ਸ਼੍ਰੀ ਦਸਮ ਗ੍ਰੰਥ

ਅੰਗ 40
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਜੇਯੰਅਭੇਯੰਅਨਾਮੰਅਠਾਮੰ
(ਹੇ ਪ੍ਰਭੂ! ਤੂੰ) ਅਜਿਤ, ਭੈ-ਰਹਿਤ, ਬਿਨਾ ਨਾਮ ਅਤੇ ਸਥਾਨ ਦੇ ਹੈਂ।
He is unconquerable, Indistinguishable, Nameless and Placeless
अजेयं अभेयं अनामं अठामं ॥
LINE 02
ਮਹਾਜੋਗਜੋਗੰਮਹਾਕਾਮਕਾਮੰ
(ਤੂੰ) ਮਹਾ ਯੋਗ ਦਾ ਵੀ ਯੋਗ ਅਤੇ ਮਹਾ ਕਾਮਨਾਵਾਂ ਦੀ ਵੀ ਕਾਮਨਾ ਹੈਂ।
He is a Superb Practicing Yogi, He is the Supreme Ravisher
महा जोग जोगं महा काम कामं ॥
LINE 03
ਅਲੇਖੰਅਭੇਖੰਅਨੀਲੰਅਨਾਦੰ
(ਤੂੰ) ਲੇਖੇ ਤੋਂ ਬਾਹਰ, ਭੇਖ ਤੋਂ ਬਿਨਾ, ਗਿਣਤੀ ਤੋਂ ਰਹਿਤ ਅਤੇ ਬਿਨਾ ਕਿਸੇ ਮੁੱਢ ਦੇ ਹੈਂ।
He is Accountless, Garbless, Stainless and without Beginning
अलेखं अभेखं अनीलं अनादं ॥
LINE 04
ਪਰੇਯੰਪਵਿਤ੍ਰੰਸਦਾਨ੍ਰਿਬਿਖਾਦੰ॥॥
(ਤੂੰ ਸਭ ਤੋਂ) ਪਰੇ ਹੈਂ, ਪਵਿਤਰ ਹੈਂ ਅਤੇ ਸਦਾ ਵਿਵਾਦਾਂ ਤੋਂ ਰਹਿਤ ਹੈਂ ॥੬॥
He is in the Yond, Immaculate and ever without Contention. 6
परेयं पवित्रं सदा न्रिबिखादं ॥६॥
LINE 05
ਸੁਆਦੰਅਨਾਦੰਅਨੀਲੰਅਨੰਤੰ
(ਤੂੰ) ਸਭ ਦਾ ਆਦਿ ਹੈਂ, ਆਪ ਬਿਨਾ ਕਿਸੇ ਆਦਿ ਦੇ ਹੈਂ; ਗਿਣਤੀ ਤੋਂ ਪਰੇ ਅਤੇ ਬੇਅੰਤ ਹੈਂ।
He is the Primal, Orignless, Stainless and Endless
सुआदं अनादं अनीलं अनंतं ॥
LINE 06
ਅਦ੍ਵੈਖੰਅਭੇਖੰਮਹੇਸੰਮਹੰਤੰ
(ਤੂੰ) ਦ੍ਵੈਸ਼-ਰਹਿਤ, ਭੇਖ-ਰਹਿਤ, ਧਰਤੀ ਦਾ ਸੁਆਮੀ ਅਤੇ ਅਤਿ ਮਹਾਨ ਹੈਂ।
He is Blemishless, Guiseless, Master of the earth and the destroyer of Pride
अद्वैखं अभेखं महेसं महंतं ॥
LINE 07
ਰੋਖੰਸੋਖੰਦ੍ਰੋਹੰਮੋਹੰ
(ਤੂੰ) ਨਾ ਗੁੱਸੇ ਹੁੰਦਾ ਹੈਂ, ਨਾ ਸੁਕਦਾ ਹੈਂ, ਨਾ ਤੇਰੇ ਵਿਚ ਦਗ਼ਾ ਅਤੇ ਨਾ ਹੀ ਮੋਹ ਹੈ।
He is Ireless, Ever fresh, Deceitless and Non-attached
न रोखं न सोखं न द्रोहं न मोहं ॥
LINE 08
ਕਾਮੰਕ੍ਰੋਧੰਅਜੋਨੀਅਜੋਹੰ॥॥
ਨਾ (ਤੇਰੇ ਵਿਚ) ਕਾਮਨਾ ਹੈ, ਨਾ ਕ੍ਰੋਧ ਹੈ, (ਤੂੰ) ਅਜੂਨੀ ਅਤੇ ਅਦ੍ਰਿਸ਼ ਹੈਂ ॥੭॥
He is Lustless, Angerless, Birthless and Sightless. 7
