ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1424
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਵਿਚਿਅੰਮ੍ਰਿਤਨਾਮੁਹੈਅੰਮ੍ਰਿਤੁਕਹੈਕਹਾਇ
(ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਗੁਰੂ (ਦੇ ਹਿਰਦੇ) ਵਿਚ ਵੱਸਦਾ ਹੈ, (ਗੁਰੂ ਆਪ ਇਹ) ਅੰਮ੍ਰਿਤ-ਨਾਮ ਜਪਦਾ ਹੈ (ਅਤੇ ਹੋਰਨਾਂ ਪਾਸੋ) ਜਪਾਂਦਾ ਹੈ।
The Ambrosial Nectar of the Naam, the Name of the Lord, is within the True Guru.
सतिगुर विचि अंम्रित नामु है अंम्रितु कहै कहाइ ॥
LINE 02
ਗੁਰਮਤੀਨਾਮੁਨਿਰਮਲੋੁਨਿਰਮਲਨਾਮੁਧਿਆਇ
ਗੁਰੂ ਦੀ ਮੱਤ ਉਤੇ ਤੁਰਿਆਂ ਹੀ (ਇਹ) ਪਵਿੱਤਰ ਨਾਮ (ਪ੍ਰਾਪਤ ਹੁੰਦਾ ਹੈ। ਗੁਰੂ ਦੀ ਮੱਤ ਉਤੇ ਤੁਰ ਕੇ ਹੀ ਮਨੁੱਖ ਇਹ) ਪਵਿੱਤਰ ਨਾਮ ਜਪ (ਸਕਦਾ ਹੈ)।
Following the Guru's Teachings, one meditates on the Immaculate Naam, the Pure and Holy Naam.
गुरमती नामु निरमलुो निरमल नामु धिआइ ॥
LINE 03
ਅੰਮ੍ਰਿਤਬਾਣੀਤਤੁਹੈਗੁਰਮੁਖਿਵਸੈਮਨਿਆਇ
(ਮਨੁੱਖਾ ਜੀਵਨ ਦਾ) ਤੱਤ (ਹਰਿ-ਨਾਮ ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਹੀ ਮਿਲਦਾ ਹੈ, ਗੁਰੂ ਦੀ ਸਰਨ ਪਿਆਂ ਹੀ (ਹਰਿ-ਨਾਮ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।
The Ambrosial Word of His Bani is the true essence. It comes to abide in the mind of the Gurmukh.
अंम्रित बाणी ततु है गुरमुखि वसै मनि आइ ॥
LINE 04
ਹਿਰਦੈਕਮਲੁਪਰਗਾਸਿਆਜੋਤੀਜੋਤਿਮਿਲਾਇ
(ਜਿਸ ਮਨੁੱਖ ਦੇ ਅੰਦਰ ਹਰਿ-ਨਾਮ ਆ ਵੱਸਦਾ ਹੈ, ਉਸ ਦੇ) ਹਿਰਦੇ ਦਾ ਕੌਲ-ਫੁੱਲ ਖਿੜ ਪੈਂਦਾ ਹੈ, (ਉਸ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ।
The heart-lotus blossoms forth, and one's light merges in the Light.
हिरदै कमलु परगासिआ जोती जोति मिलाइ ॥
LINE 05
ਨਾਨਕਸਤਿਗੁਰੁਤਿਨਕਉਮੇਲਿਓਨੁਜਿਨਧੁਰਿਮਸਤਕਿਭਾਗੁਲਿਖਾਇ੨੫॥॥
ਪਰ, ਹੇ ਨਾਨਕ! ਉਸ (ਪਰਮਾਤਮਾ) ਨੇ ਗੁਰੂ ਉਹਨਾਂ (ਮਨੁੱਖਾਂ) ਨੂੰ ਮਿਲਾਇਆ, ਜਿਨ੍ਹਾਂ ਦੇ ਮੱਥੇ ਉਤੇ (ਉਸ ਨੇ) ਧੁਰ ਦਰਗਾਹ ਤੋਂ (ਇਹ) ਚੰਗੀ ਕਿਸਮਤ ਲਿਖ ਦਿੱਤੀ ॥੨੫॥
O Nanak, they alone meet with the True Guru, who have such pre-ordained destiny inscribed upon their foreheads. ||25||
नानक सतिगुरु तिन कउ मेलिओनु जिन धुरि मसतकि भागु लिखाइ ॥२५॥
LINE 06
ਅੰਦਰਿਤਿਸਨਾਅਗਿਹੈਮਨਮੁਖਭੁਖਜਾਇ
ਆਪਣੇ ਮਨ ਦੇ ਮੁਰੀਦ ਮਨੁੱਖ ਦੇ ਹਿਰਦੇ ਵਿਚ ਤ੍ਰਿਸ਼ਨਾ ਦੀ (ਅੱਗ ਬਲਦੀ) ਰਹਿੰਦੀ, (ਉਸ ਦੇ ਅੰਦਰੋਂ ਮਾਇਆ ਦੀ) ਭੁੱਖ (ਕਦੇ) ਦੂਰ ਨਹੀਂ ਹੁੰਦੀ।
Within the self-willed manmukhs is the fire of desire; their hunger does not depart.
