ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 440
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਿਰੁਸੰਗਿਕਾਮਣਿਜਾਣਿਆਗੁਰਿਮੇਲਿਮਿਲਾਈਰਾਮ
(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਪ੍ਰਭੂ ਚਰਨਾਂ ਵਿਚ ਜੋੜ ਦਿੱਤਾ ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਪਛਾਣ ਲਿਆ,
The soul-bride knows that her Husband Lord is with her; the Guru unites her in this union.
पिरु संगि कामणि जाणिआ गुरि मेलि मिलाई राम ॥
LINE 02
ਅੰਤਰਿਸਬਦਿਮਿਲੀਸਹਜੇਤਪਤਿਬੁਝਾਈਰਾਮ
ਉਹ ਅੰਤਰ-ਆਤਮੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਇਕ-ਮਿਕ ਹੋ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ (ਆਪਣੇ ਅੰਦਰੋਂ ਵਿਕਾਰਾਂ ਵਾਲੀ) ਤਪਸ਼ ਬੁਝਾ ਲਈ।
Within her heart, she is merged with the Shabad, and the fire of her desire is easily extinguished.
अंतरि सबदि मिली सहजे तपति बुझाई राम ॥
LINE 03
ਸਬਦਿਤਪਤਿਬੁਝਾਈਅੰਤਰਿਸਾਂਤਿਆਈਸਹਜੇਹਰਿਰਸੁਚਾਖਿਆ
(ਹੇ ਸਖੀ! ਜਿਸ ਜੀਵ-ਇਸਤ੍ਰੀ ਨੇ) ਗੁਰ-ਸ਼ਬਦ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਵਿਕਾਰਾਂ ਵਾਲੀ ਤਪਸ਼ ਬੁਝਾ ਲਈ, ਉਸ ਦੇ ਅੰਦਰ ਠੰਡ ਪੈ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ।
The Shabad has quenched the fire of desire, and within her heart, peace and tranquility have come; she tastes the Lord's essence with intuitive ease.
सबदि तपति बुझाई अंतरि सांति आई सहजे हरि रसु चाखिआ ॥
LINE 04
ਮਿਲਿਪ੍ਰੀਤਮਅਪਣੇਸਦਾਰੰਗੁਮਾਣੇਸਚੈਸਬਦਿਸੁਭਾਖਿਆ
ਆਪਣੇ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਪ੍ਰੇਮ-ਰੰਗ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਜੁੜ ਕੇ ਉਸ ਦੀ ਬੋਲੀ ਮਿੱਠੀ ਹੋ ਜਾਂਦੀ ਹੈ।
Meeting her Beloved, she enjoys His Love continually, and her speech rings with the True Shabad.
मिलि प्रीतम अपणे सदा रंगु माणे सचै सबदि सुभाखिआ ॥
LINE 05
ਪੜਿਪੜਿਪੰਡਿਤਮੋਨੀਥਾਕੇਭੇਖੀਮੁਕਤਿਪਾਈ
(ਹੇ ਸਖੀ!) ਪੰਡਿਤ (ਧਾਰਮਿਕ ਪੁਸਤਕ) ਪੜ੍ਹ ਪੜ੍ਹ ਕੇ, ਮੋਨ-ਧਾਰੀ (ਸਮਾਧੀਆਂ ਲਾ ਲਾ ਕੇ) (ਜੋਗੀ ਜੰਗਮ ਆਦਿਕ ਸਾਧੂ) ਭੇਖ ਧਾਰ ਧਾਰ ਕੇ ਥੱਕ ਗਏ (ਇਹਨਾਂ ਤਰੀਕਿਆਂ ਨਾਲ ਕਿਸੇ ਨੇ ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਨਾਹ ਕੀਤੀ।
Reading and studying continually, the Pandits, the religious scholars, and the silent sages have grown weary; wearing religious robes, liberation is not obtained.
