ਉਕਤਿਸਿਆਣਪਸਗਲੀਤਿਆਗੁ॥
ਆਪਣੀਆਂ ਦਲੀਲਾਂ ਆਪਣੀਆਂ ਸਿਆਣਪਾਂ ਸਾਰੀਆਂ ਛੱਡ ਦੇਹ,
Give up all your clever tricks and devices,
उकति सिआणप सगली तिआगु ॥
ਸੰਤਜਨਾਕੀਚਰਣੀਲਾਗੁ੨॥॥
ਅਤੇ ਗੁਰਮੁਖਾਂ ਦੀ ਸਰਨ ਪਉ ॥੨॥
and hold tight to the Feet of the Saints. ||2||
संत जना की चरणी लागु ॥२॥
ਸਰਬਜੀਅਹਹਿਜਾਕੈਹਾਥਿ॥
(ਹੇ ਭਾਈ!) ਸਾਰੇ ਜੀਵ ਜੰਤ ਜਿਸ ਪਰਮਾਤਮਾ ਦੇ ਵੱਸ ਵਿਚ (ਹੱਥ ਵਿਚ) ਹਨ,
The One, who holds all creatures in His Hands,
सरब जीअ हहि जा कै हाथि ॥
ਕਦੇਨਵਿਛੁੜੈਸਭਕੈਸਾਥਿ॥
ਜੇਹੜਾ ਪ੍ਰਭੂ ਕਦੇ ਭੀ (ਜੀਵਾਂ ਤੋਂ) ਵੱਖ ਨਹੀਂ ਹੁੰਦਾ, (ਸਦਾ) ਸਭ ਜੀਵਾਂ ਦੇ ਨਾਲ ਰਹਿੰਦਾ ਹੈ,
is never separated from them; He is with them all.
कदे न विछुड़ै सभ कै साथि ॥
ਉਪਾਵਛੋਡਿਗਹੁਤਿਸਕੀਓਟ॥
ਆਪਣੇ ਹੀਲੇ-ਜਤਨ ਛੱਡ ਕੇ ਉਸ ਪਰਮਾਤਮਾ ਦਾ ਆਸਰਾ-ਪਰਨਾ ਫੜ,
Abandon your clever devices, and grasp hold of His Support.
उपाव छोडि गहु तिस की ओट ॥
ਨਿਮਖਮਾਹਿਹੋਵੈਤੇਰੀਛੋਟਿ੩॥॥
ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਤੇਰੀ ਖ਼ਲਾਸੀ ਹੋ ਜਾਇਗੀ ॥੩॥
In an instant, you shall be saved. ||3||
निमख माहि होवै तेरी छोटि ॥३॥
ਸਦਾਨਿਕਟਿਕਰਿਤਿਸਨੋਜਾਣੁ॥
ਉਸ ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਸਮਝ।
Know that He is always near at hand.
सदा निकटि करि तिस नो जाणु ॥
ਪ੍ਰਭਕੀਆਗਿਆਸਤਿਕਰਿਮਾਨੁ॥
ਇਹ ਨਿਸ਼ਚਾ ਕਰ ਕੇ ਮੰਨ ਕਿ ਪਰਮਾਤਮਾ ਦੀ ਰਜ਼ਾ ਅਟੱਲ ਹੈ।
Accept the Order of God as True.
प्रभ की आगिआ सति करि मानु ॥
ਗੁਰਕੈਬਚਨਿਮਿਟਾਵਹੁਆਪੁ॥
ਗੁਰੂ ਦੇ ਬਚਨ ਵਿਚ (ਜੁੜ ਕੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ।
Through the Guru's Teachings, eradicate selfishness and conceit.
गुर कै बचनि मिटावहु आपु ॥
ਹਰਿਹਰਿਨਾਮੁਨਾਨਕਜਪਿਜਾਪੁ੪੪੭੩॥॥॥॥
ਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪ, ਸਦਾ ਪ੍ਰਭੂ (ਦੇ ਗੁਣਾਂ) ਦਾ ਜਾਪ ਜਪ ॥੪॥੪॥੭੩॥
O Nanak, chant and meditate on the Naam, the Name of the Lord, Har, Har. ||4||4||73||
हरि हरि नामु नानक जपि जापु ॥४॥४॥७३॥
ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਗੁਰਕਾਬਚਨੁਸਦਾਅਬਿਨਾਸੀ॥
ਗੁਰੂ ਦਾ ਉਪਦੇਸ਼ ਸਦਾ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ। ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ।
The Guru's Word is eternal and everlasting.
