ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 320
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ
Pauree:
पउड़ी ॥
LINE 02
ਤਿਸੈਸਰੇਵਹੁਪ੍ਰਾਣੀਹੋਜਿਸਦੈਨਾਉਪਲੈ
ਉਸ (ਗੁਰੂ) ਨੂੰ, ਹੇ ਬੰਦਿਓ! ਸੇਵਹੁ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਹੈ (ਭਾਵ, ਜਿਸ ਤੋਂ ਨਾਮ ਮਿਲ ਸਕਦਾ ਹੈ)।
Serve Him, O mortals, who has the Lord's Name in His lap.
तिसै सरेवहु प्राणीहो जिस दै नाउ पलै ॥
LINE 03
ਐਥੈਰਹਹੁਸੁਹੇਲਿਆਅਗੈਨਾਲਿਚਲੈ
(ਇਸ ਤਰ੍ਹਾਂ) ਇਥੇ ਸੁਖੀ ਰਹੋਗੇ ਤੇ ਪਰਲੋਕ ਵਿਚ (ਇਹ ਨਾਮ) ਤੁਹਾਡੇ ਨਾਲ ਜਾਏਗਾ।
You shall dwell in peace and ease in this world; in the world hereafter, it shall go with you.
ऐथै रहहु सुहेलिआ अगै नालि चलै ॥
LINE 04
ਘਰੁਬੰਧਹੁਸਚਧਰਮਕਾਗਡਿਥੰਮੁਅਹਲੈ
(ਇਹ ਨਾਮ ਰੂਪ) ਪੱਕਾ ਥੰਮ੍ਹ ਗੱਡ ਕੇ ਸਦਾ ਕਾਇਮ ਰਹਿਣ ਵਾਲੇ ਧਰਮ ਦਾ ਮੰਦਰ (ਸਤਿਸੰਗ) ਬਣਾਓ।
So build your home of true righteousness, with the unshakable pillars of Dharma.
घरु बंधहु सच धरम का गडि थंमु अहलै ॥
LINE 05
ਓਟਲੈਹੁਨਾਰਾਇਣੈਦੀਨਦੁਨੀਆਝਲੈ
ਅਕਾਲ ਪੁਰਖ ਦੀ ਟੇਕ ਰੱਖੇ ਜੋ ਦੀਨ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ।
Take the Support of the Lord, who gives support in the spiritual and material worlds.
ओट लैहु नाराइणै दीन दुनीआ झलै ॥
LINE 06
ਨਾਨਕਪਕੜੇਚਰਣਹਰਿਤਿਸੁਦਰਗਹਮਲੈ॥॥
ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਪੈਰ ਫੜੇ ਹਨ ਉਹ ਪ੍ਰਭੂ ਦੀ ਦਰਗਾਹ ਮੱਲੀ ਰੱਖਦਾ ਹੈ ॥੮॥
Nanak grasps the Lotus Feet of the Lord; he humbly bows in His Court. ||8||
नानक पकड़े चरण हरि तिसु दरगह मलै ॥८॥
LINE 07
ਸਲੋਕਮਃ
Shalok, Fifth Mahalaa:
सलोक मः ५ ॥
LINE 08
ਜਾਚਕੁਮੰਗੈਦਾਨੁਦੇਹਿਪਿਆਰਿਆ
(ਹੇ ਪ੍ਰਭੂ!) ਮੈਂ ਮੰਗਤਾ (ਤੇਰੇ 'ਅਪਾਰ ਸ਼ਬਦ' ਦਾ) ਖ਼ੈਰ ਮੰਗਦਾ ਹਾਂ, ਮੈਨੂੰ ਖ਼ੈਰ ਪਾ।
The beggar begs for charity: give to me, O my Beloved!
जाचकु मंगै दानु देहि पिआरिआ ॥
LINE 09
ਦੇਵਣਹਾਰੁਦਾਤਾਰੁਮੈਨਿਤਚਿਤਾਰਿਆ
ਤੂੰ ਦਾਤਾਂ ਦੇਣ ਵਾਲਾ ਹੈਂ, ਤੂੰ ਦਾਤਾਂ ਦੇਣ-ਜੋਗ ਹੈਂ, ਮੈਂ ਤੈਨੂੰ ਸਦਾ ਚੇਤੇ ਕਰਦਾ ਹਾਂ।
O Great Giver, O Giving Lord, my consciousness is continually centered on You.