न कामं न क्रोधं अजोनी अजोहं ॥७॥
LINE 09
ਪਰੇਯੰਪਵਿਤ੍ਰੰਪੁਨੀਤੰਪੁਰਾਣੰ
(ਤੂੰ ਮਨ ਅਤੇ ਬਾਣੀ ਤੋਂ) ਪਰੇ ਹੈਂ; ਪਵਿਤਰ, ਪਾਵਨ ਅਤੇ ਪੁਰਾਤਨ ਹੈਂ।
He is in the Yond, Immaculate, Most Holy and Ancient
परेयं पवित्रं पुनीतं पुराणं ॥
LINE 10
ਅਜੇਯੰਅਭੇਯੰਭਵਿਖ੍ਯੰਭਵਾਣੰ
(ਤੂੰ) ਅਜਿਤ ਅਤੇ ਭੈ-ਰਹਿਤ ਹੈਂ; (ਤੂੰ) ਵਰਤਮਾਨ ਅਤੇ ਭਵਿਖਤ ਵਿਚ (ਮੌਜੂਦ) ਹੈਂ।
He is Unconquerable, Indistinguishable, Will be in future and is always Present
अजेयं अभेयं भविख्यं भवाणं ॥
LINE 11
ਰੋਗੰਸੋਗੰਸੁਨਿਤ੍ਯੰਨਵੀਨੰ
(ਤੂੰ) ਰੋਗ-ਸੋਗ ਤੋਂ ਰਹਿਤ ਅਤੇ ਸਦਾ ਨਵੀਨ ਹੈਂ।
He is without ailment and sorrow and is ever new
न रोगं न सोगं सु नित्यं नवीनं ॥
LINE 12
ਅਜਾਯੰਸਹਾਯੰਪਰਮੰਪ੍ਰਬੀਨੰ॥॥
(ਤੂੰ) ਜਨਮ ਨਹੀਂ ਲੈਂਦਾ, (ਸਭ ਦਾ) ਸਹਾਇਕ ਹੈਂ, ਸ੍ਰੇਸ਼ਠ ਅਤੇ ਨਿਪੁਣ ਹੈਂ ॥੮॥
He is Birthless, He is the Supporter and is Supremely dexterous. 8
अजायं सहायं परमं प्रबीनं ॥८॥
LINE 13
ਸੁਭੂਤੰਭਵਿਖ੍ਯੰਭਵਾਨੰਭਵੇਯੰ
(ਤੂੰ) ਭੂਤ, ਭਵਿਖਤ ਅਤੇ ਵਰਤਮਾਨ ਵਿਚ ਮੌਜੂਦ ਹੈਂ।
He Pervades in the Past, Future and Present
सु भूतं भविख्यं भवानं भवेयं ॥
LINE 14
ਨਮੋਨ੍ਰਿਬਕਾਰੰਨਮੋਨ੍ਰਿਜੁਰੇਯੰ
(ਹੇ) ਵਿਕਾਰਾਂ ਤੋਂ ਰਹਿਤ! (ਤੈਨੂੰ) ਨਮਸਕਾਰ ਹੈ, (ਹੇ) ਰੋਗਾਂ ਤੋਂ ਰਹਿਤ! (ਤੈਨੂੰ) ਨਮਸਕਾਰ ਹੈ।
I Salute Him, Who is without vices and without ailments
नमो न्रिबकारं नमो न्रिजुरेयं ॥
LINE 15
ਨਮੋਦੇਵਦੇਵੰਨਮੋਰਾਜਰਾਜੰ
(ਹੇ) ਦੇਵਤਿਆਂ ਦੇ ਦੇਵਤਾ! (ਤੈਨੂੰ) ਨਮਸਕਾਰ ਹੈ, (ਹੇ) ਰਾਜਿਆਂ ਦੇ ਰਾਜੇ! ਤੈਨੂੰ ਨਮਸਕਾਰ ਹੈ।
I Salute Him, Who is the god of gods and king of kings
नमो देव देवं नमो राज राजं ॥
LINE 16
ਨਿਰਾਲੰਬਨਿਤ੍ਯੰਸੁਰਾਜਾਧਿਰਾਜੰ॥॥
(ਹੇ ਪ੍ਰਭੂ! ਤੂੰ) ਆਧਾਰ-ਰਹਿਤ, ਸਦੀਵੀ, ਰਾਜਿਆਂ ਦਾ ਵੀ ਰਾਜਾ ਹੈਂ ॥੯॥
He is Supportless, Eternal and Greatest of Emperors. 9
निरालंब नित्यं सु राजाधिराजं ॥९॥
LINE 17
ਅਲੇਖੰਅਭੇਖੰਅਭੂਤੰਅਦ੍ਵੈਖੰ