गुर का बचनु सदा अबिनासी ॥
ਗੁਰਕੈਬਚਨਿਕਟੀਜਮਫਾਸੀ॥
ਗੁਰੂ ਦੇ ਬਚਨ ਦੀ ਰਾਹੀਂ ਆਤਮਕ ਮੌਤ ਲਿਆਉਣ ਵਾਲੀ ਮੋਹ ਦੀ ਫਾਹੀ ਕੱਟੀ ਜਾਂਦੀ ਹੈ।
The Guru's Word cuts away the noose of Death.
गुर कै बचनि कटी जम फासी ॥
ਗੁਰਕਾਬਚਨੁਜੀਅਕੈਸੰਗਿ॥
ਗੁਰੂ ਦਾ ਉਪਦੇਸ਼ ਸਦਾ ਜਿੰਦ ਦੇ ਨਾਲ (ਨਿਭਣ ਵਾਲਾ) ਹੈ।
The Guru's Word is always with the soul.
गुर का बचनु जीअ कै संगि ॥
ਗੁਰਕੈਬਚਨਿਰਚੈਰਾਮਕੈਰੰਗਿ੧॥॥
ਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੁੜਿਆ ਰਹਿੰਦਾ ਹੈ ॥੧॥
Through the Guru's Word, one is immersed in the Love of the Lord. ||1||
गुर कै बचनि रचै राम कै रंगि ॥१॥
ਜੋਗੁਰਿਦੀਆਸੁਮਨਕੈਕਾਮਿ॥
(ਹੇ ਭਾਈ!) ਜੋ (ਉਪਦੇਸ਼) ਗੁਰੂ ਨੇ ਦਿੱਤਾ ਹੈ, ਉਹ (ਹਰੇਕ ਮਨੁੱਖ ਦੇ) ਮਨ ਦੇ ਕੰਮ ਆਉਂਦਾ ਹੈ।
Whatever the Guru gives, is useful to the mind.
जो गुरि दीआ सु मन कै कामि ॥
ਸੰਤਕਾਕੀਆਸਤਿਕਰਿਮਾਨਿ੧॥॥ਰਹਾਉ॥
(ਇਸ ਵਾਸਤੇ, ਹੇ ਭਾਈ!) ਗੁਰੂ ਦੇ ਕੀਤੇ ਹੋਏ (ਇਸ ਉਪਕਾਰ ਨੂੰ) ਸਦਾ ਨਾਲ ਨਿਭਣ ਵਾਲਾ ਸਮਝ ॥੧॥ ਰਹਾਉ ॥
Whatever the Saint does - accept that as True. ||1||Pause||
संत का कीआ सति करि मानि ॥१॥ रहाउ ॥
ਗੁਰਕਾਬਚਨੁਅਟਲਅਛੇਦ॥
ਗੁਰੂ ਦਾ ਉਪਦੇਸ਼ ਸਦਾ ਮਨੁੱਖ ਦੇ ਆਤਮਕ ਜੀਵਨ ਦੇ ਕੰਮ ਆਉਣ ਵਾਲਾ ਹੈ, ਇਹ ਉਪਦੇਸ਼ ਕਦੇ ਛਿੱਜਣ ਵਾਲਾ (ਪੁਰਾਣਾ ਹੋਣ ਵਾਲਾ) ਨਹੀਂ।
The Guru's Word is infallible and unchanging.
गुर का बचनु अटल अछेद ॥
ਗੁਰਕੈਬਚਨਿਕਟੇਭ੍ਰਮਭੇਦ॥
ਗੁਰੂ ਦੇ ਉਪਦੇਸ਼ ਦੀ ਰਾਹੀਂ ਮਨੁੱਖ ਦੀ ਭਟਕਣਾ ਮਨੁੱਖ ਦੇ ਵਿਤਕਰੇ ਕੱਟੇ ਜਾਂਦੇ ਹਨ।
Through the Guru's Word, doubt and prejudice are dispelled.
