ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 275
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤਿਸਕਾਨਾਮੁਸਤਿਰਾਮਦਾਸੁ
ਉਸ ਮਨੁੱਖ ਦਾ ਨਾਮ ਅਸਲੀ (ਅਰਥਾਂ ਵਿਚ) 'ਰਾਮਦਾਸੁ' (ਪ੍ਰਭੂ ਦਾ ਸੇਵਕ) ਹੈ;
- his name is truly Ram Das, the Lord's servant.
तिस का नामु सति रामदासु ॥
LINE 02
ਆਤਮਰਾਮੁਤਿਸੁਨਦਰੀਆਇਆ
ਉਸ ਨੂੰ ਸਰਬ-ਵਿਆਪੀ ਪ੍ਰਭੂ ਦਿੱਸ ਪੈਂਦਾ ਹੈ,
He comes to have the Vision of the Lord, the Supreme Soul.
आतम रामु तिसु नदरी आइआ ॥
LINE 03
ਦਾਸਦਸੰਤਣਭਾਇਤਿਨਿਪਾਇਆ
ਦਾਸਾਂ ਦਾ ਦਾਸ ਹੋਣ ਦੇ ਸੁਭਾਉ ਨਾਲ ਉਸ ਨੇ ਪ੍ਰਭੂ ਨੂੰ ਲੱਭਾ ਹੈ।
Deeming himself to be the slave of the Lord's slaves, he obtains it.
दास दसंतण भाइ तिनि पाइआ ॥
LINE 04
ਸਦਾਨਿਕਟਿਨਿਕਟਿਹਰਿਜਾਨੁ
ਜੋ (ਮਨੁੱਖ) ਸਦਾ ਪ੍ਰਭੂ ਨੂੰ ਨੇੜੇ ਜਾਣਦਾ ਹੈ,
He knows the Lord to be Ever-present, close at hand.
सदा निकटि निकटि हरि जानु ॥
LINE 05
ਸੋਦਾਸੁਦਰਗਹਪਰਵਾਨੁ
ਉਹ ਸੇਵਕ ਦਰਗਾਹ ਵਿਚ ਕਬੂਲ ਹੁੰਦਾ ਹੈ।
Such a servant is honored in the Court of the Lord.
सो दासु दरगह परवानु ॥
LINE 06
ਅਪੁਨੇਦਾਸਕਉਆਪਿਕਿਰਪਾਕਰੈ
ਪ੍ਰਭੂ ਉਸ ਸੇਵਕ ਉਤੇ ਆਪ ਮੇਹਰ ਕਰਦਾ ਹੈ,
To His servant, He Himself shows His Mercy.
अपुने दास कउ आपि किरपा करै ॥
LINE 07
ਤਿਸੁਦਾਸਕਉਸਭਸੋਝੀਪਰੈ
ਤੇ ਉਸ ਸੇਵਕ ਨੂੰ ਸਾਰੀ ਸਮਝ ਆ ਜਾਂਦੀ ਹੈ।
Such a servant understands everything.
तिसु दास कउ सभ सोझी परै ॥
LINE 08
ਸਗਲਸੰਗਿਆਤਮਉਦਾਸੁ
ਸਾਰੇ ਪਰਵਾਰ ਵਿਚ (ਰਹਿੰਦਾ ਹੋਇਆ ਭੀ) ਉਹ ਅੰਦਰੋਂ ਨਿਰਮੋਹ ਹੁੰਦਾ ਹੈ;
Amidst all, his soul is unattached.
सगल संगि आतम उदासु ॥
LINE 09
ਐਸੀਜੁਗਤਿਨਾਨਕਰਾਮਦਾਸੁ॥॥
ਹੇ ਨਾਨਕ! ਇਹੋ ਜਿਹੀ (ਜੀਵਨ-) ਜੁਗਤੀ ਨਾਲ ਉਹ (ਅਸਲੀ) "ਰਾਮਦਾਸ" (ਰਾਮ ਦਾ ਦਾਸ ਬਣ ਜਾਂਦਾ ਹੈ) ॥੬॥
Such is the way, O Nanak, of the Lord's servant. ||6||
ऐसी जुगति नानक रामदासु ॥६॥
LINE 10
ਪ੍ਰਭਕੀਆਗਿਆਆਤਮਹਿਤਾਵੈ
ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਮਨ ਵਿਚ ਮਿੱਠੀ ਕਰ ਕੇ ਮੰਨਦਾ ਹੈ,
One who, in his soul, loves the Will of God,
प्रभ की आगिआ आतम हितावै ॥
LINE 11
ਜੀਵਨਮੁਕਤਿਸੋਊਕਹਾਵੈ
ਉਹੀ ਜੀਊਂਦਾ ਮੁਕਤ ਅਖਵਾਉਂਦਾ ਹੈ;
is said to be Jivan Mukta - liberated while yet alive.
