति प्रगासीआ एकसु सिउ लिव लाइ ॥
LINE 04
ਮਿਲਿਸਾਧੂਮੁਖੁਊਜਲਾਪੂਰਬਿਲਿਖਿਆਪਾਇ
ਗੁਰੂ ਨੂੰ ਮਿਲ ਕੇ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ। (ਚਿਹਰੇ ਉੱਤੇ ਅੰਦਰਲੇ ਆਤਮਕ ਜੀਵਨ ਦੀ ਲਾਲੀ ਆ ਜਾਂਦੀ ਹੈ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉੱਘੜ ਪੈਂਦਾ ਹੈ।
Meeting with the Holy Saint, my face is radiant; I have realized my pre-ordained destiny.
मिलि साधू मुखु ऊजला पूरबि लिखिआ पाइ ॥
LINE 05
ਗੁਣਗੋਵਿੰਦਨਿਤਗਾਵਣੇਨਿਰਮਲਸਾਚੈਨਾਇ॥॥
ਸਦਾ-ਥਿਰ ਪ੍ਰਭੂ ਦੇ ਪਵਿਤ੍ਰ ਨਾਮ ਵਿਚ (ਜੁੜ ਕੇ) ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਰੱਖਦਾ ਹੈ ॥੧॥
I constantly sing the Glories of the Lord of the Universe. Through the True Name, I have become spotlessly pure. ||1||
गुण गोविंद नित गावणे निरमल साचै नाइ ॥१॥
LINE 06
ਮੇਰੇਮਨਗੁਰਸਬਦੀਸੁਖੁਹੋਇ
ਹੇ ਮੇਰੇ ਮਨ! ਗੁਰੂ ਦੇ ਸ਼ਬਦ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ।
O my mind, you shall find peace through the Word of the Guru's Shabad.
मेरे मन गुर सबदी सुखु होइ ॥
LINE 07
ਗੁਰਪੂਰੇਕੀਚਾਕਰੀਬਿਰਥਾਜਾਇਕੋਇ॥॥ਰਹਾਉ
ਜੇਹੜਾ ਭੀ ਕੋਈ ਮਨੁੱਖ ਪੂਰੇ ਗੁਰੂ ਦੀ ਸੇਵਾ ਕਰਦਾ ਹੈ (ਭਾਵ, ਪੂਰੇ ਗੁਰੂ ਦੇ ਸ਼ਬਦ ਅਨੁਸਾਰ ਤੁਰਦਾ ਹੈ) ਉਹ (ਗੁਰੂ ਦੇ ਦਰ ਤੋਂ) ਖ਼ਾਲੀ ਨਹੀਂ ਜਾਂਦਾ ॥੧॥ ਰਹਾਉ ॥
Working for the Perfect Guru, no one goes away empty-handed. ||1||Pause||
गुर पूरे की चाकरी बिरथा जाइ न कोइ ॥१॥ रहाउ ॥
LINE 08
ਮਨਕੀਆਇਛਾਂਪੂਰੀਆਪਾਇਆਨਾਮੁਨਿਧਾਨੁ
(ਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜਾ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ, ਉਸ ਦੇ ਮਨ ਦੀਆਂ ਸਾਰੀਆਂ ਖ਼ਾਹਸ਼ਾਂ ਪੂਰੀਆਂ ਹੋ ਜਾਂਦੀਆਂ ਹਨ (ਭਾਵ, ਉਸ ਦਾ ਮਨ ਦੁਨੀਆਵੀ ਵਾਸਨਾਂ ਪਿੱਛੇ ਦੌੜਨੋਂ ਹੱਟ ਜਾਂਦਾ ਹੈ)।
The desires of the mind are fulfilled, when the Treasure of the Naam, the Name of the Lord, is obtained.
मन कीआ इछां पूरीआ पाइआ नामु निधानु ॥
LINE 09
ਅੰਤਰਜਾਮੀਸਦਾਸੰਗਿਕਰਣੈਹਾਰੁਪਛਾਨੁ
ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ-ਸੰਗ ਦਿੱਸਦਾ ਹੈ, ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤਰ ਜਾਪਦਾ ਹੈ।
The Inner-knower, the Searcher of hearts, is always with you; recognize Him as the Creator.
