ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 419
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੋਗੀਭੋਗੀਕਾਪੜੀਕਿਆਭਵਹਿਦਿਸੰਤਰ
ਜੋਗੀ ਤੇ ਲੀਰਾਂ ਪਹਿਨਣ ਵਾਲੇ ਫ਼ਕੀਰ ਵਿਅਰਥ ਹੀ ਦੇਸ ਦੇਸ ਦਾ ਰਟਨ ਕਰਦੇ ਹਨ।
Why do the Yogis, the revellers, and the beggars wander in foreign lands?
जोगी भोगी कापड़ी किआ भवहि दिसंतर ॥
LINE 02
ਗੁਰਕਾਸਬਦੁਚੀਨੑਹੀਤਤੁਸਾਰੁਨਿਰੰਤਰ॥॥
ਉਹ ਸਤਿਗੁਰ ਦੇ ਸ਼ਬਦ ਨੂੰ ਖੋਜਦੇ ਨਹੀਂ, ਉਹ ਇਕ-ਰਸ ਸ੍ਰੇਸ਼ਟ ਅਸਲੀਅਤ ਨੂੰ ਨਹੀਂ ਖੋਜਦੇ ॥੩॥
They do not understand the Word of the Guru's Shabad, and the essence of excellence within them. ||3||
गुर का सबदु न चीनही ततु सारु निरंतर ॥३॥
LINE 03
ਪੰਡਿਤਪਾਧੇਜੋਇਸੀਨਿਤਪੜ੍ਹਹਿਪੁਰਾਣਾ
ਪੰਡਿਤ ਪਾਂਧੇ ਤੇ ਜੋਤਸ਼ੀ ਨਿੱਤ ਪੁਰਾਣ ਆਦਿਕ ਪੁਸਤਕਾਂ ਹੀ ਪੜ੍ਹਦੇ ਰਹਿੰਦੇ ਹਨ।
The Pandits, the religious scholars, the teachers and astrologers, and those who endlessly read the Puraanas,
पंडित पाधे जोइसी नित पढ़हि पुराणा ॥
LINE 04
ਅੰਤਰਿਵਸਤੁਜਾਣਨੑੀਘਟਿਬ੍ਰਹਮੁਲੁਕਾਣਾ॥॥
ਪਰਮਾਤਮਾ ਹਿਰਦੇ ਵਿਚ ਲੁਕਿਆ ਪਿਆ ਹੈ, ਇਹ ਲੋਕ ਅੰਦਰ-ਵੱਸਦੀ ਨਾਮ-ਵਸਤੂ ਨੂੰ ਨਹੀਂ ਪਛਾਣਦੇ ॥੪॥
do not know what is within; God is hidden deep within them. ||4||
अंतरि वसतु न जाणनी घटि ब्रहमु लुकाणा ॥४॥
LINE 05
ਇਕਿਤਪਸੀਬਨਮਹਿਤਪੁਕਰਹਿਨਿਤਤੀਰਥਵਾਸਾ
ਅਨੇਕਾਂ ਬੰਦੇ ਤਪੀ ਬਣੇ ਹੋਏ ਹਨ, ਜੰਗਲਾਂ ਵਿਚ (ਜਾ ਕੇ) ਤਪ ਸਾਧ ਰਹੇ ਹਨ, ਤੇ ਸਦਾ ਤੀਰਥਾਂ ਉਤੇ ਨਿਵਾਸ ਰੱਖਦੇ ਹਨ।
Some penitents perform penance in the forests, and some dwell forever at sacred shrines.
