ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1415
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਤਮਾਰਾਮੁਪੂਜਨੀਦੂਜੈਕਿਉਸੁਖੁਹੋਇ
ਸਰਬ-ਵਿਆਪਕ ਪ੍ਰਭੂ ਦੀ ਭਗਤੀ ਨਹੀਂ ਕਰਦੇ। (ਭਲਾ) ਮਾਇਆ ਦੇ ਮੋਹ ਵਿਚ (ਫਸੇ ਰਹਿ ਕੇ ਉਹਨਾਂ ਨੂੰ) ਸੁਖ ਕਿਵੇਂ ਹੋ ਸਕਦਾ ਹੈ?
They do not worship the Lord, the Supreme Soul; how can they find peace in duality?
आतमा रामु न पूजनी दूजै किउ सुखु होइ ॥
LINE 02
ਹਉਮੈਅੰਤਰਿਮੈਲੁਹੈਸਬਦਿਕਾਢਹਿਧੋਇ
ਉਹਨਾਂ ਦੇ ਅੰਦਰ ਹਉਮੈ ਦੀ ਮੈਲ ਟਿਕੀ ਰਹਿੰਦੀ ਹੈ ਜਿਸ ਨੂੰ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਧੋ ਕੇ ਨਹੀਂ ਕੱਢਦੇ।
They are filled with the filth of egotism; they do not wash it away with the Word of the Shabad.
हउमै अंतरि मैलु है सबदि न काढहि धोइ ॥
LINE 03
ਨਾਨਕਬਿਨੁਨਾਵੈਮੈਲਿਆਮੁਏਜਨਮੁਪਦਾਰਥੁਖੋਇ੨੦॥॥
ਹੇ ਨਾਨਕ! ਨਾਮ ਤੋਂ ਵਾਂਜੇ ਹੋਏ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਕੇ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ, ਤੇ ਆਤਮਕ ਮੌਤ ਸਹੇੜੀ ਰੱਖਦੇ ਹਨ ॥੨੦॥
O Nanak, without the Name, they die in their filth; they waste the priceless opportunity of this human life. ||20||
नानक बिनु नावै मैलिआ मुए जनमु पदारथु खोइ ॥२०॥
LINE 04
ਮਨਮੁਖਬੋਲੇਅੰਧੁਲੇਤਿਸਮਹਿਅਗਨੀਕਾਵਾਸੁ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ (ਸੁਰਤ) ਵਿਚ ਤ੍ਰਿਸ਼ਨਾ ਦੀ ਅੱਗ ਦਾ ਨਿਵਾਸ ਹੋਇਆ ਰਹਿੰਦਾ ਹੈ। (ਆਤਮਕ ਜੀਵਨ ਵਲੋਂ ਉਹ) ਅੰਨ੍ਹੇ ਤੇ ਬੋਲੇ ਹੋਏ ਰਹਿੰਦੇ ਹਨ।
The self-willed manmukhs are deaf and blind; they are filled with the fire of desire.
मनमुख बोले अंधुले तिस महि अगनी का वासु ॥
LINE 05
ਬਾਣੀਸੁਰਤਿਬੁਝਨੀਸਬਦਿਕਰਹਿਪ੍ਰਗਾਸੁ
ਉਹ ਗੁਰੂ ਦੀ ਬਾਣੀ ਵਿਚ ਸੁਰਤ ਜੋੜਨੀ ਨਹੀਂ ਸਮਝਦੇ, ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੀ ਸੁਰਤ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਨਹੀਂ ਕਰਦੇ।
They have no intuitive understanding of the Guru's Bani; they are not illumined with the Shabad.
