ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ — Ang 248

ਅੰਗ 248
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀ₂ਮਹਲਾ੫॥
Gauree, Fifth Mahalaa:
गउड़ी₂ महला ५ ॥
LINE 02
ਮੋਹਨਤੇਰੇਊਚੇਮੰਦਰਮਹਲਅਪਾਰਾ॥
ਹੇ ਮਨ ਨੂੰ ਮੋਹ ਲੈਣ ਵਾਲੇ ਪ੍ਰਭੂ! ਤੇਰੇ ਉੱਚੇ ਮੰਦਰ ਹਨ, ਤੇਰੇ ਮਹਲ ਐਸੈ ਹਨ ਕਿ ਉਹਨਾਂ ਦਾ ਪਾਰਲਾ ਬੰਨਾ ਨਹੀਂ ਦਿੱਸਦਾ।
O Mohan, your temple is so lofty, and your mansion is unsurpassed.
मोहन तेरे ऊचे मंदर महल अपारा ॥
LINE 03
ਮੋਹਨਤੇਰੇਸੋਹਨਿਦੁਆਰਜੀਉਸੰਤਧਰਮਸਾਲਾ॥
ਹੇ ਮੋਹਨ! ਤੇਰੇ ਦਰ ਤੇ ਤੇਰੇ ਧਰਮ-ਅਸਥਾਨਾਂ ਵਿਚ, ਤੇਰੇ ਸੰਤ ਜਨ (ਬੈਠੇ) ਸੋਹਣੇ ਲੱਗ ਰਹੇ ਹਨ।
O Mohan, your gates are so beautiful. They are the worship-houses of the Saints.
मोहन तेरे सोहनि दुआर जीउ संत धरमसाला ॥
LINE 04
ਧਰਮਸਾਲਅਪਾਰਦੈਆਰਠਾਕੁਰਸਦਾਕੀਰਤਨੁਗਾਵਹੇ॥
ਹੇ ਬੇਅੰਤ ਪ੍ਰਭੂ! ਹੇ ਦਇਆਲ ਪ੍ਰਭੂ! ਹੇ ਠਾਕੁਰ! ਤੇਰੇ ਧਰਮ-ਅਸਥਾਨਾਂ ਵਿਚ, ਤੇਰੇ ਸੰਤ ਜਨ ਸਦਾ ਤੇਰਾ ਕੀਰਤਨ ਗਾਂਦੇ ਹਨ।
In these incomparable worship-houses, they continually sing Kirtan, the Praises of their Lord and Master.
धरमसाल अपार दैआर ठाकुर सदा कीरतनु गावहे ॥
LINE 05
ਜਹਸਾਧਸੰਤਇਕਤ੍ਰਹੋਵਹਿਤਹਾਤੁਝਹਿਧਿਆਵਹੇ॥
(ਹੇ ਮੋਹਨ!) ਜਿਥੇ ਭੀ ਸਾਧ ਸੰਤ ਇਕੱਠੇ ਹੁੰਦੇ ਹਨ ਉਥੇ ਤੈਨੂੰ ਹੀ ਧਿਆਉਂਦੇ ਹਨ।
Where the Saints and the Holy gather together, there they meditate on you.
जह साध संत इकत्र होवहि तहा तुझहि धिआवहे ॥
LINE 06
ਕਰਿਦਇਆਮਇਆਦਇਆਲਸੁਆਮੀਹੋਹੁਦੀਨਕ੍ਰਿਪਾਰਾ॥
ਹੇ ਦਇਆ ਦੇ ਘਰ ਮੋਹਨ! ਹੇ ਸਭ ਦੇ ਮਾਲਕ ਮੋਹਨ! ਤੂੰ ਦਇਆ ਕਰ ਕੇ ਤਰਸ ਕਰ ਕੇ ਗਰੀਬਾਂ ਅਨਾਥਾਂ ਉਤੇ ਕਿਰਪਾਲ ਹੁੰਦਾ ਹੈਂ।
Be Kind and Compassionate, O Merciful Lord; be Merciful to the meek.