(ਹੇ ਪ੍ਰਭੂ! ਤੂੰ) ਲੇਖੇ ਤੋਂ ਬਾਹਰ, ਭੇਖ ਤੋਂ ਰਹਿਤ, ਭੌਤਿਕਤਾ ਤੋਂ ਉੱਚਾ, ਦ੍ਵੈਸ਼ ਤੋਂ ਪਰੇ ਹੈਂ।
He is Accountless, Guiseless, Elementless and Blemishless
अलेखं अभेखं अभूतं अद्वैखं ॥
LINE 18
ਰਾਗੰਰੰਗੰਰੂਪੰਰੇਖੰ
(ਤੇਰਾ) ਨਾ ਰਾਗ ਹੈ, ਨਾ ਰੰਗ ਅਤੇ ਨਾ ਰੂਪ ਹੈ, ਨਾ ਰੇਖ ਹੈ।
He is without attachment, colour, form and mark
न रागं न रंगं न रूपं न रेखं ॥
LINE 19
ਮਹਾਦੇਵਦੇਵੰਮਹਾਜੋਗਜੋਗੰ
(ਤੂੰ) ਮਹਾਦੇਵਾਂ ਦਾ ਵੀ ਦੇਵ ਅਤੇ ਯੋਗਾਂ ਦਾ ਵੀ ਯੋਗ ਹੈਂ।
He is the Greatest of gods and the Supreme Yogi
महा देव देवं महा जोग जोगं ॥
LINE 20
ਮਹਾਕਾਮਕਾਮੰਮਹਾਭੋਗਭੋਗੰ੧੦॥॥
(ਤੂੰ) ਕਾਮਨਾਵਾਂ ਦੀ ਵੀ ਕਾਮਨਾ ਅਤੇ ਮਹਾ ਭੋਗਾਂ ਦਾ ਵੀ ਭੋਗ ਹੈਂ ॥੧੦॥
He is the Greatest of the rapturous and the greatest of the Ravishing. 10
महा काम कामं महा भोग भोगं ॥१०॥
LINE 21
ਕਹੂੰਰਾਜਸੰਤਾਮਸੰਸਾਤਕੇਯੰ
(ਹੇ ਪ੍ਰਭੂ! ਤੂੰ) ਕਿਤੇ ਰਜੋ, ਸਤੋ ਅਤੇ ਤਮੋ (ਗੁਣਾਂ ਵਾਲਾ) ਹੈਂ,
Somewhere He bears the quality of rajas (activity), somewhere tamas (morbidity) and somewhere sattva (rhythm)
कहूं राजसं तामसं सातकेयं ॥
LINE 22
ਕਹੂੰਨਾਰਿਕੋਰੂਪਧਾਰੇਨਰੇਯੰ
ਕਿਤੇ ਇਸਤਰੀ (ਮੋਹਿਨੀ) ਦਾ ਰੂਪ ਧਾਰਨ ਕਰਨ ਵਾਲਾ ਨਰ (ਵਿਸ਼ਣੂ) ਹੈਂ।
Somewhere He takes the form of a woman and somewhere man
कहूं नारि को रूप धारे नरेयं ॥
LINE 23
ਕਹੂੰਦੇਵੀਯੰਦੇਵਤੰਦਈਤਰੂਪੰ
(ਤੂੰ) ਕਿਤੇ ਦੇਵੀ, ਕਿਤੇ ਦੇਵਤਾ ਅਤੇ ਕਿਤੇ ਦੈਂਤ ਰੂਪ ਹੈਂ
Somewhere He manifests Himself as a goddess, god and demon
कहूं देवीयं देवतं दईत रूपं ॥
LINE 24
ਕਹੂੰਰੂਪੰਅਨੇਕਧਾਰੇਅਨੂਪੰ੧੧॥॥
ਅਤੇ ਕਿਤੇ (ਤੂੰ) ਅਨੇਕ ਅਨੂਪਮ ਰੂਪ ਧਾਰਨ ਕੀਤੇ ਹੋਏ ਹਨ ॥੧੧॥
Somewhere He appears in several unique forms. 11
कहूं रूपं अनेक धारे अनूपं ॥११॥
LINE 25
ਕਹੂੰਫੂਲਹ੍ਵੈਕੈਭਲੇਰਾਜਫੂਲੇ
(ਤੂੰ) ਕਿਤੇ ਫੁਲ ਹੋ ਕੇ ਚੰਗੀ ਤਰ੍ਹਾਂ ਖਿੜਿਆ ਹੋਇਆ ਸੋਭ ਰਿਹਾ ਹੈਂ,
Somewhere He, taking the form of a flower, is rightly puffed up
