ਸਰਮਸੁਰਤਿਦੁਇਸਸੁਰਭਏ॥
ਉੱਦਮ ਅਤੇ ਉੱਚੀ ਸੁਰਤ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ;
Modesty, humility and intuitive understanding are my mother-in-law and father-in-law;
सरम सुरति दुइ ससुर भए ॥
ਕਰਣੀਕਾਮਣਿਕਰਿਮਨਲਏ੨॥॥
ਤੇ ਹੇ ਮਨ! ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ ॥੨॥
I have made good deeds my spouse. ||2||
करणी कामणि करि मन लए ॥२॥
ਸਾਹਾਸੰਜੋਗੁਵੀਆਹੁਵਿਜੋਗੁ॥
ਜੇ ਸਤ ਸੰਗ (ਵਿਚ ਜਾਣਾ) ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ (ਭਾਵ, ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾ ਸਕਦਾ, ਤਿਵੇਂ ਸਤ ਸੰਗ ਵਿਚੋਂ ਕਦੇ ਨ ਖੁੰਝੇ),
Union with the Holy is my wedding date, and separation from the world is my marriage.
साहा संजोगु वीआहु विजोगु ॥
ਸਚੁਸੰਤਤਿਕਹੁਨਾਨਕਜੋਗੁ੩੩॥॥॥
ਜੇ (ਸਤ ਸੰਗ ਵਿਚ ਰਹਿ ਕੇ ਦੁਨੀਆ ਨਾਲੋਂ) ਨਿਰਮੋਹਤਾ-ਰੂਪ (ਪ੍ਰਭੂ ਨਾਲ) ਵਿਆਹ ਹੋ ਜਾਏ; ਤਾਂ (ਇਸ ਵਿਆਹ ਵਿਚੋਂ) ਸੱਚ (ਭਾਵ, ਪ੍ਰਭੂ ਦਾ ਸਦਾ ਹਿਰਦੇ ਵਿਚ ਟਿਕੇ ਰਹਿਣਾ, ਉਸ ਜੀਵ-ਇਸਤ੍ਰੀ ਦੀ) ਸੰਤਾਨ ਹੈ। ਨਾਨਕ ਆਖਦਾ ਹੈ- ਇਹ ਹੈ (ਸੱਚਾ) ਪ੍ਰਭੂ-ਮਿਲਾਪ ॥੩॥੩॥
Says Nanak, Truth is the child born of this Union. ||3||3||
सचु संतति कहु नानक जोगु ॥३॥३॥
ਗਉੜੀਮਹਲਾ੧॥
Gauree, First Mahalaa:
गउड़ी महला १ ॥
ਪਉਣੈਪਾਣੀਅਗਨੀਕਾਮੇਲੁ॥
ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! (ਗੁਰੂ ਦੀ ਸਰਨ ਪੈ ਕੇ) ਇਹ ਗੱਲ ਸਮਝ ਲੈ (ਕਿ ਜਦੋਂ) ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਦੋਂ ਇਹ ਸਰੀਰ ਬਣਦਾ ਹੈ,
The union of air, water and fire
पउणै पाणी अगनी का मेलु ॥
ਚੰਚਲਚਪਲਬੁਧਿਕਾਖੇਲੁ॥
ਤੇ ਇਸ ਵਿਚ) ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ (ਸ਼ੁਰੂ ਹੋ ਜਾਂਦੀ ਹੈ)।
the body is the play-thing of the fickle and unsteady intellect.
चंचल चपल बुधि का खेलु ॥
ਨਉਦਰਵਾਜੇਦਸਵਾਦੁਆਰੁ॥
(ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿਚ ਸ਼ਾਮਿਲ ਰਹਿੰਦੀਆਂ ਹਨ,
It has nine doors, and then there is the Tenth Gate.
