ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 175
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਵਡਭਾਗੀਮਿਲੁਸੰਗਤੀਮੇਰੇਗੋਵਿੰਦਾਜਨਨਾਨਕਨਾਮਸਿਧਿਕਾਜੈਜੀਉ੪੪੩੦੬੮॥॥॥॥॥
ਹੇ ਦਾਸ ਨਾਨਕ! ਤੂੰ ਭੀ ਸੰਗਤਿ ਵਿਚ ਮਿਲ (ਹਰਿ-ਪ੍ਰਭੂ ਦਾ ਨਾਮ ਜਪ, ਤੇ) ਵੱਡੇ ਭਾਗਾਂ ਵਾਲਾ ਬਣ। ਨਾਮ ਦੀ ਬਰਕਤਿ ਨਾਲ ਹੀ ਜੀਵਨ-ਮਨੋਰਥ ਦੀ ਸਫਲਤਾ ਹੁੰਦੀ ਹੈ ॥੪॥੪॥੩੦॥੬੮॥
By great good fortune, one joins the Sangat, the Holy Congregation, O my Lord of the Universe; O servant Nanak, through the Naam, one's affairs are resolved. ||4||4||30||68||
वडभागी मिलु संगती मेरे गोविंदा जन नानक नाम सिधि काजै जीउ ॥४॥४॥३०॥६८॥
LINE 02
ਗਉੜੀਮਾਝਮਹਲਾ
Gauree Maajh, Fourth Mahalaa:
गउड़ी माझ महला ४ ॥
LINE 03
ਮੈਹਰਿਨਾਮੈਹਰਿਬਿਰਹੁਲਗਾਈਜੀਉ
(ਹੇ ਸੰਤ ਜਨੋ!) ਹਰੀ ਨੇ ਮੈਨੂੰ (ਮੇਰੇ ਅੰਦਰ) ਹਰਿ-ਨਾਮ ਦੀ ਸਿੱਕ ਲਾ ਦਿੱਤੀ ਹੈ,
The Lord has implanted a longing for the Lord's Name within me.
मै हरि नामै हरि बिरहु लगाई जीउ ॥
LINE 04
ਮੇਰਾਹਰਿਪ੍ਰਭੁਮਿਤੁਮਿਲੈਸੁਖੁਪਾਈਜੀਉ
ਮੈਂ (ਹੁਣ ਤਦੋਂ ਹੀ) ਆਨੰਦ ਅਨੁਭਵ ਕਰ ਸਕਦਾ ਹਾਂ ਜਦੋਂ ਮੈਨੂੰ ਮੇਰਾ ਮਿੱਤਰ ਹਰਿ-ਪ੍ਰਭੂ ਮਿਲ ਹੀ ਪਏ।
I have met the Lord God, my Best Friend, and I have found peace.
मेरा हरि प्रभु मितु मिलै सुखु पाई जीउ ॥
LINE 05
ਹਰਿਪ੍ਰਭੁਦੇਖਿਜੀਵਾਮੇਰੀਮਾਈਜੀਉ
ਹੇ ਮਾਂ! ਹਰਿ-ਪ੍ਰਭੂ ਨੂੰ ਵੇਖ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
Beholding my Lord God, I live, O my mother.
हरि प्रभु देखि जीवा मेरी माई जीउ ॥
LINE 06
ਮੇਰਾਨਾਮੁਸਖਾਹਰਿਭਾਈਜੀਉ॥॥
(ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਹਰਿ-ਨਾਮ (ਹੀ) ਮੇਰਾ ਮਿੱਤਰ ਹੈ ਮੇਰਾ ਵੀਰ ਹੈ ॥੧॥
The Lord's Name is my Friend and Brother. ||1||
मेरा नामु सखा हरि भाई जीउ ॥१॥
LINE 07
ਗੁਣਗਾਵਹੁਸੰਤਜੀਉਮੇਰੇਹਰਿਪ੍ਰਭਕੇਰੇਜੀਉ
ਹੇ ਸੰਤ ਜਨੋ! ਤੁਸੀ ਮੇਰੇ ਹਰਿ-ਪ੍ਰਭੂ ਦੇ ਗੁਣ ਗਾਵੋ,
O Dear Saints, sing the Glorious Praises of my Lord God.