बाणी सुरति न बुझनी सबदि न करहि प्रगासु ॥
LINE 06
ਓਨਾਆਪਣੀਅੰਦਰਿਸੁਧਿਨਹੀਗੁਰਬਚਨਿਕਰਹਿਵਿਸਾਸੁ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਆਪਣੇ ਆਪੇ ਦੀ ਸੂਝ ਨਹੀਂ ਹੁੰਦੀ, ਉਹ ਗੁਰੂ ਦੇ ਬਚਨ ਵਿਚ ਸਰਧਾ ਨਹੀਂ ਲਿਆਉਂਦੇ।
They do not know their own inner being, and they have no faith in the Guru's Word.
ओना आपणी अंदरि सुधि नही गुर बचनि न करहि विसासु ॥
LINE 07
ਗਿਆਨੀਆਅੰਦਰਿਗੁਰਸਬਦੁਹੈਨਿਤਹਰਿਲਿਵਸਦਾਵਿਗਾਸੁ
ਪਰ, ਆਤਮਕ ਜੀਵਨ ਦੀ ਸੂਝ ਵਾਲੇ ਬੰਦਿਆਂ ਦੇ ਅੰਦਰ (ਸਦਾ) ਗੁਰੂ ਦਾ ਸ਼ਬਦ ਵੱਸਦਾ ਹੈ, ਉਹਨਾਂ ਦੀ ਲਗਨ ਸਦਾ ਹਰੀ ਵਿਚ ਰਹਿੰਦੀ ਹੈ (ਇਸ ਵਾਸਤੇ ਉਹਨਾਂ ਦੇ ਅੰਦਰ) ਸਦਾ (ਆਤਮਕ) ਖਿੜਾਉ ਬਣਿਆ ਰਹਿੰਦਾ ਹੈ।
The Word of the Guru's Shabad is within the being of the spiritually wise ones. They always blossom in His love.
गिआनीआ अंदरि गुर सबदु है नित हरि लिव सदा विगासु ॥
LINE 08
ਹਰਿਗਿਆਨੀਆਕੀਰਖਦਾਹਉਸਦਬਲਿਹਾਰੀਤਾਸੁ
ਪਰਮਾਤਮਾ ਆਤਮਕ ਜੀਵਨ ਵਾਲੇ ਮਨੁੱਖਾਂ ਦੀ ਸਦਾ (ਇੱਜ਼ਤ) ਰੱਖਦਾ ਹੈ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ।
The Lord saves the honor of the spiritually wise ones. I am forever a sacrifice to them.
हरि गिआनीआ की रखदा हउ सद बलिहारी तासु ॥
LINE 09
ਗੁਰਮੁਖਿਜੋਹਰਿਸੇਵਦੇਜਨਨਾਨਕੁਤਾਕਾਦਾਸੁ੨੧॥॥
ਗੁਰੂ ਦੀ ਸਰਨ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਰਹਿੰਦੇ ਹਨ, ਦਾਸ ਨਾਨਕ ਉਹਨਾਂ ਦਾ ਸੇਵਕ ਹੈ ॥੨੧॥
Servant Nanak is the slave of those Gurmukhs who serve the Lord. ||21||
गुरमुखि जो हरि सेवदे जन नानकु ता का दासु ॥२१॥
LINE 10
ਮਾਇਆਭੁਇਅੰਗਮੁਸਰਪੁਹੈਜਗੁਘੇਰਿਆਬਿਖੁਮਾਇ
ਮਾਇਆ ਸੱਪ ਹੈ ਵੱਡਾ ਸੱਪ। ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਾ ਭਰਿਆ ਇਹ ਮਾਇਆ-ਸੱਪ ਜਗਤ ਨੂੰ ਘੇਰੀ ਬੈਠਾ ਹੈ।
The poisonous snake, the serpent of Maya, has surrounded the world with its coils, O mother!
