ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1373
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤਾਸੁਪਟੰਤਰਨਾਪੁਜੈਹਰਿਜਨਕੀਪਨਿਹਾਰਿ੧੫੯॥॥
ਜੋ ਇਸਤ੍ਰੀ ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਦਾ ਪਾਣੀ ਭਰਨ ਦੀ ਸੇਵਾ ਕਰਦੀ ਹੈ (ਉਹ ਭਾਵੇਂ ਕਿਤਨੀ ਭੀ ਗ਼ਰੀਬ ਕਿਉਂ ਨਾ ਹੋਵੇ) ॥੧੫੯॥
But she is not equal to the water-carrier of the Lord's humble servant. ||159||
तासु पटंतर ना पुजै हरि जन की पनिहारि ॥१५९॥
LINE 02
ਕਬੀਰਨ੍ਰਿਪਨਾਰੀਕਿਉਨਿੰਦੀਐਕਿਉਹਰਿਚੇਰੀਕਉਮਾਨੁ
ਹੇ ਕਬੀਰ! ਅਸੀਂ ਉਸ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ ਨੂੰ ਕਿਉਂ ਆਦਰ ਦੇਂਦੇ ਹਾਂ?
Kabeer, why do you slander the wife of the king? Why do you honor the slave of the Lord?
कबीर न्रिप नारी किउ निंदीऐ किउ हरि चेरी कउ मानु ॥
LINE 03
ਓਹਮਾਂਗਸਵਾਰੈਬਿਖੈਕਉਓਹਸਿਮਰੈਹਰਿਨਾਮੁ੧੬੦॥॥
(ਇਸ ਦਾ ਕਾਰਨ ਇਹ ਹੈ ਕਿ) ਨ੍ਰਿਪ-ਨਾਰੀ ਤਾਂ ਸਦਾ ਕਾਮ-ਵਾਸਨਾ ਦੀ ਖ਼ਾਤਰ ਪੱਟੀਆਂ ਢਾਲਦੀ ਰਹਿੰਦੀ ਹੈ, ਪਰ ਸੰਤ ਜਨਾਂ ਦੀ ਟਹਿਲਣ (ਸੰਤਾਂ ਦੀ ਸੰਗਤ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦੀ ਹੈ ॥੧੬੦॥
Because one combs her hair for corruption, while the other remembers the Name of the Lord. ||160||
ओह मांग सवारै बिखै कउ ओह सिमरै हरि नामु ॥१६०॥
LINE 04
ਕਬੀਰਥੂਨੀਪਾਈਥਿਤਿਭਈਸਤਿਗੁਰਬੰਧੀਧੀਰ
ਹੇ ਕਬੀਰ! ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ ਜਿਸ ਨੂੰ ਗੁਰੂ ('ਊਚ ਭਵਨ ਕਨਕਾਮਨੀ' 'ਹੈ ਗੈ ਬਾਹਨ' ਆਦਿਕ ਵਲ) ਭਟਕਣੋਂ ਬਚਾ ਲੈਂਦਾ ਹੈ ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ।
Kabeer, with the Support of the Lord's Pillar, I have become steady and stable.
कबीर थूनी पाई थिति भई सतिगुर बंधी धीर ॥
LINE 05
ਕਬੀਰਹੀਰਾਬਨਜਿਆਮਾਨਸਰੋਵਰਤੀਰ੧੬੧॥॥
ਹੇ ਕਬੀਰ (ਆਪਣਾ ਮਨ ਸਤਿਗੁਰੂ ਦੇ ਹਵਾਲੇ ਕਰ ਕੇ) ਉਹ ਮਨੁੱਖ ਸਤਸੰਗ ਵਿਚ ਪਰਮਾਤਮਾ ਦਾ ਅਮੋਲਕ ਨਾਮ ਖ਼ਰੀਦਦਾ ਹੈ ॥੧੬੧॥
The True Guru has given me courage. Kabeer, I have purchased the diamond, on the banks of the Mansarovar Lake. ||161||
कबीर हीरा बनजिआ मान सरोवर तीर ॥१६१॥
LINE 06
ਕਬੀਰਹਰਿਹੀਰਾਜਨਜਉਹਰੀਲੇਕੈਮਾਂਡੈਹਾਟ
ਹੇ ਕਬੀਰ! ਪਰਮਾਤਮਾ ਦਾ ਨਾਮ, ਮਾਨੋ, ਹੀਰਾ ਹੈ; ਪਰਮਾਤਮਾ ਦਾ ਸੇਵਕ ਉਸ ਹੀਰੇ ਦਾ ਵਪਾਰੀ ਹੈ; ਇਹ ਹੀਰਾ ਹਾਸਲ ਕਰ ਕੇ ਉਹ (ਆਪਣੇ) ਹਿਰਦੇ ਨੂੰ ਸੋਹਣਾ ਸਜਾਂਦਾ ਹੈ।
Kabeer, the Lord is the Diamond, and the Lord's humble servant is the jeweller who has set up his shop.
