ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 319
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ
Fifth Mahalaa:
मः ५ ॥
LINE 02
ਦਾਮਨੀਚਮਤਕਾਰਤਿਉਵਰਤਾਰਾਜਗਖੇ
ਜਗਤ ਦਾ ਵਰਤਾਰਾ ਉਸੇ ਤਰ੍ਹਾਂ ਦਾ ਹੈ (ਜਿਵੇਂ) ਬਿਜਲੀ ਦੀ ਲਿਸ਼ਕ (ਥੋੜੇ ਚਿਰ ਲਈ ਹੀ ਹੁੰਦੀ) ਹੈ।
Like the flash of lightning, worldly affairs last only for a moment.
दामनी चमतकार तिउ वरतारा जग खे ॥
LINE 03
ਵਥੁਸੁਹਾਵੀਸਾਇਨਾਨਕਨਾਉਜਪੰਦੋਤਿਸੁਧਣੀ॥॥
(ਇਸ ਲਈ) ਹੇ ਨਾਨਕ! ਉਸ ਮਾਲਕ ਦਾ ਨਾਮ ਜਪਣਾ-(ਅਸਲ ਵਿਚ) ਇਹੀ ਚੀਜ਼ ਸੋਹਣੀ (ਤੇ ਸਦਾ ਟਿਕੇ ਰਹਿਣ ਵਾਲੀ) ਹੈ ॥੨॥
The only thing which is pleasing, O Nanak, is that which inspires one to meditate on the Name of the Master. ||2||
वथु सुहावी साइ नानक नाउ जपंदो तिसु धणी ॥२॥
LINE 04
ਪਉੜੀ
Pauree:
पउड़ी ॥
LINE 05
ਸਿਮ੍ਰਿਤਿਸਾਸਤ੍ਰਸੋਧਿਸਭਿਕਿਨੈਕੀਮਜਾਣੀ
ਸਿਮ੍ਰਿਤੀਆਂ ਸ਼ਾਸਤ੍ਰ ਸਾਰੇ ਚੰਗੀ ਤਰ੍ਹਾਂ ਵੇਖੇ ਹਨ, ਕਿਸੇ ਨੇ ਕਰਤਾਰ ਦੀ ਕੀਮਤ ਨਹੀਂ ਪਾਈ, (ਕੋਈ ਨਹੀਂ ਦੱਸ ਸਕਦਾ ਕਿ ਪ੍ਰਭੂ ਕਿਸ ਮੁੱਲ ਤੋਂ ਮਿਲ ਸਕਦਾ ਹੈ)।
People have searched all the Simritees and Shaastras, but no one knows the Lord's value.
सिम्रिति सासत्र सोधि सभि किनै कीम न जाणी ॥
LINE 06
ਜੋਜਨੁਭੇਟੈਸਾਧਸੰਗਿਸੋਹਰਿਰੰਗੁਮਾਣੀ
(ਸਿਰਫ਼) ਉਹ ਮਨੁੱਖ ਪ੍ਰਭੂ (ਦੇ ਮਿਲਾਪ) ਦਾ ਆਨੰਦ ਮਾਣਦਾ ਹੈ ਜੋ ਸਤਸੰਗ ਵਿਚ ਜਾ ਮਿਲਦਾ ਹੈ।
That being, who joins the Saadh Sangat enjoys the Love of the Lord.
जो जनु भेटै साधसंगि सो हरि रंगु माणी ॥
LINE 07
ਸਚੁਨਾਮੁਕਰਤਾਪੁਰਖੁਏਹਰਤਨਾਖਾਣੀ
ਪ੍ਰਭੂ ਦਾ ਸੱਚਾ ਨਾਮ, ਕਰਤਾਰ ਅਕਾਲ ਪੁਰਖ-ਏਹੀ ਰਤਨਾਂ ਦੀ ਖਾਣ ਹੈ ('ਨਾਮ' ਸਿਮਰਨ ਵਿਚ ਹੀ ਸਾਰੇ ਗੁਣ ਹਨ),
True is the Naam, the Name of the Creator, the Primal Being. It is the mine of precious jewels.
