ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 188
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਨੁਮਹਤੁਨਾਨਕਪ੍ਰਭੁਤੇਰੇ੪੪੦੧੦੯॥॥॥॥
ਹੇ ਨਾਨਕ! (ਆਖ-) ਤੇਰਾ ਸੇਵਕ ਬਣਿਆਂ ਹੀ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ॥੪॥੪੦॥੧੦੯॥
Nanak: my honor and glory are Yours, God. ||4||40||109||
मानु महतु नानक प्रभु तेरे ॥४॥४०॥१०९॥
LINE 02
ਗਉੜੀਮਹਲਾ
Gauree, Fifth Mahalaa:
गउड़ी महला ५ ॥
LINE 03
ਜਾਕਉਤੁਮਭਏਸਮਰਥਅੰਗਾ
ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈਂ,
Those who have You on their side, O All-powerful Lord
जा कउ तुम भए समरथ अंगा ॥
LINE 04
ਤਾਕਉਕਛੁਨਾਹੀਕਾਲੰਗਾ॥॥
ਉਸ ਨੂੰ ਕੋਈ (ਵਿਕਾਰ ਆਦਿਕਾਂ ਦਾ) ਦਾਗ਼ ਨਹੀਂ ਛੁਹ ਸਕਦਾ ॥੧॥
- no black stain can stick to them. ||1||
ता कउ कछु नाही कालंगा ॥१॥
LINE 05
ਮਾਧਉਜਾਕਉਹੈਆਸਤੁਮਾਰੀ
ਹੇ ਮਾਇਆ ਦੇ ਪਤੀ ਪ੍ਰਭੂ! ਜਿਸ ਮਨੁੱਖ ਨੂੰ (ਸਿਰਫ਼) ਤੇਰੀ (ਸਹਾਇਤਾ ਦੀ) ਆਸ ਹੈ,
O Lord of wealth, those who place their hopes in You
माधउ जा कउ है आस तुमारी ॥
LINE 06
ਤਾਕਉਕਛੁਨਾਹੀਸੰਸਾਰੀ॥॥ਰਹਾਉ
ਉਸ ਨੂੰ ਦੁਨੀਆ (ਦੇ ਲੋਕਾਂ ਦੀ ਸਹਾਇਤਾ) ਦੀ ਆਸ (ਬਣਾਣ ਦੀ ਲੋੜ) ਨਹੀਂ (ਰਹਿੰਦੀ) ॥੧॥ ਰਹਾਉ ॥
- nothing of the world can touch them at all. ||1||Pause||
ता कउ कछु नाही संसारी ॥१॥ रहाउ ॥
LINE 07
ਜਾਕੈਹਿਰਦੈਠਾਕੁਰੁਹੋਇ
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਮਾਲਕ-ਪ੍ਰਭੂ ਚੇਤੇ ਰਹਿੰਦਾ ਹੈ,
Those whose hearts are filled with their Lord and Master
जा कै हिरदै ठाकुरु होइ ॥
LINE 08
ਤਾਕਉਸਹਸਾਨਾਹੀਕੋਇ॥॥
ਉਸ ਨੂੰ (ਦੁਨੀਆ ਦਾ) ਕੋਈ ਸਹਮ-ਫ਼ਿਕਰ ਪੋਹ ਨਹੀਂ ਸਕਦਾ ॥੨॥
- no anxiety can affect them. ||2||
ता कउ सहसा नाही कोइ ॥२॥
LINE 09
ਜਾਕਉਤੁਮਦੀਨੀਪ੍ਰਭਧੀਰ
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ,
Those, unto whom You give Your consolation, God
जा कउ तुम दीनी प्रभ धीर ॥
LINE 10
ਤਾਕੈਨਿਕਟਿਆਵੈਪੀਰ॥॥
ਕੋਈ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਢੁਕ ਸਕਦਾ ॥੩॥
- pain does not even approach them. ||3||
ता कै निकटि न आवै पीर ॥३॥
LINE 11
ਕਹੁਨਾਨਕਮੈਸੋਗੁਰੁਪਾਇਆ
ਨਾਨਕ ਆਖਦਾ ਹੈ- ਮੈਂ ਉਹ ਗੁਰੂ ਲੱਭ ਲਿਆ ਹੈ,
Says Nanak, I have found that Guru,
कहु नानक मै सो गुरु पाइआ ॥
LINE 12
ਪਾਰਬ੍ਰਹਮਪੂਰਨਦੇਖਾਇਆ੪੪੧੧੧੦॥॥॥॥
ਜਿਸ ਨੇ ਮੈਨੂੰ (ਇਹੋ ਜਿਹੀਆਂ ਤਾਕਤਾਂ ਦਾ ਮਾਲਕ) ਸਰਬ-ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਹੈ ॥੪॥੪੧॥੧੧੦॥
who has shown me the Perfect, Supreme Lord God. ||4||41||110||
पारब्रहम पूरन देखाइआ ॥४॥४१॥११०॥
LINE 13
ਗਉੜੀਮਹਲਾ
Gauree, Fifth Mahalaa:
गउड़ी महला ५ ॥
LINE 14
ਦੁਲਭਦੇਹਪਾਈਵਡਭਾਗੀ
ਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ।
This human body is so difficult to obtain; it is only obtained by great good fortune.