कबीर हरि हीरा जन जउहरी ले कै मांडै हाट ॥
LINE 07
ਜਬਹੀਪਾਈਅਹਿਪਾਰਖੂਤਬਹੀਰਨਕੀਸਾਟ੧੬੨॥॥
ਜਦੋਂ (ਨਾਮ-ਹੀਰੇ ਦੀ) ਕਦਰ ਜਾਨਣ ਵਾਲੇ ਇਹ ਸੇਵਕ (ਸਤਸੰਗ ਵਿਚ) ਮਿਲਦੇ ਹਨ, ਤਦੋਂ ਪਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਂਦੇ ਹਨ (ਭਾਵ, ਰਲ ਕੇ ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦੇ ਹਨ ॥੧੬੨॥
As soon as an appraiser is found, the price of the jewel is set. ||162||
जब ही पाईअहि पारखू तब हीरन की साट ॥१६२॥
LINE 08
ਕਬੀਰਕਾਮਪਰੇਹਰਿਸਿਮਰੀਐਐਸਾਸਿਮਰਹੁਨਿਤ
ਹੇ ਕਬੀਰ! ਕੋਈ ਗ਼ਰਜ਼ ਪੈਣ ਤੇ ਜਿਸ ਤਰ੍ਹਾਂ (ਭਾਵ, ਜਿਸ ਖਿੱਚ ਤੇ ਪਿਆਰ ਨਾਲ) ਪਰਮਾਤਮਾ ਨੂੰ ਯਾਦ ਕਰੀਦਾ ਹੈ, ਜੇ ਉਸੇ ਖਿੱਚ-ਪਿਆਰ ਨਾਲ ਉਸ ਨੂੰ ਸਦਾ ਹੀ ਯਾਦ ਕਰੋ,
Kabeer, you remember the Lord in meditation, only when the need arises. You should remember Him all the time.
कबीर काम परे हरि सिमरीऐ ऐसा सिमरहु नित ॥
LINE 09
ਅਮਰਾਪੁਰਬਾਸਾਕਰਹੁਹਰਿਗਇਆਬਹੋਰੈਬਿਤ੧੬੩॥॥
ਤਾਂ ਉਸ ਥਾਂ ਤੇ ਟਿਕ ਜਾਉਗੇ ਜਿਥੇ ਅਮਰ ਹੋ ਜਾਈਦਾ ਹੈ (ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ); ਅਤੇ, ਜੋ ਸੁੰਦਰ ਗੁਣ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹੁੰਦੇ ਹਨ, ਉਹ ਗੁਣ ਪ੍ਰਭੂ ਮੁੜ (ਸਿਮਰਨ ਕਰਨ ਵਾਲੇ ਦੇ ਹਿਰਦੇ ਵਿਚ) ਪੈਦਾ ਕਰ ਦੇਂਦਾ ਹੈ ॥੧੬੩॥
You shall dwell in the city of immortality, and the Lord shall restore the wealth you lost. ||163||
अमरा पुर बासा करहु हरि गइआ बहोरै बित ॥१६३॥
LINE 10
ਕਬੀਰਸੇਵਾਕਉਦੁਇਭਲੇਏਕੁਸੰਤੁਇਕੁਰਾਮੁ
ਹੇ ਕਬੀਰ! ਇਕ ਸੰਤ ਅਤੇ ਇਕ ਪਰਮਾਤਮਾ-(ਮੁਕਤੀ ਅਤੇ ਪ੍ਰਭੂ-ਮਿਲਾਪ ਦੀ ਖ਼ਾਤਰ) ਇਹਨਾਂ ਦੋਹਾਂ ਦੀ ਹੀ ਸੇਵਾ-ਪੂਜਾ ਕਰਨੀ ਚਾਹੀਦੀ ਹੈ।
Kabeer, it is good to perform selfless service for two - the Saints and the Lord.
