ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਤੂੰਸਮਰਥੁਤੂੰਹੈਮੇਰਾਸੁਆਮੀ॥
(ਹੇ ਪਾਰਬ੍ਰਹਮ!) ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਹੀ ਮੇਰਾ ਮਾਲਕ ਹੈਂ (ਮੈਨੂੰ ਤੇਰਾ ਹੀ ਆਸਰਾ ਹੈ)।
You are All-powerful, You are my Lord and Master.
तूं समरथु तूंहै मेरा सुआमी ॥
ਸਭੁਕਿਛੁਤੁਮਤੇਤੂੰਅੰਤਰਜਾਮੀ੧॥॥
ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਜੋ ਕੁਝ ਜਗਤ ਵਿਚ ਹੋ ਰਿਹਾ ਹੈ ਤੇਰੀ ਪ੍ਰੇਰਨਾ ਨਾਲ ਹੀ ਹੋ ਰਿਹਾ ਹੈ ॥੧॥
Everything comes from You; You are the Inner-knower, the Searcher of hearts. ||1||
सभु किछु तुम ते तूं अंतरजामी ॥१॥
ਪਾਰਬ੍ਰਹਮਪੂਰਨਜਨਓਟ॥
ਹੇ ਸਰਬ-ਵਿਆਪਕ ਪਾਰਬ੍ਰਹਮ ਪ੍ਰਭੂ! ਤੇਰੇ ਸੇਵਕਾਂ ਨੂੰ ਤੇਰਾ ਹੀ ਆਸਰਾ ਹੁੰਦਾ ਹੈ।
The Perfect Supreme Lord God is the Support of His humble servant.
पारब्रहम पूरन जन ओट ॥
ਤੇਰੀਸਰਣਿਉਧਰਹਿਜਨਕੋਟਿ੧॥॥ਰਹਾਉ॥
ਕ੍ਰੋੜਾਂ ਹੀ ਮਨੁੱਖ ਤੇਰੀ ਸਰਨ ਪੈ ਕੇ (ਸੰਸਾਰ-ਸਮੁੰਦਰ ਤੋਂ) ਬਚ ਜਾਂਦੇ ਹਨ ॥੧॥ ਰਹਾਉ ॥
Millions are saved in Your Sanctuary. ||1||Pause||
तेरी सरणि उधरहि जन कोटि ॥१॥ रहाउ ॥
ਜੇਤੇਜੀਅਤੇਤੇਸਭਿਤੇਰੇ॥
(ਹੇ ਪਾਰਬ੍ਰਹਮ! ਜਗਤ ਵਿਚ) ਜਿਤਨੇ ਭੀ ਜੀਵ ਹਨ, ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਹਨ।
As many creatures as there are - they are all Yours.
जेते जीअ तेते सभि तेरे ॥
ਤੁਮਰੀਕ੍ਰਿਪਾਤੇਸੂਖਘਨੇਰੇ੨॥॥
ਤੇਰੀ ਮਿਹਰ ਨਾਲ ਹੀ (ਜੀਵਾਂ ਨੂੰ) ਅਨੇਕਾਂ ਸੁਖ ਮਿਲ ਰਹੇ ਹਨ ॥੨॥
By Your Grace, all sorts of comforts are obtained. ||2||
तुमरी क्रिपा ते सूख घनेरे ॥२॥
ਜੋਕਿਛੁਵਰਤੈਸਭਤੇਰਾਭਾਣਾ॥
(ਹੇ ਪਾਰਬ੍ਰਹਮ! ਸੰਸਾਰ ਵਿਚ) ਜੋ ਕੁਝ ਵਾਪਰ ਰਿਹਾ ਹੈ, ਉਹੀ ਵਾਪਰਦਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ।
Whatever happens, is all according to Your Will.