अंतरजामी सदा संगि करणैहारु पछानु ॥
LINE 10
ਗੁਰਪਰਸਾਦੀਮੁਖੁਊਜਲਾਜਪਿਨਾਮੁਦਾਨੁਇਸਨਾਨੁ
ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ (ਦੂਜਿਆਂ ਦੀ) ਸੇਵਾ (ਕਰ ਕੇ) ਪਵਿਤ੍ਰ ਆਚਰਨ (ਬਣਾ ਕੇ) ਉਸ ਦਾ ਮੂੰਹ ਚਮਕ ਉੱਠਦਾ ਹੈ।
By Guru's Grace, your face shall be radiant. Chanting the Naam, you shall receive the benefits of giving charity and taking cleansing baths.
गुर परसादी मुखु ऊजला जपि नामु दानु इसनानु ॥
LINE 11
ਕਾਮੁਕ੍ਰੋਧੁਲੋਭੁਬਿਨਸਿਆਤਜਿਆਸਭੁਅਭਿਮਾਨੁ॥॥
ਉਸ ਮਨੁੱਖ ਦੇ ਅੰਦਰੋਂ ਕਾਮ ਕ੍ਰੋਧ ਲੋਭ ਨਾਸ ਹੋ ਜਾਂਦਾ ਹੈ। ਉਹ ਮਨੁੱਖ ਅਹੰਕਾਰ ਉੱਕਾ ਛੱਡ ਦੇਂਦਾ ਹੈ ॥੨॥
Sexual desire, anger and greed are eliminated, and all egotistical pride is abandoned. ||2||
कामु क्रोधु लोभु बिनसिआ तजिआ सभु अभिमानु ॥२॥
LINE 12
ਪਾਇਆਲਾਹਾਲਾਭੁਨਾਮੁਪੂਰਨਹੋਏਕਾਮ
ਉਸ ਨੇ (ਜਦੋਂ) ਪਰਮਾਤਮਾ ਦਾ ਨਾਮ (ਜੀਵਨ ਦੇ ਵਣਜ ਵਿਚ) ਲਾਭ (ਵਜੋਂ) ਹਾਸਲ ਕਰ ਲਿਆ, ਤਾਂ ਉਸ ਦੇ ਸਾਰੇ ਕੰਮ ਸਫਲੇ ਹੋ ਗਏ (ਤ੍ਰਿਸ਼ਨਾ-ਅਧੀਨ ਹੋ ਰਹੀ ਦੌੜ-ਭੱਜ ਖ਼ਤਮ ਹੋ ਗਈ)।
The Profit of the Naam is obtained, and all affairs are brought to fruition.
पाइआ लाहा लाभु नामु पूरन होए काम ॥
LINE 13
ਕਰਿਕਿਰਪਾਪ੍ਰਭਿਮੇਲਿਆਦੀਆਅਪਣਾਨਾਮੁ
(ਉਸ ਮਨੁੱਖ ਨੂੰ) ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਤੇ ਆਪਣਾ ਨਾਮ ਬਖ਼ਸ਼ਿਆ।
In His Mercy, God unites us with Himself, and He blesses us with the Naam.
करि किरपा प्रभि मेलिआ दीआ अपणा नामु ॥
LINE 14
ਆਵਣਜਾਣਾਰਹਿਗਇਆਆਪਿਹੋਆਮਿਹਰਵਾਨੁ
ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
My comings and goings in reincarnation have come to an end; He Himself has bestowed His Mercy.
आवण जाणा रहि गइआ आपि होआ मिहरवानु ॥
LINE 15
ਸਚੁਮਹਲੁਘਰੁਪਾਇਆਗੁਰਕਾਸਬਦੁਪਛਾਨੁ॥॥
ਗੁਰੂ ਦਾ ਸ਼ਬਦ ਉਸ ਮਨੁੱਖ ਦਾ (ਜੀਵਨ-) ਸਾਥੀ ਬਣ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨ ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ, ਜਿਸ ਨੂੰ ਉਹ ਆਪਣਾ (ਆਤਮਕ) ਘਰ ਬਣਾ ਲੈਂਦਾ ਹੈ ॥੩॥
I have obtained my home in the True Mansion of His Presence, realizing the Word of the Guru's Shabad. ||3||
सचु महलु घरु पाइआ गुर का सबदु पछानु ॥३॥
LINE 16
ਭਗਤਜਨਾਕਉਰਾਖਦਾਆਪਣੀਕਿਰਪਾਧਾਰਿ
ਆਪਣੀ ਕਿਰਪਾ ਕਰ ਕੇ ਪਰਮਾਤਮਾ ਆਪਣੇ ਭਗਤਾਂ ਨੂੰ (ਕਾਮ ਕ੍ਰੋਧ ਲੋਭ ਆਦਿ ਵਿਕਾਰਾਂ ਤੋਂ) ਬਚਾ ਕੇ ਰੱਖਦਾ ਹੈ।
His humble devotees are protected and saved; He Himself showers His Blessings upon us.
