ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1369
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬੀਰਮਨੁਪੰਖੀਭਇਓਉਡਿਉਡਿਦਹਦਿਸਜਾਇ
(ਹੇ ਕਬੀਰ! ਇਹ ਜਾਣਦਿਆਂ ਭੀ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੂ-ਚਰਨਾਂ ਵਿਚ ਜੋੜਦੀ ਹੈ) ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ ਇਕ ਪ੍ਰਭੂ ਦਾ ਆਸਰਾ ਛੱਡ ਕੇ) ਭਟਕ ਭਟਕ ਕੇ (ਮਾਇਕ ਪਦਾਰਥਾਂ ਦੇ ਪਿੱਛੇ) ਦਸੀਂ ਪਾਸੀਂ ਦੌੜਦਾ ਹੈ।
Kabeer, the mind has become a bird; it soars and flies in the ten directions.
कबीर मनु पंखी भइओ उडि उडि दह दिस जाइ ॥
LINE 02
ਜੋਜੈਸੀਸੰਗਤਿਮਿਲੈਸੋਤੈਸੋਫਲੁਖਾਇ੮੬॥॥
(ਤੇ ਇਹ ਕੁਦਰਤਿ ਦਾ ਨਿਯਮ ਹੀ ਹੈ ਕਿ) ਜੋ ਮਨੁੱਖ ਜਿਹੋ ਜਿਹੀ ਸੰਗਤ ਵਿਚ ਬੈਠਦਾ ਹੈ ਉਹੋ ਜਿਹਾ ਉਸ ਨੂੰ ਫਲ ਮਿਲਦਾ ਹੈ ॥੮੬॥
According to the company it keeps, so are the fruits it eats. ||86||
जो जैसी संगति मिलै सो तैसो फलु खाइ ॥८६॥
LINE 03
ਕਬੀਰਜਾਕਉਖੋਜਤੇਪਾਇਓਸੋਈਠਉਰੁ
ਹੇ ਕਬੀਰ! (ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ, ਪ੍ਰਭੂ ਦੇ ਗੁਣ ਗਾਂਵਿਆਂ, ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ; ਪਰ ਸਿਫ਼ਤ-ਸਾਲਾਹ ਦੀ ਸਹੈਤਾ ਨਾਲ) ਮੈਂ (ਪ੍ਰਭੂ ਦੇ ਚਰਨ-ਰੂਪ) ਜੇਹੜੀ ਥਾਂ ਭਾਲ ਰਿਹਾ ਸਾਂ, ਉਹੀ ਥਾਂ ਮੈਨੂੰ ਲੱਭ ਪਈ ਹੈ।
Kabeer, you have found that place which you were seeking.
कबीर जा कउ खोजते पाइओ सोई ठउरु ॥
LINE 04
ਸੋਈਫਿਰਿਕੈਤੂਭਇਆਜਾਕਉਕਹਤਾਅਉਰੁ੮੭॥॥
ਹੇ ਕਬੀਰ! ਜਿਸ (ਪ੍ਰਭੂ) ਨੂੰ ਤੂੰ ਪਹਿਲਾਂ 'ਕੋਈ ਹੋਰ' ਆਖਦਾ ਸੈਂ (ਜਿਸ ਨੂੰ ਤੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੈਂ) ਤੂੰ (ਸਿਫ਼ਤ ਸਾਲਾਹ ਦੀ ਬਰਕਤਿ ਨਾਲ) ਬਦਲ ਕੇ ਉਸੇ ਦਾ ਹੀ ਰੂਪ ਬਣ ਗਿਆ ਹੈਂ, (ਉਸੇ ਵਿਚ ਲੀਨ ਹੋ ਗਿਆ ਹੈਂ, ਉਸੇ ਨਾਲ ਇਕ-ਮਿਕ ਹੋ ਗਿਆ ਹੈਂ) ॥੮੭॥
You have become that which you thought was separate from yourself. ||87||
सोई फिरि कै तू भइआ जा कउ कहता अउरु ॥८७॥
LINE 05
ਕਬੀਰਮਾਰੀਮਰਉਕੁਸੰਗਕੀਕੇਲੇਨਿਕਟਿਜੁਬੇਰਿ
ਹੇ ਕਬੀਰ! (ਜੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਛੱਡ ਦਿੱਤੀ, ਤਾਂ ਸੁਤੇ ਹੀ ਉਹਨਾਂ ਦਾ ਸਾਥ ਕਰੇਂਗਾ ਜੋ ਪ੍ਰਭੂ ਨਾਲੋਂ ਟੁੱਟੇ ਹੋਏ ਹਨ; ਪਰ ਵੇਖ) ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਕਦੇ ਭੀ ਨਾਹ ਕਰੀਂ। ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ,
Kabeer, I have been ruined and destroyed by bad company, like the banana plant near the thorn bush.
