ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 210
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਗਉੜੀ₁ਪੂਰਬੀਮਹਲਾ
ਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Gauree Poorbee, Fifth Mahalaa:
रागु गउड़ी₁ पूरबी महला ५ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਹਰਿਹਰਿਕਬਹੂਮਨਹੁਬਿਸਾਰੇ
(ਹੇ ਭਾਈ!) ਕਦੇ ਭੀ ਪਰਮਾਤਮਾ ਨੂੰ ਆਪਣੇ ਮਨ ਤੋਂ ਨਾਹ ਵਿਸਾਰ।
Never forget the Lord, Har, Har, from your mind.
हरि हरि कबहू न मनहु बिसारे ॥
LINE 04
ਈਹਾਊਹਾਸਰਬਸੁਖਦਾਤਾਸਗਲਘਟਾਪ੍ਰਤਿਪਾਰੇ॥॥ਰਹਾਉ
ਉਹ ਪਰਮਾਤਮਾ ਇਸ ਲੋਕ ਵਿਚ ਤੇ ਪਰਲੋਕ ਵਿਚ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ, ਤੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲਾ ਹੈ ॥੧॥ ਰਹਾਉ ॥
Here and hereafter, He is the Giver of all peace. He is the Cherisher of all hearts. ||1||Pause||
ईहा ऊहा सरब सुखदाता सगल घटा प्रतिपारे ॥१॥ रहाउ ॥
LINE 05
ਮਹਾਕਸਟਕਾਟੈਖਿਨਭੀਤਰਿਰਸਨਾਨਾਮੁਚਿਤਾਰੇ
(ਹੇ ਭਾਈ! ਜੇਹੜਾ ਮਨੁੱਖ ਆਪਣੀ) ਜੀਭ ਨਾਲ ਉਸ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ, ਉਸ ਮਨੁੱਖ ਦੇ ਉਹ (ਪ੍ਰਭੂ) ਵੱਡੇ ਵੱਡੇ ਕਸ਼ਟ ਇਕ ਖਿਨ ਵਿਚ ਦੂਰ ਕਰ ਦੇਂਦਾ ਹੈ।
He removes the most terrible pains in an instant, if the tongue repeats His Name.
महा कसट काटै खिन भीतरि रसना नामु चितारे ॥
LINE 06
ਸੀਤਲਸਾਂਤਿਸੂਖਹਰਿਸਰਣੀਜਲਤੀਅਗਨਿਨਿਵਾਰੇ॥॥
ਜੇਹੜੇ ਮਨੁੱਖ ਉਸ ਹਰੀ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰੋਂ ਉਹ ਹਰੀ (ਤ੍ਰਿਸ਼ਨਾ ਦੀ) ਬਲਦੀ ਅੱਗ ਬੁਝਾ ਦੇਂਦਾ ਹੈ, ਉਹ (ਵਿਕਾਰਾਂ ਦੀ ਅੱਗ ਵਲੋਂ) ਠੰਢੇ-ਠਾਰ ਹੋ ਜਾਂਦੇ ਹਨ, ਉਹਨਾਂ ਦੇ ਅੰਦਰ ਸ਼ਾਂਤੀ ਤੇ ਆਨੰਦ ਹੀ ਆਨੰਦ ਬਣ ਜਾਂਦੇ ਹਨ ॥੧॥
In the Lord's Sanctuary there is soothing coolness, peace and tranquility. He has extinguished the burning fire. ||1||
सीतल सांति सूख हरि सरणी जलती अगनि निवारे ॥१॥
LINE 07
ਗਰਭਕੁੰਡਨਰਕਤੇਰਾਖੈਭਵਜਲੁਪਾਰਿਉਤਾਰੇ
(ਹੇ ਭਾਈ! ਪਰਮਾਤਮਾ ਮਾਂ ਦੇ ਪੇਟ ਦੇ ਨਰਕ-ਕੁੰਡ ਤੋਂ ਬਚਾ ਲੈਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
He saves us from the hellish pit of the womb, and carries us across the terrifying world-ocean.
