ਜਨਕੀਟੇਕਏਕਗੋਪਾਲ॥
ਇਕ ਗੋਪਾਲ-ਪ੍ਰਭੂ ਹੀ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ।
The One Lord of the Universe is the Support of His humble servants.
जन की टेक एक गोपाल ॥
ਏਕਾਲਿਵਏਕੋਮਨਿਭਾਉ॥
(ਗੁਰੂ ਦੀ ਸਰਨ ਆਏ ਮਨੁੱਖ ਨੂੰ) ਇਕ ਪਰਮਾਤਮਾ ਦੀ ਹੀ ਲਗਨ ਲੱਗ ਜਾਂਦੀ ਹੈ, ਉਸ ਦੇ ਮਨ ਵਿਚ ਇਕ ਪਰਮਾਤਮਾ ਦਾ ਹੀ ਪਿਆਰ (ਟਿਕ ਜਾਂਦਾ ਹੈ)।
They love the One Lord; their minds are filled with love for the Lord.
एका लिव एको मनि भाउ ॥
ਸਰਬਨਿਧਾਨਜਨਕੈਹਰਿਨਾਉ੩॥॥
ਸੇਵਕ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ (ਦੁਨੀਆ ਦੇ) ਸਾਰੇ ਖ਼ਜ਼ਾਨੇ ਬਣ ਜਾਂਦਾ ਹੈ ॥੩॥
The Name of the Lord is all treasures for them. ||3||
सरब निधान जन कै हरि नाउ ॥३॥
ਪਾਰਬ੍ਰਹਮਸਿਉਲਾਗੀਪ੍ਰੀਤਿ॥
ਉਸ ਦੀ ਪ੍ਰੀਤਿ ਪਰਮਾਤਮਾ ਨਾਲ ਪੱਕੀ ਬਣ ਜਾਂਦੀ ਹੈ,
They are in love with the Supreme Lord God;
पारब्रहम सिउ लागी प्रीति ॥
ਨਿਰਮਲਕਰਣੀਸਾਚੀਰੀਤਿ॥
ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ, ਉਸ ਦੀ ਜੀਵਨ-ਮਰਯਾਦਾ (ਵਿਕਾਰਾਂ ਦੇ ਹੱਲਿਆਂ ਵਲੋਂ) ਅਡੋਲ ਹੋ ਜਾਂਦੀ ਹੈ,
their actions are pure, and their lifestyle is true.
निरमल करणी साची रीति ॥
ਗੁਰਿਪੂਰੈਮੇਟਿਆਅੰਧਿਆਰਾ॥
(ਪਰਮਾਤਮਾ ਦੀ ਮਿਹਰ ਨਾਲ) ਪੂਰੇ ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ ਹੈ।
The Perfect Guru has dispelled the darkness.
गुरि पूरै मेटिआ अंधिआरा ॥
ਨਾਨਕਕਾਪ੍ਰਭੁਅਪਰਅਪਾਰਾ੪੨੪੯੩॥॥॥॥
(ਹੇ ਭਾਈ! ਇਹ ਸਾਰੀ ਮਿਹਰ ਪਰਮਾਤਮਾ ਦੀ ਹੀ ਹੈ) ਨਾਨਕ ਦਾ ਪ੍ਰਭੂ ਪਰੇ ਤੋਂ ਪਰੇ ਹੈ ਤੇ ਬੇਅੰਤ ਹੈ ॥੪॥੨੪॥੯੩॥
Nanak's God is Incomparable and Infinite. ||4||24||93||
नानक का प्रभु अपर अपारा ॥४॥२४॥९३॥
ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਜਿਸੁਮਨਿਵਸੈਤਰੈਜਨੁਸੋਇ॥
ਉਹ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ ਉਹ (ਦੁੱਖਾਂ ਰੋਗਾਂ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
Those whose minds are filled with the Lord, swim across.
जिसु मनि वसै तरै जनु सोइ ॥
ਜਾਕੈਕਰਮਿਪਰਾਪਤਿਹੋਇ॥
ਜਿਸ (ਪਰਮਾਤਮਾ) ਦੀ ਬਖ਼ਸ਼ਸ਼ ਨਾਲ (ਜਦੋਂ ਉਸ ਦੇ ਨਾਮ ਦੀ) ਪ੍ਰਾਪਤੀ ਹੁੰਦੀ ਹੈ,
Those who have the blessing of good karma, meet with the Lord.