जीवन मुकति सोऊ कहावै ॥
LINE 12
ਤੈਸਾਹਰਖੁਤੈਸਾਉਸੁਸੋਗੁ
ਉਸ ਨੂੰ ਖ਼ੁਸ਼ੀ ਤੇ ਗ਼ਮੀ ਇਕੋ ਜਿਹੀ ਹੈ,
As is joy, so is sorrow to him.
तैसा हरखु तैसा उसु सोगु ॥
LINE 13
ਸਦਾਅਨੰਦੁਤਹਨਹੀਬਿਓਗੁ
ਉਸ ਨੂੰ ਸਦਾ ਆਨੰਦ ਹੈ (ਕਿਉਂਕਿ) ਓਥੇ (ਭਾਵ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਤੋਂ) ਵਿਛੋੜਾ ਨਹੀਂ ਹੈ।
He is in eternal bliss, and is not separated from God.
सदा अनंदु तह नही बिओगु ॥
LINE 14
ਤੈਸਾਸੁਵਰਨੁਤੈਸੀਉਸੁਮਾਟੀ
ਸੋਨਾ ਤੇ ਮਿੱਟੀ (ਭੀ ਉਸ ਮਨੁੱਖ ਵਾਸਤੇ) ਬਰਾਬਰ ਹੈ (ਭਾਵ, ਸੋਨਾ ਵੇਖ ਕੇ ਉਹ ਲੋਭ ਵਿਚ ਨਹੀਂ ਫਸਦਾ),
As is gold, so is dust to him.
तैसा सुवरनु तैसी उसु माटी ॥
LINE 15
ਤੈਸਾਅੰਮ੍ਰਿਤੁਤੈਸੀਬਿਖੁਖਾਟੀ
ਅੰਮ੍ਰਿਤ ਤੇ ਕਉੜੀ ਵਿਹੁ ਭੀ ਉਸ ਲਈ ਇਕ ਜੈਸੀ ਹੈ।
As is ambrosial nectar, so is bitter poison to him.
तैसा अंम्रितु तैसी बिखु खाटी ॥
LINE 16
ਤੈਸਾਮਾਨੁਤੈਸਾਅਭਿਮਾਨੁ
(ਕਿਸੇ ਵਲੋਂ) ਆਦਰ (ਦਾ ਵਰਤਾਉ ਹੋਵੇ) ਜਾਂ ਅਹੰਕਾਰ (ਦਾ) (ਉਸ ਮਨੁੱਖ ਵਾਸਤੇ) ਇਕ ਸਮਾਨ ਹੈ,
As is honor, so is dishonor.
तैसा मानु तैसा अभिमानु ॥
LINE 17
ਤੈਸਾਰੰਕੁਤੈਸਾਰਾਜਾਨੁ
ਕੰਗਾਲ ਤੇ ਸ਼ਹਨਸ਼ਾਹ ਭੀ ਉਸ ਦੀ ਨਜ਼ਰ ਵਿਚ ਬਰਾਬਰ ਹੈ।
As is the beggar, so is the king.
तैसा रंकु तैसा राजानु ॥
LINE 18
ਜੋਵਰਤਾਏਸਾਈਜੁਗਤਿ
ਜੋ (ਰਜ਼ਾ ਪ੍ਰਭੂ) ਵਰਤਾਉਂਦਾ ਹੈ, ਉਹੀ (ਉਸ ਵਾਸਤੇ) ਜ਼ਿੰਦਗੀ ਦਾ ਗਾਡੀ-ਰਾਹ ਹੈ;
Whatever God ordains, that is his way.
