ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 431
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਸਾਵਰੀਮਹਲਾਘਰੁ
ਰਾਗ ਆਸਾਵਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaavaree, Fifth Mahalaa, Third House:
आसावरी महला ५ घरु ३ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਮੇਰੇਮਨਹਰਿਸਿਉਲਾਗੀਪ੍ਰੀਤਿ
ਹੇ ਮੇਰੇ ਮਨ! ਜਿਸ ਮਨੁੱਖ ਦੀ ਪ੍ਰੀਤ ਪਰਮਾਤਮਾ ਨਾਲ ਬਣ ਜਾਂਦੀ ਹੈ,
My mind is in love with the Lord.
मेरे मन हरि सिउ लागी प्रीति ॥
LINE 04
ਸਾਧਸੰਗਿਹਰਿਹਰਿਜਪਤਨਿਰਮਲਸਾਚੀਰੀਤਿ॥॥ਰਹਾਉ
ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਜਪਦਿਆਂ ਉਸ ਦੀ ਇਹੋ ਰੋਜ਼ਾਨਾ ਪਵਿਤ੍ਰ ਕਾਰ ਬਣ ਜਾਂਦੀ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ ॥੧॥ ਰਹਾਉ ॥
In the Saadh Sangat, the Company of the Holy, I meditate on the Lord, Har, Har; my lifestyle is pure and true. ||1||Pause||
साधसंगि हरि हरि जपत निरमल साची रीति ॥१॥ रहाउ ॥
LINE 05
ਦਰਸਨਕੀਪਿਆਸਘਣੀਚਿਤਵਤਅਨਿਕਪ੍ਰਕਾਰ
ਹੇ ਪ੍ਰਭੂ! ਤੇਰੇ ਅਨੇਕਾਂ ਕਿਸਮਾਂ ਦੇ ਗੁਣਾਂ ਨੂੰ ਯਾਦ ਕਰਦਿਆਂ (ਮੇਰੇ ਅੰਦਰ) ਤੇਰੇ ਦਰਸਨ ਦੀ ਤਾਂਘ ਬਹੁਤ ਬਣ ਗਈ ਹੈ,
I have such a great thirst for the Blessed Vision of His Darshan; I think of him in so many ways.
दरसन की पिआस घणी चितवत अनिक प्रकार ॥
LINE 06
ਕਰਹੁਅਨੁਗ੍ਰਹੁਪਾਰਬ੍ਰਹਮਹਰਿਕਿਰਪਾਧਾਰਿਮੁਰਾਰਿ॥॥
ਹੇ ਪਾਰਬ੍ਰਹਮ! ਹੇ ਮੁਰਾਰੀ! ਮੇਹਰ ਕਰ, ਕਿਰਪਾ ਕਰ (ਦੀਦਾਰ ਬਖ਼ਸ਼) ॥੧॥
So be Merciful, O Supreme Lord; shower Your Mercy upon me, O Lord, Destroyer of pride. ||1||
करहु अनुग्रहु पारब्रहम हरि किरपा धारि मुरारि ॥१॥
LINE 07
ਮਨੁਪਰਦੇਸੀਆਇਆਮਿਲਿਓਸਾਧਕੈਸੰਗਿ
ਅਨੇਕਾਂ ਜੂਨਾਂ ਵਿਚ ਭਟਕਦਾ ਜਦੋਂ ਕੋਈ ਮਨ ਗੁਰੂ ਦੀ ਸੰਗਤਿ ਵਿਚ ਆ ਮਿਲਦਾ ਹੈ,
My stranger soul has come to join the Saadh Sangat.