सचु नामु करता पुरखु एह रतना खाणी ॥
LINE 08
ਮਸਤਕਿਹੋਵੈਲਿਖਿਆਹਰਿਸਿਮਰਿਪਰਾਣੀ
ਪਰ ਓਹੀ ਮਨੁੱਖ ਨਾਮ ਸਿਮਰਦਾ ਹੈ, ਜਿਸ ਦੇ ਮੱਥੇ ਤੇ ਭਾਗ ਹੋਣ।
That mortal, who has such pre-ordained destiny inscribed upon his forehead, meditates in remembrance on the Lord.
मसतकि होवै लिखिआ हरि सिमरि पराणी ॥
LINE 09
ਤੋਸਾਦਿਚੈਸਚੁਨਾਮੁਨਾਨਕਮਿਹਮਾਣੀ॥॥
(ਹੇ ਪ੍ਰਭੂ!) ਨਾਨਕ ਦੀ ਖ਼ਾਤਰਦਾਰੀ ਏਹੀ ਹੈ ਕਿ ਆਪਣਾ ਸੱਚਾ ਨਾਮ (ਰਾਹ ਲਈ) ਖ਼ਰਚ ਦੇਹ ॥੪॥
O Lord, please bless Nanak, Your humble guest, with the supplies of the True Name. ||4||
तोसा दिचै सचु नामु नानक मिहमाणी ॥४॥
LINE 10
ਸਲੋਕਮਃ
Shalok, Fifth Mahalaa:
सलोक मः ५ ॥
LINE 11
ਅੰਤਰਿਚਿੰਤਾਨੈਣੀਸੁਖੀਮੂਲਿਉਤਰੈਭੁਖ
ਜਿਸ ਮਨੁੱਖ ਦੇ ਮਨ ਵਿਚ ਚਿੰਤਾ ਹੈ ਉਸ ਦੀ ਮਾਇਆ ਦੀ ਭੁੱਖ ਬਿਲਕੁਲ ਨਹੀਂ ਮਿਟਦੀ; ਵੇਖਣ ਨੂੰ ਭਾਵੇਂ ਉਹ ਸੁਖੀ ਜਾਪਦਾ ਹੋਵੇ।
He harbors anxiety within himself, but to the eyes, he appears to be happy; his hunger never departs.
अंतरि चिंता नैणी सुखी मूलि न उतरै भुख ॥
LINE 12
ਨਾਨਕਸਚੇਨਾਮਬਿਨੁਕਿਸੈਲਥੋਦੁਖੁ॥॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਦਾ ਭੀ ਦੁੱਖ ਦੂਰ ਨਹੀਂ ਹੁੰਦਾ ॥੧॥
O Nanak, without the True Name, no one's sorrows have ever departed. ||1||
नानक सचे नाम बिनु किसै न लथो दुखु ॥१॥
LINE 13
ਮਃ
Fifth Mahalaa:
मः ५ ॥
LINE 14
ਮੁਠੜੇਸੇਈਸਾਥਜਿਨੀਸਚੁਲਦਿਆ
ਉਹਨਾਂ (ਜੀਵ-) ਵਪਾਰੀਆਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ (ਜਾਣੋ) ਜਿਨ੍ਹਾਂ ਨੇ ਪ੍ਰਭੂ ਦਾ ਨਾਮ ਰੂਪ ਸੌਦਾ ਨਹੀਂ ਲੱਦਿਆ,
Those caravans which did not load the Truth have been plundered.
मुठड़े सेई साथ जिनी सचु न लदिआ ॥
LINE 15
ਨਾਨਕਸੇਸਾਬਾਸਿਜਿਨੀਗੁਰਮਿਲਿਇਕੁਪਛਾਣਿਆ॥॥
ਪਰ ਹੇ ਨਾਨਕ! ਸ਼ਾਬਾਸ਼ੇ ਉਹਨਾਂ ਨੂੰ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਇਕ ਪਰਮਾਤਮਾ ਨੂੰ ਪਛਾਣ ਲਿਆ ਹੈ ॥੨॥
O Nanak, those who meet the True Guru, and acknowledge the One Lord, are congratulated. ||2||
नानक से साबासि जिनी गुर मिलि इकु पछाणिआ ॥२॥
LINE 16
ਪਉੜੀ
Pauree:
पउड़ी ॥
LINE 17
ਜਿਥੈਬੈਸਨਿਸਾਧਜਨਸੋਥਾਨੁਸੁਹੰਦਾ
ਜਿਸ ਥਾਂ ਤੇ ਗੁਰਮੁਖ ਮਨੁੱਖ ਬੈਠਦੇ ਹਨ ਉਹ ਥਾਂ ਸੋਹਣਾ ਹੋ ਜਾਂਦਾ ਹੈ,
Beautiful is that place, where the Holy people dwell.
