ਸ਼੍ਰੀ ਦਸਮ ਗ੍ਰੰਥ

ਅੰਗ 38
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੁੱਧਕੇਜਿਤੱਯਾਬਿਰੁੱਧਕੇਮਿਟੱਯਾਮਹਾਂਬੁੱਧਿਕੇਦਿਵੱਯਾਮਹਾਂਮਾਨਹੂੰਕੇਮਾਨਹੈਂ
(ਤੂੰ) ਯੁੱਧ ਨੂੰ ਜਿਤਣ ਵਾਲਾ, ਵਿਰੋਧ ਨੂੰ ਮਿਟਾਉਣ ਵਾਲਾ, ਸ੍ਰੇਸ਼ਠ ਬੁੱਧੀ ਦੇਣ ਵਾਲਾ, ਮਹਾਨ ਮਾਨਾਂ ਦਾ ਵੀ ਮਾਨ ਹੈਂ।
He is the conqueror of war and effacer of the opposition, He is giver of great intellect and the Honour of the illustrious.
जुद्ध के जितया औ बिरुद्ध के मिटया महां बुद्धि के दिवया महां मान हूं के मान हैं ॥
LINE 02
ਗਿਆਨਹੂੰਕੇਗਿਆਤਾਮਹਾਂਬੁੱਧਿਤਾਕੇਦਾਤਾਦੇਵਕਾਲਹੂੰਕੇਕਾਲਮਹਾਕਾਲਹੂੰਕੇਕਾਲਹੈਂ੧੨੫੩॥॥॥
(ਤੂੰ) ਗਿਆਨ ਨੂੰ ਜਾਣਨ ਵਾਲਾ, ਮਹਾਨ ਬੁੱਧੀ ਦੇਣ ਵਾਲਾ, ਕਾਲਾਂ ਦਾ ਕਾਲ ਅਤੇ ਮਹਾਕਾਲ ਦਾ ਵੀ ਕਾਲ ਹੈਂ ॥੧॥੨੫੩॥
He is the knower of the knowledge, the giver-god of he supreme intellect; He is the death of death and also the death of the supreme death (Maha Kal).1.253.
गिआन हूं के गिआता महां बुद्धिता के दाता देव काल हूं के काल महा काल हूं के काल हैं ॥१॥२५३॥
LINE 03
ਪੂਰਬੀਪਾਰਪਾਵੈਂਹਿੰਗੁਲਾਹਿਮਾਲੈਧਿਆਵੈਂਗੋਰਗੁਰਦੇਜੀਗੁਨਗਾਵੈਂਤੇਰੇਨਾਮਹੈਂ
ਪੂਰਵ ਦੇਸਾਂ ਦੇ ਨਿਵਾਸੀ (ਤੇਰਾ) ਅੰਤ ਨਹੀਂ ਪਾ ਸਕੇ, ਹਿੰਗਲਾਜ (ਮਕਰਾਨ ਇਲਾਕੇ ਦੇ ਨਿਵਾਸੀ) ਅਤੇ ਹਿਮਾਲੇ (ਦੇ ਨਿਵਾਸੀ) ਤੈਨੂੰ ਸਿਮਰਦੇ ਹਨ। ਗੋਰ ਅਤੇ ਗੁਰਦੇਜ਼ੀ (ਇਨ੍ਹਾਂ ਇਲਾਕਿਆਂ ਦੇ ਵਾਸੀ) ਤੇਰੇ ਨਾਮ ਦੇ ਗੁਣ ਗਾਉਂਦੇ ਹਨ;
The inhabitants of the east could not know Thy end, the people of Hingala and Himalaya mountains remember Thee, residents of Gor and Gardez sing he Praises of Thy Name.
पूरबी न पार पावैं हिंगुला हिमालै धिआवैं गोर गुरदेजी गुन गावैं तेरे नाम हैं ॥
LINE 04
ਜੋਗੀਜੋਗਸਾਧੈਪਉਨਸਾਧਨਾਕਿਤੇਕਬਾਧੈਆਰਬਕੇਆਰਬੀਅਰਾਧੈਂਤੇਰੇਨਾਮਹੈਂ
ਜੋਗੀ (ਤੈਨੂੰ ਖੁਸ਼ ਕਰਨ ਲਈ) ਜੋਗ-ਸਾਧਨਾ ਕਰਦੇ ਹਨ, ਪ੍ਰਾਣਾਯਾਮ (ਪੌਣ ਦੀ ਸਾਧਨਾ) ਵਿਚ ਕਿਤਨੇ ਕੁ ਲਗੇ ਹੋਏ ਹਨ ਅਤੇ ਅਰਬ ਦੇਸ਼ ਦੇ ਅਰਬੀ ਲੋਕ ਤੇਰੇ ਨਾਮ ਦੀ ਆਰਾਧਨਾ ਕਰਦੇ ਹਨ।
The Yogis perform Yoga, many are absorbed in doing Pranayama and residents of Arabia remember Thy Name.
जोगी जोग साधै पउन साधना कितेक बाधै आरब के आरबी अराधैं तेरे नाम हैं ॥
LINE 05
ਫਰਾਕੇਫਿਰੰਗੀਮਾਨੈਂਕੰਧਾਰੀਕੁਰੇਸੀਜਾਨੈਂਪਛਮਕੇਪੱਛਮੀਪਛਾਨੈਂਨਿਜਕਾਮਹੈਂ
ਫਰਾਂਸ ਦੇਸ਼ ਦੇ ਫਰਾਂਸੀਸੀ (ਤੈਨੂੰ) ਮੰਨਦੇ ਹਨ, ਕੰਧਾਰੀ ਅਤੇ ਕੁਰੇਸ਼ੀ ਵੀ (ਤੈਨੂੰ) ਜਾਣਦੇ ਹਨ ਅਤੇ ਪੱਛਮ ਦਿਸ਼ਾ ਦੇ ਪੱਛਮੀ (ਲੋਕ ਵੀ ਤੇਰੇ ਨਾਮ ਦੀ ਆਰਾਧਨਾ ਨੂੰ ਹੀ) ਆਪਣਾ ਕਰਤੱਵ ਸਮਝਦੇ ਹਨ।
The people of France and England revere Thee, the inhabitants of Kandhaar and Quraishis know Thee; the people of western side recognize their duty towards Thee.
फरा के फिरंगी मानैं कंधारी कुरेसी जानैं पछम के पच्छमी पछानैं निज काम हैं ॥
LINE 06
ਮਰਹਟਾਮਘੇਲੇਤੇਰੀਮਨਸੋਂਤਪਸਿਆਕਰੈਦ੍ਰਿੜਵੈਤਿਲੰਗੀਪਹਚਾਨੈਧਰਮਧਾਮਹੈਂ੨੨੫੪॥॥॥
ਮਹਾਰਾਸ਼ਟਰ ਦੇ ਨਿਵਾਸੀ, ਮਗਧ ਦੇਸ਼ ਦੇ ਵਾਸੀ ਮਨ ਤੋਂ ਤੇਰੀ ਤਪਸਿਆ ਕਰਦੇ ਹਨ; ਦ੍ਰਾਵਿੜ ਅਤੇ ਤਿਲੰਗ ਦੇਸ਼ ਦੇ ਵਾਸੀ (ਵੀ ਤੈਨੂੰ) ਧਰਮ ਧਾਮ ਵਜੋਂ ਪਛਾਣਦੇ ਹਨ ॥੨॥੨੫੪॥
The inhabitants of Maharashtra and Magadha perform austerities with profound affection; the residents of Drawar and Tilang countries recognise Thee as the Abode of Dharma.2.254
मरहटा मघेले तेरी मन सों तपसिआ करै द्रिड़वै तिलंगी पहचानै धरम धाम हैं ॥२॥२५४॥
LINE 07
ਬੰਗਕੇਬੰਗਾਲੀਫਿਰਹੰਗਕੇਫਿਰੰਗਾਵਾਲੀਦਿਲੀਕੇਦਿਲਵਾਲੀਤੇਰੀਆਗਿਆਮੈਚਲਤਹੈਂ
ਬੰਗਾਲ ਪ੍ਰਦੇਸ਼ ਦੇ ਬੰਗਾਲੀ, ਫਿਰੰਗ ਦੇਸ਼ ਦੇ ਫਰੰਗੀ ਅਤੇ ਦਿੱਲੀ ਦੇ ਦਿਲਵਾਲੀ (ਆਦਿ ਸਾਰੇ) ਤੇਰੀ ਆਗਿਆ ਵਿਚ ਚਲਦੇ ਹਨ।
The Bengalis of Bengal, the Phirangis of Phirangistan and Dilwalis of Delhi are the followers of Thy Command.
बंग के बंगाली फिरहंग के फिरंगावाली दिली के दिलवाली तेरी आगिआ मै चलत हैं ॥
LINE 08
ਰੋਹਕੇਰੁਹੇਲੇਮਾਘਦੇਸਕੇਮਘੇਲੇਬੀਰਬੰਗਸੀਬੁੰਦੇਲੇਪਾਪਪੁੰਜਕੋਮਲਤਹੈਂ
ਰੁਹੇਲ ਖੰਡ ਦੇ ਰੁਹੇਲੇ, ਮਗਧ ਪ੍ਰਦੇਸ਼ ਦੇ ਮਘੇਲੇ, ਬੰਗਾਲੀ ਤੇ ਬੁੰਦੇਲ ਖੰਡ ਦੇ ਯੁੱਧ ਵੀਰ (ਤੇਰਾ ਨਾਮ ਜਪਦੇ ਹੋਏ) ਪਾਪਾਂ ਦੇ ਸਮੁੱਚ ਨੂੰ ਨਸ਼ਟ ਕਰ ਦਿੰਦੇ ਹਨ।
The Rohelas of Rohu mountain, the Maghelas of Magadha, the heroic Bangasis of Bangas and the Bundhelas of Bundhelkhand destroy their sins in Thy devotion.