गुण गावहु संत जीउ मेरे हरि प्रभ केरे जीउ ॥
LINE 08
ਜਪਿਗੁਰਮੁਖਿਨਾਮੁਜੀਉਭਾਗਵਡੇਰੇਜੀਉ
ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਜਪਿਆਂ ਵੱਡੇ ਭਾਗ ਜਾਗ ਪੈਂਦੇ ਹਨ।
As Gurmukh, chant the Naam, the Name of the Lord, O very fortunate ones.
जपि गुरमुखि नामु जीउ भाग वडेरे जीउ ॥
LINE 09
ਹਰਿਹਰਿਨਾਮੁਜੀਉਪ੍ਰਾਨਹਰਿਮੇਰੇਜੀਉ
(ਹੇ ਸੰਤ ਜਨੋ!) ਹਰਿ ਦਾ ਨਾਮ (ਹੁਣ) ਮੇਰੀ ਜ਼ਿੰਦਗੀ ਦਾ ਆਸਰਾ ਹੈ।
The Name of the Lord, Har, Har, is my soul and my breath of life.
हरि हरि नामु जीउ प्रान हरि मेरे जीउ ॥
LINE 10
ਫਿਰਿਬਹੁੜਿਭਵਜਲਫੇਰੇਜੀਉ॥॥
(ਜੇਹੜਾ ਮਨੁੱਖ ਹਰਿ-ਨਾਮ ਜਪਦਾ ਹੈ ਉਸ ਨੂੰ) ਮੁੜ ਸੰਸਾਰ-ਸਮੁੰਦਰ ਦੇ (ਜਨਮ ਮਰਨ ਦੇ) ਗੇੜ ਨਹੀਂ ਪੈਂਦੇ ॥੨॥
I shall never again have to cross over the terrifying world-ocean. ||2||
फिरि बहुड़ि न भवजल फेरे जीउ ॥२॥
LINE 11
ਕਿਉਹਰਿਪ੍ਰਭਵੇਖਾਮੇਰੈਮਨਿਤਨਿਚਾਉਜੀਉ
ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਚਾਉ ਬਣਿਆ ਰਹਿੰਦਾ ਹੈ ਕਿ ਮੈਂ ਕਿਵੇਂ ਹਰਿ-ਪ੍ਰਭੂ ਦਾ ਦਰਸਨ ਕਰ ਸਕਾਂ।
How shall I behold my Lord God? My mind and body yearn for Him.
किउ हरि प्रभ वेखा मेरै मनि तनि चाउ जीउ ॥
LINE 12
ਹਰਿਮੇਲਹੁਸੰਤਜੀਉਮਨਿਲਗਾਭਾਉਜੀਉ
ਹੇ ਸੰਤ ਜਨੋ! ਮੇਰੇ ਮਨ ਵਿਚ (ਹਰਿ-ਪ੍ਰਭੂ ਦੇ ਦਰਸਨ ਦੀ) ਤਾਂਘ ਲੱਗ ਰਹੀ ਹੈ, ਮੈਨੂੰ ਹਰਿ-ਪ੍ਰਭੂ ਮਿਲਾ ਦਿਉ।
Unite me with the Lord, Dear Saints; my mind is in love with Him.
हरि मेलहु संत जीउ मनि लगा भाउ जीउ ॥
LINE 13
ਗੁਰਸਬਦੀਪਾਈਐਹਰਿਪ੍ਰੀਤਮਰਾਉਜੀਉ
(ਹੇ ਸੰਤ ਜਨੋ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਰਿ-ਪ੍ਰੀਤਮ ਨੂੰ ਮਿਲ ਸਕੀਦਾ ਹੈ।
Through the Word of the Guru's Shabad, I have found the Sovereign Lord, my Beloved.
गुर सबदी पाईऐ हरि प्रीतम राउ जीउ ॥
LINE 14
ਵਡਭਾਗੀਜਪਿਨਾਉਜੀਉ॥॥
ਵੱਡੇ ਭਾਗਾਂ ਨਾਲ ਹਰਿ-ਨਾਮ ਜਪ ਕੇ (ਪ੍ਰਭੂ ਨੂੰ ਮਿਲ ਸਕੀਦਾ ਹੈ।) ॥੩॥
O very fortunate ones, chant the Name of the Lord. ||3||
वडभागी जपि नाउ जीउ ॥३॥
LINE 15
ਮੇਰੈਮਨਿਤਨਿਵਡੜੀਗੋਵਿੰਦਪ੍ਰਭਆਸਾਜੀਉ
ਹੇ ਸੰਤ ਜਨੋ! ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੋਵਿੰਦ-ਪ੍ਰਭੂ (ਦੇ ਮਿਲਾਪ) ਦੀ ਬੜੀ ਆਸ ਲੱਗੀ ਹੋਈ ਹੈ।
Within my mind and body, there is such a great longing for God, the Lord of the Universe.
