ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 348
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਪਾਤਿਸਾਹੁਸਾਹਾਪਤਿਸਾਹਿਬੁਨਾਨਕਰਹਣੁਰਜਾਈ੧੧॥॥॥
ਅਕਾਲ ਪੁਰਖ ਪਾਤਸ਼ਾਹ ਹੈ, ਸ਼ਾਹਾਂ ਦਾ ਸ਼ਾਹ ਹੈ, ਮਾਲਕ ਹੈ। ਹੇ ਨਾਨਕ! (ਸਾਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫੱਬਦਾ ਹੈ) ॥੧॥੧॥
He is the King, the King of Kings, the Emperor of Kings! Nanak lives in surrender to His Will. ||1||1||
सो पातिसाहु साहा पति साहिबु नानक रहणु रजाई ॥१॥१॥
LINE 02
ਆਸਾਮਹਲਾ
Aasaa, Fourth Mahalaa:
आसा महला ४ ॥
LINE 03
ਸੋਪੁਰਖੁਨਿਰੰਜਨੁਹਰਿਪੁਰਖੁਨਿਰੰਜਨੁਹਰਿਅਗਮਾਅਗਮਅਪਾਰਾ
ਉਹ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ, (ਫਿਰ ਭੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਤੇ ਬੇਅੰਤ ਹੈ।
That Lord is Immaculate; the Lord God is Immaculate. The Lord is Unapproachable, Unfathomable and Incomparable.
सो पुरखु निरंजनु हरि पुरखु निरंजनु हरि अगमा अगम अपारा ॥
LINE 04
ਸਭਿਧਿਆਵਹਿਸਭਿਧਿਆਵਹਿਤੁਧੁਜੀਹਰਿਸਚੇਸਿਰਜਣਹਾਰਾ
ਹੇ ਸਦਾ ਕਾਇਮ ਰਹਿਣ ਵਾਲੇ ਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਆ-ਜੰਤ ਤੈਨੂੰ ਸਿਮਰਦੇ ਹਨ।
All meditate, all meditate on You, O Dear Lord, O True Creator.
सभि धिआवहि सभि धिआवहि तुधु जी हरि सचे सिरजणहारा ॥
LINE 05
ਸਭਿਜੀਅਤੁਮਾਰੇਜੀਤੂੰਜੀਆਕਾਦਾਤਾਰਾ
ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈਂ।
All beings are Yours; You are the Giver of all beings.
सभि जीअ तुमारे जी तूं जीआ का दातारा ॥
LINE 06
ਹਰਿਧਿਆਵਹੁਸੰਤਹੁਜੀਸਭਿਦੂਖਵਿਸਾਰਣਹਾਰਾ
ਹੇ ਸੰਤ ਜਨੋ! ਉਸ ਪ੍ਰਭੂ ਨੂੰ ਸਿਮਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
So meditate on the Lord, O Saints; He is the One who takes away all pain.
हरि धिआवहु संतहु जी सभि दूख विसारणहारा ॥
LINE 07
ਹਰਿਆਪੇਠਾਕੁਰੁਹਰਿਆਪੇਸੇਵਕੁਜੀਕਿਆਨਾਨਕਜੰਤਵਿਚਾਰਾ॥॥
ਉਹ ਪ੍ਰਭੂ (ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਤੇ ਆਪ ਹੀ ਸੇਵਕ ਹੈ। ਹੇ ਨਾਨਕ! ਜੀਵ ਵਿਚਾਰੇ ਕੀਹ ਹਨ? (ਭਾਵ, ਜੀਵਾਂ ਦੀ ਉਸ ਪ੍ਰਭੂ ਤੋਂ ਵੱਖਰੀ ਕੋਈ ਹਸਤੀ ਨਹੀਂ) ॥੧॥
The Lord Himself is the Master, and He Himself is His own servant. O Nanak, how insignificant are mortal beings! ||1||
हरि आपे ठाकुरु हरि आपे सेवकु जी किआ नानक जंत विचारा ॥१॥
LINE 08
ਤੂੰਘਟਘਟਅੰਤਰਿਸਰਬਨਿਰੰਤਰਿਜੀਹਰਿਏਕੋਪੁਰਖੁਸਮਾਣਾ
ਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ, ਤੂੰ ਸਭ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ।
You are totally pervading within each and every heart; O Lord, You are the One Primal Being, All-permeating.