कबीर सेवा कउ दुइ भले एकु संतु इकु रामु ॥
LINE 11
ਰਾਮੁਜੁਦਾਤਾਮੁਕਤਿਕੋਸੰਤੁਜਪਾਵੈਨਾਮੁ੧੬੪॥॥
ਕਿਉਂਕਿ ਮਾਇਕ ਬੰਧਨਾਂ ਤੋਂ ਖ਼ਲਾਸੀ ਦੇਣ ਵਾਲਾ ਪਰਮਾਤਮਾ ਆਪ ਹੈ, ਅਤੇ ਸੰਤ-ਗੁਰਮੁਖਿ ਉਸ ਪਰਮਾਤਮਾ ਦਾ ਨਾਮ ਸਿਮਰਨ ਵਲ ਪ੍ਰੇਰਦਾ ਹੈ ॥੧੬੪॥
The Lord is the Giver of liberation, and the Saint inspires us to chant the Naam. ||164||
रामु जु दाता मुकति को संतु जपावै नामु ॥१६४॥
LINE 12
ਕਬੀਰਜਿਹਮਾਰਗਿਪੰਡਿਤਗਏਪਾਛੈਪਰੀਬਹੀਰ
ਹੇ ਕਬੀਰ! (ਤੀਰਥ ਵਰਤ ਆਦਿਕ ਦੇ) ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ (ਇਹ ਰਾਹ ਚੂੰਕਿ ਸੌਖਾ ਹੈ) ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ;
Kabeer, the crowds follow the path which the Pandits, the religious scholars, have taken.
कबीर जिह मारगि पंडित गए पाछै परी बहीर ॥
LINE 13
ਇਕਅਵਘਟਘਾਟੀਰਾਮਕੀਤਿਹਚੜਿਰਹਿਓਕਬੀਰ੧੬੫॥॥
ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ (ਇਹਨਾਂ ਪੰਡਿਤਾਂ ਲੋਕਾਂ ਨੂੰ ਛੱਡ ਕੇ) ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ॥੧੬੫॥
There is a difficult and treacherous cliff on that path to the Lord; Kabeer is climbing that cliff. ||165||
इक अवघट घाटी राम की तिह चड़ि रहिओ कबीर ॥१६५॥
LINE 14
ਕਬੀਰਦੁਨੀਆਕੇਦੋਖੇਮੂਆਚਾਲਤਕੁਲਕੀਕਾਨਿ
ਹੇ ਕਬੀਰ! ਮਨੁੱਖ ਆਮ ਤੌਰ ਤੇ ਕੁਲਾ-ਰੀਤ ਅਨੁਸਾਰ ਹੀ ਤੁਰਦਾ ਹੈ, ਇਸ ਖ਼ਿਆਲ ਨਾਲ ਕਿ ਦੁਨੀਆ ਕੀਹ ਆਖੇਗੀ (ਲੋਕਾਚਾਰ ਨੂੰ ਛੱਡ ਕੇ ਭਗਤੀ ਸਤਸੰਗ ਵਾਲੇ ਰਸਤੇ ਵਲ ਨਹੀਂ ਆਉਂਦਾ, ਇਸ ਤਰ੍ਹਾਂ) ਆਤਮਕ ਮੌਤੇ ਮਰ ਜਾਂਦਾ ਹੈ।
Kabeer, the mortal dies of his worldly troubles and pain, after worrying about his family.