रोह के रुहेले माघ देस के मघेले बीर बंग सी बुंदेले पाप पुंज को मलत हैं ॥
LINE 09
ਗੋਖਾਗੁਨਗਾਵੈਚੀਨਮਚੀਨਕੇਸੀਸਨ੍ਯਾਵੈਤਿੱਬਤੀਧਿਆਇਦੋਖਦੇਹਕੇਦਲਤਹੈਂ
ਗੋਰਖੇ (ਤੇਰਾ) ਗੁਣ ਗਾਉਂਦੇ ਹਨ; ਚੀਨ ਅਤੇ ਮਚੀਨ ਦੇ ਨਿਵਾਸੀ (ਤੈਨੂੰ) ਸਿਰ ਝੁਕਾਉਂਦੇ ਹਨ ਅਤੇ ਤਿਬਤੀ ਲੋਕ ਵੀ (ਤੇਰੀ) ਆਰਾਧਨਾ ਕਰ ਕੇ ਆਪਣੇ ਸ਼ਰੀਰ ਦੇ ਦੋਖਾਂ ਨੂੰ ਨਸ਼ਟ ਕਰਦੇ ਹਨ।
Gorkhas sing Thy Praises, the residents of China and Manchuria bow their heads before Thee and the Tibetans destroy the sufferings of their bodies by remembering Thee.
गोखा गुन गावै चीन मचीन के सीस न्यावै तिबती धिआइ दोख देह के दलत हैं ॥
LINE 10
ਜਿਨੈਤੋਹਿਧਿਆਇਓਤਿਨੈਪੂਰਨਪ੍ਰਤਾਪਪਾਇਓਸਰਬਧਨਧਾਮਫਲਫੂਲਸੋਂਫਲਤਹੈਂ੩੨੫੫॥॥॥
ਜਿਨ੍ਹਾਂ ਨੇ (ਹੇ ਪ੍ਰਭੂ!) ਤੈਨੂੰ ਜਪਿਆ ਹੈ, ਉਨ੍ਹਾਂ ਨੇ (ਤੇਰਾ) ਪੂਰਾ ਪ੍ਰਤਾਪ ਪਾ ਲਿਆ ਹੈ ਅਤੇ ਉਨ੍ਹਾਂ ਦਾ ਘਰ ਬਾਹਰ ਫੁਲਾਂ ਫਲਾਂ ਅਤੇ ਧਨ ਨਾਲ ਭਰਪੂਰ ਹੋ ਗਿਆ ਹੈ ॥੩॥੨੫੫॥
Those who meditated on Thee, they obtained perfect Glory, they obtained perfect Glory, they prosper greatly with wealth, fruit and flowers in their homes.3.255.
जिनै तोहि धिआइओ तिनै पूरन प्रताप पाइओ सरब धन धाम फल फूल सों फलत हैं ॥३॥२५५॥
LINE 11
ਦੇਵਦੇਵਤਾਨਕੌਸੁਰੇਸਦਾਨਵਾਨਕੌਮਹੇਸਗੰਗਧਾਨਕੌਅਭੇਸਕਹੀਅਤੁਹੈਂ
(ਤੂੰ) ਦੇਵਿਤਿਆਂ (ਨੂੰ ਸਿਖਿਆ ਦੇਣ ਲਈ) ਬ੍ਰਹਸਪਤੀ, ਦੈਂਤਾਂ (ਨੂੰ ਮਾਰਨ ਲਈ) ਇੰਦਰ, ਗੰਗਾ ਨੂੰ ਧਾਰਨ ਕਰਨ ਲਈ ਸ਼ਿਵ ਬਣ ਜਾਂਦਾ ਹੈਂ, (ਤੈਨੂੰ) ਉਂਜ ਭੇਸ-ਰਹਿਤ ਹੀ ਕਿਹਾ ਜਾਂਦਾ ਹੈ।
Thou art called Indra among gods, Shiva among the donors and also garbless though he wears the Ganges.
देव देवतान कौ सुरेस दानवान कौ महेस गंग धान कौ अभेस कहीअतु हैं ॥
LINE 12
ਰੰਗਮੈਂਰੰਗੀਨਰਾਗਰੂਪਮੈਂਪ੍ਰਬੀਨਔਰਕਾਹੂਪੈਦੀਨਸਾਧਅਧੀਨਕਹੀਅਤੁਹੈਂ
(ਤੂੰ) ਰੰਗ ਵਿਚ ਰੰਗਤ ਹੈਂ, ਰਾਗ ਰੂਪ ਵਿਚ ਬਹੁਤ ਪ੍ਰਬੀਨ ਹੈਂ ਅਤੇ ਕਿਸੇ ਦੇ ਅਧੀਨ ਨਹੀਂ ਹੈਂ, ਪਰ ਸੰਤਾਂ ਦੇ ਵਸ ਵਿਚ ਦਸਿਆ ਜਾਂਦਾ ਹੈ।
Thou art the brightness in colour, adept in sound and beauty, and not low before anybody, but obedient to the saint.
रंग मैं रंगीन राग रूप मैं प्रबीन और काहू पै न दीन साध अधीन कहीअतु हैं ॥
LINE 13
ਪਾਈਐਪਾਰਤੇਜਪੁੰਜਮੈਂਅਪਾਰਸਰਬਬਿਦਿਆਕੇਉਦਾਰਹੈਂਅਪਾਰਕਹੀਅਤੁਹੈਂ
(ਤੇਰਾ) ਪਾਰ ਨਹੀਂ ਪਾਇਆ ਜਾ ਸਕਦਾ, (ਤੂੰ) ਅਪਾਰ ਤੇਜ ਦਾ ਸਮੁੱਚ ਹੈਂ, ਸਾਰੀ ਵਿਦਿਆ ਦਾ ਉਦਾਰ (ਸੁਆਮੀ) ਹੈਂ, ਅਤੇ (ਤੈਨੂੰ) ਅਪਾਰ ਕਿਹਾ ਜਾਂਦਾ ਹੈ।
One cannot know Thy limit, O Infinitely Glorious Lord! Thou art the Giver of all learning, therefore Thou art called Boundless.
पाईऐ न पार तेज पुंज मैं अपार सरब बिदिआ के उदार हैं अपार कहीअतु हैं ॥
LINE 14
ਹਾਥੀਕੀਪੁਕਾਰਪਲਪਾਛੈਪਹੁਚਤਤਾਹਿਚੀਟੀਕੀਚਿੰਘਾਰਪਹਿਲੇਹੀਸੁਨੀਅਤੁਹੈਂ੪੨੫੬॥॥॥
(ਤੇਰੇ ਕੋਲ) ਹਾਥੀ ਦੀ ਚਿੰਘਾੜ ਪਲ ਭਰ ਬਾਦ ਪਹੁੰਚਦੀ ਹੈ, ਪਰ ਕੀੜੀ ਦੀ ਪੁਕਾਰ ਪਹਿਲਾਂ ਸੁਣੀ ਜਾਂਦੀ ਹੈ ॥੪॥੨੫੬॥
The cry of an elephant reaches Thee after some time, but the trumpet of an ant is heard by Thee before it.4.256
हाथी की पुकार पल पाछै पहुचत ताहि चीटी की चिंघार पहिले ही सुनीअतु हैं ॥४॥२५६॥
LINE 15
ਕੇਤੇਇੰਦ੍ਰਦੁਆਰਕੇਤੇਬ੍ਰਹਮਾਮੁਖਚਾਰਕੇਤੇਕ੍ਰਿਸਨਾਅਵਤਾਰਕੇਤੇਰਾਮਕਹੀਅਤੁਹੈਂ
(ਤੇਰੇ) ਦੁਆਰ ਉਤੇ ਕਿਤਨੇ ਇੰਦਰ, ਕਿਤਨੇ ਹੀ ਚਾਰ ਮੁਖਾਂ ਵਾਲੇ ਬ੍ਰਹਮੇ, ਕਿਤਨੇ ਹੀ ਕ੍ਰਿਸ਼ਨ ਅਵਤਾਰ ਅਤੇ ਕਿਤਨੇ ਹੀ ਰਾਮ ਅਵਤਾਰ (ਖੜੋਤੇ) ਦਸੇ ਜਾਂਦੇ ਹਨ।
There are many Indras, many four-headded Brahmas, many incarnations of Krishna and many called Ram at His Gate.
केते इंद्र दुआर केते ब्रहमा मुख चार केते क्रिसना अवतार केते राम कहीअतु हैं ॥
LINE 16
ਕੇਤੇਸਸਿਰਾਸੀਕੇਤੇਸੂਰਜਪ੍ਰਕਾਸੀਕੇਤੇਮੁੰਡੀਆਉਦਾਸੀਜੋਗਦੁਆਰਦਹੀਅਤੁਹੈਂ
ਕਿਤਨੇ ਹੀ ਚੰਦ੍ਰਮੇ (ਅਤੇ ਉਨ੍ਹਾਂ ਦੀਆਂ) ਰਾਸ਼ੀਆਂ, ਕਿਤਨੇ ਹੀ ਪ੍ਰਕਾਸ਼ ਕਰਨ ਵਾਲੇ ਸੂਰਜ, ਕਿਤਨੇ ਹੀ ਉਦਾਸੀ, ਸੰਨਿਆਸੀ, ਜੋਗੀ (ਤੇਰੇ) ਦੁਆਰ (ਉਤੇ ਬੈਠੇ) ਧੂਣੀ ਬਾਲ ਰਹੇ ਹਨ।
There are many moons, many signs of Zodiac and many illuminating suns, there are many ascetics, stoics and Yogis consuming their bodies with austerity at His Gate.