करि दइआ मइआ दइआल सुआमी होहु दीन क्रिपारा ॥
LINE 07
ਬਿਨਵੰਤਿਨਾਨਕਦਰਸਪਿਆਸੇਮਿਲਿਦਰਸਨਸੁਖੁਸਾਰਾ੧॥॥
(ਹੇ ਮੋਹਨ!) ਨਾਨਕ ਬੇਨਤੀ ਕਰਦਾ ਹੈ-ਤੇਰੇ ਦਰਸ਼ਨ ਦੇ ਪਿਆਸੇ (ਤੇਰੇ ਸੰਤ ਜਨ) ਤੈਨੂੰ ਮਿਲ ਕੇ ਤੇਰੇ ਦਰਸਨ ਦਾ ਸੁਖ ਮਾਣਦੇ ਹਨ ॥੧॥
Prays Nanak, I thirst for the Blessed Vision of Your Darshan; receiving Your Darshan, I am totally at peace. ||1||
बिनवंति नानक दरस पिआसे मिलि दरसन सुखु सारा ॥१॥
LINE 08
ਮੋਹਨਤੇਰੇਬਚਨਅਨੂਪਚਾਲਨਿਰਾਲੀ॥
ਹੇ ਮੋਹਨ! ਤੇਰੀ ਸਿਫ਼ਤ-ਸਾਲਾਹ ਦੇ ਬਚਨ ਸੋਹਣੇ ਲੱਗਦੇ ਹਨ, ਤੇਰੀ ਚਾਲ (ਜਗਤ ਦੇ ਜੀਵਾਂ ਦੀ ਚਾਲ ਨਾਲੋਂ) ਵੱਖਰੀ ਹੈ।
O Mohan, your speech is incomparable; wondrous are your ways.
मोहन तेरे बचन अनूप चाल निराली ॥
LINE 09
ਮੋਹਨਤੂੰਮਾਨਹਿਏਕੁਜੀਅਵਰਸਭਰਾਲੀ॥
ਹੇ ਮੋਹਨ ਜੀ! (ਸਾਰੇ ਜੀਵ) ਸਿਰਫ਼ ਤੈਨੂੰ ਹੀ (ਸਦਾ ਕਾਇਮ ਰਹਿਣ ਵਾਲਾ) ਮੰਨਦੇ ਹਨ, ਹੋਰ ਸਾਰੀ ਸ੍ਰਿਸ਼ਟੀ ਨਾਸ-ਵੰਤ ਹੈ।
O Mohan, you believe in the One. Everything else is dust to you.
मोहन तूं मानहि एकु जी अवर सभ राली ॥
LINE 10
ਮਾਨਹਿਤਏਕੁਅਲੇਖੁਠਾਕੁਰੁਜਿਨਹਿਸਭਕਲਧਾਰੀਆ॥
ਹੇ ਮੋਹਨ! ਸਿਰਫ਼ ਤੈਨੂੰ ਇਕ ਨੂੰ (ਅਸਥਿਰ) ਮੰਨਦੇ ਹਨ-ਸਿਰਫ਼ ਤੈਨੂੰ-ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਤੂੰ ਸਭ ਦਾ ਪਾਲਣਹਾਰ ਹੈਂ, ਤੇ ਜਿਸ ਤੈਂ ਨੇ ਸਾਰੀ ਸ੍ਰਿਸ਼ਟੀ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ।
You adore the One Lord, the Unknowable Lord and Master; His Power gives Support to all.
मानहि त एकु अलेखु ठाकुरु जिनहि सभ कल धारीआ ॥
LINE 11
ਤੁਧੁਬਚਨਿਗੁਰਕੈਵਸਿਕੀਆਆਦਿਪੁਰਖੁਬਨਵਾਰੀਆ॥
ਹੇ ਮੋਹਨ! ਤੈਨੂੰ (ਤੇਰੇ ਭਗਤਾਂ ਨੇ) ਗੁਰੂ ਦੇ ਬਚਨ ਦੀ ਰਾਹੀਂ (ਪਿਆਰ-) ਵੱਸ ਕੀਤਾ ਹੋਇਆ ਹੈ, ਤੂੰ ਸਭ ਦਾ ਮੁੱਢ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਸਾਰੇ ਜਗਤ ਦਾ ਮਾਲਕ ਹੈਂ।
Through the Guru's Word, you have captured the heart of the Primal Being, the Lord of the World.
