ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1328
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੂਖਾਤੇਸੁਖਊਪਜਹਿਸੂਖੀਹੋਵਹਿਦੂਖ
(ਦੁਨੀਆ ਵਾਲੇ ਦੁੱਖ-ਕਲੇਸ਼ ਭੀ ਪ੍ਰਭੂ ਦੀ ਬਖ਼ਸ਼ਸ਼ ਦਾ ਵਸੀਲਾ ਹਨ ਕਿਉਂਕਿ ਇਹਨਾਂ) ਦੁੱਖਾਂ ਤੋਂ (ਇਹਨਾਂ ਦੁੱਖਾਂ ਦੇ ਕਾਰਨ ਵਿਸ਼ੇ ਵਿਕਾਰਾਂ ਵਲੋਂ ਪਰਤਿਆਂ) ਆਤਮਕ ਸੁਖ ਪੈਦਾ ਹੋ ਜਾਂਦੇ ਹਨ, (ਤੇ ਦੁਨੀਆਵੀ ਭੋਗਾਂ ਦੇ) ਸੁਖਾਂ ਤੋਂ (ਆਤਮਕ ਤੇ ਸਰੀਰਕ) ਰੋਗ ਉਪਜਦੇ ਹਨ।
Out of pain, pleasure is produced, and out of pleasure comes pain.
दूखा ते सुख ऊपजहि सूखी होवहि दूख ॥
LINE 02
ਜਿਤੁਮੁਖਿਤੂਸਾਲਾਹੀਅਹਿਤਿਤੁਮੁਖਿਕੈਸੀਭੂਖ॥॥
ਹੇ ਪ੍ਰਭੂ! ਜਿਸ ਮੂੰਹ ਨਾਲ ਤੇਰੀ ਸਿਫ਼ਤ-ਸਾਲਾਹ ਕੀਤੀ ਜਾਂਦੀ ਹੈ, ਉਸ ਮੂੰਹ ਵਿਚ ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ (ਤੇ ਮਾਇਆ ਦੀ ਭੁੱਖ ਦੂਰ ਹੋਇਆਂ ਸਾਰੇ ਦੁੱਖ-ਰੋਗ ਨਾਸ ਹੋ ਜਾਂਦੇ ਹਨ) ॥੩॥
That mouth which praises You - what hunger could that mouth ever suffer? ||3||
जितु मुखि तू सालाहीअहि तितु मुखि कैसी भूख ॥३॥
LINE 03
ਨਾਨਕਮੂਰਖੁਏਕੁਤੂਅਵਰੁਭਲਾਸੈਸਾਰੁ
ਹੇ ਨਾਨਕ! (ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ ਤਾਂ) ਸਿਰਫ਼ ਤੂੰ ਹੀ ਮੂਰਖ ਹੈਂ, ਤੇਰੇ ਨਾਲੋਂ ਹੋਰ ਸੰਸਾਰ ਚੰਗਾ ਹੈ।
O Nanak, you alone are foolish; all the rest of the world is good.
नानक मूरखु एकु तू अवरु भला सैसारु ॥
LINE 04
ਜਿਤੁਤਨਿਨਾਮੁਊਪਜੈਸੇਤਨਹੋਹਿਖੁਆਰ੪੨॥॥॥
ਜਿਸ ਜਿਸ ਸਰੀਰ ਵਿਚ ਪ੍ਰਭੂ ਦਾ ਨਾਮ ਨਹੀਂ, ਉਹ ਸਰੀਰ (ਵਿਕਾਰਾਂ ਵਿਚ ਪੈ ਕੇ) ਖ਼ੁਆਰ ਹੁੰਦੇ ਹਨ ॥੪॥੨॥
That body in which the Naam does not well up - that body becomes miserable. ||4||2||
जितु तनि नामु न ऊपजै से तन होहि खुआर ॥४॥२॥
LINE 05
ਪ੍ਰਭਾਤੀਮਹਲਾ
Prabhaatee, First Mahalaa:
प्रभाती महला १ ॥
LINE 06
ਜੈਕਾਰਣਿਬੇਦਬ੍ਰਹਮੈਉਚਰੇਸੰਕਰਿਛੋਡੀਮਾਇਆ
ਜਿਸ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਬ੍ਰਹਮਾ ਨੇ ਵੇਦ ਉਚਾਰੇ, ਤੇ ਸ਼ਿਵ ਜੀ ਨੇ ਦੁਨੀਆ ਦੀ ਮਾਇਆ ਤਿਆਗੀ,
For His sake, Brahma uttered the Vedas, and Shiva renounced Maya.