मेरै मनि तनि वडड़ी गोविंद प्रभ आसा जीउ ॥
LINE 16
ਹਰਿਮੇਲਹੁਸੰਤਜੀਉਗੋਵਿਦਪ੍ਰਭਪਾਸਾਜੀਉ
ਹੇ ਸੰਤ ਜਨੋ! ਮੈਨੂੰ ਓਹ ਗੋਵਿੰਦ-ਪ੍ਰਭੂ ਮਿਲਾ ਦਿਉ ਜੋ ਮੇਰੇ ਅੰਦਰ ਵੱਸਦਾ ਹੈ।
Unite me with the Lord, Dear Saints. God, the Lord of the Universe, is so close to me.
हरि मेलहु संत जीउ गोविद प्रभ पासा जीउ ॥
LINE 17
ਸਤਿਗੁਰਮਤਿਨਾਮੁਸਦਾਪਰਗਾਸਾਜੀਉ
ਗੁਰੂ ਦੀ ਮਤਿ ਤੇ ਤੁਰਿਆਂ ਹੀ ਸਦਾ (ਜੀਵ ਦੇ ਅੰਦਰ) ਹਰਿ ਦੇ ਨਾਮ ਦਾ ਪਰਕਾਸ਼ ਹੁੰਦਾ ਹੈ।
Through the Teachings of the True Guru, the Naam is always revealed;
सतिगुर मति नामु सदा परगासा जीउ ॥
LINE 18
ਜਨਨਾਨਕਪੂਰਿਅੜੀਮਨਿਆਸਾਜੀਉ੪੫੩੧੬੯॥॥॥॥॥
ਹੇ ਦਾਸ ਨਾਨਕ! (ਜਿਸ ਨੂੰ ਗੁਰੂ ਦੀ ਮਤਿ ਪ੍ਰਾਪਤ ਹੁੰਦੀ ਹੈ ਉਸ ਦੇ) ਮਨ ਵਿਚ (ਪੈਦਾ ਹੋਈ ਪ੍ਰਭੂ-ਮਿਲਾਪ ਦੀ) ਆਸ ਪੂਰੀ ਹੋ ਜਾਂਦੀ ਹੈ ॥੪॥੫॥੩੧॥੬੯॥
the desires of servant Nanak's mind have been fulfilled. ||4||5||31||69||
जन नानक पूरिअड़ी मनि आसा जीउ ॥४॥५॥३१॥६९॥
LINE 19
ਗਉੜੀਮਾਝਮਹਲਾ
Gauree Maajh, Fourth Mahalaa:
गउड़ी माझ महला ४ ॥
LINE 20
ਮੇਰਾਬਿਰਹੀਨਾਮੁਮਿਲੈਤਾਜੀਵਾਜੀਉ
ਮੈਂ ਤਦੋਂ ਹੀ ਆਤਮਕ ਜੀਵਨ ਪ੍ਰਾਪਤ ਕਰ ਸਕਦਾ ਹਾਂ ਜਦੋਂ ਮੈਨੂੰ (ਮੈਥੋਂ) ਵਿੱਛੁੜਿਆ ਹੋਇਆ ਮੇਰਾ ਹਰਿ-ਨਾਮ (ਮਿੱਤਰ) ਮਿਲ ਪਏ।
If I receive my Love, the Naam, then I live.
मेरा बिरही नामु मिलै ता जीवा जीउ ॥
LINE 21
ਮਨਅੰਦਰਿਅੰਮ੍ਰਿਤੁਗੁਰਮਤਿਹਰਿਲੀਵਾਜੀਉ
ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਮੇਰੇ) ਮਨ ਵਿਚ ਹੀ (ਵੱਸਦਾ ਹੈ, ਪਰ) ਉਹ ਹਰਿ-ਨਾਮ-ਅੰਮ੍ਰਿਤ ਗੁਰੂ ਦੀ ਮਤਿ ਦੀ ਰਾਹੀਂ ਹੀ ਮੈਂ ਲੈ ਸਕਦਾ ਹਾਂ।
In the temple of the mind, is the Ambrosial Nectar of the Lord; through the Guru's Teachings, we drink it in.