पड़ि पड़ि पंडित मोनी थाके भेखी मुकति न पाई ॥
LINE 06
ਨਾਨਕਬਿਨੁਭਗਤੀਜਗੁਬਉਰਾਨਾਸਚੈਸਬਦਿਮਿਲਾਈ॥॥
ਹੇ ਨਾਨਕ! ਪਰਮਾਤਮਾ ਦੀ ਭਗਤੀ ਤੋਂ ਬਿਨਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਮਿਲਾਪ ਹਾਸਲ ਕਰ ਲੈਂਦਾ ਹੈ ॥੩॥
O Nanak, without devotional worship, the world has gone insane; through the True Word of the Shabad, one meets the Lord. ||3||
नानक बिनु भगती जगु बउराना सचै सबदि मिलाई ॥३॥
LINE 07
ਸਾਧਨਮਨਿਅਨਦੁਭਇਆਹਰਿਜੀਉਮੇਲਿਪਿਆਰੇਰਾਮ
(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਹਰਿ-ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਲਿਆ ਉਸ ਦੇ ਮਨ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ,
Bliss permeates the mind of the soul-bride, who meets her Beloved Lord.
सा धन मनि अनदु भइआ हरि जीउ मेलि पिआरे राम ॥
LINE 08
ਸਾਧਨਹਰਿਕੈਰਸਿਰਸੀਗੁਰਕੈਸਬਦਿਅਪਾਰੇਰਾਮ
ਉਹ ਜੀਵ-ਇਸਤ੍ਰੀ ਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜੀ ਰਹਿੰਦੀ ਹੈ।
The soul-bride is enraptured with the sublime essence of the Lord, through the incomparable Word of the Guru's Shabad.
सा धन हरि कै रसि रसी गुर कै सबदि अपारे राम ॥
LINE 09
ਸਬਦਿਅਪਾਰੇਮਿਲੇਪਿਆਰੇਸਦਾਗੁਣਸਾਰੇਮਨਿਵਸੇ
ਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਮਿਲ ਪੈਂਦੀ ਹੈ, ਸਦਾ ਉਸ ਦੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਦੀ ਹੈ,
Through the incomparable Word of the Guru's Shabad, she meets her Beloved; she continually contemplates and enshrines His Glorious Virtues in her mind.
सबदि अपारे मिले पिआरे सदा गुण सारे मनि वसे ॥
LINE 10
ਸੇਜਸੁਹਾਵੀਜਾਪਿਰਿਰਾਵੀਮਿਲਿਪ੍ਰੀਤਮਅਵਗਣਨਸੇ
ਪ੍ਰਭੂ ਦੇ ਗੁਣ ਉਸ ਦੇ ਮਨ ਵਿਚ ਟਿਕੇ ਰਹਿੰਦੇ ਹਨ, ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਉਸ (ਦੇ ਹਿਰਦੇ) ਦੀ ਸੇਜ ਸੋਹਣੀ ਬਣ ਗਈ। ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰੋਂ ਸਾਰੇ ਔਗੁਣ ਦੂਰ ਹੋ ਗਏ।
Her bed was adorned when she enjoyed her Husband Lord; meeting with her Beloved, her demerits were erased.
सेज सुहावी जा पिरि रावी मिलि प्रीतम अवगण नसे ॥
LINE 11
ਜਿਤੁਘਰਿਨਾਮੁਹਰਿਸਦਾਧਿਆਈਐਸੋਹਿਲੜਾਜੁਗਚਾਰੇ
(ਹੇ ਸਖੀ!) ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦਾ ਨਾਮ ਸਦਾ ਸਿਮਰਿਆ ਜਾਂਦਾ ਹੈ ਉਥੇ ਸਦਾ ਹੀ (ਮਾਨੋ) ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ।
That house, within which the Lord's Name is continually meditated upon, resounds with the wedding songs of rejoicing, throughout the four ages.