दुलभ देह पाई वडभागी ॥
LINE 15
ਨਾਮੁਜਪਹਿਤੇਆਤਮਘਾਤੀ॥॥
(ਪਰ) ਜੇਹੜੇ ਮਨੁੱਖ (ਇਹ ਸਰੀਰ ਪ੍ਰਾਪਤ ਕਰ ਕੇ) ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ ਹਨ ॥੧॥
Those who do not meditate on the Naam, the Name of the Lord, are murderers of the soul. ||1||
नामु न जपहि ते आतम घाती ॥१॥
LINE 16
ਮਰਿਜਾਹੀਜਿਨਾਬਿਸਰਤਰਾਮ
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਭੁੱਲ ਜਾਂਦਾ ਹੈ, ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ,
Those who forget the Lord might just as well die.
मरि न जाही जिना बिसरत राम ॥
LINE 17
ਨਾਮਬਿਹੂਨਜੀਵਨਕਉਨਕਾਮ॥॥ਰਹਾਉ
(ਕਿਉਂਕਿ) ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਨੁੱਖਾ ਜੀਵਨ ਕਿਸੇ ਭੀ ਕੰਮ ਨਹੀਂ ॥੧॥ ਰਹਾਉ ॥
Without the Naam, of what use are their lives? ||1||Pause||
नाम बिहून जीवन कउन काम ॥१॥ रहाउ ॥
LINE 18
ਖਾਤਪੀਤਖੇਲਤਹਸਤਬਿਸਥਾਰ
(ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ) ਖਾਣ ਪੀਣ ਖੇਡਣ ਹੱਸਣ ਦੇ ਖਿਲਾਰੇ ਖਿਲਾਰਦੇ ਹਨ (ਪਰ ਇਹ ਇਉਂ ਹੀ ਹੈ,
Eating, drinking, playing, laughing and showing off
खात पीत खेलत हसत बिसथार ॥
LINE 19
ਕਵਨਅਰਥਮਿਰਤਕਸੀਗਾਰ॥॥
ਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ, ਤੇ) ਮੁਰਦੇ ਨੂੰ ਸ਼ਿੰਗਾਰਨ ਦਾ ਕੋਈ ਭੀ ਲਾਭ ਨਹੀਂ ਹੁੰਦਾ ॥੨॥
- what use are the ostentatious displays of the dead? ||2||
कवन अरथ मिरतक सीगार ॥२॥
LINE 20
ਜੋਸੁਨਹਿਜਸੁਪਰਮਾਨੰਦਾ
ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ,
Those who do not listen to the Praises of the Lord of supreme bliss,
जो न सुनहि जसु परमानंदा ॥
LINE 21
ਪਸੁਪੰਖੀਤ੍ਰਿਗਦਜੋਨਿਤੇਮੰਦਾ॥॥
ਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਭੀ ਭੈੜੇ ਹਨ ॥੩॥
are worse off than beasts, birds or creeping creatures. ||3||
पसु पंखी त्रिगद जोनि ते मंदा ॥३॥
LINE 22
ਕਹੁਨਾਨਕਗੁਰਿਮੰਤ੍ਰੁਦ੍ਰਿੜਾਇਆ
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ,
Says Nanak, the GurMantra has been implanted within me;
कहु नानक गुरि मंत्रु द्रिड़ाइआ ॥
LINE 23
ਕੇਵਲਨਾਮੁਰਿਦਮਾਹਿਸਮਾਇਆ੪੪੨੧੧੧॥॥॥॥
ਉਸ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਸਦਾ ਟਿਕਿਆ ਰਹਿੰਦਾ ਹੈ ॥੪॥੪੨॥੧੧੧॥
the Name alone is contained within my heart. ||4||42||111||
केवल नामु रिद माहि समाइआ ॥४॥४२॥१११॥
LINE 24
ਗਉੜੀਮਹਲਾ
Gauree, Fifth Mahalaa:
गउड़ी महला ५ ॥
LINE 25
ਕਾਕੀਮਾਈਕਾਕੋਬਾਪ
(ਅਸਲ ਵਿਚ ਸਦਾ ਲਈ) ਨਾਹ ਕੋਈ ਕਿਸੇ ਦੀ ਮਾਂ ਹੈ, ਨਾਹ ਕੋਈ ਕਿਸੇ ਦਾ ਪਿਉ ਹੈ।
Whose mother is this? Whose father is this?