देवणहारु दातारु मै नित चितारिआ ॥
LINE 10
ਨਿਖੁਟਿਜਾਈਮੂਲਿਅਤੁਲਭੰਡਾਰਿਆ
ਤੇਰਾ ਖ਼ਜ਼ਾਨਾ ਬੇਅੰਤ ਹੈ (ਜੇ ਵਿਚੋਂ ਮੈਨੂੰ ਖ਼ੈਰ ਪਾ ਦੇਵੇਂ ਤਾਂ) ਮੁੱਕਦਾ ਨਹੀਂ।
The immeasurable warehouses of the Lord can never be emptied out.
निखुटि न जाई मूलि अतुल भंडारिआ ॥
LINE 11
ਨਾਨਕਸਬਦੁਅਪਾਰੁਤਿਨਿਸਭੁਕਿਛੁਸਾਰਿਆ॥॥
ਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਅਪਾਰ ਹੈ, ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸੰਵਾਰ ਦਿੱਤਾ ਹੈ ॥੧॥
O Nanak, the Word of the Shabad is infinite; it has arranged everything perfectly. ||1||
नानक सबदु अपारु तिनि सभु किछु सारिआ ॥१॥
LINE 12
ਮਃ
Fifth Mahalaa:
मः ५ ॥
LINE 13
ਸਿਖਹੁਸਬਦੁਪਿਆਰਿਹੋਜਨਮਮਰਨਕੀਟੇਕ
ਹੇ ਪਿਆਰੇ ਸੱਜਣੋ! (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ) ਗੁਰਬਾਣੀ ਚੇਤੇ ਰੱਖਣ ਦੀ ਆਦਤ ਬਣਾਓ, ਇਹ ਸਾਰੀ ਉਮਰ ਦਾ ਆਸਰਾ (ਬਣਦੀ) ਹੈ।
O Sikhs, love the Word of the Shabad; in life and death, it is our only support.
सिखहु सबदु पिआरिहो जनम मरन की टेक ॥
LINE 14
ਮੁਖਊਜਲਸਦਾਸੁਖੀਨਾਨਕਸਿਮਰਤਏਕ॥॥
ਹੇ ਨਾਨਕ! (ਇਸ ਬਾਣੀ ਦੀ ਰਾਹੀਂ) ਇਕ ਪ੍ਰਭੂ ਨੂੰ ਸਿਮਰਿਆਂ ਸਦਾ ਸੁਖੀ ਰਹੀਦਾ ਹੈ ਤੇ ਮੱਥਾ ਖਿੜਿਆ ਰਹਿੰਦਾ ਹੈ ॥੨॥
Your face shall be radiant, and you shall find a lasting peace, O Nanak, remembering the One Lord in meditation. ||2||
मुख ऊजल सदा सुखी नानक सिमरत एक ॥२॥
LINE 15
ਪਉੜੀ
Pauree:
पउड़ी ॥
LINE 16
ਓਥੈਅੰਮ੍ਰਿਤੁਵੰਡੀਐਸੁਖੀਆਹਰਿਕਰਣੇ
ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ-ਨਾਮ ਅੰਮ੍ਰਿਤ ਉਸ ਸਤਸੰਗ ਵਿਚ ਵੰਡੀਦਾ ਹੈ।
There, the Ambrosial Nectar is distributed; the Lord is the Bringer of peace.
ओथै अंम्रितु वंडीऐ सुखीआ हरि करणे ॥
LINE 17
ਜਮਕੈਪੰਥਿਪਾਈਅਹਿਫਿਰਿਨਾਹੀਮਰਣੇ
(ਜੋ ਮਨੁੱਖ ਉਹ ਅੰਮ੍ਰਿਤ ਪ੍ਰਾਪਤ ਕਰਦੇ ਹਨ ਉਹ) ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਹਨਾਂ ਨੂੰ ਮੁੜ ਮੌਤ (ਦਾ ਡਰ ਵਿਆਪਦਾ) ਨਹੀਂ।
They are not placed upon the path of Death, and they shall not have to die again.