मनु परदेसी आइआ मिलिओ साध कै संगि ॥
LINE 08
ਜਿਸੁਵਖਰਕਉਚਾਹਤਾਸੋਪਾਇਓਨਾਮਹਿਰੰਗਿ॥॥
ਜਿਸ (ਉੱਚੇ ਆਤਮਕ ਜੀਵਨ ਦੇ) ਸੌਦੇ ਨੂੰ ਉਹ ਸਦਾ ਤਰਸਦਾ ਆ ਰਿਹਾ ਸੀ ਉਹ ਉਸ ਨੂੰ ਪਰਮਾਤਮਾ ਦੇ ਨਾਮ ਦੇ ਪਿਆਰ ਵਿਚ ਜੁੜਿਆਂ ਮਿਲ ਜਾਂਦਾ ਹੈ ॥੨॥
That commodity, which I longed for, I have found in the Love of the Naam, the Name of the Lord. ||2||
जिसु वखर कउ चाहता सो पाइओ नामहि रंगि ॥२॥
LINE 09
ਜੇਤੇਮਾਇਆਰੰਗਰਸਬਿਨਸਿਜਾਹਿਖਿਨਮਾਹਿ
ਮਾਇਆ ਦੇ ਜਿਤਨੇ ਭੀ ਕੌਤਕ ਤੇ ਸੁਆਦਲੇ ਪਦਾਰਥ ਦਿੱਸ ਰਹੇ ਹਨ ਇਕ ਖਿਨ ਵਿਚ ਨਾਸ ਹੋ ਜਾਂਦੇ ਹਨ,
There are so many pleasures and delights of Maya, but they pass away in an instant.
जेते माइआ रंग रस बिनसि जाहि खिन माहि ॥
LINE 10
ਭਗਤਰਤੇਤੇਰੇਨਾਮਸਿਉਸੁਖੁਭੁੰਚਹਿਸਭਠਾਇ॥॥
ਤੇਰੇ ਭਗਤ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਥਾਂ ਅਨੰਦ ਮਾਣਦੇ ਹਨ ॥੩॥
Your devotees are imbued with Your Name; they enjoy peace everywhere. ||3||
भगत रते तेरे नाम सिउ सुखु भुंचहि सभ ठाइ ॥३॥
LINE 11
ਸਭੁਜਗੁਚਲਤਉਪੇਖੀਐਨਿਹਚਲੁਹਰਿਕੋਨਾਉ
ਸਾਰਾ ਸੰਸਾਰ ਨਾਸਵੰਤ ਦਿੱਸ ਰਿਹਾ ਹੈ, ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ।
The entire world is seen to be passing away; only the Lord's Name is lasting and stable.
सभु जगु चलतउ पेखीऐ निहचलु हरि को नाउ ॥
LINE 12
ਕਰਿਮਿਤ੍ਰਾਈਸਾਧਸਿਉਨਿਹਚਲੁਪਾਵਹਿਠਾਉ॥॥
ਗੁਰੂ ਨਾਲ ਪਿਆਰ ਪਾ (ਉਸ ਪਾਸੋਂ ਇਹ ਹਰਿ-ਨਾਮ ਮਿਲੇਗਾ, ਤੇ) ਤੂੰ ਉਹ ਟਿਕਾਣਾ ਲੱਭ ਲਏਂਗਾ ਜੇਹੜਾ ਕਦੀ ਭੀ ਨਾਸ ਹੋਣ ਵਾਲਾ ਨਹੀਂ ॥੪॥
So make friends with the Holy Saints, so that you may obtain a lasting place of rest. ||4||
करि मित्राई साध सिउ निहचलु पावहि ठाउ ॥४॥
LINE 13
ਮੀਤਸਾਜਨਸੁਤਬੰਧਪਾਕੋਊਹੋਤਸਾਥ
ਮਿੱਤਰ, ਸੱਜਣ, ਪੁੱਤਰ, ਰਿਸ਼ਤੇਦਾਰ-ਕੋਈ ਭੀ ਸਦਾ ਦੇ ਸਾਥੀ ਨਹੀਂ ਬਣ ਸਕਦੇ।
Friends, acquaintances, children and relatives - none of these shall be your companion.
मीत साजन सुत बंधपा कोऊ होत न साथ ॥
LINE 14
ਏਕੁਨਿਵਾਹੂਰਾਮਨਾਮਦੀਨਾਕਾਪ੍ਰਭੁਨਾਥ॥॥
ਸਦਾ ਸਾਥ ਨਿਬਾਹੁਣ ਵਾਲਾ ਸਿਰਫ਼ ਉਸ ਪਰਮਾਤਮਾ ਦਾ ਨਾਮ ਹੀ ਹੈ ਜੇਹੜਾ ਗਰੀਬਾਂ ਦਾ ਰਾਖਾ ਹੈ ॥੫॥
The Lord's Name alone shall go with you; God is the Master of the meek. ||5||
एकु निवाहू राम नाम दीना का प्रभु नाथ ॥५॥
LINE 15
ਚਰਨਕਮਲਬੋਹਿਥਭਏਲਗਿਸਾਗਰੁਤਰਿਓਤੇਹ
ਜਿਸ ਮਨੁੱਖ ਦੇ ਵਾਸਤੇ ਗੁਰੂ ਦੇ ਸੋਹਣੇ ਕੋਮਲ ਚਰਨ ਜਹਾਜ਼ ਬਣ ਗਏ ਉਹ ਇਹਨਾਂ ਚਰਨਾਂ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ।
The Lord's Lotus Feet are the Boat; attached to Them, you shall cross over the world-ocean.