केते ससि रासी केते सूरज प्रकासी केते मुंडीआ उदासी जोग दुआर दहीअतु हैं ॥
LINE 17
ਕੇਤੇਮਹਾਦੀਨਕੇਤੇਬਿਆਸਸੇਪ੍ਰਬੀਨਕੇਤੇਕੁਮੇਰਕੁਲੀਨਕੇਤੇਜਛਕਹੀਅਤੁਹੈਂ
ਕਿਤਨੇ ਹੀ ਮੁਹੰਮਦ (ਮਹਾਦੀਨ) ਹਨ, ਕਿਤਨੇ ਹੀ ਵਿਆਸ ਵਰਗੇ ਨਿਪੁਣ ਹਨ, ਕਿਤਨੇ ਹੀ ਕੁਬੇਰੇ, ਕਿਤਨੇ ਹੀ ਕੁਲੀਨ ਅਤੇ ਕਿਤਨੇ ਹੀ ਯਕਸ਼ ਅਖਵਾਉਂਦੇ ਹਨ।
There are many Muhammads, many adepts like Vyas, many Kumars (Kubers) and many belonging to high clans and many are called Yakshas.
केते महादीन केते बिआस से प्रबीन केते कुमेर कुलीन केते जछ कहीअतु हैं ॥
LINE 18
ਕਰਤਹੈਂਬਿਚਾਰਪੈਪੂਰਨਕੋਪਾਵੈਪਾਰਤਾਹੀਤੇਅਪਾਰਨਿਰਾਧਾਰਲਹੀਅਤੁਹੈਂ੫੨੫੭॥॥॥
(ਇਹ ਸਭ ਤੇਰਾ) ਵਿਚਾਰ ਕਰਦੇ ਹਨ, ਪਰ ਪੂਰਨ (ਬ੍ਰਹਮ) ਦਾ ਪਾਰ ਨਹੀਂ ਪਾ ਸਕਦੇ, ਇਸੇ ਕਰ ਕੇ (ਤੈਨੂੰ) ਅਪਾਰ ਅਤੇ ਨਿਰਾਧਾਰ ਸਮਝਿਆ ਜਾਂਦਾ ਹੈ ॥੫॥੨੫੭॥
All of them reflect upon Him, but none can know His limit, therefore they consider the Infinite Lord Supportless.5.257.
करत हैं बिचार पै न पूरन को पावै पार ताही ते अपार निराधार लहीअतु हैं ॥५॥२५७॥
LINE 19
ਪੂਰਨਅਵਤਾਰਨਿਰਾਧਾਰਹੈਪਾਰਾਵਾਰਪਾਈਐਪਾਰਪੈਅਪਾਰਕੈਬਖਾਨੀਐ
(ਹੇ ਪਰਮਾਤਮਾ! ਤੂੰ) ਪੂਰਨ ਅਵਤਾਰ ਹੋ ਕੇ ਵੀ ਨਿਰਾਧਾਰ ਹੈਂ (ਕਿਉਂਕਿ ਤੇਰਾ) ਆਰ-ਪਾਰ ਨਹੀਂ ਪਾਇਆ ਜਾ ਸਕਦਾ, ਨਾ ਹੀ ਤੇਰਾ ਕੋਈ (ਪਰਲੇ ਪਾਸੇ ਦਾ) ਕੰਢਾ ਹੈ, (ਇਸ ਲਈ ਤੈਨੂੰ) ਅਪਾਰ ਕਿਹਾ ਜਾਂਦਾ ਹੈ।
He is Perfect Entity, Supportless and without Limits, His end is unknown, therefore He is described as Infinite.
पूरन अवतार निराधार है न पारावार पाईऐ न पार पै अपार कै बखानीऐ ॥
LINE 20
ਅਦ੍ਵੈਅਬਿਨਾਸੀਪਰਮਪੂਰਨਪ੍ਰਕਾਸੀਮਹਾਰੂਪਹੂੰਕੇਰਾਸੀਹੈਂਅਨਾਸੀਕੈਕੈਮਾਨੀਐ
(ਤੂੰ) ਅਦ੍ਵੈਤ, ਅਵਿਨਾਸ਼ੀ, ਸ੍ਰੇਸ਼ਠ ਅਤੇ ਪੂਰਨ ਪ੍ਰਕਾਸ਼ ਵਾਲਾ ਹੈਂ, (ਤੂੰ) ਮਹਾਨ ਰੂਪ ਦਾ ਭੰਡਾਰ ਹੈਂ, (ਇਸ ਲਈ ਤੈਨੂੰ) ਨਾਸ-ਰਹਿਤ ਸਮਝਣਾ ਚਾਹੀਦਾ ਹੈ।
He is Non-dual, Immortal, Supreme, Perfectly Lustrous, Treasure of Supreme Beauty and deemed eternal.
अद्वै अबिनासी परम पूरन प्रकासी महा रूप हूं के रासी हैं अनासी कै कै मानीऐ ॥
LINE 21
ਜੰਤ੍ਰਹੂੰਜਾਤਜਾਕੀਬਾਪਹੂੰਮਾਇਤਾਕੀਪੂਰਨਪ੍ਰਭਾਕੀਸੁਛਟਾਕੈਅਨੁਮਾਨੀਐ
ਜਿਸ ਦਾ ਕੋਈ ਢਾਂਚਾ (ਯੰਤ੍ਰ) ਨਹੀਂ ਹੈ, ਨਾ ਜਾਤਿ ਹੈ, ਨਾ ਹੀ ਉਸ ਦਾ ਪਿਤਾ ਅਤੇ ਮਾਤਾ ਹੈ। (ਉਸ ਨੂੰ) ਪੂਰਨ ਜੋਤਿ ਹੀ ਝਲਕ ਅਨੁਮਾਨਣਾ ਚਾਹੀਦਾ ਹੈ।
He is without Yantra (mystical diagram) and caste, without father and mother and presumed as the splash of Perfect beauty.
जंत्र हूं न जात जा की बाप हूं न माइ ता की पूरन प्रभा की सु छटा कै अनुमानीऐ ॥
LINE 22
ਤੇਜਹੂੰਕੋਤੰਤ੍ਰਹੈਂਕਿਰਾਜਸੀਕੋਜੰਤ੍ਰਹੈਂਕਿਮੋਹਨੀਕੋਮੰਤ੍ਰਹੈਂਨਿਜੰਤ੍ਰਕੈਕੈਜਾਨੀਐ੬੨੫੮॥॥॥
(ਉਹ) ਤੇਜ ਦਾ ਤੰਤ੍ਰ ਹੈ, ਰਾਜਨੀਤੀ ਦਾ ਯੰਤ੍ਰ ਹੈ, ਜਾਂ ਮੋਹਿਤ ਕਰਨ ਵਾਲੀ ਸ਼ਕਤੀ ਦਾ ਮੰਤ੍ਰ ਹੈ, ਜਾਂ ਸਭ ਦੇ ਪ੍ਰੇਰਕ ਵਜੋਂ ਸਮਝਿਆ ਜਾਂਦਾ ਹੈ ॥੬॥੨੫੮॥
It cannot be said whether He is the Abode of Splendour of political mechanism or the incantaion of an enchantress or the inspiration of all of them. 6.258.
तेज हूं को तंत्र हैं कि राजसी को जंत्र हैं कि मोहनी को मंत्र हैं निजंत्र कै कै जानीऐ ॥६॥२५८॥
LINE 23
ਤੇਜਹੂੰਕੋਤਰੁਹੈਂਕਿਰਾਜਸੀਕੋਸਰੁਹੈਂਕਿਸੁੱਧਤਾਕੋਘਰੁਹੈਂਕਿਸਿੱਧਤਾਕੀਸਾਰਹੈਂ
(ਹੇ ਪ੍ਰਭੂ! ਤੂੰ) ਤੇਜ ਦਾ ਮਹਾਨ ਬ੍ਰਿਛ ਹੈਂ, ਜਾਂ ਰਾਜਨੀਤੀ ਦਾ ਗਤਿਸ਼ੀਲ ਸਰੋਵਰ ਹੈਂ, ਜਾਂ ਸ਼ੁੱਧਤਾ ਦਾ ਘਰ ਹੈਂ ਜਾਂ ਸਿੱਧੀਆਂ ਦਾ ਸਾਰ-ਤੱਤ੍ਵ ਹੈਂ।
Is He the tree of Splendour? Is He the tank of activity? Is He the Abode of Purity? Is He the essence of Powers?
