ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 42
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਓਨੀਚਲਣੁਸਦਾਨਿਹਾਲਿਆਹਰਿਖਰਚੁਲੀਆਪਤਿਪਾਇ
ਉਹਨਾਂ ਮਨੁੱਖਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਸਦਾ (ਸਾਹਮਣੇ) ਵੇਖਿਆ ਹੈ, ਉਹਨਾਂ ਨੇ ਪਰਮਾਤਮਾ ਦਾ ਨਾਮ (ਜੀਵਨ-ਸਫ਼ਰ ਵਾਸਤੇ) ਖ਼ਰਚ ਇਕੱਠਾ ਕੀਤਾ ਹੈ ਤੇ (ਲੋਕ ਪਰਲੋਕ ਵਿਚ) ਇੱਜ਼ਤ ਪਾਈ ਹੈ।
They keep death constantly before their eyes; they gather the Provisions of the Lord's Name, and receive honor.
ओनी चलणु सदा निहालिआ हरि खरचु लीआ पति पाइ ॥
LINE 02
ਗੁਰਮੁਖਿਦਰਗਹਮੰਨੀਅਹਿਹਰਿਆਪਿਲਏਗਲਿਲਾਇ॥॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਪਰਮਾਤਮਾ ਆਪ ਉਹਨਾਂ ਨੂੰ ਆਪਣੇ ਗਲ ਲਾਂਦਾ ਹੈ ॥੨॥
The Gurmukhs are honored in the Court of the Lord. The Lord Himself takes them in His Loving Embrace. ||2||
गुरमुखि दरगह मंनीअहि हरि आपि लए गलि लाइ ॥२॥
LINE 03
ਗੁਰਮੁਖਾਨੋਪੰਥੁਪਰਗਟਾਦਰਿਠਾਕਕੋਈਪਾਇ
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ (ਜੀਵਨ ਦਾ) ਰਸਤਾ ਸਾਫ਼ ਪੱਧਰਾ ਦਿੱਸਦਾ ਹੈ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਪਹੁੰਚਣ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਪਾਂਦਾ।
For the Gurmukhs, the Way is obvious. At the Lord's Door, they face no obstructions.
गुरमुखा नो पंथु परगटा दरि ठाक न कोई पाइ ॥
LINE 04
ਹਰਿਨਾਮੁਸਲਾਹਨਿਨਾਮੁਮਨਿਨਾਮਿਰਹਨਿਲਿਵਲਾਇ
ਉਹ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਰਹਿੰਦਾ ਹੈ, ਉਹ ਸਦਾ ਪ੍ਰਭੂ-ਨਾਮ ਵਿਚ ਸੁਰਤ ਜੋੜੀ ਰੱਖਦੇ ਹਨ।
They praise the Lord's Name, they keep the Naam in their minds, and they remain attached to the Love of the Naam.
हरि नामु सलाहनि नामु मनि नामि रहनि लिव लाइ ॥
LINE 05
ਅਨਹਦਧੁਨੀਦਰਿਵਜਦੇਦਰਿਸਚੈਸੋਭਾਪਾਇ॥॥
ਉਹਨਾਂ ਦੇ ਅੰਦਰ ਇਕ-ਰਸ ਸੁਰ ਨਾਲ ਪ੍ਰਭੂ ਦੀ ਸਿਫ਼ਤਿ ਦੇ (ਮਾਨੋ, ਵਾਜੇ) ਵੱਜਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ ॥੩॥
The Unstruck Celestial Music vibrates for them at the Lord's Door, and they are honored at the True Door. ||3||
अनहद धुनी दरि वजदे दरि सचै सोभा पाइ ॥३॥
LINE 06
ਜਿਨੀਗੁਰਮੁਖਿਨਾਮੁਸਲਾਹਿਆਤਿਨਾਸਭਕੋਕਹੈਸਾਬਾਸਿ
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕੀਤੀ ਹੈ, ਹਰ ਕੋਈ ਉਹਨਾਂ ਨੂੰ ਵਾਹ ਵਾਹ ਆਖਦਾ ਹੈ।
Those Gurmukhs who praise the Naam are applauded by everyone.