जम कै पंथि न पाईअहि फिरि नाही मरणे ॥
LINE 18
ਜਿਸਨੋਆਇਆਪ੍ਰੇਮਰਸੁਤਿਸੈਹੀਜਰਣੇ
ਜਿਸ ਮਨੁੱਖ ਨੂੰ ਹਰਿ-ਨਾਮ ਦੇ ਪਿਆਰ ਦਾ ਸੁਆਦ ਆਉਂਦਾ ਹੈ, ਉਹ ਇਸ ਸੁਆਦ ਨੂੰ ਆਪਣੇ ਅੰਦਰ ਟਿਕਾਂਦਾ ਹੈ।
One who comes to savor the Lord's Love experiences it.
जिस नो आइआ प्रेम रसु तिसै ही जरणे ॥
LINE 19
ਬਾਣੀਉਚਰਹਿਸਾਧਜਨਅਮਿਉਚਲਹਿਝਰਣੇ
(ਸਤਸੰਗ ਵਿਚ) ਗੁਰਮੁਖ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ ਓਥੇ ਅੰਮ੍ਰਿਤ ਦੇ, ਮਾਨੋ, ਫੁਹਾਰੇ ਚੱਲ ਪੈਂਦੇ ਹਨ।
The Holy beings chant the Bani of the Word, like nectar flowing from a spring.
बाणी उचरहि साध जन अमिउ चलहि झरणे ॥
LINE 20
ਪੇਖਿਦਰਸਨੁਨਾਨਕੁਜੀਵਿਆਮਨਅੰਦਰਿਧਰਣੇ॥॥
ਨਾਨਕ (ਭੀ ਉਸ ਸਤਸੰਗ ਦਾ) ਦਰਸ਼ਨ ਕਰ ਕੇ ਜੀਊ ਰਿਹਾ ਹੈ ਤੇ ਮਨ ਵਿਚ ਹਰਿ-ਨਾਮ ਨੂੰ ਧਾਰਨ ਕਰ ਰਿਹਾ ਹੈ ॥੯॥
Nanak lives by beholding the Blessed Vision of the Darshan of those who have implanted the Lord's Name within their minds. ||9||
पेखि दरसनु नानकु जीविआ मन अंदरि धरणे ॥९॥
LINE 21
ਸਲੋਕਮਃ
Shalok, Fifth Mahalaa:
सलोक मः ५ ॥
LINE 22
ਸਤਿਗੁਰਿਪੂਰੈਸੇਵਿਐਦੂਖਾਕਾਹੋਇਨਾਸੁ
ਹੇ ਨਾਨਕ! ਜੇ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰੀਏ ਤਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ,
Serving the Perfect True Guru, suffering ends.
सतिगुरि पूरै सेविऐ दूखा का होइ नासु ॥
LINE 23
ਨਾਨਕਨਾਮਿਅਰਾਧਿਐਕਾਰਜੁਆਵੈਰਾਸਿ॥॥
ਤੇ ਜੇ ਨਾਮ ਸਿਮਰੀਏ ਤਾਂ ਜੀਵਨ ਦਾ ਮਨੋਰਥ ਸਫਲ ਹੋ ਜਾਂਦਾ ਹੈ ॥੧॥
O Nanak, worshipping the Naam in adoration, one's affairs come to be resolved. ||1||
नानक नामि अराधिऐ कारजु आवै रासि ॥१॥
LINE 24
ਮਃ
Fifth Mahalaa:
मः ५ ॥
LINE 25
ਜਿਸੁਸਿਮਰਤਸੰਕਟਛੁਟਹਿਅਨਦਮੰਗਲਬਿਸ੍ਰਾਮ
ਜਿਸ ਪਰਮਾਤਮਾ ਨੂੰ ਸਿਮਰਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ (ਹਿਰਦੇ ਵਿਚ) ਅਨੰਦ ਖ਼ੁਸ਼ੀਆਂ ਦਾ ਨਿਵਾਸ ਹੁੰਦਾ ਹੈ,
Remembering Him in meditation, misfortune departs, and one comes to abide in peace and bliss.