माइआ भुइअंगमु सरपु है जगु घेरिआ बिखु माइ ॥
LINE 11
ਬਿਖਕਾਮਾਰਣੁਹਰਿਨਾਮੁਹੈਗੁਰਗਰੁੜਸਬਦੁਮੁਖਿਪਾਇ
ਪਰਮਾਤਮਾ ਦਾ ਨਾਮ (ਹੀ ਇਸ) ਜ਼ਹਰ ਦਾ ਅਸਰ ਮੁਕਾ ਸਕਣ ਵਾਲਾ ਹੈ। ਗੁਰੂ ਦਾ ਸ਼ਬਦ (ਹੀ) ਗਾਰੁੜ ਮੰਤ੍ਰ ਹੈ (ਇਸ ਨੂੰ ਸਦਾ ਆਪਣੇ) ਮੂੰਹ ਵਿਚ ਪਾਈ ਰੱਖ।
The antidote to this poisonous venom is the Name of the Lord; the Guru places the magic spell of the Shabad into the mouth.
बिख का मारणु हरि नामु है गुर गरुड़ सबदु मुखि पाइ ॥
LINE 12
ਜਿਨਕਉਪੂਰਬਿਲਿਖਿਆਤਿਨਸਤਿਗੁਰੁਮਿਲਿਆਆਇ
ਜਿਨ੍ਹਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ,
Those who are blessed with such pre-ordained destiny come and meet the True Guru.
जिन कउ पूरबि लिखिआ तिन सतिगुरु मिलिआ आइ ॥
LINE 13
ਮਿਲਿਸਤਿਗੁਰਨਿਰਮਲੁਹੋਇਆਬਿਖੁਹਉਮੈਗਇਆਬਿਲਾਇ
ਗੁਰੂ ਨੂੰ ਮਿਲ ਕੇ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੇ ਅੰਦਰੋਂ ਹਉਮੈ ਦਾ ਜ਼ਹਰ ਸਦਾ ਲਈ ਦੂਰ ਹੋ ਜਾਂਦਾ ਹੈ।
Meeting with the True Guru, they become immaculate, and the poison of egotism is eradicated.
मिलि सतिगुर निरमलु होइआ बिखु हउमै गइआ बिलाइ ॥
LINE 14
ਗੁਰਮੁਖਾਕੇਮੁਖਉਜਲੇਹਰਿਦਰਗਹਸੋਭਾਪਾਇ
ਪਰਮਾਤਮਾ ਦੀ ਹਜ਼ੂਰੀ ਵਿਚ ਸੋਭਾ ਖੱਟ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮੂੰਹ ਰੌਸ਼ਨ ਹੋ ਜਾਂਦੇ ਹਨ।
Radiant and bright are the faces of the Gurmukhs; they are honored in the Court of the Lord.
गुरमुखा के मुख उजले हरि दरगह सोभा पाइ ॥
LINE 15
ਜਨਨਾਨਕੁਸਦਾਕੁਰਬਾਣੁਤਿਨਜੋਚਾਲਹਿਸਤਿਗੁਰਭਾਇ੨੨॥॥
ਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ ਜਿਹੜੇ ਗੁਰੂ ਦੀ ਰਜ਼ਾ ਵਿਚ ਤੁਰਦੇ ਹਨ ॥੨੨॥
Servant Nanak is forever a sacrifice to those who walk in harmony with the Will of the True Guru. ||22||
जन नानकु सदा कुरबाणु तिन जो चालहि सतिगुर भाइ ॥२२॥
LINE 16
ਸਤਿਗੁਰਪੁਰਖੁਨਿਰਵੈਰੁਹੈਨਿਤਹਿਰਦੈਹਰਿਲਿਵਲਾਇ
ਗੁਰੂ (ਇਕ ਐਸਾ ਮਹਾ) ਪੁਰਖ ਹੈ ਜਿਸ ਦਾ ਕਿਸੇ ਨਾਲ ਭੀ ਵੈਰ ਨਹੀਂ ਹੈ, ਗੁਰੂ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਨਾਲ ਲਗਨ ਲਾਈ ਰੱਖਦਾ ਹੈ।
The True Guru, the Primal Being, has no hatred or vengeance. His heart is constantly attuned to the Lord.