कबीर दुनीआ के दोखे मूआ चालत कुल की कानि ॥
LINE 15
ਤਬਕੁਲੁਕਿਸਕਾਲਾਜਸੀਜਬਲੇਧਰਹਿਮਸਾਨਿ੧੬੬॥॥
(ਇਹ ਨਹੀਂ ਸੋਚਦਾ ਕਿ) ਜਦੋਂ ਮੌਤ ਆ ਗਈ (ਤਦੋਂ ਇਹ ਕੁਲਾ-ਰੀਤ ਤਾਂ ਆਪੇ ਛੁੱਟ ਜਾਣੀ ਹੈ; ਸਿਮਰਨ-ਭਗਤੀ ਤੋਂ ਵਾਂਜੇ ਰਹਿ ਕੇ ਜੋ ਖੁਆਰੀ ਖੱਟੀ, ਉਸ ਦੇ ਕਾਰਨ) ਕਿਸ ਦੀ ਕੁਲ ਨੂੰ ਨਮੋਸ਼ੀ ਆਵੇਗੀ? ॥੧੬੬॥
Whose family is dishonored, when he is placed on the funeral pyre? ||166||
तब कुलु किस का लाजसी जब ले धरहि मसानि ॥१६६॥
LINE 16
ਕਬੀਰਡੂਬਹਿਗੋਰੇਬਾਪੁਰੇਬਹੁਲੋਗਨਕੀਕਾਨਿ
ਹੇ ਕਬੀਰ! (ਲੋਕ-ਲਾਜ ਵਿਚ ਫਸ ਕੇ ਭਗਤੀ ਤੋਂ ਵਾਂਜੇ ਰਹਿਣ ਵਾਲੇ ਬੰਦੇ ਨੂੰ ਆਖ-) ਹੇ ਮੰਦ-ਭਾਗੀ ਮਨੁੱਖ! ਬਹੁਤਾ ਲੋਕ-ਲਾਜ ਵਿਚ ਹੀ ਰਿਹਾਂ (ਲੋਕ-ਲਾਜ ਵਿਚ ਹੀ) ਡੁੱਬ ਜਾਇਂਗਾ (ਆਤਮਕ ਮੌਤੇ ਮਰ ਜਾਇਂਗਾ)।
Kabeer, you shall drown, you wretched being, from worrying about what other people think.
कबीर डूबहिगो रे बापुरे बहु लोगन की कानि ॥
LINE 17
ਪਾਰੋਸੀਕੇਜੋਹੂਆਤੂਅਪਨੇਭੀਜਾਨੁ੧੬੭॥॥
(ਇਥੇ ਸਦਾ ਬੈਠ ਨਹੀਂ ਰਹਿਣਾ) ਜੋ ਮੌਤ ਕਿਸੇ ਗੁਆਂਢੀ ਤੇ ਆ ਰਹੀ ਹੈ, ਚੇਤਾ ਰੱਖ ਉਹ ਤੇਰੇ ਉਤੇ ਭੀ ਆਉਣੀ ਹੈ ॥੧੬੭॥
You know that whatever happens to your neighbors, will also happen to you. ||167||
पारोसी के जो हूआ तू अपने भी जानु ॥१६७॥
LINE 18
ਕਬੀਰਭਲੀਮਧੂਕਰੀਨਾਨਾਬਿਧਿਕੋਨਾਜੁ
ਹੇ ਕਬੀਰ! (ਜਾਇਦਾਦਾਂ ਦੀਆਂ ਮੱਲਾਂ ਮੱਲਣ ਨਾਲੋਂ ਮੰਗਤਾ ਬਣ ਕੇ) ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ ਜਿਸ ਵਿਚ (ਘਰ ਘਰ ਤੋਂ ਮੰਗਣ ਕਰਕੇ) ਕਈ ਕਿਸਮਾਂ ਦਾ ਅੰਨ ਹੁੰਦਾ ਹੈ।
Kabeer, even dry bread, made of various grains, is good.