जो वरताए साई जुगति ॥
LINE 19
ਨਾਨਕਓਹੁਪੁਰਖੁਕਹੀਐਜੀਵਨਮੁਕਤਿ॥॥
ਹੇ ਨਾਨਕ! ਉਹ ਮਨੁੱਖ ਜੀਊਂਦਾ ਮੁਕਤ ਕਿਹਾ ਜਾ ਸਕਦਾ ਹੈ ॥੭॥
O Nanak, that being is known as Jivan Mukta. ||7||
नानक ओहु पुरखु कहीऐ जीवन मुकति ॥७॥
LINE 20
ਪਾਰਬ੍ਰਹਮਕੇਸਗਲੇਠਾਉ
ਸਾਰੇ ਥਾਂ (ਸਰੀਰ-ਰੂਪ ਘਰ) ਅਕਾਲ ਪੁਰਖ ਦੇ ਹੀ ਹਨ,
All places belong to the Supreme Lord God.
पारब्रहम के सगले ठाउ ॥
LINE 21
ਜਿਤੁਜਿਤੁਘਰਿਰਾਖੈਤੈਸਾਤਿਨਨਾਉ
ਜਿਸ ਜਿਸ ਥਾਂ ਜੀਵਾਂ ਨੂੰ ਰੱਖਦਾ ਹੈ, ਉਹੋ ਜਿਹਾ ਉਹਨਾਂ ਦਾ ਨਾਉਂ (ਪੈ ਜਾਂਦਾ ਹੈ)।
According to the homes in which they are placed, so are His creatures named.
जितु जितु घरि राखै तैसा तिन नाउ ॥
LINE 22
ਆਪੇਕਰਨਕਰਾਵਨਜੋਗੁ
ਪ੍ਰਭੂ ਆਪ ਹੀ (ਸਭ ਕੁਝ) ਕਰਨ ਦੀ (ਤੇ ਜੀਵਾਂ ਪਾਸੋਂ) ਕਰਾਉਣ ਦੀ ਤਾਕਤ ਰੱਖਦਾ ਹੈ,
He Himself is the Doer, the Cause of causes.
आपे करन करावन जोगु ॥
LINE 23
ਪ੍ਰਭਭਾਵੈਸੋਈਫੁਨਿਹੋਗੁ
ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ।
Whatever pleases God, ultimately comes to pass.
प्रभ भावै सोई फुनि होगु ॥
LINE 24
ਪਸਰਿਓਆਪਿਹੋਇਅਨਤਤਰੰਗ
(ਜ਼ਿੰਦਗੀ ਦੀਆਂ) ਬੇਅੰਤ ਲਹਿਰਾਂ ਬਣ ਕੇ (ਅਕਾਲ ਪੁਰਖ) ਆਪ ਸਭ ਥਾਈਂ ਮੌਜੂਦ ਹੈ,
He Himself is All-pervading, in endless waves.
पसरिओ आपि होइ अनत तरंग ॥
LINE 25
ਲਖੇਜਾਹਿਪਾਰਬ੍ਰਹਮਕੇਰੰਗ
ਅਕਾਲ ਪੁਰਖ ਦੇ ਖੇਲ ਬਿਆਨ ਨਹੀਂ ਕੀਤੇ ਜਾ ਸਕਦੇ।
The playful sport of the Supreme Lord God cannot be known.
लखे न जाहि पारब्रहम के रंग ॥
LINE 26
ਜੈਸੀਮਤਿਦੇਇਤੈਸਾਪਰਗਾਸੁ
ਜਿਹੋ ਜਿਹੀ ਅਕਲ ਦੇਂਦਾ ਹੈ, ਉਹੋ ਜਿਹਾ ਜ਼ਹੂਰ (ਜੀਵ ਦੇ ਅੰਦਰ) ਹੁੰਦਾ ਹੈ;
As the understanding is given, so is one enlightened.
जैसी मति देइ तैसा परगासु ॥
LINE 27
ਪਾਰਬ੍ਰਹਮੁਕਰਤਾਅਬਿਨਾਸ
ਅਕਾਲ ਪੁਰਖ (ਆਪ ਸਭ ਕੁਝ) ਕਰਨ ਵਾਲਾ ਹੈ ਤੇ ਕਦੇ ਮਰਦਾ ਨਹੀਂ।
The Supreme Lord God, the Creator, is eternal and everlasting.