जितु घरि नामु हरि सदा धिआईऐ सोहिलड़ा जुग चारे ॥
LINE 12
ਨਾਨਕਨਾਮਿਰਤੇਸਦਾਅਨਦੁਹੈਹਰਿਮਿਲਿਆਕਾਰਜਸਾਰੇ੪੧੬॥॥॥॥
ਹੇ ਨਾਨਕ! ਜੇਹੜੇ ਜੀਵ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪ੍ਰਭੂ-ਚਰਨਾਂ ਵਿਚ ਮਿਲ ਕੇ ਉਹ ਆਪਣੇ ਸਾਰੇ ਕੰਮ ਸੰਵਾਰ ਲੈਂਦੇ ਹਨ ॥੪॥੧॥੬॥
O Nanak, imbued with the Naam, we are in bliss forever; meeting the Lord, our affairs are resolved. ||4||1||6||
नानक नामि रते सदा अनदु है हरि मिलिआ कारज सारे ॥४॥१॥६॥
LINE 13
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 14
ਆਸਾਮਹਲਾਛੰਤਘਰੁ
ਰਾਗ ਆਸਾ, ਘਰ ੩ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।
Aasaa, Third Mahalaa, Chhant, Third House:
आसा महला ३ छंत घरु ३ ॥
LINE 15
ਸਾਜਨਮੇਰੇਪ੍ਰੀਤਮਹੁਤੁਮਸਹਕੀਭਗਤਿਕਰੇਹੋ
ਹੇ ਮੇਰੇ (ਸਤਸੰਗੀ) ਸੱਜਣੋ ਪਿਆਰਿਓ! ਤੁਸੀ ਪ੍ਰਭੂ-ਪਤੀ ਦੀ ਭਗਤੀ ਸਦਾ ਕਰਦੇ ਰਿਹਾ ਕਰੋ,
O my beloved friend, dedicate yourself to the devotional worship of your Husband Lord.
साजन मेरे प्रीतमहु तुम सह की भगति करेहो ॥
LINE 16
ਗੁਰੁਸੇਵਹੁਸਦਾਆਪਣਾਨਾਮੁਪਦਾਰਥੁਲੇਹੋ
ਸਦਾ ਆਪਣੇ ਗੁਰੂ ਦੀ ਸਰਨ ਪਏ ਰਹੋ (ਤੇ ਗੁਰੂ ਪਾਸੋਂ) ਸਭ ਤੋਂ ਕੀਮਤੀ ਚੀਜ਼ ਹਰਿ-ਨਾਮ ਹਾਸਲ ਕਰੋ।
Serve your Guru constantly, and obtain the wealth of the Naam.
गुरु सेवहु सदा आपणा नामु पदारथु लेहो ॥
LINE 17
ਭਗਤਿਕਰਹੁਤੁਮਸਹੈਕੇਰੀਜੋਸਹਪਿਆਰੇਭਾਵਏ
(ਹੇ ਸੱਜਣੋ!) ਤੁਸੀ ਪ੍ਰਭੂ-ਪਤੀ ਦੀ ਹੀ ਭਗਤੀ ਕਰਦੇ ਰਹੋ, ਇਹ ਭਗਤੀ ਪਿਆਰੇ ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ।
Dedicate yourself to the worship of your Husband Lord; this is pleasing to your Beloved Husband.
भगति करहु तुम सहै केरी जो सह पिआरे भावए ॥
LINE 18
ਆਪਣਾਭਾਣਾਤੁਮਕਰਹੁਤਾਫਿਰਿਸਹਖੁਸੀਆਵਏ
ਜੇ (ਇਸ ਜੀਵਨ-ਸਫ਼ਰ ਵਿਚ) ਤੁਸੀ ਆਪਣੀ ਹੀ ਮਰਜ਼ੀ ਕਰਦੇ ਰਹੋਗੇ ਤਾਂ ਪ੍ਰਭੂ-ਪਤੀ ਦੀ ਪ੍ਰਸੰਨਤਾ ਤੁਹਾਨੂੰ ਨਹੀਂ ਮਿਲੇਗੀ।
If you walk in accordance with your own will, then your Husband Lord will not be pleased with you.