गुर कै बचनि कटे भ्रम भेद ॥
ਗੁਰਕਾਬਚਨੁਕਤਹੁਨਜਾਇ॥
ਗੁਰੂ ਦਾ ਉਪਦੇਸ਼ ਕਦੇ ਵਿਅਰਥ ਨਹੀਂ ਜਾਂਦਾ।
The Guru's Word never goes away;
गुर का बचनु कतहु न जाइ ॥
ਗੁਰਕੈਬਚਨਿਹਰਿਕੇਗੁਣਗਾਇ੨॥॥
ਗੁਰੂ ਦੇ ਉਪਦੇਸ਼ (ਦੀ ਬਰਕਤਿ) ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ (ਰਹਿੰਦਾ) ਹੈ ॥੨॥
through the Guru's Word, we sing the Glorious Praises of the Lord. ||2||
गुर कै बचनि हरि के गुण गाइ ॥२॥
ਗੁਰਕਾਬਚਨੁਜੀਅਕੈਸਾਥ॥
ਗੁਰੂ ਦਾ ਉਪਦੇਸ਼ ਜਿੰਦ ਦੇ ਨਾਲ ਨਿਭਦਾ ਹੈ।
The Guru's Word accompanies the soul.
गुर का बचनु जीअ कै साथ ॥
ਗੁਰਕਾਬਚਨੁਅਨਾਥਕੋਨਾਥ॥
ਗੁਰੂ ਦਾ ਉਪਦੇਸ਼ ਨਿਆਸਰੀਆਂ ਜਿੰਦਾਂ ਦਾ ਸਹਾਰਾ ਬਣਦਾ ਹੈ।
The Guru's Word is the Master of the masterless.
गुर का बचनु अनाथ को नाथ ॥
ਗੁਰਕੈਬਚਨਿਨਰਕਿਨਪਵੈ॥
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਨਰਕ ਵਿਚ ਨਹੀਂ ਪੈਂਦਾ,
The Guru's Word saves one from falling into hell.
गुर कै बचनि नरकि न पवै ॥
ਗੁਰਕੈਬਚਨਿਰਸਨਾਅੰਮ੍ਰਿਤੁਰਵੈ੩॥॥
ਤੇ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਆਪਣੀ ਜੀਭ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹੈ ॥੩॥
Through the Guru's Word, the tongue savors the Ambrosial Nectar. ||3||
गुर कै बचनि रसना अंम्रितु रवै ॥३॥
ਗੁਰਕਾਬਚਨੁਪਰਗਟੁਸੰਸਾਰਿ॥
ਗੁਰੂ ਦਾ ਉਪਦੇਸ਼ ਮਨੁੱਖ ਨੂੰ ਸੰਸਾਰ ਵਿਚ ਪਰਸਿੱਧ ਕਰ ਦੇਂਦਾ ਹੈ।
The Guru's Word is revealed in the world.
गुर का बचनु परगटु संसारि ॥
ਗੁਰਕੈਬਚਨਿਨਆਵੈਹਾਰਿ॥
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮਨੁੱਖ ਜੀਵਨ-ਬਾਜ਼ੀ ਹਾਰ ਕੇ ਨਹੀਂ ਆਉਂਦਾ।
Through the Guru's Word, no one suffers defeat.
गुर कै बचनि न आवै हारि ॥
ਜਿਸੁਜਨਹੋਏਆਪਿਕ੍ਰਿਪਾਲ॥
ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰਬਾਨ ਹੁੰਦਾ ਹੈ,
O Nanak, the True Guru is always kind and compassionate,
जिसु जन होए आपि क्रिपाल ॥
ਨਾਨਕਸਤਿਗੁਰਸਦਾਦਇਆਲ੪੫੭੪॥॥॥॥
ਹੇ ਨਾਨਕ! ਉਸ ਉਤੇ ਸਤਿਗੁਰੂ ਸਦਾ ਦਇਆ-ਦ੍ਰਿਸ਼ਟੀ ਕਰਦਾ ਰਹਿੰਦਾ ਹੈ ॥੪॥੫॥੭੪॥
unto those whom the Lord Himself has blessed with His Mercy. ||4||5||74||
नानक सतिगुर सदा दइआल ॥४॥५॥७४॥
ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਜਿਨਿਕੀਤਾਮਾਟੀਤੇਰਤਨੁ॥
(ਹੇ ਭਾਈ!) ਜਿਸ (ਪ੍ਰਭੂ) ਨੇ ਮਿੱਟੀ ਤੋਂ (ਮੇਰਾ) ਅਮੋਲਕ ਮਨੁੱਖਾ ਸਰੀਰ ਬਣਾ ਦਿੱਤਾ ਹੈ,
He makes jewels out of the dust,
जिनि कीता माटी ते रतनु ॥
ਗਰਭਮਹਿਰਾਖਿਆਜਿਨਿਕਰਿਜਤਨੁ॥
ਜਿਸ ਨੇ ਜਤਨ ਕਰ ਕੇ ਮਾਂ ਦੇ ਪੇਟ ਵਿਚ ਮੇਰੀ ਰੱਖਿਆ ਕੀਤੀ ਹੈ,
and He managed to preserve you in the womb.