जिनी गुरमुखि नामु सलाहिआ तिना सभ को कहै साबासि ॥
LINE 07
ਤਿਨਕੀਸੰਗਤਿਦੇਹਿਪ੍ਰਭਮੈਜਾਚਿਕਕੀਅਰਦਾਸਿ
ਹੇ ਪ੍ਰਭੂ! ਮੈਂ ਮੰਗਤੇ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਉਹਨਾਂ ਦੀ ਸੰਗਤਿ ਬਖ਼ਸ਼।
Grant me their company, God-I am a beggar; this is my prayer.
तिन की संगति देहि प्रभ मै जाचिक की अरदासि ॥
LINE 08
ਨਾਨਕਭਾਗਵਡੇਤਿਨਾਗੁਰਮੁਖਾਜਿਨਅੰਤਰਿਨਾਮੁਪਰਗਾਸਿ੪੩੩੩੧੬੭੦॥॥॥॥॥॥
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਜਾਗ ਪੈਂਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਆਤਮਕ) ਚਾਨਣ ਪੈਦਾ ਕਰ ਦੇਂਦਾ ਹੈ ॥੪॥੩੩॥੩੧॥੬॥੭੦॥{41-42}
O Nanak, great is the good fortune of those Gurmukhs, who are filled with the Light of the Naam within. ||4||33||31||6||70||
नानक भाग वडे तिना गुरमुखा जिन अंतरि नामु परगासि ॥४॥३३॥३१॥६॥७०॥
LINE 09
ਸਿਰੀਰਾਗੁਮਹਲਾਘਰੁ
Siree Raag, Fifth Mahalaa, First House:
सिरीरागु महला ५ घरु १ ॥
LINE 10
ਕਿਆਤੂਰਤਾਦੇਖਿਕੈਪੁਤ੍ਰਕਲਤ੍ਰਸੀਗਾਰ
ਹੇ ਮੂਰਖ! ਤੂੰ (ਆਪਣੇ) ਪੁੱਤਰਾਂ ਨੂੰ ਵੇਖ ਕੇ (ਆਪਣੀ) ਇਸਤ੍ਰੀ ਦੇ ਹਾਵ-ਭਾਵ ਨੂੰ ਵੇਖ ਕੇ ਕਿਉਂ ਮਸਤ ਹੋ ਰਿਹਾ ਹੈਂ?
Why are you so thrilled by the sight of your son and your beautifully decorated wife?
किआ तू रता देखि कै पुत्र कलत्र सीगार ॥
LINE 11
ਰਸਭੋਗਹਿਖੁਸੀਆਕਰਹਿਮਾਣਹਿਰੰਗਅਪਾਰ
ਤੂੰ (ਦੁਨੀਆ ਦੇ ਕਈ) ਰਸ ਭੋਗਦਾ ਹੈਂ, ਤੂੰ (ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਮਾਣਦਾ ਹੈਂ, ਤੂੰ ਅਨੇਕਾਂ (ਕਿਸਮ ਦੀਆਂ) ਮੌਜਾਂ ਮਾਣਦਾ ਹੈਂ।
You enjoy tasty delicacies, you have lots of fun, and you indulge in endless pleasures.
रस भोगहि खुसीआ करहि माणहि रंग अपार ॥
LINE 12
ਬਹੁਤੁਕਰਹਿਫੁਰਮਾਇਸੀਵਰਤਹਿਹੋਇਅਫਾਰ
ਤੂੰ ਬੜੇ ਹੁਕਮ (ਭੀ) ਕਰਦਾ ਹੈਂ, ਤੂੰ ਅਹੰਕਾਰੀ ਹੋ ਕੇ (ਲੋਕਾਂ ਨਾਲ ਅਹੰਕਾਰ ਵਾਲਾ) ਵਰਤਾਉ ਕਰਦਾ ਹੈਂ।
You give all sorts of commands, and you act so superior.
