ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 22
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚਾਰੇਅਗਨਿਨਿਵਾਰਿਮਰੁਗੁਰਮੁਖਿਹਰਿਜਲੁਪਾਇ
ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ-ਜਲ ਪਾ ਕੇ (ਹਿਰਦੇ ਵਿਚ) ਧੁਖਦੀਆਂ ਚੌਹਾਂ ਅੱਗਾਂ ਨੂੰ ਬੁਝਾ ਦੇ (ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ) ਮਰ ਜਾ।
The Gurmukh puts out the four fires, with the Water of the Lord's Name.
चारे अगनि निवारि मरु गुरमुखि हरि जलु पाइ ॥
LINE 02
ਅੰਤਰਿਕਮਲੁਪ੍ਰਗਾਸਿਆਅੰਮ੍ਰਿਤੁਭਰਿਆਅਘਾਇ
(ਇਸ ਤਰ੍ਹਾਂ) ਤੇਰੇ ਅੰਦਰ (ਹਿਰਦਾ-) ਕੌਲ ਖਿੜ ਪਏਗਾ, (ਤੇਰੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰ ਜਾਏਗਾ।
The lotus blossoms deep within the heart, and filled with Ambrosial Nectar, one is satisfied.
अंतरि कमलु प्रगासिआ अंम्रितु भरिआ अघाइ ॥
LINE 03
ਨਾਨਕਸਤਿਗੁਰੁਮੀਤੁਕਰਿਸਚੁਪਾਵਹਿਦਰਗਹਜਾਇ੪੨੦॥॥॥
ਹੇ ਨਾਨਕ! ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ ॥੪॥੨੦॥{21-22}
O Nanak, make the True Guru your friend; going to His Court, you shall obtain the True Lord. ||4||20||
नानक सतिगुरु मीतु करि सचु पावहि दरगह जाइ ॥४॥२०॥
LINE 04
ਸਿਰੀਰਾਗੁਮਹਲਾ
Siree Raag, First Mahalaa:
सिरीरागु महला १ ॥
LINE 05
ਹਰਿਹਰਿਜਪਹੁਪਿਆਰਿਆਗੁਰਮਤਿਲੇਹਰਿਬੋਲਿ
ਹੇ ਪਿਆਰੇ! ਹਰਿ-ਨਾਮ ਜਪੋ, ਗੁਰੂ ਦੀ ਮਤਿ ਉਤੇ ਤੁਰ ਕੇ ਹਰੀ ਦਾ ਸਿਮਰਨ ਕਰੋ।
Meditate on the Lord, Har, Har, O my beloved; follow the Guru's Teachings, and speak of the Lord.
हरि हरि जपहु पिआरिआ गुरमति ले हरि बोलि ॥
LINE 06
ਮਨੁਸਚਕਸਵਟੀਲਾਈਐਤੁਲੀਐਪੂਰੈਤੋਲਿ
ਜਦੋਂ ਮਨ ਸਿਮਰਨ ਦੀ ਕਸਵੱਟੀ ਉਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿਚ ਪੂਰਾ ਉਤਰਦਾ ਹੈ।
Apply the Touchstone of Truth to your mind, and see if it comes up to its full weight.
मनु सच कसवटी लाईऐ तुलीऐ पूरै तोलि ॥
LINE 07
ਕੀਮਤਿਕਿਨੈਪਾਈਐਰਿਦਮਾਣਕਮੋਲਿਅਮੋਲਿ॥॥
ਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ॥੧॥
No one has found the worth of the ruby of the heart; its value cannot be estimated. ||1||
कीमति किनै न पाईऐ रिद माणक मोलि अमोलि ॥१॥
LINE 08
ਭਾਈਰੇਹਰਿਹੀਰਾਗੁਰਮਾਹਿ
ਹੇ ਭਾਈ! ਇਹ ਕੀਮਤੀ ਹਰਿ-ਨਾਮ ਗੁਰੂ ਦੇ ਕੋਲ ਹੈ।
O Siblings of Destiny, the Diamond of the Lord is within the Guru.