सतिगुर पुरखु निरवैरु है नित हिरदै हरि लिव लाइ ॥
LINE 17
ਨਿਰਵੈਰੈਨਾਲਿਵੈਰੁਰਚਾਇਦਾਅਪਣੈਘਰਿਲੂਕੀਲਾਇ
ਜਿਹੜਾ ਮਨੁੱਖ (ਅਜਿਹੇ) ਨਿਰਵੈਰ (ਗੁਰੂ) ਨਾਲ ਵੈਰ ਬਣਾਈ ਰੱਖਦਾ ਹੈ, ਉਹ ਆਪਣੇ (ਹਿਰਦੇ-) ਘਰ ਵਿਚ (ਈਰਖਾ ਦੀ) ਚੁਆਤੀ ਬਾਲੀ ਰੱਖਦਾ ਹੈ।
Whoever directs hatred against the Guru, who has no hatred at all, only sets his own home on fire.
निरवैरै नालि वैरु रचाइदा अपणै घरि लूकी लाइ ॥
LINE 18
ਅੰਤਰਿਕ੍ਰੋਧੁਅਹੰਕਾਰੁਹੈਅਨਦਿਨੁਜਲੈਸਦਾਦੁਖੁਪਾਇ
ਉਸ ਦੇ ਅੰਦਰ ਕ੍ਰੋਧ (ਦਾ ਭਾਂਬੜ) ਹੈ, ਉਸ ਦੇ ਅੰਦਰ ਅਹੰਕਾਰ (ਦਾ ਭਾਂਬੜ ਬਲਦਾ ਰਹਿੰਦਾ) ਹੈ (ਜਿਸ ਵਿਚ) ਉਹ ਹਰ ਵੇਲੇ ਸੜਦਾ ਰਹਿੰਦਾ ਹੈ, ਤੇ, ਸਦਾ ਦੁੱਖ ਪਾਂਦਾ ਰਹਿੰਦਾ ਹੈ।
Anger and egotism are within him night and day; he burns, and suffers constant pain.
अंतरि क्रोधु अहंकारु है अनदिनु जलै सदा दुखु पाइ ॥
LINE 19
ਕੂੜੁਬੋਲਿਬੋਲਿਨਿਤਭਉਕਦੇਬਿਖੁਖਾਧੇਦੂਜੈਭਾਇ
(ਜਿਹੜੇ ਮਨੁੱਖ ਗੁਰੂ ਦੇ ਵਿਰੁੱਧ) ਝੂਠ ਬੋਲ ਬੋਲ ਕੇ ਵਾਹੀ ਤਬਾਹੀ ਬੋਲਦੇ ਰਹਿੰਦੇ ਹਨ, ਮਾਇਆ ਦੇ ਮੋਹ ਵਿਚ (ਉਹ ਇਉਂ ਆਤਮਕ ਮੌਤੇ ਮਰੇ ਰਹਿੰਦੇ ਹਨ, ਜਿਵੇਂ) ਉਹਨਾਂ ਜ਼ਹਰ ਖਾਧੀ ਹੁੰਦੀ ਹੈ।
They babble and tell lies, and keep on barking, eating the poison of the love of duality.
कूड़ु बोलि बोलि नित भउकदे बिखु खाधे दूजै भाइ ॥
LINE 20
ਬਿਖੁਮਾਇਆਕਾਰਣਿਭਰਮਦੇਫਿਰਿਘਰਿਘਰਿਪਤਿਗਵਾਇ
ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੀ ਖ਼ਾਤਰ ਉਹ ਘਰ ਘਰ (ਦੇ ਬੂਹੇ) ਤੇ ਇੱਜ਼ਤ ਗਵਾ ਕੇ (ਹੌਲੇ ਪੈ ਕੇ) ਭਟਕਦੇ ਫਿਰਦੇ ਹਨ।
For the sake of the poison of Maya, they wander from house to house, and lose their honor.