कबीर मारी मरउ कुसंग की केले निकटि जु बेरि ॥
LINE 06
ਉਹਝੂਲੈਉਹਚੀਰੀਐਸਾਕਤਸੰਗੁਹੇਰਿ੮੮॥॥
ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਕੇਲਾ (ਉਸ ਦੇ ਕੰਡਿਆਂ ਨਾਲ) ਚੀਰੀਦਾ ਹੈ; ਤਿਵੇਂ (ਹੇ ਕਬੀਰ!) ਭੈੜੀ ਸੁਹਬਤਿ ਵਿਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਆਤਮਕ ਮੌਤੇ ਮਰ ਜਾਇਗੀ ॥੮੮॥
The thorn bush waves in the wind, and pierces the banana plant; see this, and do not associate with the faithless cynics. ||88||
उह झूलै उह चीरीऐ साकत संगु न हेरि ॥८८॥
LINE 07
ਕਬੀਰਭਾਰਪਰਾਈਸਿਰਿਚਰੈਚਲਿਓਚਾਹੈਬਾਟ
ਹੇ ਕਬੀਰ! (ਕੁਸੰਗ ਦੇ ਕਾਰਨ ਇਸ ਦੇ ਸਿਰ ਉਤੇ ਪਰਾਈ (ਨਿੰਦਿਆ) ਦਾ ਭਾਰ ਚੜ੍ਹਦਾ ਜਾਂਦਾ ਹੈ (ਭਾਰ ਭੀ ਚੜ੍ਹੀ ਜਾਂਦਾ ਹੈ, ਫਿਰ ਭੀ ਮਨੁੱਖ ਇਸ ਨਿੰਦਿਆ ਦੇ) ਰਾਹੇ ਹੀ ਤੁਰਨਾ ਪਸੰਦ ਕਰਦਾ ਹੈ;
Kabeer, the mortal wants to walk on the path, carrying the load of others' sins on his head.
कबीर भार पराई सिरि चरै चलिओ चाहै बाट ॥
LINE 08
ਅਪਨੇਭਾਰਹਿਨਾਡਰੈਆਗੈਅਉਘਟਘਾਟ੮੯॥॥
ਮਨੁੱਖ ਦੇ ਸਾਹਮਣੇ ਇਕ ਡਾਢਾ ਔਖਾ ਰਸਤਾ ਹੈ, ਆਪਣੇ (ਕੀਤੇ ਹੋਰ ਮੰਦ-ਕਰਮਾਂ ਦੇ) ਭਾਰ ਦਾ ਤਾਂ ਇਸ ਨੂੰ ਚੇਤਾ ਹੀ ਨਹੀਂ ਆਉਂਦਾ ॥੮੯॥
He is not afraid of his own load of sins; the road ahead shall be difficult and treacherous. ||89||
अपने भारहि ना डरै आगै अउघट घाट ॥८९॥
LINE 09
ਕਬੀਰਬਨਕੀਦਾਧੀਲਾਕਰੀਠਾਢੀਕਰੈਪੁਕਾਰ
ਹੇ ਕਬੀਰ (ਜੇ ਤੂੰ ਧਿਆਨ ਨਾਲ ਸੁਣ ਕੇ ਸਮਝੇਂ ਤਾਂ) ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਭੀ ਸਾਫ਼ ਤੌਰ ਤੇ ਪੁਕਾਰ ਕਰਦੀ (ਸੁਣੀਦੀ ਹੈ)
Kabeer, the forest is burning; the tree standing in it is crying out,
कबीर बन की दाधी लाकरी ठाढी करै पुकार ॥
LINE 10
ਮਤਿਬਸਿਪਰਉਲੁਹਾਰਕੇਜਾਰੈਦੂਜੀਬਾਰ੯੦॥॥
ਕਿ ਮੈਂ ਕਿਤੇ ਲੁਹਾਰ ਦੇ ਵੱਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰੀ ਸਾੜੇਗਾ ॥੯੦॥
"Do not let me fall into the hands of the blacksmith, who would burn me a second time." ||90||
मति बसि परउ लुहार के जारै दूजी बार ॥९०॥
LINE 11
ਕਬੀਰਏਕਮਰੰਤੇਦੁਇਮੂਏਦੋਇਮਰੰਤਹਚਾਰਿ
ਹੇ ਕਬੀਰ! (ਪ੍ਰਭੂ ਦੇ ਗੁਣ ਗਾਂਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਇਸ ਸਿਫ਼ਤ-ਸਾਲਾਹ ਦੀ ਬਰਕਤਿ ਨਾਲ 'ਮਨ' ਮਰ ਜਾਂਦਾ ਹੈ 'ਮਨ' ਵਿਕਾਰਾਂ ਵਲੋਂ ਹਟ ਜਾਂਦਾ ਹੈ) ਇਸ ਇੱਕ ਮਨ ਦੇ ਮਰਨ ਨਾਲ ਇਕ ਹੋਰ ਭੀ ਮਰਿਆ ਜਾਤਿ-ਅਭਿਮਾਨ, ਤੇ ਕੁਲ ਦੋ ਮਰ ਗਏ-ਮਨ ਅਤੇ ਜਾਤਿ-ਅਭਿਮਾਨ। ਫਿਰ ਦੋ ਹੋਰ ਮਰੇ-ਦੇਹ-ਅੱਧਿਆਸ ਅਤੇ ਤ੍ਰਿਸ਼ਨਾ; ਕੁੱਲ ਚਾਰ ਹੋ ਗਏ।
Kabeer, when one died, two were dead. When two died, four were dead.
