ਆਸਾਮਹਲਾ੫॥
Aasaa, Fifth Mahalaa:
आसा महला ५ ॥
ਪਰਦੇਸੁਝਾਗਿਸਉਦੇਕਉਆਇਆ॥
ਹੇ ਸ਼ਾਹ! (ਚੌਰਾਸੀ ਲੱਖ ਜੂਨਾਂ ਵਾਲਾ) ਓਪਰਾ ਦੇਸ ਬੜੀਆਂ ਔਖਿਆਈਆਂ ਨਾਲ ਲੰਘ ਕੇ ਮੈਂ (ਤੇਰੇ ਦਰ ਤੇ ਨਾਮ ਦਾ) ਸੌਦਾ ਕਰਨ ਆਇਆ ਹਾਂ,
Having wandered through foreign lands, I have come here to do business.
परदेसु झागि सउदे कउ आइआ ॥
ਵਸਤੁਅਨੂਪਸੁਣੀਲਾਭਾਇਆ॥
ਮੈਂ ਸੁਣਿਆ ਹੈ ਕਿ ਨਾਮ ਵਸਤ ਬੜੀ ਸੁੰਦਰ ਹੈ ਤੇ ਲਾਭ ਦੇਣ ਵਾਲੀ ਹੈ।
I heard of the incomparable and profitable merchandise.
वसतु अनूप सुणी लाभाइआ ॥
ਗੁਣਰਾਸਿਬੰਨਿੑਪਲੈਆਨੀ॥
ਹੇ ਗੁਰੂ! ਮੈਂ ਗੁਣਾਂ ਦਾ ਸਰਮਾਇਆ ਪੱਲੇ ਬੰਨ੍ਹ ਕੇ ਲਿਆਂਦਾ ਹੈ,
I have gathered in my pockets my capital of virtue, and I have brought it here with me.
गुण रासि बंनि पलै आनी ॥
ਦੇਖਿਰਤਨੁਇਹੁਮਨੁਲਪਟਾਨੀ੧॥॥
ਪ੍ਰਭੂ ਦਾ ਨਾਮ-ਰਤਨ ਵੇਖ ਕੇ ਮੇਰਾ ਇਹ ਮਨ (ਇਸ ਨੂੰ ਖਰੀਦਣ ਵਾਸਤੇ) ਰੀਝ ਪਿਆ ਹੈ ॥੧॥
Beholding the jewel, this mind is fascinated. ||1||
देखि रतनु इहु मनु लपटानी ॥१॥
ਸਾਹਵਾਪਾਰੀਦੁਆਰੈਆਏ॥
ਹੇ ਸ਼ਾਹ! ਹੇ ਸਤਿਗੁਰੂ! ਤੇਰੇ ਦਰ ਤੇ (ਨਾਮ ਦਾ ਵਣਜ ਕਰਨ ਵਾਲੇ) ਜੀਵ-ਵਪਾਰੀ ਆਏ ਹਨ।
I have come to the door of the Trader.
साह वापारी दुआरै आए ॥
ਵਖਰੁਕਾਢਹੁਸਉਦਾਕਰਾਏ੧॥॥ਰਹਾਉ॥
(ਤੂੰ ਆਪਣੇ ਖ਼ਜ਼ਾਨੇ ਵਿਚੋਂ ਨਾਮ ਦਾ) ਸੌਦਾ ਕੱਢ ਕੇ ਇਹਨਾਂ ਨੂੰ ਸੌਦਾ ਕਰਨ ਦੀ ਜਾਚ ਸਿਖਾ ॥੧॥ ਰਹਾਉ ॥
Please display the merchandise, so that the business may be transacted. ||1||Pause||
वखरु काढहु सउदा कराए ॥१॥ रहाउ ॥
ਸਾਹਿਪਠਾਇਆਸਾਹੈਪਾਸਿ॥
(ਹੇ ਭਾਈ!) ਪਰਮਾਤਮਾ-ਸ਼ਾਹ ਨੇ ਮੈਨੂੰ ਗੁਰੂ ਦੇ ਪਾਸ ਭੇਜਿਆ।
The Trader has sent me to the Banker.