नउ दरवाजे दसवा दुआरु ॥
ਬੁਝੁਰੇਗਿਆਨੀਏਹੁਬੀਚਾਰੁ੧॥॥
ਸਿਰਫ਼) ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ) ॥੧॥
Reflect upon this and understand it, O wise one. ||1||
बुझु रे गिआनी एहु बीचारु ॥१॥
ਕਥਤਾਬਕਤਾਸੁਨਤਾਸੋਈ॥
ਹੇ ਭਾਈ! (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਉਹ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ,
The Lord is the One who speaks, teaches and listens.
कथता बकता सुनता सोई ॥
ਆਪੁਬੀਚਾਰੇਸੁਗਿਆਨੀਹੋਈ੧॥॥ਰਹਾਉ॥
ਜਿਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ॥੧॥ਰਹਾਉ ॥
One who contemplates his own self is truly wise. ||1||Pause||
आपु बीचारे सु गिआनी होई ॥१॥ रहाउ ॥
ਦੇਹੀਮਾਟੀਬੋਲੈਪਉਣੁ॥
ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਹੀ ਰਹਿੰਦਾ ਹੈ।
The body is dust; the wind speaks through it.
देही माटी बोलै पउणु ॥
ਬੁਝੁਰੇਗਿਆਨੀਮੂਆਹੈਕਉਣੁ॥
ਹੇ ਗਿਆਨਵਾਨ ਮਨੁੱਖ! ਇਸ ਗੱਲ ਨੂੰ ਸਮਝ (ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ-ਭਾਵ ਦੀ ਮੌਤ ਹੁੰਦੀ ਹੈ, ਉਂਞ) ਹੋਰ ਕੁਝ ਨਹੀਂ ਮਰਦਾ।
Understand, O wise one, who has died.
बुझु रे गिआनी मूआ है कउणु ॥
ਮੂਈਸੁਰਤਿਬਾਦੁਅਹੰਕਾਰੁ॥
(ਹਾਂ, ਗੁਰੂ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ) ਖਿੱਚ ਮਰ ਜਾਂਦੀ ਹੈ, (ਮਾਇਆ ਦੀ ਖ਼ਾਤਰ ਮਨ ਦਾ) ਝਗੜਾ ਮਰ ਜਾਂਦਾ ਹੈ (ਮਨੁੱਖ ਦੇ ਅੰਦਰੋਂ ਮਾਇਆ ਦਾ) ਅਹੰਕਾਰ ਮਰ ਜਾਂਦਾ ਹੈ।
Awareness, conflict and ego have died,
मूई सुरति बादु अहंकारु ॥
ਓਹੁਨਮੂਆਜੋਦੇਖਣਹਾਰੁ੨॥॥
ਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ ॥੨॥
but the One who sees does not die. ||2||
ओहु न मूआ जो देखणहारु ॥२॥
ਜੈਕਾਰਣਿਤਟਿਤੀਰਥਜਾਹੀ॥
ਹੇ ਭਾਈ! ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ,
For the sake of it, you journey to sacred shrines and holy rivers;
जै कारणि तटि तीरथ जाही ॥
ਰਤਨਪਦਾਰਥਘਟਹੀਮਾਹੀ॥
ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ।
but this priceless jewel is within your own heart.
रतन पदारथ घट ही माही ॥
ਪੜਿਪੜਿਪੰਡਿਤੁਬਾਦੁਵਖਾਣੈ॥
(ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ।
The Pandits, the religious scholars, read and read endlessly; they stir up arguments and controversies,
पड़ि पड़ि पंडितु बादु वखाणै ॥
ਭੀਤਰਿਹੋਦੀਵਸਤੁਨਜਾਣੈ੩॥॥
ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ ॥੩॥
but they do not know the secret deep within. ||3||
भीतरि होदी वसतु न जाणै ॥३॥
ਹਉਨਮੂਆਮੇਰੀਮੁਈਬਲਾਇ॥
(ਉਸ ਨੂੰ) ਇਹ ਦਿੱਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, (ਮਨੁੱਖ ਦੇ ਅੰਦਰੋਂ) ਮਾਇਆ ਦੀ ਮਮਤਾ-ਰੂਪ ਚੁੜੇਲ ਹੀ ਮਰਦੀ ਹੈ।
I have not died - that evil nature within me has died.