तुधु बचनि गुर कै वसि कीआ आदि पुरखु बनवारीआ ॥
LINE 12
ਤੂੰਆਪਿਚਲਿਆਆਪਿਰਹਿਆਆਪਿਸਭਕਲਧਾਰੀਆ॥
ਹੇ ਮੋਹਨ! (ਸਾਰੇ ਜੀਵਾਂ ਵਿਚ ਮੌਜੂਦ ਹੋਣ ਕਰਕੇ) ਤੂੰ ਆਪ ਹੀ (ਉਮਰ ਭੋਗ ਕੇ ਜਗਤ ਤੋਂ) ਚਲਾ ਜਾਂਦਾ ਹੈਂ, ਫਿਰ ਭੀ ਤੂੰ ਹੀ ਆਪ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਹੀ ਜਗਤ ਵਿਚ ਆਪਣੀ ਸੱਤਾ ਵਰਤਾਈ ਹੋਈ ਹੈ।
You Yourself move, and You Yourself stand still; You Yourself support the whole creation.
तूं आपि चलिआ आपि रहिआ आपि सभ कल धारीआ ॥
LINE 13
ਬਿਨਵੰਤਿਨਾਨਕਪੈਜਰਾਖਹੁਸਭਸੇਵਕਸਰਨਿਤੁਮਾਰੀਆ੨॥॥
ਨਾਨਕ ਬੇਨਤੀ ਕਰਦਾ ਹੈ-(ਆਪਣੇ ਸੇਵਕਾਂ ਦੀ ਤੂੰ ਆਪ ਹੀ) ਲਾਜ ਰੱਖਦਾ ਹੈਂ, ਸਾਰੇ ਸੇਵਕ-ਭਗਤ ਤੇਰੀ ਸਰਨ ਪੈਂਦੇ ਹਨ ॥੨॥
Prays Nanak, please preserve my honor; all Your servants seek the Protection of Your Sanctuary. ||2||
बिनवंति नानक पैज राखहु सभ सेवक सरनि तुमारीआ ॥२॥
LINE 14
ਮੋਹਨਤੁਧੁਸਤਿਸੰਗਤਿਧਿਆਵੈਦਰਸਧਿਆਨਾ॥
ਹੇ ਮੋਹਨ ਪ੍ਰਭੂ! ਤੈਨੂੰ ਸਾਧ ਸੰਗਤਿ ਧਿਆਉਂਦੀ ਹੈ, ਤੇਰੇ ਦਰਸਨ ਦਾ ਧਿਆਨ ਧਰਦੀ ਹੈ।
O Mohan, the Sat Sangat, the True Congregation, meditates on you; they meditate on the Blessed Vision of Your Darshan.
मोहन तुधु सतिसंगति धिआवै दरस धिआना ॥
LINE 15
ਮੋਹਨਜਮੁਨੇੜਿਨਆਵੈਤੁਧੁਜਪਹਿਨਿਦਾਨਾ॥
ਹੇ ਮੋਹਨ ਪ੍ਰਭੂ! ਜੇਹੜੇ ਜੀਵ ਤੈਨੂੰ ਜਪਦੇ ਹਨ, ਅੰਤ ਵੇਲੇ ਮੌਤ ਦਾ ਸਹਮ ਉਹਨਾਂ ਦੇ ਨੇੜੇ ਨਹੀਂ ਢੁਕਦਾ।
O Mohan, the Messenger of Death does not even approach those who meditate on You, at the last moment.
मोहन जमु नेड़ि न आवै तुधु जपहि निदाना ॥
LINE 16
ਜਮਕਾਲੁਤਿਨਕਉਲਗੈਨਾਹੀਜੋਇਕਮਨਿਧਿਆਵਹੇ॥
ਜੇਹੜੇ ਤੈਨੂੰ ਇਕਾਗਰ ਮਨ ਨਾਲ ਧਿਆਉਂਦੇ ਹਨ, ਮੌਤ ਦਾ ਸਹਮ ਉਹਨਾਂ ਨੂੰ ਪੋਹ ਨਹੀਂ ਸਕਦਾ (ਆਤਮਕ ਮੌਤ ਉਹਨਾਂ ਉਤੇ ਪ੍ਰਭਾਵ ਨਹੀਂ ਪਾ ਸਕਦੀ)।
The Messenger of Death cannot touch those who meditate on You single-mindedly.