भाई रे हरि हीरा गुर माहि ॥
LINE 09
ਸਤਿਸੰਗਤਿਸਤਿਗੁਰੁਪਾਈਐਅਹਿਨਿਸਿਸਬਦਿਸਲਾਹਿ॥॥ਰਹਾਉ
ਗੁਰੂ ਸਾਧ ਸੰਗਤਿ ਵਿਚ ਮਿਲਦਾ ਹੈ। (ਸੋ, ਹੇ ਭਾਈ! ਸਾਧ ਸੰਗਤਿ ਵਿਚ ਜਾ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ॥੧॥ ਰਹਾਉ ॥
The True Guru is found in the Sat Sangat, the True Congregation. Day and night, praise the Word of His Shabad. ||1||Pause||
सतिसंगति सतिगुरु पाईऐ अहिनिसि सबदि सलाहि ॥१॥ रहाउ ॥
LINE 10
ਸਚੁਵਖਰੁਧਨੁਰਾਸਿਲੈਪਾਈਐਗੁਰਪਰਗਾਸਿ
(ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ।
The True Merchandise, Wealth and Capital are obtained through the Radiant Light of the Guru.
सचु वखरु धनु रासि लै पाईऐ गुर परगासि ॥
LINE 11
ਜਿਉਅਗਨਿਮਰੈਜਲਿਪਾਇਐਤਿਉਤ੍ਰਿਸਨਾਦਾਸਨਿਦਾਸਿ
ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ।
Just as fire is extinguished by pouring on water, desire becomes the slave of the Lord's slaves.
जिउ अगनि मरै जलि पाइऐ तिउ त्रिसना दासनि दासि ॥
LINE 12
ਜਮਜੰਦਾਰੁਲਗਈਇਉਭਉਜਲੁਤਰੈਤਰਾਸਿ॥॥
(ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ॥੨॥
The Messenger of Death will not touch you; in this way, you shall cross over the terrifying world-ocean, carrying others across with you. ||2||
जम जंदारु न लगई इउ भउजलु तरै तरासि ॥२॥
LINE 13
ਗੁਰਮੁਖਿਕੂੜੁਭਾਵਈਸਚਿਰਤੇਸਚਭਾਇ
ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ (ਭਾਵ, ਉਹ ਦੁਨੀਆਵੀ ਪਦਾਰਥਾਂ ਵਿਚ ਚਿੱਤ ਨਹੀਂ ਜੋੜਦੇ) ਉਹ ਸੱਚੇ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ।
The Gurmukhs do not like falsehood. They are imbued with Truth; they love only Truth.
गुरमुखि कूड़ु न भावई सचि रते सच भाइ ॥
LINE 14
ਸਾਕਤਸਚੁਭਾਵਈਕੂੜੈਕੂੜੀਪਾਂਇ
(ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ। ਕੂੜ ਵਿਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ)।
The shaaktas, the faithless cynics, do not like the Truth; false are the foundations of the false.
साकत सचु न भावई कूड़ै कूड़ी पांइ ॥
LINE 15
ਸਚਿਰਤੇਗੁਰਿਮੇਲਿਐਸਚੇਸਚਿਸਮਾਇ॥॥
(ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ ॥੩॥
Imbued with Truth, you shall meet the Guru. The true ones are absorbed into the True Lord. ||3||
सचि रते गुरि मेलिऐ सचे सचि समाइ ॥३॥
LINE 16
ਮਨਮਹਿਮਾਣਕੁਲਾਲੁਨਾਮੁਰਤਨੁਪਦਾਰਥੁਹੀਰੁ
ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ।
Within the mind are emeralds and rubies, the Jewel of the Naam, treasures and diamonds.
मन महि माणकु लालु नामु रतनु पदारथु हीरु ॥
LINE 17
ਸਚੁਵਖਰੁਧਨੁਨਾਮੁਹੈਘਟਿਘਟਿਗਹਿਰਗੰਭੀਰੁ
ਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ। ਉਸ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ।
The Naam is the True Merchandise and Wealth; in each and every heart, His Presence is deep and profound.
