ਪ੍ਰਭਕੇਚਾਕਰਸੇਭਲੇ॥
(ਜੇਹੜੇ ਮਨੁੱਖ) ਪਰਮਾਤਮਾ ਦੇ ਸੇਵਕ ਬਣਦੇ ਹਨ,
The slaves of God are good.
प्रभ के चाकर से भले ॥
ਨਾਨਕਤਿਨਮੁਖਊਜਲੇ੪੩੧੪੧॥॥॥॥
ਹੇ ਨਾਨਕ! (ਆਖ-) ਉਹ ਭਾਗਾਂ ਵਾਲੇ ਹੋ ਜਾਂਦੇ ਹਨ (ਪਰਮਾਤਮਾ ਦੇ ਦਰਬਾਰ ਵਿਚ) ਉਹਨਾਂ ਦੇ ਮੂੰਹ ਰੋਸ਼ਨ ਹੁੰਦੇ ਹਨ ॥੪॥੩॥੧੪੧॥
O Nanak, their faces are radiant. ||4||3||141||
नानक तिन मुख ऊजले ॥४॥३॥१४१॥
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਜੀਅਰੇਓਲੑਾਨਾਮਕਾ॥
ਹੇ ਮੇਰੀ ਜਿੰਦੇ! ਪਰਮਾਤਮਾ ਦੇ ਨਾਮ ਦਾ (ਹੀ) ਆਸਰਾ (ਲੋਕ ਪਰਲੋਕ ਵਿਚ ਸਹਾਇਤਾ ਕਰਦਾ ਹੈ)।
Hey, soul: your only Support is the Naam, the Name of the Lord.
जीअरे ओला नाम का ॥
ਅਵਰੁਜਿਕਰਨਕਰਾਵਨੋਤਿਨਮਹਿਭਉਹੈਜਾਮਕਾ੧॥॥ਰਹਾਉ॥
(ਨਾਮ ਤੋਂ ਬਿਨਾ ਮਾਇਆ ਦੀ ਖ਼ਾਤਰ) ਹੋਰ ਜਿਤਨਾ ਭੀ ਉੱਦਮ-ਜਤਨ ਹੈ ਉਹਨਾਂ ਸਾਰੇ ਕੰਮਾਂ ਵਿਚ ਆਤਮਕ ਮੌਤ ਦਾ ਖ਼ਤਰਾ (ਬਣਦਾ ਜਾਂਦਾ ਹੈ) ॥੧॥ ਰਹਾਉ ॥
Whatever else you do or make happen, the fear of death still hangs over you. ||1||Pause||
अवरु जि करन करावनो तिन महि भउ है जाम का ॥१॥ रहाउ ॥
ਅਵਰਜਤਨਿਨਹੀਪਾਈਐ॥
(ਸਿਮਰਨ ਤੋਂ ਬਿਨਾ ਕਿਸੇ ਭੀ) ਹੋਰ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ।
He is not obtained by any other efforts.
