ਵਡਭਾਗੀਮਿਲੁਰਾਮਾ੧॥॥
ਹੇ ਜਿੰਦੇ! ਮਿਲ ਰਾਮ ਨੂੰ, ਤੇਰੇ ਭਾਗ ਚੰਗੇ ਹੋ ਗਏ ਹਨ ॥੧॥
By great good fortune, you shall meet with the Lord. ||1||
वडभागी मिलु रामा ॥१॥
ਗੁਰੁਜੋਗੀਪੁਰਖੁਮਿਲਿਆਰੰਗੁਮਾਣੀਜੀਉ॥
(ਹੇ ਭਾਈ!) ਪ੍ਰਭੂ ਦਾ ਰੂਪ ਜੋਗੀ-ਰੂਪ ਮਿਲ ਪਿਆ ਹੈ (ਉਸ ਦੀ ਕਿਰਪਾ ਨਾਲ) ਮੈਂ ਆਤਮਕ ਆਨੰਦ ਮਾਣਦਾ ਹਾਂ।
I have met the Guru, the Yogi, the Primal Being; I am delighted with His Love.
गुरु जोगी पुरखु मिलिआ रंगु माणी जीउ ॥
ਗੁਰੁਹਰਿਰੰਗਿਰਤੜਾਸਦਾਨਿਰਬਾਣੀਜੀਉ॥
ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਗੁਰੂ ਸਦਾ ਵਾਸਨਾ-ਰਹਿਤ ਹੈ।
The Guru is imbued with the Love of the Lord; He dwells forever in Nirvaanaa.
गुरु हरि रंगि रतड़ा सदा निरबाणी जीउ ॥
ਵਡਭਾਗੀਮਿਲੁਸੁਘੜਸੁਜਾਣੀਜੀਉ॥
ਹੇ ਵੱਡੇ ਭਾਗਾਂ ਵਾਲੇ! ਉਸ ਸੋਹਣੇ ਜੀਵਨ ਵਾਲੇ ਸੁਜਾਨ ਗੁਰੂ ਨੂੰ ਮਿਲ।
By great good fortune, I met the most accomplished and all-knowing Lord.
वडभागी मिलु सुघड़ सुजाणी जीउ ॥
ਮੇਰਾਮਨੁਤਨੁਹਰਿਰੰਗਿਭਿੰਨਾ੨॥॥
(ਗੁਰੂ ਦੀ ਕਿਰਪਾ ਨਾਲ ਹੀ) ਮੇਰਾ ਮਨ ਮੇਰਾ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ਹੈ ॥੨॥
My mind and body are drenched in the Love of the Lord. ||2||
मेरा मनु तनु हरि रंगि भिंना ॥२॥
ਆਵਹੁਸੰਤਹੁਮਿਲਿਨਾਮੁਜਪਾਹਾ॥
ਹੇ ਸੰਤ ਜਨੋ! ਆਓ, ਅਸੀਂ ਰਲ ਕੇ ਪਰਮਾਤਮਾ ਦਾ ਨਾਮ ਜਪੀਏ।
Come, O Saints - let's meet together and chant the Naam, the Name of the Lord.
आवहु संतहु मिलि नामु जपाहा ॥
ਵਿਚਿਸੰਗਤਿਨਾਮੁਸਦਾਲੈਲਾਹਾਜੀਉ॥
(ਹੇ ਭਾਈ!) ਸਾਧ ਸੰਗਤਿ ਵਿਚ ਮਿਲ ਕੇ ਸਦਾ ਹਰਿ-ਨਾਮ ਦੀ ਖੱਟੀ ਖੱਟ।
In the Sangat, the Holy Congregation, let's earn the lasting profit of the Naam.
विचि संगति नामु सदा लै लाहा जीउ ॥
ਕਰਿਸੇਵਾਸੰਤਾਅੰਮ੍ਰਿਤੁਮੁਖਿਪਾਹਾਜੀਉ॥
(ਹੇ ਭਾਈ! ਆਓ, ਸਾਧ ਸੰਗਤਿ ਵਿਚ) ਗੁਰਮੁਖਾਂ ਦੀ ਸੇਵਾ ਕਰ ਕੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਭੋਜਨ ਪਾਈਏ।
Let's serve the Saints, and drink in the Ambrosial Nectar.