साहि पठाइआ साहै पासि ॥
ਅਮੋਲਰਤਨਅਮੋਲਾਰਾਸਿ॥
(ਗੁਰੂ ਦੇ ਦਰ ਤੋਂ ਮੈਨੂੰ ਉਹ) ਰਤਨ ਮਿਲ ਪਿਆ ਹੈ ਉਹ ਸਰਮਾਇਆ ਮਿਲ ਪਿਆ ਹੈ, ਦੁਨੀਆ ਵਿਚ ਜਿਸ ਦੇ ਬਰਾਬਰ ਦੀ ਕੀਮਤ ਦਾ ਕੋਈ ਪਦਾਰਥ ਨਹੀਂ ਹੈ।
The jewel is priceless, and the capital is priceless.
अमोल रतन अमोला रासि ॥
ਵਿਸਟੁਸੁਭਾਈਪਾਇਆਮੀਤ॥
(ਪਰਮਾਤਮਾ ਦੀ ਮੇਹਰ ਨਾਲ ਮੈਨੂੰ) ਪਿਆਰ-ਭਰੇ ਹਿਰਦੇ ਵਾਲਾ ਵਿਚੋਲਾ ਮਿੱਤਰ ਮਿਲ ਪਿਆ ਹੈ,
O my gentle brother, mediator and friend
विसटु सुभाई पाइआ मीत ॥
ਸਉਦਾਮਿਲਿਆਨਿਹਚਲਚੀਤ੨॥॥
ਉਸ ਪਾਸੋਂ ਪਰਮਾਤਮਾ ਦੇ ਨਾਮ ਦਾ ਸੌਦਾ ਲੱਭਾ ਹੈ ਤੇ ਮੇਰਾ ਮਨ ਦੁਨੀਆ ਦੇ ਪਦਾਰਥਾਂ ਵਲ ਡੋਲਣੋਂ ਹਟ ਗਿਆ ਹੈ ॥੨॥
- I have obtained the merchandise, and my consciousness is now steady and stable. ||2||
सउदा मिलिआ निहचल चीत ॥२॥
ਭਉਨਹੀਤਸਕਰਪਉਣਨਪਾਨੀ॥
(ਹੇ ਭਾਈ! ਇਸ ਰਤਨ ਨੂੰ ਇਸ ਸਰਮਾਏ ਨੂੰ) ਚੋਰਾਂ ਤੋਂ ਖ਼ਤਰਾ ਨਹੀਂ, ਹਵਾ ਤੋਂ ਡਰ ਨਹੀਂ, ਪਾਣੀ ਤੋਂ ਡਰ ਨਹੀਂ (ਨਾਹ ਚੋਰ ਚੁਰਾ ਸਕਦੇ ਹਨ ਨਾਹ ਝੱਖੜ ਉਡਾ ਸਕਦੇ ਹਨ ਨਾਹ ਪਾਣੀ ਡੋਬ ਸਕਦਾ ਹੈ)।
I have no fear of thieves, of wind or water.
भउ नही तसकर पउण न पानी ॥
ਸਹਜਿਵਿਹਾਝੀਸਹਜਿਲੈਜਾਨੀ॥
ਆਤਮਕ ਅਡੋਲਤਾ ਦੀ ਬਰਕਤਿ ਨਾਲ ਇਹ ਰਤਨ ਮੈਂ (ਗੁਰੂ ਪਾਸੋਂ) ਖਰੀਦਿਆ ਹੈ, ਆਤਮਕ ਅਡੋਲਤਾ ਵਿਚ ਟਿਕਿਆ ਰਹਿ ਕੇ ਇਹ ਰਤਨ ਮੈਂ ਆਪਣੇ ਨਾਲ ਲੈ ਜਾਵਾਂਗਾ।
I have easily made my purchase, and I easily take it away.
सहजि विहाझी सहजि लै जानी ॥
ਸਤਕੈਖਟਿਐਦੁਖੁਨਹੀਪਾਇਆ॥
ਈਮਾਨਦਾਰੀ ਨਾਲ ਖੱਟਣ ਕਰਕੇ ਇਹ ਰਤਨ ਹਾਸਲ ਕਰਨ ਵਿਚ ਮੈਨੂੰ ਕੋਈ ਦੁੱਖ ਨਹੀਂ ਸਹਾਰਨਾ ਪਿਆ,
I have earned Truth, and I shall have no pain.
