ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ — Ang 234

ਅੰਗ 234
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਬਦਿਰਤੇਸੇਨਿਰਮਲੇਚਲਹਿਸਤਿਗੁਰਭਾਇ੭॥॥
ਜੇਹੜੇ ਮਨੁੱਖ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਤੁਰਦੇ ਹਨ, (ਜੀਵਨ ਬਿਤਾਂਦੇ ਹਨ) ॥੭॥
Those who are attuned to the Shabad are immaculate and pure. They walk in harmony with the Will of the True Guru. ||7||
सबदि रते से निरमले चलहि सतिगुर भाइ ॥७॥
LINE 02
ਹਰਿਪ੍ਰਭਦਾਤਾਏਕੁਤੂੰਤੂੰਆਪੇਬਖਸਿਮਿਲਾਇ॥
ਹੇ ਹਰੀ! ਹੇ ਪ੍ਰਭੂ! ਸਿਰਫ਼ ਤੂੰ ਹੀ ਹੈਂ ਜੋ (ਗੁਰੂ ਦੀ ਰਾਹੀਂ ਆਪਣੇ ਨਾਮ ਦੀ) ਦਾਤ ਦੇਣ ਵਾਲਾ ਹੈਂ, ਤੂੰ ਆਪ ਹੀ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ।
O Lord God, You are the One and Only Giver; You forgive us, and unite us with Yourself.
हरि प्रभ दाता एकु तूं तूं आपे बखसि मिलाइ ॥
LINE 03
ਜਨੁਨਾਨਕੁਸਰਣਾਗਤੀਜਿਉਭਾਵੈਤਿਵੈਛਡਾਇ੮੧੯॥॥॥॥
(ਮੈਂ ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਉਸੇ ਤਰ੍ਹਾਂ (ਇਸ ਮਾਇਆ ਦੇ ਮੋਹ ਦੇ ਪੰਜੇ ਤੋਂ) ਬਚਾ ਲੈ ॥੮॥੧॥੯॥
Servant Nanak seeks Your Sanctuary; if it is Your Will, please save him! ||8||1||9||
जनु नानकु सरणागती जिउ भावै तिवै छडाइ ॥८॥१॥९॥
LINE 04
ਰਾਗੁਗਉੜੀਪੂਰਬੀਮਹਲਾ੪ਕਰਹਲੇ॥
ਰਾਗ ਗਉੜੀ-ਪੂਰਬੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਕਰਹਲੇ'।
Raag Gauree Poorbee, Fourth Mahalaa, Karhalay:
रागु गउड़ी पूरबी महला ४ करहले ॥
LINE 05
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 06
ਕਰਹਲੇਮਨਪਰਦੇਸੀਆਕਿਉਮਿਲੀਐਹਰਿਮਾਇ॥
ਹੇ ਬੇ-ਮੁਹਾਰ ਮਨ! ਹੇ (ਇਥੇ) ਪਰਦੇਸ ਵਿਚ ਰਹਿਣ ਵਾਲੇ ਮਨ! (ਤੂੰ ਸਦਾ ਇਸ ਵਤਨ ਵਿਚ ਨਹੀਂ ਟਿਕੇ ਰਹਿਣਾ। ਕਦੇ ਸੋਚ ਕਿ ਉਸ) ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ (ਜੇਹੜਾ) ਮਾਂ (ਵਾਂਗ ਸਾਨੂੰ ਪਾਲਦਾ ਹੈ)।
O my wandering mind, you are like a camel - how will you meet the Lord, your Mother?