तूं घट घट अंतरि सरब निरंतरि जी हरि एको पुरखु समाणा ॥
LINE 09
ਇਕਿਦਾਤੇਇਕਿਭੇਖਾਰੀਜੀਸਭਿਤੇਰੇਚੋਜਵਿਡਾਣਾ
(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ-ਇਹ ਤੇਰੇ ਹੀ ਅਸਚਰਜ ਤਮਾਸ਼ੇ ਹਨ।
Some are givers, and some are beggars; all of this is Your wondrous play!
इकि दाते इकि भेखारी जी सभि तेरे चोज विडाणा ॥
LINE 10
ਤੂੰਆਪੇਦਾਤਾਆਪੇਭੁਗਤਾਜੀਹਉਤੁਧੁਬਿਨੁਅਵਰੁਜਾਣਾ
(ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ ਆਪ ਹੀ (ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਭਾਵ, ਤੈਥੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ)।
You Yourself are the Giver, and You Yourself are the Enjoyer. I know of no other than You.
तूं आपे दाता आपे भुगता जी हउ तुधु बिनु अवरु न जाणा ॥
LINE 11
ਤੂੰਪਾਰਬ੍ਰਹਮੁਬੇਅੰਤੁਬੇਅੰਤੁਜੀਤੇਰੇਕਿਆਗੁਣਆਖਿਵਖਾਣਾ
ਮੈਂ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਦੱਸਾਂ? ਤੂੰ ਬੇਅੰਤ ਪਾਰਬ੍ਰਹਮ ਹੈਂ, ਤੂੰ ਬੇਅੰਤ ਪਾਰਬ੍ਰਹਮ ਹੈਂ।
You are the Supreme Lord God, Infinite and Eternal; what Glorious Praises of Yours should I speak and chant?
तूं पारब्रहमु बेअंतु बेअंतु जी तेरे किआ गुण आखि वखाणा ॥
LINE 12
ਜੋਸੇਵਹਿਜੋਸੇਵਹਿਤੁਧੁਜੀਜਨੁਨਾਨਕੁਤਿਨੑਕੁਰਬਾਣਾ॥॥
ਹੇ ਪ੍ਰਭੂ! ਜੋ ਤੈਨੂੰ ਯਾਦ ਕਰਦੇ ਹਨ ਜੋ ਤੈਨੂੰ ਸਿਮਰਦੇ ਹਨ, ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੨॥
Unto those who serve, unto those who serve You, slave Nanak is a sacrifice. ||2||
जो सेवहि जो सेवहि तुधु जी जनु नानकु तिन कुरबाणा ॥२॥
LINE 13
ਹਰਿਧਿਆਵਹਿਹਰਿਧਿਆਵਹਿਤੁਧੁਜੀਸੇਜਨਜੁਗਮਹਿਸੁਖਵਾਸੀ
ਹੇ ਹਰੀ! ਜੋ ਮਨੁੱਖ ਤੈਨੂੰ ਸਿਮਰਦੇ ਹਨ ਜੋ ਤੈਨੂੰ ਧਿਆਉਂਦੇ ਹਨ, ਉਹ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।
Those who meditate on the Lord, those who meditate on You, O Dear Lord, those humble beings dwell in peace in this world.
हरि धिआवहि हरि धिआवहि तुधु जी से जन जुग महि सुख वासी ॥
LINE 14
ਸੇਮੁਕਤੁਸੇਮੁਕਤੁਭਏਜਿਨੑਹਰਿਧਿਆਇਆਜੀਉਤਿਨਟੂਟੀਜਮਕੀਫਾਸੀ
ਜਿਨ੍ਹਾਂ ਮਨੁੱਖਾਂ ਨੇ ਹਰੀ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ।
They are liberated, they are liberated, who meditate on the Lord; the noose of Death is cut away from them.
से मुकतु से मुकतु भए जिन हरि धिआइआ जीउ तिन टूटी जम की फासी ॥
LINE 15
ਜਿਨਨਿਰਭਉਜਿਨੑਹਰਿਨਿਰਭਉਧਿਆਇਆਜੀਉਤਿਨਕਾਭਉਸਭੁਗਵਾਸੀ
ਜਿਨ੍ਹਾਂ ਨੇ ਨਿਰਭਉ ਪ੍ਰਭੂ ਨੂੰ ਧਿਆਇਆ ਹੈ, ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।
Those who meditate on the Fearless One, on the Fearless Lord, all their fears are dispelled.