इकि तपसी बन महि तपु करहि नित तीरथ वासा ॥
LINE 06
ਆਪੁਚੀਨਹਿਤਾਮਸੀਕਾਹੇਭਏਉਦਾਸਾ॥॥
(ਤਪਾਂ ਦੇ ਕਾਰਨ ਉਹ) ਕ੍ਰੋਧ ਨਾਲ ਭਰੇ ਰਹਿੰਦੇ ਹਨ, ਆਪਣੇ ਆਤਮਕ ਜੀਵਨ ਨੂੰ ਨਹੀਂ ਖੋਜਦੇ ਤੇ ਤਿਆਗੀ ਬਣਨ ਦਾ ਉਹਨਾਂ ਨੂੰ ਕੋਈ ਲਾਭ ਨਹੀਂ ਹੁੰਦਾ ॥੫॥
The unenlightened people do not understand themselves - why have they become renunciates? ||5||
आपु न चीनहि तामसी काहे भए उदासा ॥५॥
LINE 07
ਇਕਿਬਿੰਦੁਜਤਨਕਰਿਰਾਖਦੇਸੇਜਤੀਕਹਾਵਹਿ
ਅਨੇਕਾਂ ਬੰਦੇ ਐਸੇ ਹਨ ਜੋ ਜਤਨ ਕਰ ਕੇ ਵੀਰਜ ਨੂੰ ਰੋਕ ਰੱਖਦੇ ਹਨ, ਤੇ ਆਪਣੇ ਆਪ ਨੂੰ ਜਤੀ ਸਦਾਂਦੇ ਹਨ।
Some control their sexual energy, and are known as celibates.
इकि बिंदु जतन करि राखदे से जती कहावहि ॥
LINE 08
ਬਿਨੁਗੁਰਸਬਦਛੂਟਹੀਭ੍ਰਮਿਆਵਹਿਜਾਵਹਿ॥॥
ਪਰ ਗੁਰੂ ਦੇ ਸ਼ਬਦ ਤੋਂ ਬਿਨਾ ਉਹ ਭੀ (ਕ੍ਰੋਧ ਆਦਿਕ ਤਾਮਸੀ ਸੁਭਾਵ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰਦੇ ਤੇ (ਜਤੀ ਹੋਣ ਦੀ ਹੀ) ਭਟਕਣਾ ਵਿਚ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੬॥
But without the Guru's Word, they are not saved, and they wander in reincarnation. ||6||
बिनु गुर सबद न छूटही भ्रमि आवहि जावहि ॥६॥
LINE 09
ਇਕਿਗਿਰਹੀਸੇਵਕਸਾਧਿਕਾਗੁਰਮਤੀਲਾਗੇ
(ਪਰ) ਅਨੇਕਾਂ ਗ੍ਰਿਹਸਤੀ ਐਸੇ ਹਨ ਜੋ ਸੇਵਾ ਕਰਦੇ ਹਨ ਸੇਵਾ ਦੇ ਸਾਧਨ ਕਰਦੇ ਹਨ, ਤੇ ਗੁਰੂ ਦੀ ਦਿੱਤੀ ਮਤਿ ਉਤੇ ਤੁਰਦੇ ਹਨ।
Some are householders, servants, and seekers, attached to the Guru's Teachings.
इकि गिरही सेवक साधिका गुरमती लागे ॥
LINE 10
ਨਾਮੁਦਾਨੁਇਸਨਾਨੁਦ੍ਰਿੜੁਹਰਿਭਗਤਿਸੁਜਾਗੇ॥॥
ਉਹ ਨਾਮ ਜਪਦੇ ਹਨ, ਹੋਰਨਾਂ ਨੂੰ ਨਾਮ ਜਪਣ ਲਈ ਪ੍ਰੇਰਦੇ ਹਨ, ਆਪਣਾ ਆਚਰਨ ਪਵਿਤ੍ਰ ਰੱਖਦੇ ਹਨ ਤੇ ਉਹ ਪਰਮਾਤਮਾ ਦੀ ਭਗਤੀ ਵਿਚ ਆਪਣੇ ਆਪ ਨੂੰ ਦ੍ਰਿੜ੍ਹ ਕਰ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੭॥
They hold fast to the Naam, to charity, to cleansing and purification; they remain awake in devotion to the Lord. ||7||
नामु दानु इसनानु द्रिड़ु हरि भगति सु जागे ॥७॥
LINE 11
ਗੁਰਤੇਦਰੁਘਰੁਜਾਣੀਐਸੋਜਾਇਸਿਞਾਣੈ
ਜੋ ਗੁਰੂ ਦੇ ਪਾਸ ਜਾਂਦਾ ਹੈ ਉਹ ਹੀ ਪਰਮਾਤਮਾ ਦਾ ਦਰ ਘਰ ਗੁਰੂ ਪਾਸੋਂ (ਗੁਰੂ ਦੀ ਸਰਨ ਪਿਆਂ) ਪਛਾਣਦਾ ਹੈ।
Through the Guru, the Gate of the Lord's Home is found, and that place is recognized.