कबीर एक मरंते दुइ मूए दोइ मरंतह चारि ॥
LINE 12
ਚਾਰਿਮਰੰਤਹਛਹਮੂਏਚਾਰਿਪੁਰਖਦੁਇਨਾਰਿ੯੧॥॥
ਦੋ ਹੋਰ ਮਰੇ-ਕੁਸੰਗ ਅਤੇ ਨਿੰਦਾ; ਤੇ ਇਹ ਸਾਰੇ ਛੇ ਹੋ ਗਏ, ਚਾਰ ਪੁਲਿੰਗ ('ਪੁਰਖ') ਅਤੇ ਦੋ ਇਸਤ੍ਰੀ-ਲਿੰਗ ('ਨਾਰਿ') ॥੯੧॥
When four died, six were dead, four males and two females. ||91||
चारि मरंतह छह मूए चारि पुरख दुइ नारि ॥९१॥
LINE 13
ਕਬੀਰਦੇਖਿਦੇਖਿਜਗੁਢੂੰਢਿਆਕਹੂੰਪਾਇਆਠਉਰੁ
ਹੇ ਕਬੀਰ! ਮੈਂ ਬੜੀ ਮੇਹਨਤਿ ਨਾਲ ਸਾਰਾ ਜਗਤ ਢੂੰਡ ਵੇਖਿਆ ਹੈ, ਕਿਤੇ ਵੀ ਅਜੇਹਾ ਥਾਂ ਨਹੀਂ ਲੱਭਾ (ਜਿਥੇ ਮਨ ਭਟਕਣੋਂ ਹਟ ਜਾਏ)।
Kabeer, I have seen and observed, and searched all over the world, but I have found no place of rest anywhere.
कबीर देखि देखि जगु ढूंढिआ कहूं न पाइआ ठउरु ॥
LINE 14
ਜਿਨਿਹਰਿਕਾਨਾਮੁਚੇਤਿਓਕਹਾਭੁਲਾਨੇਅਉਰ੯੨॥॥
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ (ਉਸ ਨੂੰ ਕਿਤੇ ਭੀ ਮਨ ਦੀ ਸ਼ਾਂਤੀ ਦਾ ਥਾਂ ਨਹੀਂ ਲੱਭ ਸਕਿਆ; ਪ੍ਰਭੂ ਦਾ ਨਾਮ ਹੀ, ਜੋ ਸਤਸੰਗ ਵਿਚ ਮਿਲਦਾ ਹੈ, ਭਟਕਣ ਤੋਂ ਬਚਾਂਦਾ ਹੈ)। (ਸਿਫ਼ਤ-ਸਾਲਾਹ ਛੱਡ ਕੇ) ਕਿਉਂ ਹੋਰ ਹੋਰ ਥਾਂ ਭਟਕਦੇ ਫਿਰਦੇ ਹੋ? ॥੯੨॥
Those who do not remember the Lord's Name - why do they delude themselves in other pursuits? ||92||
जिनि हरि का नामु न चेतिओ कहा भुलाने अउर ॥९२॥
LINE 15
ਕਬੀਰਸੰਗਤਿਕਰੀਐਸਾਧਕੀਅੰਤਿਕਰੈਨਿਰਬਾਹੁ
ਹੇ ਕਬੀਰ! (ਮਨ ਦੀ ਸ਼ਾਂਤੀ ਲਈ ਇਕੋ ਹੀ 'ਠੌਰ' ਹੈ, ਉਹ ਹੈ 'ਸਾਧ ਸੰਗਤ', ਸੋ) ਸਾਧ ਸੰਗਤ ਵਿਚ ਜੁੜਨਾ ਚਾਹੀਦਾ ਹੈ, ਸਾਧ ਸੰਗਤ ਵਾਲਾ ਸਾਥ ਤੋੜ ਨਿਭਦਾ ਹੈ;
Kabeer, associate with the Holy people, who will take you to Nirvaanaa in the end.