सत कै खटिऐ दुखु नही पाइआ ॥
ਸਹੀਸਲਾਮਤਿਘਰਿਲੈਆਇਆ੩॥॥
ਤੇ ਇਹ ਨਾਮ-ਸੌਦਾ ਮੈਂ ਸਹੀ ਸਲਾਮਤਿ ਸਾਂਭ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ ॥੩॥
I have brought this merchandise home, safe and sound. ||3||
सही सलामति घरि लै आइआ ॥३॥
ਮਿਲਿਆਲਾਹਾਭਏਅਨੰਦ॥
(ਹੇ ਪ੍ਰਭੂ! ਤੇਰੀ ਮੇਹਰ ਨਾਲ ਮੈਨੂੰ ਤੇਰੇ ਨਾਮ ਦਾ) ਲਾਭ ਮਿਲਿਆ ਹੈ ਤੇ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ ਹੈ।
I have earned the profit, and I am happy.
मिलिआ लाहा भए अनंद ॥
ਧੰਨੁਸਾਹਪੂਰੇਬਖਸਿੰਦ॥
ਹੇ ਪੂਰੀਆਂ ਬਖ਼ਸ਼ਸ਼ਾਂ ਕਰਨ ਵਾਲੇ ਸ਼ਾਹ-ਪ੍ਰਭੂ! ਮੈਂ ਤੈਨੂੰ ਹੀ ਸਲਾਹੁੰਦਾ ਹਾਂ।
Blessed is the Banker, the Perfect Bestower.
धंनु साह पूरे बखसिंद ॥
ਇਹੁਸਉਦਾਗੁਰਮੁਖਿਕਿਨੈਵਿਰਲੈਪਾਇਆ॥
ਹੇ ਭਾਈ! ਕਿਸੇ ਵਿਰਲੇ ਭਾਗਾਂ ਵਾਲੇ ਨੇ ਗੁਰੂ ਦੀ ਸਰਨ ਪੈ ਕੇ (ਪ੍ਰਭੂ ਦੇ ਨਾਮ ਦਾ) ਸੌਦਾ ਪ੍ਰਾਪਤ ਕੀਤਾ ਹੈ।
How rare is the Gurmukh who obtains this merchandise;
इहु सउदा गुरमुखि किनै विरलै पाइआ ॥
ਸਹਲੀਖੇਪਨਾਨਕੁਲੈਆਇਆ੪੬॥॥॥
(ਗੁਰੂ ਦੀ ਸਰਨ ਪੈ ਕੇ ਹੀ) ਨਾਨਕ ਭੀ ਇਹ ਲਾਹੇਵੰਦਾ ਸੌਦਾ ਖੱਟ ਸਕਿਆ ਹੈ ॥੪॥੬॥
Nanak has brought this profitable merchandise home. ||4||6||
सहली खेप नानकु लै आइआ ॥४॥६॥
ਆਸਾਮਹਲਾ੫॥
Aasaa, Fifth Mahalaa:
आसा महला ५ ॥
ਗੁਨੁਅਵਗਨੁਮੇਰੋਕਛੁਨਬੀਚਾਰੋ॥
(ਹੇ ਸਹੇਲੀਏ! ਮੇਰੇ ਖਸਮ ਨੇ) ਮੇਰਾ ਕੋਈ ਗੁਣ ਨਹੀਂ ਵਿਚਾਰਿਆ ਮੇਰਾ ਕੋਈ ਔਗੁਣ ਨਹੀਂ ਤੱਕਿਆ।
He does not consider my merits or demerits.
गुनु अवगनु मेरो कछु न बीचारो ॥
ਨਹਦੇਖਿਓਰੂਪਰੰਗਸਂੀਗਾਰੋ॥
ਉਸ ਨੇ ਮੇਰਾ ਰੂਪ ਨਹੀਂ ਵੇਖਿਆ, ਰੰਗ ਨਹੀਂ ਵੇਖਿਆ, ਸਿੰਗਾਰ ਨਹੀਂ ਵੇਖਿਆ,
He does not look at my beauty, color or decorations.
नह देखिओ रूप रंग सींगारो ॥
ਚਜਅਚਾਰਕਿਛੁਬਿਧਿਨਹੀਜਾਨੀ॥
ਮੈਂ ਕੋਈ ਸੁਚੱਜ ਨਹੀਂ ਸਾਂ ਸਿੱਖੀ ਹੋਈ, ਮੈਂ ਉੱਚੇ ਆਚਰਨ ਦਾ ਕੋਈ ਢੰਗ ਨਹੀਂ ਸਾਂ ਜਾਣਦੀ।
I do not know the ways of wisdom and good conduct.