कहूं फूल ह्वै कै भले राज फूले ॥
LINE 26
ਕਹੂੰਭਵਰਹ੍ਵੈਕੈਭਲੀਭਾਂਤਿਭੂਲੇ
ਕਿਤੇ ਭੌਰਾ ਹੋ ਕੇ ਪੂਰੀ ਬੇਖ਼ਬਰੀ ਨਾਲ (ਫੁਲਾਂ ਵਿਚ) ਭੁਲਿਆ ਫਿਰਦਾ ਹੈਂ।
Somewhere becoming a black bee, seems inebriated (for the flower)
कहूं भवर ह्वै कै भली भांति भूले ॥
LINE 27
ਕਹੂੰਪਵਨਹ੍ਵੈਕੈਬਹੇਬੇਗਿਐਸੇ
ਕਿਤੇ (ਤੂੰ) ਪੌਣ ਹੋ ਕੇ ਅਜਿਹੀ ਤੇਜ਼ੀ ਨਾਲ ਚਲ ਰਿਹਾ ਹੈਂ;
Somewhere becoming the wind, moves with such speed,
कहूं पवन ह्वै कै बहे बेगि ऐसे ॥
LINE 28
ਕਹੇਮੋਆਵੇਕਥੌਤਾਹਿਕੈਸੇ੧੨॥॥
ਮੈਥੋਂ ਕਿਹਾ ਨਹੀਂ ਜਾਂਦਾ, ਉਸ (ਸਥਿਤੀ) ਦਾ ਕਥਨ ਕਿਵੇਂ ਕਰਾਂ ॥੧੨॥
Which is indescribable, how can I elucidate it?. 12
कहे मो न आवे कथौ ताहि कैसे ॥१२॥
LINE 29
ਕਹੂੰਨਾਦਹ੍ਵੈਕੈਭਲੀਭਾਂਤਿਬਾਜੇ
(ਤੂੰ) ਕਿਤੇ ਨਾਦ ਹੋ ਕੇ ਭਲੀ ਭਾਂਤ ਵਜ ਰਿਹਾ ਹੈਂ,
Somewhere He become a musical instrument, which is played appropriately
कहूं नाद ह्वै कै भली भांति बाजे ॥
LINE 30
ਕਹੂੰਪਾਰਧੀਹ੍ਵੈਧਰੇਬਾਨਰਾਜੇ
ਕਿਤੇ ਸ਼ਿਕਾਰੀ ਹੋ ਕੇ (ਕਮਾਨ ਉਤੇ) ਤੀਰ ਰਖ ਕੇ ਸੋਭ ਰਿਹਾ ਹੈਂ।
Somewhere He becomes a hunter who looks glorious with His arrow (in His bow)
कहूं पारधी ह्वै धरे बान राजे ॥
LINE 31
ਕਹੂੰਮ੍ਰਿਗਹ੍ਵੈਕੈਭਲੀਭਾਂਤਿਮੋਹੇ
ਕਿਤੇ ਹਿਰਨ ਹੋ ਕੇ ਪੂਰੀ ਤਰ੍ਹਾਂ ਮੋਹਿਤ ਹੋ ਰਿਹਾ ਹੈਂ;
Somewhere He becomes a deer and allures exquisitely
कहूं म्रिग ह्वै कै भली भांति मोहे ॥
LINE 32
ਕਹੂੰਕਾਮਕੀਜਿਉਧਰੇਰੂਪਸੋਹੇ੧੩॥॥
ਕਿਤੇ 'ਰਤੀ' (ਕਾਮ ਦੀ ਪਤਨੀ) ਵਾਂਗ ਸੁੰਦਰ ਰੂਪ ਧਾਰ ਕੇ ਸੋਭ ਰਿਹਾ ਹੈਂ ॥੧੩॥
Somewhere He manifests Himself as Cupid’s wife, with impressive beauty. 13
कहूं कामकी जिउ धरे रूप सोहे ॥१३॥
LINE 33
ਨਹੀਜਾਨਿਜਾਈਕਛੂਰੂਪਰੇਖੰ
ਉਸ ਦਾ ਸਰੂਪ ਅਤੇ ਆਕਾਰ ਕੁਝ ਵੀ ਜਾਣਿਆ ਨਹੀਂ ਜਾ ਸਕਦਾ।
His Form and Mark cannot be comprehended
नही जानि जाई कछू रूप रेखं ॥
LINE 34
ਕਹਾਬਾਸਤਾਕੋਫਿਰੈਕਉਨਭੇਖੰ
ਉਸਦਾ ਵਾਸਾ ਕਿਥੇ ਹੈ ਅਤੇ ਕਿਹੜੇ ਭੇਸ ਵਿਚ ਫਿਰਦਾ ਹੈ?