मन अंदरि अंम्रितु गुरमति हरि लीवा जीउ ॥
LINE 22
ਮਨੁਹਰਿਰੰਗਿਰਤੜਾਹਰਿਰਸੁਸਦਾਪੀਵਾਜੀਉ
(ਜੇ ਮੇਰਾ) ਮਨ (ਗੁਰੂ ਦੀ ਮਿਹਰ ਨਾਲ) ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ ਰੰਗਿਆ ਜਾਏ, ਤਾਂ ਮੈਂ ਸਦਾ ਹਰਿ-ਨਾਮ ਦਾ ਰਸ ਪੀਂਦਾ ਰਹਾਂ।
My mind is drenched with the Love of the Lord. I continually drink in the sublime essence of the Lord.
मनु हरि रंगि रतड़ा हरि रसु सदा पीवा जीउ ॥
LINE 23
ਹਰਿਪਾਇਅੜਾਮਨਿਜੀਵਾਜੀਉ॥॥
ਜਦੋਂ (ਗੁਰੂ ਦੀ ਕਿਰਪਾ ਨਾਲ ਮੈਨੂੰ) ਹਰੀ ਮਿਲ ਪਏ ਤਾਂ ਮੈਂ ਆਪਣੇ ਮਨ ਵਿਚ ਜੀਊ ਪੈਂਦਾ ਹਾਂ ॥੧॥
I have found the Lord within my mind, and so I live. ||1||
हरि पाइअड़ा मनि जीवा जीउ ॥१॥
LINE 24
ਮੇਰੈਮਨਿਤਨਿਪ੍ਰੇਮੁਲਗਾਹਰਿਬਾਣੁਜੀਉ
(ਹੇ ਭਾਈ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਪ੍ਰੇਮ-ਤੀਰ ਵਿੱਝਾ ਹੋਇਆ ਹੈ।
The arrow of the Lord's Love has pierced by mind and body.
मेरै मनि तनि प्रेमु लगा हरि बाणु जीउ ॥
LINE 25
ਮੇਰਾਪ੍ਰੀਤਮੁਮਿਤ੍ਰੁਹਰਿਪੁਰਖੁਸੁਜਾਣੁਜੀਉ
(ਮੈਨੂੰ ਯਕੀਨ ਬਣ ਚੁਕਾ ਹੈ ਕਿ) ਸੁਜਾਨ ਹਰੀ ਪੁਰਖ ਹੀ ਮੇਰਾ ਪ੍ਰੀਤਮ ਹੈ ਮੇਰਾ ਮਿੱਤਰ ਹੈ।
The Lord, the Primal Being, is All-knowing; He is my Beloved and my Best Friend.
मेरा प्रीतमु मित्रु हरि पुरखु सुजाणु जीउ ॥
LINE 26
ਗੁਰੁਮੇਲੇਸੰਤਹਰਿਸੁਘੜੁਸੁਜਾਣੁਜੀਉ
ਗੁਰੂ ਹੀ ਉਸ ਸੰਤ ਸੁਜਾਨ ਸੁਘੜ ਹਰੀ ਨਾਲ ਮਿਲਾਂਦਾ ਹੈ,
The Saintly Guru has united me with the All-knowing and All-seeing Lord.
गुरु मेले संत हरि सुघड़ु सुजाणु जीउ ॥
LINE 27
ਹਉਨਾਮਵਿਟਹੁਕੁਰਬਾਣੁਜੀਉ॥॥
ਤੇ ਤਦੋਂ ਮੈਂ ਹਰਿ-ਨਾਮ ਤੋਂ ਸਦਕੇ ਜਾਂਦਾ ਹਾਂ ॥੨॥
I am a sacrifice to the Naam, the Name of the Lord. ||2||
हउ नाम विटहु कुरबाणु जीउ ॥२॥
LINE 28
ਹਉਹਰਿਹਰਿਸਜਣੁਹਰਿਮੀਤੁਦਸਾਈਜੀਉ
ਹੇ ਸੰਤ ਜਨੋ! ਮੈਂ (ਤੁਹਾਥੋਂ) ਹਰਿ-ਸੱਜਣ ਹਰਿ-ਮਿੱਤਰ (ਦਾ ਪਤਾ) ਪੁੱਛਦਾ ਹਾਂ।
I seek my Lord, Har, Har, my Intimate, my Best Friend.