चज अचार किछु बिधि नही जानी ॥
ਬਾਹਪਕਰਿਪ੍ਰਿਅਸੇਜੈਆਨੀ੧॥॥
ਫਿਰ ਭੀ (ਹੇ ਸਹੇਲੀਏ!) ਮੇਰੀ ਬਾਂਹ ਫੜ ਕੇ ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ ਆਪਣੀ ਸੇਜ ਉਤੇ ਲੈ ਆਂਦਾ ॥੧॥
But taking me by the arm, my Husband Lord has led me to His Bed. ||1||
बाह पकरि प्रिअ सेजै आनी ॥१॥
ਸੁਨਿਬੋਸਖੀਕੰਤਿਹਮਾਰੋਕੀਅਲੋਖਸਮਾਨਾ॥
ਹੇ (ਮੇਰੀ) ਸਹੇਲੀਏ! ਸੁਣ ਮੇਰੇ ਖਸਮ-ਪ੍ਰਭੂ ਨੇ (ਮੇਰੀ) ਸੰਭਾਲ ਕੀਤੀ ਹੈ,
Hear, O my companions, my Husband, my Lord Master, possesses me.
सुनिबो सखी कंति हमारो कीअलो खसमाना ॥
ਕਰੁਮਸਤਕਿਧਾਰਿਰਾਖਿਓਕਰਿਅਪੁਨਾਕਿਆਜਾਨੈਇਹੁਲੋਕੁਅਜਾਨਾ੧॥॥ਰਹਾਉ॥
(ਮੇਰੇ) ਮੱਥੇ ਉਤੇ (ਆਪਣਾ) ਹੱਥ ਰੱਖ ਕੇ ਉਸ ਨੇ ਮੈਨੂੰ ਆਪਣੀ ਜਾਣ ਕੇ ਮੇਰੀ ਰੱਖਿਆ ਕੀਤੀ ਹੈ। ਪਰ ਇਹ ਮੂਰਖ ਜਗਤ ਇਸ (ਭੇਤ) ਨੂੰ ਕੀਹ ਸਮਝੇ? ॥੧॥ ਰਹਾਉ ॥
Placing His Hand upon my forehead, He protects me as His Own. What do these ignorant people know? ||1||Pause||
करु मसतकि धारि राखिओ करि अपुना किआ जानै इहु लोकु अजाना ॥१॥ रहाउ ॥
ਸੁਹਾਗੁਹਮਾਰੋਅਬਹੁਣਿਸੋਹਿਓ॥
(ਹੇ ਸਹੇਲੀਏ!) ਹੁਣ ਮੇਰਾ ਚੰਗਾ ਸਤਾਰਾ ਚਮਕ ਪਿਆ ਹੈ,
My married life now appears so beauteous;
सुहागु हमारो अब हुणि सोहिओ ॥
ਕੰਤੁਮਿਲਿਓਮੇਰੋਸਭੁਦੁਖੁਜੋਹਿਓ॥
ਮੇਰਾ ਪ੍ਰਭੂ-ਪਤੀ ਮੈਨੂੰ ਮਿਲ ਪਿਆ ਹੈ, ਉਸ ਨੇ ਮੇਰਾ ਸਾਰਾ ਰੋਗ ਗਹੁ ਨਾਲ ਤੱਕ ਲਿਆ ਹੈ।
my Husband Lord has met me, and He sees all my pains.
कंतु मिलिओ मेरो सभु दुखु जोहिओ ॥
ਆਂਗਨਿਮੇਰੈਸੋਭਾਚੰਦ॥
ਮੇਰੇ (ਹਿਰਦੇ ਦੇ) ਵੇਹੜੇ ਵਿਚ ਸੋਭਾ ਦਾ ਚੰਦ ਚੜ੍ਹ ਪਿਆ ਹੈ।
Within the courtyard of my heart, the glory of the moon shines.
आंगनि मेरै सोभा चंद ॥
ਨਿਸਿਬਾਸੁਰਪ੍ਰਿਅਸੰਗਿਅਨੰਦ੨॥॥
ਮੈਂ ਰਾਤ ਦਿਨ ਪਿਆਰੇ (ਪ੍ਰਭੂ-ਪਤੀ) ਨਾਲ ਆਨੰਦ ਮਾਣ ਰਹੀ ਹਾਂ ॥੨॥
Night and day, I have fun with my Beloved. ||2||
निसि बासुर प्रिअ संगि अनंद ॥२॥
ਬਸਤ੍ਰਹਮਾਰੇਰੰਗਿਚਲੂਲ॥
ਮੇਰੇ (ਸਾਲੂ ਆਦਿਕ) ਕੱਪੜੇ, ਗੂੜ੍ਹੇ ਰੰਗ ਵਿਚ ਰੰਗੇ ਗਏ ਹਨ,
My clothes are dyed the deep crimson color of the poppy.