भगत जना कउ राखदा आपणी किरपा धारि ॥
LINE 17
ਹਲਤਿਪਲਤਿਮੁਖਊਜਲੇਸਾਚੇਕੇਗੁਣਸਾਰਿ
ਸਦਾ-ਥਿਰ ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਉਹਨਾਂ (ਭਗਤਾਂ) ਦੇ ਮੂੰਹ ਇਸ ਲੋਕ ਵਿਚ ਤੇ ਪਰਲੋਕ ਵਿਚ ਰੌਸ਼ਨ ਹੋ ਜਾਂਦੇ ਹਨ।
In this world and in the world hereafter, radiant are the faces of those who cherish and enshrine the Glories of the True Lord.
हलति पलति मुख ऊजले साचे के गुण सारि ॥
LINE 18
ਆਠਪਹਰਗੁਣਸਾਰਦੇਰਤੇਰੰਗਿਅਪਾਰ
ਉਹ (ਭਗਤ) ਬੇਅੰਤ ਪ੍ਰਭੂ ਦੇ (ਪਿਆਰ-) ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਅੱਠੇ ਪਹਰ ਉਸ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੇ ਹਨ।
Twenty-four hours a day, they lovingly dwell upon His Glories; they are imbued with His Infinite Love.
आठ पहर गुण सारदे रते रंगि अपार ॥
LINE 19
ਪਾਰਬ੍ਰਹਮੁਸੁਖਸਾਗਰੋਨਾਨਕਸਦਬਲਿਹਾਰ੪੧੧੮੧॥॥॥॥
ਹੇ ਨਾਨਕ! ਪਾਰਬ੍ਰਹਮ ਪਰਮਾਤਮਾ ਉਹਨਾਂ ਨੂੰ ਸਾਰੇ ਸੁਖਾਂ ਦਾ ਸਮੁੰਦਰ ਦਿੱਸਦਾ ਹੈ, ਤੇ ਉਹ ਉਸ ਤੋਂ ਸਦਾ ਸਦਕੇ ਹੁੰਦੇ ਰਹਿੰਦੇ ਹਨ ॥੪॥੧੧॥੮੧॥
Nanak is forever a sacrifice to the Supreme Lord God, the Ocean of Peace. ||4||11||81||
पारब्रहमु सुख सागरो नानक सद बलिहार ॥४॥११॥८१॥
LINE 20
ਸਿਰੀਰਾਗੁਮਹਲਾ
Siree Raag, Fifth Mahalaa:
सिरीरागु महला ५ ॥
LINE 21
ਪੂਰਾਸਤਿਗੁਰੁਜੇਮਿਲੈਪਾਈਐਸਬਦੁਨਿਧਾਨੁ
(ਹੇ ਮਨ!) ਜੇ ਪੂਰਾ ਗੁਰੂ ਮਿਲ ਪਏ, ਤਾਂ (ਉਸ ਪਾਸੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ (ਦਾ) ਖ਼ਜ਼ਾਨਾ ਮਿਲ ਜਾਂਦਾ ਹੈ।
If we meet the Perfect True Guru, we obtain the Treasure of the Shabad.
पूरा सतिगुरु जे मिलै पाईऐ सबदु निधानु ॥
LINE 22
ਕਰਿਕਿਰਪਾਪ੍ਰਭਆਪਣੀਜਪੀਐਅੰਮ੍ਰਿਤਨਾਮੁ
ਹੇ ਪ੍ਰਭੂ! ਆਪਣੀ ਮਿਹਰ ਕਰ (ਗੁਰੂ ਮਿਲਾ, ਤਾ ਕਿ) ਆਤਮਕ ਜੀਵਨ ਦੇਣ ਵਾਲਾ (ਤੇਰਾ) ਨਾਮ (ਅਸੀ) ਜਪ ਸਕੀਏ,
Please grant Your Grace, God, that we may meditate on Your Ambrosial Naam.