चरन कमल बोहिथ भए लगि सागरु तरिओ तेह ॥
LINE 16
ਭੇਟਿਓਪੂਰਾਸਤਿਗੁਰੂਸਾਚਾਪ੍ਰਭਸਿਉਨੇਹ॥॥
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦਾ ਪਰਮਾਤਮਾ ਨਾਲ ਸਦਾ ਲਈ ਪੱਕਾ ਪਿਆਰ ਬਣ ਗਿਆ ॥੬॥
Meeting with the Perfect True Guru, I embrace True Love for God. ||6||
भेटिओ पूरा सतिगुरू साचा प्रभ सिउ नेह ॥६॥
LINE 17
ਸਾਧਤੇਰੇਕੀਜਾਚਨਾਵਿਸਰੁਸਾਸਿਗਿਰਾਸਿ
ਹੇ ਪ੍ਰਭੂ! ਤੇਰੇ ਸੇਵਕ ਦੀ (ਤੇਰੇ ਪਾਸੋਂ ਸਦਾ ਇਹੀ) ਮੰਗ ਹੈ ਕਿ ਸਾਹ ਲੈਂਦਿਆਂ ਰੋਟੀ ਖਾਂਦਿਆਂ ਕਦੇ ਭੀ ਨਾਹ ਵਿੱਸਰ।
The prayer of Your Holy Saints is, "May I never forget You, for even one breath or morsel of food."
साध तेरे की जाचना विसरु न सासि गिरासि ॥
LINE 18
ਜੋਤੁਧੁਭਾਵੈਸੋਭਲਾਤੇਰੈਭਾਣੈਕਾਰਜਰਾਸਿ॥॥
ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਤੇਰੇ ਸੇਵਕ ਨੂੰ ਭੀ ਉਹੀ ਚੰਗਾ ਲੱਗਦਾ ਹੈ, ਤੇਰੀ ਰਜ਼ਾ ਵਿਚ ਤੁਰਿਆਂ ਤੇਰੇ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੭॥
Whatever is pleasing to Your Will is good; by Your Sweet Will, my affairs are adjusted. ||7||
जो तुधु भावै सो भला तेरै भाणै कारज रासि ॥७॥
LINE 19
ਸੁਖਸਾਗਰਪ੍ਰੀਤਮਮਿਲੇਉਪਜੇਮਹਾਅਨੰਦ
ਸੁਖਾਂ ਦਾ ਸਮੁੰਦਰ ਪ੍ਰੀਤਮ-ਪ੍ਰਭੂ ਜੀ ਜਿਸ ਮਨੁੱਖ ਨੂੰ ਮਿਲ ਪੈਂਦੇ ਹਨ ਉਸ ਦੇ ਅੰਦਰ ਬੜਾ ਆਨੰਦ ਪੈਦਾ ਹੋ ਜਾਂਦਾ ਹੈ,
I have met my Beloved, the Ocean of Peace, and Supreme Bliss has welled up within me.