जै कारणि बेद ब्रहमै उचरे संकरि छोडी माइआ ॥
LINE 07
ਜੈਕਾਰਣਿਸਿਧਭਏਉਦਾਸੀਦੇਵੀਮਰਮੁਪਾਇਆ॥॥
ਜਿਸ ਪ੍ਰਭੂ ਨੂੰ ਪ੍ਰਾਪਤ ਕਰਨ ਵਾਸਤੇ ਜੋਗ-ਸਾਧਨਾ ਵਿਚ ਪੁੱਗੇ ਹੋਏ ਜੋਗੀ (ਦੁਨੀਆ ਵਲੋਂ) ਵਿਰਕਤ ਹੋ ਗਏ (ਉਹ ਬੜਾ ਬੇਅੰਤ ਹੈ), ਦੇਵਤਿਆਂ ਨੇ (ਭੀ) ਉਸ (ਦੇ ਗੁਣਾਂ) ਦਾ ਭੇਤ ਨਹੀਂ ਪਾਇਆ ॥੧॥
For His sake, the Siddhas became hermits and renunciates; even the gods have not realized His Mystery. ||1||
जै कारणि सिध भए उदासी देवी मरमु न पाइआ ॥१॥
LINE 08
ਬਾਬਾਮਨਿਸਾਚਾਮੁਖਿਸਾਚਾਕਹੀਐਤਰੀਐਸਾਚਾਹੋਈ
ਹੇ ਭਾਈ! ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਵਸਾਣਾ ਚਾਹੀਦਾ ਹੈ, ਮੂੰਹ ਨਾਲ ਸਦਾ-ਥਿਰ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ, (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ, ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ।
O Baba, keep the True Lord in your mind, and utter the Name of the True Lord with your mouth; the True Lord will carry you across.
बाबा मनि साचा मुखि साचा कहीऐ तरीऐ साचा होई ॥
LINE 09
ਦੁਸਮਨੁਦੂਖੁਆਵੈਨੇੜੈਹਰਿਮਤਿਪਾਵੈਕੋਈ॥॥ਰਹਾਉ
ਜੇਹੜਾ ਕੋਈ ਮਨੁੱਖ ਪਰਮਾਤਮਾ ਦਾ ਸਿਮਰਨ ਕਰਨ ਦੀ ਅਕਲ ਸਿੱਖ ਲੈਂਦਾ ਹੈ, ਕੋਈ ਵੈਰੀ ਉਸ ਉਤੇ ਜ਼ੋਰ ਨਹੀਂ ਪਾ ਸਕਦਾ, ਕੋਈ ਦੁੱਖ-ਕਲੇਸ਼ ਉਸ ਨੂੰ ਦਬਾ ਨਹੀਂ ਸਕਦਾ ॥੧॥ ਰਹਾਉ ॥
Enemies and pain shall not even approach you; only a rare few realize the Wisdom of the Lord. ||1||Pause||
दुसमनु दूखु न आवै नेड़ै हरि मति पावै कोई ॥१॥ रहाउ ॥
LINE 10
ਅਗਨਿਬਿੰਬਪਵਣੈਕੀਬਾਣੀਤੀਨਿਨਾਮਕੇਦਾਸਾ
ਇਹ ਸਾਰਾ ਜਗਤ ਤਮੋ ਗੁਣ, ਸਤੋ ਗੁਣ ਤੇ ਰਜੋ ਗੁਣ ਦੀ ਰਚਨਾ ਹੈ (ਸਾਰੇ ਜੀਅ ਜੰਤ ਇਹਨਾਂ ਗੁਣਾਂ ਦੇ ਅਧੀਨ ਹਨ), ਪਰ ਇਹ ਤਿੰਨੇ ਗੁਣ ਪ੍ਰਭੂ ਦੇ ਨਾਮ ਦੇ ਦਾਸ ਹਨ (ਜੇਹੜੇ ਬੰਦੇ ਨਾਮ ਜਪਦੇ ਹਨ, ਉਹਨਾਂ ਉਤੇ ਇਹ ਤਿੰਨ ਗੁਣ ਆਪਣਾ ਜ਼ੋਰ ਨਹੀਂ ਪਾ ਸਕਦੇ)।
Fire, water and air make up the world; these three are the slaves of the Naam, the Name of the Lord.