जिन निरभउ जिन हरि निरभउ धिआइआ जीउ तिन का भउ सभु गवासी ॥
LINE 16
ਜਿਨੑਸੇਵਿਆਜਿਨੑਸੇਵਿਆਮੇਰਾਹਰਿਜੀਉਤੇਹਰਿਹਰਿਰੂਪਿਸਮਾਸੀ
ਜਿਨ੍ਹਾਂ ਨੇ ਪਿਆਰੇ ਪ੍ਰਭੂ ਨੂੰ ਸਿਮਰਿਆ ਹੈ, ਉਹ ਪ੍ਰਭੂ ਦੇ ਸਰੂਪ ਵਿਚ ਹੀ ਲੀਨ ਹੋ ਗਏ ਹਨ।
Those who have served, those who have served my Dear Lord, are absorbed into the Being of the Lord, Har, Har.
जिन सेविआ जिन सेविआ मेरा हरि जीउ ते हरि हरि रूपि समासी ॥
LINE 17
ਸੇਧੰਨੁਸੇਧੰਨੁਜਿਨਹਰਿਧਿਆਇਆਜੀਉਜਨੁਨਾਨਕੁਤਿਨਬਲਿਜਾਸੀ॥॥
ਭਾਗਾਂ ਵਾਲੇ ਹਨ ਉਹ ਮਨੁੱਖ; ਧੰਨ ਹਨ ਉਹ ਮਨੁੱਖ, ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਹੈ, ਦਾਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ ॥੩॥
Blessed are they, blessed are they, who have meditated on the Dear Lord; slave Nanak is a sacrifice to them. ||3||
से धंनु से धंनु जिन हरि धिआइआ जीउ जनु नानकु तिन बलि जासी ॥३॥
LINE 18
ਤੇਰੀਭਗਤਿਤੇਰੀਭਗਤਿਭੰਡਾਰਜੀਭਰੇਬੇਅੰਤਬੇਅੰਤਾ
ਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜ਼ਾਨੇ ਭਰੇ ਪਏ ਹਨ।
Devotion to You, devotion to You, is a treasure, overflowing, infinite and endless.
तेरी भगति तेरी भगति भंडार जी भरे बेअंत बेअंता ॥
LINE 19
ਤੇਰੇਭਗਤਤੇਰੇਭਗਤਸਲਾਹਨਿਤੁਧੁਜੀਹਰਿਅਨਿਕਅਨੇਕਅਨੰਤਾ
ਹੇ ਹਰੀ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ।
Your devotees, Your devotees praise You, O Dear Lord, in many and various ways.
तेरे भगत तेरे भगत सलाहनि तुधु जी हरि अनिक अनेक अनंता ॥
LINE 20
ਤੇਰੀਅਨਿਕਤੇਰੀਅਨਿਕਕਰਹਿਹਰਿਪੂਜਾਜੀਤਪੁਤਾਪਹਿਜਪਹਿਬੇਅੰਤਾ
ਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ, ਬੇਅੰਤ ਜੀਵ (ਤੈਨੂੰ ਮਿਲਣ ਲਈ) ਤਾਪ ਸਾਧਦੇ ਹਨ।
For You, so many, for You, so very many, O Dear Lord, perform worship and adoration; they practice penance and endlessly chant in meditation.
तेरी अनिक तेरी अनिक करहि हरि पूजा जी तपु तापहि जपहि बेअंता ॥
LINE 21
ਤੇਰੇਅਨੇਕਤੇਰੇਅਨੇਕਪੜਹਿਬਹੁਸਿੰਮ੍ਰਿਤਿਸਾਸਤਜੀਕਰਿਕਿਰਿਆਖਟੁਕਰਮਕਰੰਤਾ
ਤੇਰੇ ਅਨੇਕਾਂ (ਸੇਵਕ) ਕਈ ਸਿਮ੍ਰਿਤੀਆਂ ਤੇ ਸ਼ਾਸਤ੍ਰ ਪੜ੍ਹਦੇ ਹਨ, (ਤੇ ਉਹਨਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ।
For You, many - for You, so very many read the various Simritees and Shaastras; they perform religious rituals and the six ceremonies.