बहुतु करहि फुरमाइसी वरतहि होइ अफार ॥
LINE 13
ਕਰਤਾਚਿਤਿਆਵਈਮਨਮੁਖਅੰਧਗਵਾਰ॥॥
ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਤੈਨੂੰ ਕਰਤਾਰ ਚੇਤੇ ਹੀ ਨਹੀਂ ਰਿਹਾ ॥੧॥
The Creator does not come into the mind of the blind, idiotic, self-willed manmukh. ||1||
करता चिति न आवई मनमुख अंध गवार ॥१॥
LINE 14
ਮੇਰੇਮਨਸੁਖਦਾਤਾਹਰਿਸੋਇ
ਹੇ ਮੇਰੇ ਮਨ! ਉਹ ਪਰਮਾਤਮਾ ਆਪ ਹੀ ਸੁਖਾਂ ਦਾ ਦੇਣ ਵਾਲਾ ਹੈ।
O my mind, the Lord is the Giver of peace.
मेरे मन सुखदाता हरि सोइ ॥
LINE 15
ਗੁਰਪਰਸਾਦੀਪਾਈਐਕਰਮਿਪਰਾਪਤਿਹੋਇ॥॥ਰਹਾਉ
(ਉਹ ਪਰਮਾਤਮਾ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ (ਆਪਣੀ ਹੀ) ਮਿਹਰ ਨਾਲ ਮਿਲਦਾ ਹੈ ॥੧॥ ਰਹਾਉ ॥
By Guru's Grace, He is found. By His Mercy, He is obtained. ||1||Pause||
गुर परसादी पाईऐ करमि परापति होइ ॥१॥ रहाउ ॥
LINE 16
ਕਪੜਿਭੋਗਿਲਪਟਾਇਆਸੁਇਨਾਰੁਪਾਖਾਕੁ
(ਹੇ ਮੂਰਖ!) ਤੂੰ ਖਾਣ ਵਿਚ ਹੰਢਾਣ ਵਿਚ ਮਸਤ ਹੋ ਰਿਹਾ ਹੈਂ, ਤੂੰ ਸੋਨਾ ਚਾਂਦੀ ਧਰਤੀ ਇਕੱਠੀ ਕਰ ਰਿਹਾ ਹੈਂ।
People are entangled in the enjoyment of fine clothes, but gold and silver are only dust.
कपड़ि भोगि लपटाइआ सुइना रुपा खाकु ॥
LINE 17
ਹੈਵਰਗੈਵਰਬਹੁਰੰਗੇਕੀਏਰਥਅਥਾਕ
ਤੂੰ ਕਈ ਕਿਸਮਾਂ ਦੇ ਵਧੀਆ ਘੋੜੇ, ਵਧੀਆ ਹਾਥੀ ਤੇ ਕਦੇ ਨਾਹ ਥੱਕਣ ਵਾਲੇ ਰਥ ਇਕੱਠੇ ਕਰ ਲਏ ਹਨ।
They acquire beautiful horses and elephants, and ornate carriages of many kinds.
हैवर गैवर बहु रंगे कीए रथ अथाक ॥
LINE 18
ਕਿਸਹੀਚਿਤਿਪਾਵਹੀਬਿਸਰਿਆਸਭਸਾਕ
(ਮਾਇਆ ਦੀ ਮਸਤੀ ਵਿਚ) ਤੂੰ ਆਪਣੇ ਸਾਕ ਸਨਬੰਧੀਆਂ ਨੂੰ (ਭੀ) ਭੁਲਾ ਬੈਠਾ ਹੈਂ, ਕਿਸੇ ਨੂੰ ਤੂੰ ਆਪਣੇ ਚਿੱਤ ਵਿਚ ਨਹੀਂ ਲਿਆਉਂਦਾ।
They think of nothing else, and they forget all their relatives.