करहले मन परदेसीआ किउ मिलीऐ हरि माइ ॥
LINE 07
ਗੁਰੁਭਾਗਿਪੂਰੈਪਾਇਆਗਲਿਮਿਲਿਆਪਿਆਰਾਆਇ੧॥॥
(ਹੇ ਬੇ-ਮੁਹਾਰ ਮਨ! ਜਿਸ ਮਨੁੱਖ ਨੂੰ) ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, ਪਿਆਰਾ ਪਰਮਾਤਮਾ ਉਸ ਦੇ ਗਲ ਨਾਲ ਆ ਲੱਗਦਾ ਹੈ ॥੧॥
When I found the Guru, by the destiny of perfect good fortune, my Beloved came and embraced me. ||1||
गुरु भागि पूरै पाइआ गलि मिलिआ पिआरा आइ ॥१॥
LINE 08
ਮਨਕਰਹਲਾਸਤਿਗੁਰੁਪੁਰਖੁਧਿਆਇ੧॥॥ਰਹਾਉ॥
ਹੇ ਊਂਠ ਦੇ ਬੱਚੇ ਵਾਂਗ ਬੇ-ਮੁਹਾਰ (ਮੇਰੇ) ਮਨ! ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ॥੧॥ ਰਹਾਉ ॥
O camel-like mind, meditate on the True Guru, the Primal Being. ||1||Pause||
मन करहला सतिगुरु पुरखु धिआइ ॥१॥ रहाउ ॥
LINE 09
ਮਨਕਰਹਲਾਵੀਚਾਰੀਆਹਰਿਰਾਮਨਾਮਧਿਆਇ॥
ਹੇ ਬੇ-ਮੁਹਾਰ ਮਨ! ਵਿਚਾਰਵਾਨ ਬਣ, ਤੇ, ਪਰਮਾਤਮਾ ਦਾ ਨਾਮ ਸਿਮਰਦਾ ਰਹੁ।
O camel-like mind, contemplate the Lord, and meditate on the Lord's Name.
मन करहला वीचारीआ हरि राम नाम धिआइ ॥
LINE 10
ਜਿਥੈਲੇਖਾਮੰਗੀਐਹਰਿਆਪੇਲਏਛਡਾਇ੨॥॥
(ਜੇ ਸਿਮਰਦਾ ਰਹੇਂਗਾ, ਤਾਂ) ਪਰਮਾਤਮਾ ਆਪ ਹੀ (ਉਥੇ) ਸੁਰਖ਼ਰੂ ਕਰਾ ਲਏਗਾ ਜਿੱਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ॥੨॥
When you are called to answer for your account, the Lord Himself shall release you. ||2||
जिथै लेखा मंगीऐ हरि आपे लए छडाइ ॥२॥
LINE 11
ਮਨਕਰਹਲਾਅਤਿਨਿਰਮਲਾਮਲੁਲਾਗੀਹਉਮੈਆਇ॥
ਹੇ ਬੇ-ਮੁਹਾਰ ਮਨ! ਤੂੰ (ਅਸਲੇ ਵਲੋਂ) ਬਹੁਤ ਪਵਿਤ੍ਰ ਸੀ, ਪਰ ਤੈਨੂੰ ਹਉਮੈ ਦੀ ਮੈਲ ਆ ਚੰਬੜੀ ਹੈ।
O camel-like mind, you were once very pure; the filth of egotism has now attached itself to you.
मन करहला अति निरमला मलु लागी हउमै आइ ॥
LINE 12
ਪਰਤਖਿਪਿਰੁਘਰਿਨਾਲਿਪਿਆਰਾਵਿਛੁੜਿਚੋਟਾਖਾਇ੩॥॥
(ਕਿਆ ਅਜਬ ਮੰਦ-ਭਾਗਤਾ ਹੈ ਕਿ) ਪਤੀ-ਪ੍ਰਭੂ ਪਰਤੱਖ ਤੌਰ ਤੇ ਹਿਰਦੇ ਵਿਚ ਵੱਸ ਰਿਹਾ ਹੈ, (ਜਿੰਦ ਦੇ) ਨਾਲ ਵੱਸ ਰਿਹਾ ਹੈ, (ਪਰ ਜਿੰਦ ਮਾਇਆ ਦੇ ਮੋਹ ਦੇ ਕਾਰਨ ਉਸ ਤੋਂ) ਵਿੱਛੁੜ ਕੇ ਦੁੱਖੀ ਹੋ ਰਹੀ ਹੈ ॥੩॥
Your Beloved Husband is now manifest before you in your own home, but you are separated from Him, and you suffer such pain! ||3||
परतखि पिरु घरि नालि पिआरा विछुड़ि चोटा खाइ ॥३॥
LINE 13
ਮਨਕਰਹਲਾਮੇਰੇਪ੍ਰੀਤਮਾਹਰਿਰਿਦੈਭਾਲਿਭਾਲਾਇ॥
ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਆਪਣੇ ਹਿਰਦੇ ਵਿਚ ਪਰਮਾਤਮਾ ਦੀ ਢੂੰਢ ਕਰ, ਢੂੰਢ ਕਰਾ।
O my beloved camel-like mind, search for the Lord within your own heart.