हउ हरि हरि सजणु हरि मीतु दसाई जीउ ॥
LINE 29
ਹਰਿਦਸਹੁਸੰਤਹੁਜੀਹਰਿਖੋਜੁਪਵਾਈਜੀਉ
ਹੇ ਸੰਤ ਜਨੋ! (ਮੈਨੂੰ ਉਸ ਦਾ ਪਤਾ) ਦੱਸੋ, ਮੈਂ ਉਸ ਹਰੀ-ਸੱਜਣ ਦੀ ਭਾਲ ਕਰਦਾ ਫਿਰਦਾ ਹਾਂ।
Show me the way to the Lord, Dear Saints; I am searching all over for Him.
हरि दसहु संतहु जी हरि खोजु पवाई जीउ ॥
LINE 30
ਸਤਿਗੁਰੁਤੁਠੜਾਦਸੇਹਰਿਪਾਈਜੀਉ
ਹੇ ਸੰਤ ਜਨੋ! ਮੈਂ ਤਦੋਂ ਹੀ ਹਰਿ-ਮਿੱਤਰ ਨੂੰ ਮਿਲ ਸਕਦਾ ਹਾਂ ਜਦੋਂ ਪ੍ਰਸੰਨ ਹੋਇਆ ਸਤਿਗੁਰੂ (ਉਸ ਦਾ ਪਤਾ) ਦੱਸੇ,
The Kind and Compassionate True Guru has shown me the Way, and I have found the Lord.
सतिगुरु तुठड़ा दसे हरि पाई जीउ ॥
LINE 31
ਹਰਿਨਾਮੇਨਾਮਿਸਮਾਈਜੀਉ॥॥
ਤਦੋਂ ਹੀ ਮੈਂ ਸਦਾ ਉਸ ਹਰੀ ਦੇ ਨਾਮ ਵਿਚ ਲੀਨ ਹੋ ਸਕਦਾ ਹਾਂ ॥੩॥
Through the Name of the Lord, I am absorbed in the Naam. ||3||
हरि नामे नामि समाई जीउ ॥३॥
LINE 32
ਮੈਵੇਦਨਪ੍ਰੇਮੁਹਰਿਬਿਰਹੁਲਗਾਈਜੀਉ
ਹੇ ਸਤਿਗੁਰੂ! ਮੇਰੇ ਅੰਦਰ ਪ੍ਰਭੂ ਤੋਂ ਵਿਛੋੜੇ ਦੀ ਪੀੜ ਉੱਠ ਰਹੀ ਹੈ, ਮੇਰੇ ਅੰਦਰ ਪ੍ਰਭੂ ਦਾ ਪ੍ਰੇਮ ਜਾਗ ਪਿਆ ਹੈ, ਮੇਰੇ ਅੰਦਰ ਹਰੀ ਦੇ ਮਿਲਣ ਦੀ ਸਿੱਕ ਪੈਦਾ ਹੋ ਰਹੀ ਹੈ।
I am consumed with the pain of separation from the Love of the Lord.
मै वेदन प्रेमु हरि बिरहु लगाई जीउ ॥
LINE 33
ਗੁਰਸਰਧਾਪੂਰਿਅੰਮ੍ਰਿਤੁਮੁਖਿਪਾਈਜੀਉ
ਹੇ ਗੁਰੂ! ਮੇਰੀ ਸਰਧਾ ਪੂਰੀ ਕਰ (ਤਾ ਕਿ) ਮੈਂ ਉਸ ਦਾ ਨਾਮ-ਅੰਮ੍ਰਿਤ (ਆਪਣੇ) ਮੂੰਹ ਵਿਚ ਪਾਵਾਂ।
The Guru has fulfilled my desire, and I have received the Ambrosial Nectar in my mouth.
गुर सरधा पूरि अंम्रितु मुखि पाई जीउ ॥
LINE 34
ਹਰਿਹੋਹੁਦਇਆਲੁਹਰਿਨਾਮੁਧਿਆਈਜੀਉ
ਹੇ ਹਰੀ! ਮੇਰੇ ਉਤੇ ਦਿਆਲ ਹੋ, ਮੈਂ ਤੇਰਾ ਹਰਿ-ਨਾਮ ਧਿਆਵਾਂ,
The Lord has become merciful, and now I meditate on the Name of the Lord.