कबीर संगति करीऐ साध की अंति करै निरबाहु ॥
LINE 16
ਸਾਕਤਸੰਗੁਕੀਜੀਐਜਾਤੇਹੋਇਬਿਨਾਹੁ੯੩॥॥
ਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤਿ ਨਹੀਂ ਕਰਨੀ ਚਾਹੀਦੀ, ਇਸ ਤੋਂ ਆਤਮਕ ਮੌਤ (ਹੋਣ ਦਾ ਡਰ) ਹੈ ॥੯੩॥
Do not associate with the faithless cynics; they would bring you to ruin. ||93||
साकत संगु न कीजीऐ जा ते होइ बिनाहु ॥९३॥
LINE 17
ਕਬੀਰਜਗਮਹਿਚੇਤਿਓਜਾਨਿਕੈਜਗਮਹਿਰਹਿਓਸਮਾਇ
ਹੇ ਕਬੀਰ! (ਮਨ ਵਾਸਤੇ ਸ਼ਾਂਤੀ ਦੀ 'ਠੌਰ' ਪ੍ਰਭੂ ਦਾ ਨਾਮ ਹੀ ਹੈ, ਸੋ) ਜਿਨ੍ਹਾਂ ਨੇ ਜਗਤ ਵਿਚ ਜਨਮ ਲੈ ਕੇ ਉਸ ਪ੍ਰਭੂ ਨੂੰ, ਇਉਂ ਪਛਾਣ ਕੇ ਕਿ ਉਹ ਸਾਰੇ ਜਗਤ ਵਿਚ ਵਿਆਪਕ ਹੈ, ਸਿਮਰਿਆ ਹੈ (ਉਹਨਾਂ ਨੂੰ ਹੀ ਜਗਤ ਵਿਚ ਜੰਮੇ ਸਮਝੋ, ਉਹਨਾਂ ਦਾ ਹੀ ਜੰਮਣਾ ਸਫਲ ਹੈ, ਉਹੀ ਹਨ ਸਾਧ, ਤੇ ਉਹਨਾਂ ਦੀ ਸੰਗਤ ਹੀ ਸਾਧ-ਸੰਗਤ ਹੈ)।
Kabeer, I contemplate the Lord in the world; I know that He is permeating the world.
कबीर जग महि चेतिओ जानि कै जग महि रहिओ समाइ ॥
LINE 18
ਜਿਨਹਰਿਕਾਨਾਮੁਚੇਤਿਓਬਾਦਹਿਜਨਮੇਂਆਇ੯੪॥॥
ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਅਰਥ ਹੀ ਜੰਮੇ ॥੯੪॥
Those who do not contemplate the Name of the Lord - their birth into this world is useless. ||94||
जिन हरि का नामु न चेतिओ बादहि जनमें आइ ॥९४॥
LINE 19
ਕਬੀਰਆਸਾਕਰੀਐਰਾਮਕੀਅਵਰੈਆਸਨਿਰਾਸ
ਹੇ ਕਬੀਰ! (ਜੇ ਮਨ ਵਾਸਤੇ ਸ਼ਾਂਤੀ ਦੀ 'ਠੌਰ' ਚਾਹੀਦੀ ਹੈ ਤਾਂ 'ਸਾਧ ਸੰਗਤ' ਵਿਚ ਜੁੜ ਕੇ) ਇਕ ਪਰਮਾਤਮਾ ਉਤੇ ਡੋਰੀ ਰੱਖਣੀ ਚਾਹੀਦੀ ਹੈ, ਹੋਰ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ।
Kabeer, place your hopes in the Lord; other hopes lead to despair.