जा कै करमि परापति होइ ॥
ਦੂਖੁਰੋਗੁਕਛੁਭਉਨਬਿਆਪੈ॥
ਤਾਂ (ਸੰਸਾਰ ਦਾ) ਕੋਈ ਦੁੱਖ ਕੋਈ ਰੋਗ ਕੋਈ ਡਰ ਮਨੁੱਖ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ,
Pain, disease and fear do not affect them at all.
दूखु रोगु कछु भउ न बिआपै ॥
ਅੰਮ੍ਰਿਤਨਾਮੁਰਿਦੈਹਰਿਜਾਪੈ੧॥॥
(ਕਿਉਂਕਿ) ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਜਪਦਾ ਰਹਿੰਦਾ ਹੈ ॥੧॥
They meditate on the Ambrosial Name of the Lord within their hearts. ||1||
अंम्रित नामु रिदै हरि जापै ॥१॥
ਪਾਰਬ੍ਰਹਮੁਪਰਮੇਸੁਰੁਧਿਆਈਐ॥
(ਹੇ ਭਾਈ!) ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ ਹੈ।
Meditate on the Supreme Lord God, the Transcendent Lord.
पारब्रहमु परमेसुरु धिआईऐ ॥
ਗੁਰਪੂਰੇਤੇਇਹਮਤਿਪਾਈਐ੧॥॥ਰਹਾਉ॥
(ਸਿਮਰਨ ਦੀ) ਇਹ ਸੂਝ ਪੂਰੇ ਗੁਰੂ ਪਾਸੋਂ ਮਿਲਦੀ ਹੈ ॥੧॥ ਰਹਾਉ ॥
From the Perfect Guru, this understanding is obtained. ||1||Pause||
गुर पूरे ते इह मति पाईऐ ॥१॥ रहाउ ॥
ਕਰਣਕਰਾਵਨਹਾਰਦਇਆਲ॥
ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ, ਜੋ ਜੀਵਾਂ ਪਾਸੋਂ ਸਭ ਕੁਝ ਕਰਾਣ ਦੀ ਤਾਕਤ ਰੱਖਦਾ ਹੈ, ਜੋ ਦਇਆ ਦਾ ਘਰ ਹੈ,
The Merciful Lord is the Doer, the Cause of causes.
करण करावनहार दइआल ॥
ਜੀਅਜੰਤਸਗਲੇਪ੍ਰਤਿਪਾਲ॥
ਜੋ ਸਾਰੇ ਜੀਵ ਜੰਤਾਂ ਦੀ ਪਾਲਣਾ ਕਰਦਾ ਹੈ,
He cherishes and nurtures all beings and creatures.
जीअ जंत सगले प्रतिपाल ॥
ਅਗਮਅਗੋਚਰਸਦਾਬੇਅੰਤਾ॥
ਜੋ ਅਪਹੁੰਚ ਹੈ, ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਸ ਦੇ ਗੁਣਾਂ ਦਾ ਕਦੇ ਅੰਤ ਨਹੀਂ ਪੈ ਸਕਦਾ,
He is Inaccessible, Incomprehensible, Eternal and Infinite.
अगम अगोचर सदा बेअंता ॥
ਸਿਮਰਿਮਨਾਪੂਰੇਗੁਰਮੰਤਾ੨॥॥
ਹੇ (ਮੇਰੇ) ਮਨ! ਪੂਰੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਉਸ (ਪਰਮਾਤਮਾ) ਨੂੰ ਸਿਮਰ ॥੨॥
Meditate on Him, O my mind, through the Teachings of the Perfect Guru. ||2||
सिमरि मना पूरे गुर मंता ॥२॥
ਜਾਕੀਸੇਵਾਸਰਬਨਿਧਾਨੁ॥
ਜਿਸ ਦੀ ਸੇਵਾ-ਭਗਤੀ ਵਿਚ ਹੀ (ਜਗਤ ਦੇ) ਸਾਰੇ ਖ਼ਜ਼ਾਨੇ ਹਨ,
Serving Him, all treasures are obtained.