कबीर भली मधूकरी नाना बिधि को नाजु ॥
LINE 19
ਦਾਵਾਕਾਹੂਕੋਨਹੀਬਡਾਦੇਸੁਬਡਰਾਜੁ੧੬੮॥॥
(ਮੰਗਤਾ) ਕਿਸੇ ਜਾਇਦਾਦ ਉਤੇ ਮਲਕੀਅਤ ਦਾ ਹੱਕ ਨਹੀਂ ਬੰਨ੍ਹਦਾ, ਸਾਰਾ ਦੇਸ ਉਸ ਦਾ ਆਪਣਾ ਦੇਸ ਹੈ, ਸਾਰਾ ਰਾਜ ਉਸ ਦਾ ਆਪਣਾ ਰਾਜ ਹੈ ॥੧੬੮॥
No one brags about it, throughout the vast country and great empire. ||168||
दावा काहू को नही बडा देसु बड राजु ॥१६८॥
LINE 20
ਕਬੀਰਦਾਵੈਦਾਝਨੁਹੋਤੁਹੈਨਿਰਦਾਵੈਰਹੈਨਿਸੰਕ
ਹੇ ਕਬੀਰ! ਮਲਕੀਅਤਾਂ ਬਣਾਇਆਂ ਮਨੁੱਖ ਦੇ ਅੰਦਰ ਖਿੱਝ-ਸੜਨ ਪੈਦਾ ਹੁੰਦੀ ਹੈ। ਜੋ ਮਨੁੱਖ ਕੋਈ ਮਲਕੀਅਤ ਨਹੀਂ ਬਣਾਂਦਾ ਉਸ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿੰਦਾ।
Kabeer, those who brag, shall burn. Those who do not brag remain carefree.
कबीर दावै दाझनु होतु है निरदावै रहै निसंक ॥
LINE 21
ਜੋਜਨੁਨਿਰਦਾਵੈਰਹੈਸੋਗਨੈਇੰਦ੍ਰਸੋਰੰਕ੧੬੯॥॥
ਜੋ ਮਨੁੱਖ ਜਾਇਦਾਦਾਂ ਦੀਆਂ ਮਲਕੀਅਤਾਂ ਨਹੀਂ ਬਣਾਂਦਾ, ਉਹ ਇੰਦ੍ਰ ਦੇਵਤੇ ਵਰਗਿਆਂ ਨੂੰ ਭੀ ਕੰਗਾਲ ਸਮਝਦਾ ਹੈ (ਭਾਵ, ਉਹ ਕਿਸੇ ਧਨਾਢ ਆਦਿਕ ਦੀ ਖ਼ੁਸ਼ਾਮਦ ਨਹੀਂ ਕਰਦਾ ਫਿਰਦਾ) ॥੧੬੯॥
That humble being who does not brag, looks upon the gods and the poor alike. ||169||
जो जनु निरदावै रहै सो गनै इंद्र सो रंक ॥१६९॥
LINE 22
ਕਬੀਰਪਾਲਿਸਮੁਹਾਸਰਵਰੁਭਰਾਪੀਸਕੈਕੋਈਨੀਰੁ
ਹੇ ਕਬੀਰ! ਸਰੋਵਰ ਕੰਢਿਆਂ ਤਕ ਨਕਾ-ਨਕ (ਪਾਣੀ ਨਾਲ) ਭਰਿਆ ਹੋਇਆ ਹੈ, (ਪਰ "ਦਾਵੈ ਦਾਝਨੁ" ਦੇ ਕਾਰਨ ਇਹ ਪਾਣੀ ਕਿਸੇ ਨੂੰ ਦਿੱਸਦਾ ਹੀ ਨਹੀਂ, ਇਸ ਵਾਸਤੇ) ਕੋਈ ਮਨੁੱਖ ਇਹ ਪਾਣੀ ਪੀ ਨਹੀਂ ਸਕਦਾ।
Kabeer, the pool is filled to overflowing, but no one can drink the water from it.