कबीर आसा करीऐ राम की अवरै आस निरास ॥
LINE 20
ਨਰਕਿਪਰਹਿਤੇਮਾਨਈਜੋਹਰਿਨਾਮਉਦਾਸ੯੫॥॥
ਜੋ ਮਨੁੱਖ ਪਰਮਾਤਮਾ ਦੀ ਯਾਦ ਵਲੋਂ ਮੂੰਹ ਮੋੜ ਲੈਂਦੇ ਹਨ ਉਹ ਨਰਕ ਵਿਚ ਪਏ ਰਹਿੰਦੇ ਹਨ (ਸਦਾ ਦੁਖੀ ਰਹਿੰਦੇ ਹਨ) ॥੯੫॥
Those who dissociate themselves from the Lord's Name - when they fall into hell, then they will appreciate its value. ||95||
नरकि परहि ते मानई जो हरि नाम उदास ॥९५॥
LINE 21
ਕਬੀਰਸਿਖਸਾਖਾਬਹੁਤੇਕੀਏਕੇਸੋਕੀਓਮੀਤੁ
ਹੇ ਕਬੀਰ! ਜਿਨ੍ਹਾਂ ਨੇ ਪਰਮਾਤਮਾ ਨੂੰ ਮਿਤ੍ਰ ਨਾਹ ਬਣਾਇਆ (ਪਰਮਾਤਮਾ ਨਾਲ ਸਾਂਝ ਨਾਹ ਬਣਾਈ, ਤੇ) ਕਈ ਚੇਲੇ-ਚਾਟੜੇ ਬਣਾ ਲਏ,
Kabeer has made many students and disciples, but he has not made God his friend.
कबीर सिख साखा बहुते कीए केसो कीओ न मीतु ॥
LINE 22
ਚਾਲੇਥੇਹਰਿਮਿਲਨਕਉਬੀਚੈਅਟਕਿਓਚੀਤੁ੯੬॥॥
(ਉਹਨਾਂ ਨੇ ਪਹਿਲਾਂ ਤਾਂ ਭਾਵੇਂ) ਪਰਮਾਤਮਾ ਨੂੰ ਮਿਲਣ ਲਈ ਉੱਦਮ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿਚ ਹੀ ਅਟਕ ਗਿਆ (ਚੇਲਿਆਂ-ਚਾਟੜਿਆਂ ਤੋਂ ਸੇਵਾ-ਪੂਜਾ ਕਰਾਣ ਵਿਚ ਹੀ ਉਹ ਰੁਝ ਗਏ, ਪ੍ਰਭੂ ਦਾ ਸਿਮਰਨ ਭੁਲਾ ਬੈਠੇ ਤੇ ਮਨ ਦੀ ਸ਼ਾਂਤੀ ਦੀ 'ਠੌਰ' ਨਸੀਬ ਨਾਹ ਹੋਈ) ॥੯੬॥
He set out on a journey to meet the Lord, but his consciousness failed him half-way. ||96||
चाले थे हरि मिलन कउ बीचै अटकिओ चीतु ॥९६॥
LINE 23
ਕਬੀਰਕਾਰਨੁਬਪੁਰਾਕਿਆਕਰੈਜਉਰਾਮੁਕਰੈਸਹਾਇ
ਹੇ ਕਬੀਰ! (ਇਹ ਤਾਂ ਠੀਕ ਹੈ ਕਿ ਮਨ ਦੀ ਸ਼ਾਂਤੀ ਦਾ 'ਠੌਰ' ਸਾਧ ਸੰਗਤ ਹੀ ਹੈ, ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿਣ ਲਈ 'ਸੰਗਤ ਕਰੀਐ ਸਾਧ ਕੀ' ਸਾਧ ਸੰਗਤ ਹੀ ਇਕੋ-ਇਕ ਵਸੀਲਾ ਹੈ; ਪਰ) ਜੇ ਪਰਮਾਤਮਾ ਆਪ ਸਹੈਤਾ ਨਾਹ ਕਰੇ (ਜੇ 'ਸਾਧ' ਦੇ ਅੰਦਰ ਪਰਮਾਤਮਾ ਆਪ ਨ ਆ ਵਸੇ, ਜੇ 'ਸਾਧ' ਖ਼ੁਦਿ ਪ੍ਰਭੂ-ਚਰਨਾਂ ਵਿਚ ਨਾਹ ਜੁੜਿਆ ਹੋਵੇ) ਤਾਂ ਇਹ ਵਸੀਲਾ ਕਮਜ਼ੋਰ ਹੋ ਜਾਣ ਦੇ ਕਾਰਨ ਕੋਈ ਲਾਭ ਨਹੀਂ ਪੁਚਾਂਦਾ।
Kabeer, what can the poor creature do, if the Lord does not give him assistance?