तेज हूं को तरु हैं कि राजसी को सरु हैं कि सुद्धता को घरु हैं कि सिद्धता की सार हैं ॥
LINE 24
ਕਾਮਨਾਕੀਖਾਨਹੈਂਕਿਸਾਧਨਾਕੀਸਾਨਹੈਂਬਿਰਕਤਤਾਕੀਬਾਨਹੈਂਕਿਬੁੱਧਿਕੋਉਦਾਰੁਹੈਂ
(ਤੂੰ) ਕਾਮਨਾ ਦੀ ਖਾਣ ਹੈਂ, ਜਾਂ ਸਾਧਨਾ ਦੀ ਸ਼ੋਭਾ ਹੈਂ, ਜਾਂ ਵੈਰਾਗ ਦਾ ਸੁਭਾ ਹੈਂ, ਜਾਂ ਉਦਾਰ ਬੁੱਧੀ ਵਾਲਾ ਹੈਂ।
Is He the treasure of he fulfillment of desires? Is He the Glory of discipline? Is He the dignity of asceticism? Is He the master of generous intellect?
कामना की खान हैं कि साधना की सान हैं बिरकतता की बान हैं कि बुद्धि को उदारु हैं ॥
LINE 25
ਸੁੰਦਰਸਰੂਪਹੈਂਕਿਭੂਪਨਕੋਭੂਪਹੈਂਕਿਰੂਪਹੂੰਕੋਰੂਪਹੈਂਕੁਮਤਿਕੋਪ੍ਰਹਾਰੁਹੈਂ
(ਤੂੰ) ਸੁੰਦਰ ਸਰੂਪ ਵਾਲਾ ਹੈਂ, ਜਾਂ ਰਾਜਿਆਂ ਦਾ ਰਾਜਾ ਹੈਂ, ਜਾਂ ਰੂਪ ਦਾ ਵੀ ਰੂਪ ਹੈਂ, ਜਾਂ ਕੁਬੁੱਧੀ ਨੂੰ ਨਸ਼ਟ ਕਰਨ ਵਾਲਾ ਹੈਂ।
Doth He contain beautiful form? Is He the king of kings? Is He the beauty? Is He the Destroyer of bad intellect?
सुंदर सरूप हैं कि भूपन को भूप हैं कि रूप हूं को रूप हैं कुमति को प्रहारु हैं ॥
LINE 26
ਦੀਨਨਕੋਦਾਤਾਹੈਂਗਨੀਮਨਕੋਗਾਰਕਹੈਂਸਾਧਨਕੋਰੱਛਕਹੈਂਗੁਨਨਕੋਪਹਾਰੁਹੈਂ੭੨੫੯॥॥॥
(ਤੂੰ) ਦੀਨਾਂ ਨੂੰ ਦੇਣ ਵਾਲਾ ਹੈਂ, ਜਾਂ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈਂ ਜਾਂ ਸਾਧੂਆਂ ਦਾ ਰਖਿਅਕ ਹੈਂ, ਜਾਂ ਗੁਣਾਂ ਦਾ ਪਹਾੜ ਹੈਂ ॥੭॥੨੫੯॥
Is He the Donor of the poor? Is He the perisher of the enemies? Is he the Protector of the saints? Is He the mountain of qualities? 7.259.
दीनन को दाता हैं गनीमन को गारक हैं साधन को रच्छक हैं गुनन को पहारु हैं ॥७॥२५९॥
LINE 27
ਸਿੱਧਕੋਸਰੂਪਹੈਂਕਿਬੁਧਿਕੋਬਿਭੂਤਿਹੈਂਕਿਕ੍ਰੁਧਕੋਅਭੂਤਹੈਂਕਿਅੱਛੈਅਬਿਨਾਸੀਹੈਂ
(ਤੂੰ) ਮੁਕਤੀ (ਸਿੱਧੀ) ਦਾ ਸਰੂਪ ਹੈਂ, ਜਾਂ ਬੁੱਧੀ ਦੀ ਸੰਪਦਾ ਹੈਂ, ਜਾਂ ਕ੍ਰੋਧ ਨੂੰ ਖ਼ਤਮ ਕਰਨ ਵਾਲਾ ਹੈਂ, ਜਾਂ ਅਮਰ ਅਤੇ ਅਵਿਨਾਸ਼ੀ ਹੈਂ।
He is the salvation-incarnate, He is the wealth of intellect, He is the destroyer of anger, He is Unassailable and eternal.
सिद्ध को सरूप हैं कि बुधि को बिभूति हैं कि क्रुध को अभूत हैं कि अच्छै अबिनासी हैं ॥
LINE 28
ਕਾਮਕੋਕੁਨਿੰਦਾਹੈਂਕਿਖੂਬੀਕੋਦਹਿੰਦਾਹੈਂਗਨੀਮਕੋਗਰਿੰਦਾਹੈਂਕਿਤੇਜਕੋਪ੍ਰਕਾਸੀਹੈਂ
(ਤੂੰ) ਕਾਰਜ ਕਰਨ ਵਾਲਾ ਹੈਂ, ਜਾਂ ਵਿਸ਼ਿਸ਼ਟਤਾ ਦੇਣ ਵਾਲਾ ਹੈਂ, ਜਾਂ ਵੈਰੀਆਂ ਨੂੰ ਗ਼ਰਕ ਕਰਨ ਵਾਲਾ ਹੈਂ, ਜਾਂ ਤੇਜ ਨੂੰ ਪ੍ਰਕਾਸ਼ਿਤ ਕਰਨ ਵਾਲਾ ਹੈਂ।
He is the doer of errand and the giver of qualities. He is the perisher of enemies and igniter of fire.
काम को कुनिंदा हैं कि खूबी को दहिंदा हैं गनीम को गरिंदा हैं कि तेज को प्रकासी हैं ॥
LINE 29
ਕਾਲਹੂੰਕੋਕਾਲਹੈਂਕਿਸਤ੍ਰਨਕੋਸਾਲਹੈਂਕਿਮਿਤ੍ਰਨਕੋਪੋਖਤਹੈਂਕਿਬ੍ਰਿਧਤਾਕੋਬਾਸੀਹੈਂ
(ਤੂੰ) ਕਾਲ ਦਾ ਵੀ ਕਾਲ ਹੈਂ, ਜਾਂ ਵੈਰੀਆਂ ਨੂੰ ਦੁਖ ਦੇਣ ਵਾਲਾ ਹੈਂ, ਜਾਂ ਮਿਤਰਾਂ ਨੂੰ ਪੁਸ਼ਟ ਕਰਨ ਵਾਲਾ ਹੈਂ, ਜਾਂ ਵਾਧੇ (ਵਿਕਾਸ) ਦੀ ਖਾਣ ('ਬਾਸੀ') ਹੈਂ।
He is the death of death and smasher of enemies; He is the Protector of Friends and subduer of excellence.
काल हूं को काल हैं कि सत्रन को साल हैं कि मित्रन को पोखत हैं कि ब्रिधता को बासी हैं ॥
LINE 30
ਜੋਗਹੂੰਕੋਜੰਤ੍ਰਹੈਂਕਿਤੇਜਹੂੰਕੋਤੰਤ੍ਰਹੈਂਕਿਮੋਹਨੀਕੋਮੰਤ੍ਰਹੈਂਕਿਪੂਰਨਪ੍ਰਕਾਸੀਹੈਂ੮੨੬੦॥॥॥
(ਤੂੰ) ਜੋਗ ਦਾ ਯੰਤ੍ਰ ਹੈਂ, ਜਾਂ ਤੇਜ ਦਾ ਤੰਤ੍ਰ ਹੈਂ, ਜਾਂ ਮੋਹਿਤ ਕਰ ਲੈਣ ਵਾਲਾ ਮੰਤ੍ਰ ਹੈਂ, ਜਾਂ ਪੂਰਨ ਪ੍ਰਕਾਸ਼ ਹੈਂ ॥੮॥੨੬੦॥
He is the mystical diagram of gaining control over Yoga, He is the mystical formula of overpowering glory; He is the incantation of bewitching the enchantress and perfect enlightener.8.260.
जोग हूं को जंत्र हैं कि तेज हूं को तंत्र हैं कि मोहनी को मंत्र हैं कि पूरन प्रकासी हैं ॥८॥२६०॥
LINE 31
ਰੂਪਕੋਨਿਵਾਸਹੈਂਕਿਬੁੱਧਿਕੋਪ੍ਰਕਾਸਹੈਂਕਿਸਿੱਧਤਾਕੋਬਾਸਹੈਂਕਿਬੁੱਧਿਹੂੰਕੋਘਰੁਹੈਂ
(ਤੂੰ) ਰੂਪ ਦਾ ਘਰ ਹੈਂ, ਜਾਂ ਬੁੱਧੀ ਦਾ ਪ੍ਰਕਾਸ਼ ਹੈਂ, ਜਾਂ ਮੁਕਤੀ ('ਸਿਧਤਾ') ਦਾ ਨਿਵਾਸ ਹੈਂ, ਜਾਂ ਬੁੱਧੀ ਦਾ ਠਿਕਾਣਾ ਹੈਂ।
He is the Abode of Beauty and enlightener of intellect; He is the home of salvation and the dwelling of intelligence.
रूप को निवास हैं कि बुद्धि को प्रकास हैं कि सिद्धता को बास हैं कि बुद्धि हूं को घरु हैं ॥
LINE 32
ਦੇਵਨਕੋਦੇਵਹੈਂਨਿਰੰਜਨਅਭੇਵਹੈਂਅਦੇਵਨਕੋਦੇਵਹੈਂਕਿਸੁੱਧਤਾਕੋਸਰੁਹੈਂ
(ਤੂੰ) ਦੇਵਤਿਆਂ ਦਾ ਦੇਵਤਾ ਹੈਂ, ਜਾਂ ਮਾਇਆ-ਰਹਿਤ ਅਤੇ ਭੇਦ-ਰਹਿਤ ਹੈਂ, ਜਾਂ ਦੈਂਤਾਂ (ਅਦੇਵਾਂ) ਦਾ ਵੀ ਦੇਵਤਾ ਹੈਂ, ਜਾਂ ਸ਼ੁੱਧਤਾ ਦਾ ਸਰੋਵਰ ਹੈਂ।
He is the god of gods and the Indiscriminate Transcendent Lord; He is the Deity of the demons and the tank of Purity.