सचु वखरु धनु नामु है घटि घटि गहिर गंभीरु ॥
LINE 18
ਨਾਨਕਗੁਰਮੁਖਿਪਾਈਐਦਇਆਕਰੇਹਰਿਹੀਰੁ੪੨੧॥॥॥
(ਪਰ) ਹੇ ਨਾਨਕ! ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ ॥੪॥੨੧॥
O Nanak, the Gurmukh finds the Diamond of the Lord, by His Kindness and Compassion. ||4||21||
नानक गुरमुखि पाईऐ दइआ करे हरि हीरु ॥४॥२१॥
LINE 19
ਸਿਰੀਰਾਗੁਮਹਲਾ
Siree Raag, First Mahalaa:
सिरीरागु महला १ ॥
LINE 20
ਭਰਮੇਭਾਹਿਵਿਝਵੈਜੇਭਵੈਦਿਸੰਤਰਦੇਸੁ
(ਗੁਰੂ ਦੀ ਸਰਨ ਛੱਡ ਕੇ) ਜੇ ਮਨੁੱਖ (ਸੰਨਿਆਸ-ਭੇਖ ਧਾਰ ਕੇ) ਦੇਸ ਦੇਸ ਵਿਚ ਭੌਂਦਾ ਫਿਰੇ, (ਥਾਂ ਥਾਂ) ਭੌਣ ਨਾਲ (ਤ੍ਰਿਸ਼ਨਾ ਦੀ) ਅੱਗ ਬੁੱਝ ਨਹੀਂ ਸਕਦੀ।
The fire of doubt is not extinguished, even by wandering through foreign lands and countries.
भरमे भाहि न विझवै जे भवै दिसंतर देसु ॥
LINE 21
ਅੰਤਰਿਮੈਲੁਉਤਰੈਧ੍ਰਿਗੁਜੀਵਣੁਧ੍ਰਿਗੁਵੇਸੁ
ਅੰਦਰੋਂ (ਵਿਕਾਰਾਂ ਦੀ) ਮੈਲ ਨਹੀਂ ਲਹਿੰਦੀ, ਅਜੇਹਾ ਜੀਵਨ ਫਿਟਕਾਰ-ਜੋਗ ਹੀ ਰਹਿੰਦਾ ਹੈ, ਅਜੇਹਾ ਭੇਖ ਫਿਟਕਾਰ ਹੀ ਖਾਂਦਾ ਹੈ।
If inner filth is not removed, one's life is cursed, and one's clothes are cursed.
अंतरि मैलु न उतरै ध्रिगु जीवणु ध्रिगु वेसु ॥
LINE 22
ਹੋਰੁਕਿਤੈਭਗਤਿਹੋਵਈਬਿਨੁਸਤਿਗੁਰਕੇਉਪਦੇਸ॥॥
(ਇਹ ਗੱਲ ਪੱਕ ਜਾਣ ਕਿ) ਸਤਿਗੁਰੂ ਦੀ ਸਿੱਖਿਆ ਗ੍ਰਹਿਣ ਕਰਨ ਤੋਂ ਬਿਨਾ ਹੋਰ ਕਿਸੇ ਥਾਂ ਭੀ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ (ਤੇ ਭਗਤੀ ਤੋਂ ਬਿਨਾ ਤ੍ਰਿਸ਼ਨਾ ਨਹੀਂ ਮੁੱਕਦੀ) ॥੧॥
There is no other way to perform devotional worship, except through the Teachings of the True Guru. ||1||
होरु कितै भगति न होवई बिनु सतिगुर के उपदेस ॥१॥
LINE 23
ਮਨਰੇਗੁਰਮੁਖਿਅਗਨਿਨਿਵਾਰਿ
ਹੇ ਮਨ! ਗੁਰੂ ਦੀ ਸਰਨ ਪੈ ਕੇ (ਤ੍ਰਿਸ਼ਨਾ ਦੀ) ਅੱਗ ਦੂਰ ਕਰ ਸਕੀਦੀ ਹੈ।
O mind, become Gurmukh, and extinguish the fire within.
मन रे गुरमुखि अगनि निवारि ॥
LINE 24
ਗੁਰਕਾਕਹਿਆਮਨਿਵਸੈਹਉਮੈਤ੍ਰਿਸਨਾਮਾਰਿ॥॥ਰਹਾਉ
ਜਦੋਂ ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਮਨ ਵਿਚ ਟਿਕ ਜਾਏ, ਤਾਂ ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹੋ ਜਾਵਾਂ, ਇਹ ਲਾਲਚ ਮੁਕਾ ਲਈਦਾ ਹੈ ॥੧॥ ਰਹਾਉ ॥
Let the Words of the Guru abide within your mind; let egotism and desires die. ||1||Pause||
गुर का कहिआ मनि वसै हउमै त्रिसना मारि ॥१॥ रहाउ ॥
LINE 25
ਮਨੁਮਾਣਕੁਨਿਰਮੋਲੁਹੈਰਾਮਨਾਮਿਪਤਿਪਾਇ
ਪਰਮਾਤਮਾ ਦੇ ਨਾਮ ਵਿਚ ਜੁੜ ਕੇ ਇਹ ਮਨ ਵਡ-ਮੁੱਲਾ ਮੋਤੀ ਬਣ ਜਾਂਦਾ ਹੈ, (ਹਰ ਥਾਂ) ਇੱਜ਼ਤ ਪਾਂਦਾ ਹੈ।
The jewel of the mind is priceless; through the Name of the Lord, honor is obtained.