जमकालु तिन कउ लगै नाही जो इक मनि धिआवहे ॥
LINE 17
ਮਨਿਬਚਨਿਕਰਮਿਜਿਤੁਧੁਅਰਾਧਹਿਸੇਸਭੇਫਲਪਾਵਹੇ॥
ਜੇਹੜੇ ਮਨੁੱਖ ਆਪਣੇ ਮਨ ਦੀ ਰਾਹੀਂ, ਉਹ ਆਪਣੇ ਬੋਲ ਦੀ ਰਾਹੀਂ, ਆਪਣੇ ਕਰਮ ਦੀ ਰਾਹੀਂ, ਤੈਨੂੰ ਯਾਦ ਕਰਦੇ ਰਹਿੰਦੇ ਹਨ, ਉਹ ਸਾਰੇ (ਮਨ-ਇੱਛਤ) ਫਲ ਪ੍ਰਾਪਤ ਕਰ ਲੈਂਦੇ ਹਨ।
Those who worship and adore You in thought, word and deed, obtain all fruits and rewards.
मनि बचनि करमि जि तुधु अराधहि से सभे फल पावहे ॥
LINE 18
ਮਲਮੂਤਮੂੜਜਿਮੁਗਧਹੋਤੇਸਿਦੇਖਿਦਰਸੁਸੁਗਿਆਨਾ॥
ਹੇ ਸਰਬ-ਵਿਆਪਕ! ਹੇ ਭਗਵਾਨ! ਉਹ ਮਨੁੱਖ ਭੀ ਤੇਰਾ ਦਰਸਨ ਕਰ ਕੇ ਉੱਚੀ ਸੂਝ ਵਾਲੇ ਹੋ ਜਾਂਦੇ ਹਨ ਜੋ (ਪਹਿਲਾਂ) ਗੰਦੇ-ਕੁਕਰਮੀ ਤੇ ਮਹਾ ਮੂਰਖ ਹੁੰਦੇ ਹਨ।
Those who are foolish and stupid, filthy with urine and manure, become all-knowing upon gaining the Blessed Vision of Your Darshan.
मल मूत मूड़ जि मुगध होते सि देखि दरसु सुगिआना ॥
LINE 19
ਬਿਨਵੰਤਿਨਾਨਕਰਾਜੁਨਿਹਚਲੁਪੂਰਨਪੁਰਖਭਗਵਾਨਾ੩॥॥
ਨਾਨਕ ਬੇਨਤੀ ਕਰਦਾ ਹੈ-ਹੇ ਮੋਹਨ! ਤੇਰਾ ਰਾਜ ਸਦਾ ਕਾਇਮ ਰਹਿਣ ਵਾਲਾ ਹੈ ॥੩॥
Prays Nanak, Your Kingdom is Eternal, O Perfect Primal Lord God. ||3||
बिनवंति नानक राजु निहचलु पूरन पुरख भगवाना ॥३॥
LINE 20
ਮੋਹਨਤੂੰਸੁਫਲੁਫਲਿਆਸਣੁਪਰਵਾਰੇ॥
ਹੇ ਮੋਹਨ ਪ੍ਰਭੂ! ਤੂੰ ਬੜਾ ਸੋਹਣਾ ਫਲਿਆ ਹੋਇਆ ਹੈਂ, ਤੂੰ ਬੜੇ ਵੱਡੇ ਪਰਵਾਰ ਵਾਲਾ ਹੈਂ।
O Mohan, you have blossomed forth with the flower of your family.
मोहन तूं सुफलु फलिआ सणु परवारे ॥
LINE 21
ਮੋਹਨਪੁਤ੍ਰਮੀਤਭਾਈਕੁਟੰਬਸਭਿਤਾਰੇ॥
ਹੇ ਮੋਹਨ ਪ੍ਰਭੂ! ਪੁੱਤਰਾਂ ਭਰਾਵਾਂ ਮਿੱਤਰਾਂ ਵਾਲੇ ਵੱਡੇ ਵੱਡੇ ਟੱਬਰ ਤੂੰ ਸਾਰੇ ਦੇ ਸਾਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈਂ।
O Mohan, your children, friends, siblings and relatives have all been saved.