आपणा भाणा तुम करहु ता फिरि सह खुसी न आवए ॥
LINE 19
ਭਗਤਿਭਾਵਇਹੁਮਾਰਗੁਬਿਖੜਾਗੁਰਦੁਆਰੈਕੋਪਾਵਏ
(ਪਰ, ਹੇ ਪਿਆਰਿਓ!) ਭਗਤੀ ਦਾ ਤੇ ਪ੍ਰੇਮ ਦਾ ਇਹ ਰਸਤਾ ਬਹੁਤ ਔਕੜਾਂ-ਭਰਿਆ ਹੈ, ਕੋਈ ਵਿਰਲਾ ਮਨੁੱਖ ਇਹ ਰਸਤਾ ਲੱਭਦਾ ਹੈ ਜੋ ਗੁਰੂ ਦੇ ਦਰ ਤੇ ਆ ਡਿੱਗਦਾ ਹੈ।
This path of loving devotional worship is very difficult; how rare are those who find it, through the Gurdwara, the Guru's Gate.
भगति भाव इहु मारगु बिखड़ा गुर दुआरै को पावए ॥
LINE 20
ਕਹੈਨਾਨਕੁਜਿਸੁਕਰੇਕਿਰਪਾਸੋਹਰਿਭਗਤੀਚਿਤੁਲਾਵਏ॥॥
ਨਾਨਕ ਆਖਦਾ ਹੈ-ਜਿਸ ਮਨੁੱਖ ਉਤੇ ਪ੍ਰਭੂ (ਆਪ) ਕਿਰਪਾ ਕਰਦਾ ਹੈ ਉਹ ਮਨੁੱਖ ਆਪਣਾ ਮਨ ਪ੍ਰਭੂ ਦੀ ਭਗਤੀ ਵਿਚ ਜੋੜਦਾ ਹੈ ॥੧॥
Says Nanak, that one, upon whom the Lord casts His Glance of Grace, links his consciousness to the worship of the Lord. ||1||
कहै नानकु जिसु करे किरपा सो हरि भगती चितु लावए ॥१॥
LINE 21
ਮੇਰੇਮਨਬੈਰਾਗੀਆਤੂੰਬੈਰਾਗੁਕਰਿਕਿਸੁਦਿਖਾਵਹਿ
ਹੇ ਵੈਰਾਗ ਵਿਚ ਆਏ ਹੋਏ ਮੇਰੇ ਮਨ! ਤੂੰ ਵੈਰਾਗ ਕਰ ਕੇ ਕਿਸ ਨੂੰ ਵਿਖਾਂਦਾ ਹੈਂ? (ਇਸ ਉਪਰੋਂ ਉਪਰੋਂ ਵਿਖਾਏ ਹੋਏ ਵੈਰਾਗ ਨਾਲ ਤੇਰੇ ਅੰਦਰ ਆਤਮਕ ਆਨੰਦ ਨਹੀਂ ਬਣ ਸਕੇਗਾ)।
O my detached mind, unto whom do you show your detachment?
मेरे मन बैरागीआ तूं बैरागु करि किसु दिखावहि ॥
LINE 22
ਹਰਿਸੋਹਿਲਾਤਿਨੑਸਦਸਦਾਜੋਹਰਿਗੁਣਗਾਵਹਿ
ਹੇ ਮਨ! ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦਾ ਹੀ ਖਿੜਾਉ ਤੇ ਚਾਉ ਬਣਿਆ ਰਹਿੰਦਾ ਹੈ।
Those who sing the Glorious Praises of the Lord live in the joy of the Lord, forever and ever.
हरि सोहिला तिन सद सदा जो हरि गुण गावहि ॥
LINE 23
ਕਰਿਬੈਰਾਗੁਤੂੰਛੋਡਿਪਾਖੰਡੁਸੋਸਹੁਸਭੁਕਿਛੁਜਾਣਏ
ਹੇ ਮੇਰੇ ਮਨ! (ਬਾਹਰਲੇ ਵਿਖਾਵੇ ਵਾਲੇ ਵੈਰਾਗ ਦਾ) ਪਖੰਡ ਛੱਡ ਦੇ (ਤੇ, ਆਪਣੇ ਅੰਦਰ) ਮਿਲਣ ਦੀ ਤਾਂਘ ਪੈਦਾ ਕਰ (ਕਿਉਂਕਿ) ਉਹ ਖਸਮ-ਪ੍ਰਭੂ (ਅੰਦਰ ਦੀ) ਹਰੇਕ ਗੱਲ ਜਾਣਦਾ ਹੈ,
So become detached, and renounce hypocrisy; Your Husband Lord knows everything.