किस ही चिति न पावही बिसरिआ सभ साक ॥
LINE 19
ਸਿਰਜਣਹਾਰਿਭੁਲਾਇਆਵਿਣੁਨਾਵੈਨਾਪਾਕ॥॥
ਪਰਮਾਤਮਾ ਦੇ ਨਾਮ ਤੋਂ ਬਿਨਾ ਤੂੰ (ਆਤਮਕ ਜੀਵਨ ਵਿਚ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ ॥੨॥
They ignore their Creator; without the Name, they are impure. ||2||
सिरजणहारि भुलाइआ विणु नावै नापाक ॥२॥
LINE 20
ਲੈਦਾਬਦਦੁਆਇਤੂੰਮਾਇਆਕਰਹਿਇਕਤ
(ਹੇ ਮੂਰਖ!) ਤੂੰ (ਧੱਕੇ ਧੋੜੇ ਕਰ ਕੇ) ਮਾਇਆ ਇਕੱਠੀ ਕਰਦਾ ਹੈਂ (ਜਿਸ ਕਰਕੇ ਲੋਕਾਂ ਦੀਆਂ) ਬਦ-ਅਸੀਸਾਂ ਲੈਂਦਾ ਹੈਂ।
Gathering the wealth of Maya, you earn an evil reputation.
लैदा बद दुआइ तूं माइआ करहि इकत ॥
LINE 21
ਜਿਸਨੋਤੂੰਪਤੀਆਇਦਾਸੋਸਣੁਤੁਝੈਅਨਿਤ
(ਪਰ) ਜਿਸ (ਪਰਵਾਰ) ਨੂੰ ਤੂੰ (ਇਸ ਮਾਇਆ ਨਾਲ) ਖ਼ੁਸ਼ ਕਰਦਾ ਹੈਂ ਉਹ ਤੇਰੇ ਸਮੇਤ ਹੀ ਨਾਸਵੰਤ ਹੈ।
Those whom you work to please shall pass away along with you.
जिस नो तूं पतीआइदा सो सणु तुझै अनित ॥
LINE 22
ਅਹੰਕਾਰੁਕਰਹਿਅਹੰਕਾਰੀਆਵਿਆਪਿਆਮਨਕੀਮਤਿ
ਹੇ ਅਹੰਕਾਰੀ! ਤੂੰ ਆਪਣੇ ਮਨ ਦੀ ਮਤਿ ਦੇ ਦਬਾਉ ਹੇਠ ਆਇਆ ਹੋਇਆ ਹੈਂ ਤੇ (ਮਾਇਆ ਦਾ) ਮਾਣ ਕਰਦਾ ਹੈਂ।
The egotistical are engrossed in egotism, ensnared by the intellect of the mind.
अहंकारु करहि अहंकारीआ विआपिआ मन की मति ॥
LINE 23
ਤਿਨਿਪ੍ਰਭਿਆਪਿਭੁਲਾਇਆਨਾਤਿਸੁਜਾਤਿਪਤਿ॥॥
ਜਿਸ (ਮੰਦ ਭਾਗੀ ਜੀਵ) ਨੂੰ ਉਸ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ (ਪ੍ਰਭੂ ਦੀ ਹਜ਼ੂਰੀ ਵਿਚ) ਨਾਹ ਉਸ ਦੀ (ਉੱਚੀ) ਜਾਤਿ (ਮੁੱਲ ਪਾਂਦੀ ਹੈ) ਨਾਹ (ਦੁਨੀਆ ਵਾਲੀ ਕੋਈ) ਇੱਜ਼ਤ ॥੩॥
One who is deceived by God Himself, has no position and no honor. ||3||
तिनि प्रभि आपि भुलाइआ ना तिसु जाति न पति ॥३॥
LINE 24
ਸਤਿਗੁਰਿਪੁਰਖਿਮਿਲਾਇਆਇਕੋਸਜਣੁਸੋਇ
ਅਕਾਲ ਪੁਰਖ ਦੇ ਰੂਪ ਸਤਿਗੁਰੂ ਨੇ ਜਿਸ ਮਨੁੱਖ ਨੂੰ ਉਹ ਪ੍ਰਭੂ-ਸੱਜਣ ਹੀ ਮਿਲਾ ਦਿੱਤਾ ਹੈ, ਪ੍ਰਭੂ ਦੇ ਉਸ ਸੇਵਕ ਦਾ ਰਾਖਾ (ਹਰ ਥਾਂ) ਪ੍ਰਭੂ ਆਪ ਹੀ ਬਣਦਾ ਹੈ।
The True Guru, the Primal Being, has led me to meet the One, my only Friend.