जा की सेवा सरब निधानु ॥
ਪ੍ਰਭਕੀਪੂਜਾਪਾਈਐਮਾਨੁ॥
ਜਿਸ ਹਰੀ ਦੀ ਪੂਜਾ ਕੀਤਿਆਂ (ਹਰ ਥਾਂ) ਆਦਰ-ਮਾਣ ਮਿਲਦਾ ਹੈ,
Worshipping God, honor is obtained.
प्रभ की पूजा पाईऐ मानु ॥
ਜਾਕੀਟਹਲਨਬਿਰਥੀਜਾਇ॥
ਤੇ ਜਿਸ ਦੀ ਕੀਤੀ ਹੋਈ ਸੇਵਾ ਨਿਸਫਲ ਨਹੀਂ ਜਾਂਦੀ
Working for Him is never in vain;
जा की टहल न बिरथी जाइ ॥
ਸਦਾਸਦਾਹਰਿਕੇਗੁਣਗਾਇ੩॥॥
(ਹੇ ਭਾਈ!) ਸਦਾ ਹੀ ਸਦਾ ਉਸ ਹਰੀ ਦੇ ਗੁਣ ਗਾਂਦਾ ਰਹੁ ॥੩॥
forever and ever, sing the Glorious Praises of the Lord. ||3||
सदा सदा हरि के गुण गाइ ॥३॥
ਕਰਿਕਿਰਪਾਪ੍ਰਭਅੰਤਰਜਾਮੀ॥
ਹੇ ਅੰਤਰਜਾਮੀ ਪ੍ਰਭੂ! ਮਿਹਰ ਕਰ,
Show Mercy to me, O God, O Searcher of hearts.
करि किरपा प्रभ अंतरजामी ॥
ਸੁਖਨਿਧਾਨਹਰਿਅਲਖਸੁਆਮੀ॥
ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਅਦ੍ਰਿਸ਼ਟ ਸੁਆਮੀ!
The Unseen Lord and Master is the Treasure of Peace.
सुख निधान हरि अलख सुआमी ॥
ਜੀਅਜੰਤਤੇਰੀਸਰਣਾਈ॥
ਸਾਰੇ ਜੀਅ ਜੰਤ ਤੇਰੀ ਸਰਣ ਹਨ (ਤੇਰੇ ਹੀ ਆਸਰੇ ਹਨ, ਮੈਂ ਭੀ ਤੇਰੀ ਸਰਨ ਆਇਆ ਹਾਂ) ਮਿਹਰ ਕਰ।
All beings and creatures seek Your Sanctuary;
जीअ जंत तेरी सरणाई ॥
ਨਾਨਕਨਾਮੁਮਿਲੈਵਡਿਆਈ੪੨੫੯੪॥॥॥॥
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਮੈਨੂੰ ਤੇਰਾ ਨਾਮ ਮਿਲ ਜਾਏ (ਤੇਰਾ ਨਾਮ ਹੀ ਮੇਰਾ ਵਾਸਤੇ) ਵਡਿਆਈ ਹੈ ॥੪॥੨੫॥੯੪॥
Nanak is blessed to receive the greatness of the Naam, the Name of the Lord. ||4||25||94||
नानक नामु मिलै वडिआई ॥४॥२५॥९४॥
ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਜੀਅਜੁਗਤਿਜਾਕੈਹੈਹਾਥ॥
(ਹੇ ਭਾਈ!) ਜਿਸ ਦੇ ਹੱਥਾਂ ਵਿਚ ਸਭ ਜੀਵਾਂ ਦੀ ਜੀਵਨ-ਮਰਯਾਦਾ ਹੈ,
Our way of life is in His Hands;
जीअ जुगति जा कै है हाथ ॥
ਸੋਸਿਮਰਹੁਅਨਾਥਕੋਨਾਥੁ॥
ਉਸ ਅਨਾਥਾਂ ਦੇ ਨਾਥ ਪਰਮਾਤਮਾ ਦਾ ਸਿਮਰਨ ਕਰ।
remember Him, the Master of the masterless.
सो सिमरहु अनाथ को नाथु ॥
ਪ੍ਰਭਚਿਤਿਆਏਸਭੁਦੁਖੁਜਾਇ॥
(ਹੇ ਭਾਈ!) ਜੇ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸ ਪਏ ਤਾਂ (ਉਸ ਦਾ) ਹਰੇਕ ਦੁੱਖ ਦੂਰ ਹੋ ਜਾਂਦਾ ਹੈ।
When God comes to mind, all pains depart.