गरभ महि राखिआ जिनि करि जतनु ॥
ਜਿਨਿਦੀਨੀਸੋਭਾਵਡਿਆਈ॥
ਜਿਸ ਨੇ ਮੈਨੂੰ ਸੋਭਾ ਦਿੱਤੀ ਹੈ ਵਡਿਆਈ ਬਖ਼ਸ਼ੀ ਹੈ,
He has given you fame and greatness;
जिनि दीनी सोभा वडिआई ॥
ਤਿਸੁਪ੍ਰਭਕਉਆਠਪਹਰਧਿਆਈ੧॥॥
ਉਸ ਪ੍ਰਭੂ ਨੂੰ ਮੈਂ (ਉਸ ਦੀ ਮਿਹਰ ਨਾਲ) ਅੱਠੇ ਪਹਰ ਸਿਮਰਦਾ ਹਾਂ ॥੧॥
meditate on that God, twenty-four hours a day. ||1||
तिसु प्रभ कउ आठ पहर धिआई ॥१॥
ਰਮਈਆਰੇਨੁਸਾਧਜਨਪਾਵਉ॥
ਹੇ ਸੋਹਣੇ ਰਾਮ! (ਕਿਰਪਾ ਕਰ) ਮੈਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਵਾਂ,
O Lord, I seek the dust of the feet of the Holy.
रमईआ रेनु साध जन पावउ ॥
ਗੁਰਮਿਲਿਅਪੁਨਾਖਸਮੁਧਿਆਵਉ੧॥॥ਰਹਾਉ॥
ਤੇ ਗੁਰੂ ਨੂੰ ਮਿਲ ਕੇ (ਤੈਨੂੰ) ਆਪਣੇ ਖਸਮ ਨੂੰ ਸਿਮਰਦਾ ਰਹਾਂ ॥੧॥ ਰਹਾਉ ॥
Meeting the Guru, I meditate on my Lord and Master. ||1||Pause||
गुर मिलि अपुना खसमु धिआवउ ॥१॥ रहाउ ॥
ਜਿਨਿਕੀਤਾਮੂੜਤੇਬਕਤਾ॥
(ਹੇ ਭਾਈ!) ਜਿਸ (ਪ੍ਰਭੂ) ਨੇ (ਮੈਨੂੰ) ਮੂਰਖ-ਅੰਞਾਣ ਤੋਂ ਸੁੰਦਰ ਬੋਲ ਬੋਲਣ ਵਾਲਾ ਬਣਾ ਦਿੱਤਾ ਹੈ,
He transformed me, the fool, into a fine speaker,
जिनि कीता मूड़ ते बकता ॥
ਜਿਨਿਕੀਤਾਬੇਸੁਰਤਤੇਸੁਰਤਾ॥
ਜਿਸ ਨੇ (ਮੈਨੂੰ) ਬੇਸਮਝ ਤੋਂ ਸਮਝਦਾਰ ਬਣਾ ਦਿੱਤਾ ਹੈ,
and He made the unconscious become conscious;
जिनि कीता बेसुरत ते सुरता ॥
ਜਿਸੁਪਰਸਾਦਿਨਵੈਨਿਧਿਪਾਈ॥
ਜਿਸ (ਪ੍ਰਭੂ) ਦੀ ਕਿਰਪਾ ਨਾਲ ਮੈਂ (ਧਰਤੀ ਦੇ ਸਾਰੇ) ਨੌ ਹੀ ਖ਼ਜ਼ਾਨੇ ਹਾਸਲ ਕਰ ਰਿਹਾ ਹਾਂ,
by His Grace, I have obtained the nine treasures.