सतिगुरि पुरखि मिलाइआ इको सजणु सोइ ॥
LINE 25
ਹਰਿਜਨਕਾਰਾਖਾਏਕੁਹੈਕਿਆਮਾਣਸਹਉਮੈਰੋਇ
ਦੁਨੀਆ ਦੇ ਬੰਦੇ ਉਸ ਦਾ ਕੁਝ ਵਿਗਾੜ ਨਹੀਂ ਸਕਦੇ। (ਪਰ ਆਪਣੀ) ਹਉਮੈ ਵਿਚ (ਫਸਿਆ ਮਨੁੱਖ) ਦੁਖੀ (ਹੀ) ਹੁੰਦਾ ਹੈ।
The One is the Saving Grace of His humble servant. Why should the proud cry out in ego?
हरि जन का राखा एकु है किआ माणस हउमै रोइ ॥
LINE 26
ਜੋਹਰਿਜਨਭਾਵੈਸੋਕਰੇਦਰਿਫੇਰੁਪਾਵੈਕੋਇ
ਪਰਮਾਤਮਾ ਦੇ ਸੇਵਕ ਨੂੰ ਜੋ ਚੰਗਾ ਲੱਗਦਾ ਹੈ, ਪਰਮਾਤਮਾ ਉਹੀ ਕਰਦਾ ਹੈ। ਪਰਮਾਤਮਾ ਦੇ ਦਰ ਤੇ ਉਸ ਦੀ ਗੱਲ ਦਾ ਕੋਈ ਮੋੜਾ ਨਹੀਂ ਕਰ ਸਕਦਾ।
As the servant of the Lord wills, so does the Lord act. At the Lord's Door, none of his requests are denied.
जो हरि जन भावै सो करे दरि फेरु न पावै कोइ ॥
LINE 27
ਨਾਨਕਰਤਾਰੰਗਿਹਰਿਸਭਜਗਮਹਿਚਾਨਣੁਹੋਇ੪੧੭੧॥॥॥॥
ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਾਰੇ ਜਗਤ ਵਿਚ ਚਾਨਣ(-ਮੁਨਾਰਾ) ਬਣ ਜਾਂਦਾ ਹੈ ॥੪॥੧॥੭੧॥
Nanak is attuned to the Love of the Lord, whose Light pervades the entire Universe. ||4||1||71||
नानक रता रंगि हरि सभ जग महि चानणु होइ ॥४॥१॥७१॥
LINE 28
ਸਿਰੀਰਾਗੁਮਹਲਾ
Siree Raag, Fifth Mahalaa:
सिरीरागु महला ५ ॥
LINE 29
ਮਨਿਬਿਲਾਸੁਬਹੁਰੰਗੁਘਣਾਦ੍ਰਿਸਟਿਭੂਲਿਖੁਸੀਆ
ਜੇ ਕਿਸੇ ਮਨੁੱਖ ਦੇ ਮਨ ਵਿਚ ਕਈ ਕਿਸਮਾਂ ਦਾ ਬਹੁਤ ਚਾ-ਮਲ੍ਹਾਰ ਹੋਵੇ, ਜੇ ਉਸ ਦੀ ਨਿਗਾਹ (ਦੁਨੀਆ ਦੀਆਂ) ਖ਼ੁਸ਼ੀਆਂ ਵਿਚ ਹੀ ਭੁੱਲੀ ਰਹੇ,
With the mind caught up in playful pleasures, involved in all sorts of amusements and sights that stagger the eyes, people are led astray.