गरभ कुंड नरक ते राखै भवजलु पारि उतारे ॥
LINE 08
ਚਰਨਕਮਲਆਰਾਧਤਮਨਮਹਿਜਮਕੀਤ੍ਰਾਸਬਿਦਾਰੇ॥॥
ਪਰਮਾਤਮਾ ਦੇ ਸੋਹਣੇ ਚਰਨ ਮਨ ਵਿਚ ਆਰਾਧਿਆਂ ਉਹ ਮੌਤ ਦਾ ਸਹਮ ਦੂਰ ਕਰ ਦੇਂਦਾ ਹੈ ॥੨॥
Adoring His Lotus Feet in the mind, the fear of death is banished. ||2||
चरन कमल आराधत मन महि जम की त्रास बिदारे ॥२॥
LINE 09
ਪੂਰਨਪਾਰਬ੍ਰਹਮਪਰਮੇਸੁਰਊਚਾਅਗਮਅਪਾਰੇ
(ਹੇ ਭਾਈ!) ਪਰਮਾਤਮਾ ਸਰਬ-ਵਿਆਪਕ ਹੈ, ਸਭ ਤੋਂ ਉੱਚਾ ਮਾਲਕ ਹੈ, ਅਪਹੁੰਚ ਹੈ, ਬੇਅੰਤ ਹੈ।
He is the Perfect, Supreme Lord God, the Transcendent Lord, lofty, unfathomable and infinite.
पूरन पारब्रहम परमेसुर ऊचा अगम अपारे ॥
LINE 10
ਗੁਣਗਾਵਤਧਿਆਵਤਸੁਖਸਾਗਰਜੂਏਜਨਮੁਹਾਰੇ॥॥
ਉਸ ਸੁਖਾਂ ਦੇ ਸਮੁੰਦਰ ਪ੍ਰਭੂ ਦੇ ਗੁਣ ਗਾਵਿਆਂ ਤੇ ਨਾਮ ਆਰਾਧਿਆਂ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਨਹੀਂ ਗਵਾ ਜਾਂਦਾ ॥੩॥
Singing His Glorious Praises, and meditating on the Ocean of peace, one's life is not lost in the gamble. ||3||
गुण गावत धिआवत सुख सागर जूए जनमु न हारे ॥३॥
LINE 11
ਕਾਮਿਕ੍ਰੋਧਿਲੋਭਿਮੋਹਿਮਨੁਲੀਨੋਨਿਰਗੁਣਕੇਦਾਤਾਰੇ
ਹੇ (ਮੈਂ) ਗੁਣ-ਹੀਣ ਦੇ ਦਾਤਾਰ! ਮੇਰਾ ਮਨ ਕਾਮ ਵਿਚ, ਕਰੋਧ ਵਿਚ, ਲੋਭ ਵਿਚ, ਮੋਹ ਵਿਚ ਫਸਿਆ ਪਿਆ ਹੈ।
My mind is engrossed in sexual desire, anger, greed and attachment, O Giver to the unworthy.
कामि क्रोधि लोभि मोहि मनु लीनो निरगुण के दातारे ॥
LINE 12
ਕਰਿਕਿਰਪਾਅਪੁਨੋਨਾਮੁਦੀਜੈਨਾਨਕਸਦਬਲਿਹਾਰੇ੪੧੧੩੮॥॥॥॥
ਹੇ ਨਾਨਕ! (ਅਰਦਾਸ ਕਰ ਤੇ ਆਖ)-ਮਿਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ॥੪॥੧॥੧੩੮॥
Please grant Your Grace, and bless me with Your Name; Nanak is forever a sacrifice to You. ||4||1||138||
करि किरपा अपुनो नामु दीजै नानक सद बलिहारे ॥४॥१॥१३८॥
LINE 13
ਰਾਗੁਗਉੜੀਚੇਤੀ₁ਮਹਲਾ
ਰਾਗ ਗਉੜੀ-ਚੇਤੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Gauree Chaytee, Fifth Mahalaa:
रागु गउड़ी चेती₁ महला ५ ॥
LINE 14
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 15
ਸੁਖੁਨਾਹੀਰੇਹਰਿਭਗਤਿਬਿਨਾ
(ਹੇ ਭਾਈ!) ਪਰਮਾਤਮਾ ਦੀ ਭਗਤੀ ਤੋਂ ਬਿਨਾ (ਹੋਰ ਕਿਸੇ ਤਰੀਕੇ ਨਾਲ) ਸੁਖ ਨਹੀਂ ਮਿਲ ਸਕਦਾ।
There is no peace without devotional worship of the Lord.