जिसु परसादि नवै निधि पाई ॥
ਸੋਪ੍ਰਭੁਮਨਤੇਬਿਸਰਤਨਾਹੀ੨॥॥
ਉਹ ਪ੍ਰਭੂ ਮੇਰੇ ਮਨ ਤੋਂ ਭੁੱਲਦਾ ਨਹੀਂ ਹੈ ॥੨॥
May I never forget that God from my mind. ||2||
सो प्रभु मन ते बिसरत नाही ॥२॥
ਜਿਨਿਦੀਆਨਿਥਾਵੇਕਉਥਾਨੁ॥
(ਹੇ ਭਾਈ!) ਜਿਸ (ਕਰਤਾਰ) ਨੇ (ਮੈਨੂੰ) ਨਿਥਾਵੇਂ ਨੂੰ ਥਾਂ ਦਿੱਤਾ ਹੈ,
He has given a home to the homeless;
जिनि दीआ निथावे कउ थानु ॥
ਜਿਨਿਦੀਆਨਿਮਾਨੇਕਉਮਾਨੁ॥
ਜਿਸ ਨੇ (ਮੈਨੂੰ) ਨਿਮਾਣੇ ਨੂੰ ਮਾਣ-ਆਦਰ ਬਖ਼ਸ਼ਿਆ ਹੈ,
He has given honor to the dishonored.
जिनि दीआ निमाने कउ मानु ॥
ਜਿਨਿਕੀਨੀਸਭਪੂਰਨਆਸਾ॥
ਜਿਸ (ਕਰਤਾਰ) ਨੇ ਮੇਰੀ ਹਰੇਕ ਆਸ (ਹੁਣ ਤਕ) ਪੂਰੀ ਕੀਤੀ ਹੈ,
He has fulfilled all desires;
जिनि कीनी सभ पूरन आसा ॥
ਸਿਮਰਉਦਿਨੁਰੈਨਿਸਾਸਗਿਰਾਸਾ੩॥॥
ਉਸ ਨੂੰ ਮੈਂ ਦਿਨ ਰਾਤ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਸਿਮਰਦਾ ਰਹਿੰਦਾ ਹਾਂ ॥੩॥
remember Him in meditation, day and night, with every breath and every morsel of food. ||3||
सिमरउ दिनु रैनि सास गिरासा ॥३॥
ਜਿਸੁਪ੍ਰਸਾਦਿਮਾਇਆਸਿਲਕਕਾਟੀ॥
ਜਿਸ (ਪ੍ਰਭੂ) ਦੀ ਕਿਰਪਾ ਨਾਲ (ਮੇਰੇ ਗਲੋਂ) ਮਾਇਆ (ਦੇ ਮੋਹ) ਦੀ ਫਾਹੀ ਕੱਟੀ ਗਈ ਹੈ,
By His Grace, the bonds of Maya are cut away.
जिसु प्रसादि माइआ सिलक काटी ॥
ਗੁਰਪ੍ਰਸਾਦਿਅੰਮ੍ਰਿਤੁਬਿਖੁਖਾਟੀ॥
(ਜਿਸ ਦੇ ਭੇਜੇ) ਗੁਰੂ ਦੀ ਕਿਰਪਾ ਨਾਲ (ਮੈਨੂੰ) ਅੰਮ੍ਰਿਤ (ਵਰਗੀ ਮਿੱਠੀ ਲੱਗਣ ਵਾਲੀ ਮਾਇਆ ਹੁਣ) ਕੌੜੀ ਜ਼ਹਰ ਭਾਸ ਰਹੀ ਹੈ।
By Guru's Grace, the bitter poison has become Ambrosial Nectar.