जिथै बैसनि साध जन सो थानु सुहंदा ॥
LINE 18
ਓਇਸੇਵਨਿਸੰਮ੍ਰਿਥੁਆਪਣਾਬਿਨਸੈਸਭੁਮੰਦਾ
(ਕਿਉਂਕਿ) ਉਹ ਗੁਰਮੁਖ ਬੰਦੇ (ਓਥੇ ਬੈਠ ਕੇ) ਆਪਣੇ ਸਮਰੱਥ ਪ੍ਰਭੂ ਨੂੰ ਸਿਮਰਦੇ ਹਨ (ਜਿਸ ਕਰਕੇ ਉਹਨਾਂ ਦੇ ਮਨ ਵਿਚੋਂ) ਸਾਰੀ ਬੁਰਾਈ ਨਾਸ ਹੋ ਜਾਂਦੀ ਹੈ।
They serve their All-powerful Lord, and they give up all their evil ways.
ओइ सेवनि संम्रिथु आपणा बिनसै सभु मंदा ॥
LINE 19
ਪਤਿਤਉਧਾਰਣਪਾਰਬ੍ਰਹਮਸੰਤਬੇਦੁਕਹੰਦਾ
ਹੇ ਪਾਰਬ੍ਰਹਮ! ਤੂੰ (ਵਿਕਾਰਾਂ ਵਿਚ) ਡਿੱਗਿਆਂ ਨੂੰ ਬਚਾਣ ਵਾਲਾ ਹੈਂ-ਇਹ ਗੱਲ ਸੰਤ ਜਨ ਭੀ ਆਖਦੇ ਹਨ ਤੇ ਬੇਦ ਭੀ ਆਖਦਾ ਹੈ,
The Saints and the Vedas proclaim, that the Supreme Lord God is the Saving Grace of sinners.
पतित उधारण पारब्रहम संत बेदु कहंदा ॥
LINE 20
ਭਗਤਿਵਛਲੁਤੇਰਾਬਿਰਦੁਹੈਜੁਗਿਜੁਗਿਵਰਤੰਦਾ
ਭਗਤਾਂ ਨੂੰ ਪਿਆਰ ਕਰਨਾ-ਇਹ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ, ਤੇਰਾ ਇਹ ਸੁਭਾਉ ਸਦਾ ਕਾਇਮ ਰਹਿੰਦਾ ਹੈ।
You are the Lover of Your devotees - this is Your natural way, in each and every age.
भगति वछलु तेरा बिरदु है जुगि जुगि वरतंदा ॥
LINE 21
ਨਾਨਕੁਜਾਚੈਏਕੁਨਾਮੁਮਨਿਤਨਿਭਾਵੰਦਾ॥॥
ਨਾਨਕ ਤੇਰਾ ਨਾਮ ਹੀ ਮੰਗਦਾ ਹੈ (ਨਾਨਕ ਨੂੰ ਤੇਰਾ ਨਾਮ ਹੀ) ਮਨ ਤਨ ਵਿਚ ਪਿਆਰਾ ਲੱਗਦਾ ਹੈ ॥੫॥
Nanak asks for the One Name, which is pleasing to his mind and body. ||5||
नानकु जाचै एकु नामु मनि तनि भावंदा ॥५॥
LINE 22
ਸਲੋਕਮਃ
Shalok, Fifth Mahalaa:
सलोक मः ५ ॥
LINE 23
ਚਿੜੀਚੁਹਕੀਪਹੁਫੁਟੀਵਗਨਿਬਹੁਤੁਤਰੰਗ
ਜਦੋਂ ਪਹੁ-ਫੁਟਾਲਾ ਹੁੰਦਾ ਹੈ ਤੇ ਚਿੜੀ ਚੂਕਦੀ ਹੈ, ਉਸ ਵੇਲੇ (ਭਗਤ ਦੇ ਹਿਰਦੇ ਵਿਚ ਸਿਮਰਨ ਦੇ) ਤਰੰਗ ਬਹੁਤ ਉੱਠਦੇ ਹਨ।
The sparrows are chirping, and dawn has come; the wind stirs up the waves.