मनि बिलासु बहु रंगु घणा द्रिसटि भूलि खुसीआ ॥
LINE 30
ਛਤ੍ਰਧਾਰਬਾਦਿਸਾਹੀਆਵਿਚਿਸਹਸੇਪਰੀਆ॥॥
ਜੇ ਅਜੇਹੀਆਂ ਬਾਦਿਸ਼ਾਹੀਆਂ ਮਿਲੀਆਂ ਹੋਈਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ ਇਹ ਸਭ ਮੌਜਾਂ) ਸਹਮ ਵਿਚ ਪਾਈ ਰੱਖਦੀਆਂ ਹਨ ॥੧॥
The emperors sitting on their thrones are consumed by anxiety. ||1||
छत्रधार बादिसाहीआ विचि सहसे परीआ ॥१॥
LINE 31
ਭਾਈਰੇਸੁਖੁਸਾਧਸੰਗਿਪਾਇਆ
ਹੇ ਭਾਈ! ਸਾਧ ਸੰਗਤਿ ਵਿਚ (ਹੀ) ਸੁਖ ਮਿਲਦਾ ਹੈ।
O Siblings of Destiny, peace is found in the Saadh Sangat, the Company of the Holy.
भाई रे सुखु साधसंगि पाइआ ॥
LINE 32
ਲਿਖਿਆਲੇਖੁਤਿਨਿਪੁਰਖਿਬਿਧਾਤੈਦੁਖੁਸਹਸਾਮਿਟਿਗਇਆ॥॥ਰਹਾਉ
ਉਸ ਅਕਾਲ ਪੁਰਖ ਸਿਰਜਨਹਾਰ ਨੇ (ਜਿਸ ਦੇ ਮੱਥੇ ਉੱਤੇ ਚੰਗੇ ਭਾਗਾਂ ਦਾ) ਲੇਖ ਲਿਖ ਦਿੱਤਾ (ਉਸ ਨੂੰ ਸਤਸੰਗ ਮਿਲਦਾ ਹੈ ਤੇ ਉਸ ਦਾ) ਦੁੱਖ ਸਹਮ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
If the Supreme Lord, the Architect of Destiny, writes such an order, then anguish and anxiety are erased. ||1||Pause||
लिखिआ लेखु तिनि पुरखि बिधातै दुखु सहसा मिटि गइआ ॥१॥ रहाउ ॥
LINE 33
ਜੇਤੇਥਾਨਥਨੰਤਰਾਤੇਤੇਭਵਿਆਇਆ
ਧਰਤੀ ਦੇ ਜਿਤਨੇ ਭੀ ਸੋਹਣੇ ਸੋਹਣੇ ਥਾਂ ਹਨ (ਜੇ ਕੋਈ ਮਨੁੱਖ) ਉਹ ਸਾਰੇ ਹੀ ਥਾਂ ਭਉਂ ਭਉਂ ਕੇ ਵੇਖ ਆਇਆ ਹੋਵੇ,
There are so many places-I have wandered through them all.