करि किरपा प्रभ आपणी जपीऐ अंम्रित नामु ॥
LINE 23
ਜਨਮਮਰਣਦੁਖੁਕਾਟੀਐਲਾਗੈਸਹਜਿਧਿਆਨੁ॥॥
ਜਨਮ-ਮਰਨ ਦੇ ਗੇੜ ਵਿਚ ਪੈਣ ਦਾ ਅਸੀਂ ਆਪਣਾ ਦੁੱਖ ਦੂਰ ਕਰ ਸਕੀਏ, ਤੇ ਸਾਡੀ ਸੁਰਤ ਆਤਮਕ ਅਡੋਲਤਾ ਵਿਚ ਟਿਕ ਜਾਏ ॥੧॥
The pains of birth and death are taken away; we are intuitively centered on His Meditation. ||1||
जनम मरण दुखु काटीऐ लागै सहजि धिआनु ॥१॥
LINE 24
ਮੇਰੇਮਨਪ੍ਰਭਸਰਣਾਈਪਾਇ
ਹੇ ਮੇਰੇ ਮਨ! ਪ੍ਰਭੂ ਦੀ ਸਰਨ ਪਉ।
O my mind, seek the Sanctuary of God.
मेरे मन प्रभ सरणाई पाइ ॥
LINE 25
ਹਰਿਬਿਨੁਦੂਜਾਕੋਨਹੀਏਕੋਨਾਮੁਧਿਆਇ॥॥ਰਹਾਉ
ਪ੍ਰਭੂ ਤੋਂ ਬਿਨਾ ਕੋਈ ਹੋਰ (ਰਾਖਾ) ਨਹੀਂ ਹੈ। (ਹੇ ਮਨ!) ਪ੍ਰਭੂ ਦਾ ਨਾਮ ਸਿਮਰ ॥੧॥ ਰਹਾਉ ॥
Without the Lord, there is no other at all. Meditate on the One and only Naam, the Name of the Lord. ||1||Pause||
हरि बिनु दूजा को नही एको नामु धिआइ ॥१॥ रहाउ ॥
LINE 26
ਕੀਮਤਿਕਹਣੁਜਾਈਐਸਾਗਰੁਗੁਣੀਅਥਾਹੁ
ਪਰਮਾਤਮਾ (ਸਾਰੇ) ਗੁਣਾਂ ਦਾ ਸਮੁੰਦਰ ਹੈ, (ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ। ਉਸ ਦਾ ਮੁੱਲ ਹੀ ਦੱਸਿਆ ਨਹੀਂ ਜਾ ਸਕਦਾ (ਭਾਵ, ਕੀਮਤੀ ਤੋਂ ਕੀਮਤੀ ਭੀ ਕੋਈ ਐਸੀ ਸ਼ੈ ਨਹੀਂ ਜਿਸ ਦੇ ਵੱਟੇ ਪਰਮਾਤਮਾ ਮਿਲ ਸਕੇ)।
His Value cannot be estimated; He is the Vast Ocean of Excellence.
कीमति कहणु न जाईऐ सागरु गुणी अथाहु ॥
LINE 27
ਵਡਭਾਗੀਮਿਲੁਸੰਗਤੀਸਚਾਸਬਦੁਵਿਸਾਹੁ
ਹੇ (ਮੇਰੇ) ਭਾਗਾਂ ਵਾਲੇ (ਮਨ!) ਸਾਧ ਸੰਗਤਿ ਵਿਚ ਮਿਲ ਬੈਠ, (ਤੇ ਉਥੋਂ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ (ਦਾ ਸੌਦਾ) ਖ਼ਰੀਦ।
O most fortunate ones, join the Sangat, the Blessed Congregation; purchase the True Word of the Shabad.