जो किछु वरतै सभ तेरा भाणा ॥
ਹੁਕਮੁਬੂਝੈਸੋਸਚਿਸਮਾਣਾ੩॥॥
ਜੇਹੜਾ ਮਨੁੱਖ ਤੇਰੀ ਰਜ਼ਾ ਨੂੰ ਸਮਝ ਲੈਂਦਾ ਹੈ, ਉਹ ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਲੀਨ ਰਹਿੰਦਾ ਹੈ ॥੩॥
One who understands the Hukam of the Lord's Command, is absorbed in the True Lord. ||3||
हुकमु बूझै सो सचि समाणा ॥३॥
ਕਰਿਕਿਰਪਾਦੀਜੈਪ੍ਰਭਦਾਨੁ॥
ਹੇ ਪ੍ਰਭੂ! ਮਿਹਰ ਕਰ ਕੇ ਆਪਣੇ ਨਾਮ ਦੀ ਦਾਤ ਬਖ਼ਸ਼,
Please grant Your Grace, God, and bestow this gift
करि किरपा दीजै प्रभ दानु ॥
ਨਾਨਕਸਿਮਰੈਨਾਮੁਨਿਧਾਨੁ੪੬੬੧੩੫॥॥॥॥
ਤਾ ਕਿ ਤੇਰਾ ਦਾਸ ਨਾਨਕ ਤੇਰਾ ਨਾਮ ਸਿਮਰਦਾ ਰਹੇ (ਤੇਰਾ ਨਾਮ ਹੀ ਤੇਰੇ ਦਾਸ ਵਾਸਤੇ ਸਭ ਸੁਖਾਂ ਦਾ) ਖ਼ਜ਼ਾਨਾ ਹੈ ॥੪॥੬੬॥੧੩੫॥
upon Nanak, that he may meditate on the treasure of the Naam. ||4||66||135||
नानक सिमरै नामु निधानु ॥४॥६६॥१३५॥
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਤਾਕਾਦਰਸੁਪਾਈਐਵਡਭਾਗੀ॥
(ਹੇ ਭਾਈ!) ਉਸ ਮਨੁੱਖ ਦਾ ਦਰਸਨ ਵੱਡੇ ਭਾਗਾਂ ਨਾਲ ਮਿਲਦਾ ਹੈ,
By great good fortune, the Blessed Vision of His Darshan is obtained,
ता का दरसु पाईऐ वडभागी ॥
ਜਾਕੀਰਾਮਨਾਮਿਲਿਵਲਾਗੀ੧॥॥
ਜਿਸ ਦੀ ਲਗਨ ਪਰਮਾਤਮਾ ਦੇ ਨਾਮ ਵਿਚ ਲੱਗੀ ਰਹਿੰਦੀ ਹੈ ॥੧॥
by those who are lovingly absorbed in the Lord's Name. ||1||
जा की राम नामि लिव लागी ॥१॥
ਜਾਕੈਹਰਿਵਸਿਆਮਨਮਾਹੀ॥
(ਹੇ ਭਾਈ!) ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਿਆ ਰਹਿੰਦਾ ਹੈ,
Those whose minds are filled with the Lord,
जा कै हरि वसिआ मन माही ॥
ਤਾਕਉਦੁਖੁਸੁਪਨੈਭੀਨਾਹੀ੧॥॥ਰਹਾਉ॥
ਉਸ ਮਨੁੱਖ ਨੂੰ ਕਦੇ ਸੁਪਨੇ ਵਿਚ ਭੀ (ਕੋਈ) ਦੁੱਖ ਪੋਹ ਨਹੀਂ ਸਕਦਾ ॥੧॥ ਰਹਾਉ ॥
do not suffer pain, even in dreams. ||1||Pause||
ता कउ दुखु सुपनै भी नाही ॥१॥ रहाउ ॥
ਸਰਬਨਿਧਾਨਰਾਖੇਜਨਮਾਹਿ॥
(ਹੇ ਭਾਈ! ਨਾਮ ਦੀ ਲਗਨ ਵਾਲੇ) ਸੇਵਕ (ਦੇ ਹਿਰਦੇ) ਵਿਚ (ਪਰਮਾਤਮਾ) ਸਾਰੇ (ਆਤਮਕ ਗੁਣਾਂ ਦੇ) ਖ਼ਜ਼ਾਨੇ ਪਾ ਰੱਖਦਾ ਹੈ।
All treasures have been placed within the minds of His humble servants.
सरब निधान राखे जन माहि ॥
ਤਾਕੈਸੰਗਿਕਿਲਵਿਖਦੁਖਜਾਹਿ੨॥॥
ਅਜੇਹੇ ਸੇਵਕ ਦੀ ਸੰਗਤਿ ਵਿਚ ਰਿਹਾਂ ਪਾਪ ਤੇ ਦੁੱਖ ਦੂਰ ਹੋ ਜਾਂਦੇ ਹਨ ॥੨॥
In their company, sinful mistakes and sorrows are taken away. ||2||
ता कै संगि किलविख दुख जाहि ॥२॥
ਜਨਕੀਮਹਿਮਾਕਥੀਨਜਾਇ॥
(ਹੇ ਭਾਈ! ਇਹੋ ਜਿਹੇ) ਸੇਵਕ ਦੀ ਆਤਮਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ।
The Glories of the Lord's humble servants cannot be described.