अवर जतनि नही पाईऐ ॥
ਵਡੈਭਾਗਿਹਰਿਧਿਆਈਐ੧॥॥
(ਪਰ) ਵੱਡੀ ਕਿਸਮਤਿ ਨਾਲ ਹੀ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ॥੧॥
By great good fortune, meditate on the Lord. ||1||
वडै भागि हरि धिआईऐ ॥१॥
ਲਾਖਹਿਕਮਤੀਜਾਨੀਐ॥
(ਜੇ ਜਗਤ ਵਿਚ) ਲੱਖਾਂ ਚਤੁਰਾਈਆਂ ਦੇ ਕਾਰਨ ਇੱਜ਼ਤ ਖੱਟ ਲਈਏ,
You may know hundreds of thousands of clever tricks,
लाख हिकमती जानीऐ ॥
ਆਗੈਤਿਲੁਨਹੀਮਾਨੀਐ੨॥॥
ਪਰਲੋਕ ਵਿਚ (ਇਹਨਾਂ ਹਿਕਮਤਾਂ ਦੇ ਕਾਰਨ) ਰਤਾ ਜਿਤਨਾ ਭੀ ਆਦਰ ਨਹੀਂ ਮਿਲਦਾ ॥੨॥
but not even one will be of any use at all hereafter. ||2||
आगै तिलु नही मानीऐ ॥२॥
ਅਹੰਬੁਧਿਕਰਮਕਮਾਵਨੇ॥
(ਹੇ ਜਿੰਦੇ! ਜੇ ਆਪਣੇ ਵਲੋਂ ਧਾਰਮਿਕ) ਕੰਮ (ਭੀ) ਕੀਤੇ ਜਾਣ (ਪਰ ਉਹ) ਹਉਮੈ ਵਾਲੀ ਅਕਲ ਵਧਾਣ ਵਾਲੇ ਹੀ ਹੋਣ,
Good deeds done in the pride of ego are swept away,
अहंबुधि करम कमावने ॥
ਗ੍ਰਿਹਬਾਲੂਨੀਰਿਬਹਾਵਨੇ੩॥॥
ਤਾਂ ਉਹ ਅਜੇਹੇ ਕਰਮ ਰੇਤ ਦੇ ਘਰਾਂ ਵਾਂਗ ਹੀ ਹਨ ਜਿਨ੍ਹਾਂ ਨੂੰ (ਹੜ੍ਹ ਦੇ) ਪਾਣੀ ਨੇ ਰੋੜ੍ਹ ਦਿੱਤਾ ॥੩॥
like the house of sand by water. ||3||
ग्रिह बालू नीरि बहावने ॥३॥
ਪ੍ਰਭੁਕ੍ਰਿਪਾਲੁਕਿਰਪਾਕਰੈ॥
ਦਇਆ ਦਾ ਸੋਮਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ,
When God the Merciful shows His Mercy,
प्रभु क्रिपालु किरपा करै ॥
ਨਾਮੁਨਾਨਕਸਾਧੂਸੰਗਿਮਿਲੈ੪੪੧੪੨॥॥॥॥
ਹੇ ਨਾਨਕ! (ਆਖ-) ਉਸ ਨੂੰ ਗੁਰੂ ਦੀ ਸੰਗਤਿ ਵਿਚ ਪਰਮਾਤਮਾ ਦਾ ਨਾਮ ਮਿਲਦਾ ਹੈ ॥੪॥੪॥੧੪੨॥
Nanak receives the Naam in the Saadh Sangat, the Company of the Holy. ||4||4||142||
नामु नानक साधू संगि मिलै ॥४॥४॥१४२॥
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਬਾਰਨੈਬਲਿਹਾਰਨੈਲਖਬਰੀਆ॥
ਹੇ ਭਾਈ! ਮੈਂ (ਪਰਮਾਤਮਾ ਦੇ ਨਾਮ ਤੋਂ) ਲੱਖਾਂ ਵਾਰੀ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।
I am a sacrifice, dedicated hundreds of thousands of times, to my Lord and Master.
बारनै बलिहारनै लख बरीआ ॥
ਨਾਮੋਹੋਨਾਮੁਸਾਹਿਬਕੋਪ੍ਰਾਨਅਧਰੀਆ੧॥॥ਰਹਾਉ॥
ਮਾਲਕ-ਪ੍ਰਭੂ ਦਾ ਨਾਮ ਹੀ ਨਾਮ ਜੀਵਾਂ ਦੀਆਂ ਜਿੰਦਾਂ ਦਾ ਆਸਰਾ ਹੈ ॥੧॥ ਰਹਾਉ ॥
His Name, and His Name alone, is the Support of the breath of life. ||1||Pause||
नामो हो नामु साहिब को प्रान अधरीआ ॥१॥ रहाउ ॥
ਕਰਨਕਰਾਵਨਤੁਹੀਏਕ॥
ਹੇ ਪ੍ਰਭੂ! ਸਿਰਫ਼ ਤੂੰ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈਂ, ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈਂ।
You alone are the Doer, the Cause of causes.