गुर प्रसादि अंम्रितु बिखु खाटी ॥
ਕਹੁਨਾਨਕਇਸਤੇਕਿਛੁਨਾਹੀ॥
ਨਾਨਕ ਆਖਦਾ ਹੈ- (ਹੇ ਭਾਈ!) ਇਸ ਜੀਵ ਦੇ ਵੱਸ ਕੁਝ ਨਹੀਂ ਕਿ (ਕਿ ਆਪਣੇ ਉੱਦਮ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਸਕੇ)।
Says Nanak, I cannot do anything;
कहु नानक इस ते किछु नाही ॥
ਰਾਖਨਹਾਰੇਕਉਸਾਲਾਹੀ੪੬੭੫॥॥॥॥
ਮੈਂ ਉਸ ਰੱਖਣਹਾਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ ॥੪॥੬॥੭੫॥
I praise the Lord, the Protector. ||4||6||75||
राखनहारे कउ सालाही ॥४॥६॥७५॥
ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਤਿਸਕੀਸਰਣਿਨਾਹੀਭਉਸੋਗੁ॥
(ਹੇ ਭਾਈ!) ਉਸ ਰਾਮ ਦੀ ਸਰਨ ਪਿਆਂ ਕੋਈ ਡਰ ਨਹੀਂ ਪੋਹ ਸਕਦਾ, ਕੋਈ ਚਿੰਤਾ ਨਹੀਂ ਵਿਆਪ ਸਕਦੀ।
In His Sanctuary, there is no fear or sorrow.
तिस की सरणि नाही भउ सोगु ॥
ਉਸਤੇਬਾਹਰਿਕਛੂਨਹੋਗੁ॥
(ਕਿਉਂਕਿ ਕੋਈ ਡਰ ਕੋਈ ਚਿੰਤਾ) ਕੁਝ ਭੀ ਉਸ ਰਾਮ ਤੋਂ ਆਕੀ ਨਹੀਂ ਹੋ ਸਕਦਾ (ਤੇ ਆਪ ਕਿਸੇ ਜੀਵ ਨੂੰ ਦੁੱਖ ਨਹੀਂ ਦੇ ਸਕਦਾ)।
Without Him, nothing at all can be done.
उस ते बाहरि कछू न होगु ॥
ਤਜੀਸਿਆਣਪਬਲਬੁਧਿਬਿਕਾਰ॥
(ਇਸ ਵਾਸਤੇ ਹੇ ਭਾਈ!) ਮੈਂ ਆਪਣੀ ਅਕਲ ਦਾ ਆਸਰਾ ਰੱਖਣ ਦੀ ਬੁਰਾਈ ਛੱਡ ਦਿੱਤੀ ਹੈ,
I have renounced clever tricks, power and intellectual corruption.
तजी सिआणप बल बुधि बिकार ॥
ਦਾਸਅਪਨੇਕੀਰਾਖਨਹਾਰ੧॥॥
(ਤੇ ਉਸ ਰਾਮ ਦਾ ਦਾਸ ਬਣ ਗਿਆ ਹਾਂ, ਉਹ ਰਾਮ) ਆਪਣੇ ਦਾਸ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ ॥੧॥
God is the Protector of His servant. ||1||
दास अपने की राखनहार ॥१॥
ਜਪਿਮਨਮੇਰੇਰਾਮਰਾਮਰੰਗਿ॥
ਹੇ ਮੇਰੇ ਮਨ! ਪ੍ਰੇਮ ਨਾਲ ਰਾਮ ਦਾ ਨਾਮ ਜਪ।
Meditate, O my mind, on the Lord, Raam, Raam, with love.
जपि मन मेरे राम राम रंगि ॥
ਘਰਿਬਾਹਰਿਤੇਰੈਸਦਸੰਗਿ੧॥॥ਰਹਾਉ॥
ਉਹ ਨਾਮ ਤੇਰੇ ਘਰ ਵਿਚ (ਹਿਰਦੇ ਵਿਚ) ਤੇ ਬਾਹਰ ਹਰ ਥਾਂ ਸਦਾ ਤੇਰੇ ਨਾਲ ਰਹਿੰਦਾ ਹੈ ॥੧॥ ਰਹਾਉ ॥
Within your home, and beyond it, He is always with you. ||1||Pause||
घरि बाहरि तेरै सद संगि ॥१॥ रहाउ ॥
ਤਿਸਕੀਟੇਕਮਨੈਮਹਿਰਾਖੁ॥
(ਹੇ ਭਾਈ!) ਆਪਣੇ ਮਨ ਵਿਚ ਉਸ ਪਰਮਾਤਮਾ ਦਾ ਆਸਰਾ ਰੱਖ,
Keep His Support in your mind.
तिस की टेक मनै महि राखु ॥