जन की महिमा कथी न जाइ ॥
ਪਾਰਬ੍ਰਹਮੁਜਨੁਰਹਿਆਸਮਾਇ੩॥॥
ਉਹ ਸੇਵਕ ਉਸ ਪਾਰਬ੍ਰਹਮ ਦਾ ਰੂਪ ਬਣ ਜਾਂਦਾ ਹੈ ਜੋ ਸਭ ਜੀਵਾਂ ਵਿਚ ਵਿਆਪਕ ਹੈ ॥੩॥
The servants of the Supreme Lord God remain absorbed in Him. ||3||
पारब्रहमु जनु रहिआ समाइ ॥३॥
ਕਰਿਕਿਰਪਾਪ੍ਰਭਬਿਨਉਸੁਨੀਜੈ॥
ਹੇ ਪ੍ਰਭੂ! ਮੇਰੀ ਬੇਨਤੀ ਸੁਣ, ਮਿਹਰ ਕਰ।
Grant Your Grace, God, and hear my prayer:
करि किरपा प्रभ बिनउ सुनीजै ॥
ਦਾਸਕੀਧੂਰਿਨਾਨਕਕਉਦੀਜੈ੪੬੭੧੩੬॥॥॥॥
ਮੈਨੂੰ ਨਾਨਕ ਨੂੰ ਆਪਣੇ ਅਜੇਹੇ ਸੇਵਕ ਦੇ ਚਰਨਾਂ ਦੀ ਧੂੜ ਦੇਹ ॥੪॥੬੭॥੧੩੬॥
please bless Nanak with the dust of the feet of Your slave. ||4||67||136||
दास की धूरि नानक कउ दीजै ॥४॥६७॥१३६॥
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਹਰਿਸਿਮਰਤਤੇਰੀਜਾਇਬਲਾਇ॥
(ਹੇ ਭਾਈ!) ਪਰਮਾਤਮਾ ਦਾ ਸਿਰਮਨ ਕਰਦਿਆਂ ਤੇਰੀ ਵੈਰਨ (ਮਾਇਆ ਡਾਇਣ) ਤੈਥੋਂ ਪਰੇ ਹਟ ਜਾਏਗੀ।
Remembering the Lord in meditation, your misfortune shall be taken away,
हरि सिमरत तेरी जाइ बलाइ ॥
ਸਰਬਕਲਿਆਣਵਸੈਮਨਿਆਇ੧॥॥
(ਜੇ ਪਰਮਾਤਮਾ ਦਾ ਨਾਮ ਤੇਰੇ) ਮਨ ਵਿਚ ਆ ਵੱਸੇ ਤਾਂ (ਤੇਰੇ ਅੰਦਰ) ਸਾਰੇ ਸੁਖ (ਆ ਵੱਸਣਗੇ) ॥੧॥
and all joy shall come to abide in your mind. ||1||
सरब कलिआण वसै मनि आइ ॥१॥
ਭਜੁਮਨਮੇਰੇਏਕੋਨਾਮ॥
ਹੇ ਮੇਰੇ ਮਨ! ਇਕ ਪਰਮਾਤਮਾ ਦਾ ਹੀ ਨਾਮ ਸਿਮਰਦਾ ਰਹੁ।
Meditate, O my mind, on the One Name.