हउ न मूआ मेरी मुई बलाइ ॥
ਓਹੁਨਮੂਆਜੋਰਹਿਆਸਮਾਇ॥
ਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ।
The One who is pervading everywhere does not die.
ओहु न मूआ जो रहिआ समाइ ॥
ਕਹੁਨਾਨਕਗੁਰਿਬ੍ਰਹਮੁਦਿਖਾਇਆ॥
ਨਾਨਕ ਆਖਦਾ ਹੈ- (ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ,
Says Nanak, the Guru has revealed God to me,
कहु नानक गुरि ब्रहमु दिखाइआ ॥
ਮਰਤਾਜਾਤਾਨਦਰਿਨਆਇਆ੪੪॥॥॥
ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਪ੍ਰਭੂ ਜੰਮਦਾ ਮਰਦਾ ਨਹੀਂ ॥੪॥੪॥
and now I see that there is no such thing as birth or death. ||4||4||
मरता जाता नदरि न आइआ ॥४॥४॥
ਗਉੜੀਮਹਲਾ੧ਦਖਣੀ॥
Gauree, First Mahalaa, Dakhanee:
गउड़ी महला १ दखणी ॥
ਸੁਣਿਸੁਣਿਬੂਝੈਮਾਨੈਨਾਉ॥
ਜੋ ਮਨੁੱਖ ("ਸਾਚੇ ਗੁਰ ਕੀ ਸਾਚੀ ਸੀਖ") ਸੁਣ ਸੁਣ ਕੇ ਉਸ ਨੂੰ ਵਿਚਾਰਦਾ-ਸਮਝਦਾ ਹੈ ਤੇ ਇਹ ਯਕੀਨ ਬਣਾ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਅਸਲ ਵਣਜ-ਵਪਾਰ ਹੈ,
I am forever a sacrifice to the one who listens and hears,
सुणि सुणि बूझै मानै नाउ ॥
ਤਾਕੈਸਦਬਲਿਹਾਰੈਜਾਉ॥
ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।
who understands and believes in the Name.
ता कै सद बलिहारै जाउ ॥
ਆਪਿਭੁਲਾਏਠਉਰਨਠਾਉ॥
ਜਿਸ ਮਨੁੱਖ ਨੂੰ ਪ੍ਰਭੂ (ਇਸ ਪਾਸੇ ਵਲੋਂ) ਖੁੰਝਾ ਦੇਂਦਾ ਹੈ, ਉਸ ਨੂੰ ਕੋਈ ਹੋਰ (ਆਤਮਕ) ਸਹਾਰਾ ਨਹੀਂ ਮਿਲ ਸਕਦਾ।
When the Lord Himself leads us astray, there is no other place of rest for us to find.
आपि भुलाए ठउर न ठाउ ॥
ਤੂੰਸਮਝਾਵਹਿਮੇਲਿਮਿਲਾਉ੧॥॥
ਹੇ ਪ੍ਰਭੂ! ਜਿਸ ਨੂੰ ਤੂੰ ਆਪ ਬਖ਼ਸ਼ੇਂ, ਉਸ ਨੂੰ ਤੂੰ (ਗੁਰੂ ਦੀ ਸਿੱਖਿਆ ਵਿਚ) ਮੇਲ ਕੇ (ਆਪਣੇ ਚਰਨਾਂ ਦਾ) ਮਿਲਾਪ (ਬਖ਼ਸ਼ਦਾ ਹੈਂ) ॥੧॥
You impart understanding, and You unite us in Your Union. ||1||
तूं समझावहि मेलि मिलाउ ॥१॥
ਨਾਮੁਮਿਲੈਚਲੈਮੈਨਾਲਿ॥
ਹੇ ਪ੍ਰਭੂ! ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ) ਨਾਮ ਮਿਲ ਜਾਏ, (ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ) ਮੇਰੇ ਨਾਲ ਜਾ ਸਕਦਾ ਹੈ।
I obtain the Naam, which shall go along with me in the end.