वडभागी मिलु संगती सचा सबदु विसाहु ॥
LINE 28
ਕਰਿਸੇਵਾਸੁਖਸਾਗਰੈਸਿਰਿਸਾਹਾਪਾਤਿਸਾਹੁ॥॥
(ਸਾਧ ਸੰਗਤਿ ਵਿਚੋਂ ਜਾਚ ਸਿੱਖ ਕੇ) ਸੁੱਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ-ਭਗਤੀ ਕਰ, ਉਹ ਪ੍ਰਭੂ (ਦੁਨੀਆ ਦੇ) ਸ਼ਾਹਾਂ ਦੇ ਸਿਰ ਉੱਤੇ ਪਾਤਿਸ਼ਾਹ ਹੈ ॥੨॥
Serve the Lord, the Ocean of Peace, the Supreme Lord over kings and emperors. ||2||
करि सेवा सुख सागरै सिरि साहा पातिसाहु ॥२॥
LINE 29
ਚਰਣਕਮਲਕਾਆਸਰਾਦੂਜਾਨਾਹੀਠਾਉ
(ਹੇ ਪਾਰਬ੍ਰਹਮ! ਮੈਨੂੰ ਤੇਰੇ ਹੀ) ਸੋਹਣੇ ਚਰਨਾਂ ਦਾ ਆਸਰਾ ਹੈ, (ਤੈਥੋਂ ਬਿਨਾ) ਮੇਰਾ ਕੋਈ ਹੋਰ ਥਾਂ ਨਹੀਂ ਹੈ।
I take the Support of the Lord's Lotus Feet; there is no other place of rest for me.
चरण कमल का आसरा दूजा नाही ठाउ ॥
LINE 30
ਮੈਧਰਤੇਰੀਪਾਰਬ੍ਰਹਮਤੇਰੈਤਾਣਿਰਹਾਉ
ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੇ (ਦਿੱਤੇ) ਬਲ ਨਾਲ ਹੀ ਜੀਊਂਦਾ ਹਾਂ।
I lean upon You as my Support, O Supreme Lord God. I exist only by Your Power.
मै धर तेरी पारब्रहम तेरै ताणि रहाउ ॥
LINE 31
ਨਿਮਾਣਿਆਪ੍ਰਭੁਮਾਣੁਤੂੰਤੇਰੈਸੰਗਿਸਮਾਉ॥॥
ਹੇ ਪ੍ਰਭੂ! ਜਿਨ੍ਹਾਂ ਨੂੰ ਜਗਤ ਵਿਚ ਕੋਈ ਆਦਰ-ਮਾਨ ਨਹੀਂ ਦੇਂਦਾ, ਤੂੰ ਉਹਨਾਂ ਦਾ ਭੀ ਮਾਣ (ਦਾ ਵਸੀਲਾ) ਹੈਂ। (ਮਿਹਰ ਕਰ) ਮੈਂ ਤੇਰੇ ਚਰਨਾਂ ਵਿਚ ਲੀਨ ਰਹਾਂ ॥੩॥
O God, You are the Honor of the dishonored. I seek to merge with You. ||3||
निमाणिआ प्रभु माणु तूं तेरै संगि समाउ ॥३॥
LINE 32
ਹਰਿਜਪੀਐਆਰਾਧੀਐਆਠਪਹਰਗੋਵਿੰਦੁ
(ਹੇ ਮੇਰੇ ਮਨ!) ਅੱਠੇ ਪਹਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਅਤੇ ਗੋਬਿੰਦ ਨੂੰ ਆਰਾਧਣਾ ਚਾਹੀਦਾ ਹੈ।
Chant the Lord's Name and contemplate the Lord of the World, twenty-four hours a day.
हरि जपीऐ आराधीऐ आठ पहर गोविंदु ॥
LINE 33
ਜੀਅਪ੍ਰਾਣਤਨੁਧਨੁਰਖੇਕਰਿਕਿਰਪਾਰਾਖੀਜਿੰਦੁ
ਪਰਮਾਤਮਾ (ਸਰਨ ਆਏ) ਜੀਵਾਂ ਦੇ ਪ੍ਰਾਣਾਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਗਿਆਨ-ਇੰਦ੍ਰਿਆਂ ਨੂੰ (ਵਿਕਾਰਾਂ ਤੋਂ) ਬਚਾਂਦਾ ਹੈ, ਉਹਨਾਂ ਦੇ ਨਾਮ-ਧਨ ਦੀ ਰਾਖੀ ਕਰਦਾ ਹੈ। (ਸਰਨ ਆਏ ਜੀਵ ਦੀ) ਜਿੰਦ ਨੂੰ ਮਿਹਰ ਕਰ ਕੇ (ਵਿਕਾਰਾਂ ਤੋਂ) ਬਚਾਂਦਾ ਹੈ।
He preserves our soul, our breath of life, body and wealth. By His Grace, He protects our soul.