जिसु सिमरत संकट छुटहि अनद मंगल बिस्राम ॥
LINE 26
ਨਾਨਕਜਪੀਐਸਦਾਹਰਿਨਿਮਖਬਿਸਰਉਨਾਮੁ॥॥
ਹੇ ਨਾਨਕ! ਉਸ ਨੂੰ ਸਦਾ ਸਿਮਰੀਏ, ਕਦੇ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਉਹ ਹਰਿ-ਨਾਮ ਅਸਾਨੂੰ ਨਾਹ ਭੁੱਲੇ ॥੨॥
O Nanak, meditate forever on the Lord - do not forget Him, even for an instant. ||2||
नानक जपीऐ सदा हरि निमख न बिसरउ नामु ॥२॥
LINE 27
ਪਉੜੀ
Pauree:
पउड़ी ॥
LINE 28
ਤਿਨਕੀਸੋਭਾਕਿਆਗਣੀਜਿਨੀਹਰਿਹਰਿਲਧਾ
ਜਿਨ੍ਹਾਂ (ਗੁਰਮੁਖਾਂ) ਨੇ ਰੱਬ ਨੂੰ ਲੱਭ ਲਿਆ ਹੈ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
How can I estimate the glory of those, who have found the Lord, Har, Har?
तिन की सोभा किआ गणी जिनी हरि हरि लधा ॥
LINE 29
ਸਾਧਾਸਰਣੀਜੋਪਵੈਸੋਛੁਟੈਬਧਾ
ਜੋ ਮਨੁੱਖ ਉਹਨਾਂ ਗੁਰਮੁਖਾਂ ਦੀ ਸ਼ਰਨ ਆਉਂਦਾ ਹੈ ਉਹ ਮਾਇਆ ਦੇ ਬੰਧਨਾਂ ਵਿਚ ਬੱਝਾ ਹੋਇਆ ਮੁਕਤ ਹੋ ਜਾਂਦਾ ਹੈ (ਭਾਵ, ਉਸ ਦੇ ਮਾਇਕ ਬੰਧਨ ਟੁੱਟ ਜਾਂਦੇ ਹਨ।)
One who seeks the Sanctuary of the Holy is released from bondage.
साधा सरणी जो पवै सो छुटै बधा ॥
LINE 30
ਗੁਣਗਾਵੈਅਬਿਨਾਸੀਐਜੋਨਿਗਰਭਿਦਧਾ
ਉਹ ਅਬਿਨਾਸੀ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਜੂਨਾਂ ਵਿਚ ਪੈ ਪੈ ਕੇ ਨਹੀਂ ਸੜਦਾ।
One who sings the Glorious Praises of the Imperishable Lord does not burn in the womb of reincarnation.
गुण गावै अबिनासीऐ जोनि गरभि न दधा ॥
LINE 31
ਗੁਰੁਭੇਟਿਆਪਾਰਬ੍ਰਹਮੁਹਰਿਪੜਿਬੁਝਿਸਮਧਾ
ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਉਚਾਰ ਕੇ ਤੇ ਸਮਝ ਕੇ ਸ਼ਾਂਤੀ ਪ੍ਰਾਪਤ ਕਰਦਾ ਹੈ।
One who meets the Guru and the Supreme Lord God, who reads and understands, enters the state of Samaadhi.