सुखु नाही रे हरि भगति बिना ॥
LINE 16
ਜੀਤਿਜਨਮੁਇਹੁਰਤਨੁਅਮੋਲਕੁਸਾਧਸੰਗਤਿਜਪਿਇਕਖਿਨਾ॥॥ਰਹਾਉ
(ਇਸ ਵਾਸਤੇ) ਸਾਧ ਸੰਗਤਿ ਵਿਚ ਮਿਲ ਕੇ ਪਲ ਪਲ ਪਰਮਾਤਮਾ ਦਾ ਨਾਮ ਜਪ ਤੇ ਇਹ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲੈ। ਇਹ (ਮਨੁੱਖਾ ਜਨਮ) ਇਕ ਐਸਾ ਰਤਨ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ (ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ) ॥੧॥ ਰਹਾਉ ॥
Be victorious, and win the priceless jewel of this human life, by meditating on Him in the Saadh Sangat, the Company of the Holy, even for an instant. ||1||Pause||
जीति जनमु इहु रतनु अमोलकु साधसंगति जपि इक खिना ॥१॥ रहाउ ॥
LINE 17
ਸੁਤਸੰਪਤਿਬਨਿਤਾਬਿਨੋਦ
(ਹੇ ਭਾਈ!) ਪੁੱਤਰ, ਧਨ, ਪਦਾਰਥ, ਇਸਤ੍ਰੀ ਦੇ ਲਾਡ-ਪਿਆਰ-ਅਨੇਕਾਂ ਲੋਕ-
Many have renounced and left their children,
सुत संपति बनिता बिनोद ॥
LINE 18
ਛੋਡਿਗਏਬਹੁਲੋਗਭੋਗ॥॥
ਇਹੋ ਜਿਹੇ ਮੌਜ-ਮੇਲੇ ਛੱਡ ਕੇ (ਇਥੋਂ) ਚਲੇ ਗਏ (ਤੇ ਚਲੇ ਜਾਣਗੇ) ॥੧॥
wealth, spouses, joyful games and pleasures. ||1||
छोडि गए बहु लोग भोग ॥१॥
LINE 19
ਹੈਵਰਗੈਵਰਰਾਜਰੰਗ
(ਹੇ ਭਾਈ!) ਵਧੀਆ ਘੋੜੇ, ਵਧੀਆ ਹਾਥੀ ਤੇ ਹਕੂਮਤ ਦੀਆਂ ਮੌਜਾਂ-
Horses, elephants and the pleasures of power
हैवर गैवर राज रंग ॥
LINE 20
ਤਿਆਗਿਚਲਿਓਹੈਮੂੜਨੰਗ॥॥
ਮੂਰਖ ਮਨੁੱਖ ਇਹਨਾਂ ਨੂੰ ਛੱਡ ਕੇ (ਆਖ਼ਿਰ) ਨੰਗਾ ਹੀ (ਇਥੋਂ) ਤੁਰ ਪੈਂਦਾ ਹੈ ॥੨॥
- leaving these behind, the fool must depart naked. ||2||
तिआगि चलिओ है मूड़ नंग ॥२॥
LINE 21
ਚੋਆਚੰਦਨਦੇਹਫੂਲਿਆ
(ਹੇ ਭਾਈ! ਮਨੁੱਖ ਆਪਣੇ) ਸਰੀਰ ਨੂੰ ਅਤਰ ਤੇ ਚੰਦਨ (ਆਦਿਕ ਲਾ ਕੇ) ਮਾਣ ਕਰਦਾ ਹੈ,
The body, scented with musk and sandalwood