करि सेवा संता अंम्रितु मुखि पाहा जीउ ॥
ਮਿਲੁਪੂਰਬਿਲਿਖਿਅੜੇਧੁਰਿਕਰਮਾ੩॥॥
(ਹੇ ਜਿੰਦੇ!) ਮਿਲ ਪ੍ਰਭੂ ਨੂੰ, ਪ੍ਰਭੂ ਦੀ ਦਰਗਾਹ ਤੋਂ ਉਸ ਦੀ ਬਖ਼ਸ਼ਸ਼ ਦੇ ਪੂਰਬਲੇ ਸਮੇ ਦੇ ਲੇਖ ਜਾਗ ਪਏ ਹਨ ॥੩॥
By one's karma and pre-ordained destiny, they are met. ||3||
मिलु पूरबि लिखिअड़े धुरि करमा ॥३॥
ਸਾਵਣਿਵਰਸੁਅੰਮ੍ਰਿਤਿਜਗੁਛਾਇਆਜੀਉ॥
(ਜਿਵੇਂ) ਸਾਵਣ (ਦੇ ਮਹੀਨੇ) ਵਿਚ ਬੱਦਲ (ਵਰ੍ਹਦਾ ਹੈ ਤੇ) ਜਗਤ ਨੂੰ (ਧਰਤੀ ਨੂੰ) ਜਲ ਨਾਲ ਭਰਪੂਰ ਕਰ ਦੇਂਦਾ ਹੈ,
In the month of Saawan, the clouds of Ambrosial Nectar hang over the world.
सावणि वरसु अंम्रिति जगु छाइआ जीउ ॥
ਮਨੁਮੋਰੁਕੁਹੁਕਿਅੜਾਸਬਦੁਮੁਖਿਪਾਇਆ॥
(ਉਸ ਬੱਦਲ ਨੂੰ ਵੇਖ ਵੇਖ ਕੇ) ਮੋਰ ਆਪਣੀ ਮਿੱਠੀ ਬੋਲੀ ਬੋਲਦਾ ਹੈ, (ਤਿਵੇਂ ਗੁਰੂ) ਨਾਮ-ਅੰਮ੍ਰਿਤ ਨਾਲ ਜਗਤ ਨੂੰ ਪ੍ਰਭਾਵਿਤ ਕਰਦਾ ਹੈ (ਜਿਸ ਵਡ-ਭਾਗੀ ਉਤੇ ਮਿਹਰ ਹੁੰਦੀ ਹੈ ਉਸ ਦਾ) ਮਨ ਉਛਾਲੇ ਮਾਰਦਾ ਹੈ (ਉਹ ਮਨੁੱਖ ਗੁਰੂ ਦੇ) ਸ਼ਬਦ ਨੂੰ ਆਪਣੇ ਮੂੰਹ ਵਿਚ ਪਾਂਦਾ ਹੈ।
The peacock of the mind chirps, and receives the Word of the Shabad, in its mouth;
मनु मोरु कुहुकिअड़ा सबदु मुखि पाइआ ॥
ਹਰਿਅੰਮ੍ਰਿਤੁਵੁਠੜਾਮਿਲਿਆਹਰਿਰਾਇਆਜੀਉ॥
(ਜਿਸ ਮਨੁੱਖ ਦੇ ਹਿਰਦੇ ਵਿਚ) ਨਾਮ ਅੰਮ੍ਰਿਤ ਆ ਵੱਸਦਾ ਹੈ, (ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ,
the Ambrosial Nectar of the Lord rains down, and the Sovereign Lord King is met.
हरि अंम्रितु वुठड़ा मिलिआ हरि राइआ जीउ ॥
ਜਨਨਾਨਕਪ੍ਰੇਮਿਰਤੰਨਾ੪੧੨੭੬੫॥॥॥॥॥
ਹੇ ਦਾਸ ਨਾਨਕ! ਉਹ ਪ੍ਰਭੂ-ਪ੍ਰੇਮ ਵਿਚ ਰੰਗਿਆ ਜਾਂਦਾ ਹੈ ॥੪॥੧॥੨੭॥੬੫॥
Servant Nanak is imbued with the Love of the Lord. ||4||1||27||65||
जन नानक प्रेमि रतंना ॥४॥१॥२७॥६५॥
ਗਉੜੀਮਾਝਮਹਲਾ੪॥
Gauree Maajh, Fourth Mahalaa:
गउड़ी माझ महला ४ ॥
ਆਉਸਖੀਗੁਣਕਾਮਣਕਰੀਹਾਜੀਉ॥
ਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ),
Come, O sisters - let's make virtue our charms.