अगनि बिंब पवणै की बाणी तीनि नाम के दासा ॥
LINE 11
ਤੇਤਸਕਰਜੋਨਾਮੁਲੇਵਹਿਵਾਸਹਿਕੋਟਪੰਚਾਸਾ॥॥
(ਪਰ ਹਾਂ) ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ (ਇਹਨਾਂ ਤਿੰਨਾਂ ਗੁਣਾਂ ਦੇ) ਚੋਰ ਹਨ (ਇਹਨਾਂ ਤੋਂ ਕੁੱਟ ਖਾਂਦੇ ਹਨ, ਕਿਉਂਕਿ) ਉਹ ਸਦਾ (ਕਾਮਾਦਿਕ) ਸ਼ੇਰਾਂ ਦੇ ਘੁਰਨਿਆਂ ਵਿਚ ਵੱਸਦੇ ਹਨ ॥੨॥
One who does not chant the Naam is a thief, dwelling in the fortress of the five thieves. ||2||
ते तसकर जो नामु न लेवहि वासहि कोट पंचासा ॥२॥
LINE 12
ਜੇਕੋਏਕਕਰੈਚੰਗਿਆਈਮਨਿਚਿਤਿਬਹੁਤੁਬਫਾਵੈ
(ਵੇਖੋ, ਉਸ ਪਰਮਾਤਮਾ ਦੀ ਖੁਲ੍ਹ-ਦਿਲੀ!) ਜੇ ਕੋਈ ਬੰਦਾ (ਕਿਸੇ ਨਾਲ) ਕੋਈ ਇੱਕ ਭਲਾਈ ਕਰਦਾ ਹੈ; ਤਾਂ ਉਹ ਆਪਣੇ ਮਨ ਵਿਚ ਚਿੱਤ ਵਿਚ ਬੜੀਆਂ ਫੜਾਂ ਮਰਦਾ ਹੈ (ਬੜਾ ਮਾਣ ਕਰਦਾ ਹੈ, ਪਰ)
If someone does a good deed for someone else, he totally puffs himself up in his conscious mind.
जे को एक करै चंगिआई मनि चिति बहुतु बफावै ॥
LINE 13
ਏਤੇਗੁਣਏਤੀਆਚੰਗਿਆਈਆਦੇਇਪਛੋਤਾਵੈ॥॥
ਪਰਮਾਤਮਾ ਵਿਚ ਇਤਨੇ ਬੇਅੰਤ ਗੁਣ ਹਨ, ਉਹ ਇਤਨੀਆਂ ਭਲਾਈਆਂ ਕਰਦਾ ਹੈ, ਉਹ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ, ਪਰ ਦਾਤਾਂ ਦੇ ਦੇ ਕੇ ਕਦੇ ਅਫ਼ਸੋਸ ਨਹੀਂ ਕਰਦਾ (ਕਿ ਜੀਵ ਦਾਤਾਂ ਲੈ ਕੇ ਕਦਰ ਨਹੀਂ ਕਰਦੇ) ॥੩॥
The Lord bestows so many virtues and so much goodness; He does not ever regret it. ||3||
एते गुण एतीआ चंगिआईआ देइ न पछोतावै ॥३॥
LINE 14
ਤੁਧੁਸਾਲਾਹਨਿਤਿਨਧਨੁਪਲੈਨਾਨਕਕਾਧਨੁਸੋਈ
ਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਹਿਰਦੇ ਵਿਚ ਤੇਰਾ ਨਾਮ-ਧਨ ਹੈ (ਉਹ ਅਸਲ ਧਨੀ ਹਨ), ਮੈਂ ਨਾਨਕ ਦਾ ਧਨ ਭੀ ਤੇਰਾ ਨਾਮ ਹੀ ਹੈ।
Those who praise You gather the wealth in their laps; this is Nanak's wealth.