करन करावन तुही एक ॥
ਜੀਅਜੰਤਕੀਤੁਹੀਟੇਕ੧॥॥
ਤੂੰ ਹੀ ਸਾਰੇ ਜੀਵਾਂ-ਜੰਤਾਂ ਦਾ ਸਹਾਰਾ ਹੈਂ ॥੧॥
You are the Support of all beings and creatures. ||1||
जीअ जंत की तुही टेक ॥१॥
ਰਾਜਜੋਬਨਪ੍ਰਭਤੂੰਧਨੀ॥
ਹੇ ਪ੍ਰਭੂ! ਤੂੰ ਹੀ ਹਕੂਮਤ ਦਾ ਮਾਲਕ ਹੈਂ, ਤੂੰ ਹੀ ਜਵਾਨੀ ਦਾ ਮਾਲਕ ਹੈਂ (ਤੈਥੋਂ ਹੀ ਜੀਵ ਦੁਨੀਆ ਵਿਚ ਹਕੂਮਤ ਕਰਨ ਦੀ ਦਾਤ ਲੈਂਦੇ ਹਨ, ਤੈਥੋਂ ਹੀ ਜਵਾਨੀ ਪ੍ਰਾਪਤ ਕਰਦੇ ਹਨ)।
O God, You are my power, authority and youth.
राज जोबन प्रभ तूं धनी ॥
ਤੂੰਨਿਰਗੁਨਤੂੰਸਰਗੁਨੀ੨॥॥
(ਜਦੋਂ ਜਗਤ ਨਹੀਂ ਸੀ ਬਣਿਆ) ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਭੀ ਤੂੰ ਹੈਂ, (ਹੁਣ ਤੂੰ ਜਗਤ ਰਚ ਦਿੱਤਾ ਹੈ) ਇਹ ਦਿੱਸਦਾ ਆਕਾਰ ਮਾਇਆ ਦੇ ਤਿੰਨਾਂ ਗੁਣਾਂ ਵਾਲਾ-ਇਹ ਭੀ ਤੂੰ ਆਪ ਹੀ ਹੈਂ ॥੨॥
You are absolute, without attributes, and also related, with the most sublime attributes. ||2||
तूं निरगुन तूं सरगुनी ॥२॥
ਈਹਾਊਹਾਤੁਮਰਖੇ॥
(ਹੇ ਪ੍ਰਭੂ! ਇਸ ਲੋਕ ਵਿਚ ਤੇ ਪਰਲੋਕ ਵਿਚ ਤੂੰ ਹੀ ਸਭ ਦੀ ਰੱਖਿਆ ਕਰਦਾ ਹੈਂ,
Here and hereafter, You are my Savior and Protector.
ईहा ऊहा तुम रखे ॥
ਗੁਰਕਿਰਪਾਤੇਕੋਲਖੇ੩॥॥
(ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਦਾ ਹੈ ॥੩॥
By Guru's Grace, some understand You. ||3||
गुर किरपा ते को लखे ॥३॥
ਅੰਤਰਜਾਮੀਪ੍ਰਭਸੁਜਾਨੁ॥
ਹੇ ਪ੍ਰਭੂ! ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀ ਸਿਆਣਾ ਹੈਂ।
God is All-knowing, the Inner-knower, the Searcher of hearts.