कबीर पालि समुहा सरवरु भरा पी न सकै कोई नीरु ॥
LINE 23
ਭਾਗਬਡੇਤੈਪਾਇਓਤੂੰਭਰਿਭਰਿਪੀਉਕਬੀਰ੧੭੦॥॥
ਹੇ ਕਬੀਰ! (ਤੂੰ ਇਸ 'ਦਾਝਨ' ਤੋਂ ਬਚ ਗਿਆ) ਚੰਗੇ ਭਾਗਾਂ ਨਾਲ ਤੈਨੂੰ ਇਹ ਪਾਣੀ ਦਿੱਸ ਪਿਆ ਹੈ, ਤੂੰ ਹੁਣ (ਪਿਆਲੇ) ਭਰ ਭਰ ਕੇ ਪੀ (ਮੌਜ ਨਾਲ ਸੁਆਸ ਸੁਆਸ ਨਾਮ ਜਪ) ॥੧੭੦॥
By great good fortune, you have found it; drink it in handfuls, O Kabeer. ||170||
भाग बडे तै पाइओ तूं भरि भरि पीउ कबीर ॥१७०॥
LINE 24
ਕਬੀਰਪਰਭਾਤੇਤਾਰੇਖਿਸਹਿਤਿਉਇਹੁਖਿਸੈਸਰੀਰੁ
ਹੇ ਕਬੀਰ! (ਜਿਵੇਂ ਸੂਰਜ ਦੇ ਤੇਜ-ਪ੍ਰਤਾਪ ਕਰਕੇ) ਪਰਭਾਤ ਵੇਲੇ ਤਾਰੇ (ਜੋ ਰਾਤ ਦੀ ਟਿਕਵੀਂ ਸ਼ਾਂਤੀ ਵਿਚ ਚਮਕ ਰਹੇ ਹੁੰਦੇ ਹਨ) ਮੱਧਮ ਪੈਂਦੇ ਜਾਂਦੇ ਹਨ; ਤਿਵੇਂ ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ ਦੇ ਕਾਰਨ ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ।
Kabeer, just as the stars disappear at dawn, so shall this body disappear.
कबीर परभाते तारे खिसहि तिउ इहु खिसै सरीरु ॥
LINE 25
ਦੁਇਅਖਰਨਾਖਿਸਹਿਸੋਗਹਿਰਹਿਓਕਬੀਰੁ੧੭੧॥॥
ਸਿਰਫ਼ ਇਕ ਪ੍ਰਭੂ-ਨਾਮ ਹੀ ਹੈਂ ਜੋ ਮਲਕੀਅਤਾਂ ਦੀ ਤਪਸ਼ ਦੇ ਅਸਰ ਤੋਂ ਪਰੇ ਰਹਿੰਦਾ ਹੈ। ਕਬੀਰ (ਦੁਨੀਆ ਦੀਆਂ ਮੱਲਾਂ ਮੱਲਣ ਦੇ ਥਾਂ) ਉਸ ਨਾਮ ਨੂੰ ਸਾਂਭੀ ਬੈਠਾ ਹੈ ॥੧੭੧॥
Only the letters of God's Name do not disappear; Kabeer holds these tight. ||171||
ए दुइ अखर ना खिसहि सो गहि रहिओ कबीरु ॥१७१॥
LINE 26
ਕਬੀਰਕੋਠੀਕਾਠਕੀਦਹਦਿਸਿਲਾਗੀਆਗਿ
ਹੇ ਕਬੀਰ! ਇਹ ਜਗਤ, ਮਾਨੋ, ਲੱਕੜ ਦਾ ਮਕਾਨ ਹੈ ਜਿਸ ਨੂੰ ਹਰ ਪਾਸੇ ਵਲੋਂ (ਮੱਲਾਂ ਮੱਲਣ ਦੀ) ਅੱਗ ਲੱਗੀ ਹੋਈ ਹੈ;
Kabeer, the wooden house is burning on all sides.
कबीर कोठी काठ की दह दिसि लागी आगि ॥
LINE 27
ਪੰਡਿਤਪੰਡਿਤਜਲਿਮੂਏਮੂਰਖਉਬਰੇਭਾਗਿ੧੭੨॥॥
(ਜੋ ਮਨੁੱਖ ਆਪਣੇ ਵਲੋਂ) ਸਿਆਣੇ (ਬਣ ਕੇ ਇਸ ਅੱਗ ਦੇ ਵਿਚ ਹੀ ਬੈਠੇ ਰਹਿੰਦੇ ਹਨ ਉਹ) ਸੜ ਮਰਦੇ ਹਨ, (ਜੋ ਇਹਨਾਂ ਸਿਆਣਿਆਂ ਦੇ ਭਾਣੇ) ਮੂਰਖ (ਹਨ ਉਹ) ਇਸ ਅੱਗ ਤੋਂ ਦੂਰ ਪਰੇ ਭੱਜ ਕੇ (ਸੜਨੋਂ) ਬਚ ਜਾਂਦੇ ਹਨ ॥੧੭੨॥
The Pandits, the religious scholars, have been burnt to death, while the illiterate ones run to safety. ||172||
पंडित पंडित जलि मूए मूरख उबरे भागि ॥१७२॥
LINE 28
ਕਬੀਰਸੰਸਾਦੂਰਿਕਰੁਕਾਗਦਦੇਹਬਿਹਾਇ
ਹੇ ਕਬੀਰ! (ਇਸ ਪ੍ਰਭੂ-ਯਾਦ ਦੀ ਬਰਕਤਿ ਨਾਲ) ਦੁਨੀਆ ਵਾਲੇ ਸਹਸੇ-ਦਾਝਨ ਦੂਰ ਕਰ, ਚਿੰਤਾ ਵਾਲੇ ਸਾਰੇ ਲੇਖੇ ਹੀ ਭਗਤੀ ਦੇ ਪਰਵਾਹ ਵਿਚ ਰੋੜ੍ਹ ਦੇਹ।
Kabeer, give up your skepticism; let your papers float away.