हरि होहु दइआलु हरि नामु धिआई जीउ ॥
LINE 35
ਜਨਨਾਨਕਹਰਿਰਸੁਪਾਈਜੀਉ੪੬੨੦੧੮੩੨੭੦॥॥॥॥॥॥॥
ਤੇ ਹੇ ਦਾਸ ਨਾਨਕ! (ਆਖ-) ਮੈਂ ਤੇਰਾ ਹਰਿ-ਨਾਮ-ਰਸ ਪ੍ਰਾਪਤ ਕਰਾਂ ॥੪॥੬॥੨੦॥੧੮॥੩੨॥੭੦॥
Servant Nanak has obtained the sublime essence of the Lord. ||4||6||20||18||32||70||
जन नानक हरि रसु पाई जीउ ॥४॥६॥२०॥१८॥३२॥७०॥
LINE 36
ਮਹਲਾਰਾਗੁਗਉੜੀਗੁਆਰੇਰੀਚਉਪਦੇ
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਪਦਿਆਂ ਵਾਲੀ ਬਾਣੀ।
Fifth Mahalaa, Raag Gauree Gwaarayree, Chau-Padas:
महला ५ रागु गउड़ी गुआरेरी चउपदे ॥
LINE 37
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 38
ਕਿਨਬਿਧਿਕੁਸਲੁਹੋਤਮੇਰੇਭਾਈ
ਹੇ ਮੇਰੇ ਵੀਰ! (ਮਨੁੱਖ ਦੇ ਅੰਦਰ) ਆਤਮਕ ਆਨੰਦ ਕਿਨ੍ਹਾਂ ਤਰੀਕਿਆਂ ਨਾਲ (ਪੈਦਾ) ਹੋ ਸਕਦਾ ਹੈ?
How can happiness be found, O my Siblings of Destiny?
किन बिधि कुसलु होत मेरे भाई ॥
LINE 39
ਕਿਉਪਾਈਐਹਰਿਰਾਮਸਹਾਈ॥॥ਰਹਾਉ
(ਅਸਲ) ਮਿੱਤਰ ਹਰੀ-ਪਰਮਾਤਮਾ ਕਿਵੇਂ ਮਿਲ ਸਕਦਾ ਹੈ? ॥੧॥ ਰਹਾਉ ॥
How can the Lord, our Help and Support, be found? ||1||Pause||
किउ पाईऐ हरि राम सहाई ॥१॥ रहाउ ॥
LINE 40
ਕੁਸਲੁਗ੍ਰਿਹਿਮੇਰੀਸਭਮਾਇਆ
ਘਰ (ਦੇ ਮੋਹ) ਵਿਚ ਆਤਮਕ ਸੁਖ ਨਹੀਂ ਹੈ, ਇਹ ਸਮਝਣ ਵਿਚ ਭੀ ਆਤਮਕ ਸੁਖ ਨਹੀਂ ਹੈ ਕਿ ਇਹ ਸਾਰੀ ਮਾਇਆ ਮੇਰੀ ਹੈ।
There is no happiness in owning one's own home, in all of Maya,
कुसलु न ग्रिहि मेरी सभ माइआ ॥
LINE 41
ਊਚੇਮੰਦਰਸੁੰਦਰਛਾਇਆ
ਉੱਚੇ ਮਹਲ-ਮਾੜੀਆਂ ਤੇ ਸੁੰਦਰ ਬਾਗਾਂ ਦੀ ਛਾਂ ਮਾਣਨ ਵਿਚ ਭੀ ਆਤਮਕ ਆਨੰਦ ਨਹੀਂ।
or in lofty mansions casting beautiful shadows.
ऊचे मंदर सुंदर छाइआ ॥
LINE 42
ਝੂਠੇਲਾਲਚਿਜਨਮੁਗਵਾਇਆ॥॥
(ਜਿਸ ਮਨੁੱਖ ਨੇ ਇਹਨਾਂ ਵਿਚ ਆਤਮਕ ਸੁਖ ਸਮਝਿਆ ਹੈ ਉਸ ਨੇ) ਝੂਠੇ ਲਾਲਚ ਵਿਚ (ਆਪਣਾ ਮਨੁੱਖਾ) ਜਨਮ ਗਵਾ ਲਿਆ ਹੈ ॥੧॥
In fraud and greed, this human life is being wasted. ||1||
झूठे लालचि जनमु गवाइआ ॥१॥