नामु मिलै चलै मै नालि ॥
ਬਿਨੁਨਾਵੈਬਾਧੀਸਭਕਾਲਿ੧॥॥ਰਹਾਉ॥
ਤੇਰਾ ਨਾਮ ਸਿਮਰਨ ਤੋਂ ਬਿਨਾ ਸਾਰੀ ਲੁਕਾਈ ਮੌਤ ਦੇ ਸਹਮ ਵਿਚ ਜਕੜੀ ਪਈ ਹੈ ॥੧॥ ਰਹਾਉ ॥
Without the Name, all are held in the grip of Death. ||1||Pause||
बिनु नावै बाधी सभ कालि ॥१॥ रहाउ ॥
ਖੇਤੀਵਣਜੁਨਾਵੈਕੀਓਟ॥
(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਆਸਰਾ (ਇਸ ਤਰ੍ਹਾਂ ਲਵੋ ਜਿਸ ਤਰ੍ਹਾਂ) ਖੇਤੀ ਨੂੰ, ਵਣਜ ਨੂੰ ਆਪਣੇ ਸਰੀਰਕ ਨਿਰਬਾਹ ਦਾ ਸਹਾਰਾ ਬਣਾਂਦੇ ਹੋ।
My farming and my trading are by the Support of the Name.
खेती वणजु नावै की ओट ॥
ਪਾਪੁਪੁੰਨੁਬੀਜਕੀਪੋਟ॥
(ਕੋਈ ਭੀ ਕੀਤਾ ਹੋਇਆ) ਪਾਪ ਜਾਂ ਪੁੰਨ (ਹਰੇਕ ਜੀਵ ਲਈ ਅਗਾਂਹ ਵਾਸਤੇ) ਬੀਜ ਦੀ ਪੋਟਲੀ ਬਣ ਜਾਂਦਾ ਹੈ। (ਉਹ ਚੰਗਾ ਮੰਦਾ ਕੀਤਾ ਕਰਮ ਮਨ ਦੇ ਅੰਦਰ ਸੰਸਕਾਰ-ਰੂਪ ਵਿਚ ਟਿਕ ਕੇ ਉਹੋ ਜਿਹੇ ਕਰਮ ਕਰਨ ਲਈ ਪ੍ਰੇਰਨਾ ਕਰਦਾ ਰਹਿੰਦਾ ਹੈ)।
The seeds of sin and virtue are bound together.
पापु पुंनु बीज की पोट ॥
ਕਾਮੁਕ੍ਰੋਧੁਜੀਅਮਹਿਚੋਟ॥
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ (ਪ੍ਰਭੂ ਦੇ ਨਾਮ ਦੇ ਥਾਂ) ਕਾਮ ਕ੍ਰੋਧ (ਆਦਿਕ ਵਿਕਾਰ) ਚੋਟ ਲਾਂਦਾ ਰਹਿੰਦਾ ਹੈ (ਪ੍ਰੇਰਨਾ ਕਰਦਾ ਰਹਿੰਦਾ ਹੈ),
Sexual desire and anger are the wounds of the soul.
कामु क्रोधु जीअ महि चोट ॥
ਨਾਮੁਵਿਸਾਰਿਚਲੇਮਨਿਖੋਟ੨॥॥
ਉਹ ਬੰਦੇ ਪ੍ਰਭੂ ਦਾ ਨਾਮ ਵਿਸਾਰ ਕੇ (ਇਥੋਂ) ਮਨ ਵਿਚ (ਵਿਕਾਰਾਂ ਦੀ) ਖੋਟ ਲੈ ਕੇ ਹੀ ਤੁਰ ਪੈਂਦੇ ਹਨ ॥੨॥
The evil-minded ones forget the Naam, and then depart. ||2||
नामु विसारि चले मनि खोट ॥२॥
ਸਾਚੇਗੁਰਕੀਸਾਚੀਸੀਖ॥
ਜਿਨ੍ਹਾਂ ਮਨੁੱਖਾਂ ਨੂੰ ਸੱਚੇ ਸਤਿਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਹੁੰਦੀ ਹੈ,
True are the Teachings of the True Guru.