अंदरि तिसना अगि है मनमुख भुख न जाइ ॥
LINE 07
ਮੋਹੁਕੁਟੰਬੁਸਭੁਕੂੜੁਹੈਕੂੜਿਰਹਿਆਲਪਟਾਇ
(ਜਗਤ ਦਾ ਇਹ) ਮੋਹ ਨਾਸਵੰਤ ਪਸਾਰਾ ਹੈ, (ਇਹ) ਪਰਵਾਰ (ਭੀ) ਨਾਸਵੰਤ ਪਸਾਰਾ ਹੈ, (ਪਰ ਮਨ ਦਾ ਮੁਰੀਦ ਮਨੁੱਖ ਇਸ) ਨਾਸਵੰਤ ਪਸਾਰੇ ਵਿਚ (ਸਦਾ) ਫਸਿਆ ਰਹਿੰਦਾ ਹੈ।
Emotional attachments to relatives are totally false; they remain engrossed in falsehood.
मोहु कुटंबु सभु कूड़ु है कूड़ि रहिआ लपटाइ ॥
LINE 08
ਅਨਦਿਨੁਚਿੰਤਾਚਿੰਤਵੈਚਿੰਤਾਬਧਾਜਾਇ
ਹਰ ਵੇਲੇ (ਮਾਇਆ ਦੇ ਮੋਹ ਦੀਆਂ) ਸੋਚਾਂ ਸੋਚਦਾ ਰਹਿੰਦਾ ਹੈ, ਸੋਚਾਂ ਵਿਚ ਬੱਝਾ ਹੋਇਆ (ਹੀ ਜਗਤ ਤੋਂ) ਤੁਰ ਪੈਂਦਾ ਹੈ।
Night and day, they are troubled by anxiety; bound to anxiety, they depart.
अनदिनु चिंता चिंतवै चिंता बधा जाइ ॥
LINE 09
ਜੰਮਣੁਮਰਣੁਚੁਕਈਹਉਮੈਕਰਮਕਮਾਇ
ਹਉਮੈ ਦੇ ਆਸਰੇ ਹੀ (ਸਾਰੇ) ਕੰਮ ਕਰਦਾ ਰਹਿੰਦਾ ਹੈ (ਤਾਹੀਏਂ ਉਸ ਦਾ) ਜਨਮ ਮਰਣ ਦਾ ਗੇੜ (ਕਦੇ) ਮੁੱਕਦਾ ਨਹੀਂ।
Their comings and goings in reincarnation never end; they do their deeds in egotism.
जंमणु मरणु न चुकई हउमै करम कमाइ ॥
LINE 10
ਗੁਰਸਰਣਾਈਉਬਰੈਨਾਨਕਲਏਛਡਾਇ੨੬॥॥
ਪਰ, ਹੇ ਨਾਨਕ! ਗੁਰੂ ਦੀ ਸਰਨ ਪੈ ਕੇ (ਉਹ ਮਨਮੁਖ ਭੀ ਮੋਹ ਦੇ ਜਾਲ ਵਿਚੋਂ) ਬਚ ਨਿਕਲਦਾ ਹੈ, ਗੁਰੂ (ਇਸ ਮੋਹ-ਜਾਲ ਤੋਂ) ਛੁਡਾ ਲੈਂਦਾ ਹੈ ॥੨੬॥
But in the Guru's Sanctuary, they are saved, O Nanak, and set free. ||26||
गुर सरणाई उबरै नानक लए छडाइ ॥२६॥
LINE 11
ਸਤਿਗੁਰਪੁਰਖੁਹਰਿਧਿਆਇਦਾਸਤਿਸੰਗਤਿਸਤਿਗੁਰਭਾਇ
ਗੁਰੂ ਮਹਾਪੁਰਖ ਸਾਧ ਸੰਗਤ ਵਿਚ ਗੁਰੂ ਦੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ।
The True Guru meditates on the Lord, the Primal Being. The Sat Sangat, the True Congregation, loves the True Guru.