मन करहला मेरे प्रीतमा हरि रिदै भालि भालाइ ॥
LINE 14
ਉਪਾਇਕਿਤੈਨਲਭਈਗੁਰੁਹਿਰਦੈਹਰਿਦੇਖਾਇ੪॥॥
ਉਹ ਪਰਮਾਤਮਾ ਕਿਸੇ ਹੋਰ ਹੀਲੇ ਨਾਲ ਨਹੀਂ ਲੱਭਦਾ। ਗੁਰੂ (ਹੀ) ਹਿਰਦੇ ਵਿਚ (ਵੱਸਦਾ) ਵਿਖਾਲ ਦੇਂਦਾ ਹੈ ॥੪॥
He cannot be found by any device; the Guru will show you the Lord within your heart. ||4||
उपाइ कितै न लभई गुरु हिरदै हरि देखाइ ॥४॥
LINE 15
ਮਨਕਰਹਲਾਮੇਰੇਪ੍ਰੀਤਮਾਦਿਨੁਰੈਣਿਹਰਿਲਿਵਲਾਇ॥
ਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਦਿਨ ਰਾਤ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ।
O my beloved camel-like mind, day and night, lovingly attune yourself to the Lord.
मन करहला मेरे प्रीतमा दिनु रैणि हरि लिव लाइ ॥
LINE 16
ਘਰੁਜਾਇਪਾਵਹਿਰੰਗਮਹਲੀਗੁਰੁਮੇਲੇਹਰਿਮੇਲਾਇ੫॥॥
(ਇਸ ਤਰ੍ਹਾਂ ਉਸ) ਆਨੰਦੀ ਦੇ ਮਹਲ ਵਿਚ ਜਾ ਕੇ ਟਿਕਾਣਾ ਲੱਭ ਲਏਂਗਾ। ਪਰ ਗੁਰੂ ਹੀ ਪਰਮਾਤਮਾ ਨਾਲ ਮਿਲਾ ਸਕਦਾ ਹੈ ॥੫॥
Return to your own home, and find the palace of love; meet the Guru, and meet the Lord. ||5||
घरु जाइ पावहि रंग महली गुरु मेले हरि मेलाइ ॥५॥
LINE 17
ਮਨਕਰਹਲਾਤੂੰਮੀਤੁਮੇਰਾਪਾਖੰਡੁਲੋਭੁਤਜਾਇ॥
ਹੇ ਮੇਰੇ ਬੇ-ਮੁਹਾਰ ਮਨ! ਤੂੰ ਮੇਰਾ ਮਿੱਤਰ ਹੈਂ (ਮੈਂ ਤੈਨੂੰ ਸਮਝਾਂਦਾ ਹਾਂ) ਮਾਇਆ ਦਾ ਲਾਲਚ ਛੱਡ ਦੇ ਤੇ ਪਖੰਡ ਛੱਡ ਦੇ।
O camel-like mind, you are my friend; abandon hypocrisy and greed.
मन करहला तूं मीतु मेरा पाखंडु लोभु तजाइ ॥
LINE 18
ਪਾਖੰਡਿਲੋਭੀਮਾਰੀਐਜਮਡੰਡੁਦੇਇਸਜਾਇ੬॥॥
ਪਖੰਡੀ ਤੇ ਲਾਲਚੀ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ। ਆਤਮਕ ਮੌਤ ਦਾ ਸਹਮ ਸਦਾ ਉਸ ਦੇ ਸਿਰ ਉਤੇ ਰਹਿੰਦਾ ਹੈ-ਪਰਮਾਤਮਾ ਇਹ ਉਸ ਨੂੰ ਸਜ਼ਾ ਦੇਂਦਾ ਹੈ ॥੬॥
The hypocritical and the greedy are struck down; the Messenger of Death punishes them with his club. ||6||
पाखंडि लोभी मारीऐ जम डंडु देइ सजाइ ॥६॥
LINE 19
ਮਨਕਰਹਲਾਮੇਰੇਪ੍ਰਾਨਤੂੰਮੈਲੁਪਾਖੰਡੁਭਰਮੁਗਵਾਇ॥
ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਤੂੰ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ, ਪਖੰਡ ਛੱਡ ਦੇ ਤੇ (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇ।
O camel-like mind, you are my breath of life; rid yourself of the pollution of hypocrisy and doubt.