का की माई का को बाप ॥
LINE 26
ਨਾਮਧਾਰੀਕਝੂਠੇਸਭਿਸਾਕ॥॥
(ਮਾਂ, ਪਿਉ, ਪੁਤ੍ਰ, ਇਸਤ੍ਰੀ ਆਦਿਕ ਇਹ) ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, ਕਹਿਣ-ਮਾਤ੍ਰ ਹੀ ਹਨ ॥੧॥
They are relatives in name only- they are all false. ||1||
नाम धारीक झूठे सभि साक ॥१॥
LINE 27
ਕਾਹੇਕਉਮੂਰਖਭਖਲਾਇਆ
ਹੇ ਮੂਰਖ! ਤੂੰ ਕਿਉਂ (ਵਿਲਕ ਰਿਹਾ ਹੈਂ, ਜਿਵੇਂ) ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈਂ?
Why are you screaming and shouting, you fool?
काहे कउ मूरख भखलाइआ ॥
LINE 28
ਮਿਲਿਸੰਜੋਗਿਹੁਕਮਿਤੂੰਆਇਆ॥॥ਰਹਾਉ
(ਤੈਨੂੰ ਇਹ ਸੂਝ ਨਹੀਂ ਕਿ) ਤੂੰ ਪਰਮਾਤਮਾ ਦੇ ਹੁਕਮ ਵਿਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ) ॥੧॥ ਰਹਾਉ ॥
By good destiny and the Lord's Order, you have come into the world. ||1||Pause||
मिलि संजोगि हुकमि तूं आइआ ॥१॥ रहाउ ॥
LINE 29
ਏਕਾਮਾਟੀਏਕਾਜੋਤਿ
ਸਭ ਜੀਵਾਂ ਦੀ ਇਕੋ ਹੀ ਮਿੱਟੀ ਹੈ, ਸਭ ਵਿਚ (ਕਰਤਾਰ ਦੀ) ਇਕੋ ਹੀ ਜੋਤਿ ਮੌਜੂਦ ਹੈ,
There is the one dust, the one light,
एका माटी एका जोति ॥
LINE 30
ਏਕੋਪਵਨੁਕਹਾਕਉਨੁਰੋਤਿ॥॥
ਸਭ ਵਿਚ ਇਕੋ ਹੀ ਪ੍ਰਾਣ ਹਨ (ਜਿਤਨਾ ਚਿਰ ਸੰਜੋਗ ਕਾਇਮ ਹੈ ਉਤਨਾ ਚਿਰ ਇਹ ਤੱਤ ਇਕੱਠੇ ਹਨ। ਸੰਜੋਗ ਮੁੱਕ ਜਾਣ ਤੇ ਤੱਤ ਵੱਖ ਵੱਖ ਹੋ ਜਾਂਦੇ ਹਨ। ਕਿਸੇ ਨੂੰ ਕਿਸੇ ਵਾਸਤੇ) ਰੋਣ ਦੀ ਲੋੜ ਨਹੀਂ ਪੈਂਦੀ (ਰੋਣ ਦਾ ਲਾਭ ਨਹੀਂ ਹੁੰਦਾ) ॥੨॥
the one praanic wind. Why are you crying? For whom do you cry? ||2||
एको पवनु कहा कउनु रोति ॥२॥
LINE 31
ਮੇਰਾਮੇਰਾਕਰਿਬਿਲਲਾਹੀ
(ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) 'ਮੇਰਾ, ਮੇਰਾ' ਆਖ ਕੇ ਵਿਲਕਦੇ ਹਨ,
People weep and cry out, "Mine, mine!"