प्रभ चिति आए सभु दुखु जाइ ॥
ਭੈਸਭਬਿਨਸਹਿਹਰਿਕੈਨਾਇ੧॥॥
ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਸਾਰੇ ਡਰ ਨਾਸ ਹੋ ਜਾਂਦੇ ਹਨ ॥੧॥
All fears are dispelled through the Name of the Lord. ||1||
भै सभ बिनसहि हरि कै नाइ ॥१॥
ਬਿਨੁਹਰਿਭਉਕਾਹੇਕਾਮਾਨਹਿ॥
(ਹੇ ਭਾਈ!) ਤੂੰ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਡਰ ਕਿਉਂ ਮੰਨਦਾ ਹੈਂ?
Why do you fear any other than the Lord?
बिनु हरि भउ काहे का मानहि ॥
ਹਰਿਬਿਸਰਤਕਾਹੇਸੁਖੁਜਾਨਹਿ੧॥॥ਰਹਾਉ॥
ਪਰਮਾਤਮਾ ਨੂੰ ਭੁਲਾ ਕੇ ਹੋਰ ਕੇਹੜਾ ਸੁਖ ਸਮਝਦਾ ਹੈਂ? ॥੧॥ ਰਹਾਉ ॥
Forgetting the Lord, why do you pretend to be at peace? ||1||Pause||
हरि बिसरत काहे सुखु जानहि ॥१॥ रहाउ ॥
ਜਿਨਿਧਾਰੇਬਹੁਧਰਣਿਅਗਾਸ॥
(ਹੇ ਭਾਈ!) ਉਸ ਪ੍ਰਭੂ ਨੂੰ ਸਦਾ ਸਿਮਰ, ਜਿਸ ਨੇ ਅਨੇਕਾਂ ਧਰਤੀਆਂ ਅਕਾਸ਼ਾਂ ਨੂੰ ਸਹਾਰਾ ਦਿੱਤਾ ਹੋਇਆ ਹੈ,
He established the many worlds and skies.
जिनि धारे बहु धरणि अगास ॥
ਜਾਕੀਜੋਤਿਜੀਅਪਰਗਾਸ॥
ਜਿਸ ਦੀ ਜੋਤਿ ਸਾਰੇ ਜੀਵਾਂ ਵਿਚ ਚਾਨਣ ਕਰ ਰਹੀ ਹੈ।
The soul is illumined with His Light;
जा की जोति जीअ परगास ॥
ਜਾਕੀਬਖਸਨਮੇਟੈਕੋਇ॥
ਤੇ ਜਿਸ ਦੀ (ਕੀਤੀ ਹੋਈ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ) (ਕੋਈ ਰੋਕ ਨਹੀਂ ਸਕਦਾ)।
no one can revoke His Blessing.
जा की बखस न मेटै कोइ ॥
ਸਿਮਰਿਸਿਮਰਿਪ੍ਰਭੁਨਿਰਭਉਹੋਇ੨॥॥
(ਜੇਹੜਾ ਮਨੁੱਖ ਉਸ ਪ੍ਰਭੂ ਨੂੰ ਸਿਮਰਦਾ ਹੈ ਉਹ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ ॥੨॥
Meditate, meditate in remembrance on God, and become fearless. ||2||
सिमरि सिमरि प्रभु निरभउ होइ ॥२॥
ਆਠਪਹਰਸਿਮਰਹੁਪ੍ਰਭਨਾਮੁ॥
(ਹੇ ਭਾਈ!) ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਨਾਮ ਸਿਮਰਦਾ ਰਹੁ।
Twenty-four hours a day, meditate in remembrance on God's Name.
आठ पहर सिमरहु प्रभ नामु ॥
ਅਨਿਕਤੀਰਥਮਜਨੁਇਸਨਾਨੁ॥
(ਇਹ ਸਿਮਰਨ ਹੀ) ਅਨੇਕਾਂ ਤੀਰਥਾਂ ਦਾ ਇਸ਼ਨਾਨ ਹੈ।
In it are the many sacred shrines of pilgrimage and cleansing baths.