सुख सागर प्रीतम मिले उपजे महा अनंद ॥
LINE 20
ਕਹੁਨਾਨਕਸਭਦੁਖਮਿਟੇਪ੍ਰਭਭੇਟੇਪਰਮਾਨੰਦ੮੧੨॥॥॥॥
ਨਾਨਕ ਆਖਦਾ ਹੈ- ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਜੀ ਜਿਸ ਨੂੰ ਮਿਲਦੇ ਹਨ ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ ॥੮॥੧॥੨॥
Says Nanak, all my pains have been eradicated, meeting with God, the Lord of Supreme Bliss. ||8||1||2||
कहु नानक सभ दुख मिटे प्रभ भेटे परमानंद ॥८॥१॥२॥
LINE 21
ਆਸਾਮਹਲਾਬਿਰਹੜੇਘਰੁਛੰਤਾਕੀਜਤਿ
ਰਾਗ ਆਸਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਬਿਰਹੜੇ ਛੰਤਾਂ ਕੀ ਜਤਿ'।
Aasaa, Fifth Mahalaa, Birharray ~ Songs Of Separation, To Be Sung In The Tune Of The Chhants. Fourth House:
आसा महला ५ बिरहड़े घरु ४ छंता की जति ॥
LINE 22
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 23
ਪਾਰਬ੍ਰਹਮੁਪ੍ਰਭੁਸਿਮਰੀਐਪਿਆਰੇਦਰਸਨਕਉਬਲਿਜਾਉ॥॥
ਹੇ ਪਿਆਰੇ! ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਮੈਂ ਉਸ ਪਰਮਾਤਮਾ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ ॥੧॥
Remember the Supreme Lord God, O Beloved, and make yourself a sacrifice to the Blessed Vision of His Darshan. ||1||
पारब्रहमु प्रभु सिमरीऐ पिआरे दरसन कउ बलि जाउ ॥१॥
LINE 24
ਜਿਸੁਸਿਮਰਤਦੁਖਬੀਸਰਹਿਪਿਆਰੇਸੋਕਿਉਤਜਣਾਜਾਇ॥॥
ਹੇ ਪਿਆਰੇ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਭੁੱਲ ਜਾਂਦੇ ਹਨ, ਉਸ ਨੂੰ ਛੱਡਣਾ ਨਹੀਂ ਚਾਹੀਦਾ ॥੨॥
Remembering Him, sorrows are forgotten, O Beloved; how can one forsake Him? ||2||
जिसु सिमरत दुख बीसरहि पिआरे सो किउ तजणा जाइ ॥२॥
LINE 25
ਇਹੁਤਨੁਵੇਚੀਸੰਤਪਹਿਪਿਆਰੇਪ੍ਰੀਤਮੁਦੇਇਮਿਲਾਇ॥॥
ਹੇ ਪਿਆਰੇ! ਮੈਂ ਤਾਂ ਆਪਣਾ ਇਹ ਸਰੀਰ ਉਸ ਗੁਰੂ ਦੇ ਪਾਸ ਵੇਚਣ ਨੂੰ ਤਿਆਰ ਹਾਂ ਜਿਹੜਾ ਪ੍ਰੀਤਮ-ਪ੍ਰਭੂ ਨਾਲ ਮਿਲਾ ਦੇਂਦਾ ਹੈ ॥੩॥
I would sell this body to the Saint, O Beloved, if he would lead me to my Dear Lord. ||3||
इहु तनु वेची संत पहि पिआरे प्रीतमु देइ मिलाइ ॥३॥
LINE 26
ਸੁਖਸੀਗਾਰਬਿਖਿਆਕੇਫੀਕੇਤਜਿਛੋਡੇਮੇਰੀਮਾਇ॥॥