मेरा मेरा करि बिललाही ॥
LINE 32
ਮਰਣਹਾਰੁਇਹੁਜੀਅਰਾਨਾਹੀ॥॥
(ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ 'ਮੇਰਾ' ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ ॥੩॥
This soul is not perishable. ||3||
मरणहारु इहु जीअरा नाही ॥३॥
LINE 33
ਕਹੁਨਾਨਕਗੁਰਿਖੋਲੇਕਪਾਟ
ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਨਾਲ ਜਕੜੇ ਹੋਏ) ਕਵਾੜ ਗੁਰੂ ਨੇ ਖੋਲ੍ਹ ਦਿੱਤੇ,
Says Nanak, the Guru has opened my shutters;
कहु नानक गुरि खोले कपाट ॥
LINE 34
ਮੁਕਤੁਭਏਬਿਨਸੇਭ੍ਰਮਥਾਟ੪੪੩੧੧੨॥॥॥॥
ਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ, ਉਹਨਾਂ ਦੇ ਮੋਹ ਦੀ ਭਟਕਣਾ ਵਾਲੇ ਸਾਰੇ ਪਸਾਰੇ ਮੁੱਕ ਗਏ ॥੪॥੪੩॥੧੧੨॥
I am liberated, and my doubts have been dispelled. ||4||43||112||
मुकतु भए बिनसे भ्रम थाट ॥४॥४३॥११२॥
LINE 35
ਗਉੜੀਮਹਲਾ
Gauree, Fifth Mahalaa:
गउड़ी महला ५ ॥
LINE 36
ਵਡੇਵਡੇਜੋਦੀਸਹਿਲੋਗ
(ਹੇ ਭਾਈ! ਦੁਨੀਆ ਵਿਚ ਧਨ ਪ੍ਰਭੁਤਾ ਆਦਿਕ ਨਾਲ) ਜੇਹੜੇ ਬੰਦੇ ਵੱਡੇ ਵੱਡੇ ਦਿੱਸਦੇ ਹਨ,
Those who seem to be great and powerful,
वडे वडे जो दीसहि लोग ॥
LINE 37
ਤਿਨਕਉਬਿਆਪੈਚਿੰਤਾਰੋਗ॥॥
ਉਹਨਾਂ ਨੂੰ ਚਿੰਤਾ ਦਾ ਰੋਗ (ਸਦਾ) ਦਬਾਈ ਰੱਖਦਾ ਹੈ ॥੧॥
are afflicted by the disease of anxiety. ||1||
तिन कउ बिआपै चिंता रोग ॥१॥
LINE 38
ਕਉਵਡਾਮਾਇਆਵਡਿਆਈ
(ਹੇ ਭਾਈ!) ਮਾਇਆ ਦੇ ਕਾਰਨ (ਜਗਤ ਵਿਚ) ਮਿਲੀ ਵਡਿਆਈ ਨਾਲ ਕੋਈ ਭੀ ਮਨੁੱਖ (ਅਸਲ ਵਿਚ) ਵੱਡਾ ਨਹੀਂ ਹੈ।
Who is great by the greatness of Maya?
कउ न वडा माइआ वडिआई ॥
LINE 39
ਸੋਵਡਾਜਿਨਿਰਾਮਲਿਵਲਾਈ॥॥ਰਹਾਉ
ਉਹ ਮਨੁੱਖ ਹੀ ਵੱਡਾ ਹੈ, ਜਿਸ ਨੇ ਪਰਮਾਤਮਾ ਨਾਲ ਲਗਨ ਲਾਈ ਹੋਈ ਹੈ ॥੧॥ ਰਹਾਉ ॥
They alone are great, who are lovingly attached to the Lord. ||1||Pause||
सो वडा जिनि राम लिव लाई ॥१॥ रहाउ ॥
LINE 40
ਭੂਮੀਆਭੂਮਿਊਪਰਿਨਿਤਲੁਝੈ
ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ (ਮਾਲਕੀ ਦੀ) ਖ਼ਾਤਰ (ਹੋਰਨਾਂ ਨਾਲ) ਸਦਾ ਲੜਦਾ-ਝਗੜਦਾ ਰਹਿੰਦਾ ਹੈ।
The landlord fights over his land each day.