चिड़ी चुहकी पहु फुटी वगनि बहुतु तरंग ॥
LINE 24
ਅਚਰਜਰੂਪਸੰਤਨਰਚੇਨਾਨਕਨਾਮਹਿਰੰਗ॥॥
ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦਾ ਪ੍ਰਭੂ ਦੇ ਨਾਮ ਵਿਚ ਪਿਆਰ ਹੁੰਦਾ ਹੈ ਉਹਨਾਂ ਨੇ (ਇਸ ਪਹੁ-ਫੁਟਾਲੇ ਦੇ ਸਮੇ) ਅਚਰਜ ਰੂਪ ਰਚੇ ਹੁੰਦੇ ਹਨ (ਭਾਵ, ਉਹ ਬੰਦੇ ਇਸ ਸਮੇ ਪ੍ਰਭੂ ਦੇ ਅਚਰਜ ਕੌਤਕ ਆਪਣੀਆਂ ਅੱਖਾਂ ਦੇ ਸਾਹਮਣੇ ਲਿਆਉਂਦੇ ਹਨ) ॥੧॥
Such a wondrous thing the Saints have fashioned, O Nanak, in the Love of the Naam. ||1||
अचरज रूप संतन रचे नानक नामहि रंग ॥१॥
LINE 25
ਮਃ
Fifth Mahalaa:
मः ५ ॥
LINE 26
ਘਰਮੰਦਰਖੁਸੀਆਤਹੀਜਹਤੂਆਵਹਿਚਿਤਿ
ਉਹਨਾਂ ਘਰਾਂ ਮੰਦਰਾਂ ਵਿਚ ਹੀ (ਅਸਲੀ) ਖ਼ੁਸ਼ੀਆਂ ਹਨ ਜਿੱਥੇ (ਹੇ ਪ੍ਰਭੂ!) ਤੂੰ ਯਾਦ ਆਉਂਦਾ ਹੈਂ।
Homes, palaces and pleasures are there, where You, O Lord, come to mind.
घर मंदर खुसीआ तही जह तू आवहि चिति ॥
LINE 27
ਦੁਨੀਆਕੀਆਵਡਿਆਈਆਨਾਨਕਸਭਿਕੁਮਿਤ॥॥
ਹੇ ਨਾਨਕ! (ਜੇ ਪ੍ਰਭੂ ਵਿੱਸਰੇ ਤਾਂ) ਦੁਨੀਆ ਦੀਆਂ ਸਾਰੀਆਂ ਵਡਿਆਈਆਂ ਸਾਰੇ ਖੋਟੇ ਮਿੱਤਰ ਹਨ ॥੨॥
All worldly grandeur, O Nanak, is like false and evil friends. ||2||
दुनीआ कीआ वडिआईआ नानक सभि कुमित ॥२॥
LINE 28
ਪਉੜੀ
Pauree:
पउड़ी ॥
LINE 29
ਹਰਿਧਨੁਸਚੀਰਾਸਿਹੈਕਿਨੈਵਿਰਲੈਜਾਤਾ
ਹੇ ਭਰਾਵੋ! ਪਰਮਾਤਮਾ ਦਾ ਨਾਮ-ਰੂਪ ਧਨ ਸਦਾ ਕਾਇਮ ਰਹਿਣ ਵਾਲੀ ਪੂੰਜੀ ਹੈ, (ਪਰ) ਕਿਸੇ ਵਿਰਲੇ ਨੇ ਹੀ ਇਹ ਗੱਲ ਸਮਝੀ ਹੈ,
The wealth of the Lord is the true capital; how rare are those who understand this.