तेरे अनेक तेरे अनेक पड़हि बहु सिंम्रिति सासत जी करि किरिआ खटु करम करंता ॥
LINE 22
ਸੇਭਗਤਸੇਭਗਤਭਲੇਜਨਨਾਨਕਜੀਜੋਭਾਵਹਿਮੇਰੇਹਰਿਭਗਵੰਤਾ॥॥
ਹੇ ਦਾਸ ਨਾਨਕ! ਉਹ ਭਗਤ ਭਲੇ ਹਨ (ਭਾਵ ਉਹਨਾਂ ਦੀ ਘਾਲ ਥਾਂਇ ਪਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ ॥੪॥
Those devotees, those devotees are good, O servant Nanak, who are pleasing to my Lord God. ||4||
से भगत से भगत भले जन नानक जी जो भावहि मेरे हरि भगवंता ॥४॥
LINE 23
ਤੂੰਆਦਿਪੁਰਖੁਅਪਰੰਪਰੁਕਰਤਾਜੀਤੁਧੁਜੇਵਡੁਅਵਰੁਕੋਈ
ਹੇ ਪ੍ਰਭੂ! ਤੂੰ ਸਭ ਦਾ ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
You are the Primal Being, the Unrivalled Creator Lord; there is no other as Great as You.
तूं आदि पुरखु अपरंपरु करता जी तुधु जेवडु अवरु न कोई ॥
LINE 24
ਤੂੰਜੁਗੁਜੁਗੁਏਕੋਸਦਾਸਦਾਤੂੰਏਕੋਜੀਤੂੰਨਿਹਚਲੁਕਰਤਾਸੋਈ
ਤੂੰ ਹਰੇਕ ਜੁਗ ਵਿਚ ਆਪ ਹੀ ਹੈਂ, ਤੂੰ ਸਦਾ ਹੀ ਇਕ ਆਪ ਹੀ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ ਤੇ ਸਭ ਦੀ ਸਾਰ ਲੈਣ ਵਾਲਾ ਹੈਂ।
You are the One, age after age; forever and ever, You are One and the same. You are the Eternal, Unchanging Creator.
तूं जुगु जुगु एको सदा सदा तूं एको जी तूं निहचलु करता सोई ॥
LINE 25
ਤੁਧੁਆਪੇਭਾਵੈਸੋਈਵਰਤੈਜੀਤੂੰਆਪੇਕਰਹਿਸੁਹੋਈ
ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਤੈਨੂੰ ਆਪ ਨੂੰ ਪਸੰਦ ਹੈ, ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ।
Whatever pleases You comes to pass. Whatever You Yourself do, happens.
तुधु आपे भावै सोई वरतै जी तूं आपे करहि सु होई ॥
LINE 26
ਤੁਧੁਆਪੇਸ੍ਰਿਸਟਿਸਭਉਪਾਈਜੀਤੁਧੁਆਪੇਸਿਰਜਿਸਭਗੋਈ
(ਹੇ ਪ੍ਰਭੂ!) ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ, ਤੂੰ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈਂ।
You Yourself created the entire Universe, and having done so, You Yourself shall destroy it all.
तुधु आपे स्रिसटि सभ उपाई जी तुधु आपे सिरजि सभ गोई ॥
LINE 27
ਜਨੁਨਾਨਕੁਗੁਣਗਾਵੈਕਰਤੇਕੇਜੀਜੋਸਭਸੈਕਾਜਾਣੋਈ੫੨॥॥॥
ਦਾਸ ਨਾਨਕ ਉਸ ਕਰਤਾਰ ਦੇ ਗੁਣ ਗਾਂਦਾ ਹੈ, ਜੋ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੫॥੨॥
Servant Nanak sings the Glorious Praises of the Creator, the Knower of all. ||5||2||
जनु नानकु गुण गावै करते के जी जो सभसै का जाणोई ॥५॥२॥
LINE 28
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 29
ਰਾਗੁਆਸਾਮਹਲਾਚਉਪਦੇਘਰੁ
ਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
Raag Aasaa, First Mahalaa, Chaupaday, Second House:
रागु आसा महला १ चउपदे घरु २ ॥
LINE 30
ਸੁਣਿਵਡਾਆਖੈਸਭਕੋਈ
ਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਕੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ।
Hearing, everyone calls You Great,
सुणि वडा आखै सभ कोई ॥
LINE 31
ਕੇਵਡੁਵਡਾਡੀਠਾਹੋਈ
ਪਰ ਤੂੰ ਕੇਡਾ ਵੱਡਾ ਹੈਂ ਇਹ ਗੱਲ ਤੈਨੂੰ ਵੇਖਿਆਂ ਹੀ ਦੱਸੀ ਜਾ ਸਕਦੀ ਹੈ।
but only one who has seen You, knows just how Great You are.
केवडु वडा डीठा होई ॥