बसत्र हमारे रंगि चलूल ॥
ਸਗਲਆਭਰਣਸੋਭਾਕੰਠਿਫੂਲ॥
ਸਾਰੇ ਗਹਣੇ (ਮੇਰੇ ਸਰੀਰ ਉਤੇ ਫਬ ਰਹੇ ਹਨ) ਫੁੱਲਾਂ ਦੇ ਹਾਰ ਮੇਰੇ ਗਲ ਵਿਚ ਸੋਭਾ ਦੇ ਰਹੇ ਹਨ।
All the ornaments and garlands around my neck adorn me.
सगल आभरण सोभा कंठि फूल ॥
ਪ੍ਰਿਅਪੇਖੀਦ੍ਰਿਸਟਿਪਾਏਸਗਲਨਿਧਾਨ॥
(ਹੇ ਸਹੇਲੀਏ!) ਪਿਆਰੇ (ਪ੍ਰਭੂ-ਪਤੀ) ਨੇ ਮੈਨੂੰ (ਪਿਆਰ ਦੀ) ਨਿਗਾਹ ਨਾਲ ਤੱਕਿਆ ਹੈ। (ਹੁਣ, ਮਾਨੋ) ਮੈਂ ਸਾਰੇ ਹੀ ਖ਼ਜ਼ਾਨੇ ਪ੍ਰਾਪਤ ਕਰ ਲਏ ਹਨ।
Gazing upon my Beloved with my eyes, I have obtained all treasures;
प्रिअ पेखी द्रिसटि पाए सगल निधान ॥
ਦੁਸਟਦੂਤਕੀਚੂਕੀਕਾਨਿ੩॥॥
ਹੁਣ, ਹੇ ਸਹੇਲੀਏ! (ਕਮਾਦਿਕ) ਭੈੜੇ ਵੈਰੀਆਂ ਦੀ ਧੌਂਸ (ਮੇਰੇ ਉੱਤੋਂ) ਮੁੱਕ ਗਈ ਹੈ ॥੩॥
I have shaken off the power of the evil demons. ||3||
दुसट दूत की चूकी कानि ॥३॥
ਸਦਖੁਸੀਆਸਦਾਰੰਗਮਾਣੇ॥
(ਹੇ ਸਹੇਲੀਏ! ਮੈਨੂੰ ਹੁਣ ਸਦਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ, ਮੈਂ ਹੁਣ ਸਦਾ ਆਤਮਕ ਆਨੰਦ ਮਾਣ ਰਹੀ ਹਾਂ।
I have obtained eternal bliss, and I constantly celebrate.
सद खुसीआ सदा रंग माणे ॥
ਨਉਨਿਧਿਨਾਮੁਗ੍ਰਿਹਮਹਿਤ੍ਰਿਪਤਾਨੇ॥
(ਜਗਤ ਦੇ ਸਾਰੇ) ਨੌ ਖ਼ਜ਼ਾਨਿਆਂ (ਵਰਗਾ) ਪਰਮਾਤਮਾ ਦਾ ਨਾਮ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ, ਮੇਰੀ ਸਾਰੀ ਤ੍ਰਿਸਨਾ ਮੁੱਕ ਗਈ ਹੈ।
With the nine treasures of the Naam, the Name of the Lord, I am satisfied in my own home.