गुर ते दरु घरु जाणीऐ सो जाइ सिञाणै ॥
LINE 12
ਨਾਨਕਨਾਮੁਵੀਸਰੈਸਾਚੇਮਨੁਮਾਨੈ੮੧੪॥॥॥
ਹੇ ਨਾਨਕ! ਐਸਾ ਮਨੁਖ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਤੇ ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਗਿੱਝ ਜਾਂਦਾ ਹੈ ॥੮॥੧੪॥
Nanak does not forget the Naam; his mind has surrendered to the True Lord. ||8||14||
नानक नामु न वीसरै साचे मनु मानै ॥८॥१४॥
LINE 13
ਆਸਾਮਹਲਾ
Aasaa, First Mahalaa:
आसा महला १ ॥
LINE 14
ਮਨਸਾਮਨਹਿਸਮਾਇਲੇਭਉਜਲੁਸਚਿਤਰਣਾ
ਮਾਇਕ ਫੁਰਨਾ ਮਨ ਵਿਚ ਹੀ ਲੀਨ ਕਰ ਦੇਹ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।
Stilling the desires of the mind, the mortal truly crosses over the terrifying world-ocean.
मनसा मनहि समाइले भउजलु सचि तरणा ॥
LINE 15
ਆਦਿਜੁਗਾਦਿਦਇਆਲੁਤੂਠਾਕੁਰਤੇਰੀਸਰਣਾ॥॥
ਹੇ ਸ੍ਰਿਸ਼ਟੀ ਦੇ ਮੁੱਢ ਪ੍ਰਭੂ! ਹੇ ਜੁਗਾਂ ਤੋਂ ਭੀ ਪਹਿਲਾਂ ਦੇ ਪ੍ਰਭੂ! ਹੇ ਸਭ ਦੇ ਪਾਲਣ ਵਾਲੇ ਪ੍ਰਭੂ! ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ। ਮੈਂ ਤੇਰੀ ਸਰਨ ਆਇਆ ਹਾਂ! ॥੧॥
In the very beginning, and throughout the ages, You have been the Merciful Lord and Master; I seek Your Sanctuary. ||1||
आदि जुगादि दइआलु तू ठाकुर तेरी सरणा ॥१॥
LINE 16
ਤੂਦਾਤੌਹਮਜਾਚਿਕਾਹਰਿਦਰਸਨੁਦੀਜੈ
ਹੇ ਹਰੀ! ਤੂੰ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ, ਅਸੀਂ ਜੀਵ (ਤੇਰੇ ਦਰ ਦੇ) ਮੰਗਤੇ ਹਾਂ, (ਸਾਨੂੰ) ਦਰਸਨ ਦੇਹ।
You are the Giver, and I am a mere beggar. Lord, please grant me the Blessed Vision of Your Darshan.
तू दातौ हम जाचिका हरि दरसनु दीजै ॥
LINE 17
ਗੁਰਮੁਖਿਨਾਮੁਧਿਆਈਐਮਨਮੰਦਰੁਭੀਜੈ॥॥ਰਹਾਉ
ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, (ਜੋ ਸਿਮਰਦਾ ਹੈ, ਉਸ ਦੇ) ਮਨ ਦਾ ਮੰਦਰ (ਹਰਿ-ਨਾਮ ਨਾਲ) ਭਿੱਜ ਜਾਂਦਾ ਹੈ ॥੧॥ ਰਹਾਉ ॥
The Gurmukh meditates on the Naam; the temple of his mind resounds with joy. ||1||Pause||
गुरमुखि नामु धिआईऐ मन मंदरु भीजै ॥१॥ रहाउ ॥
LINE 18
ਕੂੜਾਲਾਲਚੁਛੋਡੀਐਤਉਸਾਚੁਪਛਾਣੈ
ਭੈੜਾ ਲਾਲਚ ਛੱਡਣ ਨਾਲ ਹੀ ਸਦਾ-ਥਿਰ ਪ੍ਰਭੂ ਨਾਲ ਸਾਂਝ ਪੈਂਦੀ ਹੈ।
Renouncing false greed, one comes to realize the Truth.