अंतरजामी प्रभ सुजानु ॥
ਨਾਨਕਤਕੀਆਤੁਹੀਤਾਣੁ੪੫੧੪੩॥॥॥॥
ਨਾਨਕ ਦਾ ਸਹਾਰਾ ਤੂੰ ਹੀ ਹੈਂ, ਨਾਨਕ ਦਾ ਤਾਣ ਤੂੰ ਹੀ ਹੈਂ ॥੪॥੫॥੧੪੩॥
You are Nanak's strength and support. ||4||5||143||
नानक तकीआ तुही ताणु ॥४॥५॥१४३॥
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਹਰਿਹਰਿਹਰਿਆਰਾਧੀਐ॥
(ਹੇ ਭਾਈ!) ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
Worship and adore the Lord, Har, Har, Har.
हरि हरि हरि आराधीऐ ॥
ਸੰਤਸੰਗਿਹਰਿਮਨਿਵਸੈਭਰਮੁਮੋਹੁਭਉਸਾਧੀਐ੧॥॥ਰਹਾਉ॥
ਸੰਤਾਂ ਦੀ ਸੰਗਤਿ ਵਿਚ (ਹੀ) ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਭਟਕਣਾ ਨੂੰ, ਮੋਹ ਨੂੰ ਤੇ ਡਰ-ਸਹਮ ਨੂੰ ਕਾਬੂ ਕੀਤਾ ਜਾ ਸਕਦਾ ਹੈ ॥੧॥ ਰਹਾਉ ॥
In the Society of the Saints, He dwells in the mind; doubt, emotional attachment and fear are vanquished. ||1||Pause||
संतसंगि हरि मनि वसै भरमु मोहु भउ साधीऐ ॥१॥ रहाउ ॥
ਬੇਦਪੁਰਾਣਸਿਮ੍ਰਿਤਿਭਨੇ॥
(ਹੇ ਭਾਈ! ਪੰਡਤ ਲੋਕ ਭਾਵੇਂ) ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ) ਪੜ੍ਹਦੇ ਹਨ,
The Vedas, the Puraanas and the Simritees are heard to proclaim
बेद पुराण सिम्रिति भने ॥
ਸਭਊਚਬਿਰਾਜਿਤਜਨਸੁਨੇ੧॥॥
ਪਰ ਸੰਤ ਜਨ ਹੋਰ ਸਭ ਲੋਕਾਂ ਤੋਂ ਉੱਚੇ ਆਤਮਕ ਟਿਕਾਣੇ ਤੇ ਟਿਕੇ ਹੋਏ ਸੁਣੇ ਜਾਂਦੇ ਹਨ ॥੧॥
that the Lord's servant dwells as the highest of all. ||1||
सभ ऊच बिराजित जन सुने ॥१॥
ਸਗਲਅਸਥਾਨਭੈਭੀਤਚੀਨ॥
(ਹੇ ਭਾਈ!) ਹੋਰ ਸਾਰੇ ਹਿਰਦੇ-ਥਾਂ ਡਰਾਂ ਨਾਲ ਸਹਮੇ ਹੋਏ ਵੇਖੀਦੇ ਹਨ,
All places are filled with fear - know this well.
सगल असथान भै भीत चीन ॥
ਰਾਮਸੇਵਕਭੈਰਹਤਕੀਨ੨॥॥
(ਪਰਮਾਤਮਾ ਦੇ ਸਿਮਰਨ ਨੇ) ਪਰਮਾਤਮਾ ਦੇ ਭਗਤਾਂ ਨੂੰ ਡਰਾਂ ਤੋਂ ਰਹਿਤ ਕਰ ਦਿੱਤਾ ਹੈ ॥੨॥
Only the Lord's servants are free of fear. ||2||
राम सेवक भै रहत कीन ॥२॥
ਲਖਚਉਰਾਸੀਹਜੋਨਿਫਿਰਹਿ॥
(ਹੇ ਭਾਈ! ਜੀਵ) ਚੌਰਾਸੀ ਲੱਖ ਜੂਨਾਂ ਵਿਚ ਭਟਕਦੇ ਫਿਰਦੇ ਹਨ,
People wander through 8.4 million incarnations.