जेते थान थनंतरा तेते भवि आइआ ॥
LINE 34
ਧਨਪਾਤੀਵਡਭੂਮੀਆਮੇਰੀਮੇਰੀਕਰਿਪਰਿਆ॥॥
ਜੇ ਕੋਈ ਬਹੁਤ ਧਨਾਢ ਹੋਵੇ, ਬਹੁਤ ਭੁਇਂ ਦਾ ਮਾਲਕ ਹੋਵੇ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ) 'ਮੇਰੀ ਭੁਇਂ' ਆਖ ਆਖ ਕੇ ਦੁਖੀ ਰਹਿੰਦਾ ਹੈ ॥੨॥
The masters of wealth and the great land-lords have fallen, crying out, "This is mine! This is mine!" ||2||
धन पाती वड भूमीआ मेरी मेरी करि परिआ ॥२॥
LINE 35
ਹੁਕਮੁਚਲਾਏਨਿਸੰਗਹੋਇਵਰਤੈਅਫਰਿਆ
ਜੇ ਕੋਈ ਮਨੁੱਖ ਡਰ-ਖ਼ਤਰਾ-ਝਾਕਾ ਲਾਹ ਕੇ (ਲੋਕਾਂ ਉੱਤੇ) ਆਪਣਾ ਹੁਕਮ ਚਲਾਏ, ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ,
They issue their commands fearlessly, and act in pride.
हुकमु चलाए निसंग होइ वरतै अफरिआ ॥
LINE 36
ਸਭੁਕੋਵਸਗਤਿਕਰਿਲਇਓਨੁਬਿਨੁਨਾਵੈਖਾਕੁਰਲਿਆ॥॥
ਜੇ ਉਸ ਨੇ ਹਰੇਕ ਨੂੰ ਆਪਣੇ ਵੱਸ ਵਿਚ ਕਰ ਲਿਆ ਹੋਵੇ ਤਾਂ ਭੀ (ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਪਰਮਾਤਮਾ ਦੇ) ਨਾਮ ਤੋਂ ਬਿਨਾ (ਸੁਖ ਨਹੀਂ ਮਿਲਦਾ, ਤੇ ਆਖ਼ਰ) ਮਿੱਟੀ ਵਿਚ ਰਲ ਜਾਂਦਾ ਹੈ ॥੩॥
They subdue all under their command, but without the Name, they are reduced to dust. ||3||
सभु को वसगति करि लइओनु बिनु नावै खाकु रलिआ ॥३॥
LINE 37
ਕੋਟਿਤੇਤੀਸਸੇਵਕਾਸਿਧਸਾਧਿਕਦਰਿਖਰਿਆ
ਜੇ ਤੇਤੀ ਕ੍ਰੋੜ ਦੇਵਤੇ ਉਸ ਦੇ ਸੇਵਕ ਬਣ ਜਾਣ, ਸਿੱਧ ਤੇ ਸਾਧਿਕ ਉਸ ਦੇ ਦਰ ਤੇ ਖਲੋਤੇ ਰਹਿਣ,
Even those who are served by the 33 million angelic beings, at whose door the Siddhas and the Saadhus stand,
कोटि तेतीस सेवका सिध साधिक दरि खरिआ ॥
LINE 38
ਗਿਰੰਬਾਰੀਵਡਸਾਹਬੀਸਭੁਨਾਨਕਸੁਪਨੁਥੀਆ੪੨੭੨॥॥॥॥
ਜੇ ਕੋਈ ਇਤਨੀ ਵੱਡੀ ਹਕੂਮਤਿ ਦਾ ਮਾਲਕ ਹੋ ਜਾਏ, ਕਿ ਭਾਰੀ ਜ਼ਿੰਮੇਵਾਰੀ ਭੀ ਮਿਲ ਜਾਏ, ਤਾਂ ਭੀ, ਹੇ ਨਾਨਕ! (ਸਾਧ ਸੰਗਤਿ ਤੋਂ ਬਿਨਾ ਸੁਖ ਨਹੀਂ ਮਿਲਦਾ, ਤੇ) ਇਹ ਸਭ ਕੁਝ (ਆਖ਼ਰ) ਸੁਪਨਾ ਹੀ ਹੋ ਜਾਂਦਾ ਹੈ ॥੪॥੨॥੭੨॥
who live in wondrous affluence and rule over mountains, oceans and vast dominions-O Nanak, in the end, all this vanishes like a dream! ||4||2||72||
गिरंबारी वड साहबी सभु नानक सुपनु थीआ ॥४॥२॥७२॥