मोहन पुत्र मीत भाई कुटंब सभि तारे ॥
LINE 22
ਤਾਰਿਆਜਹਾਨੁਲਹਿਆਅਭਿਮਾਨੁਜਿਨੀਦਰਸਨੁਪਾਇਆ॥
ਹੇ ਮੋਹਨ! ਜਿਨ੍ਹਾਂ ਨੇ ਤੇਰਾ ਦਰਸਨ ਕੀਤਾ, ਉਹਨਾਂ ਦੇ ਅੰਦਰੋਂ ਤੂੰ ਅਹੰਕਾਰ ਦੂਰ ਕਰ ਦਿੱਤਾ। ਤੂੰ ਸਾਰੇ ਜਹਾਨ ਨੂੰ ਹੀ ਤਾਰਨ ਦੀ ਸਮਰੱਥਾ ਵਾਲਾ ਹੈਂ।
You save those who give up their egotistical pride, upon gaining the Blessed Vision of Your Darshan.
तारिआ जहानु लहिआ अभिमानु जिनी दरसनु पाइआ ॥
LINE 23
ਜਿਨੀਤੁਧਨੋਧੰਨੁਕਹਿਆਤਿਨਜਮੁਨੇੜਿਨਆਇਆ॥
ਹੇ ਮੋਹਨ! ਜਿਨ੍ਹਾਂ (ਵਡ-ਭਾਗੀਆਂ) ਨੇ ਤੇਰੀ ਸਿਫ਼ਤ-ਸਾਲਾਹ ਕੀਤੀ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ।
The Messenger of Death does not even approach those who call you 'blessed'.
जिनी तुधनो धंनु कहिआ तिन जमु नेड़ि न आइआ ॥
LINE 24
ਬੇਅੰਤਗੁਣਤੇਰੇਕਥੇਨਜਾਹੀਸਤਿਗੁਰਪੁਰਖਮੁਰਾਰੇ॥
ਹੇ ਸਭ ਤੋਂ ਵੱਡੇ! ਸਰਬ-ਵਿਆਪਕ ਪ੍ਰਭੂ! ਤੇਰੇ ਗੁਣ ਬੇਅੰਤ ਹਨ, ਬਿਆਨ ਨਹੀਂ ਕੀਤੇ ਜਾ ਸਕਦੇ।
Your Virtues are unlimited - they cannot be described, O True Guru, Primal Being, Destroyer of demons.
बेअंत गुण तेरे कथे न जाही सतिगुर पुरख मुरारे ॥
LINE 25
ਬਿਨਵੰਤਿਨਾਨਕਟੇਕਰਾਖੀਜਿਤੁਲਗਿਤਰਿਆਸੰਸਾਰੇ੪੨॥॥॥
ਨਾਨਕ ਬੇਨਤੀ ਕਰਦਾ ਹੈ-ਮੈਂ ਤੇਰਾ ਹੀ ਆਸਰਾ ਲਿਆ ਹੈ, ਜਿਸ ਆਸਰੇ ਦੀ ਬਰਕਤਿ ਨਾਲ ਮੈਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਰਿਹਾ ਹਾਂ ॥੪॥੨॥
Prays Nanak, Yours is that Anchor, holding onto which the whole world is saved. ||4||2||
बिनवंति नानक टेक राखी जितु लगि तरिआ संसारे ॥४॥२॥
LINE 26
ਗਉੜੀ₃ਮਹਲਾ੫॥
Gauree, Fifth Mahalaa,
गउड़ी₃ महला ५ ॥
LINE 27
ਸਲੋਕੁ॥
ਸਲੋਕ।
Shalok:
सलोकु ॥
LINE 28
ਪਤਿਤਅਸੰਖਪੁਨੀਤਕਰਿਪੁਨਹਪੁਨਹਬਲਿਹਾਰ॥
ਹੇ ਨਾਨਕ! ਪਰਮਾਤਮਾ ਦਾ ਨਾਮ ਜਪ, (ਇਸ ਨਾਮ ਤੋਂ) ਮੁੜ ਮੁੜ ਕੁਰਬਾਨ ਹੋ।
Countless sinners have been purified; I am a sacrifice, over and over again, to You.