बिखु माइआ कारणि भरमदे फिरि घरि घरि पति गवाइ ॥
LINE 21
ਬੇਸੁਆਕੇਰੇਪੂਤਜਿਉਪਿਤਾਨਾਮੁਤਿਸੁਜਾਇ
(ਅਜਿਹੇ ਮਨੁੱਖ) ਵੇਸੁਆ ਦੇ ਪੁੱਤਰ ਵਾਂਗ (ਨੱਕ-ਵੱਢੇ ਹੁੰਦੇ ਹਨ) ਜਿਸ ਦੇ ਪਿਤਾ ਦਾ ਨਾਮ ਗੁੰਮ ਹੋ ਜਾਂਦਾ ਹੈ।
They are like the son of a prostitute, who does not know the name of his father.
बेसुआ केरे पूत जिउ पिता नामु तिसु जाइ ॥
LINE 22
ਹਰਿਹਰਿਨਾਮੁਚੇਤਨੀਕਰਤੈਆਪਿਖੁਆਇ
ਉਹ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ (ਪਰ ਉਹਨਾਂ ਦੇ ਭੀ ਕੀਹ ਵੱਸ?) ਕਰਤਾਰ ਨੇ ਆਪ (ਹੀ ਉਹਨਾਂ ਨੂੰ) ਕੁਰਾਹੇ ਪਾਇਆ ਹੁੰਦਾ ਹੈ।
They do not remember the Name of the Lord, Har, Har; the Creator Himself brings them to ruin.
हरि हरि नामु न चेतनी करतै आपि खुआइ ॥
LINE 23
ਹਰਿਗੁਰਮੁਖਿਕਿਰਪਾਧਾਰੀਅਨੁਜਨਵਿਛੁੜੇਆਪਿਮਿਲਾਇ
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਉਤੇ ਹਰੀ ਨੇ ਆਪ ਕਿਰਪਾ ਕੀਤੀ ਹੁੰਦੀ ਹੈ। ਗੁਰੂ ਦੀ ਰਾਹੀਂ ਉਹਨਾਂ ਵਿਛੁੜਿਆਂ ਨੂੰ ਹਰੀ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ।
The Lord showers His Mercy upon the Gurmukhs, and reunites the separated ones with Himself.
हरि गुरमुखि किरपा धारीअनु जन विछुड़े आपि मिलाइ ॥
LINE 24
ਜਨਨਾਨਕੁਤਿਸੁਬਲਿਹਾਰਣੈਜੋਸਤਿਗੁਰਲਾਗੇਪਾਇ੨੩॥॥
ਦਾਸ ਨਾਨਕ ਉਸ ਮਨੁੱਖ ਤੋਂ ਸਦਕੇ ਜਾਂਦਾ ਹੈ, ਜਿਹੜੇ ਗੁਰੂ ਦੀ ਚਰਨੀਂ ਪਏ ਰਹਿੰਦੇ ਹਨ ॥੨੩॥
Servant Nanak is a sacrifice to those who fall at the Feet of the True Guru. ||23||
जन नानकु तिसु बलिहारणै जो सतिगुर लागे पाइ ॥२३॥
LINE 25
ਨਾਮਿਲਗੇਸੇਊਬਰੇਬਿਨੁਨਾਵੈਜਮਪੁਰਿਜਾਂਹਿ
ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜੇ ਰਹੇ, ਉਹ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਗਏ। ਨਾਮ ਤੋਂ ਖ਼ਾਲੀ ਰਹਿਣ ਵਾਲੇ ਮਨੁੱਖ ਜਮਰਾਜ ਦੇ ਵੱਸ ਪੈਂਦੇ ਹਨ।
Those who are attached to the Naam, the Name of the Lord, are saved; without the Name, they must go to the City of Death.