तुधु सालाहनि तिन धनु पलै नानक का धनु सोई ॥
LINE 15
ਜੇਕੋਜੀਉਕਹੈਓਨਾਕਉਜਮਕੀਤਲਬਹੋਈ੪੩॥॥॥
(ਜਿਨ੍ਹਾਂ ਦੇ ਪੱਲੇ ਨਾਮ-ਧਨ ਹੈ) ਜੇ ਕੋਈ ਉਹਨਾਂ ਨਾਲ ਆਦਰ-ਸਤਕਾਰ ਦਾ ਬੋਲ ਬੋਲਦਾ ਹੈ, ਤਾਂ ਜਮਰਾਜ (ਭੀ) ਉਹਨਾਂ ਤੋਂ ਕਰਮਾਂ ਦਾ ਲੇਖਾ ਨਹੀਂ ਪੁੱਛਦਾ (ਭਾਵ, ਉਹ ਮੰਦੇ ਪਾਸੇ ਵਲੋਂ ਹਟ ਜਾਂਦੇ ਹਨ) ॥੪॥੩॥
Whoever shows respect to them is not summoned by the Messenger of Death. ||4||3||
जे को जीउ कहै ओना कउ जम की तलब न होई ॥४॥३॥
LINE 16
ਪ੍ਰਭਾਤੀਮਹਲਾ
Prabhaatee, First Mahalaa:
प्रभाती महला १ ॥
LINE 17
ਜਾਕੈਰੂਪੁਨਾਹੀਜਾਤਿਨਾਹੀਨਾਹੀਮੁਖੁਮਾਸਾ
(ਹੇ ਜੋਗੀ!) ਜਿਨ੍ਹਾਂ ਪਾਸ ਰੂਪ ਨਹੀਂ, ਜਿਨ੍ਹਾਂ ਦੀ ਉੱਚੀ ਜਾਤਿ ਨਹੀਂ, ਜਿਨ੍ਹਾਂ ਦੇ ਸੋਹਣੇ ਨਕਸ਼ ਨਹੀਂ, ਜਿਨ੍ਹਾਂ ਪਾਸ ਸਰੀਰਕ ਬਲ ਨਹੀਂ,
One who has no beauty, no social status, no mouth, no flesh
जा कै रूपु नाही जाति नाही नाही मुखु मासा ॥
LINE 18
ਸਤਿਗੁਰਿਮਿਲੇਨਿਰੰਜਨੁਪਾਇਆਤੇਰੈਨਾਮਿਹੈਨਿਵਾਸਾ॥॥
ਜਦੋਂ ਉਹ ਗੁਰੂ-ਚਰਨਾਂ ਵਿਚ ਜੁੜੇ, ਤਾਂ ਉਹਨਾਂ ਨੂੰ ਮਾਇਆ-ਰਹਿਤ ਪ੍ਰਭੂ ਮਿਲ ਪਿਆ। (ਹੇ ਪ੍ਰਭੂ! ਗੁਰੂ ਦੀ ਸਰਨ ਪੈਣ ਨਾਲ) ਉਹਨਾਂ ਦਾ ਨਿਵਾਸ ਤੇਰੇ ਨਾਮ ਵਿਚ ਹੋ ਗਿਆ ॥੧॥
- meeting with the True Guru, he finds the Immaculate Lord, and dwells in Your Name. ||1||
सतिगुरि मिले निरंजनु पाइआ तेरै नामि है निवासा ॥१॥
LINE 19
ਅਉਧੂਸਹਜੇਤਤੁਬੀਚਾਰਿ
ਹੇ ਜੋਗੀ! (ਤੂੰ ਘਰ ਬਾਰ ਛੱਡ ਕੇ ਪਿੰਡੇ ਤੇ ਸੁਆਹ ਮਲ ਕੇ ਹੀ ਇਹ ਸਮਝੀ ਬੈਠਾ ਹੈਂ ਕਿ ਤੂੰ ਜਨਮ ਮਰਨ ਦੇ ਚੱਕਰ ਵਿਚੋਂ ਨਿਕਲ ਗਿਆ ਹੈਂ, ਤੈਨੂੰ ਭੁਲੇਖਾ ਹੈ)। ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਸੁਰਤ ਜੋੜ।