देवन को देव हैं निरंजन अभेव हैं अदेवन को देव हैं कि सुद्धता को सरु हैं ॥
LINE 33
ਜਾਨਕੋਬਚੱਯਾਹੈਂਇਮਾਨਕੋਦਿਵੱਯਾਹੈਂਜਮਜਾਲਕੋਕਟੱਯਾਹੈਂਕਿਕਾਮਨਾਕੋਕਰੁਹੈਂ
(ਤੂੰ ਭਗਤਾਂ ਦੀ) ਜਾਨ ਨੂੰ ਬਚਾਉਣ ਵਾਲਾ ਹੈਂ, ਜਾਂ ਈਮਾਨ ਨੂੰ ਦੇਣ ਵਾਲਾ ਹੈਂ, ਜਾਂ ਯਮ-ਕਾਲ ਨੂੰ ਕੱਟਣ ਵਾਲਾ ਹੈਂ, ਜਾਂ ਕਾਮਨਾਵਾਂ ਨੂੰ ਪੂਰਾ ਕਰਨ ਵਾਲਾ ਹੈਂ।
He is the Saviour of life and giver of faith; He is the chopper of the god of Death and the fulfiller of desires.
जान को बचया हैं इमान को दिवया हैं जम जाल को कटया हैं कि कामना को करु हैं ॥
LINE 34
ਤੇਜਕੋਪ੍ਰਚੰਡਹੈਂਅਖੰਡਣਕੋਖੰਡਹੈਂਮਹੀਪਨਕੋਮੰਡਹੈਂਕਿਇਸਤ੍ਰੀਹੈਂਨਰੁਹੈਂ੯੨੬੧॥॥॥
(ਤੂੰ) ਤੇਜ ਨੂੰ ਪ੍ਰਚੰਡ ਕਰਨ ਵਾਲਾ ਹੈਂ, ਜਾਂ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਖੰਡਿਤ ਕਰਨ ਵਾਲਾ ਹੈਂ, ਜਾਂ ਰਾਜਿਆਂ ਨੂੰ ਸਥਾਪਿਤ ਕਰਨ ਵਾਲਾ ਹੈਂ, ਜਾਂ ਨਾ ਇਸਤਰੀ ਹੈਂ ਨਾ ਪੁਰਸ਼ ॥੯॥੨੬੧॥
He is the intensifier of Glory and breaker of the unbreakable; He is the establisher of kings, but Himself He is neither male nor female.9.261.
तेज को प्रचंड हैं अखंडण को खंड हैं महीपन को मंड हैं कि इसत्री हैं न नरु हैं ॥९॥२६१॥
LINE 35
ਬਿਸ੍ਵਕੋਭਰਨਹੈਂਕਿਅਪਦਾਕੋਹਰਨਹੈਂਕਿਸੁਖਕੋਕਰਨਹੈਂਕਿਤੇਜਕੋਪ੍ਰਕਾਸ਼ਹੈਂ
(ਤੂੰ) ਵਿਸ਼ਵ ਦਾ ਭਰਨ-ਪੋਸ਼ਣ ਕਰਨ ਵਾਲਾ ਹੈਂ, ਜਾਂ ਬਿਪਤਾ ਨੂੰ ਹਰਨ ਵਾਲਾ ਹੈਂ, ਜਾਂ ਸੁਖ ਦਾ ਕਾਰਨ ਰੂਪ ਹੈਂ ਜਾਂ ਤੇਜ ਦਾ ਪ੍ਰਕਾਸ਼ ਹੈਂ।
He is the Sustainer of the Universe and remover of the trouble; He is the giver of comfort and igniter of the fire.
बिस्व को भरन हैं कि अपदा को हरन हैं कि सुख को करन हैं कि तेज को प्रकाश हैं ॥
LINE 36
ਪਾਈਐਪਾਰਪਾਰਾਵਾਰਹੂੰਕੋਪਾਰਜਾਂਕੋਕੀਜਤਬਿਚਾਰਸੁਬਿਚਾਰਕੋਨਿਵਾਸਹੈਂ
ਜਿਸ ਦਾ ਪਾਰ ਉਰਾਰ ਜਾਂ ਪਰਲਾ ਕੰਢਾ ਜਾਣਿਆ ਨਹੀਂ ਜਾ ਸਕਦਾ, ਜੇ ਵਿਚਾਰ ਕਰੀਏ ਤਾਂ (ਤੂੰ) ਵਿਚਾਰਾਂ ਦਾ ਵੀ ਘਰ ਹੈਂ।
His limits and bounds cannot be known; if we reflect on Him, He is the Abode of all thoughts.
पाईऐ न पार पारावार हूं को पार जां को कीजत बिचार सुबिचार को निवास हैं ॥
LINE 37
ਹਿੰਗੁਲਾਹਿਮਾਲੈਗਾਵੈਹਬਸੀਹੱਲਬੀਧਿਆਵੈਪੂਰਬੀਪਾਰਪਾਵੈਆਸਾਤੇਅਨਾਸਹੈਂ
ਹਿੰਗਲਾਜ ਅਤੇ ਹਿਮਾਲੇ (ਦੇ ਨਿਵਾਸੀ ਤੈਨੂੰ) ਗਾਉਂਦੇ ਹਨ, ਹਬਸ਼ੀ ਅਤੇ ਹਲਬੀ (ਹਲਬ-ਈਰਾਨ ਨਗਰ ਦੇ ਵਾਸੀ) ਧਿਆਉਂਦੇ ਹਨ, ਪੂਰਬ ਦੇ ਨਿਵਾਸੀਆਂ ਨੇ ਵੀ (ਤੇਰਾ) ਅੰਤ ਨਹੀਂ ਪਾਇਆ, (ਤੂੰ ਹਰ ਪ੍ਰਕਾਰ ਦੀਆਂ) ਆਸ਼ਾਵਾਂ ਤੋਂ ਰਹਿਤ ਹੈਂ।
The beings of Hingala and Himalaya sing His Praises; the people of Habash country and Halb city meditate on Him. The residents of the East do not know His end and losing all hope they have become disappointed.
हिंगुला हिमालै गावै हबसी हलबी धिआवै पूरबी न पार पावै आसा ते अनास हैं ॥
LINE 38
ਦੇਵਨਕੋਦੇਵਮਹਾਦੇਵਹੂੰਕੇਦੇਵਹੈਂਨਿਰੰਜਨਅਭੇਵਨਾਥਅਦ੍ਵੈਅਬਿਨਾਸਹੈਂ੧੦੨੬੨॥॥॥
(ਤੂੰ) ਦੇਵਤਿਆਂ ਦਾ ਵੀ ਦੇਵਤਾ, ਮਹਾਦੇਵ ਦਾ ਵੀ ਦੇਵ ਹੈਂ, (ਤੂੰ) ਮਾਇਆ-ਰਹਿਤ, ਭੇਦ-ਰਹਿਤ, ਦ੍ਵੈਤ-ਰਹਿਤ, ਵਿਨਾਸ਼-ਰਹਿਤ ਸੁਆਮੀ ਹੈਂ ॥੧੦॥੨੬੨॥
He is the god of gods and god of Supreme gods, He is Transcendent, Indiscriminate, Non-dual and Immortal Lord. 10.262.
देवन को देव महादेव हूं के देव हैं निरंजन अभेव नाथ अद्वै अबिनास हैं ॥१०॥२६२॥
LINE 39
ਅੰਜਨਬਿਹੀਨਹੈਂਨਿਰੰਜਨਪ੍ਰਬੀਨਹੈਂਕਿਸੇਵਕਅਧੀਨਹੈਂਕਟੱਯਾਜਮਜਾਲਕੇ
(ਤੂੰ) ਕਾਲਿਮਾ ਤੋਂ ਰਹਿਤ ਹੈਂ ਅਤੇ ਮਾਇਆ ਤੋਂ ਰਹਿਤ ਨਿਪੁਣ ਹੈਂ, (ਤੂੰ) ਸੇਵਕਾਂ ਦੇ ਅਧੀਨ ਹੈਂ ਅਤੇ (ਉਨ੍ਹਾਂ ਦੇ) ਜਮ-ਜਾਲ ਨੂੰ ਕਟਣ ਵਾਲਾ ਹੈਂ।
He is without the impact of maya, He is adept and Transcendent Lord; He is obedient to his servant and is the chopper of the snare of Yama (god of death).
अंजन बिहीन हैं निरंजन प्रबीन हैं कि सेवक अधीन हैं कटया जम जाल के ॥
LINE 40
ਦੇਵਨਕੇਦੇਵਮਹਾਦੇਵਹੂੰਕੇਦੇਵਨਾਥਭੂਮਕੇਭੁਜੱਯਾਹੈਂਮੁਹੱਯਾਮਹਾਬਾਲਕੇ
(ਤੂੰ) ਦੇਵਤਿਆਂ ਦਾ ਦੇਵਤਾ ਅਤੇ ਮਹਾਦੇਵ ਦਾ ਦੇਵਤਾ ਹੈ, (ਤੂੰ) ਧਰਤੀ ਨੂੰ ਭੋਗਣ ਵਾਲਾ ਅਤੇ ਮਹਾਨ ਬਾਲਿਕਾਵਾਂ ਨੂੰ ਵੀ ਮੋਹ ਲੈਣ ਵਾਲਾ ਹੈਂ।
He is the god of gods and the Lord-God of the Supreme gods, He is Enjoyer of the earth and the Provider of the great power.