पतित असंख पुनीत करि पुनह पुनह बलिहार ॥
LINE 29
ਨਾਨਕਰਾਮਨਾਮੁਜਪਿਪਾਵਕੋਤਿਨਕਿਲਬਿਖਦਾਹਨਹਾਰ੧॥॥
ਇਹ ਨਾਮ ਅਣਗਿਣਤ ਵਿਕਾਰੀਆਂ ਨੂੰ ਪਵਿਤ੍ਰ ਕਰ ਦੇਂਦਾ ਹੈ। (ਜਿਵੇਂ) ਅੱਗ (ਘਾਹ ਦੇ) ਤੀਲਿਆਂ ਨੂੰ (ਤਿਵੇਂ ਇਹ ਹਰਿ ਨਾਮ) ਪਾਪਾਂ ਨੂੰ ਸਾੜਨ ਦੀ ਤਾਕਤ ਰੱਖਦਾ ਹੈ ॥੧॥
O Nanak, meditation on the Lord's Name is the fire which burns away sinful mistakes like straw. ||1||
नानक राम नामु जपि पावको तिन किलबिख दाहनहार ॥१॥
LINE 30
ਛੰਤ॥
ਛੰਤ।
Chhant:
छंत ॥
LINE 31
ਜਪਿਮਨਾਤੂੰਰਾਮਨਰਾਇਣੁਗੋਵਿੰਦਾਹਰਿਮਾਧੋ॥
ਹੇ ਮੇਰੇ ਮਨ! ਤੂੰ ਰਾਮ ਨਾਰਾਇਣ ਗੋਬਿੰਦ ਹਰੀ ਮਾਧੋ (ਦੇ ਨਾਮ) ਨੂੰ ਜਪ।
Meditate, O my mind, on the Lord God, the Lord of the Universe, the Lord, the Master of Wealth.
जपि मना तूं राम नराइणु गोविंदा हरि माधो ॥
LINE 32
ਧਿਆਇਮਨਾਮੁਰਾਰਿਮੁਕੰਦੇਕਟੀਐਕਾਲਦੁਖਫਾਧੋ॥
ਹੇ ਮੇਰੇ ਮਨ! ਤੂੰ ਮੁਕੰਦ ਮੁਰਾਰੀ ਦਾ ਆਰਾਧਨ ਕਰ। (ਇਸ ਆਰਾਧਨ ਦੀ ਬਰਕਤਿ ਨਾਲ) ਮੌਤ ਤੇ ਦੁੱਖਾਂ ਦੀ ਫਾਹੀ ਕੱਟੀ ਜਾਂਦੀ ਹੈ।
Meditate, O my mind, on the Lord, the Destroyer of ego, the Giver of salvation, who cuts away the noose of agonizing death.
धिआइ मना मुरारि मुकंदे कटीऐ काल दुख फाधो ॥
LINE 33
ਦੁਖਹਰਣਦੀਨਸਰਣਸ੍ਰੀਧਰਚਰਨਕਮਲਅਰਾਧੀਐ॥
(ਹੇ ਮਨ!) ਉਸ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਰਾਧਨ ਕਰਨਾ ਚਾਹੀਦਾ ਹੈ, ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜੋ ਗ਼ਰੀਬਾਂ ਦਾ ਸਹਾਰਾ ਹੈ, ਜੋ ਲੱਖਮੀ ਦਾ ਆਸਰਾ ਹੈ।
Meditate lovingly on the Lotus Feet of the Lord, the Destroyer of distress, the Protector of the poor, the Lord of excellence.