भजु मन मेरे एको नाम ॥
ਜੀਅਤੇਰੇਕੈਆਵੈਕਾਮ੧॥॥ਰਹਾਉ॥
ਇਹ ਨਾਮ ਹੀ ਤੇਰੀ ਜਿੰਦ ਦੇ ਕੰਮ ਆਵੇਗਾ (ਜਿੰਦ ਦੇ ਨਾਲ ਸਦਾ ਨਿਭੇਗਾ) ॥੧॥ ਰਹਾਉ ॥
It alone shall be of use to your soul. ||1||Pause||
जीअ तेरे कै आवै काम ॥१॥ रहाउ ॥
ਰੈਣਿਦਿਨਸੁਗੁਣਗਾਉਅਨੰਤਾ॥
(ਹੇ ਭਾਈ!) ਦਿਨ ਰਾਤ ਬੇਅੰਤ ਪਰਮਾਤਮਾ ਦੇ ਗੁਣ ਗਾਇਆ ਕਰ,
Night and day, sing the Glorious Praises of the Infinite Lord,
रैणि दिनसु गुण गाउ अनंता ॥
ਗੁਰਪੂਰੇਕਾਨਿਰਮਲਮੰਤਾ੨॥॥
ਤੇ ਪੂਰੇ ਗੁਰੂ ਦਾ ਪਵਿੱਤਰ ਉਪਦੇਸ਼ ਲੈ ॥੨॥
through the Pure Mantra of the Perfect Guru. ||2||
गुर पूरे का निरमल मंता ॥२॥
ਛੋਡਿਉਪਾਵਏਕਟੇਕਰਾਖੁ॥
(ਹੇ ਭਾਈ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਹੋਰ ਸਾਰੇ ਹੀਲੇ ਛੱਡ, ਤੇ ਇਕ ਪਰਮਾਤਮਾ (ਦੇ ਨਾਮ) ਦਾ ਆਸਰਾ ਰੱਖ।
Give up other efforts, and place your faith in the Support of the One Lord.
छोडि उपाव एक टेक राखु ॥
ਮਹਾਪਦਾਰਥੁਅੰਮ੍ਰਿਤਰਸੁਚਾਖੁ੩॥॥
ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖ-ਇਹੀ ਹੈ ਸਭ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ ॥੩॥
Taste the Ambrosial Essence of this, the greatest treasure. ||3||
महा पदारथु अंम्रित रसु चाखु ॥३॥
ਬਿਖਮਸਾਗਰੁਤੇਈਜਨਤਰੇ॥
ਹੇ ਨਾਨਕ! ਉਹੀ ਮਨੁੱਖ ਔਖੇ (ਸੰਸਾਰ) ਸਮੁੰਦਰ ਤੋਂ (ਆਤਮਕ ਪੂੰਜੀ ਸਮੇਤ) ਪਾਰ ਲੰਘਦੇ ਹਨ,
They alone cross over the treacherous world-ocean,
बिखम सागरु तेई जन तरे ॥
ਨਾਨਕਜਾਕਉਨਦਰਿਕਰੇ੪੬੮੧੩੭॥॥॥॥
ਜਿਨ੍ਹਾਂ ਤੇ (ਪਰਮਾਤਮਾ ਆਪ ਮਿਹਰ ਦੀ) ਨਜ਼ਰ ਕਰਦਾ ਹੈ ॥੪॥੬੮॥੧੩੭॥
O Nanak, upon whom the Lord casts His Glance of Grace. ||4||68||137||
नानक जा कउ नदरि करे ॥४॥६८॥१३७॥
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਹਿਰਦੈਚਰਨਕਮਲਪ੍ਰਭਧਾਰੇ॥
(ਹੇ ਮੇਰੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿਚ ਟਿਕਾਂਦੇ ਹਨ,
I have enshrined the Lotus Feet of God within my heart.
हिरदै चरन कमल प्रभ धारे ॥
ਪੂਰੇਸਤਿਗੁਰਮਿਲਿਨਿਸਤਾਰੇ੧॥॥
ਪੂਰੇ ਸਤਿਗੁਰੂ ਨੂੰ ਮਿਲ ਕੇ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥
Meeting the Perfect True Guru, I am emancipated. ||1||
पूरे सतिगुर मिलि निसतारे ॥१॥
ਗੋਵਿੰਦਗੁਣਗਾਵਹੁਮੇਰੇਭਾਈ॥
ਹੇ ਮੇਰੇ ਭਾਈ! ਗੋਬਿੰਦ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹੋ।
Sing the Glorious Praises of the Lord of the Universe, O my Siblings of Destiny.