हरि धनु सची रासि है किनै विरलै जाता ॥
LINE 30
ਤਿਸੈਪਰਾਪਤਿਭਾਇਰਹੁਜਿਸੁਦੇਇਬਿਧਾਤਾ
(ਤੇ ਇਹ ਪੂੰਜੀ) ਉਸੇ ਨੂੰ ਹੀ ਮਿਲਦੀ ਹੈ ਜਿਸ ਨੂੰ ਕਰਤਾਰ (ਆਪ) ਦੇਂਦਾ ਹੈ।
He alone receives it, O Siblings of Destiny, unto whom the Architect of Destiny gives it.
तिसै परापति भाइरहु जिसु देइ बिधाता ॥
LINE 31
ਮਨਤਨਭੀਤਰਿਮਉਲਿਆਹਰਿਰੰਗਿਜਨੁਰਾਤਾ
(ਜਿਸ ਭਾਗਾਂ ਵਾਲੇ ਨੂੰ ਇਹ 'ਨਾਮ'-ਰਾਸਿ ਮਿਲਦੀ ਹੈ) ਉਹ ਮਨੁੱਖ ਪ੍ਰਭੂ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਆਪਣੇ ਮਨ ਤਨ ਵਿਚ ਖਿੜ ਪੈਂਦਾ ਹੈ।
His servant is imbued with the Love of the Lord; his body and mind blossom forth.
मन तन भीतरि मउलिआ हरि रंगि जनु राता ॥
LINE 32
ਸਾਧਸੰਗਿਗੁਣਗਾਇਆਸਭਿਦੋਖਹਖਾਤਾ
(ਜਿਉਂ ਜਿਉਂ) ਸਤਸੰਗ ਵਿਚ ਉਹ ਪ੍ਰਭੂ ਦੇ ਗੁਣ ਗਾਉਂਦਾ ਹੈ (ਤਿਉਂ ਤਿਉਂ ਉਹ) ਸਾਰੇ ਵਿਕਾਰਾਂ ਨੂੰ ਮੁਕਾਂਦਾ ਜਾਂਦਾ ਹੈ।
In the Saadh Sangat, the Company of the Holy, he sings the Glorious Praises of the Lord, and all of his sufferings are removed.
साधसंगि गुण गाइआ सभि दोखह खाता ॥
LINE 33
ਨਾਨਕਸੋਈਜੀਵਿਆਜਿਨਿਇਕੁਪਛਾਤਾ॥॥
ਹੇ ਨਾਨਕ! ਉਹੀ ਮਨੁੱਖ (ਅਸਲ ਵਿਚ) ਜੀਉਂਦਾ ਹੈ ਜਿਸ ਨੇ ਇਕ ਪ੍ਰਭੂ ਨੂੰ ਪਛਾਣਿਆ ਹੈ ॥੬॥
O Nanak, he alone lives, who acknowledges the One Lord. ||6||
नानक सोई जीविआ जिनि इकु पछाता ॥६॥
LINE 34
ਸਲੋਕਮਃ
Shalok, Fifth Mahalaa:
सलोक मः ५ ॥
LINE 35
ਖਖੜੀਆਸੁਹਾਵੀਆਲਗੜੀਆਅਕਕੰਠਿ
(ਅੱਕ ਦੀਆਂ) ਕੱਕੜੀਆਂ (ਤਦ ਤਕ) ਸੋਹਣੀਆਂ ਹਨ (ਜਦ ਤਕ) ਅੱਕ ਦੇ ਗਲ (ਭਾਵ, ਟਹਿਣੀ ਨਾਲ) ਲੱਗੀਆਂ ਹੋਈਆਂ ਹਨ,
The fruit of the swallow-wort plant looks beautiful, attached to the branch of the tree;
खखड़ीआ सुहावीआ लगड़ीआ अक कंठि ॥
LINE 36
ਬਿਰਹਵਿਛੋੜਾਧਣੀਸਿਉਨਾਨਕਸਹਸੈਗੰਠਿ॥॥
ਪਰ, ਹੇ ਨਾਨਕ! ਮਾਲਕ (ਅੱਕ) ਨਾਲੋਂ ਜਦੋਂ ਵਿਜੋਗ ਵਿਛੋੜਾ ਹੋ ਜਾਂਦਾ ਹੈ ਤਾਂ ਉਹਨਾਂ ਦੇ ਹਜ਼ਾਰਾਂ ਤੂੰਬੇ ਹੋ ਜਾਂਦੇ ਹਨ ॥੧॥
but when it is separated from the stem of its Master, O Nanak, it breaks apart into thousands of fragments. ||1||
बिरह विछोड़ा धणी सिउ नानक सहसै गंठि ॥१॥
LINE 37
ਮਃ
Fifth Mahalaa:
मः ५ ॥
LINE 38
ਵਿਸਾਰੇਦੇਮਰਿਗਏਮਰਿਭਿਸਕਹਿਮੂਲਿ
ਪਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ (ਜਾਣੋ), ਪਰ ਉਹ ਚੰਗੀ ਤਰ੍ਹਾਂ ਮਰ ਭੀ ਨਹੀਂ ਸਕਦੇ।
Those who forget the Lord die, but they cannot die a complete death.