लख चउरासीह जोनि फिरहि ॥
ਗੋਬਿੰਦਲੋਕਨਹੀਜਨਮਿਮਰਹਿ੩॥॥
ਪਰ ਪਰਮਾਤਮਾ ਦੇ ਭਗਤ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ ॥੩॥
God's people are not subject to birth and death. ||3||
गोबिंद लोक नही जनमि मरहि ॥३॥
ਬਲਬੁਧਿਸਿਆਨਪਹਉਮੈਰਹੀ॥
(ਜਿਨ੍ਹਾਂ ਮਨੁੱਖਾਂ ਨੇ) ਪਰਮਾਤਮਾ ਦਾ ਗੁਰੂ ਦਾ ਆਸਰਾ ਲੈ ਲਿਆ, ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
Nanak has taken to the Sanctuary of the Lord's Holy Saints;
बल बुधि सिआनप हउमै रही ॥
ਹਰਿਸਾਧਸਰਣਿਨਾਨਕਗਹੀ੪੬੧੪੪॥॥॥॥
ਹੇ ਨਾਨਕ! ਉਹ ਆਪਣੀ ਤਾਕਤ ਦਾ ਆਪਣੀ ਅਕਲ ਦਾ ਆਪਣੀ ਸਿਆਣਪ ਦਾ ਆਸਰਾ ਨਹੀਂ ਲੈਂਦੇ ॥੪॥੬॥੧੪੪॥
he has given up power, wisdom, cleverness and egotism. ||4||6||144||
हरि साध सरणि नानक गही ॥४॥६॥१४४॥
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਮਨਰਾਮਨਾਮਗੁਨਗਾਈਐ॥
ਹੇ (ਮੇਰੇ) ਮਨ! (ਆ) ਪਰਮਾਤਮਾ ਦਾ ਨਾਮ ਸਿਮਰੀਏ, ਪਰਮਾਤਮਾ ਦੇ ਗੁਣ ਗਾਇਨ ਕਰੀਏ।
O my mind, sing the Glorious Praises of the Lord's Name.
मन राम नाम गुन गाईऐ ॥
ਨੀਤਨੀਤਹਰਿਸੇਵੀਐਸਾਸਿਸਾਸਿਹਰਿਧਿਆਈਐ੧॥॥ਰਹਾਉ॥
(ਹੇ ਮਨ!) ਸਦਾ ਹੀ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ॥੧॥ ਰਹਾਉ ॥
Serve the Lord continually and continuously; with each and every breath, meditate on the Lord. ||1||Pause||
नीत नीत हरि सेवीऐ सासि सासि हरि धिआईऐ ॥१॥ रहाउ ॥
ਸੰਤਸੰਗਿਹਰਿਮਨਿਵਸੈ॥
(ਹੇ ਭਾਈ!) ਗੁਰੂ-ਸੰਤ ਦੀ ਸੰਗਤਿ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।
In the Society of the Saints, the Lord dwells in the mind,
संतसंगि हरि मनि वसै ॥
ਦੁਖੁਦਰਦੁਅਨੇਰਾਭ੍ਰਮੁਨਸੈ੧॥॥
(ਜਿਸ ਦੇ ਮਨ ਵਿਚ ਵੱਸ ਪੈਂਦਾ ਹੈ ਉਸ ਦੇ ਅੰਦਰੋਂ) ਹਰੇਕ ਕਿਸਮ ਦਾ ਦੁੱਖ ਦਰਦ ਦੂਰ ਹੋ ਜਾਂਦਾ ਹੈ, ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ, (ਮਾਇਆ ਦੀ ਖ਼ਾਤਰ) ਭਟਕਣਾ ਮੁੱਕ ਜਾਂਦੀ ਹੈ ॥੧॥
and pain, suffering, darkness and doubt depart. ||1||
दुखु दरदु अनेरा भ्रमु नसै ॥१॥
ਸੰਤਪ੍ਰਸਾਦਿਹਰਿਜਾਪੀਐ॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਹੀ) ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ।