मन करहला मेरे प्रान तूं मैलु पाखंडु भरमु गवाइ ॥
LINE 20
ਹਰਿਅੰਮ੍ਰਿਤਸਰੁਗੁਰਿਪੂਰਿਆਮਿਲਿਸੰਗਤੀਮਲੁਲਹਿਜਾਇ੭॥॥
(ਵੇਖ! ਸਾਧ ਸੰਗਤਿ ਵਿਚ) ਪੂਰੇ ਗੁਰੂ ਨੇ ਹਰਿ-ਨਾਮ ਅੰਮ੍ਰਿਤ ਦਾ ਸਰੋਵਰ ਨਕਾ-ਨਕ ਭਰਿਆ ਹੋਇਆ ਹੈ, ਸਾਧ ਸੰਗਤਿ ਵਿਚ ਮਿਲ ਕੇ (ਉਸ ਸਰੋਵਰ ਵਿਚ ਇਸ਼ਨਾਨ ਕਰ, ਤੇਰੀ ਵਿਕਾਰਾਂ ਦੀ) ਮੈਲ ਲਹਿ ਜਾਏਗੀ ॥੭॥
The Perfect Guru is the Ambrosial Pool of the Lord's Nectar; join the Holy Congregation, and wash away this pollution. ||7||
हरि अंम्रित सरु गुरि पूरिआ मिलि संगती मलु लहि जाइ ॥७॥
LINE 21
ਮਨਕਰਹਲਾਮੇਰੇਪਿਆਰਿਆਇਕਗੁਰਕੀਸਿਖਸੁਣਾਇ॥
ਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਗੁਰੂ ਦੀ ਇਹ ਸਿੱਖਿਆ (ਧਿਆਨ ਨਾਲ) ਸੁਣ!
O my dear beloved camel-like mind, listen only to the Teachings of the Guru.
मन करहला मेरे पिआरिआ इक गुर की सिख सुणाइ ॥
LINE 22
ਇਹੁਮੋਹੁਮਾਇਆਪਸਰਿਆਅੰਤਿਸਾਥਿਨਕੋਈਜਾਇ੮॥॥
(ਇਹ ਸਾਰੇ ਸਾਕ-ਸੰਬੰਧੀ ਤੇ ਧਨ-ਪਦਾਰਥ-) ਇਹ ਸਾਰਾ ਮਾਇਆ ਦਾ ਮੋਹ (-ਜਾਲ) ਖਿਲਰਿਆ ਹੋਇਆ ਹੈ, ਅੰਤ ਵੇਲੇ (ਇਸ ਵਿਚੋਂ) ਕੋਈ ਭੀ (ਤੇਰੇ) ਨਾਲ ਨਹੀਂ ਜਾਇਗਾ ॥੮॥
This emotional attachment to Maya is so pervasive. Ultimately, nothing shall go along with anyone. ||8||
इहु मोहु माइआ पसरिआ अंति साथि न कोई जाइ ॥८॥
LINE 23
ਮਨਕਰਹਲਾਮੇਰੇਸਾਜਨਾਹਰਿਖਰਚੁਲੀਆਪਤਿਪਾਇ॥
ਹੇ ਮੇਰੇ ਸੱਜਣ ਮਨ! ਹੇ ਮੇਰੇ ਬੇ-ਮੁਹਾਰ ਮਨ! ਜਿਸ ਮਨੁੱਖ ਨੇ (ਇਸ ਜੀਵਨ-ਸਫ਼ਰ ਵਿਚ) ਪਰਮਾਤਮਾ (ਦਾ ਨਾਮ-ਧਨ-) ਖ਼ਰਚ ਪੱਲੇ ਬੱਧਾ ਹੈ,
O camel-like mind, my good friend, take the supplies of the Lord's Name, and obtain honor.