Where doth He live and what guise doth He adopt?
कहा बास ता को फिरै कउन भेखं ॥
LINE 35
ਕਹਾਨਾਮਤਾਕੋਕਹਾਕੈਕਹਾਵੈ
ਉਸਦਾ ਨਾਮ ਕੀ ਹੈ ਅਤੇ ਕਿਥੋਂ ਦਾ ਅਖਵਾਉਂਦਾ ਹੈ?
What is His Name and how he is called?
कहा नाम ता को कहा कै कहावै ॥
LINE 36
ਕਹਾਮੈਬਖਾਨੋਕਹੇਮੋਆਵੈ੧੪॥॥
ਮੈਂ ਕੀ ਵਰਣਨ ਕਰਾਂ (ਕਿਉਂਕਿ) ਮੈਥੋਂ ਕਿਹਾ ਨਹੀਂ ਜਾਂਦਾ ॥੧੪॥
How can I describle? He is Indescribable. 14
कहा मै बखानो कहे मो न आवै ॥१४॥
LINE 37
ਤਾਕੋਕੋਈਤਾਤਮਾਤੰਭਾਯੰ
ਉਸਦਾ ਨਾ ਕੋਈ ਪਿਤਾ ਹੈ, ਨਾ ਮਾਤਾ ਹੈ ਅਤੇ ਨਾ ਹੀ ਭਰਾ ਹੈ।
He hath no father, mother and brother
न ता को कोई तात मातं न भायं ॥
LINE 38
ਪੁਤ੍ਰੰਪੌਤ੍ਰੰਦਾਯਾਦਾਯੰ
ਨਾ (ਉਸ ਦਾ ਕੋਈ) ਪੁੱਤਰ ਹੈ, ਨਾ ਪੋਤਰਾ ਹੈ, ਨਾ ਕੋਈ ਦਾਈ ਹੈ ਅਤੇ ਨਾ ਹੀ ਦਾਇਆ (ਖਿਡਾਵਾ) ਹੈ।
He hath no son, no grandson and no male and female nurses
न पुत्रं न पौत्रं न दाया न दायं ॥
LINE 39
ਨੇਹੰਗੇਹੰਸੈਨੰਸਾਥੰ
(ਉਸ ਨੂੰ) ਨਾ ਸਨੇਹ ਹੈ, (ਉਸ ਦਾ) ਨਾ ਘਰ ਹੈ, ਨਾ ਫ਼ੌਜ ਹੈ ਅਤੇ ਨਾ ਹੀ ਸਾਥ ਹੈ;
He hath no attachment, no home, no army and no companion
न नेहं न गेहं न सैनं न साथं ॥
LINE 40
ਮਹਾਰਾਜਰਾਜੰਮਹਾਨਾਥਨਾਥੰ੧੫॥॥
(ਉਹ) ਰਾਜਿਆਂ ਦਾ ਮਹਾਰਾਜਾ ਅਤੇ ਨਾਥਾਂ ਦਾ ਵੀ ਮਹਾਨਾਥ ਹੈ ॥੧੫॥
He is the Great King of kings and Great Lord of lords. 15
महा राज राजं महा नाथ नाथं ॥१५॥
LINE 41
ਪਰਮੰਪੁਰਾਨੰਪਵਿਤ੍ਰੰਪਰੇਯੰ
(ਉਹ) ਪਰਮ ਸ੍ਰੇਸ਼ਠ ਹੈ, ਪੁਰਾਤਨ ਹੈ, ਪਵਿਤਰ ਹੈ ਅਤੇ (ਮਨ-ਬਾਣੀ ਤੋਂ) ਪਰੇ ਹੈ।
He is Supreme, Ancient, Immaculate and in the Yond
परमं पुरानं पवित्रं परेयं ॥
LINE 42
ਅਨਾਦੰਅਨੀਲੰਅਸੰਭੰਅਜੇਯੰ