मनु माणकु निरमोलु है राम नामि पति पाइ ॥
LINE 26
ਮਿਲਿਸਤਿਸੰਗਤਿਹਰਿਪਾਈਐਗੁਰਮੁਖਿਹਰਿਲਿਵਲਾਇ
(ਪਰ) ਪਰਮਾਤਮਾ ਦਾ ਨਾਮ ਸਾਧ ਸੰਗਤਿ ਵਿਚ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੁੜਦੀ ਹੈ।
Join the Sat Sangat, the True Congregation, and find the Lord. The Gurmukh embraces love for the Lord.
मिलि सतिसंगति हरि पाईऐ गुरमुखि हरि लिव लाइ ॥
LINE 27
ਆਪੁਗਇਆਸੁਖੁਪਾਇਆਮਿਲਿਸਲਲੈਸਲਲਸਮਾਇ॥॥
(ਪ੍ਰਭੂ-ਚਰਨਾਂ ਵਿਚ ਸੁਰਤ ਟਿਕਿਆਂ ਮਨੁੱਖ ਦੇ ਅੰਦਰੋਂ) ਆਪਾ-ਭਾਵ ਦੂਰ ਹੋ ਜਾਂਦਾ ਹੈ, ਆਤਮਕ ਅਨੰਦ ਮਿਲਦਾ ਹੈ (ਪਰਮਾਤਮਾ ਨਾਲ ਮਨੁੱਖ ਇਉਂ ਇਕ-ਮਿਕ ਹੋ ਜਾਂਦਾ ਹੈ) ਜਿਵੇਂ ਪਾਣੀ ਨਾਲ ਪਾਣੀ ਮਿਲ ਕੇ ਇਕ-ਰੂਪ ਹੋ ਜਾਂਦਾ ਹੈ ॥੨॥
Give up your selfishness, and you shall find peace; like water mingling with water, you shall merge in absorption. ||2||
आपु गइआ सुखु पाइआ मिलि सललै सलल समाइ ॥२॥
LINE 28
ਜਿਨਿਹਰਿਹਰਿਨਾਮੁਚੇਤਿਓਸੁਅਉਗਣਿਆਵੈਜਾਇ
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਕਾਰੀ ਜੀਵਨ ਵਿਚ ਰਹਿ ਕੇ ਜੰਮਦਾ ਮਰਦਾ ਹੈ।
Those who have not contemplated the Name of the Lord, Har, Har, are unworthy; they come and go in reincarnation.
जिनि हरि हरि नामु न चेतिओ सु अउगणि आवै जाइ ॥
LINE 29
ਜਿਸੁਸਤਿਗੁਰੁਪੁਰਖੁਭੇਟਿਓਸੁਭਉਜਲਿਪਚੈਪਚਾਇ
ਜਿਸ ਮਨੁੱਖ ਨੂੰ ਸਤਿਗੁਰੂ ਨਹੀਂ ਮਿਲਿਆ ਉਹ ਸੰਸਾਰ-ਸਮੁੰਦਰ (ਦੇ ਵਿਕਾਰਾਂ) ਵਿਚ ਹੀ ਖ਼ੁਆਰ ਹੁੰਦਾ ਰਹਿੰਦਾ ਹੈ।
One who has not met with the True Guru, the Primal Being, is bothered and bewildered in the terrifying world-ocean.