कबीर संसा दूरि करु कागद देह बिहाइ ॥
LINE 29
ਬਾਵਨਅਖਰਸੋਧਿਕੈਹਰਿਚਰਨੀਚਿਤੁਲਾਇ੧੭੩॥॥
ਵਿੱਦਿਆ ਦੀ ਰਾਹੀਂ ਵਿਚਾਰਵਾਨ ਬਣ ਕੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜ (ਭਾਵ, ਜੇ ਤੈਨੂੰ ਵਿੱਦਿਆ ਹਾਸਲ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਸ ਦੀ ਰਾਹੀਂ ਦੁਨੀਆ ਦੀਆਂ ਮਲਕੀਅਤਾਂ ਵਿਚ ਖਿੱਝਣ ਦੇ ਥਾਂ ਵਿਚਾਰਵਾਨ ਬਣ ਅਤੇ ਪਰਮਾਤਮਾ ਦਾ ਸਿਮਰਨ ਕਰ) ॥੧੭੩॥
Find the essence of the letters of the alphabet, and focus your consciousness on the Lord. ||173||
बावन अखर सोधि कै हरि चरनी चितु लाइ ॥१७३॥
LINE 30
ਕਬੀਰਸੰਤੁਛਾਡੈਸੰਤਈਜਉਕੋਟਿਕਮਿਲਹਿਅਸੰਤ
ਹੇ ਕਬੀਰ! (ਹਰਿ-ਚਰਨਾਂ ਵਿਚ ਚਿੱਤ ਲਾਣ ਦੀ ਹੀ ਇਹ ਬਰਕਤਿ ਹੈ ਕਿ) ਸੰਤ ਆਪਣਾ ਸ਼ਾਂਤ ਸੁਭਾਉ ਨਹੀਂ ਛੱਡਦਾ, ਭਾਵੇਂ ਉਸ ਨੂੰ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ।
Kabeer, the Saint does not forsake his Saintly nature, even though he meets with millions of evil-doers.
कबीर संतु न छाडै संतई जउ कोटिक मिलहि असंत ॥
LINE 31
ਮਲਿਆਗਰੁਭੁਯੰਗਮਬੇਢਿਓਸੀਤਲਤਾਤਜੰਤ੧੭੪॥॥
ਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੀ ਅੰਦਰਲੀ ਠੰਢਕ ਨਹੀਂ ਤਿਆਗਦਾ ॥੧੭੪॥
Even when sandalwood is surrounded by snakes, it does not give up its cooling fragrance. ||174||
मलिआगरु भुयंगम बेढिओ त सीतलता न तजंत ॥१७४॥
LINE 32
ਕਬੀਰਮਨੁਸੀਤਲੁਭਇਆਪਾਇਆਬ੍ਰਹਮਗਿਆਨੁ
ਹੇ ਕਬੀਰ! ਜਦੋਂ ਮਨੁੱਖ ਪਰਮਾਤਮਾ ਨਾਲ (ਸਿਮਰਨ ਦੀ ਰਾਹੀਂ) ਜਾਣ-ਪਛਾਣ ਬਣਾ ਲੈਂਦਾ ਹੈ ਤਾਂ (ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਭੀ) ਉਸ ਦਾ ਮਨ ਠੰਢਾ-ਠਾਰ ਰਹਿੰਦਾ ਹੈ।
Kabeer, my mind is cooled and soothed; I have become God-conscious.