देवन के देव महादेव हूं के देवनाथ भूम के भुजया हैं मुहया महा बाल के ॥
LINE 41
ਰਾਜਨਕੇਰਾਜਾਮਹਾਸਾਜਹੂੰਕੇਸਾਜਾਮਹਾਜੋਗਹੂੰਕੋਜੋਗਹੈਂਧਰੱਯਾਦ੍ਰੁਮਛਾਲਕੇ
(ਤੂੰ) ਰਾਜਿਆਂ ਦਾ ਵੀ ਰਾਜਾ, ਮਹਾਨ ਸਾਜ ਸਜਾਵਟਾਂ ਦਾ ਸਾਜ ਹੈਂ। ਮਹਾਨ ਜੋਗੀਆਂ ਦਾ ਵੀ ਜੋਗੀ ਹੈਂ ਅਤੇ ਬ੍ਰਿਛਾਂ ਦੀ ਛਿਲ (ਦੇ ਬਸਤ੍ਰ) ਧਾਰਨ ਕਰਨ ਵਾਲਾ ਹੈਂ।
He is the king of kings and the decoration of the supreme decorations, He is the Supreme Yogi of the yogis wearing the bark of trees.
राजन के राजा महा साज हूं के साजा महा जोग हूं को जोग हैं धरया द्रुम छाल के ॥
LINE 42
ਕਾਮਨਾਕੇਕਰੁਹੈਂਕੁਬਿੱਧਿਤਾਕੋਹਰੁਹੈਂਕਿਸਿੱਧਤਾਕੇਸਾਥੀਹੈਂਕਿਕਾਲਹੈਂਕੁਚਾਲਕੇ੧੧੨੬੩॥॥॥
(ਤੂੰ) ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈਂ, ਜਾਂ ਕੁਬੁੱਧਤਾ ਨੂੰ ਹਰਨ ਵਾਲਾ ਹੈਂ, ਜਾਂ ਸਿੱਧੀਆਂ ਦਾ ਸਾਥੀ (ਮਾਲਕ) ਹੈਂ, ਜਾਂ ਸਾਰੀਆਂ ਕੁਚਾਲਾਂ ਨੂੰ ਖ਼ਤਮ ਕਰਨ ਵਾਲਾ ਹੈਂ ॥੧੧॥੨੬੩॥
He is the fulfiller of desire and remover of vicious intellect; He is the comrade of perfection and the destroyer of bad conduct.11.263.
कामना के करु हैं कुबिद्धिता को हरु हैं कि सिद्धता के साथी हैं कि काल हैं कुचाल के ॥११॥२६३॥
LINE 43
ਛੀਰਕੈਸੀਛੀਰਾਵਧਛਾਛਕੈਸੀਛੱਤ੍ਰਾਨੇਰਛਪਾਕਰਕੈਸੀਛਬਿਕਾਲਿੰਦ੍ਰੀਕੇਕੂਲਕੈ
(ਤੇਰੀ ਕੀਰਤੀ) ਛੀਰ-ਸਮੁੰਦਰ ਵਿਚ ਦੁੱਧ ਵਰਗੀ, ਛਤ੍ਰਪੁਰ ਵਿਚ ਲੱਸੀ ਵਰਗੀ, ਜਮਨਾ ਦੇ ਕੰਢੇ ਉਤੇ ਚੰਦ੍ਰਮਾ ਦੀ ਸੁੰਦਰਤਾ ਵਰਗੀ,
Awadh is like milk and the town of Chhatraner is like buttermilk; the banks of Yamuna are beautiful like the brilliance of the moon.
छीर कैसी छीरावध छाछ कैसी छत्रानेर छपाकर कैसी छबि कालिंद्री के कूल कै ॥
LINE 44
ਹੰਸਨੀਸੀਸੀਹਾਰੂਮਹੀਰਾਸੀਹੁਸੈਨਾਬਾਦਗੰਗਾਕੈਸੀਧਾਰਚਲੀਸਾਤੋਸਿੰਧਰੂਲਕੈ
ਸੀਹਾ-ਰੂਮ (ਨਗਰੀ) ਵਿਚ ਹੰਸਨੀ ਜਿਹੀ, ਹੁਸੈਨਾਬਾਦ ਵਿਚ ਹੀਰੇ ਜਿਹੀ ਅਤੇ ਸੱਤਾਂ ਸਮੁੰਦਰਾਂ ਦੇ ਸਮੁੱਚ ਨੂੰ (ਲਜਾਉਣ ਵਾਲੀ) ਗੰਗਾ ਦੀ ਧਾਰਾ ਜਿਹੀ,
The country of rum is like the beautiful Hansani (damsel), the town of Husainabad is like a diamond; the winsome current of the Ganges make the seven seas diffident.
हंसनी सी सीहारूम हीरा सी हुसैनाबाद गंगा कैसी धार चली सातो सिंध रूल कै ॥
LINE 45
ਪਾਰਾਸੀਪਲਾਊਗਢਰੂਪਾਕੈਸੀਰਾਮਪੁਰਸੋਰਾਸੀਸੁਰੰਗਾਬਾਦਨੀਕੈਰਹੀਝੂਲਕੈ
ਪਲਾਊਗੜ ਵਿਚ ਪਾਰੇ ਵਰਗੀ, ਰਾਮਪੁਰ ਵਿਚ ਚਾਂਦੀ ਜਿਹੀ, ਸਾਰੰਗਪੁਰ ਵਿਚ ਸ਼ੋਰੇ ਜਿਹੀ (ਸਫ਼ੈਦ ਤੇਰੀ ਕੀਰਤੀ) ਚੰਗੀ ਤਰ੍ਹਾਂ ਵਿਆਪਤ ਹੋ ਰਹੀ ਹੈ।
Palayugarh is like mercury and Rampur is like siver; Surangabad is like nitre (swinging elegantly).
पारा सी पलाऊगढ रूपा कैसी रामपुर सोरा सी सुरंगाबाद नीकै रही झूल कै ॥
LINE 46
ਚੰਪਾਸੀਚੰਦੇਰੀਕੋਟਚਾਂਦਨੀਸੀਚਾਂਦਾਗੜ੍ਹਕੀਰਤਿਤਿਹਾਰੀਰਹੀਮਾਲਤੀਸੀਫੂਲਕੈ੧੨੨੬੪॥॥॥
ਚੰਦੇਰੀ ਦੇ ਕਿਲੇ ਵਿਚ ਚੰਬੇ ਦੇ ਸਮਾਨ, ਚਾਂਦਾਗੜ੍ਹ ਵਿਚ ਚਾਂਦਨੀ ਵਰਗੀ, ਤੇਰੀ ਕੀਰਤੀ ਮਾਲਤੀ ਦੇ ਫੁਲ ਵਾਂਗ (ਹਰ ਥਾਂ ਪਸਰ ਰਹੀ ਹੈ) ॥੧੨॥੨੬੪॥
Kot Chanderi is like Champa flower (Michelia Champacca), Chandagarh is like moonlight, but Thy Glory, O Lord! is like the beautiful flower of Malti (a creeper). 12.264.
चंपा सी चंदेरी कोट चांदनी सी चांदागढ़ कीरति तिहारी रही मालती सी फूल कै ॥१२॥२६४॥
LINE 47
ਫਟਕਸੀਕੈਲਾਸਕਮਾਂਊਗੜ੍ਹਕਾਂਸੀਪੁਰਸੀਸਾਸੀਸੁਰੰਗਾਬਾਦਨੀਕੈਸੋਹੀਅਤੁਹੈ
ਕੈਲਾਸ਼, ਕਮਾਊਗੜ ਅਤੇ ਕਾਸ਼ੀਪੁਰ ਵਿਚ ਸਫਟਿਕ ਵਾਂਗ, ਸੁਰੰਗਾਬਾਦ ਵਿਚ ਸ਼ੀਸ਼ੇ ਵਾਂਗ (ਤੇਰੀ ਕੀਰਤੀ) ਸ਼ੁਭਾਇਮਾਨ ਹੈ।
The places like Kaiilash, Kumayun and Kashipur are clear like crystal, and Surangabad looks graceful like glass.
फटक सी कैलास कमांऊगढ़ कांसीपुर सीसा सी सुरंगाबाद नीकै सोहीअतु है ॥
LINE 48
ਹਿੰਮਾਸੀਹਿਮਾਲੈਹਰਹਾਰਸੀਹੱਲਬਾਨੇਰਹੰਸਕੈਸੀਹਾਜੀਪੁਰਦੇਖੇਮੋਹੀਅਤੁਹੈ
ਹਿਮਾਲਾ ਪਰਬਤ ਵਿਚ ਬਰਫ਼ ਵਾਂਗ, ਹਲਬ ਨਗਰ ਵਿਚ ਸ਼ਿਵ ਦੇ (ਚਿੱਟੇ ਸੱਪ ਦੇ) ਹਾਰ ਵਾਂਗ, ਹਾਜੀਪੁਰ ਵਿਚ ਹੰਸ ਵਾਂਗ (ਤੇਰੀ ਕੀਰਤੀ ਕੇਵਲ) ਵੇਖਣ ਨਾਲ ਹੀ ਮੋਹਿਤ ਕਰ ਲੈਂਦੀ ਹੈ।
Himalaya bewitches the mind with whiteness of snow, Halbaner like milkyway and Hajipur like swan.