विसारेदे मरि गए मरि भि न सकहि मूलि ॥
LINE 39
ਵੇਮੁਖਹੋਏਰਾਮਤੇਜਿਉਤਸਕਰਉਪਰਿਸੂਲਿ॥॥
ਜਿਨ੍ਹਾਂ ਨੇ ਪ੍ਰਭੂ ਵਲੋਂ ਮੂੰਹ ਮੋੜਿਆ ਹੋਇਆ ਹੈ ਉਹ ਇਉਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹਨ ॥੨॥
Those who turn their backs on the Lord suffer, like the thief impaled on the gallows. ||2||
वेमुख होए राम ते जिउ तसकर उपरि सूलि ॥२॥
LINE 40
ਪਉੜੀ
Pauree:
पउड़ी ॥
LINE 41
ਸੁਖਨਿਧਾਨੁਪ੍ਰਭੁਏਕੁਹੈਅਬਿਨਾਸੀਸੁਣਿਆ
ਇਕ ਪਰਮਾਤਮਾ ਹੀ ਸੁਖਾਂ ਦਾ ਖ਼ਜ਼ਾਨਾ ਹੈ ਜੋ (ਪਰਮਾਤਮਾ) ਅਬਿਨਾਸ਼ੀ ਸੁਣੀਦਾ ਹੈ।
The One God is the treasure of peace; I have heard that He is eternal and imperishable.
सुख निधानु प्रभु एकु है अबिनासी सुणिआ ॥
LINE 42
ਜਲਿਥਲਿਮਹੀਅਲਿਪੂਰਿਆਘਟਿਘਟਿਹਰਿਭਣਿਆ
ਪਾਣੀ ਵਿਚ, ਧਰਤੀ ਦੇ ਅੰਦਰ, ਧਰਤੀ ਦੇ ਉਤੇ (ਉਹ ਪ੍ਰਭੂ) ਮੌਜੂਦ ਹੈ, ਹਰੇਕ ਸਰੀਰ ਵਿਚ ਉਹ ਪ੍ਰਭੂ (ਵੱਸਦਾ) ਕਿਹਾ ਜਾਂਦਾ ਹੈ,
He is totally pervading the water, the land and the sky; the Lord is said to be permeating each and every heart.
जलि थलि महीअलि पूरिआ घटि घटि हरि भणिआ ॥
LINE 43
ਊਚਨੀਚਸਭਇਕਸਮਾਨਿਕੀਟਹਸਤੀਬਣਿਆ
ਉੱਚੇ ਨੀਵੇਂ ਸਾਰੇ ਜੀਵਾਂ ਵਿਚ ਇਕੋ ਜਿਹਾ ਵਰਤ ਰਿਹਾ ਹੈ। ਕੀੜੇ (ਤੋਂ ਲੈ ਕੇ) ਹਾਥੀ (ਤਕ, ਸਾਰੇ ਉਸ ਪ੍ਰਭੂ ਤੋਂ ਹੀ) ਬਣੇ ਹਨ।
He looks alike upon the high and the low, the ant and the elephant.
ऊच नीच सभ इक समानि कीट हसती बणिआ ॥
LINE 44
ਮੀਤਸਖਾਸੁਤਬੰਧਿਪੋਸਭਿਤਿਸਦੇਜਣਿਆ
(ਸਾਰੇ) ਮਿੱਤਰ, ਸਾਥੀ, ਪੁੱਤਰ ਸਨਬੰਧੀ ਸਾਰੇ ਉਸ ਪ੍ਰਭੂ ਦੇ ਹੀ ਪੈਦਾ ਕੀਤੇ ਹੋਏ ਹਨ।
Friends, companions, children and relatives are all created by Him.