पारब्रहमु करता अबिनास ॥
LINE 28
ਸਦਾਸਦਾਸਦਾਦਇਆਲ
ਪ੍ਰਭੂ ਸਦਾ ਮੇਹਰ ਕਰਨ ਵਾਲਾ ਹੈ,
Forever, forever and ever, He is merciful.
सदा सदा सदा दइआल ॥
LINE 29
ਸਿਮਰਿਸਿਮਰਿਨਾਨਕਭਏਨਿਹਾਲ੮੯॥॥॥
ਹੇ ਨਾਨਕ! (ਜੀਵ ਉਸ ਨੂੰ) ਸਦਾ ਸਿਮਰ ਕੇ (ਫੁੱਲ ਵਾਂਗ) ਖਿੜੇ ਰਹਿੰਦੇ ਹਨ ॥੮॥੯॥
Remembering Him, remembering Him in meditation, O Nanak, one is blessed with ecstasy. ||8||9||
सिमरि सिमरि नानक भए निहाल ॥८॥९॥
LINE 30
ਸਲੋਕੁ
Shalok:
सलोकु ॥
LINE 31
ਉਸਤਤਿਕਰਹਿਅਨੇਕਜਨਅੰਤੁਪਾਰਾਵਾਰ
ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ।
Many people praise the Lord. He has no end or limitation.
उसतति करहि अनेक जन अंतु न पारावार ॥
LINE 32
ਨਾਨਕਰਚਨਾਪ੍ਰਭਿਰਚੀਬਹੁਬਿਧਿਅਨਿਕਪ੍ਰਕਾਰ॥॥
ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ॥੧॥
O Nanak, God created the creation, with its many ways and various species. ||1||
नानक रचना प्रभि रची बहु बिधि अनिक प्रकार ॥१॥
LINE 33
ਅਸਟਪਦੀ
Ashtapadee:
असटपदी ॥
LINE 34
ਕਈਕੋਟਿਹੋਏਪੂਜਾਰੀ
(ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿਚ) ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ,
Many millions are His devotees.
कई कोटि होए पूजारी ॥
LINE 35
ਕਈਕੋਟਿਆਚਾਰਬਿਉਹਾਰੀ
ਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ;
Many millions perform religious rituals and worldly duties.
कई कोटि आचार बिउहारी ॥
LINE 36
ਕਈਕੋਟਿਭਏਤੀਰਥਵਾਸੀ
ਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ,
Many millions become dwellers at sacred shrines of pilgrimage.
कई कोटि भए तीरथ वासी ॥
LINE 37
ਕਈਕੋਟਿਬਨਭ੍ਰਮਹਿਉਦਾਸੀ
ਅਤੇ ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ;
Many millions wander as renunciates in the wilderness.
कई कोटि बन भ्रमहि उदासी ॥
LINE 38
ਕਈਕੋਟਿਬੇਦਕੇਸ੍ਰੋਤੇ
ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ,
Many millions listen to the Vedas.
कई कोटि बेद के स्रोते ॥
LINE 39
ਕਈਕੋਟਿਤਪੀਸੁਰਹੋਤੇ
ਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ;
Many millions become austere penitents.
कई कोटि तपीसुर होते ॥
LINE 40
ਕਈਕੋਟਿਆਤਮਧਿਆਨੁਧਾਰਹਿ
ਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ,
Many millions enshrine meditation within their souls.
कई कोटि आतम धिआनु धारहि ॥
LINE 41
ਕਈਕੋਟਿਕਬਿਕਾਬਿਬੀਚਾਰਹਿ
ਅਤੇ ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ;
Many millions of poets contemplate Him through poetry.
कई कोटि कबि काबि बीचारहि ॥
LINE 42
ਕਈਕੋਟਿਨਵਤਨਨਾਮੁਧਿਆਵਹਿ
ਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ,
Many millions meditate on His eternally new Naam.