O detached Yogi, contemplate the essence of reality,
अउधू सहजे ततु बीचारि ॥
LINE 20
ਜਾਤੇਫਿਰਿਆਵਹੁਸੈਸਾਰਿ॥॥ਰਹਾਉ
(ਇਹੀ ਤਰੀਕਾ ਹੈ) ਜਿਸ ਨਾਲ ਤੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਵੇਂਗਾ ॥੧॥ ਰਹਾਉ ॥
and you shall never again come to be born into the world. ||1||Pause||
जा ते फिरि न आवहु सैसारि ॥१॥ रहाउ ॥
LINE 21
ਜਾਕੈਕਰਮੁਨਾਹੀਧਰਮੁਨਾਹੀਨਾਹੀਸੁਚਿਮਾਲਾ
(ਹੇ ਜੋਗੀ!) ਜੋ ਬੰਦੇ ਸ਼ਾਸਤ੍ਰਾਂ ਦਾ ਦੱਸਿਆ ਹੋਇਆ ਕੋਈ ਕਰਮ ਧਰਮ ਨਹੀਂ ਕਰਦੇ, ਜਿਨ੍ਹਾਂ ਚੌਕੇ ਆਦਿਕ ਦੀ ਕੋਈ ਸੁੱਚ ਨਹੀਂ ਰੱਖੀ, ਜਿਨ੍ਹਾਂ ਦੇ ਗਲ ਵਿਚ (ਤੁਲਸੀ ਆਦਿਕ ਦੀ) ਮਾਲਾ ਨਹੀਂ,
One who does not have good karma or Dharmic faith, sacred rosary or mala
जा कै करमु नाही धरमु नाही नाही सुचि माला ॥
LINE 22
ਸਿਵਜੋਤਿਕੰਨਹੁਬੁਧਿਪਾਈਸਤਿਗੁਰੂਰਖਵਾਲਾ॥॥
ਜਦੋਂ ਉਹਨਾਂ ਦਾ ਰਾਖਾ ਗੁਰੂ ਬਣ ਗਿਆ, ਉਹਨਾਂ ਨੂੰ ਕੱਲਿਆਣ-ਰੂਪ ਨਿਰੰਕਾਰੀ ਜੋਤਿ ਪਾਸੋਂ (ਉਸ ਦੀ ਸਿਫ਼ਤ-ਸਾਲਾਹ ਵਿਚ ਜੁੜਨ ਦੀ) ਅਕਲ ਮਿਲ ਗਈ ॥੨॥
- through the Light of God, wisdom is bestowed; the True Guru is our Protector. ||2||
सिव जोति कंनहु बुधि पाई सतिगुरू रखवाला ॥२॥
LINE 23
ਜਾਕੈਬਰਤੁਨਾਹੀਨੇਮੁਨਾਹੀਨਾਹੀਬਕਬਾਈ
(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਕਦੇ ਕੋਈ ਵਰਤ ਨਹੀਂ ਰੱਖਿਆ, ਕੋਈ (ਇਹੋ ਜਿਹਾ ਹੋਰ) ਨੇਮ ਨਹੀਂ ਧਾਰਿਆ, ਜੇਹੜੇ ਸ਼ਾਸਤ੍ਰ-ਚਰਚਾ ਦੇ ਕੋਈ ਚਤੁਰਾਈ ਵਾਲੇ ਬੋਲ ਬੋਲਣੇ ਨਹੀਂ ਜਾਣਦੇ,
One who does not observe any fasts, make religious vows or chant
जा कै बरतु नाही नेमु नाही नाही बकबाई ॥