मन करहला मेरे साजना हरि खरचु लीआ पति पाइ ॥
LINE 24
ਹਰਿਦਰਗਹਪੈਨਾਇਆਹਰਿਆਪਿਲਇਆਗਲਿਲਾਇ੯॥॥
ਉਹ (ਲੋਕ-ਪਰਲੋਕ ਵਿਚ) ਇੱਜ਼ਤ ਖੱਟਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ ਆਦਰ-ਸਤਕਾਰ ਮਿਲਦਾ ਹੈ, ਪਰਮਾਤਮਾ ਆਪ ਉਸ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ॥੯॥
In the Court of the Lord, you shall be robed with honor, and the Lord Himself shall embrace you. ||9||
हरि दरगह पैनाइआ हरि आपि लइआ गलि लाइ ॥९॥
LINE 25
ਮਨਕਰਹਲਾਗੁਰਿਮੰਨਿਆਗੁਰਮੁਖਿਕਾਰਕਮਾਇ॥
ਹੇ ਮੇਰੇ ਬੇ-ਮੁਹਾਰ ਮਨ! ਗੁਰੂ ਵਿਚ ਸਰਧਾ ਧਾਰ ਕੇ ਗੁਰੂ ਦੀ ਦੱਸੀ ਹੋਈ ਕਾਰ ਕਰ।
O camel-like mind, one who surrenders to the Guru becomes Gurmukh, and works for the Lord.
मन करहला गुरि मंनिआ गुरमुखि कार कमाइ ॥
LINE 26
ਗੁਰਆਗੈਕਰਿਜੋਦੜੀਜਨਨਾਨਕਹਰਿਮੇਲਾਇ੧੦੧॥॥॥
ਹੇ ਦਾਸ ਨਾਨਕ! (ਆਖ-ਹੇ ਬੇ-ਮੁਹਾਰ ਮਨ!) ਗੁਰੂ ਦੇ ਅੱਗੇ ਅਰਜ਼ੋਈ ਕਰ (ਹੇ ਗੁਰੂ! ਮਿਹਰ ਕਰ, ਮੈਨੂੰ) ਪਰਮਾਤਮਾ (ਦੇ ਚਰਨਾਂ) ਵਿਚ ਜੋੜੀ ਰੱਖ ॥੧੦॥੧॥
Offer your prayers to the Guru; O servant Nanak, He shall unite you with the Lord. ||10||1||
गुर आगै करि जोदड़ी जन नानक हरि मेलाइ ॥१०॥१॥
LINE 27
ਗਉੜੀਮਹਲਾ੪॥
Gauree, Fourth Mahalaa:
गउड़ी महला ४ ॥
LINE 28
ਮਨਕਰਹਲਾਵੀਚਾਰੀਆਵੀਚਾਰਿਦੇਖੁਸਮਾਲਿ॥
ਹੇ ਮੇਰੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, ਤੂੰ ਵਿਚਾਰ ਕੇ ਵੇਖ, ਤੂੰ ਹੋਸ਼ ਕਰ ਕੇ ਵੇਖ।
O contemplative camel-like mind, contemplate and look carefully.