कबीर कारनु बपुरा किआ करै जउ रामु न करै सहाइ ॥
LINE 24
ਜਿਹਜਿਹਡਾਲੀਪਗੁਧਰਉਸੋਈਮੁਰਿਮੁਰਿਜਾਇ੯੭॥॥
(ਇਨਸਾਨੀ ਉੱਚ ਜੀਵਨ-ਰੂਪ ਰੁੱਖ ਦੀ ਚੋਟੀ ਤੇ ਅਪੜਾਣ ਲਈ 'ਸਾਧ', ਮਾਨੋ, ਡਾਲੀਆਂ ਹਨ, ਪਰ ਭੇਖੀ ਤੇ ਚੇਲੇ-ਚਾਟੜੇ ਹੀ ਬਨਾਣ ਵਾਲੇ 'ਸਾਧ' ਕਮਜ਼ੋਰ ਟਹਿਣੀਆਂ ਹਨ) ਮੈਂ ਤਾਂ (ਅਜੇਹੀ) ਜਿਸ ਜਿਸ ਡਾਲੀ ਉੱਤੇ ਪੈਰ ਧਰਦਾ ਹਾਂ ਉਹ (ਸੁਆਰਥ ਵਿਚ ਕਮਜ਼ੋਰ ਹੋਣ ਕਰਕੇ) ਟੁੱਟਦੀ ਜਾ ਰਹੀ ਹੈ ॥੯੭॥
Whatever branch he steps on breaks and collapses. ||97||
जिह जिह डाली पगु धरउ सोई मुरि मुरि जाइ ॥९७॥
LINE 25
ਕਬੀਰਅਵਰਹਕਉਉਪਦੇਸਤੇਮੁਖਮੈਪਰਿਹੈਰੇਤੁ
ਹੇ ਕਬੀਰ! ਜੋ ('ਸਾਧ' ਨਿਰਾ) ਹੋਰਨਾਂ ਨੂੰ ਮੱਤਾਂ ਦੇਂਦੇ ਹਨ, ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ।
Kabeer, those who only preach to others - sand falls into their mouths.
कबीर अवरह कउ उपदेसते मुख मै परि है रेतु ॥
LINE 26
ਰਾਸਿਬਿਰਾਨੀਰਾਖਤੇਖਾਯਾਘਰਕਾਖੇਤੁ੯੮॥॥
ਅਜੇਹੇ ('ਸਾਧ') ਹੋਰਨਾਂ ਦੀ ਰਾਸ-ਪੂੰਜੀ ਦੀ ਤਾਂ ਰਾਖੀ ਕਰਨ ਦਾ ਜਤਨ ਕਰਦੇ ਹਨ, ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ (ਅਜੇਹੇ 'ਸਾਧ' ਭੀ ਕਮਜ਼ੋਰ ਡਾਲੀਆਂ ਹਨ, ਮਨੁੱਖਤਾ ਦੀ ਚੋਟੀ ਉਤੇ ਇਹ ਭੀ ਅਪੜਾ ਨਹੀਂ ਸਕਦੇ) ॥੯੮॥
They keep their eyes on the property of others, while their own farm is being eaten up. ||98||
रासि बिरानी राखते खाया घर का खेतु ॥९८॥
LINE 27
ਕਬੀਰਸਾਧੂਕੀਸੰਗਤਿਰਹਉਜਉਕੀਭੂਸੀਖਾਉ
ਹੇ ਕਬੀਰ! (ਆਖ-ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਗੁਰਮੁਖਾਂ ਦੀ ਸੰਗਤ ਵਿਚ ਟਿਕਿਆ ਰਹਾਂ (ਚਾਹੇ ਮੇਰੀ ਕਿਰਤ-ਕਮਾਈ ਬਹੁਤ ਹੀ ਘਟ ਜਾਏ) ਤੇ ਮੈਂ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਾਂ।
Kabeer, I will remain in the Saadh Sangat, the Company of the Holy, even if I have only coarse bread to eat.
कबीर साधू की संगति रहउ जउ की भूसी खाउ ॥
LINE 28
ਹੋਨਹਾਰੁਸੋਹੋਇਹੈਸਾਕਤਸੰਗਿਜਾਉ੯੯॥॥
(ਸਾਧ ਸੰਗਤ ਵਿਚ ਸਮਾਂ ਦੇਣ ਕਰਕੇ ਗ਼ਰੀਬੀ ਆਦਿਕ) ਜੇਹੜਾ ਕਸ਼ਟ ਭੀ ਆਵੇ ਪਿਆ ਆਵੇ। ਪਰ ਮੈਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸੁਹਬਤਿ ਵਿਚ ਨਾਹ ਜਾਵਾਂ ॥੯੯॥
Whatever will be, will be. I will not associate with the faithless cynics. ||99||
होनहारु सो होइहै साकत संगि न जाउ ॥९९॥
LINE 29
ਕਬੀਰਸੰਗਤਿਸਾਧਕੀਦਿਨਦਿਨਦੂਨਾਹੇਤੁ
ਹੇ ਕਬੀਰ! ਗੁਰਮੁਖਾਂ ਦੀ ਸੰਗਤ ਵਿਚ ਰਿਹਾਂ ਦਿਨੋ ਦਿਨ ਪਰਮਾਤਮਾ ਨਾਲ ਪਿਆਰ ਵਧਦਾ ਹੀ ਵਧਦਾ ਹੈ।
Kabeer, in the Saadh Sangat, love for the Lord doubles day by day.