LINE 24
ਗਤਿਅਵਗਤਿਕੀਚਿੰਤਨਾਹੀਸਤਿਗੁਰੂਫੁਰਮਾਈ॥॥
ਜਦੋਂ ਗੁਰੂ ਦਾ ਉਪਦੇਸ਼ ਉਹਨਾਂ ਨੂੰ ਮਿਲਿਆ, ਤਾਂ ਮੁਕਤੀ ਜਾਂ ਨਰਕ ਦਾ ਉਹਨਾਂ ਨੂੰ ਕੋਈ ਫ਼ਿਕਰ ਸਹਿਮ ਨਾਹ ਰਹਿ ਗਿਆ ॥੩॥
- he does not have to worry about good luck or bad, if he obeys the Command of the True Guru. ||3||
गति अवगति की चिंत नाही सतिगुरू फुरमाई ॥३॥
LINE 25
ਜਾਕੈਆਸਨਾਹੀਨਿਰਾਸਨਾਹੀਚਿਤਿਸੁਰਤਿਸਮਝਾਈ
ਜਿਸ ਜੀਵ ਪਾਸ ਧਨ-ਪਦਾਰਥ ਨਹੀਂ ਕਿ ਉਹ ਦੁਨੀਆ ਦੀਆਂ ਆਸਾਂ ਚਿੱਤ ਵਿਚ ਬਣਾਈ ਰੱਖੇ, ਜਿਸ ਜੀਵ ਦੇ ਚਿੱਤ ਵਿਚ ਮਾਇਆ ਵਲੋਂ ਉਪਰਾਮ ਹੋ ਕੇ ਗ੍ਰਿਹਸਤ-ਤਿਆਗ ਦੇ ਖ਼ਿਆਲ ਭੀ ਨਹੀਂ ਉਠਦੇ, ਜਿਸ ਨੂੰ ਕੋਈ ਅਜੇਹੀ ਸੁਰਤ ਨਹੀਂ ਸਮਝ ਨਹੀਂ,
One who is not hopeful, nor hopeless, who has trained his intuitive consciousness
जा कै आस नाही निरास नाही चिति सुरति समझाई ॥
LINE 26
ਤੰਤਕਉਪਰਮਤੰਤੁਮਿਲਿਆਨਾਨਕਾਬੁਧਿਪਾਈ੪੪॥॥॥
ਹੇ ਨਾਨਕ! ਜਦੋਂ ਉਸ ਨੂੰ (ਸਤਿਗੁਰੂ ਪਾਸੋਂ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਨ ਦੀ) ਅਕਲ ਮਿਲਦੀ ਹੈ, ਤਾਂ ਉਸ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੪॥੪॥
- his being blends with the Supreme Being. O Nanak, his awareness is awakened. ||4||4||
तंत कउ परम तंतु मिलिआ नानका बुधि पाई ॥४॥४॥
LINE 27
ਪ੍ਰਭਾਤੀਮਹਲਾ
Prabhaatee, First Mahalaa:
प्रभाती महला १ ॥
LINE 28
ਤਾਕਾਕਹਿਆਦਰਿਪਰਵਾਣੁ
(ਪਰਮਾਤਮਾ ਦੀ ਰਜ਼ਾ ਬਾਰੇ) ਉਸ ਮਨੁੱਖ ਦਾ ਬੋਲਿਆ ਹੋਇਆ ਬਚਨ ਪਰਮਾਤਮਾ ਦੇ ਦਰ ਤੇ ਠੀਕ ਮੰਨਿਆ ਜਾਂਦਾ ਹੈ,
What he says is approved in the Court of the Lord.