दुखहरण दीन सरण स्रीधर चरन कमल अराधीऐ ॥
LINE 34
ਜਮਪੰਥੁਬਿਖੜਾਅਗਨਿਸਾਗਰੁਨਿਮਖਸਿਮਰਤਸਾਧੀਐ॥
ਹੇ ਮਨ! ਜਮਾਂ ਦਾ ਔਖਾ ਰਸਤਾ, ਤੇ (ਵਿਕਾਰਾਂ ਦੀ) ਅੱਗ (ਨਾਲ ਭਰਿਆ ਹੋਇਆ ਸੰਸਾਰ-) ਸਮੁੰਦਰ ਰਤਾ ਭਰ ਸਮੇ ਲਈ ਨਾਮ ਸਿਮਰਿਆਂ ਸੋਹਣਾ ਬਣਾ ਲਈਦਾ ਹੈ।
The treacherous path of death and the terrifying ocean of fire are crossed over by meditating in remembrance on the Lord, even for an instant.
जम पंथु बिखड़ा अगनि सागरु निमख सिमरत साधीऐ ॥
LINE 35
ਕਲਿਮਲਹਦਹਤਾਸੁਧੁਕਰਤਾਦਿਨਸੁਰੈਣਿਅਰਾਧੋ॥
(ਹੇ ਮੇਰੇ ਮਨ!) ਦਿਨ ਰਾਤ ਉਸ ਹਰੀ-ਨਾਮ ਨੂੰ ਸਿਮਰਦਾ ਰਹੁ, ਜੋ ਪਾਪਾਂ ਦਾ ਸਾੜਨ ਵਾਲਾ ਹੈ ਤੇ ਜੋ ਪਵਿਤ੍ਰ ਕਰਨ ਵਾਲਾ ਹੈ।
Meditate day and night on the Lord, the Destroyer of desire, the Purifier of pollution.
कलिमलह दहता सुधु करता दिनसु रैणि अराधो ॥
LINE 36
ਬਿਨਵੰਤਿਨਾਨਕਕਰਹੁਕਿਰਪਾਗੋਪਾਲਗੋਬਿੰਦਮਾਧੋ੧॥॥
ਨਾਨਕ ਬੇਨਤੀ ਕਰਦਾ ਹੈ-ਹੇ ਗੋਪਾਲ! ਹੇ ਗੋਬਿੰਦ! ਹੇ ਮਾਧੋ! ਮਿਹਰ ਕਰ (ਕਿ ਮੈਂ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੧॥
Prays Nanak, please be Merciful to me, O Cherisher of the world, Lord of the Universe, Lord of wealth. ||1||
बिनवंति नानक करहु किरपा गोपाल गोबिंद माधो ॥१॥
LINE 37
ਸਿਮਰਿਮਨਾਦਾਮੋਦਰੁਦੁਖਹਰੁਭੈਭੰਜਨੁਹਰਿਰਾਇਆ॥
ਹੇ ਮੇਰੇ ਮਨ! ਉਸ ਪ੍ਰਭੂ-ਪਾਤਿਸ਼ਾਹ ਦਾਮੋਦਰ ਨੂੰ ਸਿਮਰ, ਜੋ ਦੁੱਖਾਂ ਦਾ ਦੂਰ ਕਰਨ ਵਾਲਾ ਹੈ, ਜੋ ਡਰਾਂ ਦਾ ਨਾਸ਼ ਕਰਨ ਵਾਲਾ ਹੈ,
O my mind, remember the Lord in meditation; He is the Destroyer of pain, the Eradicator of fear, the Sovereign Lord King.
सिमरि मना दामोदरु दुखहरु भै भंजनु हरि राइआ ॥
LINE 38
ਸ੍ਰੀਰੰਗੋਦਇਆਲਮਨੋਹਰੁਭਗਤਿਵਛਲੁਬਿਰਦਾਇਆ॥
ਜੋ ਲੱਖਮੀ ਦਾ ਖਸਮ ਹੈ, ਜੋ ਦਇਆ ਦਾ ਸੋਮਾ ਹੈ, ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਤੇ ਭਗਤੀ ਨਾਲ ਪਿਆਰ ਕਰਨਾ ਜਿਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ।
He is the Greatest Lover, the Merciful Master, the Enticer of the mind, the Support of His devotees - this is His very nature.
स्रीरंगो दइआल मनोहरु भगति वछलु बिरदाइआ ॥