भूमीआ भूमि ऊपरि नित लुझै ॥
LINE 41
ਛੋਡਿਚਲੈਤ੍ਰਿਸਨਾਨਹੀਬੁਝੈ॥॥
(ਇਹ ਜ਼ਮੀਨ ਇਥੇ ਹੀ) ਛੱਡ ਕੇ (ਆਖ਼ਰ ਇਥੋਂ) ਤੁਰ ਪੈਂਦਾ ਹੈ, (ਪਰ ਸਾਰੀ ਉਮਰ ਉਸ ਦੀ ਮਾਲਕੀ ਦੀ) ਤ੍ਰਿਸ਼ਨਾ ਨਹੀਂ ਮਿਟਦੀ ॥੨॥
He shall have to leave it in the end, and yet his desire is still not satisfied. ||2||
छोडि चलै त्रिसना नही बुझै ॥२॥
LINE 42
ਕਹੁਨਾਨਕਇਹੁਤਤੁਬੀਚਾਰਾ
ਨਾਨਕ ਆਖਦਾ ਹੈ- ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ,
Says Nanak, this is the essence of Truth:
कहु नानक इहु ततु बीचारा ॥
LINE 43
ਬਿਨੁਹਰਿਭਜਨਨਾਹੀਛੁਟਕਾਰਾ੩੪੪੧੧੩॥॥॥॥
ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀ ਹੁੰਦੀ (ਤੇ ਜਦ ਤਕ ਮਾਇਆ ਦਾ ਮੋਹ ਕਾਇਮ ਹੈ ਤਦ ਤਕ ਮਨੁੱਖ ਦਾ ਵਿੱਤ ਨਿੱਕਾ ਜਿਹਾ ਹੀ ਰਹਿੰਦਾ ਹੈ ॥੩॥੪੪॥੧੧੩॥
without the Lord's meditation, there is no salvation. ||3||44||113||
बिनु हरि भजन नाही छुटकारा ॥३॥४४॥११३॥
LINE 44
ਗਉੜੀਮਹਲਾ
Gauree, Fifth Mahalaa:
गउड़ी महला ५ ॥
LINE 45
ਪੂਰਾਮਾਰਗੁਪੂਰਾਇਸਨਾਨੁ
ਪਰਮਾਤਮਾ ਦਾ ਨਾਮ ਹੀ (ਜੀਵਨ ਦਾ) ਸਹੀ ਰਸਤਾ ਹੈ, ਨਾਮ ਹੀ ਅਸਲ (ਤੀਰਥ-) ਇਸ਼ਨਾਨ ਹੈ।
Perfect is the path; perfect is the cleansing bath.
पूरा मारगु पूरा इसनानु ॥
LINE 46
ਸਭੁਕਿਛੁਪੂਰਾਹਿਰਦੈਨਾਮੁ॥॥
(ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਸ ਦਾ ਹਰੇਕ ਉੱਦਮ ਉਕਾਈ-ਹੀਣ ਹੁੰਦਾ ਹੈ ॥੧॥
Everything is perfect, if the Naam is in the heart. ||1||
सभु किछु पूरा हिरदै नामु ॥१॥
LINE 47
ਪੂਰੀਰਹੀਜਾਪੂਰੈਰਾਖੀ
(ਪੂਰੇ ਗੁਰੂ ਦੀ ਮਿਹਰ ਨਾਲ) ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ ਕਿਉਂਕਿ ਅਭੁੱਲ ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖੀ,
One's honor remains perfect, when the Perfect Lord preserves it.
पूरी रही जा पूरै राखी ॥
LINE 48
ਪਾਰਬ੍ਰਹਮਕੀਸਰਣਿਜਨਤਾਕੀ॥॥ਰਹਾਉ
ਜਿਨ੍ਹਾਂ ਮਨੁੱਖਾਂ ਨੇ (ਆਪਣੇ ਸਭ ਕਾਰ-ਵਿਹਾਰਾਂ ਵਿਚ) ਪਰਮਾਤਮਾ ਦਾ ਆਸਰਾ ਲਈ ਰੱਖਿਆ ॥੧॥ ਰਹਾਉ ॥
His servant takes to the Sanctuary of the Supreme Lord God. ||1||Pause||
पारब्रहम की सरणि जन ताकी ॥१॥ रहाउ ॥
LINE 49
ਪੂਰਾਸੁਖੁਪੂਰਾਸੰਤੋਖੁ
(ਗੁਰੂ ਦੀ ਮਿਹਰ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਰਹਿੰਦਾ ਹੈ ਉਹ) ਸਦਾ ਲਈ ਆਤਮਕ ਆਨੰਦ ਮਾਣਦਾ ਹੈ ਤੇ ਸੰਤੋਖ ਵਾਲਾ ਜੀਵਨ ਬਿਤਾਂਦਾ ਹੈ।
Perfect is the peace; perfect is the contentment.