चोआ चंदन देह फूलिआ ॥
LINE 22
ਸੋਤਨੁਧਰਸੰਗਿਰੂਲਿਆ॥॥
(ਪਰ ਇਹ ਨਹੀਂ ਸਮਝਦਾ ਕਿ) ਉਹ ਸਰੀਰ (ਆਖ਼ਿਰ) ਮਿੱਟੀ ਵਿਚ ਰੁਲ ਜਾਂਦਾ ਹੈ ॥੩॥
- that body shall come to roll in the dust. ||3||
सो तनु धर संगि रूलिआ ॥३॥
LINE 23
ਮੋਹਿਮੋਹਿਆਜਾਨੈਦੂਰਿਹੈ
(ਹੇ ਭਾਈ! ਮਾਇਆ ਦੇ) ਮੋਹ ਵਿਚ ਫਸਿਆ ਮਨੁੱਖ ਸਮਝਦਾ ਹੈ (ਕਿ ਪਰਮਾਤਮਾ ਕਿਤੇ) ਦੂਰ ਵੱਸਦਾ ਹੈ।
Infatuated with emotional attachment, they think that God is far away.
मोहि मोहिआ जानै दूरि है ॥
LINE 24
ਕਹੁਨਾਨਕਸਦਾਹਦੂਰਿਹੈ੪੧੧੩੯॥॥॥॥
(ਪਰ) ਨਾਨਕ ਆਖਦਾ ਹੈ- ਪਰਮਾਤਮਾ ਸਦਾ (ਹਰੇਕ ਜੀਵ ਦੇ ਅੰਗ ਸੰਗ ਵੱਸਦਾ ਹੈ ॥੪॥੧॥੧੩੯॥
Says Nanak, he is Ever-present! ||4||1||139||
कहु नानक सदा हदूरि है ॥४॥१॥१३९॥
LINE 25
ਗਉੜੀਮਹਲਾ
Gauree, Fifth Mahalaa:
गउड़ी महला ५ ॥
LINE 26
ਮਨਧਰਤਰਬੇਹਰਿਨਾਮਨੋ
ਹੇ ਮਨ! ਪਰਮਾਤਮਾ ਦਾ ਨਾਮ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਆਸਰਾ ਹੈ।
O mind, cross over with the Support of the Lord's Name.
मन धर तरबे हरि नाम नो ॥
LINE 27
ਸਾਗਰਲਹਰਿਸੰਸਾਸੰਸਾਰੁਗੁਰੁਬੋਹਿਥੁਪਾਰਗਰਾਮਨੋ॥॥ਰਹਾਉ
ਇਹ ਸੰਸਾਰ ਸਹਿਮ-ਫ਼ਿਕਰਾਂ ਦੀਆਂ ਲਹਿਰਾਂ ਨਾਲ ਭਰਿਆ ਹੋਇਆ ਸਮੁੰਦਰ ਹੈ। ਗੁਰੂ ਜਹਾਜ਼ ਹੈ ਜੋ ਇਸ ਵਿਚੋਂ ਪਾਰ ਲੰਘਾਣ ਦੇ ਸਮਰੱਥ ਹੈ ॥੧॥ ਰਹਾਉ ॥
The Guru is the boat to carry you across the world-ocean, through the waves of cynicism and doubt. ||1||Pause||
सागर लहरि संसा संसारु गुरु बोहिथु पार गरामनो ॥१॥ रहाउ ॥
LINE 28
ਕਲਿਕਾਲਖਅੰਧਿਆਰੀਆ
(ਹੇ ਭਾਈ! ਦੁਨੀਆ ਦੀ ਖ਼ਾਤਰ) ਝਗੜੇ-ਬਖੇੜੇ (ਇਕ ਐਸੀ) ਕਾਲਖ ਹੈ (ਜੋ ਮਨੁੱਖ ਦੇ ਮਨ ਵਿਚ ਮੋਹ ਦਾ) ਹਨੇਰਾ ਪੈਦਾ ਕਰਦੀ ਹੈ।
In this Dark Age of Kali Yuga, there is only pitch darkness.