आउ सखी गुण कामण करीहा जीउ ॥
ਮਿਲਿਸੰਤਜਨਾਰੰਗੁਮਾਣਿਹਰਲੀਆਜੀਉ॥
ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ।
Let's join the Saints, and enjoy the pleasure of the Lord's Love.
मिलि संत जना रंगु माणिह रलीआ जीउ ॥
ਗੁਰਦੀਪਕੁਗਿਆਨੁਸਦਾਮਨਿਬਲੀਆਜੀਉ॥
(ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ,
The lamp of the Guru's spiritual wisdom burns steadily in my mind.
गुर दीपकु गिआनु सदा मनि बलीआ जीउ ॥
ਹਰਿਤੁਠੈਢੁਲਿਢੁਲਿਮਿਲੀਆਜੀਉ੧॥॥
(ਇਸ ਤਰ੍ਹਾਂ) ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ ॥੧॥
The Lord, being pleased and moved by pity, has led me to meet Him. ||1||
हरि तुठै ढुलि ढुलि मिलीआ जीउ ॥१॥
ਮੇਰੈਮਨਿਤਨਿਪ੍ਰੇਮੁਲਗਾਹਰਿਢੋਲੇਜੀਉ॥
(ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ।
My mind and body are filled with love for my Darling Lord.
मेरै मनि तनि प्रेमु लगा हरि ढोले जीउ ॥
ਮੈਮੇਲੇਮਿਤ੍ਰੁਸਤਿਗੁਰੁਵੇਚੋਲੇਜੀਉ॥
(ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ।
The True Guru, the Divine Intermediary, has united me with my Friend.
मै मेले मित्रु सतिगुरु वेचोले जीउ ॥
ਮਨੁਦੇਵਾਂਸੰਤਾਮੇਰਾਪ੍ਰਭੁਮੇਲੇਜੀਉ॥
(ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ।
I offer my mind to the Guru, who has led me to meet my God.
मनु देवां संता मेरा प्रभु मेले जीउ ॥
ਹਰਿਵਿਟੜਿਅਹੁਸਦਾਘੋਲੇਜੀਉ੨॥॥
ਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ ॥੨॥
I am forever a sacrifice to the Lord. ||2||
हरि विटड़िअहु सदा घोले जीउ ॥२॥
ਵਸੁਮੇਰੇਪਿਆਰਿਆਵਸੁਮੇਰੇਗੋਵਿਦਾਹਰਿਕਰਿਕਿਰਪਾਮਨਿਵਸੁਜੀਉ॥
ਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ।
Dwell, O my Beloved, dwell, O my Lord of the Universe; O Lord, show mercy to me and come to dwell within my mind.
वसु मेरे पिआरिआ वसु मेरे गोविदा हरि करि किरपा मनि वसु जीउ ॥
ਮਨਿਚਿੰਦਿਅੜਾਫਲੁਪਾਇਆਮੇਰੇਗੋਵਿੰਦਾਗੁਰੁਪੂਰਾਵੇਖਿਵਿਗਸੁਜੀਉ॥
ਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ।
I have obtained the fruits of my mind's desires, O my Lord of the Universe; I am transfixed with ecstasy, gazing upon the Perfect Guru.
मनि चिंदिअड़ा फलु पाइआ मेरे गोविंदा गुरु पूरा वेखि विगसु जीउ ॥
ਹਰਿਨਾਮੁਮਿਲਿਆਸੋਹਾਗਣੀਮੇਰੇਗੋਵਿੰਦਾਮਨਿਅਨਦਿਨੁਅਨਦੁਰਹਸੁਜੀਉ॥
ਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ।
The happy soul-brides receive the Lord's Name, O my Lord of the Universe; night and day, their minds are blissful and happy.