कूड़ा लालचु छोडीऐ तउ साचु पछाणै ॥
LINE 19
ਗੁਰਕੈਸਬਦਿਸਮਾਈਐਪਰਮਾਰਥੁਜਾਣੈ॥॥
ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਪਰਮਾਤਮਾ ਦੇ ਨਾਮ ਵਿਚ) ਲੀਨ ਹੋ ਕੇ ਉਹ ਜੀਵਨ ਦੇ ਸਭ ਤੋਂ ਉੱਚੇ ਮਨੋਰਥ ਨੂੰ ਸਮਝ ਲਈਦਾ ਹੈ ॥੨॥
So let yourself be absorbed in the Word of the Guru's Shabad, and know this supreme realization. ||2||
गुर कै सबदि समाईऐ परमारथु जाणै ॥२॥
LINE 20
ਇਹੁਮਨੁਰਾਜਾਲੋਭੀਆਲੁਭਤਉਲੋਭਾਈ
ਇਹ (ਮਾਇਆ ਦਾ) ਲੋਭੀ ਮਨ (ਸਰੀਰ-ਨਗਰ ਦਾ) ਰਾਜਾ (ਬਣ ਬੈਠਦਾ ਹੈ) ਲੋਭ ਵਿਚ ਫਸਿਆ ਹੋਇਆ (ਸਦਾ) ਮਾਇਆ ਦਾ ਲੋਭ ਕਰਦਾ ਰਹਿੰਦਾ ਹੈ।
This mind is a greedy king, engrossed in greed.
इहु मनु राजा लोभीआ लुभतउ लोभाई ॥
LINE 21
ਗੁਰਮੁਖਿਲੋਭੁਨਿਵਾਰੀਐਹਰਿਸਿਉਬਣਿਆਈ॥॥
ਗੁਰੂ ਦੀ ਸਰਨ ਪੈ ਕੇ ਹੀ ਇਹ ਲੋਭ ਦੂਰ ਕੀਤਾ ਜਾ ਸਕਦਾ ਹੈ (ਜੇਹੜਾ ਮਨੁੱਖ ਲੋਭ ਦੂਰ ਕਰ ਲੈਂਦਾ ਹੈ, ਉਸ ਦੀ) ਪਰਮਾਤਮਾ ਨਾਲ ਪ੍ਰੀਤ ਬਣ ਜਾਂਦੀ ਹੈ ॥੩॥
The Gurmukh eliminates his greed, and comes to an understanding with the Lord. ||3||
गुरमुखि लोभु निवारीऐ हरि सिउ बणि आई ॥३॥
LINE 22
ਕਲਰਿਖੇਤੀਬੀਜੀਐਕਿਉਲਾਹਾਪਾਵੈ
ਜੇ ਕੱਲਰ ਵਿਚ ਖੇਤੀ ਬੀਜੀ ਜਾਏ, ਤਾਂ (ਬੀਜਣ ਵਾਲਾ) ਉਸ ਵਿਚੋਂ ਲਾਭ ਨਹੀਂ ਖੱਟ ਸਕਦਾ।
Planting the seeds in the rocky soil, how can one reap a profit?
कलरि खेती बीजीऐ किउ लाहा पावै ॥
LINE 23
ਮਨਮੁਖੁਸਚਿਭੀਜਈਕੂੜੁਕੂੜਿਗਡਾਵੈ॥॥
ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਰਚ-ਮਿਚ ਨਹੀਂ ਸਕਦਾ ਤੇ ਝੂਠ ਝੂਠ ਵਿਚ ਹੀ ਰਲਦਾ ਹੈ ॥੪॥
The self-willed manmukh is not pleased with Truth; the false are buried in falsehood. ||4||
मनमुखु सचि न भीजई कूड़ु कूड़ि गडावै ॥४॥
LINE 24
ਲਾਲਚੁਛੋਡਹੁਅੰਧਿਹੋਲਾਲਚਿਦੁਖੁਭਾਰੀ
ਹੇ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵੋ! ਮਾਇਆ ਦਾ ਲਾਲਚ ਛੱਡ ਦੇਵਹੁ! ਲਾਲਚ ਵਿਚ (ਫਸਿਆਂ) ਭਾਰੀ ਦੁੱਖ ਸਹਿਣਾ ਪੈਂਦਾ ਹੈ।
So renounce greed - you are blind! Greed only brings pain.