हिंमा सी हिमालैहर हार सी हलबा नेर हंस कैसी हाजीपुर देखे मोहीअतु है ॥
LINE 49
ਚੰਦਨਸੀਚੰਪਾਵਤੀਚੰਦ੍ਰਮਾਸੀਚੰਦ੍ਰਾਗਿਰਚਾਂਦਨੀਸੀਚਾਂਦਾਗੜ੍ਹਜੌਨਜੋਹੀਅਤੁਹੈ
ਚੰਪਾਵਤੀ ਵਿਚ ਚੰਦਨ ਜਿਹੀ, ਚੰਦ੍ਰਾਗਿਰੀ ਵਿਚ ਚੰਦ੍ਰਮਾ ਜਿਹੀ ਅਤੇ ਚਾਂਦਗੜ੍ਹ ਵਿਚ ਚਾਂਦਨੀ ਵਰਗੀ (ਸਫ਼ੇਦ ਤੇਰੀ) ਸ਼ੋਭਾ ਵੇਖੀ ਜਾਂਦੀ ਹੈ।
Champawati looks like sandalwood, Chandragiri like moon and Chandagarh town like moonlight.
चंदन सी चंपावती चंद्रमा सी चंद्रागिर चांदनी सी चांदागढ़ जौन जोहीअतु है ॥
LINE 50
ਗੰਗਾਸਮਗੰਗਧਾਰਬਕਾਨਸੀਬਲਿੰਦਾਵਾਦਕੀਰਤਿਤਿਹਾਰੀਕੀਉਜਿਆਰੀਸੋਹੀਅਤੁਹੈ੧੩੨੬੫॥॥॥
ਗੰਗਾ ਦੀ ਧਾਰ ਵਿਚ ਗੰਗਾ ਵਾਂਗ (ਸ਼ੁੱਧ) ਬਿਲੰਦਾਬਾਦ ਵਿਚ ਬਗਲਿਆਂ ਵਾਂਗ ਤੇਰੀ ਕੀਰਤੀ ਦੀ ਸੋਭਾ ਸੋਭ ਰਹੀ ਹੈ ॥੧੩॥੨੬੫॥
Gangadhar (Gandhar) seems like the Ganges and Bulandabad like a crane; all of them are the symbols of the splendour of Thy Praise.13.265.
गंगा सम गंगधार बकान सी बलिंदावाद कीरति तिहारी की उजिआरी सोहीअतु है ॥१३॥२६५॥
LINE 51
ਫਰਾਸੀਫਿਰੰਗੀਫਰਾਸੀਸਕੇਦੁਰੰਗੀਮਕਰਾਨਕੇਮ੍ਰਿਦੰਗੀਤੇਰੇਗੀਤਗਾਈਅਤੁਹੈ
ਪਾਰਸੀ, ਫਰੰਗੀ, ਫਰਾਂਸ ਦੇ ਦੋਰੰਗੇ ਲੋਕ, ਮਕਰਾਨ ਦੇਸ਼ ਦੇ ਨਿਵਾਸੀ (ਮ੍ਰਿਦੰਗੀ) ਆਦਿ ਤੇਰੇ ਹੀ ਗੀਤ ਗਾਉਂਦੇ ਹਨ।
The Persians and the residents of Firangistan and France, people of two different colours and the Mridangis (inhabitants) of Makran sing the songs of Thy Praise.
फरा सी फिरंगी फरासीस के दुरंगी मकरान के म्रिदंगी तेरे गीत गाईअतु है ॥
LINE 52
ਭਖਰੀਕੰਧਾਰੀਗੋਰਗਖਰੀਗਰਦੇਜਾਚਾਰੀਪਉਨਕੇਅਹਾਰੀਤੇਰੋਨਾਮੁਧਿਆਈਅਤੁਹੈ
ਭਖਰੀ (ਭਖਰ ਦੇ ਨਿਵਾਸੀ) ਕੰਧਾਰੀ, ਗੋਰੀ, ਗਖੜੀ ਅਤੇ 'ਗਰਦੇਜ਼' ਦੇਸ਼ ਵਿਚ ਵਿਚਰਨ ਵਾਲੇ ਅਤੇ ਪੌਣ ਦਾ ਆਹਾਰ ਕਰਨ ਵਾਲੇ ਤੇਰੇ ਨਾਮ ਦੀ ਆਰਾਧਨਾ ਕਰਦੇ ਹਨ।
The people of Bhakkhar, Kandhar, Gakkhar and Arabia and others living only on air remember Thy Name.
भखरी कंधारी गोर गखरी गरदेजा चारी पउन के अहारी तेरो नामु धिआईअतु है ॥
LINE 53
ਪੂਰਬਪਲਾਊਂਕਾਮਰੂਪਕਮਾਊਂਸਰਬਠਉਰਮੈਬਿਰਾਜੈਜਹਾਂਜਹਾਂਜਾਈਅਤੁਹੈ
ਪੂਰਬ ਦੇ ਪਲਾਊ, ਕਾਮਰੂਪ ਅਤੇ ਕੁਮਾਊ ਪ੍ਰਦੇਸ਼, ਜਿਥੇ ਜਿਥੇ ਵੀ ਜਾਈਦਾ ਹੈ, ਉਨ੍ਹਾਂ ਸਾਰੀਆਂ ਥਾਂਵਾਂ ਤੇ (ਤੂੰ ਹੀ) ਬਿਰਾਜ ਰਿਹਾ ਹੈਂ।
At all the places including Palayu in the East, Kamrup and Kumayun, wherever we go, Thou art there.
पूरब पलाऊं काम रूप औ कमाऊं सरब ठउर मै बिराजै जहां जहां जाईअतु है ॥
LINE 54
ਪੂਰਨਪ੍ਰਤਾਪੀਜੰਤ੍ਰਮੰਤ੍ਰਤੇਅਤਾਪੀਨਾਥਕੀਰਤਿਤਿਹਾਰੀਕੋਪਾਰਪਾਈਅਤੁਹੈ੧੪੨੬੬॥॥॥
(ਹੇ) ਪੂਰਨ ਪ੍ਰਤਾਪ ਵਾਲੇ ਅਤੇ ਯੰਤ੍ਰਾਂ-ਮੰਤ੍ਰਾਂ ਦੇ ਪ੍ਰਭਾਵ ਤੋਂ ਰਹਿਤ ਸੁਆਮੀ! ਤੇਰੀ ਕੀਰਤੀ ਦਾ ਕੋਈ ਪਾਰ ਨਹੀਂ ਪਾ ਸਕਦਾ ॥੧੪॥੨੬੬॥
Thou art perfectly Glorious, without any impact of Yantras and mantras, O Lord! The limits of Thy Praise cannot be known.14.266.
पूरन प्रतापी जंत्र मंत्र ते अतापी नाथ कीरति तिहारी को न पार पाईअतु है ॥१४॥२६६॥
LINE 55
ਤ੍ਵਪ੍ਰਸਾਦਿਪਾਧੜੀਛੰਦ
ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:
By Thy Grace. Paadhari Stanza.
त्व प्रसादि ॥ पाधड़ी छंद ॥
LINE 56
ਅਦ੍ਵੈਅਨਾਸਆਸਨਅਡੋਲ
(ਤੂੰ) ਦ੍ਵੈਤ-ਰਹਿਤ, ਨਾਸ਼-ਰਹਿਤ, ਅਡੋਲ ਆਸਨ ਵਾਲਾ ਹੈਂ;
He is Non-dual, Indestructible, and hath Steady Seat.
अद्वै अनास आसन अडोल ॥
LINE 57
ਅਦ੍ਵੈਅਨੰਤਉਪਮਾਅਤੋਲ
ਦ੍ਵੈਤ ਤੋਂ ਮੁਕਤ, ਅੰਤ ਤੋਂ ਬਿਨਾ ਅਤੇ ਅਤੁਲ ਉਪਮਾ ਵਾਲਾ ਹੈਂ।
He is Non-dual, Endless and of Immeasurable (Unweighable) Praise.
अद्वै अनंत उपमा अतोल ॥
LINE 58
ਅਛੈਸਰੂਪਅਬ੍ਯਕਤਨਾਥ
(ਤੂੰ) ਨਸ਼ਟ ਨਾ ਹੋਣ ਵਾਲਾ ਅਵਿਅਕਤ ਨਾਥ ਹੈਂ।
He is Unassailable Entity and Unmanifested Lord,
अछै सरूप अब्यकत नाथ ॥
LINE 59
ਆਜਾਨਬਾਹੁਸਰਬਾਪ੍ਰਮਾਥ੧੨੬੭॥॥॥
ਅਜਾਨਬਾਹੁ ਅਤੇ ਹੋਰ ਸਾਰਿਆਂ ਨੂੰ ਮਿਧਣ ਵਾਲਾ ਹੈਂ ॥੧॥੨੬੭॥
He is the Motivator of gods and destroyer of all. 1.267.