कलि कालख अंधिआरीआ ॥
LINE 29
ਗੁਰਗਿਆਨਦੀਪਕਉਜਿਆਰੀਆ॥॥
ਗੁਰੂ ਦਾ ਗਿਆਨ ਦੀਵਾ ਹੈ ਜੋ (ਮਨ ਵਿਚ ਉੱਚੇ ਆਤਮਕ ਜੀਵਨ ਦਾ) ਚਾਨਣ ਪੈਦਾ ਕਰਦਾ ਹੈ ॥੧॥
The lamp of the Guru's spiritual wisdom illuminates and enlightens. ||1||
गुर गिआन दीपक उजिआरीआ ॥१॥
LINE 30
ਬਿਖੁਬਿਖਿਆਪਸਰੀਅਤਿਘਨੀ
(ਹੇ ਭਾਈ!) ਮਾਇਆ (ਦੇ ਮੋਹ) ਦੀ ਜ਼ਹਰ (ਜਗਤ ਵਿਚ) ਬਹੁਤ ਸੰਘਣੀ ਖਿਲਰੀ ਹੋਈ ਹੈ।
The poison of corruption is spread out far and wide.
बिखु बिखिआ पसरी अति घनी ॥
LINE 31
ਉਬਰੇਜਪਿਜਪਿਹਰਿਗੁਨੀ॥॥
ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ ਕਰ ਕੇ ਹੀ (ਮਨੁੱਖ ਇਸ ਜ਼ਹਰ ਦੀ ਮਾਰ ਤੋਂ) ਬਚ ਸਕਦੇ ਹਨ ॥੨॥
Only the virtuous are saved, chanting and meditating on the Lord. ||2||
उबरे जपि जपि हरि गुनी ॥२॥
LINE 32
ਮਤਵਾਰੋਮਾਇਆਸੋਇਆ
(ਹੇ ਭਾਈ!) ਮਾਇਆ ਵਿਚ ਮਸਤ ਹੋਇਆ ਮਨੁੱਖ (ਮੋਹ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ,
Intoxicated with Maya, the people are asleep.
मतवारो माइआ सोइआ ॥
LINE 33
ਗੁਰਭੇਟਤਭ੍ਰਮੁਭਉਖੋਇਆ॥॥
ਪਰ ਗੁਰੂ ਨੂੰ ਮਿਲਿਆਂ (ਮਨੁੱਖ ਮਾਇਆ ਦੀ ਖ਼ਾਤਰ) ਭਟਕਣ ਤੇ (ਦੁਨੀਆ ਦਾ) ਸਹਮ-ਡਰ ਦੂਰ ਕਰ ਲੈਂਦਾ ਹੈ ॥੩॥
Meeting the Guru, doubt and fear are dispelled. ||3||
गुर भेटत भ्रमु भउ खोइआ ॥३॥
LINE 34
ਕਹੁਨਾਨਕਏਕੁਧਿਆਇਆ
ਨਾਨਕ ਆਖਦਾ ਹੈ- ਜਿਸ ਮਨੁੱਖ ਨੇ ਇਕ ਪਰਮਾਤਮਾ ਦਾ ਧਿਆਨ ਧਰਿਆ ਹੈ,
Says Nanak, meditate on the One Lord;
कहु नानक एकु धिआइआ ॥
LINE 35
ਘਟਿਘਟਿਨਦਰੀਆਇਆ੪੨੧੪੦॥॥॥॥
ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪਿਆ ਹੈ ॥੪॥੨॥੧੪੦॥
behold Him in each and every heart. ||4||2||140||
घटि घटि नदरी आइआ ॥४॥२॥१४०॥
LINE 36
ਗਉੜੀਮਹਲਾ
Gauree, Fifth Mahalaa:
गउड़ी महला ५ ॥
LINE 37
ਦੀਬਾਨੁਹਮਾਰੋਤੁਹੀਏਕ
ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ ਆਸਰਾ ਹੈਂ।
You alone are my Chief Advisor.