मन करहला वीचारीआ वीचारि देखु समालि ॥
LINE 29
ਬਨਫਿਰਿਥਕੇਬਨਵਾਸੀਆਪਿਰੁਗੁਰਮਤਿਰਿਦੈਨਿਹਾਲਿ੧॥॥
ਜੰਗਲਾਂ ਵਿਚ ਭਟਕ ਭਟਕ ਕੇ ਥੱਕੇ ਹੋਏ ਹੇ ਜੰਗਲ-ਵਾਸੀ (ਮਨ)! (ਤੇਰਾ) ਮਾਲਕ-ਪ੍ਰਭੂ (ਤੇਰੇ) ਹਿਰਦੇ ਵਿਚ (ਵੱਸ ਰਿਹਾ ਹੈ, ਉਸ ਨੂੰ) ਗੁਰੂ ਦੀ ਮਤਿ ਲੈ ਕੇ (ਆਪਣੇ ਅੰਦਰ) ਵੇਖ ॥੧॥
The forest-dwellers have grown weary of wandering in the forests; following the Guru's Teachings, see your Husband Lord within your heart. ||1||
बन फिरि थके बन वासीआ पिरु गुरमति रिदै निहालि ॥१॥
LINE 30
ਮਨਕਰਹਲਾਗੁਰਗੋਵਿੰਦੁਸਮਾਲਿ੧॥॥ਰਹਾਉ॥
ਊਠ ਦੇ ਬੱਚੇ ਵਾਂਗ ਹੇ (ਮੇਰੇ) ਬੇ-ਮੁਹਾਰ ਮਨ! ਤੂੰ ਪਰਮਾਤਮਾ (ਦੀ ਯਾਦ) ਨੂੰ (ਆਪਣੇ ਅੰਦਰ) ਸਾਂਭ ਕੇ ਰੱਖ ॥੧॥ ਰਹਾਉ ॥
O camel-like mind, dwell upon the Guru and the Lord of the Universe. ||1||Pause||
मन करहला गुर गोविंदु समालि ॥१॥ रहाउ ॥
LINE 31
ਮਨਕਰਹਲਾਵੀਚਾਰੀਆਮਨਮੁਖਫਾਥਿਆਮਹਾਜਾਲਿ॥
ਹੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, (ਵੇਖ,) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ ਵਿਚ ਫਸੇ ਪਏ ਹਨ।
O camel-like contemplative mind, the self-willed manmukhs are caught in the great net.
मन करहला वीचारीआ मनमुख फाथिआ महा जालि ॥
LINE 32
ਗੁਰਮੁਖਿਪ੍ਰਾਣੀਮੁਕਤੁਹੈਹਰਿਹਰਿਨਾਮੁਸਮਾਲਿ੨॥॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਸੰਭਾਲ ਕੇ (ਇਸ ਜਾਲ ਤੋਂ) ਬਚ ਜਾਂਦਾ ਹੈ ॥੨॥
The mortal who becomes Gurmukh is liberated, dwelling upon the Name of the Lord, Har, Har. ||2||
गुरमुखि प्राणी मुकतु है हरि हरि नामु समालि ॥२॥
LINE 33
ਮਨਕਰਹਲਾਮੇਰੇਪਿਆਰਿਆਸਤਿਸੰਗਤਿਸਤਿਗੁਰੁਭਾਲਿ॥
ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਸਾਧ ਸੰਗਤਿ ਵਿਚ ਜਾਹ, (ਉਥੇ) ਗੁਰੂ ਨੂੰ ਲੱਭ।
O my dear beloved camel-like mind, seek the Sat Sangat, the True Congregation, and the True Guru.
मन करहला मेरे पिआरिआ सतिसंगति सतिगुरु भालि ॥
LINE 34
ਸਤਿਸੰਗਤਿਲਗਿਹਰਿਧਿਆਈਐਹਰਿਹਰਿਚਲੈਤੇਰੈਨਾਲਿ੩॥॥
ਸਾਧ ਸੰਗਤਿ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਹਰਿ-ਨਾਮ ਹੀ ਤੇਰੇ ਨਾਲ (ਸਦਾ) ਸਾਥ ਕਰੇਗਾ ॥੩॥
Joining the Sat Sangat, meditate on the Lord, and the Lord, Har, Har, shall go along with you. ||3||
सतिसंगति लगि हरि धिआईऐ हरि हरि चलै तेरै नालि ॥३॥
LINE 35
ਮਨਕਰਹਲਾਵਡਭਾਗੀਆਹਰਿਏਕਨਦਰਿਨਿਹਾਲਿ॥
ਹੇ ਬੇ-ਮੁਹਾਰ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ ਜਿਸ ਉੱਤੇ ਪਰਮਾਤਮਾ ਮਿਹਰ ਦੀ ਇਕ ਨਿਗਾਹ ਕਰਦਾ ਹੈ।
O very fortunate camel-like mind, with one Glance of Grace from the Lord, you shall be enraptured.
मन करहला वडभागीआ हरि एक नदरि निहालि ॥