हरि नामु मिलिआ सोहागणी मेरे गोविंदा मनि अनदिनु अनदु रहसु जीउ ॥
ਹਰਿਪਾਇਅੜਾਵਡਭਾਗੀਈਮੇਰੇਗੋਵਿੰਦਾਨਿਤਲੈਲਾਹਾਮਨਿਹਸੁਜੀਉ੩॥॥
ਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ ॥੩॥
By great good fortune, the Lord is found, O my Lord of the Universe; earning profit continually, the mind laughs with joy. ||3||
हरि पाइअड़ा वडभागीई मेरे गोविंदा नित लै लाहा मनि हसु जीउ ॥३॥
ਹਰਿਆਪਿਉਪਾਏਹਰਿਆਪੇਵੇਖੈਹਰਿਆਪੇਕਾਰੈਲਾਇਆਜੀਉ॥
ਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ।
The Lord Himself creates, and the Lord Himself beholds; the Lord Himself assigns all to their tasks.
हरि आपि उपाए हरि आपे वेखै हरि आपे कारै लाइआ जीउ ॥
ਇਕਿਖਾਵਹਿਬਖਸਤੋਟਿਨਆਵੈਇਕਨਾਫਕਾਪਾਇਆਜੀਉ॥
ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ।
Some partake of the bounty of the Lord's favor, which never runs out, while others receive only a handful.
इकि खावहि बखस तोटि न आवै इकना फका पाइआ जीउ ॥
ਇਕਿਰਾਜੇਤਖਤਿਬਹਹਿਨਿਤਸੁਖੀਏਇਕਨਾਭਿਖਮੰਗਾਇਆਜੀਉ॥
ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ।
Some sit upon thrones as kings, and enjoy constant pleasures, while others must beg for charity.
इकि राजे तखति बहहि नित सुखीए इकना भिख मंगाइआ जीउ ॥
ਸਭੁਇਕੋਸਬਦੁਵਰਤਦਾਮੇਰੇਗੋਵਿਦਾਜਨਨਾਨਕਨਾਮੁਧਿਆਇਆਜੀਉ੪੨੨੮੬੬॥॥॥॥॥
ਹੇ ਦਾਸ ਨਾਨਕ! (ਆਖ-) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ ॥੪॥੨॥੨੮॥੬੬॥
The Word of the Shabad is pervading in everyone, O my Lord of the Universe; servant Nanak meditates on the Naam. ||4||2||28||66||
सभु इको सबदु वरतदा मेरे गोविदा जन नानक नामु धिआइआ जीउ ॥४॥२॥२८॥६६॥
ਗਉੜੀਮਾਝਮਹਲਾ੪॥
Gauree Maajh, Fourth Mahalaa:
गउड़ी माझ महला ४ ॥
ਮਨਮਾਹੀਮਨਮਾਹੀਮੇਰੇਗੋਵਿੰਦਾਹਰਿਰੰਗਿਰਤਾਮਨਮਾਹੀਜੀਉ॥
ਹੇ ਮੇਰੇ ਗੋਵਿੰਦ! (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ, ਉਹ ਮਨੁੱਖ ਆਪਣੇ) ਮਨ ਵਿਚ ਹੀ, ਮਨ ਵਿਚ ਹੀ, ਮਨ ਵਿਚ ਹੀ, ਹਰਿ-ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ।
From within my mind, from within my mind, O my Lord of the Universe, I am imbued with the Love of the Lord, from within my mind.
मन माही मन माही मेरे गोविंदा हरि रंगि रता मन माही जीउ ॥
ਹਰਿਰੰਗੁਨਾਲਿਨਲਖੀਐਮੇਰੇਗੋਵਿਦਾਗੁਰੁਪੂਰਾਅਲਖੁਲਖਾਹੀਜੀਉ॥
ਹੇ ਮੇਰੇ ਗੋਵਿੰਦ! ਹਰਿ-ਨਾਮ ਦਾ ਆਨੰਦ ਹਰੇਕ ਜੀਵ ਦੇ ਨਾਲ (ਉਸ ਦੇ ਅੰਦਰ ਮੌਜੂਦ) ਹੈ, ਪਰ ਇਹ ਆਨੰਦ (ਹਰੇਕ ਜੀਵ ਪਾਸੋਂ) ਮਾਣਿਆ ਨਹੀਂ ਜਾ ਸਕਦਾ। ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਉਸ ਅਦ੍ਰਿਸ਼ਟ ਪਰਮਾਤਮਾ ਨੂੰ ਲੱਭ ਲੈਂਦੇ ਹਨ।
The Lord's Love is with me, but it cannot be seen, O my Lord of the Universe; the Perfect Guru has led me to see the unseen.