जिसु सतिगुरु पुरखु न भेटिओ सु भउजलि पचै पचाइ ॥
LINE 30
ਇਹੁਮਾਣਕੁਜੀਉਨਿਰਮੋਲੁਹੈਇਉਕਉਡੀਬਦਲੈਜਾਇ॥॥
(ਪ੍ਰਭੂ ਦੀ ਅੰਸ) ਇਹ ਜਿੰਦ ਵਡ-ਮੁੱਲਾ ਮੋਤੀ ਹੈ, (ਪਰ) ਇਸ ਤਰ੍ਹਾਂ (ਵਿਕਾਰਾਂ ਵਿਚ ਖਚਿਤ ਹੋ ਕੇ) ਕਉਡੀ ਦੇ ਵੱਟੇ ਜ਼ਾਇਆ ਹੋ ਜਾਂਦਾ ਹੈ ॥੩॥
This jewel of the soul is priceless, and yet it is being squandered like this, in exchange for a mere shell. ||3||
इहु माणकु जीउ निरमोलु है इउ कउडी बदलै जाइ ॥३॥
LINE 31
ਜਿੰਨਾਸਤਿਗੁਰੁਰਸਿਮਿਲੈਸੇਪੂਰੇਪੁਰਖਸੁਜਾਣ
ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸਤਿਗੁਰੂ ਮਿਲਦਾ ਹੈ, ਉਹ ਪੂਰੇ (ਭਾਂਡੇ) ਹਨ, ਉਹ ਸਿਆਣੇ ਹਨ।
Those who joyfully meet with the True Guru are perfectly fulfilled and wise.
जिंना सतिगुरु रसि मिलै से पूरे पुरख सुजाण ॥
LINE 32
ਗੁਰਮਿਲਿਭਉਜਲੁਲੰਘੀਐਦਰਗਹਪਤਿਪਰਵਾਣੁ
(ਕਿਉਂਕਿ) ਗੁਰੂ ਨੂੰ ਮਿਲ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਮਿਲਦੀ ਹੈ, ਕਬੂਲ ਹੋਵੀਦਾ ਹੈ।
Meeting with the Guru, they cross over the terrifying world-ocean. In the Court of the Lord, they are honored and approved.
गुर मिलि भउजलु लंघीऐ दरगह पति परवाणु ॥
LINE 33
ਨਾਨਕਤੇਮੁਖਉਜਲੇਧੁਨਿਉਪਜੈਸਬਦੁਨੀਸਾਣੁ੪੨੨॥॥॥
ਹੇ ਨਾਨਕ! ਉਹ ਬੰਦੇ ਉੱਜਲ-ਮੁੱਖ (ਸੁਰਖ਼ਰੂ) ਹਨ, ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ-ਵਾਜਾ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ), (ਸਿਮਰਨ ਦੀ) ਲਹਰ ਉੱਠੀ ਰਹਿੰਦੀ ਹੈ ॥੪॥੨੨॥
O Nanak, their faces are radiant; the Music of the Shabad, the Word of God, wells up within them. ||4||22||
नानक ते मुख उजले धुनि उपजै सबदु नीसाणु ॥४॥२२॥
LINE 34
ਸਿਰੀਰਾਗੁਮਹਲਾ
Siree Raag, First Mahalaa:
सिरीरागु महला १ ॥
LINE 35
ਵਣਜੁਕਰਹੁਵਣਜਾਰਿਹੋਵਖਰੁਲੇਹੁਸਮਾਲਿ
ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ।
Make your deals, dealers, and take care of your merchandise.
वणजु करहु वणजारिहो वखरु लेहु समालि ॥
LINE 36
ਤੈਸੀਵਸਤੁਵਿਸਾਹੀਐਜੈਸੀਨਿਬਹੈਨਾਲਿ
ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ।
Buy that object which will go along with you.
तैसी वसतु विसाहीऐ जैसी निबहै नालि ॥
LINE 37
ਅਗੈਸਾਹੁਸੁਜਾਣੁਹੈਲੈਸੀਵਸਤੁਸਮਾਲਿ॥॥
ਪਰਲੋਕ ਵਿਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ ॥੧॥
In the next world, the All-knowing Merchant will take this object and care for it. ||1||
अगै साहु सुजाणु है लैसी वसतु समालि ॥१॥
LINE 38
ਭਾਈਰੇਰਾਮੁਕਹਹੁਚਿਤੁਲਾਇ
ਹੇ ਭਾਈ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ।
O Siblings of Destiny, chant the Lord's Name, and focus your consciousness on Him.
भाई रे रामु कहहु चितु लाइ ॥
LINE 39
ਹਰਿਜਸੁਵਖਰੁਲੈਚਲਹੁਸਹੁਦੇਖੈਪਤੀਆਇ॥॥ਰਹਾਉ
(ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ ॥੧॥ ਰਹਾਉ ॥
Take the Merchandise of the Lord's Praises with you. Your Husband Lord shall see this and approve. ||1||Pause||
हरि जसु वखरु लै चलहु सहु देखै पतीआइ ॥१॥ रहाउ ॥