दीबानु हमारो तुही एक ॥
LINE 38
ਸੇਵਾਥਾਰੀਗੁਰਹਿਟੇਕ॥॥ਰਹਾਉ
ਗੁਰੂ ਦੀ ਓਟ ਲੈ ਕੇ ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ ॥੧॥ ਰਹਾਉ ॥
I serve You with the Support of the Guru. ||1||Pause||
सेवा थारी गुरहि टेक ॥१॥ रहाउ ॥
LINE 39
ਅਨਿਕਜੁਗਤਿਨਹੀਪਾਇਆ
ਹੇ ਪ੍ਰਭੂ! (ਹੋਰ ਹੋਰ) ਅਨੇਕਾਂ ਢੰਗਾਂ ਨਾਲ ਮੈਂ ਤੈਨੂੰ ਨਹੀਂ ਲੱਭ ਸਕਿਆ।
By various devices, I could not find You.
अनिक जुगति नही पाइआ ॥
LINE 40
ਗੁਰਿਚਾਕਰਲੈਲਾਇਆ॥॥
(ਹੁਣ) ਗੁਰੂ ਨੇ (ਮਿਹਰ ਕਰ ਕੇ ਮੈਨੂੰ) ਤੇਰਾ ਚਾਕਰ ਬਣਾ ਕੇ (ਤੇਰੀ ਚਰਨੀਂ) ਲਾ ਦਿੱਤਾ ਹੈ ॥੧॥
Taking hold of me, the Guru has made me Your slave. ||1||
गुरि चाकर लै लाइआ ॥१॥
LINE 41
ਮਾਰੇਪੰਚਬਿਖਾਦੀਆ
(ਹੇ ਪ੍ਰਭੂ! ਹੁਣ ਮੈਂ ਕਾਮਾਦਿਕ) ਪੰਜੇ ਝਗੜਾਲੂ ਵੈਰੀ ਮਾਰ ਮੁਕਾਏ ਹਨ,
I have conquered the five tyrants.
मारे पंच बिखादीआ ॥
LINE 42
ਗੁਰਕਿਰਪਾਤੇਦਲੁਸਾਧਿਆ॥॥
ਗੁਰੂ ਦੀ ਮਿਹਰ ਨਾਲ ਮੈਂ (ਇਹਨਾਂ ਪੰਜਾਂ ਦੀ) ਫ਼ੌਜ ਕਾਬੂ ਕਰ ਲਈ ਹੈ ॥੨॥
By Guru's Grace, I have vanquished the army of evil. ||2||
गुर किरपा ते दलु साधिआ ॥२॥
LINE 43
ਬਖਸੀਸਵਜਹੁਮਿਲਿਏਕੁਨਾਮ
(ਹੇ ਪ੍ਰਭੂ! ਜਿਸ ਮਨੁੱਖ ਨੂੰ) ਸਿਰਫ਼ ਤੇਰਾ ਨਾਮ ਬਖ਼ਸ਼ੀਸ਼ ਦੇ ਤੌਰ ਤੇ ਮਿਲ ਜਾਂਦਾ ਹੈ,
I have received the One Name as His bounty and blessing.
बखसीस वजहु मिलि एकु नाम ॥
LINE 44
ਸੂਖਸਹਜਆਨੰਦਬਿਸ੍ਰਾਮ॥॥
ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਵੱਸ ਪੈਂਦੇ ਹਨ ॥੩॥
Now, I dwell in peace, poise and bliss. ||3||
सूख सहज आनंद बिस्राम ॥३॥