अनिक तीरथ मजनु इसनानु ॥
ਪਾਰਬ੍ਰਹਮਕੀਸਰਣੀਪਾਹਿ॥
ਜੇ ਤੂੰ ਪਰਮਾਤਮਾ ਦੀ ਸ਼ਰਨ ਪੈ ਜਾਏਂ,
Seek the Sanctuary of the Supreme Lord God.
पारब्रहम की सरणी पाहि ॥
ਕੋਟਿਕਲੰਕਖਿਨਮਹਿਮਿਟਿਜਾਹਿ੩॥॥
ਤਾਂ ਤੇਰੇ ਕ੍ਰੋੜਾਂ ਪਾਪ ਇਕ ਪਲ ਵਿਚ ਹੀ ਨਾਸ ਹੋ ਜਾਣ ॥੩॥
Millions of mistakes shall be erased in an instant. ||3||
कोटि कलंक खिन महि मिटि जाहि ॥३॥
ਬੇਮੁਹਤਾਜੁਪੂਰਾਪਾਤਿਸਾਹੁ॥
ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਉਹ ਸਭ ਗੁਣਾਂ ਦਾ ਮਾਲਕ ਹੈ, ਉਸ ਸਭ ਗੁਣਾਂ ਦਾ ਪਾਤਿਸ਼ਾਹ ਹੈ।
The Perfect King is self-sufficient.
बेमुहताजु पूरा पातिसाहु ॥
ਪ੍ਰਭਸੇਵਕਸਾਚਾਵੇਸਾਹੁ॥
ਪ੍ਰਭੂ ਦੇ ਸੇਵਕਾਂ ਨੂੰ ਪ੍ਰਭੂ ਦਾ ਅਟੱਲ ਭਰੋਸਾ ਰਹਿੰਦਾ ਹੈ।
God's servant has true faith in Him.
प्रभ सेवक साचा वेसाहु ॥
ਗੁਰਿਪੂਰੈਰਾਖੇਦੇਹਾਥ॥
(ਹੇ ਭਾਈ!) ਪਰਮਾਤਮਾ ਪੂਰੇ ਗੁਰੂ ਦੀ ਰਾਹੀਂ (ਆਪਣੇ ਸੇਵਕਾਂ ਨੂੰ ਸਭ ਕਲੰਕਾਂ ਤੋਂ) ਹੱਥ ਦੇ ਕੇ ਬਚਾਂਦਾ ਹੈ।
Giving him His Hand, the Perfect Guru protects him.
गुरि पूरै राखे दे हाथ ॥
ਨਾਨਕਪਾਰਬ੍ਰਹਮਸਮਰਾਥ੪੨੬੯੫॥॥॥॥
ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ ॥੪॥੨੬॥੯੫॥
O Nanak, the Supreme Lord God is All-powerful. ||4||26||95||
नानक पारब्रहम समराथ ॥४॥२६॥९५॥
ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਗੁਰਪਰਸਾਦਿਨਾਮਿਮਨੁਲਾਗਾ॥
ਜਿਸ ਮਨੁੱਖ ਦਾ ਮਨ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,
By Guru's Grace, my mind is attached to the Naam, the Name of the Lord.
गुर परसादि नामि मनु लागा ॥
ਜਨਮਜਨਮਕਾਸੋਇਆਜਾਗਾ॥
ਉਹ ਜਨਮਾਂ ਜਨਮਾਂਤਰਾਂ ਦਾ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤਾ ਹੋਇਆ (ਭੀ) ਜਾਗ ਪੈਂਦਾ ਹੈ।
Asleep for so many incarnations, it is now awakened.
जनम जनम का सोइआ जागा ॥
ਅੰਮ੍ਰਿਤਗੁਣਉਚਰੈਪ੍ਰਭਬਾਣੀ॥
(ਉਹ ਮਨੁੱਖ) ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ ਉਚਾਰਦਾ ਹੈ, ਪ੍ਰਭੂ ਦੀ (ਸਿਫ਼ਤ-ਸਾਲਾਹ ਦੀ) ਬਾਣੀ ਉਚਾਰਦਾ ਹੈ,
I chant the Ambrosial Bani, the Glorious Praises of God.