नामि लगे से ऊबरे बिनु नावै जम पुरि जांहि ॥
LINE 26
ਨਾਨਕਬਿਨੁਨਾਵੈਸੁਖੁਨਹੀਆਇਗਏਪਛੁਤਾਹਿ੨੪॥॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ (ਉਹਨਾਂ ਨੂੰ) ਆਤਮਕ ਆਨੰਦ ਨਹੀਂ ਮਿਲਦਾ। (ਜਗਤ ਵਿਚ) ਜਨਮ ਲੈ ਕੇ (ਨਾਮ ਤੋਂ ਸੱਖਣੇ ਹੀ) ਜਾਂਦੇ ਹਨ ਤੇ ਪਛੁਤਾਂਦੇ ਰਹਿੰਦੇ ਹਨ ॥੨੪॥
O Nanak, without the Name, they find no peace; they come and go in reincarnation with regrets. ||24||
नानक बिनु नावै सुखु नही आइ गए पछुताहि ॥२४॥
LINE 27
ਚਿੰਤਾਧਾਵਤਰਹਿਗਏਤਾਂਮਨਿਭਇਆਅਨੰਦੁ
ਮਾਇਆ ਦੀ ਚਿੰਤਾ ਵਿਚ ਭਟਕ ਰਹੇ ਜਿਹੜੇ ਮਨੁੱਖ (ਇਸ ਭਟਕਣਾ ਤੋਂ) ਹਟ ਜਾਂਦੇ ਹਨ, ਉਹਨਾਂ ਦੇ ਮਨ ਵਿਚ ਆਨੰਦ ਪੈਦਾ ਹੋ ਜਾਂਦਾ ਹੈ,
When anxiety and wanderings come to an end, the mind becomes happy.
चिंता धावत रहि गए तां मनि भइआ अनंदु ॥
LINE 28
ਗੁਰਪ੍ਰਸਾਦੀਬੁਝੀਐਸਾਧਨਸੁਤੀਨਿਚਿੰਦ
(ਪਰ ਇਹ ਭੇਤ) ਗੁਰੂ ਦੀ ਕਿਰਪਾ ਨਾਲ ਹੀ ਸਮਝ ਸਕੀਦਾ ਹੈ। (ਜਿਹੜੀ) ਜੀਵ-ਇਸਤ੍ਰੀ (ਇਸ ਭੇਤ ਨੂੰ ਸਮਝ ਲੈਂਦੀ ਹੈ, ਉਹ) ਚਿੰਤਾ-ਰਹਿਤ ਅਵਸਥਾ ਵਿਚ ਲੀਨ ਰਹਿੰਦੀ ਹੈ।
By Guru's Grace, the soul-bride understands, and then she sleeps without worry.
गुर प्रसादी बुझीऐ सा धन सुती निचिंद ॥
LINE 29
ਜਿਨਕਉਪੂਰਬਿਲਿਖਿਆਤਿਨੑਾਭੇਟਿਆਗੁਰਗੋਵਿੰਦੁ
ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ਉਹਨਾਂ ਨੂੰ ਗੁਰੂ-ਪਰਮਾਤਮਾ ਮਿਲ ਪੈਂਦਾ ਹੈ।
Those who have such pre-ordained destiny meet with the Guru, the Lord of the Universe.