जीअ प्राण तनु धनु रखे करि किरपा राखी जिंदु ॥
LINE 34
ਨਾਨਕਸਗਲੇਦੋਖਉਤਾਰਿਅਨੁਪ੍ਰਭੁਪਾਰਬ੍ਰਹਮਬਖਸਿੰਦੁ੪੧੨੮੨॥॥॥॥
ਹੇ ਨਾਨਕ! ਪ੍ਰਭੂ ਪਾਰਬ੍ਰਹਮ ਬਖ਼ਸ਼ਣਹਾਰ ਹੈ, ਉਹ (ਸਰਨ ਆਇਆਂ ਦੇ) ਸਾਰੇ ਪਾਪ ਦੂਰ ਕਰ ਦੇਂਦਾ ਹੈ ॥੪॥੧੨॥੮੨॥
O Nanak, all pain has been washed away, by the Supreme Lord God, the Forgiver. ||4||12||82||
नानक सगले दोख उतारिअनु प्रभु पारब्रहम बखसिंदु ॥४॥१२॥८२॥
LINE 35
ਸਿਰੀਰਾਗੁਮਹਲਾ
Siree Raag, Fifth Mahalaa:
सिरीरागु महला ५ ॥
LINE 36
ਪ੍ਰੀਤਿਲਗੀਤਿਸੁਸਚਸਿਉਮਰੈਆਵੈਜਾਇ
ਹੇ ਮਾਂ! ਮੇਰੀ ਪ੍ਰੀਤਿ (ਹੁਣ) ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਲੱਗ ਗਈ ਹੈ, ਜੋ ਕਦੇ ਮਰਦਾ ਨਹੀਂ, ਜੋ ਨਾਹ ਜੰਮਦਾ ਹੈ ਨਾਹ ਮਰਦਾ ਹੈ।
I have fallen in love with the True Lord. He does not die, He does not come and go.
प्रीति लगी तिसु सच सिउ मरै न आवै जाइ ॥
LINE 37
ਨਾਵੇਛੋੜਿਆਵਿਛੁੜੈਸਭਮਹਿਰਹਿਆਸਮਾਇ
ਉਹ ਵਿਛੋੜਿਆਂ ਵਿਛੁੜਦਾ ਭੀ ਨਹੀਂ। (ਹੇ ਮਾਂ!) ਉਹ ਪਰਮਾਤਮਾ ਸਭ ਜੀਵਾਂ ਵਿਚ ਸਮਾ ਰਿਹਾ ਹੈ।
In separation, He is not separated from us; He is pervading and permeating amongst all.
ना वेछोड़िआ विछुड़ै सभ महि रहिआ समाइ ॥
LINE 38
ਦੀਨਦਰਦਦੁਖਭੰਜਨਾਸੇਵਕਕੈਸਤਭਾਇ
(ਹੇ ਮਾਂ!) ਗਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਉਹ ਪ੍ਰਭੂ ਸੇਵਕ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ।
He is the Destroyer of the pain and suffering of the meek. He bears True Love for His servants.
दीन दरद दुख भंजना सेवक कै सत भाइ ॥
LINE 39
ਅਚਰਜਰੂਪੁਨਿਰੰਜਨੋਗੁਰਿਮੇਲਾਇਆਮਾਇ॥॥
ਉਸ ਪ੍ਰਭੂ ਦਾ ਸੁੰਦਰ ਰੂਪ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਹੇ ਮਾਂ! ਉਹ ਪਰਮਾਤਮਾ ਮੈਨੂੰ (ਮੇਰੇ) ਗੁਰੂ ਨੇ ਮਿਲਾ ਦਿੱਤਾ ਹੈ ॥੧॥
Wondrous is the Form of the Immaculate One. Through the Guru, I have met Him, O my mother! ||1||
अचरज रूपु निरंजनो गुरि मेलाइआ माइ ॥१॥
LINE 40
ਭਾਈਰੇਮੀਤੁਕਰਹੁਪ੍ਰਭੁਸੋਇ
ਹੇ ਭਾਈ! (ਤੂੰ ਭੀ) ਉਸੇ ਪ੍ਰਭੂ ਨੂੰ ਆਪਣਾ ਮਿੱਤਰ ਬਣਾ।
O Siblings of Destiny, make God your Friend.
भाई रे मीतु करहु प्रभु सोइ ॥