गोविंद गुण गावहु मेरे भाई ॥
ਮਿਲਿਸਾਧੂਹਰਿਨਾਮੁਧਿਆਈ੧॥॥ਰਹਾਉ॥
ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰੋ ॥੧॥ ਰਹਾਉ ॥
Joining the Holy Saints, meditate on the Lord's Name. ||1||Pause||
मिलि साधू हरि नामु धिआई ॥१॥ रहाउ ॥
ਦੁਲਭਦੇਹਹੋਈਪਰਵਾਨੁ॥
(ਹੇ ਮੇਰੇ ਭਾਈ!) ਉਹਨਾਂ ਦਾ ਮਨੁੱਖਾ ਸਰੀਰ-ਬੜੀ ਕਠਨਤਾ ਨਾਲ ਮਿਲਿਆ ਹੋਇਆ ਮਨੁੱਖਾ ਸਰੀਰ-(ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦਾ ਹੈ,
This human body, so difficult to obtain, is redeemed
दुलभ देह होई परवानु ॥
ਸਤਿਗੁਰਤੇਪਾਇਆਨਾਮਨੀਸਾਨੁ੨॥॥
ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ-ਸਫ਼ਰ ਵਿਚ) ਸਤਿਗੁਰੂ ਪਾਸੋਂ ਪਰਮਾਤਮਾ ਦੇ ਨਾਮ ਦੀ ਰਾਹਦਾਰੀ ਹਾਸਲ ਕਰ ਲਈ ਹੈ ॥੨॥
when one receives the banner of the Naam from the True Guru. ||2||
सतिगुर ते पाइआ नाम नीसानु ॥२॥
ਹਰਿਸਿਮਰਤਪੂਰਨਪਦੁਪਾਇਆ॥
(ਹੇ ਮੇਰੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਮਨੁੱਖ ਉਹ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਜਿਥੇ ਕਿਸੇ ਉਕਾਈ ਦੀ ਸੰਭਾਵਨਾ ਨਹੀਂ ਰਹਿ ਜਾਂਦੀ।
Meditating in remembrance on the Lord, the state of perfection is attained.
हरि सिमरत पूरन पदु पाइआ ॥
ਸਾਧਸੰਗਿਭੈਭਰਮਮਿਟਾਇਆ੩॥॥
ਸਾਧ ਸੰਗਤਿ ਵਿਚ ਰਹਿ ਕੇ ਮਨੁੱਖ ਸਾਰੇ ਡਰ ਸਾਰੀਆਂ ਭਟਕਣਾ ਮਿਟਾ ਲੈਂਦਾ ਹੈ ॥੩॥
In the Saadh Sangat, the Company of the Holy, fear and doubt depart. ||3||
साधसंगि भै भरम मिटाइआ ॥३॥
ਜਤਕਤਦੇਖਉਤਤਰਹਿਆਸਮਾਇ॥
(ਹੇ ਮੇਰੇ ਭਾਈ! ਗੁਰੂ ਦੀ ਸਰਨ ਦੀ ਬਰਕਤਿ ਨਾਲ) ਮੈਂ ਜਿਧਰ ਭੀ ਵੇਖਦਾ ਹਾਂ, ਉਧਰ ਹੀ ਪਰਮਾਤਮਾ ਵਿਆਪਕ ਦਿੱਸਦਾ ਹੈ।
Wherever I look, there I see the Lord pervading.
जत कत देखउ तत रहिआ समाइ ॥
ਨਾਨਕਦਾਸਹਰਿਕੀਸਰਣਾਇ੪੬੯੧੩੮॥॥॥॥
ਹੇ ਨਾਨਕ! ਸੇਵਕ ਪ੍ਰਭੂ ਦੀ ਸਰਨ ਵਿਚ ਹੀ ਟਿਕੇ ਰਹਿੰਦੇ ਹਨ ॥੪॥੬੯॥੧੩੮॥
Slave Nanak has entered the Lord's Sanctuary. ||4||69||138||
नानक दास हरि की सरणाइ ॥४॥६९॥१३८॥
ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਗੁਰਜੀਕੇਦਰਸਨਕਉਬਲਿਜਾਉ॥
(ਹੇ ਭਾਈ!) ਮੈਂ ਸਤਿਗੁਰੂ ਜੀ ਦੇ ਦਰਸਨ ਤੋਂ ਸਦਕੇ ਜਾਂਦਾ ਹਾਂ।
I am a sacrifice to the Blessed Vision of the Guru's Darshan.