करि बैरागु तूं छोडि पाखंडु सो सहु सभु किछु जाणए ॥
LINE 24
ਜਲਿਥਲਿਮਹੀਅਲਿਏਕੋਸੋਈਗੁਰਮੁਖਿਹੁਕਮੁਪਛਾਣਏ
ਉਹ ਪ੍ਰਭੂ ਆਪ ਹੀ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ ਸਮਾਇਆ ਹੋਇਆ ਹੈ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪ੍ਰਭੂ ਦੀ ਰਜ਼ਾ ਨੂੰ ਸਮਝਦਾ ਹੈ।
The One Lord is pervading the water, the land and the sky; the Gurmukh realizes the Command of His Will.
जलि थलि महीअलि एको सोई गुरमुखि हुकमु पछाणए ॥
LINE 25
ਜਿਨਿਹੁਕਮੁਪਛਾਤਾਹਰੀਕੇਰਾਸੋਈਸਰਬਸੁਖਪਾਵਏ
ਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਸਮਝ ਲਈ ਉਹੀ ਸਾਰੇ ਆਨੰਦ ਪ੍ਰਾਪਤ ਕਰਦਾ ਹੈ,
One who realizes the Lord's Command, obtains all peace and comforts.
जिनि हुकमु पछाता हरी केरा सोई सरब सुख पावए ॥
LINE 26
ਇਵਕਹੈਨਾਨਕੁਸੋਬੈਰਾਗੀਅਨਦਿਨੁਹਰਿਲਿਵਲਾਵਏ॥॥
ਨਾਨਕ (ਤੈਨੂੰ) ਇਉਂ ਦੱਸਦਾ ਹੈ ਕਿ ਇਹੋ ਜਿਹਾ ਮਿਲਾਪ ਦੀ ਤਾਂਘ ਰੱਖਣ ਵਾਲਾ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ॥੨॥
Thus says Nanak: such a detached soul remains absorbed in the Lord's Love, day and night. ||2||
इव कहै नानकु सो बैरागी अनदिनु हरि लिव लावए ॥२॥
LINE 27
ਜਹਜਹਮਨਤੂੰਧਾਵਦਾਤਹਤਹਹਰਿਤੇਰੈਨਾਲੇ
ਹੇ ਮੇਰੇ ਮਨ! ਜਿੱਥੇ ਜਿੱਥੇ ਤੂੰ ਦੌੜਦਾ ਫਿਰਦਾ ਹੈਂ ਉਥੇ ਉਥੇ ਹੀ ਪਰਮਾਤਮਾ ਤੇਰੇ ਨਾਲ ਹੀ ਰਹਿੰਦਾ ਹੈ,
Wherever you wander, O my mind, the Lord is there with you.
जह जह मन तूं धावदा तह तह हरि तेरै नाले ॥
LINE 28
ਮਨਸਿਆਣਪਛੋਡੀਐਗੁਰਕਾਸਬਦੁਸਮਾਲੇ
ਹੇ ਮਨ! ਆਪਣੀ ਚਤੁਰਾਈ (ਦਾ ਆਸਰਾ) ਛੱਡ ਦੇ ਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਸੰਭਾਲ ਕੇ ਰੱਖ!
Renounce your cleverness, O my mind, and reflect upon the Word of the Guru's Shabad.
मन सिआणप छोडीऐ गुर का सबदु समाले ॥
LINE 29
ਸਾਥਿਤੇਰੈਸੋਸਹੁਸਦਾਹੈਇਕੁਖਿਨੁਹਰਿਨਾਮੁਸਮਾਲਹੇ
(ਫਿਰ ਤੈਨੂੰ ਦਿੱਸ ਪਏਗਾ ਕਿ) ਉਹ ਖਸਮ-ਪ੍ਰਭੂ ਸਦਾ ਤੇਰੇ ਨਾਲ ਰਹਿੰਦਾ ਹੈ। (ਹੇ ਮਨ!) ਜੇ ਤੂੰ ਇਕ ਖਿਨ ਵਾਸਤੇ ਭੀ ਪਰਮਾਤਮਾ ਦਾ ਨਾਮ ਆਪਣੇ ਅੰਦਰ ਵਸਾਏਂ,
Your Husband Lord is always with you, if you remember the Lord's Name, even for an instant.