That humble being, who meditates on the Lord, by the Grace of the Saints,
संत प्रसादि हरि जापीऐ ॥
ਸੋਜਨੁਦੂਖਿਨਵਿਆਪੀਐ੨॥॥
(ਜੇਹੜਾ ਮਨੁੱਖ ਜਪਦਾ ਹੈ) ਉਹ ਮਨੁੱਖ ਕਿਸੇ ਕਿਸਮ ਦੇ ਦੁੱਖ ਵਿਚ ਨਹੀਂ ਘਿਰਦਾ ॥੨॥
is not afflicted with pain. ||2||
सो जनु दूखि न विआपीऐ ॥२॥
ਜਾਕਉਗੁਰੁਹਰਿਮੰਤ੍ਰੁਦੇ॥
(ਹੇ ਭਾਈ!) ਗੁਰੂ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ-ਮੰਤ੍ਰ ਦੇਂਦਾ ਹੈ,
Those unto whom the Guru gives the Mantra of the Lord's Name,
जा कउ गुरु हरि मंत्रु दे ॥
ਸੋਉਬਰਿਆਮਾਇਆਅਗਨਿਤੇ੩॥॥
ਉਹ ਮਨੁੱਖ ਮਾਇਆ ਦੀ (ਤ੍ਰਿਸ਼ਨਾ) ਅੱਗ (ਵਿਚ ਸੜਨ) ਤੋਂ ਬਚ ਜਾਂਦਾ ਹੈ ॥੩॥
are saved from the fire of Maya. ||3||
सो उबरिआ माइआ अगनि ते ॥३॥
ਨਾਨਕਕਉਪ੍ਰਭਮਇਆਕਰਿ॥
(ਹੇ ਪ੍ਰਭੂ! ਮੈਂ) ਨਾਨਕ ਉਤੇ ਕਿਰਪਾ ਕਰ,
Be kind to Nanak, O God;
नानक कउ प्रभ मइआ करि ॥
ਮੇਰੈਮਨਿਤਨਿਵਾਸੈਨਾਮੁਹਰਿ੪੭੧੪੫॥॥॥॥
(ਤਾਂ ਕਿ) ਮੇਰੇ ਮਨ ਵਿਚ ਹਿਰਦੇ ਵਿਚ, ਹੇ ਹਰੀ! ਤੇਰਾ ਨਾਮ ਵੱਸ ਪਏ ॥੪॥੭॥੧੪੫॥
let the Lord's Name dwell within my mind and body. ||4||7||145||
मेरै मनि तनि वासै नामु हरि ॥४॥७॥१४५॥
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਰਸਨਾਜਪੀਐਏਕੁਨਾਮ॥
(ਹੇ ਭਾਈ!) ਜੀਭ ਨਾਲ ਹਰਿ-ਨਾਮ ਜਪਦੇ ਰਹਿਣਾ ਚਾਹੀਦਾ ਹੈ।
With your tongue, chant the Name of the One Lord.
रसना जपीऐ एकु नाम ॥
ਈਹਾਸੁਖੁਆਨੰਦੁਘਨਾਆਗੈਜੀਅਕੈਸੰਗਿਕਾਮ੧॥॥ਰਹਾਉ॥
(ਜੇ ਹਰਿ-ਨਾਮ ਜਪਦੇ ਰਹੀਏ ਤਾਂ) ਇਸ ਲੋਕ ਵਿਚ (ਇਸ ਜੀਵਨ ਵਿਚ) ਬਹੁਤ ਸੁਖ-ਆਨੰਦ ਮਿਲਦਾ ਹੈ ਤੇ ਪਰਲੋਕ ਵਿਚ (ਇਹ ਹਰਿ-ਨਾਮ) ਜਿੰਦ ਦੇ ਕੰਮ ਆਉਂਦਾ ਹੈ ॥੧॥ ਰਹਾਉ ॥
In this world, it shall bring you peace, comfort and great joy; hereafter, it shall go with your soul, and shall be of use to you. ||1||Pause||
ईहा सुखु आनंदु घना आगै जीअ कै संगि काम ॥१॥ रहाउ ॥
ਕਟੀਐਤੇਰਾਅਹੰਰੋਗੁ॥
(ਹੇ ਭਾਈ! ਹਰਿ-ਨਾਮ ਦੀ ਬਰਕਤਿ ਨਾਲ) ਤੇਰਾ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ।
The disease of your ego shall be eradicated.