सतिगुर पुरखु हरि धिआइदा सतिसंगति सतिगुर भाइ ॥
LINE 12
ਸਤਿਸੰਗਤਿਸਤਿਗੁਰਸੇਵਦੇਹਰਿਮੇਲੇਗੁਰੁਮੇਲਾਇ
(ਜਿਹੜੇ ਮਨੁੱਖ) ਸਾਧ ਸੰਗਤ ਵਿਚ ਆ ਕੇ ਗੁਰੂ ਦੀ ਸਰਨ ਪੈਂਦੇ ਹਨ, ਗੁਰੂ ਉਹਨਾਂ ਨੂੰ ਪਰਮਾਤਮਾ ਵਿਚ ਜੋੜ ਦੇਂਦਾ ਹੈ ਪਰਮਾਤਮਾ ਨਾਲ ਮਿਲਾ ਦੇਂਦਾ ਹੈ।
Those who join the Sat Sangat, and serve the True Guru - the Guru unites them in the Lord's Union.
सतिसंगति सतिगुर सेवदे हरि मेले गुरु मेलाइ ॥
LINE 13
ਏਹੁਭਉਜਲੁਜਗਤੁਸੰਸਾਰੁਹੈਗੁਰੁਬੋਹਿਥੁਨਾਮਿਤਰਾਇ
(ਉ​‍ਂਞ ਤਾਂ) ਇਹ ਜਗਤ ਇਹ ਸੰਸਾਰ ਇਕ ਭਿਆਨਕ ਸਮੁੰਦਰ ਹੈ, ਪਰ ਗੁਰੂ-ਜਹਾਜ਼ (ਸਰਨ ਆਏ ਜੀਵਾਂ ਨੂੰ) ਹਰਿ-ਨਾਮ ਵਿਚ (ਜੋੜ ਕੇ ਇਸ ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।
This world, this universe, is a terrifying ocean. On the Boat of the Naam, the Name of the Lord, the Guru carries us across.
एहु भउजलु जगतु संसारु है गुरु बोहिथु नामि तराइ ॥
LINE 14
ਗੁਰਸਿਖੀਭਾਣਾਮੰਨਿਆਗੁਰੁਪੂਰਾਪਾਰਿਲੰਘਾਇ
(ਜਿਨ੍ਹਾਂ) ਗੁਰਸਿੱਖਾਂ ਨੇ (ਗੁਰੂ ਦਾ) ਹੁਕਮ ਮੰਨ ਲਿਆ, ਪੂਰਾ ਗੁਰੂ (ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ।
The Sikhs of the Guru accept and obey the Lord's Will; the Perfect Guru carries them across.
गुरसिखी भाणा मंनिआ गुरु पूरा पारि लंघाइ ॥
LINE 15
ਗੁਰਸਿਖਾਂਕੀਹਰਿਧੂੜਿਦੇਹਿਹਮਪਾਪੀਭੀਗਤਿਪਾਂਹਿ
ਹੇ ਹਰੀ! ਅਸਾਂ ਜੀਵਾਂ ਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖ਼ਸ਼, ਤਾ ਕਿ ਅਸੀਂ ਵਿਕਾਰੀ ਜੀਵ ਭੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਸਕੀਏ।
O Lord, please bless me with the dust of the feet of the Guru's Sikhs. I am a sinner - please save me.
गुरसिखां की हरि धूड़ि देहि हम पापी भी गति पांहि ॥
LINE 16
ਧੁਰਿਮਸਤਕਿਹਰਿਪ੍ਰਭਲਿਖਿਆਗੁਰਨਾਨਕਮਿਲਿਆਆਇ
ਹੇ ਨਾਨਕ! ਧੁਰ ਦਰਗਾਹ ਤੋਂ ਹਰੀ-ਪ੍ਰਭੂ ਦਾ ਲਿਖਿਆ ਲੇਖ (ਜਿਸ ਮਨੁੱਖ ਦੇ) ਮੱਥੇ ਉੱਤੇ ਉੱਘੜ ਪੈਂਦਾ ਹੈ ਉਹ ਮਨੁੱਖ ਗੁਰੂ ਨੂੰ ਆ ਮਿਲਦਾ ਹੈ।
Those who have such pre-ordained destiny written upon their foreheads by the Lord God, come to meet Guru Nanak.