जिन कउ पूरबि लिखिआ तिना भेटिआ गुर गोविंदु ॥
LINE 30
ਨਾਨਕਸਹਜੇਮਿਲਿਰਹੇਹਰਿਪਾਇਆਪਰਮਾਨੰਦੁ੨੫॥॥
ਹੇ ਨਾਨਕ! ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ। ਸਭ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ-ਪ੍ਰਭੂ (ਦਾ ਮਿਲਾਪ) ਉਹ ਮਨੁੱਖ ਪ੍ਰਾਪਤ ਕਰ ਲੈਂਦੇ ਹਨ ॥੨੫॥
O Nanak, they merge intuitively into the Lord, the Embodiment of Supreme Bliss. ||25||
नानक सहजे मिलि रहे हरि पाइआ परमानंदु ॥२५॥
LINE 31
ਸਤਿਗੁਰੁਸੇਵਨਿਆਪਣਾਗੁਰਸਬਦੀਵੀਚਾਰਿ
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਪਿਆਰੇ ਗੁਰੂ ਦੀ ਸਰਨ ਪਏ ਰਹਿੰਦੇ ਹਨ,
Those who serve their True Guru, who contemplate the Word of the Guru's Shabad,
सतिगुरु सेवनि आपणा गुर सबदी वीचारि ॥
LINE 32
ਸਤਿਗੁਰਕਾਭਾਣਾਮੰਨਿਲੈਨਿਹਰਿਨਾਮੁਰਖਹਿਉਰਧਾਰਿ
ਗੁਰੂ ਦੀ ਰਜ਼ਾ ਨੂੰ (ਸਿਰ-ਮੱਥੇ) ਮੰਨਦੇ ਹਨ, ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ,
who honor and obey the Will of the True Guru, who keep the Lord's Name enshrined within their hearts,
सतिगुर का भाणा मंनि लैनि हरि नामु रखहि उर धारि ॥
LINE 33
ਐਥੈਓਥੈਮੰਨੀਅਨਿਹਰਿਨਾਮਿਲਗੇਵਾਪਾਰਿ
ਪਰਮਾਤਮਾ ਦੇ ਨਾਮ-ਵਪਾਰ ਵਿਚ ਰੁੱਝੇ ਰਹਿੰਦੇ ਹਨ, ਉਹ ਮਨੁੱਖ ਇਸ ਲੋਕ ਵਿਚ ਅਤੇ ਪਰਲੋਕ ਵਿਚ ਸਤਕਾਰੇ ਜਾਂਦੇ ਹਨ।
are honored, here and hereafter; they are dedicated to the business of the Lord's Name.
ऐथै ओथै मंनीअनि हरि नामि लगे वापारि ॥
LINE 34
ਗੁਰਮੁਖਿਸਬਦਿਸਿਞਾਪਦੇਤਿਤੁਸਾਚੈਦਰਬਾਰਿ
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉਸ ਸਦਾ-ਥਿਰ ਦਰਬਾਰ ਵਿਚ ਗੁਰੂ ਦੇ ਸ਼ਬਦ ਦੀ ਰਾਹੀਂ ਪਛਾਣੇ ਜਾਂਦੇ ਹਨ।
Through the Word of the Shabad, the Gurmukhs gain recognition in that Court of the True Lord.
गुरमुखि सबदि सिञापदे तितु साचै दरबारि ॥
LINE 35
ਸਚਾਸਉਦਾਖਰਚੁਸਚੁਅੰਤਰਿਪਿਰਮੁਪਿਆਰੁ
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਦਾ ਵਣਜ (ਕਰਦੇ ਰਹਿੰਦੇ ਹਨ), ਸਦਾ-ਥਿਰ ਹਰਿ-ਨਾਮ ਹੀ ਆਤਮਕ ਖ਼ੁਰਾਕ ਦੇ ਤੌਰ ਤੇ ਵਰਤਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ-ਪਿਆਰ (ਸਦਾ ਟਿਕਿਆ ਰਹਿੰਦਾ ਹੈ)।
The True Name is their merchandise, the True Name is their expenditure; the Love of their Beloved fills their inner beings.
सचा सउदा खरचु सचु अंतरि पिरमु पिआरु ॥
LINE 36
ਜਮਕਾਲੁਨੇੜਿਆਵਈਆਪਿਬਖਸੇਕਰਤਾਰਿ
ਉਹਨਾਂ ਉਤੇ ਕਰਤਾਰ ਨੇ ਆਪ ਮਿਹਰ ਕੀਤੀ ਹੁੰਦੀ ਹੈ, ਮੌਤ (ਦਾ ਡਰ ਉਹਨਾਂ ਦੇ) ਨੇੜੇ ਨਹੀਂ ਢੁਕਦਾ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ)।
The Messenger of Death does not even approach them; the Creator Lord Himself forgives them.
जमकालु नेड़ि न आवई आपि बखसे करतारि ॥