कई कोटि नवतन नामु धिआवहि ॥
LINE 43
ਨਾਨਕਕਰਤੇਕਾਅੰਤੁਪਾਵਹਿ॥॥
(ਪਰ) ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ ॥੧॥
O Nanak, none can find the limits of the Creator. ||1||
नानक करते का अंतु न पावहि ॥१॥
LINE 44
ਕਈਕੋਟਿਭਏਅਭਿਮਾਨੀ
(ਇਸ ਜਗਤ-ਰਚਨਾ ਵਿਚ) ਕਰੋੜਾਂ ਅਹੰਕਾਰੀ ਜੀਵ ਹਨ,
Many millions become self-centered.
कई कोटि भए अभिमानी ॥
LINE 45
ਕਈਕੋਟਿਅੰਧਅਗਿਆਨੀ
ਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ;
Many millions are blinded by ignorance.
कई कोटि अंध अगिआनी ॥
LINE 46
ਕਈਕੋਟਿਕਿਰਪਨਕਠੋਰ
ਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ,
Many millions are stone-hearted misers.
कई कोटि किरपन कठोर ॥
LINE 47
ਕਈਕੋਟਿਅਭਿਗਆਤਮਨਿਕੋਰ
ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ;
Many millions are heartless, with dry, withered souls.
कई कोटि अभिग आतम निकोर ॥
LINE 48
ਕਈਕੋਟਿਪਰਦਰਬਕਉਹਿਰਹਿ
ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ,
Many millions steal the wealth of others.
कई कोटि पर दरब कउ हिरहि ॥
LINE 49
ਕਈਕੋਟਿਪਰਦੂਖਨਾਕਰਹਿ
ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ;
Many millions slander others.
कई कोटि पर दूखना करहि ॥
LINE 50
ਕਈਕੋਟਿਮਾਇਆਸ੍ਰਮਮਾਹਿ
ਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ,
Many millions struggle in Maya.
कई कोटि माइआ स्रम माहि ॥
LINE 51
ਕਈਕੋਟਿਪਰਦੇਸਭ੍ਰਮਾਹਿ
ਅਤੇ ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ;
Many millions wander in foreign lands.
कई कोटि परदेस भ्रमाहि ॥
LINE 52
ਜਿਤੁਜਿਤੁਲਾਵਹੁਤਿਤੁਤਿਤੁਲਗਨਾ
(ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ।
Whatever God attaches them to - with that they are engaged.
जितु जितु लावहु तितु तितु लगना ॥
LINE 53
ਨਾਨਕਕਰਤੇਕੀਜਾਨੈਕਰਤਾਰਚਨਾ॥॥
ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ ॥੨॥
O Nanak, the Creator alone knows the workings of His creation. ||2||
नानक करते की जानै करता रचना ॥२॥
LINE 54
ਕਈਕੋਟਿਸਿਧਜਤੀਜੋਗੀ
(ਇਸ ਸ੍ਰਿਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ,
Many millions are Siddhas, celibates and Yogis.
कई कोटि सिध जती जोगी ॥
LINE 55
ਕਈਕੋਟਿਰਾਜੇਰਸਭੋਗੀ
ਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ;
Many millions are kings, enjoying worldly pleasures.
कई कोटि राजे रस भोगी ॥
LINE 56
ਕਈਕੋਟਿਪੰਖੀਸਰਪਉਪਾਏ
ਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ,
Many millions of birds and snakes have been created.
कई कोटि पंखी सरप उपाए ॥
LINE 57
ਕਈਕੋਟਿਪਾਥਰਬਿਰਖਨਿਪਜਾਏ
ਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ;
Many millions of stones and trees have been produced.
कई कोटि पाथर बिरख निपजाए ॥
LINE 58
ਕਈਕੋਟਿਪਵਣਪਾਣੀਬੈਸੰਤਰ
ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ,
Many millions are the winds, waters and fires.
कई कोटि पवण पाणी बैसंतर ॥
LINE 59
ਕਈਕੋਟਿਦੇਸਭੂਮੰਡਲ
ਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ;
Many millions are the countries and realms of the world.
कई कोटि देस भू मंडल ॥
LINE 60
ਕਈਕੋਟਿਸਸੀਅਰਸੂਰਨਖੵਤ੍ਰ
ਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ,
Many millions are the moons, suns and stars.
कई कोटि ससीअर सूर नख्यत्र ॥