ता का कहिआ दरि परवाणु ॥
LINE 29
ਬਿਖੁਅੰਮ੍ਰਿਤੁਦੁਇਸਮਕਰਿਜਾਣੁ॥॥
ਜੋ ਮਨੁੱਖ ਜ਼ਹਰ ਤੇ ਅੰਮ੍ਰਿਤ (ਦੁੱਖ ਤੇ ਸੁਖ) ਦੋਹਾਂ ਨੂੰ ਇਕੋ ਜਿਹਾ ਸਮਝਣ-ਜੋਗਾ ਹੋ ਜਾਂਦਾ ਹੈ। (ਕਿਉਂਕਿ ਉਹ ਮਨੁੱਖ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਸਭਨਾਂ ਵਿਚ ਪਰਮਾਤਮਾ ਆਪ ਮੌਜੂਦ ਹੈ) ॥੧॥
He looks upon poison and nectar as one and the same. ||1||
बिखु अंम्रितु दुइ सम करि जाणु ॥१॥
LINE 30
ਕਿਆਕਹੀਐਸਰਬੇਰਹਿਆਸਮਾਇ
(ਕਿਸੇ ਨੂੰ ਸੁਖ ਹੈ ਕਿਸੇ ਨੂੰ ਦੁੱਖ ਮਿਲ ਰਿਹਾ ਹੈ, ਪਰ ਇਸ ਦੇ ਉਲਟ) ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਤੂੰ ਸਭ ਜੀਵਾਂ ਵਿਚ ਮੌਜੂਦ ਹੈਂ (ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਵਿਚ ਭੀ ਤੂੰ ਆਪ ਹੀ ਵਿਆਪਕ ਹੈਂ, ਤੇ ਆਪ ਹੀ ਉਸ ਸੁਖ ਜਾਂ ਦੁੱਖ ਨੂੰ ਭੋਗ ਰਿਹਾ ਹੈਂ)
What can I say? You are permeating and pervading all.
किआ कहीऐ सरबे रहिआ समाइ ॥
LINE 31
ਜੋਕਿਛੁਵਰਤੈਸਭਤੇਰੀਰਜਾਇ॥॥ਰਹਾਉ
ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਵਾਪਰ ਰਿਹਾ ਹੈ ਸਭ ਤੇਰੇ ਹੁਕਮ ਅਨੁਸਾਰ ਵਾਪਰ ਰਿਹਾ ਹੈ ॥੧॥ ਰਹਾਉ ॥
Whatever happens, is all by Your Will. ||1||Pause||
जो किछु वरतै सभ तेरी रजाइ ॥१॥ रहाउ ॥
LINE 32
ਪ੍ਰਗਟੀਜੋਤਿਚੂਕਾਅਭਿਮਾਨੁ
ਉਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ (ਉਸ ਚਾਨਣ ਦੀ ਬਰਕਤਿ ਨਾਲ ਉਸ ਨੂੰ ਆਪਣੇ ਵਿਤ ਦੀ ਸਮਝ ਆ ਜਾਂਦੀ ਹੈ, ਇਸ ਵਾਸਤੇ ਉਸ ਦੇ ਅੰਦਰੋਂ) ਅਹੰਕਾਰ ਦੂਰ ਹੋ ਜਾਂਦਾ ਹੈ,
The Divine Light shines radiantly, and egotistical pride is dispelled.