नउ निधि नामु ग्रिह महि त्रिपताने ॥
ਕਹੁਨਾਨਕਜਉਪਿਰਹਿਸੀਗਾਰੀ॥
ਹੇ ਨਾਨਕ! (ਆਖ-) ਜਦੋਂ (ਕਿਸੇ ਜੀਵ-ਇਸਤ੍ਰੀ ਨੂੰ) ਪ੍ਰਭੂ-ਪਤੀ ਨੇ ਸੁੰਦਰ ਜੀਵਨ ਵਾਲੀ ਬਣਾ ਦਿੱਤਾ,
Says Nanak, when the happy soul-bride is adorned by her Beloved,
कहु नानक जउ पिरहि सीगारी ॥
ਥਿਰੁਸੋਹਾਗਨਿਸੰਗਿਭਤਾਰੀ੪੭॥॥॥
ਉਹ ਪ੍ਰਭੂ-ਪਤੀ ਦੇ ਚਰਨਾਂ ਵਿਚ ਜੁੜ ਕੇ ਚੰਗੇ ਭਾਗਾਂ ਵਾਲੀ ਬਣ ਗਈ, ਉਹ ਸਦਾ ਲਈ ਅਡੋਲ-ਚਿੱਤ ਹੋ ਗਈ ॥੪॥੭॥
she is forever happy with her Husband Lord. ||4||7||
थिरु सोहागनि संगि भतारी ॥४॥७॥
ਆਸਾਮਹਲਾ੫॥
Aasaa, Fifth Mahalaa:
आसा महला ५ ॥
ਦਾਨੁਦੇਇਕਰਿਪੂਜਾਕਰਨਾ॥
(ਹੇ ਭਾਈ! ਵੇਖੋ ਅਜੇਹੇ ਬ੍ਰਾਹਮਣਾਂ ਦਾ ਹਾਲ! ਜਜਮਾਨ ਤਾਂ) ਉਹਨਾਂ ਨੂੰ ਦਾਨ ਦੇ ਕੇ ਉਹਨਾਂ ਦੀ ਪੂਜਾ-ਮਾਨਤਾ ਕਰਦੇ ਹਨ,
They give you donations and worship you.
दानु देइ करि पूजा करना ॥
ਲੈਤਦੇਤਉਨੑਮੂਕਰਿਪਰਨਾ॥
ਪਰ ਉਹ ਬ੍ਰਾਹਮਣ ਲੈਂਦੇ ਦੇਂਦੇ ਭੀ (ਸਭ ਕੁਝ ਹਾਸਲ ਕਰਦੇ ਹੋਏ ਭੀ) ਸਦਾ ਮੁੱਕਰੇ ਰਹਿੰਦੇ ਹਨ (ਕਦੇ ਆਪਣੇ ਜਜਮਾਨਾਂ ਦਾ ਧੰਨਵਾਦ ਤਕ ਨਹੀਂ ਕਰਦੇ। ਸਗੋਂ ਦਾਨ ਲੈ ਕੇ ਭੀ ਇਹੀ ਜ਼ਾਹਰ ਕਰਦੇ ਹਨ ਕਿ ਅਸੀਂ ਜਜਮਾਨਾਂ ਦਾ ਪਰਲੋਕ ਸਵਾਰ ਰਹੇ ਹਾਂ)।
You take from them, and then deny that they have given anything to you.
लैत देत उन मूकरि परना ॥
ਜਿਤੁਦਰਿਤੁਮੑਹੈਬ੍ਰਾਹਮਣਜਾਣਾ॥
ਪਰ, ਹੇ ਬ੍ਰਾਹਮਣ! (ਇਹ ਚੇਤਾ ਰੱਖ) ਜਿਸ ਪ੍ਰਭੂ-ਦਰ ਤੇ (ਆਖ਼ਿਰ) ਤੂੰ ਪਹੁੰਚਣਾ ਹੈ,
That door, through which you must ultimately go, O Brahmin
जितु दरि तुम है ब्राहमण जाणा ॥
ਤਿਤੁਦਰਿਤੂੰਹੀਹੈਪਛੁਤਾਣਾ੧॥॥
ਉਸ ਦਰ ਤੇ ਤੂੰ ਹੀ (ਆਪਣੀਆਂ ਇਹਨਾਂ ਕਰਤੂਤਾਂ ਦੇ ਕਾਰਨ) ਪਛੁਤਾਵੇਂਗਾ ॥੧॥
- at that door, you will come to regret and repent. ||1||