आजान बाहु सरबा प्रमाथ ॥१॥२६७॥
LINE 60
ਜਹਤਹਮਹੀਪਬਨਤਿਨਪ੍ਰਫੁਲ
ਜਿਥੇ ਕਿਥੇ ਬਨ, ਤ੍ਰਿਣ ਆਦਿ ਪ੍ਰਫੁਲਿਤ ਹਨ (ਉਨ੍ਹਾਂ ਦਾ ਤੂੰ) ਰਾਜਾ ਹੈਂ।
He is the Sovereign here, there, everywhere; He blossoms in forests and blades of grass.
जह तह महीप बन तिन प्रफुल ॥
LINE 61
ਸੋਭਾਬਸੰਤਜਹਤਹਪ੍ਰੱਡੁਲ
ਜਿਥੇ ਕਿਥੇ ਤੂੰ ਬਸੰਤ ਦੀ ਸ਼ੋਭਾ ਵਾਂਗ ਚਮਕ ਰਿਹਾ ਹੈਂ।
Like the Splendour of the spring He is scattered here and there.
सोभा बसंत जह तह प्रडुल ॥
LINE 62
ਬਨਤਨਦੁਰੰਤਖਗਮ੍ਰਿਗਮਹਾਨ
ਬੇਸ਼ੁਮਾਰ ਬਨਾਂ ਅਤੇ ਤ੍ਰਿਣਾਂ ਅਤੇ ਪੰਛੀਆਂ ਤੇ ਜੰਗਲੀ ਪਸ਼ੂਆਂ ਵਿਚ ਤੂੰ ਮਹਾਨ (ਮੌਜੂਦ) ਹੈਂ।
He, the Infinite and Supreme Lord is within the forest, blade of grass, bird and deer.
बन तन दुरंत खग म्रिग महान ॥
LINE 63
ਜਹਤਹਪ੍ਰਫੁੱਲਸੁੰਦਰਸੁਜਾਨ੨੨੬੮॥॥॥
(ਤੂੰ) ਸੁੰਦਰ ਸੁਜਾਨ ਜਿਥੇ ਕਿਥੇ ਪ੍ਰਫੁਲਿਤ ਹੋ ਰਿਹਾ ਹੈਂ ॥੨॥੨੬੮॥
He blossoms here, there and everywhere, the Beautiful and All-Knowing.2.268.
जह तह प्रफुल सुंदर सुजान ॥२॥२६८॥
LINE 64
ਫੁਲਤੰਪ੍ਰਫੁੱਲਲਹਿਲਹਿਤਮੌਰ
ਪ੍ਰਫੁਲਿਤ ਫੁਲਾਂ (ਅਤੇ ਉਸ ਵਿਚ ਚਮਕਦੀ ਪੁਸ਼ਪ-ਧੂਲ) ਦਾ ਮੁਕਟ (ਤੇਰੇ ਸਿਰ ਉਤੇ) ਸੁਸ਼ੋਭਿਤ ਹੈ,
The peacocks are delighted to see the blossoming flowers.
फुलतं प्रफुल लहि लहित मौर ॥
LINE 65
ਸਿਰਢੁਰਹਿਜਾਨਮਨਮਥਹਿਚੌਰ
ਮਾਨੋ ਕਾਮਦੇਵ ਸਿਰ ਉਤੇ ਚੌਰ ਕਰ ਰਿਹਾ ਹੋਵੇ।
With bowed heads they are accepting the impact of Cupid.
सिर ढुरहि जान मन मथहि चौर ॥
LINE 66
ਕੁਦਰਤਕਮਾਲਰਾਜ਼ਕਰਹੀਮ
(ਤੂੰ) ਕਮਾਲ ਕੁਦਰਤ ਵਾਲਾ, ਰਹਿਮ ਕਰਨ ਵਾਲਾ, ਸਭ ਨੂੰ ਰੋਜ਼ੀ ਦੇਣ ਵਾਲਾ,
O Sustainer and Merciful Lord! Thy Nature is Marvellous,
कुदरत कमाल राज़क रहीम ॥
LINE 67
ਕਰੁਣਾਨਿਧਾਨਕਾਮਲਕਰੀਮ੩੨੬੯॥॥॥
ਦਇਆ ਦਾ ਭੰਡਾਰ ਅਤੇ ਪੂਰਨ ਬਖ਼ਸ਼ਿਸ਼ ਕਰਨ ਵਾਲਾ ਹੈਂ ॥੩॥੨੬੯॥
O the Treasure of Mercy, Perfect and Gracious Lord! 3.269.
करुणा निधान कामल करीम ॥३॥२६९॥
LINE 68
ਜਂਹਤਂਹਬਿਲੋਕਤਂਹਤਂਹਪ੍ਰਸੋਹ
(ਮੈਂ) ਜਿਥੇ ਕਿਥੇ ਵੇਖਦਾ ਹਾਂ, ਉਥੇ ਉਥੇ ਹੀ (ਤੂੰ) ਫਬ ਰਿਹਾ ਹੈਂ।
Wherever I see, I feel Thy Touch there, O Motivator of gods.
जंह तंह बिलोक तंह तंह प्रसोह ॥
LINE 69
ਅਜਾਨੁਬਾਹੁਅਮਿਤੋਜਮੋਹ
(ਤੂੰ) ਲੰਬੀਆਂ ਭੁਜਾਵਾਂ ਵਾਲਾ, ਅਮਿਤ ਬਲ ਵਾਲਾ ਅਤੇ ਮੋਹ ਲੈਣ ਵਾਲਾ ਹੈਂ।
Thy Unlimited Glory is bewitching the mind.
अजानु बाहु अमितोज मोह ॥
LINE 70
ਰੋਸੰਬਿਰਹਤਕਰਣਾਨਿਧਾਨ
(ਤੂੰ) ਕ੍ਰੋਧ ਤੋਂ ਰਹਿਤ ਅਤੇ ਦਇਆ ਦਾ ਭੰਡਾਰ ਹੈਂ।
Thou art devoid of anger, O Treasure of Mercy!
रोसं बिरहत करणा निधान ॥
LINE 71
ਜਂਹਤਂਹਪ੍ਰਫੁੱਲਸੁੰਦਰਸੁਜਾਨ੪੨੭੦॥॥॥
(ਹੇ) ਸੁੰਦਰ ਸੁਜਾਨ! (ਤੂੰ) ਜਿਥੇ ਕਿਥੇ ਪ੍ਰਫੁਲਿਤ ਹੋ ਰਿਹਾ ਹੈਂ ॥੪॥੨੭੦॥
Thou blossomest here, there and everywhere, O Beautiful and All-Knowing Lord! 4.270.
जंह तंह प्रफुल सुंदर सुजान ॥४॥२७०॥
LINE 72
ਬਨਤਿਨਮਹੀਪਜਲਥਲਮਹਾਨ
(ਤੂੰ) ਬਨਾਂ ਅਤੇ ਤਿਨਕਿਆਂ ਦਾ ਰਾਜਾ ਹੈਂ ਅਤੇ ਜਲ-ਥਲ ਵਿਚ ਮਹਾਨ ਹੇਂ।
Thou art the king of forests and blades of grass, O Supreme Lorrd of waters and land!
बन तिन महीप जल थल महान ॥
LINE 73
ਜਂਹਤਂਹਪ੍ਰਸੋਹਕਰੁਣਾਨਿਧਾਨ
ਜਿਥੇ ਕਿਥੇ ਹੇ ਕਰੁਣਾ-ਨਿਧਾਨ! (ਤੇਰੀ) ਸੋਭਾ (ਪਸਰੀ ਹੋਈ ਹੈ)।
O the Treasure of Mercy, I feel Thy touch everywhere.
जंह तंह प्रसोह करुणा निधान ॥
LINE 74
ਜਗਮਗਤਤੇਜਪੂਰਨਪ੍ਰਤਾਪ
(ਤੇਰਾ) ਪੂਰਨ ਤੇਜ ਅਤੇ ਪ੍ਰਤਾਪ ਜਗਮਗਾ ਰਿਹਾ ਹੈ।
The Light is glittering, O perfectly Glorious Lord!
जगमगत तेज पूरन प्रताप ॥
LINE 75
ਅੰਬਰਜਿਮੀਨਜਿਹਜਪਤਜਾਪ੫੨੭੧॥॥॥
ਆਕਾਸ਼ ਅਤੇ ਧਰਤੀ ਵਿਚ (ਤੇਰਾ ਹੀ) ਜਾਪ ਜਪਿਆ ਜਾ ਰਿਹਾ ਹੈ ॥੫॥੨੭੧॥
The Heaven and Earth are repeating Thy Name.5.271.
अंबर जिमीन जिह जपत जाप ॥५॥२७१॥
LINE 76
ਸਾਤੋਅਕਾਸਸਾਤੋਪਤਾਰ
ਸੱਤਾਂ ਆਕਾਸ਼ਾਂ ਅਤੇ ਸੱਤਾਂ ਪਾਤਾਲਾਂ ਵਿਚ
In all the seven Heavens and seven nether-worlds
सातो अकास सातो पतार ॥
LINE 77
ਬਿਥਰਿਓਅਦਿਸਟਜਿਹਕਰਮਜਾਰਿ
ਤੇਰੀ ਕ੍ਰਿਪਾ ਦਾ ਜਾਲ ਅਦ੍ਰਿਸ਼ਟ ਰੂਪ ਵਿਚ ਫੈਲਿਆ ਹੋਇਆ ਹੈ ॥੬॥੨੭੨॥
His net of karmas (actions) is invisibly spread.
बिथरिओ अदिसट जिह करम जारि ॥
LINE 78
ਉਸਤਤਸੰਪੂਰਣੰ
THE EULOGY IS COMPLETE.
उसतत संपूरणं ॥