कबीर संगति साध की दिन दिन दूना हेतु ॥
LINE 30
ਸਾਕਤਕਾਰੀਕਾਂਬਰੀਧੋਏਹੋਇਸੇਤੁ੧੦੦॥॥
ਪਰ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਨੋ, ਕਾਲੀ ਕੰਬਲੀ ਹੈ ਜੋ ਧੋਤਿਆਂ ਭੀ ਕਦੇ ਚਿੱਟੀ ਨਹੀਂ ਹੁੰਦੀ। ਉਸ ਦੀ ਸੁਹਬਤਿ ਵਿਚ ਟਿਕਿਆਂ ਮਨ ਦੀ ਪਵਿਤ੍ਰਤਾ ਨਹੀਂ ਮਿਲ ਸਕਦੀ ॥੧੦੦॥
The faithless cynic is like a black blanket, which does not become white by being washed. ||100||
साकत कारी कांबरी धोए होइ न सेतु ॥१००॥
LINE 31
ਕਬੀਰਮਨੁਮੂੰਡਿਆਨਹੀਕੇਸਮੁੰਡਾਏਕਾਂਇ
ਹੇ ਕਬੀਰ! (ਇਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ 'ਸਾਧ' ਸਮਝਦਾ ਫਿਰਦਾ ਹੈ, ਇਸ ਨੇ) ਆਪਣਾ ਮਨ ਨਹੀਂ ਮੁੰਨਿਆ (ਮਨ ਉਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ) ਸਿਰ ਦੇ ਕੇਸ ਮੁਨਾਇਆਂ ਤਾਂ ਇਹ 'ਸਾਧੂ' ਨਹੀਂ ਬਣ ਗਿਆ।
Kabeer, you have not shaved your mind, so why do you shave your head?
कबीर मनु मूंडिआ नही केस मुंडाए कांइ ॥
LINE 32
ਜੋਕਿਛੁਕੀਆਸੋਮਨਕੀਆਮੂੰਡਾਮੂੰਡੁਅਜਾਂਇ੧੦੧॥॥
ਜਿਸ ਭੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ (ਜੇ 'ਸਾਧੂ' ਬਣਨ ਦੀ ਖ਼ਾਤਰ ਹੀ ਸਿਰ ਮੁਨਾਇਆ ਹੈ ਤਾਂ) ਸਿਰ ਮੁਨਾਉਣਾ ਵਿਅਰਥ ਹੈ ॥੧੦੧॥
Whatever is done, is done by the mind; it is useless to shave your head. ||101||
जो किछु कीआ सो मन कीआ मूंडा मूंडु अजांइ ॥१०१॥
LINE 33
ਕਬੀਰਰਾਮੁਛੋਡੀਐਤਨੁਧਨੁਜਾਇਜਾਉ
ਹੇ ਕਬੀਰ! ਪਰਮਾਤਮਾ ਦਾ ਨਾਮ ਕਦੇ ਨਾਹ ਭੁਲਾਈਏ, (ਜੇ ਨਾਮ ਸਿਮਰਦਿਆਂ ਅਸਾਡਾ) ਸਰੀਰ ਤੇ ਧਨ ਨਾਸ ਹੋਣ ਲੱਗੇ ਤਾਂ ਬੇਸ਼ੱਕ ਨਾਸ ਹੋ ਜਾਏ।
Kabeer, do not abandon the Lord; your body and wealth shall go, so let them go.