धुरि मसतकि हरि प्रभ लिखिआ गुर नानक मिलिआ आइ ॥
LINE 17
ਜਮਕੰਕਰਮਾਰਿਬਿਦਾਰਿਅਨੁਹਰਿਦਰਗਹਲਏਛਡਾਇ
ਉਸ (ਗੁਰੂ) ਨੇ (ਸਾਰੇ) ਜਮਦੂਤ ਮਾਰ ਕੇ ਮੁਕਾ ਦਿੱਤੇ। (ਗੁਰੂ ਉਸ ਨੂੰ) ਪਰਮਾਤਮਾ ਦੀ ਦਰਗਾਹ ਵਿਚ ਸੁਰਖ਼ਰੂ ਕਰਾ ਲੈਂਦਾ ਹੈ।
The Messenger of Death is beaten and driven away; we are saved in the Court of the Lord.
जमकंकर मारि बिदारिअनु हरि दरगह लए छडाइ ॥
LINE 18
ਗੁਰਸਿਖਾਨੋਸਾਬਾਸਿਹੈਹਰਿਤੁਠਾਮੇਲਿਮਿਲਾਇ੨੭॥॥
ਗੁਰਸਿੱਖਾਂ ਨੂੰ (ਲੋਕ ਪਰਲੋਕ ਵਿਚ) ਆਦਰ-ਸਤਕਾਰ ਮਿਲਦਾ ਹੈ, ਪ੍ਰਭੂ ਉਹਨਾਂ ਉਤੇ ਪ੍ਰਸੰਨ ਹੋ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨੭॥
Blessed and celebrated are the Sikhs of the Guru; in His Pleasure, the Lord unites them in His Union. ||27||
गुरसिखा नो साबासि है हरि तुठा मेलि मिलाइ ॥२७॥
LINE 19
ਗੁਰਿਪੂਰੈਹਰਿਨਾਮੁਦਿੜਾਇਆਜਿਨਿਵਿਚਹੁਭਰਮੁਚੁਕਾਇਆ
(ਜਿਸ) ਪੂਰੇ ਗੁਰੂ ਨੇ (ਜੀਵ ਦੇ ਅੰਦਰ ਸਦਾ) ਪਰਮਾਤਮਾ ਦਾ ਨਾਮ ਪੱਕਾ ਕੀਤਾ ਹੈ, ਜਿਸ (ਪੂਰੇ ਗੁਰੂ) ਨੇ (ਜੀਵ ਦੇ) ਅੰਦਰੋਂ ਭਟਕਣਾ (ਸਦਾ) ਮੁਕਾਈ ਹੈ,
The Perfect Guru has implanted the Lord's Name within me; it has dispelled my doubts from within.
गुरि पूरै हरि नामु दिड़ाइआ जिनि विचहु भरमु चुकाइआ ॥
LINE 20
ਰਾਮਨਾਮੁਹਰਿਕੀਰਤਿਗਾਇਕਰਿਚਾਨਣੁਮਗੁਦੇਖਾਇਆ
(ਉਸ ਗੁਰੂ ਨੇ ਆਪ) ਪਰਮਾਤਮਾ ਦਾ ਨਾਮ (ਸਿਮਰ ਕੇ), ਪਰਮਾਤਮਾ ਦੀ ਸਿਫ਼ਤ-ਸਾਲਾਹ ਗਾ ਗਾ ਕੇ (ਸਰਨ ਆਏ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਕੇ (ਉਸ ਨੂੰ ਆਤਮਕ ਜੀਵਨ ਦਾ ਸਹੀ) ਰਸਤਾ (ਸਦਾ) ਵਿਖਾਇਆ ਹੈ।
Singing the Kirtan of the Praises of the Lord's Name, the Lord's path is illuminated and shown to His Sikhs.