लालचु छोडहु अंधिहो लालचि दुखु भारी ॥
LINE 25
ਸਾਚੌਸਾਹਿਬੁਮਨਿਵਸੈਹਉਮੈਬਿਖੁਮਾਰੀ॥॥
ਜਿਸ ਮਨੁੱਖ ਦੇ ਮਨ ਵਿਚ (ਲਾਲਚ ਦੇ ਥਾਂ) ਸਦਾ-ਥਿਰ ਮਾਲਕ ਵੱਸ ਪੈਂਦਾ ਹੈ, ਉਹ ਹਉਮੈ ਦੀ ਜ਼ਹਰ ਨੂੰ ਮਾਰ ਲੈਂਦਾ ਹੈ (ਉਸ ਹਉਮੈ ਨੂੰ ਮਾਰ ਮੁਕਾਂਦਾ ਹੈ ਜੋ ਆਤਮਕ ਮੌਤ ਦਾ ਕਾਰਨ ਬਣਦੀ ਹੈ) ॥੫॥
When the True Lord dwells within the mind, the poisonous ego is conquered. ||5||
साचौ साहिबु मनि वसै हउमै बिखु मारी ॥५॥
LINE 26
ਦੁਬਿਧਾਛੋਡਿਕੁਵਾਟੜੀਮੂਸਹੁਗੇਭਾਈ
ਦੁਬਿਧਾ ਛੱਡ ਦੇਵਹੁ, ਇਹ ਗ਼ਲਤ ਰਸਤੇ ਤੇ ਪੈ ਕੇ ਲੁੱਟੇ ਜਾਵੋਗੇ!
Renounce the evil way of duality, or you shall be plundered, O Siblings of Destiny.
दुबिधा छोडि कुवाटड़ी मूसहुगे भाई ॥
LINE 27
ਅਹਿਨਿਸਿਨਾਮੁਸਲਾਹੀਐਸਤਿਗੁਰਸਰਣਾਈ॥॥
ਸਤਿਗੁਰੂ ਦੀ ਸਰਨ ਪੈ ਕੇ ਦਿਨ ਰਾਤ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੬॥
Day and night, praise the Naam, in the Sanctuary of the True Guru's protection. ||6||
अहिनिसि नामु सलाहीऐ सतिगुर सरणाई ॥६॥
LINE 28
ਮਨਮੁਖਪਥਰੁਸੈਲੁਹੈਧ੍ਰਿਗੁਜੀਵਣੁਫੀਕਾ
ਮਨ ਦਾ ਮੁਰੀਦ ਮਨੁੱਖ ਪੱਥਰ ਦੀ ਚਟਾਨ ਹੈ (ਚਟਾਨ ਪੱਥਰ ਵਾਂਗ ਕੁਰਖ਼ਤ ਹੈ), ਜਿਸ ਦਾ ਜੀਵਨ ਬੇ-ਸੁਆਦ ਰਹਿੰਦਾ ਹੈ ਤੇ ਫਿਟਕਾਰ-ਜੋਗ ਹੈ।
The self-willed manmukh is a rock, a stone. His life is cursed and useless.
मनमुख पथरु सैलु है ध्रिगु जीवणु फीका ॥
LINE 29
ਜਲਮਹਿਕੇਤਾਰਾਖੀਐਅਭਅੰਤਰਿਸੂਕਾ॥॥
ਪੱਥਰ ਨੂੰ ਕਿਤਨਾ ਹੀ ਸਮਾ ਪਾਣੀ ਵਿਚ ਰੱਖਿਆ ਜਾਏ, ਤਾਂ ਵੀ ਉਹ ਅੰਦਰੋਂ ਸੁੱਕਾ ਹੀ ਰਹਿੰਦਾ ਹੈ ॥੭॥
No matter now long a stone is kept under water, it still remains dry at its core. ||7||
जल महि केता राखीऐ अभ अंतरि सूका ॥७॥
LINE 30
ਹਰਿਕਾਨਾਮੁਨਿਧਾਨੁਹੈਪੂਰੈਗੁਰਿਦੀਆ
ਪਰਮਾਤਮਾ ਦਾ ਨਾਮ (ਸਾਰੇ ਆਤਮਕ ਗੁਣਾਂ ਦਾ) ਖ਼ਜ਼ਾਨਾ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਨਾਮ ਦੇ ਦਿੱਤਾ,
The Name of the Lord is the treasure; the Perfect Guru has given it to me.