साचे गुर की साची सीख ॥
ਤਨੁਮਨੁਸੀਤਲੁਸਾਚੁਪਰੀਖ॥
ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ (ਭਾਵ, ਉਹਨਾਂ ਦੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ) ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ (ਸਾਂਝ ਪਾ ਲੈਂਦੇ ਹਨ)।
The body and mind are cooled and soothed, by the touchstone of Truth.
तनु मनु सीतलु साचु परीख ॥
ਜਲਪੁਰਾਇਨਿਰਸਕਮਲਪਰੀਖ॥
ਜਿਵੇਂ ਪਾਣੀ ਦੀ ਚੌਪੱਤੀ, ਜਿਵੇਂ ਪਾਣੀ ਦਾ ਕੌਲ ਫੁਲ (ਪਾਣੀ ਤੋਂ ਬਿਨਾ ਜੀਊਂਦੇ ਨਹੀਂ ਰਹਿ ਸਕਦੇ, ਤਿਵੇਂ ਉਹਨਾਂ ਦੀ ਜਿੰਦ ਪ੍ਰਭੂ-ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ)।
This is the true mark of wisdom: that one remains detached, like the water-lily, or the lotus upon the water.
जल पुराइनि रस कमल परीख ॥
ਸਬਦਿਰਤੇਮੀਠੇਰਸਈਖ੩॥॥
ਉਹ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਿੱਠੇ ਸੁਭਾਵ ਵਾਲੇ ਹੁੰਦੇ ਹਨ, ਜਿਵੇਂ ਗੰਨੇ ਦੀ ਰਹੁ ਮਿੱਠੀ ਹੈ ॥੩॥
Attuned to the Word of the Shabad, one becomes sweet, like the juice of the sugar cane. ||3||
सबदि रते मीठे रस ईख ॥३॥
ਹੁਕਮਿਸੰਜੋਗੀਗੜਿਦਸਦੁਆਰ॥
ਪ੍ਰਭੂ ਦੇ ਹੁਕਮ ਵਿਚ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦਸ-ਦੁਆਰੀ ਸਰੀਰ-ਕਿਲ੍ਹੇ ਵਿਚ...
By the Hukam of the Lord's Command, the castle of the body has ten gates.
हुकमि संजोगी गड़ि दस दुआर ॥
ਪੰਚਵਸਹਿਮਿਲਿਜੋਤਿਅਪਾਰ॥
ਸੰਤ ਜਨ ਅਪਾਰ ਪ੍ਰਭੂ ਦੇ ਜੋਤਿ ਨਾਲ ਮਿਲ ਕੇ ਵੱਸਦੇ ਹਨ।
The five passions dwell there, together with the Divine Light of the Infinite.
पंच वसहि मिलि जोति अपार ॥
ਆਪਿਤੁਲੈਆਪੇਵਣਜਾਰ॥
(ਕਾਮ ਕ੍ਰੋਧ ਆਦਿਕ ਕੋਈ ਵਿਕਾਰ ਇਸ ਕਿਲ੍ਹੇ ਵਿਚ ਉਹਨਾਂ ਉੱਤੇ ਚੋਟ ਨਹੀਂ ਕਰਦਾ ਉਹਨਾਂ ਦੇ ਅੰਦਰ) ਪ੍ਰਭੂ ਆਪ (ਨਾਮ-ਵੱਖਰ ਬਣ ਕੇ) ਵਣਜਿਆ ਜਾ ਰਿਹਾ ਹੈ,
The Lord Himself is the merchandise, and He Himself is the trader.