अंम्रित गुण उचरै प्रभ बाणी ॥
ਪੂਰੇਗੁਰਕੀਸੁਮਤਿਪਰਾਣੀ੧॥॥
ਜਿਸ ਪ੍ਰਾਣੀ ਨੂੰ ਪੂਰੇ ਗੁਰੂ ਦੀ ਸ੍ਰੇਸ਼ਟ ਮਤਿ ਪ੍ਰਾਪਤ ਹੁੰਦੀ ਹੈ ॥੧॥
The Pure Teachings of the Perfect Guru have been revealed to me. ||1||
पूरे गुर की सुमति पराणी ॥१॥
ਪ੍ਰਭਸਿਮਰਤਕੁਸਲਸਭਿਪਾਏ॥
(ਜੇਹੜਾ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਹੈ) ਪ੍ਰਭੂ ਦਾ ਸਿਮਰਨ ਕਰਦਿਆਂ ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ,
Meditating in remembrance on God, I have found total peace.
प्रभ सिमरत कुसल सभि पाए ॥
ਘਰਿਬਾਹਰਿਸੁਖਸਹਜਸਬਾਏ੧॥॥ਰਹਾਉ॥
ਉਸ ਦੇ ਹਿਰਦੇ ਵਿਚ (ਭੀ) ਆਤਮਕ ਅਡੋਲਤਾ ਦੇ ਸਾਰੇ ਅਨੰਦ, ਜਗਤ ਨਾਲ ਵਰਤਦਿਆਂ ਭੀ ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਆਨੰਦ (ਪ੍ਰਾਪਤ ਹੋ ਜਾਂਦੇ ਹਨ।) ॥੧॥ ਰਹਾਉ ॥
Within my home, and outside as well, there is peace and poise all around. ||1||Pause||
घरि बाहरि सुख सहज सबाए ॥१॥ रहाउ ॥
ਸੋਈਪਛਾਤਾਜਿਨਹਿਉਪਾਇਆ॥
ਉਸ ਮਨੁੱਖ ਨੇ ਉਸੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਜਿਸ ਪ੍ਰਭੂ ਨੇ ਉਸ ਨੂੰ ਪੈਦਾ ਕੀਤਾ ਹੈ।
I have recognized the One who created me.
सोई पछाता जिनहि उपाइआ ॥
ਕਰਿਕਿਰਪਾਪ੍ਰਭਿਆਪਿਮਿਲਾਇਆ॥
ਪ੍ਰਭੂ ਨੇ ਮਿਹਰ ਕਰ ਕੇ ਉਸ ਮਨੁੱਖ ਨੂੰ ਆਪ (ਆਪਣੇ ਚਰਨਾਂ ਵਿਚ) ਜੋੜ ਲਿਆ।
Showing His Mercy, God has blended me with Himself.
करि किरपा प्रभि आपि मिलाइआ ॥
ਬਾਹਪਕਰਿਲੀਨੋਕਰਿਅਪਨਾ॥
ਜਿਸ ਮਨੁੱਖ ਨੂੰ ਪ੍ਰਭੂ ਨੇ ਬਾਂਹ ਫੜ ਕੇ ਆਪਣਾ ਬਣਾ ਲਿਆ,
Taking me by the arm, He has made me His Own.
बाह पकरि लीनो करि अपना ॥
ਹਰਿਹਰਿਕਥਾਸਦਾਜਪੁਜਪਨਾ੨॥॥
ਉਹ ਮਨੁੱਖ ਸਦਾ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦਾ ਹੈ। ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ॥੨॥
I continually chant and meditate on the Sermon of the Lord, Har, Har. ||2||
हरि हरि कथा सदा जपु जपना ॥२॥
ਮੰਤ੍ਰੁਤੰਤ੍ਰੁਅਉਖਧੁਪੁਨਹਚਾਰੁ॥
(ਮੋਹ ਦੀ ਨੀਂਦ ਦੂਰ ਕਰਨ ਲਈ ਪਰਮਾਤਮਾ ਦਾ ਨਾਮ ਹੀ ਉਸ ਦੇ ਵਾਸਤੇ) ਮੰਤਰ ਹੈ ਨਾਮ ਹੀ ਜਾਦੂ ਹੈ ਨਾਮ ਹੀ ਦਵਾਈ ਹੈ ਤੇ ਨਾਮ ਹੀ ਪ੍ਰਾਸ਼ਚਿਤ ਕਰਮ ਹੈ,
Mantras, tantras, all-curing medicines and acts of atonement,
मंत्रु तंत्रु अउखधु पुनहचारु ॥