कबीर मनु सीतलु भइआ पाइआ ब्रहम गिआनु ॥
LINE 33
ਜਿਨਿਜੁਆਲਾਜਗੁਜਾਰਿਆਸੁਜਨਕੇਉਦਕਸਮਾਨਿ੧੭੫॥॥
ਜਿਸ (ਮਾਇਆ ਦੀ ਮਲਕੀਅਤ ਦੀ) ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ (ਵਰਗੀ ਠੰਢੀ) ਰਹਿੰਦੀ ਹੈ ॥੧੭੫॥
The fire which has burnt the world is like water to the Lord's humble servant. ||175||
जिनि जुआला जगु जारिआ सु जन के उदक समानि ॥१७५॥
LINE 34
ਕਬੀਰਸਾਰੀਸਿਰਜਨਹਾਰਕੀਜਾਨੈਨਾਹੀਕੋਇ
ਹੇ ਕਬੀਰ! ਇਹ ਗੱਲ ਹਰੇਕ ਸ਼ਖ਼ਸ ਨਹੀਂ ਜਾਣਦਾ ਕਿ ਇਹ (ਮਾਇਆ-ਰੂਪ ਅੱਗ ਜੋ ਸਾਰੇ ਸੰਸਾਰ ਨੂੰ ਸਾੜ ਰਹੀ ਹੈ) ਪਰਮਾਤਮਾ ਨੇ ਆਪ ਬਣਾਈ ਹੈ।
Kabeer, no one knows the Play of the Creator Lord.
कबीर सारी सिरजनहार की जानै नाही कोइ ॥
LINE 35
ਕੈਜਾਨੈਆਪਨਧਨੀਕੈਦਾਸੁਦੀਵਾਨੀਹੋਇ੧੭੬॥॥
ਇਸ ਭੇਤ ਨੂੰ ਪ੍ਰਭੂ ਆਪ ਜਾਣਦਾ ਹੈ ਜਾਂ ਉਹ ਭਗਤ ਜਾਣਦਾ ਹੈ ਜੋ ਸਦਾ ਉਸ ਦੇ ਚਰਨਾਂ ਵਿਚ ਜੁੜਿਆ ਰਹੇ (ਸੋ, ਹਜ਼ੂਰੀ ਵਿਚ ਰਹਿਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਮਾਇਆ ਦੀ ਸੜਨ ਤੋਂ ਬਚਣ ਲਈ ਮਾਇਆ ਨੂੰ ਬਣਾਣ ਵਾਲੇ ਦੇ ਚਰਨਾਂ ਵਿਚ ਜੁੜੇ ਰਹਿਣਾ ਹੀ ਸਹੀ ਤਰੀਕਾ ਹੈ) ॥੧੭੬॥
Only the Lord Himself and the slaves at His Court understand it. ||176||
कै जानै आपन धनी कै दासु दीवानी होइ ॥१७६॥
LINE 36
ਕਬੀਰਭਲੀਭਈਜੋਭਉਪਰਿਆਦਿਸਾਗੲਂੀਸਭਭੂਲਿ
ਹੇ ਕਬੀਰ! ਜਦੋਂ ਮਨੁੱਖ ਦੇ ਅੰਦਰ (ਇਹ) ਡਰ ਪੈਦਾ ਹੁੰਦਾ ਹੈ (ਕਿ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਪਿੱਛੇ ਭਟਕਿਆਂ ਕਈ ਠੇਡੇ ਖਾਣੇ ਪੈਂਦੇ ਹਨ) ਤਾਂ (ਇਸ ਦੇ) ਮਨ ਦੀ ਹਾਲਤ ਚੰਗੀ ਹੋ ਜਾਂਦੀ ਹੈ, ਇਸ ਨੂੰ (ਪਰਮਾਤਮਾ ਦੀ ਓਟ ਤੋਂ ਬਿਨਾ ਹੋਰ) ਸਾਰੇ ਪਾਸੇ ਭੁੱਲ ਜਾਂਦੇ ਹਨ।
Kabeer, it is good that I feel the Fear of God; I have forgotten everything else.
कबीर भली भई जो भउ परिआ दिसा गइीं सभ भूलि ॥