मीत सखा सुत बंधिपो सभि तिस दे जणिआ ॥
LINE 45
ਤੁਸਿਨਾਨਕੁਦੇਵੈਜਿਸੁਨਾਮੁਤਿਨਿਹਰਿਰੰਗੁਮਣਿਆ॥॥
ਜਿਸ ਜੀਵ ਨੂੰ (ਗੁਰੂ) ਨਾਨਕ ਤੁੱਠ ਕੇ 'ਨਾਮ' ਦੇਂਦਾ ਹੈ ਉਸ ਨੇ ਹੀ ਹਰਿ-ਨਾਮ ਦਾ ਰੰਗ ਮਾਣਿਆ ਹੈ ॥੭॥
O Nanak, one who is blessed with the Naam, enjoys the Lord's love and affection. ||7||
तुसि नानकु देवै जिसु नामु तिनि हरि रंगु मणिआ ॥७॥
LINE 46
ਸਲੋਕਮਃ
Shalok, Fifth Mahalaa:
सलोक मः ५ ॥
LINE 47
ਜਿਨਾਸਾਸਿਗਿਰਾਸਿਵਿਸਰੈਹਰਿਨਾਮਾਂਮਨਿਮੰਤੁ
ਜਿਨ੍ਹਾਂ ਮਨੁੱਖਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਰੱਬ ਨਹੀਂ ਭੁੱਲਦਾ, ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ-ਰੂਪ ਮੰਤਰ (ਵੱਸ ਰਿਹਾ) ਹੈ;
Those who do not forget the Lord, with each breath and morsel of food, whose minds are filled with the Mantra of the Lord's Name
जिना सासि गिरासि न विसरै हरि नामां मनि मंतु ॥
LINE 48
ਧੰਨੁਸਿਸੇਈਨਾਨਕਾਪੂਰਨੁਸੋਈਸੰਤੁ॥॥
ਹੇ ਨਾਨਕ! ਉਹੀ ਬੰਦੇ ਮੁਬਾਰਿਕ ਹਨ, ਉਹੀ ਮਨੁੱਖ ਪੂਰਨ ਸੰਤ ਹੈ ॥੧॥
- they alone are blessed; O Nanak, they are the perfect Saints. ||1||
धंनु सि सेई नानका पूरनु सोई संतु ॥१॥
LINE 49
ਮਃ
Fifth Mahalaa:
मः ५ ॥
LINE 50
ਅਠੇਪਹਰਭਉਦਾਫਿਰੈਖਾਵਣਸੰਦੜੈਸੂਲਿ
ਜੇ ਕੋਈ ਮਨੁੱਖ ਦਿਨ ਰਾਤ ਖਾਣ ਦੇ ਦੁੱਖ ਵਿਚ (ਢਿੱਡ ਦੇ ਝੁਲਕੇ ਲਈ ਹੀ) ਭਟਕਦਾ ਫਿਰੇ,
Twenty-four hours a day, he wanders around, driven by his hunger for food.
अठे पहर भउदा फिरै खावण संदड़ै सूलि ॥
LINE 51
ਦੋਜਕਿਪਉਦਾਕਿਉਰਹੈਜਾਚਿਤਿਹੋਇਰਸੂਲਿ॥॥
ਤੇ ਉਸ ਦੇ ਚਿੱਤ ਵਿਚ ਗੁਰੂ-ਪੈਗ਼ੰਬਰ ਦੀ ਰਾਹੀਂ ਰੱਬ ਨਾਹ (ਯਾਦ) ਹੋਵੇ ਤਾਂ ਉਹ ਦੋਜ਼ਕ ਵਿਚ ਪੈਣੋਂ ਕਿਵੇਂ ਬਚ ਸਕਦਾ ਹੈ? ॥੨॥
How can he escape from falling into hell, when he does not remember the Prophet? ||2||
दोजकि पउदा किउ रहै जा चिति न होइ रसूलि ॥२॥