कटीऐ तेरा अहं रोगु ॥
ਤੂੰਗੁਰਪ੍ਰਸਾਦਿਕਰਿਰਾਜਜੋਗੁ੧॥॥
(ਨਾਮ ਜਪ ਜਪ ਕੇ) ਗੁਰੂ ਦੀ ਕਿਰਪਾ ਨਾਲ ਤੂੰ ਗ੍ਰਿਹਸਤ ਦਾ ਸੁਖ ਭੀ ਲੈ ਸਕਦਾ ਹੈਂ, ਤੇ ਪ੍ਰਭੂ ਨਾਲ ਮਿਲਾਪ ਭੀ ਪ੍ਰਾਪਤ ਕਰ ਸਕਦਾ ਹੈਂ ॥੧॥
By Guru's Grace, practice Raja Yoga, the Yoga of meditation and success. ||1||
तूं गुर प्रसादि करि राज जोगु ॥१॥
ਹਰਿਰਸੁਜਿਨਿਜਨਿਚਾਖਿਆ॥
(ਹੇ ਭਾਈ!) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਰਸ ਚੱਖ ਲਿਆ,
Those who taste the sublime essence of the Lord
हरि रसु जिनि जनि चाखिआ ॥
ਤਾਕੀਤ੍ਰਿਸਨਾਲਾਥੀਆ੨॥॥
ਉਸ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਂਦੀ ਹੈ ॥੨॥
have their thirst quenched. ||2||
ता की त्रिसना लाथीआ ॥२॥
ਹਰਿਬਿਸ੍ਰਾਮਨਿਧਿਪਾਇਆ॥
(ਹੇ ਭਾਈ! ਜਿਸ ਮਨੁੱਖ ਨੇ ਹਰਿ-ਨਾਮ-ਰਸ ਚੱਖ ਲਿਆ) ਉਸ ਨੂੰ ਸ਼ਾਂਤੀ ਦਾ ਖ਼ਜ਼ਾਨਾ ਪਰਮਾਤਮਾ ਮਿਲ ਪਿਆ,
Those who have found the Lord, the Treasure of peace,
हरि बिस्राम निधि पाइआ ॥
ਸੋਬਹੁਰਿਨਕਤਹੀਧਾਇਆ੩॥॥
ਉਹ ਮਨੁੱਖ ਮੁੜ ਕਿਸੇ ਭੀ ਹੋਰ ਪਾਸੇ ਭਟਕਦਾ ਨਹੀਂ ਫਿਰਦਾ ॥੩॥
shall not go anywhere else again. ||3||
सो बहुरि न कत ही धाइआ ॥३॥
ਹਰਿਹਰਿਨਾਮੁਜਾਕਉਗੁਰਿਦੀਆ॥
ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ,
Those, unto whom the Guru has given the Lord's Name, Har, Har
हरि हरि नामु जा कउ गुरि दीआ ॥
ਨਾਨਕਤਾਕਾਭਉਗਇਆ੪੮੧੪੬॥॥॥॥
(ਹੇ ਨਾਨਕ) ਉਸ ਦਾ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ॥੪॥੮॥੧੪੬॥
- O Nanak, their fears are removed. ||4||8||146||
नानक ता का भउ गइआ ॥४॥८॥१४६॥