गुरु भेटिआ पारब्रहमु हरि पड़ि बुझि समधा ॥
LINE 32
ਨਾਨਕਪਾਇਆਸੋਧਣੀਹਰਿਅਗਮਅਗਧਾ੧੦॥॥
ਹੇ ਨਾਨਕ! ਉਸ ਮਨੁੱਖ ਨੇ ਅਥਾਹ ਤੇ ਅਪਹੁੰਚ ਮਾਲਕ ਹਰੀ ਨੂੰ ਪਾ ਲਿਆ ਹੈ ॥੧੦॥
Nanak has obtained that Lord Master, who is inaccessible and unfathomable. ||10||
नानक पाइआ सो धणी हरि अगम अगधा ॥१०॥
LINE 33
ਸਲੋਕਮਃ
Shalok, Fifth Mahalaa:
सलोक मः ५ ॥
LINE 34
ਕਾਮੁਕਰਹੀਆਪਣਾਫਿਰਹਿਅਵਤਾਲੋਇ
(ਹੇ ਜੀਵ!) ਤੂੰ ਆਪਣਾ (ਅਸਲ) ਕੰਮ ਨਹੀਂ ਕਰਦਾ ਤੇ ਜਗਤ ਵਿਚ ਆਪ-ਹੁਦਰਾ ਫਿਰ ਰਿਹਾ ਹੈਂ।
People do not perform their duties, but instead, they wander around aimlessly.
कामु न करही आपणा फिरहि अवता लोइ ॥
LINE 35
ਨਾਨਕਨਾਇਵਿਸਾਰਿਐਸੁਖੁਕਿਨੇਹਾਹੋਇ॥॥
ਹੇ ਨਾਨਕ! ਜੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਜਾਏ ਤਾਂ ਕੋਈ ਭੀ ਸੁਖ ਨਹੀਂ ਹੋ ਸਕਦਾ ॥੧॥
O Nanak, if they forget the Name, how can they ever find peace? ||1||
नानक नाइ विसारिऐ सुखु किनेहा होइ ॥१॥
LINE 36
ਮਃ
Fifth Mahalaa:
मः ५ ॥
LINE 37
ਬਿਖੈਕਉੜਤਣਿਸਗਲਮਾਹਿਜਗਤਿਰਹੀਲਪਟਾਇ
(ਮਾਇਆ) ਜ਼ਹਿਰ ਦੀ ਕੁੱੜਤਣ ਸਾਰੇ ਜੀਵਾਂ ਵਿਚ ਹੈ, ਜਗਤ ਵਿਚ ਸਭ ਨੂੰ ਚੰਬੜੀ ਹੋਈ ਹੈ।
The bitter poison of corruption is everywhere; it clings to the substance of the world.
बिखै कउड़तणि सगल माहि जगति रही लपटाइ ॥
LINE 38
ਨਾਨਕਜਨਿਵੀਚਾਰਿਆਮੀਠਾਹਰਿਕਾਨਾਉ॥॥
ਹੇ ਨਾਨਕ! (ਸਿਰਫ਼ ਪ੍ਰਭੂ ਦੇ) ਸੇਵਕ ਨੇ ਇਹ ਵਿਚਾਰ ਕੀਤੀ ਹੈ ਕਿ ਪਰਮਾਤਮਾ ਦਾ ਨਾਮ ਹੀ ਮਿੱਠਾ ਹੈ ॥੨॥
O Nanak, the humble being has realized that the Name of the Lord alone is sweet. ||2||
नानक जनि वीचारिआ मीठा हरि का नाउ ॥२॥
LINE 39
ਪਉੜੀ
Pauree:
पउड़ी ॥
LINE 40
ਇਹਨੀਸਾਣੀਸਾਧਕੀਜਿਸੁਭੇਟਤਤਰੀਐ
ਸਾਧੂ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਮਿਲਿਆਂ (ਸੰਸਾਰ) ਸਮੁੰਦਰ ਤੋਂ ਤਰ ਜਾਈਦਾ ਹੈ।
This is the distinguishing sign of the Holy Saint, that by meeting with him, one is saved.
इह नीसाणी साध की जिसु भेटत तरीऐ ॥
LINE 41
ਜਮਕੰਕਰੁਨੇੜਿਆਵਈਫਿਰਿਬਹੁੜਿਮਰੀਐ
ਜਮ ਦਾ ਸੇਵਕ (ਭਾਵ, ਜਮਦੂਤ) ਨੇੜੇ ਨਹੀਂ ਢੁਕਦਾ ਤੇ ਮੁੜ ਮੁੜ ਨਹੀਂ ਮਰੀਦਾ।
The Messenger of Death does not come near him; he never has to die again.