तितु दरि तूंही है पछुताणा ॥१॥
ਐਸੇਬ੍ਰਾਹਮਣਡੂਬੇਭਾਈ॥
ਹੇ ਭਾਈ! ਇਹੋ ਜਿਹੇ ਬ੍ਰਾਹਮਣਾਂ ਨੂੰ (ਮਾਇਆ ਦੇ ਮੋਹ ਵਿਚ) ਡੁੱਬੇ ਹੋਏ ਜਾਣੋ,
Such Brahmins shall drown, O Siblings of Destiny;
ऐसे ब्राहमण डूबे भाई ॥
ਨਿਰਾਪਰਾਧਚਿਤਵਹਿਬੁਰਿਆਈ੧॥॥ਰਹਾਉ॥
ਜੇਹੜੇ ਨਿਦੋਸੇ ਬੰਦਿਆਂ ਨੂੰ ਭੀ ਨੁਕਸਾਨ ਅਪੜਾਨ ਦੀਆਂ ਸੋਚਾਂ ਸੋਚਦੇ ਰਹਿੰਦੇ ਹਨ (ਉਚੀ ਜਾਤਿ ਦਾ ਹੋਣਾ, ਜਾਂ ਵੇਦ ਸ਼ਾਸਤ੍ਰ ਪੜ੍ਹੇ ਹੋਣਾ ਭੀ ਉਹਨਾਂ ਦੇ ਆਤਮਕ ਜੀਵਨ ਨੂੰ ਗ਼ਰਕ ਹੋਣੋਂ ਨਹੀਂ ਬਚਾ ਸਕਦਾ, ਜੇ ਉਹ ਦੂਜਿਆਂ ਦਾ ਬੁਰਾ ਤੱਕਦੇ ਰਹਿੰਦੇ ਹਨ) ॥੧॥ ਰਹਾਉ ॥
they think of doing evil to the innocent. ||1||Pause||
निरापराध चितवहि बुरिआई ॥१॥ रहाउ ॥
ਅੰਤਰਿਲੋਭੁਫਿਰਹਿਹਲਕਾਏ॥
ਹੇ ਭਾਈ! ਉਂਞ ਤਾਂ ਇਹ ਬ੍ਰਾਹਮਣ ਆਪਣੇ ਆਪ ਨੂੰ ਵੇਦ ਆਦਿਕ ਧਰਮ-ਪੁਸਤਕਾਂ ਦੇ ਗਿਆਤਾ ਜ਼ਾਹਰ ਕਰਦੇ ਹਨ, ਪਰ ਇਹਨਾਂ ਦੇ ਮਨ ਵਿਚ ਲੋਭ (ਠਾਠਾਂ ਮਾਰ ਰਿਹਾ ਹੈ, ਇਹ ਲੋਭ ਨਾਲ) ਹਲਕੇ ਹੋਏ ਫਿਰਦੇ ਹਨ।
Within them is greed, and they wander around like mad dogs.
अंतरि लोभु फिरहि हलकाए ॥
ਨਿੰਦਾਕਰਹਿਸਿਰਿਭਾਰੁਉਠਾਏ॥
ਆਪਣੇ ਆਪ ਨੂੰ ਵਿਦਵਾਨ ਜ਼ਾਹਰ ਕਰਦੇ ਹੋਏ ਭੀ ਇਹ (ਦੂਜਿਆਂ ਦੀ) ਨਿੰਦਾ ਕਰਦੇ ਫਿਰਦੇ ਹਨ, ਆਪਣੇ ਸਿਰ ਉਤੇ ਨਿੰਦਾ ਦਾ ਭਾਰ ਚੁੱਕੀ ਫਿਰਦੇ ਹਨ।
They slander others and carry loads of sin upon their heads.
निंदा करहि सिरि भारु उठाए ॥
ਮਾਇਆਮੂਠਾਚੇਤੈਨਾਹੀ॥
(ਹੇ ਭਾਈ!) ਮਾਇਆ (ਦੇ ਮੋਹ) ਦੇ ਹੱਥੋਂ ਆਪਣੇ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਬੈਠਾ ਇਹ ਬ੍ਰਾਹਮਣ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ (ਇਸ ਪਾਸੇ) ਧਿਆਨ ਨਹੀਂ ਦੇਂਦਾ।
Intoxicated by Maya, they do not think of the Lord.