हरि रंगु नालि न लखीऐ मेरे गोविदा गुरु पूरा अलखु लखाही जीउ ॥
ਹਰਿਹਰਿਨਾਮੁਪਰਗਾਸਿਆਮੇਰੇਗੋਵਿੰਦਾਸਭਦਾਲਦਦੁਖਲਹਿਜਾਹੀਜੀਉ॥
ਹੇ ਮੇਰੇ ਗੋਵਿੰਦ! ਜਿਨ੍ਹਾਂ ਦੇ ਅੰਦਰ ਤੂੰ ਹਰਿ-ਨਾਮ ਦਾ ਪਰਕਾਸ਼ ਕਰਦਾ ਹੈਂ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ।
He has revealed the Name of the Lord, Har, Har, O my Lord of the Universe; all poverty and pain have departed.
हरि हरि नामु परगासिआ मेरे गोविंदा सभ दालद दुख लहि जाही जीउ ॥
ਹਰਿਪਦੁਊਤਮੁਪਾਇਆਮੇਰੇਗੋਵਿੰਦਾਵਡਭਾਗੀਨਾਮਿਸਮਾਹੀਜੀਉ੧॥॥
ਹੇ ਮੇਰੇ ਗੋਵਿੰਦ! ਜਿਨ੍ਹਾਂ ਮਨੁੱਖਾਂ ਨੂੰ ਹਰਿ-ਮਿਲਾਪ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਵਡ-ਭਾਗੀ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੧॥
I have obtained the supreme status of the Lord, O my Lord of the Universe; by great good fortune, I am absorbed in the Naam. ||1||
हरि पदु ऊतमु पाइआ मेरे गोविंदा वडभागी नामि समाही जीउ ॥१॥
ਨੈਣੀਮੇਰੇਪਿਆਰਿਆਨੈਣੀਮੇਰੇਗੋਵਿਦਾਕਿਨੈਹਰਿਪ੍ਰਭੁਡਿਠੜਾਨੈਣੀਜੀਉ॥
ਹੇ ਮੇਰੇ ਪਿਆਰੇ ਗੋਵਿੰਦ! ਤੈਨੂੰ ਹਰਿ-ਪ੍ਰਭੂ ਨੂੰ ਕਿਸੇ ਵਿਰਲੇ (ਵਡ-ਭਾਗੀ ਨੇ ਆਪਣੀਆਂ) ਅੱਖਾਂ ਨਾਲ ਵੇਖਿਆ ਹੈ।
With his eyes, O my Beloved, with his eyes, O my Lord of the Universe - has anyone ever seen the Lord God with his eyes?
नैणी मेरे पिआरिआ नैणी मेरे गोविदा किनै हरि प्रभु डिठड़ा नैणी जीउ ॥
ਮੇਰਾਮਨੁਤਨੁਬਹੁਤੁਬੈਰਾਗਿਆਮੇਰੇਗੋਵਿੰਦਾਹਰਿਬਾਝਹੁਧਨਕੁਮਲੈਣੀਜੀਉ॥
ਹੇ ਮੇਰੇ ਗੋਵਿੰਦ! (ਤੇਰੇ ਵਿਛੋੜੇ ਵਿਚ) ਮੇਰਾ ਮਨ ਮੇਰਾ ਹਿਰਦਾ ਬਹੁਤ ਵੈਰਾਗਵਾਨ ਹੋ ਰਿਹਾ ਹੈ। ਹੇ ਹਰੀ! ਤੈਥੋਂ ਬਿਨਾ ਮੈਂ ਜੀਵ-ਇਸਤ੍ਰੀ ਕੁਮਲਾਈ ਪਈ ਹਾਂ।
My mind and body are sad and depressed, O my Lord of the Universe; without her Husband Lord, the soul-bride is withering away.
मेरा मनु तनु बहुतु बैरागिआ मेरे गोविंदा हरि बाझहु धन कुमलैणी जीउ ॥