जमकंकरु नेड़ि न आवई फिरि बहुड़ि न मरीऐ ॥
LINE 42
ਭਵਸਾਗਰੁਸੰਸਾਰੁਬਿਖੁਸੋਪਾਰਿਉਤਰੀਐ
ਜੋ ਜ਼ਹਿਰ ਰੂਪ ਸੰਸਾਰ-ਸਮੁੰਦਰ ਹੈ ਇਸ ਤੋਂ ਪਾਰ ਲੰਘ ਜਾਈਦਾ ਹੈ।
He crosses over the terrifying, poisonous world-ocean.
भव सागरु संसारु बिखु सो पारि उतरीऐ ॥
LINE 43
ਹਰਿਗੁਣਗੁੰਫਹੁਮਨਿਮਾਲਹਰਿਸਭਮਲੁਪਰਹਰੀਐ
ਹੇ ਭਾਈ! (ਸਾਧੂ ਗੁਰਮੁਖ ਨੇ ਮਿਲ ਕੇ) ਮਨ ਵਿਚ ਪਰਮਾਤਮਾ ਦੇ ਗੁਣਾਂ ਦੀ ਮਾਲਾ ਗੁੰਦੋ, ਮਨ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ।
So weave the garland of the Lord's Glorious Praises into your mind, and all your filth shall be washed away.
हरि गुण गुंफहु मनि माल हरि सभ मलु परहरीऐ ॥
LINE 44
ਨਾਨਕਪ੍ਰੀਤਮਮਿਲਿਰਹੇਪਾਰਬ੍ਰਹਮਨਰਹਰੀਐ੧੧॥॥
ਹੇ ਨਾਨਕ! (ਜਿਨ੍ਹਾਂ ਨੇ ਇਹ ਮਾਲਾ ਗੁੰਦੀ ਹੈ) ਉਹ ਪਾਰਬ੍ਰਹਮ ਪਰਮਾਤਮਾ ਨੂੰ ਮਿਲੇ ਰਹਿੰਦੇ ਹਨ ॥੧੧॥
Nanak remains blended with his Beloved, the Supreme Lord God. ||11||
नानक प्रीतम मिलि रहे पारब्रहम नरहरीऐ ॥११॥
LINE 45
ਸਲੋਕਮਃ
Shalok, Fifth Mahalaa:
सलोक मः ५ ॥
LINE 46
ਨਾਨਕਆਏਸੇਪਰਵਾਣੁਹਹਿਜਿਨਹਰਿਵੁਠਾਚਿਤਿ
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਆ ਵੱਸਿਆ ਹੈ ਉਹਨਾਂ ਦਾ ਆਉਣਾ ਸਫਲ ਹੈ।
O Nanak, approved is the birth of those, within whose consciousness the Lord abides.
नानक आए से परवाणु हहि जिन हरि वुठा चिति ॥
LINE 47
ਗਾਲੑੀਅਲਪਲਾਲੀਆਕੰਮਿਆਵਹਿਮਿਤ॥॥
ਹੇ ਮਿੱਤਰ! ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ (ਨਾਮ ਤੋਂ ਵਾਂਜੇ ਰਹਿ ਕੇ ਫੋਕੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੁੰਦਾ) ॥੧॥
Useless talk and babbling is useless, my friend. ||1||
गाली अल पलालीआ कंमि न आवहि मित ॥१॥
LINE 48
ਮਃ
Fifth Mahalaa:
मः ५ ॥
LINE 49
ਪਾਰਬ੍ਰਹਮੁਪ੍ਰਭੁਦ੍ਰਿਸਟੀਆਇਆਪੂਰਨਅਗਮਬਿਸਮਾਦ
ਉਸ ਮਨੁੱਖ ਨੂੰ ਅਪਹੁੰਚ ਤੇ ਅਚਰਜ-ਰੂਪ ਪ੍ਰਭੂ ਹਰ ਥਾਂ ਮੌਜੂਦ ਦਿੱਸ ਪਿਆ ਹੈ,
I have come to see the Supreme Lord God, the Perfect, Inaccessible, Wonderful Lord.
पारब्रहमु प्रभु द्रिसटी आइआ पूरन अगम बिसमाद ॥