गुर जी के दरसन कउ बलि जाउ ॥
ਜਪਿਜਪਿਜੀਵਾਸਤਿਗੁਰਨਾਉ੧॥॥
ਸਤਿਗੁਰੂ ਦਾ ਨਾਮ ਚੇਤੇ ਕਰ ਕੇ ਮੇਰੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥
Chanting and meditating on the Name of the True Guru, I live. ||1||
जपि जपि जीवा सतिगुर नाउ ॥१॥
ਪਾਰਬ੍ਰਹਮਪੂਰਨਗੁਰਦੇਵ॥
ਹੇ ਪੂਰਨ ਪਾਰਬ੍ਰਹਮ! ਹੇ ਗੁਰਦੇਵ!
O Supreme Lord God, O Perfect Divine Guru,
पारब्रहम पूरन गुरदेव ॥
ਕਰਿਕਿਰਪਾਲਾਗਉਤੇਰੀਸੇਵ੧॥॥ਰਹਾਉ॥
ਕਿਰਪਾ ਕਰ, ਮੈਂ ਤੇਰੀ ਸੇਵਾ-ਭਗਤੀ ਵਿਚ ਲੱਗਾ ਰਹਾਂ ॥੧॥ ਰਹਾਉ ॥
show mercy to me, and commit me to Your service. ||1||Pause||
करि किरपा लागउ तेरी सेव ॥१॥ रहाउ ॥
ਚਰਨਕਮਲਹਿਰਦੈਉਰਧਾਰੀ॥
(ਇਸ ਵਾਸਤੇ, ਹੇ ਭਾਈ! ਗੁਰੂ ਦੇ) ਸੋਹਣੇ ਚਰਨ ਮੈਂ ਆਪਣੇ ਮਨ ਵਿਚ ਹਿਰਦੇ ਵਿਚ ਟਿਕਾਂਦਾ ਹਾਂ।
I enshrine His Lotus Feet within my heart.
चरन कमल हिरदै उर धारी ॥
ਮਨਤਨਧਨਗੁਰਪ੍ਰਾਨਅਧਾਰੀ੨॥॥
ਗੁਰੂ ਦੇ ਚਰਨ ਮੇਰੇ ਮਨ ਦਾ ਮੇਰੇ ਤਨ ਦਾ ਮੇਰੇ ਧਨ ਦਾ ਮੇਰੀ ਜਿੰਦ ਦਾ ਆਸਰਾ ਹਨ ॥੨॥
I offer my mind, body and wealth to the Guru, the Support of the breath of life. ||2||
मन तन धन गुर प्रान अधारी ॥२॥
ਸਫਲਜਨਮੁਹੋਵੈਪਰਵਾਣੁ॥
(ਹੇ ਭਾਈ!) (ਇਸ ਤਰ੍ਹਾਂ ਤੇਰਾ ਮਨੁੱਖਾ) ਜਨਮ ਕਾਮਯਾਬ ਹੋ ਜਾਇਗਾ ਤੂੰ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਇਂਗਾ,
My life is prosperous, fruitful and approved;
सफल जनमु होवै परवाणु ॥
ਗੁਰੁਪਾਰਬ੍ਰਹਮੁਨਿਕਟਿਕਰਿਜਾਣੁ੩॥॥
ਜੇ ਗੁਰੂ ਨੂੰ ਪਾਰਬ੍ਰਹਮ ਪ੍ਰਭੂ ਨੂੰ (ਸਦਾ ਆਪਣੇ) ਨੇੜੇ ਵੱਸਦਾ ਸਮਝੇਂ ॥੩॥
I know that the Guru, the Supreme Lord God, is near me. ||3||
गुरु पारब्रहमु निकटि करि जाणु ॥३॥
ਸੰਤਧੂਰਿਪਾਈਐਵਡਭਾਗੀ॥
ਹੇ ਨਾਨਕ! ਗੁਰੂ-ਸੰਤ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ।
By great good fortune, I have obtained the dust of the feet of the Saints.
संत धूरि पाईऐ वडभागी ॥
ਨਾਨਕਗੁਰਭੇਟਤਹਰਿਸਿਉਲਿਵਲਾਗੀ੪੭੦੧੩੯॥॥॥॥
ਗੁਰੂ ਨੂੰ ਮਿਲਿਆਂ ਪਰਮਾਤਮਾ (ਦੇ ਚਰਨਾਂ) ਨਾਲ ਲਗਨ ਲੱਗ ਜਾਂਦੀ ਹੈ ॥੪॥੭੦॥੧੩੯॥
O Nanak, meeting the Guru, I have fallen in love with the Lord. ||4||70||139||
नानक गुर भेटत हरि सिउ लिव लागी ॥४॥७०॥१३९॥