ਆਦਿ ਤੋਂ ਰਹਿਤ, ਗਿਣਤੀ ਤੋਂ ਬਿਨਾ, ਜਨਮ ਤੋਂ ਰਹਿਤ ਅਤੇ ਜਿਤੇ ਜਾਣ ਤੋਂ ਮੁਕਤ ਹੈ।
He is beginningless Stainless, Non-existent and Unconquerable
अनादं अनीलं असंभं अजेयं ॥
LINE 43
ਅਭੇਦੰਅਛੇਦੰਪਵਿਤ੍ਰੰਪ੍ਰਮਾਥੰ
(ਉਹ) ਭੇਦ-ਰਹਿਤ, ਛੇਦਣ ਤੋਂ ਬਿਨਾ, ਪਵਿਤਰ ਅਤੇ ਬਲਵਾਨ ਹੈ।
He is Indistinguishable, Indestructible, Holy and Paramount
अभेदं अछेदं पवित्रं प्रमाथं ॥
LINE 44
ਮਹਾਦੀਨਦੀਨੰਮਹਾਨਾਥਨਾਥੰ੧੬॥॥
(ਉਹ) ਧਰਮੀਆਂ ਦਾ ਵੀ ਵੱਡਾ ਧਰਮੀ ਹੈ ਅਤੇ ਨਾਥਾਂ ਦਾ ਵੀ ਮਹਾਨ ਨਾਥ ਹੈ ॥੧੬॥
He is the Most Humble of the meek and Great Lord of lords. 16
महा दीन दीनं महा नाथ नाथं ॥१६॥
LINE 45
ਅਦਾਗੰਅਦਗੰਅਲੇਖੰਅਭੇਖੰ
(ਉਹ) ਦਾਗ਼-ਰਹਿਤ, ਫ਼ਰੇਬ-ਰਹਿਤ, ਲੇਖੇ ਤੋਂ ਪਰੇ ਅਤੇ ਭੇਖ ਤੋਂ ਰਹਿਤ ਹੈ।
He is Stainless, Imperishable, Accountless and Guiseless
अदागं अदगं अलेखं अभेखं ॥
LINE 46
ਅਨੰਤੰਅਨੀਲੰਅਰੂਪੰਅਦ੍ਵੈਖੰ
(ਉਹ) ਅਨੰਤ, ਅਨੀਲ (ਗਿਣਤੀ ਤੋਂ ਪਰੇ) ਅਰੂਪ ਅਤੇ ਦ੍ਵੈਸ਼ ਰਹਿਤ ਹੈ।
He is Limitless, Blemishless, Formless and Maliceless
अनंतं अनीलं अरूपं अद्वैखं ॥
LINE 47
ਮਹਾਤੇਜਤੇਜੰਮਹਾਜ੍ਵਾਲਜ੍ਵਾਲੰ
(ਉਹ) ਤੇਜਾਂ ਵਿਚ ਮਹਾਤੇਜ ਅਤੇ ਅਗਨੀਆਂ ਵਿਚ ਮਹਾ ਅਗਨੀ ਹੈ।
He is the Most Effulgent of all lights and Supreme Conflagration of all fires
महा तेज तेजं महा ज्वाल ज्वालं ॥
LINE 48
ਮਹਾਮੰਤ੍ਰਮੰਤ੍ਰੰਮਹਾਕਾਲਕਾਲੰ੧੭॥॥
(ਉਹ) ਮੰਤ੍ਰਾਂ ਵਿਚ ਮਹਾ ਮੰਤ੍ਰ ਅਤੇ ਕਾਲਾਂ ਦਾ ਮਹਾ-ਕਾਲ ਹੈ ॥੧੭॥
He is the Supreme Spell of all incantations and Supreme embodiment of Death over all such powers. 17
महा मंत्र मंत्रं महा काल कालं ॥१७॥