साथि तेरै सो सहु सदा है इकु खिनु हरि नामु समालहे ॥
LINE 30
ਜਨਮਜਨਮਕੇਤੇਰੇਪਾਪਕਟੇਅੰਤਿਪਰਮਪਦੁਪਾਵਹੇ
ਤਾਂ ਤੇਰੇ ਅਨੇਕਾਂ ਜਨਮਾਂ ਦੇ ਪਾਪ ਕੱਟੇ ਜਾਣ, ਤੇ, ਆਖ਼ਰ ਤੂੰ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਏਂ।
The sins of countless incarnations shall be washed away, and in the end, you shall obtain the supreme status.
जनम जनम के तेरे पाप कटे अंति परम पदु पावहे ॥
LINE 31
ਸਾਚੇਨਾਲਿਤੇਰਾਗੰਢੁਲਾਗੈਗੁਰਮੁਖਿਸਦਾਸਮਾਲੇ
(ਹੇ ਮਨ!) ਗੁਰੂ ਦੀ ਸਰਨ ਪੈ ਕੇ ਤੂੰ ਸਦਾ ਪਰਮਾਤਮਾ ਨੂੰ ਆਪਣੇ ਅੰਦਰ ਵਸਾਈ ਰੱਖ, (ਇਸ ਤਰ੍ਹਾਂ ਉਸ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਤੇਰਾ ਪੱਕਾ ਪਿਆਰ ਬਣ ਜਾਏਗਾ।
You shall be linked to the True Lord, and as Gurmukh, remember Him forever.
साचे नालि तेरा गंढु लागै गुरमुखि सदा समाले ॥
LINE 32
ਇਉਕਹੈਨਾਨਕੁਜਹਮਨਤੂੰਧਾਵਦਾਤਹਹਰਿਤੇਰੈਸਦਾਨਾਲੇ॥॥
ਨਾਨਕ ਤੈਨੂੰ ਇਉਂ ਦੱਸਦਾ ਹੈ ਕਿ ਹੇ ਮਨ! ਜਿੱਥੇ ਜਿੱਥੇ ਤੂੰ ਭਟਕਦਾ ਫਿਰਦਾ ਹੈਂ ਉੱਥੇ ਉੱਥੇ ਪਰਮਾਤਮਾ ਸਦਾ ਤੇਰੇ ਨਾਲ ਹੀ ਰਹਿੰਦਾ ਹੈ ॥੩॥
Thus says Nanak: wherever you go, O my mind, the Lord is there with you. ||3||
इउ कहै नानकु जह मन तूं धावदा तह हरि तेरै सदा नाले ॥३॥
LINE 33
ਸਤਿਗੁਰਮਿਲਿਐਧਾਵਤੁਥੰਮਿੑਆਨਿਜਘਰਿਵਸਿਆਆਏ
ਜੇ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣਾ ਵਲੋਂ) ਰੁਕ ਜਾਂਦਾ ਹੈ, ਤੇ ਫਿਰ ਪ੍ਰਭੂ ਹੀ ਮਨ ਵਿੱਚ ਰਹਿੰਦਾ ਹੈ।
Meeting the True Guru, the wandering mind is held steady; it comes to abide in its own home.
सतिगुर मिलिऐ धावतु थंमिआ निज घरि वसिआ आए ॥
LINE 34
ਨਾਮੁਵਿਹਾਝੇਨਾਮੁਲਏਨਾਮਿਰਹੇਸਮਾਏ
(ਫਿਰ ਇਹ) ਪਰਮਾਤਮਾ ਦੇ ਨਾਮ ਦਾ ਸੌਦਾ ਕਰਦਾ ਹੈ (ਭਾਵ,) ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ।
It purchases the Naam, chants the Naam, and remains absorbed in the Naam.
नामु विहाझे नामु लए नामि रहे समाए ॥