ਹੇ ਮੇਰੀ ਮਾਂ! ਮੈਂ ਮਾਇਆ ਦੇ ਸੁਖ ਮਾਇਆ ਦੇ ਸੁਹਜ ਸਭ ਛੱਡ ਦਿੱਤੇ ਹਨ (ਨਾਮ-ਰਸ ਦੇ ਟਾਕਰੇ ਤੇ ਇਹ ਸਾਰੇ) ਬੇ-ਸੁਆਦੇ ਹਨ ॥੪॥
The pleasures and adornments of corruption are insipid and useless; I have forsaken and abandoned them, O my Mother. ||4||
सुख सीगार बिखिआ के फीके तजि छोडे मेरी माइ ॥४॥
LINE 27
ਕਾਮੁਕ੍ਰੋਧੁਲੋਭੁਤਜਿਗਏਪਿਆਰੇਸਤਿਗੁਰਚਰਨੀਪਾਇ॥॥
ਹੇ ਪਿਆਰੇ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਜਾ ਪਿਆ ਹਾਂ, ਕਾਮ ਕ੍ਰੋਧ ਲੋਭ ਆਦਿਕ ਸਾਰੇ ਮੇਰਾ ਖਹਿੜਾ ਛੱਡ ਗਏ ਹਨ ॥੫॥
Lust, anger and greed left me, O Beloved, when I fell at the Feet of the True Guru. ||5||
कामु क्रोधु लोभु तजि गए पिआरे सतिगुर चरनी पाइ ॥५॥
LINE 28
ਜੋਜਨਰਾਤੇਰਾਮਸਿਉਪਿਆਰੇਅਨਤਕਾਹੂਜਾਇ॥॥
ਹੇ ਪਿਆਰੇ! ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗੇ ਜਾਂਦੇ ਹਨ (ਪਰਮਾਤਮਾ ਨੂੰ ਛੱਡ ਕੇ ਉਹਨਾਂ ਵਿਚੋਂ ਕੋਈ ਭੀ) ਕਿਸੇ ਹੋਰ ਥਾਂ ਨਹੀਂ ਜਾਂਦਾ ॥੬॥
Those humble beings who are imbued with the Lord, O Beloved, do not go anywhere else. ||6||
जो जन राते राम सिउ पिआरे अनत न काहू जाइ ॥६॥
LINE 29
ਹਰਿਰਸੁਜਿਨੑੀਚਾਖਿਆਪਿਆਰੇਤ੍ਰਿਪਤਿਰਹੇਆਘਾਇ॥॥
ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਲੈਂਦੇ ਹਨ ਉਹ (ਮਾਇਕ ਪਦਾਰਥਾਂ ਵਲੋਂ) ਤ੍ਰਿਪਤ ਹੋ ਜਾਂਦੇ ਹਨ, ਰੱਜ ਜਾਂਦੇ ਹਨ ॥੭॥
Those who have tasted the Lord's sublime essence, O Beloved, remain satisfied and satiated. ||7||
हरि रसु जिनी चाखिआ पिआरे त्रिपति रहे आघाइ ॥७॥
LINE 30
ਅੰਚਲੁਗਹਿਆਸਾਧਕਾਨਾਨਕਭੈਸਾਗਰੁਪਾਰਿਪਰਾਇ੮੧੩॥॥॥॥
ਹੇ ਨਾਨਕ! ਜਿਸ ਮਨੁੱਖ ਨੇ ਗੁਰੂ ਦਾ ਪੱਲਾ ਫੜ ਲਿਆ ਉਹ ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੮॥੧॥੩॥
One who grasps the Hem of the Gown of the Holy Saint, O Nanak, crosses over the terrible world-ocean. ||8||1||3||
अंचलु गहिआ साध का नानक भै सागरु पारि पराइ ॥८॥१॥३॥
LINE 31
ਜਨਮਮਰਣਦੁਖੁਕਟੀਐਪਿਆਰੇਜਬਭੇਟੈਹਰਿਰਾਇ॥॥
ਹੇ ਪਿਆਰੇ! ਜਦੋਂ ਪ੍ਰਭੂ-ਪਾਤਿਸ਼ਾਹ ਮਿਲ ਪੈਂਦਾ ਹੈ ਤਦੋਂ ਜਨਮ ਮਰਨ ਦੇ ਗੇੜ ਦਾ ਦੁੱਖ ਕੱਟਿਆ ਜਾਂਦਾ ਹੈ ॥੧॥
The pains of birth and death are removed, O Beloved, when the mortal meets with the Lord, the King. ||1||