आपि तुलै आपे वणजार ॥
ਨਾਨਕਨਾਮਿਸਵਾਰਣਹਾਰ੪੫॥॥॥
ਤੇ, ਹੇ ਨਾਨਕ! (ਉਹਨਾਂ ਸੰਤ ਜਨਾਂ ਨੂੰ) ਆਪਣੇ ਨਾਮ ਵਿਚ ਜੋੜ ਕੇ (ਆਪ ਹੀ) ਉਹਨਾਂ ਦਾ ਜੀਵਨ ਸੁਚੱਜਾ ਬਣਾਂਦਾ ਹੈ ॥੪॥੫॥
O Nanak, through the Naam, the Name of the Lord, we are adorned and rejuvenated. ||4||5||
नानक नामि सवारणहार ॥४॥५॥
ਗਉੜੀਮਹਲਾ੧॥
Gauree, First Mahalaa:
गउड़ी महला १ ॥
ਜਾਤੋਜਾਇਕਹਾਤੇਆਵੈ॥
(ਪਰ) ਇਹ ਕਿਵੇਂ ਸਮਝ ਆਵੇ ਕਿ (ਇਹ ਵਾਸਨਾ) ਕਿਥੋਂ ਆਉਂਦੀ ਹੈ,
How can we know where we came from?
जातो जाइ कहा ते आवै ॥
ਕਹਉਪਜੈਕਹਜਾਇਸਮਾਵੈ॥
(ਵਾਸਨਾ) ਕਿਥੋਂ ਪੈਦਾ ਹੁੰਦੀ ਹੈ, ਕਿਥੇ ਜਾ ਕੇ ਮੁੱਕ ਜਾਂਦੀ ਹੈ?
Where did we originate, and where will we go and merge?
कह उपजै कह जाइ समावै ॥
ਕਿਉਬਾਧਿਓਕਿਉਮੁਕਤੀਪਾਵੈ॥
ਮਨੁੱਖ ਕਿਵੇਂ ਇਸ ਵਾਸਨਾ ਵਿਚ ਬੱਝ ਜਾਂਦਾ ਹੈ? ਕਿਵੇਂ ਇਸ ਤੋਂ ਖ਼ਲਾਸੀ ਹਾਸਲ ਕਰਦਾ ਹੈ?
How are we bound, and how do we obtain liberation?
किउ बाधिओ किउ मुकती पावै ॥
ਕਿਉਅਬਿਨਾਸੀਸਹਜਿਸਮਾਵੈ੧॥॥
(ਖ਼ਲਾਸੀ ਪਾ ਕੇ) ਕਿਵੇਂ ਅਟੱਲ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ? ॥੧॥
How do we merge with intuitive ease into the Eternal, Imperishable Lord? ||1||
किउ अबिनासी सहजि समावै ॥१॥
ਨਾਮੁਰਿਦੈਅੰਮ੍ਰਿਤੁਮੁਖਿਨਾਮੁ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮ੍ਰਿਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ,
With the Naam in the heart and the Ambrosial Naam on our lips,
नामु रिदै अंम्रितु मुखि नामु ॥
ਨਰਹਰਨਾਮੁਨਰਹਰਨਿਹਕਾਮੁ੧॥॥ਰਹਾਉ॥
ਉਹ ਪ੍ਰਭੂ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ-ਰਹਿਤ (ਵਾਸਨਾ-ਰਹਿਤ) ਹੋ ਜਾਂਦਾ ਹੈ ॥੧॥ ਰਹਾਉ ॥
through the Name of the Lord, we rise above desire, like the Lord. ||1||Pause||
नरहर नामु नरहर निहकामु ॥१॥ रहाउ ॥
ਸਹਜੇਆਵੈਸਹਜੇਜਾਇ॥
(ਗੁਰੂ ਦੇ ਸਨਮੁਖ ਹੋਇਆਂ ਇਹ ਸਮਝ ਆਉਂਦੀ ਹੈ ਕਿ) ਵਾਸਨਾ ਕੁਦਰਤੀ ਨਿਯਮ ਅਨੁਸਾਰ ਪੈਦਾ ਹੋ ਜਾਂਦੀ ਹੈ। ਕੁਦਰਤੀ ਨਿਯਮ ਅਨੁਸਾਰ ਹੀ ਮੁੱਕ ਜਾਂਦੀ ਹੈ।
With intuitive ease we come, and with intuitive ease we depart.