माइआ मूठा चेतै नाही ॥
ਭਰਮੇਭੂਲਾਬਹੁਤੀਰਾਹੀ੨॥॥
ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਿਆ ਹੋਇਆ ਬ੍ਰਾਹਮਣ ਕਈ ਪਾਸੀਂ ਖ਼ੁਆਰ ਹੁੰਦਾ ਫਿਰਦਾ ਹੈ ॥੨॥
Deluded by doubt, they wander off on many paths. ||2||
भरमे भूला बहुती राही ॥२॥
ਬਾਹਰਿਭੇਖਕਰਹਿਘਨੇਰੇ॥
(ਹੇ ਭਾਈ!) ਅਜੇਹੇ ਬ੍ਰਾਹਮਣ ਬਾਹਰ (ਲੋਕਾਂ ਨੂੰ ਪਤਿਆਉਣ ਵਾਸਤੇ, ਆਪਣੇ ਆਪ ਨੂੰ ਲੋਕਾਂ ਦਾ ਧਾਰਮਿਕ ਆਗੂ ਜ਼ਾਹਰ ਕਰਨ ਵਾਸਤੇ) ਕਈ (ਧਾਰਮਿਕ) ਭੇਖ ਕਰਦੇ ਹਨ,
Outwardly, they wear various religious robes,
बाहरि भेख करहि घनेरे ॥
ਅੰਤਰਿਬਿਖਿਆਉਤਰੀਘੇਰੇ॥
ਪਰ ਉਨ੍ਹਾਂ ਦੇ ਆਪਣੇ ਅੰਦਰ ਤਾਂ ਮਾਇਆ ਘੇਰ ਕੇ ਡੇਰਾ ਪਾਈ ਬੈਠੀ ਹੈ।
but within, they are enveloped by poison.
अंतरि बिखिआ उतरी घेरे ॥
ਅਵਰਉਪਦੇਸੈਆਪਿਨਬੂਝੈ॥
(ਹੇ ਭਾਈ! ਜੇਹੜਾ ਬ੍ਰਾਹਮਣ) ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ ਕਰਦਾ ਹੈ, ਪਰ ਆਪ (ਉਸ ਧਰਮ ਨੂੰ) ਨਹੀਂ ਸਮਝਦਾ,
They instruct others, but do not understand themselves.
अवर उपदेसै आपि न बूझै ॥
ਐਸਾਬ੍ਰਾਹਮਣੁਕਹੀਨਸੀਝੈ੩॥॥
ਅਜੇਹਾ ਬ੍ਰਾਹਮਣ (ਲੋਕ ਪਰਲੋਕ) ਕਿਤੇ ਭੀ ਕਾਮਯਾਬ ਨਹੀਂ ਹੁੰਦਾ ॥੩॥
Such Brahmins will never be emancipated. ||3||
ऐसा ब्राहमणु कही न सीझै ॥३॥
ਮੂਰਖਬਾਮਣਪ੍ਰਭੂਸਮਾਲਿ॥
ਹੇ ਮੂਰਖ ਬ੍ਰਾਹਮਣ! ਪਰਮਾਤਮਾ ਨੂੰ (ਆਪਣੇ ਹਿਰਦੇ ਵਿਚ) ਯਾਦ ਕਰਿਆ ਕਰ,
O foolish Brahmin, reflect upon God.
मूरख बामण प्रभू समालि ॥
ਦੇਖਤਸੁਨਤਤੇਰੈਹੈਨਾਲਿ॥
ਉਹ ਪਰਮਾਤਮਾ (ਤੇਰੇ ਸਾਰੇ ਕੰਮ) ਵੇਖਦਾ (ਤੇਰੀਆਂ ਸਾਰੀਆਂ ਗੱਲਾਂ) ਸੁਣਦਾ (ਸਦਾ) ਤੇਰੇ ਨਾਲ ਰਹਿੰਦਾ ਹੈ।
He watches and hears, and is always with you.
देखत सुनत तेरै है नालि ॥
ਕਹੁਨਾਨਕਜੇਹੋਵੀਭਾਗੁ॥
ਹੇ ਨਾਨਕ! (ਅਜੇਹੇ ਬ੍ਰਾਹਮਣ ਨੂੰ ਆਖ-) ਜੇ ਤੇਰੇ ਭਾਗ ਜਾਗਣ,
Says Nanak, if this is your destiny,
कहु नानक जे होवी भागु ॥
ਮਾਨੁਛੋਡਿਗੁਰਚਰਣੀਲਾਗੁ੪੮॥॥॥
ਤਾਂ (ਆਪਣੀ ਉੱਚੀ ਜਾਤਿ ਤੇ ਵਿੱਦਵਤਾ ਦਾ) ਮਾਣ ਛੱਡ ਕੇ ਗੁਰੂ ਦੀ ਸਰਨ ਪਉ ॥੪॥੮॥
renounce your pride, and grasp the Guru's Feet. ||4||8||
मानु छोडि गुर चरणी लागु ॥४॥८॥
ਆਸਾਮਹਲਾ੫॥
Aasaa, Fifth Mahalaa:
आसा महला ५ ॥