प्रगटी जोति चूका अभिमानु ॥
LINE 33
ਸਤਿਗੁਰਿਦੀਆਅੰਮ੍ਰਿਤਨਾਮੁ॥॥
ਜਿਸ ਮਨੁੱਖ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਦਿੱਤਾ ਹੈ ॥੨॥
The True Guru bestows the Ambrosial Naam, the Name of the Lord. ||2||
सतिगुरि दीआ अंम्रित नामु ॥२॥
LINE 34
ਕਲਿਮਹਿਆਇਆਸੋਜਨੁਜਾਣੁ
ਉਸੇ ਮਨੁੱਖ ਨੂੰ ਜਗਤ ਵਿਚ ਜਨਮਿਆ ਸਮਝੋ (ਭਾਵ, ਉਸੇ ਮਨੁੱਖ ਦਾ ਜਗਤ ਵਿਚ ਆਉਣਾ ਸਫਲ ਹੈ, ਜੋ ਸਰਬ-ਵਿਆਪਕ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਤੇ ਇਸ ਵਾਸਤੇ)
In this Dark Age of Kali Yuga, one's birth is approved,
कलि महि आइआ सो जनु जाणु ॥
LINE 35
ਸਾਚੀਦਰਗਹਪਾਵੈਮਾਣੁ॥॥
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ ॥੩॥
if one is honored in the True Court. ||3||
साची दरगह पावै माणु ॥३॥
LINE 36
ਕਹਣਾਸੁਨਣਾਅਕਥਘਰਿਜਾਇ
ਉਹੀ ਬਚਨ ਬੋਲਣੇ ਤੇ ਸੁਣਨੇ ਸਫਲ ਹਨ ਜਿਨ੍ਹਾਂ ਦੀ ਰਾਹੀਂ ਮਨੁੱਖ ਬੇਅੰਤ ਗੁਣਾਂ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੁੜ ਸਕਦਾ ਹੈ,
Speaking and listening, one goes to the Celestial Home of the Indescribable Lord.
कहणा सुनणा अकथ घरि जाइ ॥
LINE 37
ਕਥਨੀਬਦਨੀਨਾਨਕਜਲਿਜਾਇ੪੫॥॥॥
ਪਰ ਹੇ ਨਾਨਕ! (ਪਰਮਾਤਮਾ ਦੀ ਰਜ਼ਾ ਤੋਂ ਪਰੇ ਲੈ ਜਾਣ ਵਾਲੀ, ਪਰਮਾਤਮਾ ਦੇ ਚਰਨਾਂ ਤੋਂ ਦੂਰ ਰੱਖਣ ਵਾਲੀ) ਹੋਰ ਹੋਰ ਕਹਣੀ ਕਥਨੀ ਵਿਅਰਥ ਜਾਂਦੀ ਹੈ ॥੪॥੫॥
Mere words of mouth, O Nanak, are burnt away. ||4||5||
कथनी बदनी नानक जलि जाइ ॥४॥५॥
LINE 38
ਪ੍ਰਭਾਤੀਮਹਲਾ
Prabhaatee, First Mahalaa:
प्रभाती महला १ ॥
LINE 39
ਅੰਮ੍ਰਿਤੁਨੀਰੁਗਿਆਨਿਮਨਮਜਨੁਅਠਸਠਿਤੀਰਥਸੰਗਿਗਹੇ
(ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ।
One who bathes in the Ambrosial Water of spiritual wisdom takes with him the virtues of the sixty-eight sacred shrines of pilgrimage.
अंम्रितु नीरु गिआनि मन मजनु अठसठि तीरथ संगि गहे ॥
LINE 40
ਗੁਰਉਪਦੇਸਿਜਵਾਹਰਮਾਣਕਸੇਵੇਸਿਖੁਸੋੁਖੋਜਿਲਹੈ॥॥
ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ। ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ ॥੧॥
The Guru's Teachings are the gems and jewels; the Sikh who serves Him searches and finds them. ||1||
गुर उपदेसि जवाहर माणक सेवे सिखु सुो खोजि लहै ॥१॥
LINE 41
ਗੁਰਸਮਾਨਿਤੀਰਥੁਨਹੀਕੋਇ
ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ।
There is no sacred shrine equal to the Guru.
गुर समानि तीरथु नही कोइ ॥
LINE 42
ਸਰੁਸੰਤੋਖੁਤਾਸੁਗੁਰੁਹੋਇ॥॥ਰਹਾਉ
ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ॥੧॥ ਰਹਾਉ ॥
The Guru encompasses the ocean of contentment. ||1||Pause||
सरु संतोखु तासु गुरु होइ ॥१॥ रहाउ ॥