हरि का नामु निधानु है पूरै गुरि दीआ ॥
LINE 31
ਨਾਨਕਨਾਮੁਵੀਸਰੈਮਥਿਅੰਮ੍ਰਿਤੁਪੀਆ੮੧੫॥॥॥
ਉਹ ਹੇ ਨਾਨਕ! ਸਦਾ ਜਪ ਜਪ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੁੱਲਦਾ ਨਹੀਂ ॥੮॥੧੫॥
O Nanak, one who does not forget the Naam, churns and drinks in the Ambrosial Nectar. ||8||15||
नानक नामु न वीसरै मथि अंम्रितु पीआ ॥८॥१५॥
LINE 32
ਆਸਾਮਹਲਾ
Aasaa, First Mahalaa:
आसा महला १ ॥
LINE 33
ਚਲੇਚਲਣਹਾਰਵਾਟਵਟਾਇਆ
ਪਰਦੇਸੀ ਜੀਊੜੇ ਜੀਵਨ ਦਾ ਸਹੀ ਰਸਤਾ ਖੁੰਝ ਕੇ ਤੁਰੇ ਜਾ ਰਹੇ ਹਨ,
The travellers travel from one road to another.
चले चलणहार वाट वटाइआ ॥
LINE 34
ਧੰਧੁਪਿਟੇਸੰਸਾਰੁਸਚੁਭਾਇਆ॥॥
ਉਹ ਕੰਮ ਔਖਾ ਹੋ ਹੋ ਕੇ ਗਲ ਵਿਚ ਮਾਇਆ ਦੇ ਜੰਜਾਲ ਪਾਈ ਰਖਦੇ ਹਨ ਤੇ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦਾ ਨਾਮ ਪਿਆਰਾ ਨਹੀਂ ਲੱਗਦਾ ॥੧॥
The world is engrossed in its entanglements, and does not appreciate the Truth. ||1||
धंधु पिटे संसारु सचु न भाइआ ॥१॥
LINE 35
ਕਿਆਭਵੀਐਕਿਆਢੂਢੀਐਗੁਰਸਬਦਿਦਿਖਾਇਆ
ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਨੂੰ ਵੇਖ ਲਿਆ ਹੈ, ਉਸ ਦੀ ਭਟਕਣਾ ਮੁੱਕ ਜਾਂਦੀ ਹੈ, ਉਸ ਨੂੰ ਕਿਸੇ ਹੋਰ ਥਾਂ ਸੁਖ ਭਾਲਣ ਦੀ ਲੋੜ ਨਹੀਂ ਪੈਂਦੀ।
Why wander around, and why go searching, when the Guru's Shabad reveals Him to us?
किआ भवीऐ किआ ढूढीऐ गुर सबदि दिखाइआ ॥
LINE 36
ਮਮਤਾਮੋਹੁਵਿਸਰਜਿਆਅਪਨੈਘਰਿਆਇਆ॥॥ਰਹਾਉ
ਉਹ ਆਪਣੇ ਅੰਦਰੋਂ ਮਮਤਾ ਤੇ ਮਾਇਆ ਦੀ ਮੋਹ ਦੂਰ ਕਰ ਦੇਂਦਾ ਹੈ, ਤੇ ਉਹ ਆਪਣੇ ਅਸਲੀ ਘਰ (ਪ੍ਰਭੂ) ਵਿਚ ਸਦਾ ਲਈ ਟਿਕ ਜਾਂਦਾ ਹੈ ॥੧॥ ਰਹਾਉ ॥
Leaving behind egotism and attachment, I have arrived at my own home. ||1||Pause||
ममता मोहु विसरजिआ अपनै घरि आइआ ॥१॥ रहाउ ॥
LINE 37
ਸਚਿਮਿਲੈਸਚਿਆਰੁਕੂੜਿਪਾਈਐ
ਸੱਚ ਦਾ ਵਪਾਰੀ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜ ਕੇ (ਪ੍ਰਭੂ ਨੂੰ) ਮਿਲ ਪੈਂਦਾ ਹੈ, ਝੂਠੇ ਪਦਾਰਥਾਂ ਦੇ ਮੋਹ ਵਿਚ ਲੱਗਿਆਂ ਪ੍ਰਭੂ ਨਹੀਂ ਮਿਲਦਾ।
Through Truth, one meets the True One; He is not obtained through falsehood.