सहजे आवै सहजे जाइ ॥
ਮਨਤੇਉਪਜੈਮਨਮਾਹਿਸਮਾਇ॥
(ਮਨਮੁਖਤਾ ਦੀ ਹਾਲਤ ਵਿਚ) ਮਨ ਤੋਂ ਪੈਦਾ ਹੁੰਦੀ ਹੈ (ਗੁਰੂ ਦੇ ਸਨਮੁਖ ਹੋਇਆਂ) ਮਨ ਵਿਚ ਹੀ ਖ਼ਤਮ ਹੋ ਜਾਂਦੀ ਹੈ।
From the mind we originate, and into the mind we are absorbed.
मन ते उपजै मन माहि समाइ ॥
ਗੁਰਮੁਖਿਮੁਕਤੋਬੰਧੁਨਪਾਇ॥
ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ (ਉਸ ਦੇ ਰਾਹ ਵਿਚ) ਬੰਨ੍ਹ ਨਹੀਂ ਮਾਰ ਸਕਦੀ।
As Gurmukh, we are liberated, and are not bound.
गुरमुखि मुकतो बंधु न पाइ ॥
ਸਬਦੁਬੀਚਾਰਿਛੁਟੈਹਰਿਨਾਇ੨॥॥
ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ (ਦੇ ਜਾਲ) ਵਿਚੋਂ ਬਚ ਜਾਂਦਾ ਹੈ ॥੨॥
Contemplating the Word of the Shabad, we are emancipated through the Name of the Lord. ||2||
सबदु बीचारि छुटै हरि नाइ ॥२॥
ਤਰਵਰਪੰਖੀਬਹੁਨਿਸਿਬਾਸੁ॥
(ਜਿਵੇਂ) ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਵਸੇਰਾ ਕਰ ਲੈਂਦੇ ਹਨ (ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ),
At night, lots of birds settle on the tree.
तरवर पंखी बहु निसि बासु ॥
ਸੁਖਦੁਖੀਆਮਨਿਮੋਹਵਿਣਾਸੁ॥
ਕੋਈ ਸੁਖੀ ਹਨ ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ।
Some are happy, and some are sad. Caught in the desires of the mind, they perish.
सुख दुखीआ मनि मोह विणासु ॥
ਸਾਝਬਿਹਾਗਤਕਹਿਆਗਾਸੁ॥
ਪੰਛੀ ਸ਼ਾਮ ਵੇਲੇ ਰੁੱਖਾਂ ਤੇ ਆ ਟਿਕਦੇ ਹਨ, ਸਵੇਰੇ ਅਕਾਸ਼ ਨੂੰ ਤੱਕਦੇ ਹਨ (ਚਾਨਣ ਵੇਖ ਕੇ) ਦਸੀਂ ਪਾਸੀਂ ਉੱਡ ਜਾਂਦੇ ਹਨ,
And when the life-night comes to its end, then they look to the sky.
साझ बिहाग तकहि आगासु ॥
ਦਹਦਿਸਿਧਾਵਹਿਕਰਮਿਲਿਖਿਆਸੁ੩॥॥
ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ ॥੩॥
They fly away in all ten directions, according to their pre-ordained destiny. ||3||
दह दिसि धावहि करमि लिखिआसु ॥३॥