जनम मरण दुखु कटीऐ पिआरे जब भेटै हरि राइ ॥१॥
LINE 32
ਸੁੰਦਰੁਸੁਘਰੁਸੁਜਾਣੁਪ੍ਰਭੁਮੇਰਾਜੀਵਨੁਦਰਸੁਦਿਖਾਇ॥॥
(ਮੇਰਾ) ਪ੍ਰਭੂ (-ਪਾਤਿਸ਼ਾਹ) ਸੋਹਣਾ ਹੈ ਸੁਚੱਜਾ ਹੈ ਸਿਆਣਾ ਹੈ, ਜਦੋਂ ਉਹ ਮੈਨੂੰ ਦੀਦਾਰ ਦੇਂਦਾ ਹੈ ਮੇਰੇ ਅੰਦਰ ਜਾਨ ਪੈ ਜਾਂਦੀ ਹੈ (ਪ੍ਰਭੂ ਦਾ ਦੀਦਾਰ ਹੀ ਮੇਰੀ ਜ਼ਿੰਦਗੀ ਹੈ) ॥੨॥
God is so Beautiful, so Refined, so Wise - He is my very life! Reveal to me Your Darshan! ||2||
सुंदरु सुघरु सुजाणु प्रभु मेरा जीवनु दरसु दिखाइ ॥२॥
LINE 33
ਜੋਜੀਅਤੁਝਤੇਬੀਛੁਰੇਪਿਆਰੇਜਨਮਿਮਰਹਿਬਿਖੁਖਾਇ॥॥
ਹੇ ਪਿਆਰੇ ਪ੍ਰਭੂ! ਜੇਹੜੇ ਜੀਵ ਤੈਥੋਂ ਵਿਛੁੜ ਜਾਂਦੇ ਹਨ ਉਹ (ਮਾਇਆ ਦੇ ਮੋਹ ਦਾ) ਜ਼ਹਰ ਖਾ ਕੇ ਮਨੁੱਖਾ ਜਨਮ ਵਿਚ ਆਏ ਹੋਏ ਭੀ ਆਤਮਕ ਮੌਤੇ ਮਰ ਜਾਂਦੇ ਹਨ ॥੩॥
Those beings who are separated from You, O Beloved, are born only to die; they eat the poison of corruption. ||3||
जो जीअ तुझ ते बीछुरे पिआरे जनमि मरहि बिखु खाइ ॥३॥
LINE 34
ਜਿਸੁਤੂੰਮੇਲਹਿਸੋਮਿਲੈਪਿਆਰੇਤਿਸਕੈਲਾਗਉਪਾਇ॥॥
(ਪਰ,) ਹੇ ਪਿਆਰੇ ਜੀਵ! (ਜੀਵਾਂ ਦੇ ਕੀਹ ਵੱਸ?) ਜਿਸ ਜੀਵ ਨੂੰ ਤੂੰ ਆਪ (ਆਪਣੇ ਨਾਲ) ਮਿਲਾਂਦਾ ਹੈਂ ਉਹੀ ਤੈਨੂੰ ਮਿਲਦਾ ਹੈ। ਮੈਂ ਉਸ (ਵਡ-ਭਾਗੀ) ਦੇ ਚਰਨੀਂ ਲੱਗਦਾ ਹਾਂ ॥੪॥
He alone meets You, whom You cause to meet, O Beloved; I fall at his feet. ||4||
जिसु तूं मेलहि सो मिलै पिआरे तिस कै लागउ पाइ ॥४॥
LINE 35
ਜੋਸੁਖੁਦਰਸਨੁਪੇਖਤੇਪਿਆਰੇਮੁਖਤੇਕਹਣੁਜਾਇ॥॥
ਹੇ ਪਿਆਰੇ (ਪ੍ਰਭੂ)! ਤੇਰਾ ਦਰਸਨ ਕੀਤਿਆਂ ਜੇਹੜਾ ਆਨੰਦ (ਅਨੁਭਵ ਹੁੰਦਾ ਹੈ) ਉਹ ਮੂੰਹੋਂ ਦੱਸਿਆ ਨਹੀਂ ਜਾ ਸਕਦਾ ॥੫॥
That happiness which one receives by beholding Your Darshan, O Beloved, cannot be described in words. ||5||
जो सुखु दरसनु पेखते पिआरे मुख ते कहणु न जाइ ॥५॥
LINE 36
ਸਾਚੀਪ੍ਰੀਤਿਤੁਟਈਪਿਆਰੇਜੁਗੁਜੁਗੁਰਹੀਸਮਾਇ॥॥
ਹੇ ਪਿਆਰੇ! ਜਿਸ ਨੇ ਸਦਾ-ਥਿਰ ਪ੍ਰਭੂ ਨਾਲ ਪੱਕਾ ਪਿਆਰ ਪਾ ਲਿਆ, ਉਸ ਦਾ ਉਹ ਪਿਆਰ ਕਦੇ ਟੁੱਟ ਨਹੀਂ ਸਕਦਾ, ਉਹ ਪਿਆਰ ਤਾਂ ਜੁਗਾਂ ਪ੍ਰਯੰਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ ॥੬॥
True Love cannot be broken, O Beloved; throughout the ages, it remains. ||6||
साची प्रीति न तुटई पिआरे जुगु जुगु रही समाइ ॥६॥