सचि मिलै सचिआरु कूड़ि न पाईऐ ॥
LINE 38
ਸਚੇਸਿਉਚਿਤੁਲਾਇਬਹੁੜਿਆਈਐ॥॥
ਸਦਾ-ਥਿਰ ਪਰਮਾਤਮਾ ਵਿਚ ਚਿੱਤ ਜੋੜਿਆਂ ਮੁੜ ਮੁੜ ਜਨਮ ਵਿਚ ਨਹੀਂ ਆਵੀਦਾ ॥੨॥
Centering your consciousness on the True Lord, you shall not have to come into the world again. ||2||
सचे सिउ चितु लाइ बहुड़ि न आईऐ ॥२॥
LINE 39
ਮੋਇਆਕਉਕਿਆਰੋਵਹੁਰੋਇਜਾਣਹੂ
ਤੁਸੀਂ ਮਰੇ ਸੰਬੰਧੀਆਂ ਨੂੰ ਰੋਂਦੇ ਹੋ (ਉਹਨਾਂ ਦੀ ਖ਼ਾਤਰ ਵੈਰਾਗ ਕਰਦੇ ਹੋ) ਇਹ ਵਿਅਰਥ ਕੰਮ ਹੈ, ਅਸਲ ਵੈਰਾਗ ਵਿਚ ਆਉਣ ਦੀ ਤੁਹਾਨੂੰ ਜਾਚ ਨਹੀਂ।
Why do you weep for the dead? You do not know how to weep.
मोइआ कउ किआ रोवहु रोइ न जाणहू ॥
LINE 40
ਰੋਵਹੁਸਚੁਸਲਾਹਿਹੁਕਮੁਪਛਾਣਹੂ॥॥
ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਦੀ ਵੈਰਾਗ ਵਿੱਚ ਆਵੋ ਤੇ ਸਮਝੋ ਕਿ ਇਹ (ਕਿ ਜੰਮਣਾ ਮਰਨਾ) ਪਰਮਾਤਮਾ ਦਾ ਹੁਕਮ ਹੈ ॥੩॥
Weep by praising the True Lord, and recognize His Command. ||3||
रोवहु सचु सलाहि हुकमु पछाणहू ॥३॥
LINE 41
ਹੁਕਮੀਵਜਹੁਲਿਖਾਇਆਇਆਜਾਣੀਐ
ਇਹ ਗੱਲ ਸਮਝਣੀ ਚਾਹੀਦੀ ਹੈ ਕਿ ਹਰੇਕ ਜੀਵ ਪਰਮਾਤਮਾ ਦੀ ਰਜ਼ਾ ਵਿਚ ਹੀ ਰੋਜ਼ੀ ਲਿਖਾ ਕੇ ਜਗਤ ਵਿਚ ਆਉਂਦਾ ਹੈ।
Blessed is the birth of one who is destined to abide by the Lord's Command.
हुकमी वजहु लिखाइ आइआ जाणीऐ ॥
LINE 42
ਲਾਹਾਪਲੈਪਾਇਹੁਕਮੁਸਿਞਾਣੀਐ॥॥
ਉਸ ਦੀ ਰਜ਼ਾ ਨੂੰ ਪਛਾਨਣਾ ਚਾਹੀਦਾ ਹੈ, ਇਸ ਤਰ੍ਹਾਂ ਹੀ ਜੀਵਨ ਲਾਭ ਮਿਲਦਾ ਹੈ ॥੪॥
He obtains the true profit, realizing the Lord's Command. ||4||
लाहा पलै पाइ हुकमु सिञाणीऐ ॥४॥