कबीर रामु न छोडीऐ तनु धनु जाइ त जाउ ॥
LINE 34
ਚਰਨਕਮਲਚਿਤੁਬੇਧਿਆਰਾਮਹਿਨਾਮਿਸਮਾਉ੧੦੨॥॥
ਪਰ ਅਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜ਼ਰੂਰ ਵਿੱਝਿਆ ਰਹੇ, ਪਰਮਾਤਮਾ ਦੇ ਨਾਮ ਵਿਚ ਜ਼ਰੂਰ ਸਮਾਇਆ ਰਹੇ ॥੧੦੨॥
My consciousness is pierced by the Lord's Lotus Feet; I am absorbed in the Name of the Lord. ||102||
चरन कमल चितु बेधिआ रामहि नामि समाउ ॥१०२॥
LINE 35
ਕਬੀਰਜੋਹਮਜੰਤੁਬਜਾਵਤੇਟੂਟਿਗਈਂਸਭਤਾਰ
('ਤਨੁ ਧਨ' ਜਾਣ ਤੇ ਭੀ ਜੇ ਮੇਰਾ ਮਨ 'ਰਾਮਹਿ ਨਾਮਿ' ਸਮਾਇਆ ਰਹੇ, ਤਾਂ ਇਹ ਸੌਦਾ ਬੜਾ ਸਸਤਾ ਹੈ, ਕਿਉਂਕਿ) ਹੇ ਕਬੀਰ! (ਪਰਮਾਤਮਾ ਦੇ ਨਾਮ ਤੋਂ ਖੁੰਝ ਕੇ) ਸਰੀਰਕ ਮੋਹ ਦਾ ਜੇਹੜਾ ਵਾਜਾ ਮੈਂ ਸਦਾ ਵਜਾਂਦਾ ਰਹਿੰਦਾ ਸਾਂ (ਹੁਣ ਨਾਮ ਸਿਮਰਨ ਦੀ ਬਰਕਤਿ ਨਾਲ) ਉਸ ਦੀਆਂ (ਮੋਹ ਦੀਆਂ) ਸਾਰੀਆਂ ਤਾਰਾਂ ਟੁੱਟ ਗਈਆਂ ਹਨ।
Kabeer, all the strings of the instrument I played are broken.
कबीर जो हम जंतु बजावते टूटि गईं सभ तार ॥
LINE 36
ਜੰਤੁਬਿਚਾਰਾਕਿਆਕਰੈਚਲੇਬਜਾਵਨਹਾਰ੧੦੩॥॥
(ਦੇਹ-ਅੱਧਿਆਸ ਦਾ ਇਹ) ਵਿਚਾਰਾ ਵਾਜਾ (ਹੁਣ) ਕੀਹ ਕਰ ਸਕਦਾ ਹੈ? ਭਾਵ, ਨਾਮ ਦੀ ਬਰਕਤਿ ਨਾਲ ਸਰੀਰਕ ਮੋਹ ਮਾਤ ਪੈ ਗਿਆ ਹੈ। (ਸਰੀਰਕ ਮੋਹ ਤਾਂ ਕਿਤੇ ਰਿਹਾ) ਉਹ ਮਨ ਹੀ ਨਹੀਂ ਰਿਹਾ ਜੋ ਸਰੀਰਕ ਮੋਹ ਦਾ ਵਾਜਾ ਵਜਾ ਰਿਹਾ ਸੀ ॥੧੦੩॥
What can the poor instrument do, when the player has departed as well. ||103||
जंतु बिचारा किआ करै चले बजावनहार ॥१०३॥
LINE 37
ਕਬੀਰਮਾਇਮੂੰਡਉਤਿਹਗੁਰੂਕੀਜਾਤੇਭਰਮੁਜਾਇ
(ਇਹ ਪੰਡਿਤ ਮੈਨੂੰ ਪਰਮਾਤਮਾ ਦੇ ਨਾਮ ਵਿਚ ਜੁੜਨ ਤੋਂ ਹੋੜਦਾ ਹੈ ਤੇ ਆਪਣੇ ਵੇਦ ਆਦਿਕ ਕਰਮ ਪੁਸਤਕਾਂ ਦੇ ਕਰਮ-ਕਾਂਡ ਦਾ ਢੋਲ ਵਜਾ ਕੇ ਮੇਰਾ ਗੁਰੂ-ਪੁਰੋਹਤ ਬਣਨਾ ਚਾਹੁੰਦਾ ਹੈ; ਪਰ) ਹੇ ਕਬੀਰ! ਮੈਂ ਅਜੇਹੇ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਆਂ, ਇਸ ਦੇ ਰਾਹ ਤੇ ਤੁਰਿਆਂ (ਸਰੀਰਕ ਮੋਹ ਦੀ) ਭਟਕਣਾ ਦੂਰ ਨਹੀਂ ਹੋ ਸਕਦੀ।
Kabeer, shave the mother of that guru, who does not take away one's doubt.
कबीर माइ मूंडउ तिह गुरू की जा ते भरमु न जाइ ॥