राम नामु हरि कीरति गाइ करि चानणु मगु देखाइआ ॥
LINE 21
ਹਉਮੈਮਾਰਿਏਕਲਿਵਲਾਗੀਅੰਤਰਿਨਾਮੁਵਸਾਇਆ
(ਪੂਰੇ ਗੁਰੂ ਦੀ ਰਾਹੀਂ) ਹਉਮੈ ਦੂਰ ਕਰ ਕੇ (ਜਿਸ ਮਨੁੱਖ ਦੇ ਅੰਦਰ) ਇਕ ਪਰਮਾਤਮਾ ਦੀ ਲਗਨ ਲੱਗ ਗਈ, (ਉਸ ਨੇ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾ ਲਿਆ।
Conquering my egotism, I remain lovingly attuned to the One Lord; the Naam, the Name of the Lord, dwells within me.
हउमै मारि एक लिव लागी अंतरि नामु वसाइआ ॥
LINE 22
ਗੁਰਮਤੀਜਮੁਜੋਹਿਸਕੈਸਚੈਨਾਇਸਮਾਇਆ
ਗੁਰੂ ਦੀ ਮੱਤ ਉਤੇ ਤੁਰਨ ਦੇ ਕਾਰਨ ਜਮਰਾਜ ਭੀ (ਉਸ ਮਨੁੱਖ ਵੱਲ) ਤੱਕ ਨਹੀਂ ਸਕਦਾ, (ਉਹ ਮਨੁੱਖ) ਸਦਾ-ਥਿਰ ਹਰਿ-ਨਾਮ ਵਿਚ (ਸਦਾ) ਲੀਨ ਰਹਿੰਦਾ ਹੈ।
I follow the Guru's Teachings, and so the Messenger of Death cannot even see me; I am immersed in the True Name.
गुरमती जमु जोहि न सकै सचै नाइ समाइआ ॥
LINE 23
ਸਭੁਆਪੇਆਪਿਵਰਤੈਕਰਤਾਜੋਭਾਵੈਸੋਨਾਇਲਾਇਆ
(ਉਸਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਹਰ ਥਾਂ ਕਰਤਾਰ ਆਪ ਹੀ ਆਪ ਮੌਜੂਦ ਹੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗ ਪੈਂਦਾ ਹੈ ਉਸ ਨੂੰ ਆਪਣੇ ਨਾਮ ਵਿਚ ਜੋੜ ਲੈਂਦਾ ਹੈ।
The Creator Himself is All-pervading; as He pleases, He links us to His Name.
सभु आपे आपि वरतै करता जो भावै सो नाइ लाइआ ॥
LINE 24
ਜਨਨਾਨਕੁਨਾਉਲਏਤਾਂਜੀਵੈਬਿਨੁਨਾਵੈਖਿਨੁਮਰਿਜਾਇਆ੨੮॥॥
ਦਾਸ ਨਾਨਕ (ਭੀ ਜਦੋਂ ਪਰਮਾਤਮਾ ਦਾ) ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਤਾਂ ਜੀਵ ਇਕ ਖਿਨ ਵਿਚ ਹੀ ਆਤਮਕ ਮੌਤ ਸਹੇੜ ਲੈਂਦਾ ਹੈ ॥੨੮॥
Servant Nanak lives, chanting the Name. Without the Name, he dies in an instant. ||28||
जन नानकु नाउ लए तां जीवै बिनु नावै खिनु मरि जाइआ ॥२८॥
LINE 25
ਮਨਅੰਤਰਿਹਉਮੈਰੋਗੁਭ੍ਰਮਿਭੂਲੇਹਉਮੈਸਾਕਤਦੁਰਜਨਾ
ਪਰਮਾਤਮਾ ਨਾਲੋਂ ਟੁੱਟੇ ਹੋਏ ਦੁਰਾਚਾਰੀ ਮਨੁੱਖਾਂ ਦੇ ਮਨ ਵਿਚ ਹਉਮੈ ਦਾ ਰੋਗ (ਸਦਾ ਟਿਕਿਆ ਰਹਿੰਦਾ ਹੈ), ਇਸ ਹਉਮੈ ਦੇ ਕਾਰਨ ਭਟਕਣਾ ਵਿਚ ਪੈ ਕੇ ਉਹ (ਜੀਵਨ ਦੇ) ਗ਼ਲਤ ਰਸਤੇ ਪਏ ਰਹਿੰਦੇ ਹਨ।
Within the minds of the faithless cynics is the disease of egotism; these evil people wander around lost, deluded by doubt.