पूरा सुखु पूरा संतोखु ॥
LINE 50
ਪੂਰਾਤਪੁਪੂਰਨਰਾਜੁਜੋਗੁ॥॥
(ਪਰਮਾਤਮਾ ਦੀ ਸਰਨ ਹੀ ਉਸ ਦੇ ਵਾਸਤੇ) ਅਭੁੱਲ ਤਪ ਹੈ, ਉਹ ਪੂਰਨ ਰਾਜ ਭੀ ਮਾਣਦਾ ਹੈ ਤੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਭੀ ਰਹਿੰਦਾ ਹੈ ॥੨॥
Perfect is the penance; perfect is the Raja Yoga, the Yoga of meditation and success. ||2||
पूरा तपु पूरन राजु जोगु ॥२॥
LINE 51
ਹਰਿਕੈਮਾਰਗਿਪਤਿਤਪੁਨੀਤ
(ਗੁਰੂ ਦੀ ਮਿਹਰ ਨਾਲ ਜਿਹੜੇ ਮਨੁੱਖ) ਪਰਮਾਤਮਾ ਦੇ ਰਾਹ ਉਤੇ ਤੁਰਦੇ ਹਨ ਉਹ (ਪਹਿਲਾਂ) ਵਿਕਾਰਾਂ ਵਿਚ ਡਿੱਗੇ ਹੋਏ ਭੀ (ਹੁਣ) ਪਵਿਤ੍ਰ ਹੋ ਜਾਂਦੇ ਹਨ।
On the Lord's Path, sinners are purified.
हरि कै मारगि पतित पुनीत ॥
LINE 52
ਪੂਰੀਸੋਭਾਪੂਰਾਲੋਕੀਕ॥॥
(ਉਹਨਾਂ ਨੂੰ ਲੋਕ ਪਰਲੋਕ ਵਿਚ) ਸਦਾ ਲਈ ਸੋਭਾ ਮਿਲਦੀ ਹੈ, ਲੋਕਾਂ ਨਾਲ ਉਹਨਾਂ ਦਾ ਵਰਤਣ-ਵਿਹਾਰ ਭੀ ਸੁਚੱਜਾ ਰਹਿੰਦਾ ਹੈ ॥੩॥
Perfect is their glory; perfect is their humanity. ||3||
पूरी सोभा पूरा लोकीक ॥३॥
LINE 53
ਕਰਣਹਾਰੁਸਦਵਸੈਹਦੂਰਾ
ਕਰਤਾਰ ਸਿਰਜਣਹਾਰ ਸਦਾ ਉਸ ਮਨੁੱਖ ਦੇ ਅੰਗ-ਸੰਗ ਵੱਸਦਾ ਹੈ,
They dwell forever in the Presence of the Creator Lord.
करणहारु सद वसै हदूरा ॥
LINE 54
ਕਹੁਨਾਨਕਮੇਰਾਸਤਿਗੁਰੁਪੂਰਾ੪੪੫੧੧੪॥॥॥॥
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਮੇਰਾ ਅਭੁੱਲ ਗੁਰੂ ਮਿਲ ਪੈਂਦਾ ਹੈ ॥੪॥੪੫॥੧੧੪॥
Says Nanak, my True Guru is Perfect. ||4||45||114||
कहु नानक मेरा सतिगुरु पूरा ॥४॥४५॥११४॥
LINE 55
ਗਉੜੀਮਹਲਾ
Gauree, Fifth Mahalaa:
गउड़ी महला ५ ॥
LINE 56
ਸੰਤਕੀਧੂਰਿਮਿਟੇਅਘਕੋਟ
ਗੁਰੂ-ਸੰਤ ਦੇ ਚਰਨਾਂ ਦੀ ਧੂੜ (ਮੱਥੇ ਤੇ ਲਾਣ) ਨਾਲ (ਮਨੁੱਖ ਦੇ) ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ।
Millions of sins are wiped away by the dust of the feet of the Saints.
संत की धूरि मिटे अघ कोट ॥