मन अंतरि हउमै रोगु भ्रमि भूले हउमै साकत दुरजना ॥
LINE 26
ਨਾਨਕਰੋਗੁਗਵਾਇਮਿਲਿਸਤਿਗੁਰਸਾਧੂਸਜਣਾ੨੯॥॥
ਹੇ ਨਾਨਕ! (ਸਾਕਤ ਮਨੁੱਖ ਭੀ) ਸੱਜਣ ਸਾਧੂ ਸਤਿਗੁਰੂ ਨੂੰ ਮਿਲ ਕੇ (ਹਉਮੈ ਦਾ ਇਹ) ਰੋਗ ਦੂਰ ਕਰ ਲੈਂਦਾ ਹੈ ॥੨੯॥
O Nanak, this disease is eradicated only by meeting with the True Guru, the Holy Friend. ||29||
नानक रोगु गवाइ मिलि सतिगुर साधू सजणा ॥२९॥
LINE 27
ਗੁਰਮਤੀਹਰਿਹਰਿਬੋਲੇ
(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਮੱਤ ਉੱਤੇ ਤੁਰ ਕੇ (ਸਦਾ) ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਹੈ,
Following the Guru's Teachings, chant the Name of the Lord, Har, Har.
गुरमती हरि हरि बोले ॥
LINE 28
ਹਰਿਪ੍ਰੇਮਿਕਸਾਈਦਿਨਸੁਰਾਤਿਹਰਿਰਤੀਹਰਿਰੰਗਿਚੋਲੇ
ਉਹ ਦਿਨ ਰਾਤ ਪਰਮਾਤਮਾ ਦੇ ਪਿਆਰ ਵਿਚ ਖਿੱਚ ਪਾਂਦੀ ਰਹਿੰਦੀ ਹੈ, ਪਰਮਾਤਮਾ (ਦੇ ਨਾਮ) ਵਿਚ ਰੱਤੀ ਰਹਿੰਦੀ ਹੈ, ਉਹ ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਆਤਮਕ ਆਨੰਦ) ਮਾਣਦੀ ਰਹਿੰਦੀ ਹੈ।
Attracted by the Lord's Love, day and night, the body-robe is imbued with the Lord's Love.
हरि प्रेमि कसाई दिनसु राति हरि रती हरि रंगि चोले ॥
LINE 29
ਹਰਿਜੈਸਾਪੁਰਖੁਲਭਈਸਭੁਦੇਖਿਆਜਗਤੁਮੈਟੋਲੇ
ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ ਹੈ, ਪਰਮਾਤਮਾ ਵਰਗਾ ਖਸਮ (ਕਿਸੇ ਹੋਰ ਥਾਂ) ਨਹੀਂ ਲੱਭਦਾ।
I have not found any being like the Lord, although I have searched and looked all over the world.
हरि जैसा पुरखु न लभई सभु देखिआ जगतु मै टोले ॥
LINE 30
ਗੁਰਸਤਿਗੁਰਿਨਾਮੁਦਿੜਾਇਆਮਨੁਅਨਤਕਾਹੂਡੋਲੇ
ਗੁਰੂ ਸਤਿਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ, (ਉਸ ਦਾ) ਮਨ ਕਿਸੇ ਭੀ ਹੋਰ ਪਾਸੇ ਨਹੀਂ ਡੋਲਦਾ।
The Guru, the True Guru, has implanted the Naam within; now, my mind does not waver or wander anywhere else.
गुर सतिगुरि नामु दिड़ाइआ मनु अनत न काहू डोले ॥
LINE 31
ਜਨਨਾਨਕੁਹਰਿਕਾਦਾਸੁਹੈਗੁਰਸਤਿਗੁਰਕੇਗੁਲਗੋਲੇ੩੦॥॥
ਦਾਸ ਨਾਨਕ (ਭੀ) ਪਰਮਾਤਮਾ ਦਾ ਦਾਸ ਹੈ, ਗੁਰੂ ਸਤਿਗੁਰੂ ਦੇ ਦਾਸਾਂ ਦੇ ਦਾਸਾਂ ਦਾ ਦਾਸ ਹੈ ॥੩੦॥
Servant Nanak is the slave of the Lord, the slave of the slaves of the Guru, the True Guru. ||30||
जन नानकु हरि का दासु है गुर सतिगुर के गुल गोले ॥३०॥